ਜਸਜੀਤ ਸਿੰਘ ਚੇਲੇ ਨੂੰ ਚੈਲੰਜ। ਦਾਖਾ
ਜਸਜੀਤ ਸਿੰਘ ਚੇਲੇ ਨੂੰ ਚੈਲੰਜ। ਦਾਖਾ
ਚੇਲਾ ਜੀ ਜੇ ਤੁਹਾਨੂੰ ਪੱਤਰਕਾਰੀ ਦਾ ਸ਼ੌਕ ਹੈ ਤਾਂ ਮੈਂ ਤੁਹਾਨੂੰ ਖੁੱਲਾ ਚੈਲੰਜ ਕਰਦਾ ਹਾਂ ਕਿ ਕੀ ਤੂੰ ਮੇਰੇ ਸਵਾਲਾਂ ਦੇ ਜਵਾਬ ਆਪਣੇ ਅਖਬਾਰ ਰਾਹੀਂ ਦੇਣ ਦੀ ਹਿੰਮਤ ਰਖਦਾ ਹੈ। ਤੇਰੇ ਚ ਤਾਂ ਐਨੀ ਹਿੰਮਤ ਨਹੀਂ ਕਿ ਤੂੰ ਖੁੱਲ ਕੇ ਆਖ ਸਕੇ ਕਿ ਅੰਮ੍ਰਿਤਸਰ ਟਾਇਮਜ਼ ਮੇਰਾ ਅਖਬਾਰ ਸੀ ਅਤੇ ਕੌਮਾਂਤਰੀ ਅੰਮ੍ਰਿਤਸਰ ਟਾਇਮਜ਼ ਅਖਬਾਰ ਮੇਰਾ ਹੈ। ਮੈਂ ਅੱਜ ਵੀ ਇਹ ਆਖਦਾ ਹਾਂ ਕਿ ਸਿੱਖ ਕੌਮ ਦਾ ਕੌਮੀ ਘਰ ਦੀ ਪ੍ਰਾਪਤੀ ਤੋਂ ਬਿਨਾਂ ਗੁਜਾਰਾ ਨਹੀਂ ਨਾਲ ਹੀ ਇਹ ਵੀ ਕਹਿੰਦਾ ਹਾਂ ਕਿ ਸਿੱਖ ਕੌਮ ਅਜੇ ਕੌਮੀ ਘਰ ਦੀ ਪ੍ਰਾਪਤੀ ਲਈ ਤਿਆਰ ਵੀ ਨਹੀਂ।
(1) ਚੇਲਾ ਜੀ, ਅੰਮ੍ਰਿਤਸਰ ਟਾਇਮਜ਼ ਅਖਬਾਰ ਦੀ ਕਾਪੀ ਬਾਦਲ ਸਾਹਿਬ ਜੀ ਦੀ ਸਟੇਜ ਤੋਂ ਜਾਰੀ ਕਰਵਾਉਣਾ ਕੀ ਇਹ ਖਾਲਸਤਾਨ ਸੀ ਜਾਂ ਬਾਦਲਸਤਾਨ ਸੀ ? (2) ਚੇਲਾ ਜੀ, ਖਾਲਸਤਾਨ ਦੇ ਨਾਅਰੇ ਮਾਰਨ ਵਾਲਿਆਂ ਨੂੰ ਸਿੱਖ ਕੌਮ ਨਾਲ ਵਫਾਦਾਰੀ ਕਮਾਉਣ ਬਦਲੇ ਜਾਂ ਕੌਮ ਨਾਲ ਕੋਈ ਗਦਾਰੀ ਕਰਨ ਬਦਲੇ ਭਾਰਤੀ ਪਾਸਪੋਰਟ ਅਤੇ ਭਾਰਤੀ ਵੀਜ਼ੇ ਮਿਲਦੇ ਹਨ ? (3) ਡਾ:ਗੁਰਮੀਤ ਸਿੰਘ ਔਲਖ ਨੇ ਡਾ: ਅਮਰਜੀਤ ਸਿੰਹੁ ਨੂੰ ਰਾਅ ਦਾ ਏਜੰਟ ਕਿਹਾ ਹੋਇਆ ਹੈ । ਚੇਲਾ ਜੀ, ਡਾ:ਔਲਖ ਵਾਰੇ ਤੁਸੀਂ ਕੀ ਕਿਹਣਾ ਚਾਹੋਗੇ ? (4) ਡਾ: ਅਮਰਜੀਤ ਸਿੰਹੁ, ਡਾ:ਪ੍ਰਿਤਪਾਲ ਸਿੰਘ ਅਤੇ ਸਿੱਖ ਯੂਥ ਆਫ ਅਮਰੀਕਾ ਵਾਰੇ ਸਿਮਰਨਜੀਤ ਸਿੰਘ ਮਾਨ ਜੀ ਨੇ ਜੋ ਕਿਹਾ ਹੈ ਕਿ ਇਹ ਭਾਰਤੀ ਮੁੱਖ ਧਾਰਾ ਚ ਸ਼ਾਮਲ ਹੋ ਚੁੱਕੇ ਹਨ, ਚੇਲਾ ਜੀ, ਮਾਨ ਸਹਿਬ ਜੀ ਦੇ ਵਿਚਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ?
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ)
ਅਮਰੀਕਾ ਵਿਸਟ
No comments:
Post a Comment