ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ?
ਦਾਖਾ, ਦਲ ਖਾਲਸਾ ਅਲਾਇੰਸ
ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ?
ਦਾਖਾ, ਦਲ ਖਾਲਸਾ ਅਲਾਇੰਸ
ਕੇਜਰੀਵਾਲ ਜੀ ਤੁਸੀਂ ਆਪਣੀ ਪਾਰਟੀ ਦੇ ਸਾਫ ਸੁਥਰੇ ਕਿਰਦਾਰ ਦੀਆਂ ਢੀਗਾਂ ਮਾਰਦੇ ਅਤੇ ਵਿਰੋਧੀ ਪਾਰਟੀਆਂ ਦੀ ਖਚਾਈ ਕਰਦੇ ਨਹੀਂ ਥਕਦੇ। ਦੁਰਫਿਟੇ ਮੂੰਹ ਤੇਰੀ ਪਾਰਟੀ ਦੇ ਸਾਫ ਸੁਥਰੇ ਕਿਰਦਾਰ ਲਈ। ਜਨਾਬ ਕੇਜਰੀਵਾਲ, ਤੇਰੇ ਸਿਆਸੀ ਗੁਰੂ ਮਹਾਤਮਾ ਗਾਂਧੀ ਦਾ ਚਿਰਾਗ ਤੋਪਾਂ ਦੇ ਘੋਟਾਲੇ ਚ ਸਨਮਾਨਿਤ ਹੋਇਆ ਸੀ। ਉਸੇ ਰਸਤੇ ਚਲਕੇ ਹੁਣ ਤੇਰੇ ਚੇਲੇ ਕੋਰਟਾਂ ਕਚਿਹਰੀਆਂ ਦੀ ਪ੍ਰਕਰਮਾ ਕਰਦੇ ਹਨ।
ਕਾਂਗਰਸ ਪਾਰਟੀ ਮੁੱਢ ਕਦੀਮੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਵਿਰੋਧੀ ਸੀ ਅਤੇ ਹੈ। ਸਿਆਸੀ ਤੌਰ ਤੇ ਕਾਂਗਰਸ ਵਿੱਚ ਜੰਨਮੇ ਖੇਰਾ, ਜੂੰਨ 1984 ਚ ਕਾਂਗਰਸ ਵੱਲੋਂ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਨਵੰਬਰ 1984 ਚ ਹੋਈ ਕਾਂਗਰਸ ਵੱਲੋਂ ਸਿੱਖ ਨਸਲਕੁਸ਼ੀ ਦਾ ਵਿਰੋਧੀ ਨਾ ਸੀ ਅਤੇ ਨਾ ਹੈ ? ਹੁਣ ਇਹ ਪੰਜਾਬ ਹਿਤੂ ਹੋਣ ਦਾ ਡਰਾਮਾ ਕਰ ਰਿਹਾ ਹੈ। ਖੈਰਾ ਨੂੰ ਕਾਂਗਰਸੀ ਮਾਂ ਤੋਂ ਮੰਨ ਪਸੰਦ ਕੁਰਸੀ ਦੀ ਬੁਰਕੀ ਨਾ ਮਿਲਣ ਕਾਰਨ ਹੁਣ ਇਹ ਆਪਣੀ ਸਿਆਸੀ ਮਾਂ ਕਾਂਗਰਸ ਨੂੰ ਹੀ ਨਿੰਦਦਾ ਨਹੀਂ ਥੱਕਦਾ। ਜਨਾਬ ਖੈਰਾ ਜੀ, ਤੁਸੀਂ ਪੰਜਾਬ ਵਿਰੋਧੀਆਂ ਚੋਂ ਆਕੇ, ਪੰਜਾਬ ਹਿੱਤੂ ਹੋਣ ਦਾ ਸਰਟੀਫਿਕੇਟ ਨਹੀਂ ਹਾਂਸਲ ਕਰ ਸਕਦੇ। ਤੁਹਾਨੂੰ ਡਰਾਮੇਵਾਜ ਹੀ ਕਿਹਾ ਜਾ ਸਕਦਾ ਹੈ।
ਭੰਡ ਭਗਵੰਤ ਮਾਨ ਦਾ ਸਿਆਸੀ ਜਨੰਮ ਅਕਾਲੀ ਦਲ ਚ ਬਾਦਲ ਪਰਵਾਰ ਦੀਆਂ ਪਤਲਾਂ ਚ ਹੋਇਆ। ਜਦੋਂ ਇਹ ਬਾਦਲ ਪਰਵਾਰ ਦੇ ਜੋੜੇ ਝਾੜਦਾ ਸੀ ਤਾਂ ਬਾਦਲ ਪਰਵਾਰ ਇਸ ਲਈ ਪੰਥ ਪ੍ਰਸਤ ਸੀ। ਸਿਆਸੀ ਤੌਰ ਤੇ ਪੈਦਾ ਹੋਏ ਅਕਾਲੀ ਭੰਡ ਭਗਵੰਤ ਮਾਨ ਨੂੰ ਜਦ ਮਨ ਪਸੰਦ ਕੁਰਸੀ ਦੀ ਬੁਰਕੀ ਨਾ ਮਿਲੀ ਤਾਂ ਇਹ ਆਪਣੇ ਸਿਆਸੀ ਬਾਪ ਚਾਚਿਆਂ ਤਾਇਆਂ ਦੇ ਖਿਲਾਫ ਬੋਲ ਕੇ ਹੀ ਨਿੰਦਦਾ ਨਹੀਂ ਥੱਕਦਾ। ਜਨਾਬ ਭਗਵੰਤ ਮਾਨ ਜੀ, ਜੇ ਤੁਹਾਡੇ ਮੁਤਾਬਕ ਅਕਾਲੀ ਦਲ ਮਾੜਾ ਹੈ ? ਤਾਂ ਤੁਸੀਂ ਉਹਨਾਂ ਚੋਂ ਹੀ ਨਿਕਲਕੇ ਚੰਗੇ ਨਹੀਂ ਹੋ ਸਕਦੇ। ਜਿਸ ਵਿਅਕਤੀ ਤੋਂ ਆਪਣੀ ਜਨਾਨੀ ਤਾਂ ਸੰਭਾਲੀ ਨੀ ਗਈ ਉਹ ਪੰਜਾਬ ਨੂੰ ਕੀ ਸਵਾਹ ਸੰਭਾਲੇਗਾ ?
ਦਾਖਾ, ਦਲ ਖਾਲਸਾ ਅਲਾਇੰਸ
No comments:
Post a Comment