Saturday, September 3, 2016

ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ DAKHA

ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ
ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ


ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ
ਗੁਰੂ ਘਰਾਂ ਚ ਜਦੋਂ ਪ੍ਰਬੰਧਕਾਂ ਦੇ ਦੋ ਧੜੇ ਆਪਸੀ ਵਿਚਾਰ ਚਰਚਾ ਦੇ ਜਾਹੋ ਜਲਾਲ ਚ ਹੁੰਦੇ ਹਨ ਤਾਂ ਉਹ ਆਪਣਾ ਪੱਖ ਸੰਗਤਾਂ ਚ ਰੱਖਣ ਲਈ ਅਖਬਾਰਾਂ ਦਾ ਸਹਾਰਾ ਲੈਂਦੇ ਹਨ। ਇਕ ਧਿਰ ਅਖਬਾਰ ਚ ਆਪਣੇ ਵਿਚਾਰ ਰੱਖਦੀ ਹੈ ਤੇ ਦੂਜੀ ਧਿਰ ਅਖਬਾਰ ਚੁੱਕ ਕੇ ਸੁੱਟ ਦਿੰਦੀ ਹੈ ਜਾਂ ਗਾਇਬ ਕਰ ਦਿੰਦੀ ਹੈ। ਮੇਰੀ ਸੋਚ ਤੇ ਹੋਸ਼ ਮੁਤਾਬਿਕ ਗੁਰੂ ਘਰਾਂ ਚੋਂ ਚੁਕ ਕੇ ਸੁਟੇ ਗਏ ਜਾਂ ਗਾਇਬ ਕੀਤੇ ਗਏ ਅਖਬਾਰਾਂ ਦੇ ਉਹੀ ਬੰਡਲ ਦੁਬਾਰਾ ਵਾਪਸ ਕਦੇ ਨਹੀਂ ਆਏ, ਨਵੇਂ ਬੰਡਲ ਦੁਬਾਰਾ ਆਏ ਹੋਣ ਤਾਂ ਗਲ ਵੱਖਰੀ ਹੈ। ਪਰ ਐਲਸੋਬਰਾਂਟੇ ਗੁਰੂ ਘਰ ਚ ਵਾਪਰੀ ਘਟਨਾ ਰਾਹੀਂ ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ ਹੋਇਆ ਹੈ। ਬੁਧਵਾਰ 08/31/2016 ਨੂੰ ਐਲਸੋਬਰਾਂਟੇ ਗੁਰੂ ਘਰ ਚੋਂ ਕਿਸੇ ਨੇ ਸਾਂਝੀ ਸੋਚ ਅਖਬਾਰ ਦੇ ਬੰਡਲ ਗਾਇਬ ਕਰ ਦਿੱਤੇ ਤਾਂ ਅਖਬਾਰ ਦੇ ਪਾਠਕਾਂ ਨੇ 09/01/2016 ਦਿਨ ਵੀਰਵਾਰ ਨੂੰ ਅਖਬਾਰ ਦੇ ਇੰਚਾਰਜ ਬੂਟਾ ਸਿੰਘ ਬਾਸੀ ਦੇ ਧਿਆਨ ਵਿੱਚ ਇਹ ਗਲ ਲਿਆਂਦੀ ਤਾਂ ਬੂਟਾ ਸਿੰਘ ਨੇ ਗੁਰੂ ਘਰ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਪ੍ਰਬੰਧਕਾਂ ਵੱਲੋਂ ਤਸਲੀ ਬਖਸ਼ ਜਵਾਬ ਨਾ ਮਿਲਣ ਤੇ ਬੂਟਾ ਸਿੰਘ ਬਾਸੀ ਨੇ ਪ੍ਰਬੰਧਕਾਂ ਨੂੰ ਦੂਸਰੇ ਦਿਨ 09/02/2016 ਦਿਨ ਸ਼ੁਕਰਵਾਰ ਦੇ ਸਵੇਰ ਦੇ 8 ਵਜੇ ਦਾ ਟਾਇਮ ਦੇ ਦਿੱਤਾ ਕਿ ਜੇ ਇਸ ਟਾਇਮ ਤੱਕ ਅਖਬਾਰ ਦੇ ਬੰਡਲ ਵਾਪਿਸ ਨਾ ਆਏ ਤਾਂ ਉਹ ਪੁਲਿਸ ਤੱਕ ਪਹੁੰਚ ਕਰੇਗਾ ਅਤੇ ਪੁਲਿਸ ਗੁਰੂ ਘਰ ਚ ਲਗੇ ਕੈਮਰਿਆਂ ਰਾਹੀਂ ਦੋਸੀਆਂ  ਦੀ ਪੜਤਾਲ ਕਰੇਗੀ ਜਿਨਾਂ ਨੂੰ ਮੈਂ ਜੇਲ ਯਾਤਰਾ ਕਰਾਵਾਂਗਾ। ਬੂਟਾ ਸਿੰਘ ਬਾਸੀ ਦੀ ਇਹ ਗਰਜ ਸੁਣ ਕੇ ਗੁਰੂ ਘਰ ਦੇ ਪ੍ਰਬੰਧਕ ਨੇ ਜੁੰਮੇਵਾਰੀ ਲਈ ਕਿ ਉਹ ਪੂਰੀ ਕੋਸਿ਼ਸ਼ ਕਰਕੇ ਸਵੇਰ ਤੱਕ ਅਖਬਾਰ ਦੇ ਸਾਰੇ ਬੰਡਲ ਵਾਪਿਸ ਲਿਆਵੇਗਾ। ਗਾਇਬ ਕੀਤੇ ਬੰਡਲ ਸਵੇਰ ਹੋਣ ਤੋਂ ਪਹਿਲਾਂ ਹੀ ਵਾਪਿਸ ਆ ਗਏ। ਹੁਣ ਬੂਟਾ ਸਿੰਘ ਬਾਸੀ ਐਲਸੋਬਰਾਂਟੇ ਗੁਰੂ ਘਰ ਦੇ ਪ੍ਰਬੰਧਕਾਂ ਤੋਂ ਕੈਮਰਿਆਂ ਦੀ ਵੀਡੀਓ ਮੰਗ ਰਿਹਾ ਹੈ ਜਿਸ ਰਾਹੀਂ ਇਹ ਪਤਾ ਲਗ ਸਕੇ ਕਿ ਕਿਸ ਨੇ ਪੈਪਰ ਗਾਇਬ ਕਰਨ ਦੀ ਗਲਤੀ ਕੀਤੀ ਅਤੇ ਕਿਸ ਨੇ ਪੇਪਰ ਵਾਪਿਸ ਰਖੇ ਹਨ। ਪ੍ਰਬੰਧਕ ਵੀਡੀਓ ਦਿਖਾਉਣ ਲਈ ਤਿਆਰ ਨਹੀਂ ਹਨ ਇਸ ਲਈ ਸੰਗਤਾਂ ਤੇ ਪਾਠਕਾਂ ਦੀ ਆਵਾਜ਼ ਮੁਤਾਬਿਕ ਪ੍ਰਬੰਧਕ ਹੀ ਦੋਸ਼ੀ ਜਾਪਦੇ ਹਨ ਜਾਂ ਇਹਨਾਂ ਦੇ ਨਜ਼ਦੀਕੀ ਦੋਸ਼ੀ ਹੋਣਗੇ ਜਿਨਾਂ ਨੂੰ ਇਹ ਬਚਾਉਣ ਦੀ ਕੋਸਿ਼ਸ਼ ਕਰ ਰਹੇ ਹਨ। 
ਨੋਟ:-ਗਾਇਬ ਕੀਤੇ ਬੰਡਲ ਸਵੇਰ ਹੋਣ ਤੋਂ ਪਹਿਲਾਂ ਹੀ ਵਾਪਿਸ ਆਉਣ ਨਾਲ ਇਹ ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ ਹੈ ਅਤੇ ਬੂਟਾ ਸਿੰਘ ਬਾਸੀ ਨੇ ਦੋਸ਼ੀਆਂ ਨੂੰ ਥੁੱਕ ਕੇ ਚਟਾ ਦਿੱਤਾ, ਬੂਟਾ ਸਿੰਘ ਬਾਸੀ ਨੇ ਨਵਾਂ ਇਤਿਹਾਸ ਬਣਾ ਦਿਤਾ।

ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ DAKHA

ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ
ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ


ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ
ਐਲਸੋਬਰਾਂਟੇ ਗੁਰੂ ਘਰ ਦੇ ਪ੍ਰਬੰਧਕੀ ਸਿਸਟਮ ਦੇ ਸਬੰਧ ਚ ਵਿਚਾਰਾਂ ਦਾ ਵਿਖਰੇਵਾਂ ਹੋਣ ਕਾਰਨ ਹਾਲਤ ਬਿਲਕੁਲ ਸਹੀ ਨਹੀਂ ਹਨ। ਇਕ ਧਿਰ ਨੇ ਸਾਂਝੀ ਸੋਚ ਅਖਬਾਰ ਚ ਆਪਣਾ ਪੱਖ ਸੰਗਤਾਂ ਚ ਇਸ਼ਤਿਹਾਰ ਲਵਾ ਕੇ ਰੱਖਿਆ ਤਾਂ ਦੂਜੀ ਧਿਰ ਨੂੰ ਪਸੰਦ ਨਾ ਆਇਆ ਉਹਨਾਂ ਨੇ ਸਾਂਝੀ ਸੋਚ ਅਖਬਾਰ ਦੇ ਬੰਡਲ ਗੁਰੂ ਘਰ ਚੋਂ ਗਾਇਬ ਕਰ ਦਿੱਤੇ। ਮੌਜੂਦਾ ਪ੍ਰਬੰਧਕਾਂ ਦੇ ਉਹਨਾਂ ਮੈਬਰਾਂ ਨੂੰ ਬੇਨਤੀ ਹੈ ਜਿਨਾਂ ਕੋਲ ਗੁਰੂ ਘਰ ਦੇ ਕੈਮਰਿਆਂ ਦਾ ਕੰਟਰੋਲ ਹੈ ਉਹ 08/31/2016 ਦਿਨ ਬੁਧਵਾਰ ਦੀ ਕੈਮਰਿਆਂ ਦੀ ਵੀਡੀਓ ਜਨਤਕ ਕਰਨ ਤਾਂ ਕਿ ਸੰਗਤਾਂ ਨੂੰ ਪਤਾ ਲਗ ਸਕੇ ਕਿ ਇਸ ਘਟੀਆ ਤੇ ਘਨਾਉਣੀ ਹਰਕਤ ਪਿਛੇ ਕਿਹੜੇ ਲੋਕਾਂ ਦਾ ਹੱਥ ਹੈ।ਮੈਂ ਇਸ ਗੁਰੂ ਘਰ ਦਾ ਮੈਂਬਰ ਹੋਣ ਦੇ ਨਾਤੇ ਇਸ ਅੱਤ ਨਿੰਦਣ ਯੋਗ ਕਾਰਵਾਈ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਅਤੇ ਇਸ ਘਨਾਉਣੀ ਹਰਕਤ ਨੂੰ ਮੀਡੀਆ ਅਤੇ ਵਿਚਾਰਾਂ ਤੇ ਸਿੱਧਾ ਹਮਲਾ ਕਰਾਰ ਦਿੰਦਾ ਹਾਂ, ਕਿਉਂਕਿ ਅਜਿਹੀਆਂ ਕਾਰਵਾਈਆਂ ਨਾਲ ਮਸਲੇ ਸੁਲਝਦੇ ਨਹੀਂ ਹੋਰ ਉਲਜਦੇ ਹਨ।