Friday, January 29, 2021

Laal Killa, Parmjit Singh Sekhon (Dakha) President Dal Khalsa Alliance


 ਲਾਲ ਕਿਲੇ ਤੇ ਨਿਸ਼ਾਨ ਸਾਹਿਬ

ਮੈਂ ਕੱਲ ਜਦੋਂ ਲਾਲ ਕਿਲੇ ਪਹੁੰਚਿਆ, ਉਥੇ ਮੇਰੇ ਅੱਗੇ ਪਿਛੇ ਪਹੁੰਚਾਉਣ ਵਾਲੇ 35 ਕੁ ਟਰੈਕਟਰ ਸਨ। ਮੇਰੇ ਪਹਿਲਾਂ ਪਹੁੰਚਾਉਣ ਦਾ ਕਾਰਨ ਪਹਿਲੀ ਰੋਕ 'ਤੇ ਸੰਗਰੂਰ ਵਾਲੇ ਆਮ ਆਦਮੀ ਮੱਖਣ ਸਿੰਘ ਨਾਲੋਂ ਨਿਖੜ ਜਾਣਾ ਸੀ। ਕਦੇ ਰੋਕਾਂ ਤੋੜਨ ਵਾਲੇ ਟੈਕਟਰਾਂ ਦੀ ਲਿਫਟ ਉਤੇ ਤੇ ਕਦੇ ਦਿੱਲੀ ਦੇ ਆਮ ਸ਼ਹਿਰੀਆਂ ਕੋਲੋਂ ਲਿਫਟ ਲੈ ਕੇ ਮੈਂ ਉਨ੍ਹਾਂ ਮੁੰਡਿਆਂ ਨਾਲ ਜਾ ਰਲਿਆ ਜਿਹੜੇ ਪੰਧੇਰ ਹੋਰਾਂ ਤੋਂ ਵੀ ਅੱਗੇ ਆਪ ਮੁਹਾਰੇ ਟੈਮ ਨਾਲ ਤੁਰੇ ਸੀ। ਇਨ੍ਹਾਂ 'ਚ ਕਈ ਹਰਿਆਣਵੀ ਵੀ ਸੀ।
ਏਡਾ ਮਾਰਚ ਪਲੈਨ ਕਰਨ ਵਾਲਿਆਂ ਨੇ ਕਿਤੇ ਲੰਗਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਸੀ। ਸਵੇਰੇ ਚਾਹ ਦੀਆਂ ਦੋ ਘੁਟਾਂ ਕਾਗਜ ਵਾਲੀ ਗਲਾਸੀ ਚੋਂ ਪੀਤੀਆਂ ਸੀ। ਪਹਿਲੇ 10 ਕੁ ਕਿਲੋਮੀਟਰ ਤੁਰਨਾ ਵੀ ਵਾਹਵਾ ਪਿਆ। ਫੇਰ ਅੱਥਰੂ ਗੈਸ ਤੋਂ ਬਚਣ ਲਈ ਵੀ ਦੋ ਵਾਰ ਵਾਹਵਾ ਦੌੜ ਲਾਉਣੀ ਪਈ। ਹਲਾਤ ਇਹ ਬਣੀ ਕਿ ਗੰਦੇ ਨਾਲੇ ਦੇ ਕੰਢੇ ਇਕ ਤਮਾਕੂ ਵੇਚਣ ਵਾਲੇ ਤੋਂ ਭੁਜੀਏ ਦਾ ਨਿਕਾ ਜਿਹਾ ਪੈਕਟ ਲੈ ਲਿਆ, ਪਰ ਖਾਣ ਨੂੰ ਮਨ ਨਾ ਮੰਨਿਆ। ਲਿਫਟ ਲੈ ਕੇ ਰਿੰਗ ਰੋਡ ਤੇ ਪੈਦੇ ਗੁਰਦਵਾਰਾ ਮਜਨੂ ਟਿਲਾ ਪਹੁੰਚ ਕੇ ਲੰਗਰ ਛਕਿਆ। ਉਥੇ ਹੋਰ ਵੀ ਮੋਟਰਸਾਇਕਲਾਂ ਵਾਲੇ ਮੁੰਡੇ ਪਹੁੰਚੇ ਸੀ। ਟਰੈਕਟਰ ਅਜੇ ਪਿਛੇ ਸੀ। ਉਥੇ ਲਾਲ ਕਿਲੇ ਤੇ ਜਾਣ ਦੀ ਗੱਲ ਚੱਲ ਰਹੀ ਸੀ ਪਰ ਸਹਿਮਤੀ ਕੋਈ ਨਹੀਂ ਸੀ ਅਜੇ। ਗੁਰਦਵਾਰੇ ਚ ਇਕੋ ਮਾਈ ਅਚਾਨਕ ਆਈ ਸੰਗਤ ਨੂੰ ਭੱਜ ਭੱਜ ਕੇ ਲੰਗਰ ਵਰਤਾ ਰਹੀ ਸੀ। ਮੈਂ ਅੰਨ ਪਾਣੀ ਵੱਲੋਂ ਅਨੰਦ 'ਚ ਸਾ ਸੋਚਿਆ ਕੁਝ ਚਿਰ ਸੇਵਾ ਕਰਵਾ ਦਿੰਨਾ ਕਿਉਂ ਕਿ ਟੈਕਟਰਾਂ ਵਾਲੀ ਸੰਗਤ ਵਧ ਗਈ ਸੀ। ਕਰੀਬ ਪੰਦਰਾਂ ਮਿੰਟ ਬਾਦ ਗੁਰਦਵਾਰੇ ਦੇ ਬਾਹਰ ਹੀ ਬਹੁਤ ਸਾਰੇ ਲੋਕਲ ਸਿੱਖ ਜਲ ਪਾਣੀ ਤੇ ਕੁਰਕਰੇ ਆਦਿ ਦੀ ਸੇਵਾ ਕਰਨ ਲਗ ਗਏ।
ਮੈਂ ਇਕ ਮੁਸਲਮਾਨ ਮੁੰਡੇ ਨੂੰ ਹੱਥ ਦੇ ਕੇ ਕਿਹਾ ਕਿ ਲਾਲ ਕਿਲੇ ਤੱਕ ਜਾਣਾ, ਕਹਿੰਦਾ ਜਾਣਾ ਤੇ ਨਹੀਂ ਛੱਡ ਆਉਨਾ। ਉਦੋਂ ਉਥੇ 300 ਦੇ ਕਰੀਬ ਰਲੇ ਮਿਲੇ ਝੰਡਿਆਂ ਵਾਲੇ ਪੰਜਾਬੀ ਹਰਿਆਣਵੀ ਫੋਟੋਆਂ ਖਿਚਵਾ ਰਹੇ ਸੀ। ਮੀਡੀਆ ਵੀ ਨਹੀਂ ਸੀ।
ਨਿਸ਼ਾਨ ਸਾਹਿਬ ਝੁਲਾਉਣ ਦਾ ਕੰਮ ਕਿਸੇ ਪਲੈਨਿੰਗ ਕਰਕੇ ਨਹੀਂ ਸੀ ਸਗੋਂ ਜੋ ਆ ਕੇ ਬੈਠੇ ਸਨ ਉਨ੍ਹਾਂ ਦੇ ਕਰਨ ਲਈ ਕੁਝ ਨਹੀਂ ਸੀ। ਕੋਈ ਲੀਡਰ ਤਾਂ ਕਿ ਜਾਣਿਆ ਪਛਾਣਿਆ ਚਿਹਰਾ ਵੀ ਨਹੀਂ ਸੀ ਕਿ ਜਿੰਨੂ ਚਾਰ ਬੰਦੇ ਜਾਣਦੇ ਹੋਣ। ਇਸ ਵਿਹਲ ਨੂੰ ਸਾਜਗਰ ਬਣਾਉਣ ਲਈ ਕੁਝ ਬੰਦੇ ਕਿਲਾ ਅੰਦਰੋ ਵੇਖਣਾ ਚਾਹੁੰਦੇ ਸਨ। ਇਨ੍ਹਾਂ ਪਾਸੇ ਵਾਲਾ ਦਰਵਾਜਾ ਲੱਭ ਲਿਆ ਤੇ ਉਹਦੇ ਬਾਹਰ ਚਾਂਗਰਾਂ ਮਾਰੀ ਗਏ । ਸਭ ਤੋਂ ਪਹਿਲਾਂ ਇਕ ਮੁੰਡਾ ਨੇ ਇਸ ਦਰਵਾਜੇ ਦੇ ਉਤੇ ਚੜ ਕੇ ਇਕ ਹਰੇ ਰੰਗ ਦਾ ਝੰਡਾ ਬੱਧਾ।
ਚੀਕਾਂ ਜੈਕਾਰਿਆਂ ਨੇ ਉਸਦੇ ਯਤਨ ਦੀ ਪਿਠ ਥਾਪੜੀ ਤਾਂ ਇਕ ਦੋ ਹੋਰ ਦਰਵਾਜੇ ਤੇ ਚੜ ਗਏ। ਫੇਰ ਕੁਝ ਦਰਵਾਜੇ ਨੂੰ ਉਤੋਂ ਦੀ ਟੱਪ ਗਏ। ਇਕ ਇਕ ਇਕ ਕਰ ਕੇ ਦੋਵੇਂ ਦਰਵਾਜੇ ਖੋਲ ਦਿਤੇ। ਅਸੀਂ ਸਾਰੇ ਅੰਦਰ ਚਲੇ ਗਏ।
ਨਿਸ਼ਾਨ ਦਾ ਇਰਾਦਾ ਖਾਲੀ ਫਲੈਗ ਪੋਸਟ ਵੇਖ ਕੇ ਸਭ ਦੇ ਮਨ 'ਚ ਆਇਆ ਪਰ ਹਰ ਕਿਸੇ ਨੂੰ ਆਪਣੀਆਂ ਬਾਹਾਂ ਤੇ ਭਰੋਸਾ ਨਹੀਂ ਸੀ। ਏਨੇ ਨੂੰ ਪਾਸੇ ਵਾਲੀਆਂ ਦੋਵੇਂ ਬੁਰਜੀਆਂ ਵੱਲ ਨੂੰ ਬੰਦੇ ਚੜ ਗਏ ਤੇ ਨਿਸਾਨ ਲਾਉਣ ਚ ਕਾਮਯਾਬ ਰਹੇ। ਨਿਸ਼ਾਨ ਲਾਉਣ ਦੀ ਅਵਾਜ ਅੰਦਰੋਂ ਖੂਨ ਚੋਂ ਆ ਰਹੀ ਸੀ ਕਿਸੇ ਨੇ ਕਾਲ ਨਹੀਂ ਕੀਤੀ। ਹਰਿਆਣੇ ਵਾਲੇ ਤਰੰਗਾ ਲਉਣਾ ਚਾਹੁੰਦੇ ਸਨ ਪਰ ਆਪ ਨਹੀਂ ਚੜਦੇ ਸੀ ਸਗੋਂ ਸਿੱਖ ਮੁੰਡਿਆਂ ਨੂੰ ਫੜਾਉਂਦੇ ਸੀ। ਬਹੁਤੇ ਹਰਿਆਣੇ ਵਾਲੇ ਨਿਸ਼ਾਨ ਸਾਹਿਬ ਲੱਗਣ ਨਾਲ ਖੁਸ਼ ਸਨ, ਜੈਕਾਰਿਆਂ ਦਾ ਜਵਾਬ ਜੈਕਾਰੇ 'ਚ ਦੇ ਰਹੇ ਸਨ। ਥਲੇ ਸੰਗਤ ਲਗਾਤਾਰ ਵਧ ਰਹੀ ਸੀ।
ਕੇਸਰੀ ਨਿਸ਼ਾਨਾ ਨਾਲ ਫੋਟੋਆਂ ਖਿਚਾਉਣ ਵਾਲੇ ਵੀ ਵਦ ਰਹੇ ਸੀ ਤੇ ਬਾਹਰੋ ਆਉਣ ਵਾਲੇ ਥੱਲੇ ਖਲੋਣ ਦੀ ਜਗਾ ਸਿੱਧੇ ਉਤੇ ਜਾ ਚੜ੍ਹਦੇ। ਇਕ ਘੰਟੇ ਬਾਦ ਵਾਹਾਵਾ ਭੀੜ ਸੀ। ਇਸੇ ਦੌਰਾਨ ਦੀਪ ਸਿੱਧੂ ਵੀ ਪਹੁੰਚਿਆ ਪਰ ਉਹ ਆਮ ਮੁੰਡਿਆਂ ਵਾਂਗ ਹੀ ਆਪਣਾ ਫੋਟੋ ਸੈਸਨ ਕਰਕੇ ਚਲਾ ਗਿਆ। ਮੈਂ ਥੱਲੇ ਬੈਠਾ ਸੀ ਤੇ ਫੇਰ ਚਾਹ ਦੀ ਤਲਬ "ਚ ਚਾਦਨੀ ਚੌਕ ਜਾਣ ਲੱਗਾ ਤਾਂ ਅੰਦਰ ਲਾਠੀਚਾਰਜ ਸ਼ੁਰੂ ਹੋ ਗਿਆ। ਨਿਹੱਥੇ ਕੁੱਟ ਖਾਣ 'ਚ ਲਾਹਦੀ ਦਲੇਰੀ ਹੋਰਨਾਂ ਵਾਂਗ ਦਾਸ ਵੀ ਹਰਨ ਹੋ ਗਿਆ ਤੇ ਬਾਹਰਲੀ ਸੜਕ ਤੇ ਜਾ ਖੜਿਆ। ਕਰੀਬ 15 ਕ ਮਿੰਟ ਲਈ ਲਾਠੀ ਚਾਰਜ ਤੇ ਭੰਨਤੋੜ ਹੋਈ। ਜਨਤਾ ਨੇ ਪਾਰਕ ਚੋਂ ਟੈਕਟਰ ਭਜਾ ਲਏ । ਇਕ ਮੁੰਡਾ ਤੇ ਦੋ ਤਿੰਨ ਪੁਲਸ ਵਾਲਿਆਂ ਨੂੰ ਸੱਟਾ ਲੱਗੀਆਂ। ਫੇਰ ਪੁਲਿਸ ਨਾਲ ਸਹਿਮਤੀ ਬਣ ਗਈ ਕਿ ਤੁਸੀਂ ਸਾਨੂੰ ਕੁਝ ਨਾ ਕਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ।
ਦਰਵਾਜੇ ਖੋਲ ਦਿਤੇ। ਨਿਹੰਗ ਆ ਗਏ ਅੰਦਰ ਮਹੱਲਾ ਲੈ ਕੇ। ਫੇਰ ਬੰਦੇ ਉਤਲੀਆਂ ਬੁਰਜੀਆਂ ਤੇ ਨਿਸਾਨ ਲਾ ਆਏ। ਫੇਰ ਪੁਲਿਸ ਦਾ ਕੋਈ ਅਫਸਰ ਆਇਆ ਉਨ੍ਹਾਂ ਕਿਲਾ ਅੰਦਰੋਂ ਖਾਲੀ ਕਰਕੇ ਬੰਦ ਕਰਵਾਇਆ। ਮੈਂ ਸ਼ੀਸ ਗੰਜ ਸਾਹਿਬ ਮੱਥਾ ਟੇਕ ਕੇ ਮੁੜਿਆ ਟੈਕਟਰ ਆ ਜਾ ਰਹੇ ਸੀ । ਤਿੰਨ ਕ ਹਜਾਰ ਬੰਦੇ ਅੰਦਰ ਸੀ। ਦਿੱਲੀ ਦੇ ਸਿੱਖ ਬੱਚੇ ਤੇ ਆਮ ਲੋਕ ਖਾਲਸੇ ਦੇ ਨਿਸ਼ਾਨਾ ਨਾਲ ਫੋਟੋਆਂ ਖਿਚਵਾ ਰਹੇ ਸਨ। ਇਕ ਭਾਊ ਵਾਪਸ ਸਿੰਘੂ ਚੱਲੋ ਦਾ ਹੋਕਾ ਦੇ ਰਿਹਾ ਸੀ। ਮੈਂ ਤਾਂ ਪੰਜਾਬ ਮੁੜਨਾ ਸੀ। ਟੀਵੀ ਚੈਨਲ ਕਾਫੀ ਆ ਗਏ ਸੀ। ABP ਦਾ ਪੱਤਰਕਾਰ ਘੜ ਰਿਹਾ ਸੀ ਕਿ ਇਸ ਕਰਤੂਤ ਨੇ ਕਿਸਾਨੋਂ ਕੀ ਸ਼ਾਖ ਕੋ ਦਾਗਦਾਰ ਕਰ ਦੀਆ ਹੈ। ਮੈਂ ਉਹਨੂੰ ਕਿਹਾ , "ਮੈਂ ਸੁਣਿਆ ਡੈਮੋਕਰਸੀ ਆ, ਕਹਿੰਦਾ ਯੇ ਤੋ ਨਹੀਂ। ਮੈਂ ਕਿਹਾ ਅਮਰੀਕਾ 'ਚ ਲੋਕ ਦੇਸ ਦਾ ਝੰਡਾ ਲਾਹ ਕੇ ਕੱਛਾ ਟੰਗ ਜਾਂਦੇ ਵਾਇਟ ਹਾਊਸ ਤੇ ਇਹ ਤਾਂ ਪਾਕ ਪਵਿਤਰ ਨਿਸ਼ਾਨ ਸਾਹਿਬ ਨੇ , ਲਾਲ ਕਿਲੇ ਦੇ ਵੱਡੇ ਭਾਗ ਕਿ ਇਹ ਨਿਸ਼ਾਨ ਨਸ਼ੀਬ ਹੋਏ । ਨਹੀਂ ਤੇ ਇਥੇ ਜਾਬਰਾਂ ਦੇ ਜੁਲਮ ਦੇ ਝੰਡੇ ਝੁਲਦੇ ਆ ਰਹੇ ਨੇ।
ਸਵੇਰੇ ਆ ਕੇ ਫੇਸਬੁਕ ਖੋਲੀ ...ਏਥੇ ਲੋਕਾਂ ਨੇ ਹੇਠਲੀ ਉਤੇ ਕੀਤੀ ਪਈ ਆ 🙂 । ਨਿਸ਼ਾਨ ਦਾ ਵਿਰੋਧ ਕਰਨ ਵਾਲੇ ਜੇ ਪੰਜਬੋਂ ਕਿਸਾਨੀ ਤੇ ਕੇਸਰੀ ਝੰਡੇ ਦੀ ਅਗਵਾਈ 'ਚ ਤੁਰੇ ਇਕੱਠ ਤੇ ਤਿਰੰਗੇ ਥੋਪਣ ਖਿਲਾਫ ਬੋਲੇ ਹੁੰਦੇ ਤੇ ਨਿਸ਼ਾਨ ਸਾਹਿਬ ਨਾ ਲਗਦੇ। ...ਬਾਕੀ ਫੇਰ
✍️ ਚਰਨਜੀਤ ਸਿੰਘ

Thursday, January 28, 2021

Khalsa Raj, Parmjit Singh Sekhon (Dakha) President Dal Khalsa Alliance


 ਜੰਗ ਡੋਗਰੇ ਵੀ ਲੜਣ ਗਏ ਸੀ,,,,

ਜੰਗ ਸਰਦਾਰ ਸ਼ਾਮ ਸਿੰਘ ਅਟਾਰੀ ਵੀ ਲੜਣ ਗਏ ਸੀ,,,,
ਡੋਗਰੇ ਆਵਦੇ ਬੰਦੇ ਬਚਾਅ ਕੇ ਲੈ ਆਏ,,,,
ਸਰਦਾਰ ਸ਼ਾਮ ਸਿੰਘ ਅਟਾਰੀ ਸਾਥੀਆਂ ਸਮੇਤ ਸ਼ਹੀਦ ਹੋਏ,,,
ਹਾਰ ਜਿੱਤ ਸਭ ਕੁਝ ਨਹੀਂ ਹੁੰਦੀ,,,,
ਸਰਦਾਰ ਸ਼ਾਮ ਸਿੰਘ ਅਟਾਰੀ ਆਵਦੇ ਸਾਥੀਆਂ ਸਮੇਤ ਸ਼ਹੀਦ ਹੋ ਅਮਰ ਹੋ ਗਏ,,,,
ਜਿਨ੍ਹਾਂ ਬੰਦੇ ਬਚਾਅ ਲਏ,, ਜਾਨਾਂ ਬਚਾਅ ਲਈਆਂ,,,
ਉਹਨਾਂ ਗੱਦਾਰਾਂ ਦਾ ਜਿਕਰ ਵੀ ਜੀਭ ਗੰਦੀ ਕਰਨ ਤੁਲ ਹੈ,,,,
ਜੰਗ ਪੱਥਰਾਂ ਵਰਗੇ ਸਖਤ ਜਿਗਰਿਆਂ ਦਾ ਖੇਲ ਆ,,,
ਜੰਗ ਮੋਮ ਵਰਗੀਆਂ ਕੋਮਲ ਬਿਰਤੀਆਂ ਦੇ ਵਸ ਦਾ ਕੰਮ ਨਹੀਂ,,,,
ਪੰਜਾਬੋਂ ਤੁਰੇ ਮੱਘੀਆਂ ਮਾਰਦੇ,,,
ਅਖੇ ਇਹ 'ਜਮੀਨਾਂ ਦੀ ਲੜਾਈ ਨਹੀਂ ਜਮੀਰਾਂ ਦੀ ਲੜਾਈ' ਹੈ,,
ਇਹ ਹੋਂਦ ਦੀ ਲੜਾਈ,,,
ਲਲਕਾਰੇ ਮਾਰਦੇ ਇਹ "ਹਿੰਦ ਪੰਜਾਬ ਦੀ ਜੰਗ" ਹੈ,,,ਫੇਰ ਕੀ ਹੋ ਗਿਆ?,,,,
ਤੀਲੀ ਬਲੀ ਨਹੀਂ ਕਿ ਮੋਮ ਜਮੀਨ ਉੱਤੇ ਵਿਛ ਗਈ,,,,
ਮਿਜਾਜ਼ ਬਦਲ ਗਏ ,,,ਤਿਰੰਗੇ ਲਾਏ ਜਾਣਗੇ,,,
ਸਕੀਮਾਂ ਦੁਸ਼ਮਣ ਦੇ ਤਰਸ ਦੇ ਪਾਤਰ ਬਨਣ ਲੱਗੀਆਂ,,,
ਮਾਰਚ ਵਾਸਤੇ ਇਜਾਜ਼ਤਾਂ,,,
ਮੋਮ ਨੂੰ ਦੁਸ਼ਮਣ ਨੇ ਮੱਠਾ ਜਿਹਾ ਸੇਕ ਦੇ ਕੇ ਬਣਾ ਲਿਆ ਜਿਹੋ ਜਿਹਾ ਦੁਸ਼ਮਣ ਨੂੰ ਪਸੰਦ ਸੀ,,,
ਹਿੰਦ ਪੰਜਾਬ ਦੀ ਜੰਗ ਵਾਲੇ ਰਾਸ਼ਟਰਵਾਦੀ ਕਦੋਂ ਹੋ ਗਏ ਪਤਾ ਵੀ ਨਹੀਂ ਲੱਗਣ ਦਿੱਤਾ ,,,
ਨਵੇਂ ਰੂਪ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਲਿਆ,,,
ਤੇ ਦੁਸ਼ਮਣ ਬਣ ਗਿਆ ਸਟੇਟ ਦੇ ਖਿਲਾਫ ਗੱਲ ਕਰਨ ਵਾਲਾ,,,
ਗੁਲਾਮੀ ਦੇ ਖਿਲਾਫ ਬੋਲਣ ਵਾਲਾ ਦੀਪ ਸਿੱਧੂ ,,,,,
ਅਜਾਦੀ ਦੀ ਗੱਲ ਕਰਨ ਵਾਲੇ ਮਰ ਕੇ ਵੀ ਜਿਉਂਦੇ ਹਨ,,,
ਇੱਕ ਭਿੰਡਰਾਂਵਾਲਾ ਸਰਕਾਰ ਤੋਂ ਕਦੇ ਖਤਮ ਨਹੀਂ ਹੋਇਆ,,,
ਪੱਥਰ ਨੂੰ ਪੀਸ ਕੇ ਬੋਰਿਆਂ ਵਿੱਚ ਵੀ ਪਾ ਦੇਣ ਪਾਣੀ ਦੀ ਬੂੰਦ ਲਗਦਿਆਂ ਹੀ ਉਹ ਫੇਰ ਪਥਰ ਬਣ ਜਾਂਦਾ ਪਹਿਲਾਂ ਤੋਂ ਵੀ ਸਖਤ,,,
ਜੰਗ ਪੱਥਰਾਂ ਵਰਗੇ ਸਖਤ ਜਿਹਰਿਆਂ ਦੀ ਖੇਡ ਹੈ!
Dal Khalsa Alliance

Kissane Andolan, Parmjit Singh Sekhon (Dakha) President Dal Khalsa Alliance


ਖਾਲਸੇ ਦਾ ਨਿਸ਼ਾਨ ਲਾਲ ਕਿਲੇ ਤੇ 

ਕਈ ਵੀਰ ਇਹ ਆਖਦੇ ਹਨ ਖਾਲਸੇ ਦਾ ਨਿਸ਼ਾਨ ਲਾਲ ਕਿਲੇ ਤੇ ਚੜਾ ਕੇ ਕੀ ਖੱਟ ਲਿਆ ?

ਉਹਨਾਂ ਮੁਤਾਬਿਕ ਝੰਡਾ ਟੰਗਣਾ ਕਿੱਡੀ ਕ ਪ੍ਰਾਪਤੀ ਆ
ਜੇ ਇਹ ਕੋਈ ਪ੍ਰਾਪਤੀ ਨਹੀਂ ਫਿਰ ਤੁਹਾਨੂੰ ਹੇਰਵਾ ਕਿਸ ਗੱਲ ਦਾ ਲੱਗਾ ਹੈ?
ਇਹੋ ਗੱਲ ਸਰਕਾਰ ਨੂੰ ਕਹਿ ਦਓ ਜਿਹੜੀ ਝੰਡਾ ਲਾਉਣ ਵਾਲਿਆ ਨੂੰ ਦੇਸ਼ਧ੍ਰੋਹੀ ਬਣਾ ਚੁੱਕੀ ਹੈ.. ਝੰਡੇ ਕੌਮਾਂ ਦੀਆਂ ਨਿਸ਼ਾਨੀਆਂ ਹੁੰਦੇ ਹਨ ..
ਇਹ ਨਫੇ ਨੁਕਸਾਨਾਂ ਕਰਕੇ ਨਹੀਂ ਝੁਲਾਈਦੇ
ਆਪਣੀ ਹੋੰਦ ਦਾ ਸਬੂਤ ਦੇਣ ਲਈ ਝੁਲਾਈਦੇ ਹਨ ..
ਤੁਸੀ ਆਪ ਹੀ ਤਾਂ ਕਹਿੰਦੇ ਸੀ
ਹੋਂਦ ਦੀ ਲੜਾਈ ਹੈ ..
ਹੁਣ ਤੁਸੀ ਦੱਸੋ ਤੁਹਾਡੀ ਹੋੰਦ
ਨਿਸ਼ਾਨ ਸਾਹਿਬ ਨਾਲ ਹੈ ਤਿਰੰਗੇ ਨਾਲ ?
ਦੀਪ ਸਿੱਧੂ ਤੇ ਸਰਕਾਰ ਨੇਂ UAPA ਲਾ ਦਿੱਤਾ ..
ਇਸ ਧਾਰਾ ਚ ਦੋ ਚਾਰ ਸਾਲ ਜਮਾਨਤ ਨਹੀਂ ਹੋ ਸਕਦੀ ..
ਅਫਸੋਸ
ਕੀ ਲੋੜ ਪੈਣ ਤੇ ਉਸਦਾ ਸਾਥ ਹਰ ਇੱਕ ਨੇਂ ਛੱਡ ਦਿੱਤਾ ..
ਨਿਸ਼ਾਨ ਸਾਹਿਬ ਦੇ ਝੁਲਾਏ ਜਾਣ ਤੋਂ
ਡਰੇ ਤੇ ਨਿਰਾਸ਼ ਸਿੱਖਾਂ ਦਾ ਬਹੁਤ ਯੋਗਦਾਨ ਹੈ ਦੀਪ ਖਿਲਾਫ ..
ਕਿਸਾਨ ਆਗੂ ਬੇਸ਼ੱਕ ਹੁਣ ਖੁਸ਼ੀ ਮਨਾ ਰਹੇ ਹਨ ਪਰ ਇੱਕ ਦਿਨ ਇਹ ਮਸਲਾ ਹੀ ਉਹਨਾਂ ਲਈ ਸੂਲ ਬਣ ਜਾਵੇਗਾ ..
ਮੈਂ ਇਹ ਨਹੀਂ ਕਹਿੰਦਾ ਦੀਪ ਸਿੱਧੂ ਨਿਰਦੋਸ਼ ਹੈ ..
ਗੁਲਾਮੀ ਨੂੰ ਮਹਿਸੂਸ ਕਰਨਾ ਉਸਦਾ ਪਹਿਲਾ ਗੁਨਾਹ ਹੈ ਤੇ
ਅਜਾਦੀ ਬਾਰੇ ਸੋਚਣਾ ਦੂਜਾ ...
ਗੁਲਾਮਾਂ ਦੀ ਕੌੰਮ ਲਈ ਇਹ ਸਭ ਤੋੰ ਵੱਡੇ ਜੁਰਮ ਹਨ ..।