THE HINDU JESUS CHRIST
Wednesday, March 20, 2013
Wednesday, March 13, 2013
RAJOANA SANDESH FOR SIKH NATION REGARDING NEWS PAPER PEHREDAR
ਪਹਿਰੇਦਾਰ ਅਖ਼ਬਾਰ ਵੱਲੋਂ ਸ਼ੁਰੂ ਕੀਤੀ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ- ਕੀਮਤਾਂ ਨੂੰ ਢਾਹ ਲਾਉਂਦੀ ਮੁਹਿੰਮ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ।
ੴ
ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਜੋ ਪ੍ਰੋ: ਭੁੱਲਰ ਅਤੇ ਮੇਰੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਲਈ ਇੱਕ ਕਰੋੜ ਸਿੱਖਾਂ ਤੋਂ ਦਸਤਖ਼ਤ ਕਰਵਾ ਕੇ ਦੇਸ਼ ਦੇ ਉਨਾਂ ਹੁਕਮਰਾਨਾਂ ਅੱਗੇ ਜਿਹੜੇ ਸਿੱਖ ਧਰਮ ਤੇ ਹਮਲਾ ਕਰਣ ਲਈ ਜਿੰਮੇਵਾਰ ਹਨ ,ਜਿਹੜੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਹਨ , ਅੱਗੇ ਕੀਤੀ ਜਾਣ ਰਹਿਮ ਦੀ ਅਪੀਲ ਦੀ ਮੁਹਿੰਮ ਬਾਰੇ ਮੈਂ ਆਪਣੇ ਵਿਚਾਰ ਸਪੱਸਟ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਸਿੱਖ ਸ਼ੰਘਰਸ ਵਿਚ ਪਾਏ ਯੋਗਦਾਨ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਦੁੱਖ ਪ੍ਰਗਟ ਕਰਦਾ ਹਾਂ , ਉਨ੍ਹਾਂ ਦੇ ਸਤਿਕਾਰਯੋਗ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਪ੍ਰਗਟ ਕਰਦਾ ਹਾਂ ।ਖਾਲਸਾ ਜੀ , ਜਿਥੋਂ ਤੱਕ ਪ੍ਰੋ: ਭੁੱਲਰ ਅਤੇ ਮੇਰੀ ਸੋਚ ਦਾ ਸਬੰਧ ਹੈ , ਪ੍ਰੋ: ਭੁੱਲਰ ਹੁਣਾਂ ਨੇ ਸ਼ੁਰੂ ਤੋਂ ਹੀ ਭਾਰਤੀ ਅਦਾਲਤਾਂ ਵਿਚ ਆਪਣਾ ਕੇਸ ਲੜ੍ਹਿਆ , ਆਪਣੇ ਆਪ ਨੂੰ ਨਿਰਦੋਸ਼ ਕਿਹਾ , ਅਦਾਲਤ ਵੱਲੋਂ ਮਿਲੀ ਆਪਣੀ ਸਜ਼ਾ ਦੇ ਖਿਲਾਫ਼ ਅਦਾਲਤਾਂ ਵਿਚ ਅਤੇ ਰਾਸਟਰਪਤੀ ਅੱਗੇ ਅਪੀਲ ਕੀਤੀ ਇਸ ਲਈ ਪ੍ਰੋ: ਭੁੱਲਰ ਹੁਣਾਂ ਦੀ ਸਜ਼ਾ ਮਾਫ਼ ਕਰਾਉਣ ਲਈ ਕਿਸੇ ਵੀ ਅਦਾਰੇ ਵੱਲੋਂ , ਕਿਸੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਉਪਰਾਲੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ।ਇਸ ਸਬੰਧੀ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਹੌਲੇ ‐ ਮੁਹੱਲੇ ਵਾਲੇ ਦਿਨ ਸ੍ਰੀ ਆਨੰਦਪਰ ਜਾਣ ਵਾਲੇ ਸਾਰੇ ਸਰਧਾਲੂ ਪ੍ਰੋ: ਭੁੱਲਰ ਅਤੇ ਮੇਰੀ ਫੋਟੋ ਵਾਲੇ ਬੈਨਟ ਲਾਉਣ , ਆਪਣੇ ਆਵਾਜਾਈ ਦੇ ਸਾਧਨਾਂ ਤੇ ਕੇਸਰੀ ਝੰਡੇ ਲਗਾਉਣ ਅਤੇ ਆਨੰਦਪੁਰ ਸਾਹਿਬ ਪਹੁੰਚਣ , ਉਥੇ ਇਨ੍ਹਾਂ ਪ੍ਰਬੰਧਕਾਂ ਵੱਲੋਂ ਦੇਸ਼ ਦੇ ਹੁਕਮਰਾਨਾਂ ਨੂੰ ਰਹਿਮ ਦੀ ਅਪੀਲ ਕਰਨ ਵਾਲੀ ਮੁਹਿੰਮ ਸਬੰਂਧੀ ਦਸਤਖ਼ਤ ਕਰਨ ਵਾਸਤੇ ਦਸ ਕਾਊਂਟਰ ਖੋਲੇ ਜਾਣਗੇ ।
ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਇਸ ਮੁਹਿੰਮ ਵਿਚ ਬਹੁਤ ਹੀ ਗੁਮਰਾਹਕੁੰਨ ਤਰੀਕੇ ਨਾਲ ਮੇਰਾ ਨਾਮ ਲਿਆ ਜਾ ਰਿਹਾ ਹੈ ।ਮੈਂ ਫਿਰ ਵੀ ਇਨ੍ਹਾਂ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਸਪੱਸਟ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਵੀ ਆਪਣੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਨਾ ਕਦੇ ਕਿਹਾ ਹੈ ਅਤੇ ਨਾ ਹੀ ਕਦੇ ਕਹਾਂਗਾ ,ਮੇਰਾ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਕੋਈ ਬੇਨਤੀ ਜਾ ਕਿਸੇ ਕਿਸਮ ਦੀ ਅਪੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ ।ਖਾਲਸਾ ਜੀ , ਮੈਂ ਪਹਿਰੇਦਾਰ ਦੇ ਪ੍ਰਬੰਧਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜਿਹੜੇ ਅਕਸਰ ਆਪਣੇ ਬੈਂਡ-ਰੂਮੀ ਲੇਖਾਂ ਵਿਚ ਕੌਮੀ ਸਵੈਮਾਨ, ਕੌਮੀ ਫ਼ਰਜਾਂ , ਕੌਮੀ ਅਣਖ਼ ਅਤੇ ਗੈਰਤ ਦੇ ਉਪਦੇਸ਼ ਦਿੰਦੇ ਰਹਿੰਦੇ ਹਨ , ਕੀ ਕਿਸੇ ਸਿੱਖ ਦੇ ਹੱਥ ਵਿਚ ਕੇਸਰੀ ਝੰਡਾ ਵੀ ਹੋਵੇ , ਉਹ ਧਰਮ ਤੇ ਹਮਲਾ ਕਰਨ ਵਾਲੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਰਹਿਮ ਦੀ ਅਪੀਲ ਵੀ ਕਰ ਰਿਹਾ ਹੋਵੇ ,ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ ,ਇਹ ਦ੍ਰਿਸ਼ ਤਾਂ ਕਿਸੇ ਕਾਮੇਡੀ ਸੀਨ ਵਾਂਗ ਹੈ ਕਿ ਇਸ ਤਰ੍ਹਾਂ ਕਰਨਾ ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਅਪਮਾਨ ਕਰਨਾ ਮਜ਼ਾਕ ਉਡਾਉਣਾ ਨਹੀਂ ਹੈ ? ਕੀ ਇਸ ਤਰ੍ਹਾਂ ਦੀ ਮੁਹਿੰਮ ਦਾ ਮਨੋਰਥ ਪਿਛਲੇ ਸਾਲ ਮਾਰਚ ਮਹੀਨੇ ਵਿਚ ਸਮੁੱਚੇ ਖਾਲਸਾ ਪੰਥ ਵੱਲੋਂ ਕੌਮੀ ਸਵੈਮਾਨ ਲਈ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਸਨਮਾਨ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣਾ ਨਹੀਂ ਹੈ ?
ਖਾਲਸਾ ਜੀ , ਸ੍ਰੀ ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਬੰਸਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਕ ਅਲੌਕਿਕ ਵਰਤਾਰਾ ਕਰਕੇ ਜ਼ੁਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਸਮਾਜ ਨੂੰ ਸ਼ਸਤਰਧਾਰੀ ਬਣਾ ਕੇ ,ਅੰਮ੍ਰਿਤ ਦੀ ਦਾਤ ਬਖ਼ਸ਼ਿਸ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਖਾਲਸੇ ਨੇ ਰਣਤੱਤੇ ਵਿਚ ਜੰਗ ਦੇ ਉਹ ਜੌਹਰ ਦਿਖਾਏ ਜਿਸ ਨੂੰ ਪੜ੍ਹ ਸੁਣ ਕੇ ਅੱਜ ਵੀ ਦੁਸ਼ਮਣ ਭੈਅ-ਭੀਤ ਹੋ ਜਾਂਦੇ ਹਨ ।ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਵਾ ਸਵਾ ਲੱਖ ਫ਼ੌਜਾਂ ਨਾਲ ਇੱਕ ਇੱਕ ਸਿੰਘ ਲੜ੍ਹਦਾ ਰਿਹਾ ,ਚਿੜੀਆਂ ਅੰਮ੍ਰਿਤ ਦੀ ਦਾਤ ਪੀ ਕੇ ਬਾਜ਼ਾਂ ਨਾਲ ਟਕਰਾਉਂਦੀਆਂ ਰਹੀਆਂ , ਮਾਵਾਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾ ਵਿਚ ਪਵਾਉਂਦੀਆਂ ਰਹੀਆਂ ।ਖਾਲਸੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਦੇ ਕਾਤਲਾਂ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ , ਸਗੋਂ ਅਡੋਲ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਜ਼ਾਲਮ ਹੁਕਮਰਾਨਾਂ ਵੱਲੌਂ ਦਿੱਤੀ ਹਰ ਸਜ਼ਾ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਪਰ ਖਾਲਸਾ ਜੀ , ਅੱਜ 314 ਸਾਲਾਂ ਬਾਅਦ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ ,ਉਸੇ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਸਾਡੇ ਹੱਥਾਂ ਵਿਚ ਕੇਸਰੀ ਝੰਡਾ ਵੀ ਹੋਵੇਗਾ , ਸਾਡਾ ਅੰਮ੍ਰਿਤ ਵੀ ਛਕਿਆ ਹੋਵੇਗਾ ,ਸਾਡਾ ਬਾਣਾ ਵੀ ਖਾਲਸਾਈ ਪਾਇਆ ਹੋਵੇਗਾ ਪਰ ਇੱਥੇ ਉਹ ਦ੍ਰਿਸ਼ ਕਿੰਨਾ ਸ਼ਰਮਨਾਕ ਹੋਵੇਗਾ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਵੱਲੋਂ ਇਸੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੱਸ ਕਾਊਂਟਰ ਖੋਲੇ ਜਾਣਗੇ ਜਿੱਥੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਦੀ ਅਪੀਲ ਕਰਦੇ ਕਾਗਜ਼ਾਂ ਤੇ ਇੱਕ ਕਰੋੜ ਸਿੱਖ ਦਸਤਖ਼ਤ ਕਰਨਗੇ ਕੌਮ ਦੇ ਸਵੈਮਾਨ ਨੂੰ ,ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰਨਗੇ ।ਇਸ ਬਦਲੇ ਦਿੱਲੀ ਦੇ ਹੁਕਮਰਾਨਾਂ ਦੀਆਂ ਖ਼ੁਸੀਆਂ ਪ੍ਰਾਪਤ ਕਰਨਗੇ ।ਖਾਲਸਾ ਜੀ ,ਮੇਰਾ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦੀ ਕਿਸੇ ਤਰ੍ਹਾਂ ਦੀ ਮੁਹਿੰਮ ਨਾਲ ਦੂਰ ਦਾ ਸਬੰਧ ਨਹੀਂ ਹੈ ।ਕਿਸੇ ਦੇ ਸਿਵਿਆਂ ਤੇ ਰੋਟੀ ਸੇਕਣ ਵਾਲੇ ਲੋਕਾਂ ਦੀ ਹਮਦਰਦੀ ਦੀ ਮੈਨੂੰ ਕੋਈ ਲੋੜ ਨਹੀਂ ਹੈ ।
ਖਾਲਸਾ ਜੀ , ਮੇਰੇ ਵੱਲੋਂ ਅਦਾਲਤਾਂ ਵਿਚ ਕੇਸ ਲੜ੍ਹਨ ਅਤੇ ਆਪਣੀ ਫ਼ਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਮੇਰੇ ਵੱਲੋਂ ਸ਼ੁਰੂ ਤੋਂ ਅਪਣਾਈ ਗਈ ਸਪੱਸਟ ਸੋਚ ਦੇ ਵਾਰੇ ਜਾਣਦੇ ਹੋਏ ਵੀ ਮੇਰੀ ਸੋਚ ਤੋਂ ਉਲਟ ਜਾ ਕੇ ਮੇਰੀ ਫਾਂਸੀ ਨੂੰ ਰੱਦ ਕਰਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕੀ ਢਾਂਚੇ ਦੇ ਕਾਫ਼ੀ ਲੋਕ ਆਪਣੀਆ ਫੇਸ ਬੁੱਕਾਂ ਤੇ ਮੇਰੇ ਖਿਲਾਫ਼ ਪਿਛਲੇ ਕਾਫੀ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਉਪਰੋਂ ਮੇਰੇ ਹਮਦਰਦ ਹੋਣ ਦਾ ਢੋਂਗ ਵੀ ਕਰ ਰਹੇ ਹਨ ।ਖਾਲਸਾ ਜੀ , ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਜਾਂ ਕਿਸੇ ਵੀ ਕਿਸਮ ਦਾ ਨੁਕਸਾਨ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਕੋਈ ਆਪਣੇ ਨਿੱਜੀ ਹਿੱਤਾ ਲਈ ਮੇਰਾ ਨਾਮ ਵਰਤ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ ਕਰੇਗਾ ਤਾਂ ਮੈਂ ਹਰ ਵਾਰ ਖਾਲਸਾ ਪੰਥ ਅੱਗੇ ਆਪਣਾ ਪੱਖ ਸਪੱਸਟ ਕਰਦਾ ਰਹਾਂਗਾ ।
ਖਾਲਸਾ ਜੀ , ਅੱਜ ਜਦੋਂ ਕੌਮ ਦੇ ਰਹਿਬਰ ਅਤੇ ਬੁੱਧੀਜੀਵੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਰਹਿਮ ਦੀ ਅਪੀਲ ਕਰਦੀ ਮੁਹਿੰਮ ਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਦਸਤਖ਼ਤ ਕਰਕੇ ਸ਼ੁਰੂ ਕਰਨਗੇ , ਗੁਰਦੁਆਰਾ ਸਾਹਿਬਾਨ ਵਿਚ ਅਪੀਲ਼ ਕਰਦੀ ਮੁਹਿੰਮ ਦੇ ਕਾਊਂਟਰ ਖੋਲਣਗੇ ,ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਸ ਮੁਹਿੰਮ ਲਈ ਵਰਤਣਗੇ ਤਾਂ ਇਸ ਵਰਤਾਰੇ ਤੇ ਮੈਂ ਬਹੁਤ ਹੀ ਦੁਖੀ ਮਨ ਨਾਲ ਇਹੀ ਕਹਾਂਗਾ ਕਿ ਅੱਜ ਸੱਚਮੁਚ ਹੀ ਸਿੱਖੀ ਦਾ ਭਵਿੱਖ ਖ਼ਤਰੇ ਵਿਚ ਹੈ ।ਦੁਸ਼ਮਣਾਂ ਨੇ ਸਾਡੀਆਂ ਧਾਰਮਿਕ ਅਤੇ ਵਿਦਿਅਕ ਸ਼ੰਸਥਾਵਾਂ ਦੇ ਧੁਰ ਅੰਦਰ ਤੱਕ ਘੁਸਪੈਠ ਕਰ ਲਈ ਹੈ ।ਮੇਰੀ ਕੌਮ ਦੇ ਸਮੁੱਚੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ , ਬੁੱਧੀਜੀਵੀਆਂ ਨੂੰ ਦੋਨੋਂ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਗਰ ਤੁਸੀਂ ਧਰਮ ਤੇ ਹਮਲਾ ਕਰਨ ਵਾਲੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਅਪੀਲ ਕਰਦੀ ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ ,ਸਾਪਿੱਗ ਮਾਲਾਂ ਵਿਚ , ਸ਼ਰਾਬ ਦੇ ਠੇਕਿਆਂ ਤੇ , ਸ਼ਰਾਬ ਪੀਣ ਵਾਲੇ ਹਾਤਿਆਂ ਵਿਚ ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ‐ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ ।ਅਗਰ ਤੁਸੀਂ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਤੁਹਾਡੇ ਹੱਥਾਂ ਵਿਚ ਕੇਸਰੀ ਝੰਡੇ ਨਹੀਂ ਸਗੋਂ ਤੁਹਾਡੇ ਸਿਰ ਨੀਵੇਂ ਹੋਣੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਨਾਲ ਘੱਟੋ ਘੱਟ ਕੇਸਰੀ ਝੰਡੇ ਦੇ ਸਨਮਾਨ ਨੂੰ ਤਾਂ ਬਚਾਇਆ ਜਾ ਸਕੇਗਾ ।
ਖਾਲਸਾ ਜੀ , ਮੌਜੂਦਾ ਸਮੇਂ ਵਿਚ ਜਦੋਂ ਸਾਡੇ ਧਰਮ ਪ੍ਰਚਾਰਕਾਂ , ਲੇਖਕਾਂ ਦੇ ਉਪਦੇਸ਼ਾਂ , ਰਾਜਸੀ ਆਗੂਆਂ ਦੇ ਵੱਡੇ-ਵੱਡੇ ਭਾਸਣਾਂ ਅਤੇ ਉਹਨਾਂ ਦੇ ਜੀਵਨ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ।ਅੱਜ ਜਦੋਂ ਸਿੱਖੀ ਦੀ ਆਜ਼ਾਦ ਸੋਚ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੇ ਅਧੀਨ ਹੋ ਗਈ ਹੈ ਤਾਂ ਅਜਿਹੇ ਸਮੇਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਬਚਾਉਣ ਲਈ ਸਿਰਫ ਧਰਮ ਪ੍ਰਚਾਰ ਦੀ ਹੀ ਨਹੀਂ ਸਗੋਂ ਸਿੱਖੀ ਸਿਧਾਤਾਂ ਨੂੰ ਅਪਣਾ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਰੂਪੀ ਪ੍ਰਚਾਰ ਨਾਲ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ ।ਖਾਲਸਾ ਜੀ , ਮੈਂ ਸਿੱਖੀ ਜੀਵਨ ਜਾਚ ਦਾ ਦੁਸ਼ਮਣਾਂ ਅਤੇ ਦੋਸਤਾਂ ਨੂੰ ਅਹਿਸਾਸ ਕਰਵਾਉਂਦਾ ਹੋਇਆ ਆਪਣੇ ਰਾਹਾਂ ਤੇ ਬਿਨਾਂ ਕਿਸੇ ਲੋਭ ਲਾਲਚ ਦੇ , ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿਰਫ ਉਸ ਅਕਾਲ ‐ਪੁਰਖ ਵਾਹਿਗੁਰੂ ਨੂੰ ਸਰਮਪਿਤ ਹੋ ਕੇ ਆਖ਼ਰੀ ਸਾਹਾਂ ਤੱਕ ਚਲਦਾ ਰਹਾਂਗਾ ।ਖਾਲਸਾ ਪੰਥ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ ਇਸ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।
ਖਾਲਸਾ ਜੀ , ਮੈਨੂੰ ਫ਼ਾਂਸੀ ਕੱਲ ਹੋਵੇ ਜਾਂ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਜਦੋਂ ਵੀ ਵਕਤ ਆਇਆ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਵਾਂਗਾ ਇਸ ਲਈ ਨਹੀਂ ਕਿ ਮੈਂ ਫਾਂਸੀ ਨਾਲ ਹੀ ਮਰਨਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੀ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਜਵਾਨ ਹੋ ਰਹੀਆਂ ਪੀੜ੍ਹੀਆਂ ਅਣਖ਼ ਅਤੇ ਗੈਰਤ ਨਾਲ ਸਿਰ ਉਚਾ ਚੁੱਕ ਕੇ ਜੀਅ ਸਕਣ । ਛਲ, ਕਪਟ , ਕੂੜ ਰੂਪੀ ਹਨੇਰੇ ਅਤੇ ਤੂਫਾਨਾਂ ਵਿਚ ਸਿੱਖੀ ਦੀ ਜੋਤ ਜਗਦੀ ਰਹਿ ਸਕੇ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ: 16
9-3-2013 ਕੇਂਦਰੀ ਜੇਲ੍ਹ ਪਟਿਆਲਾ
WITH REGARDS
S. BALWANT SINGH RAJOANA
Kamaldeep Kaur(sister)
www.sangharshdasach.com
091-94643-54923

ਮਿਤੀ
9-3-2013
WITH REGARDS
S. BALWANT SINGH RAJOANA
Kamaldeep Kaur(sister)
www.sangharshdasach.com
091-94643-54923
ਇੰਝ ਹੋਈ ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ
ਇੰਝ ਹੋਈ ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ …ਸਵ. ਬਲਬੀਰ ਸਿੰਘ ਸੰਧੂ
5 ਜੂਨ ਦੀ ਅੱਧੀ ਰਾਤ ਦੇ ਸਮੇਂ ਸੰਤਾਂ ਨੂੰ ਅਤੇ ਭਾਈ ਅਮਰੀਕ ਸਿੰਘ ਨੂੰ ਭੋਰੇ ਵਿਚ ਗਿਆਂ ਅੱਜ ਪੰਜ ਮਿੰਟ ਵੀ ਨਹੀਂ ਹੋਏ ਕਿ ਜਨਰਲ ਸੁਬੇਗ ਸਿੰਘ ਜ਼ਖਮੀ ਹਾਲਤ ਵਿਚ ਲਹੂ ਲੁਹਾਨ ਹੋਇਆ, ਉਂਤਰੀ ਦਰਸ਼ਨੀ ਡਿਓਡ਼ੀ ਵਲੋਂ ਪ੍ਰਰਿਕਰਮਾ ਵਿਚ ਦੀ ਬਰਾਮਦਿਓਂ ਬਰਾਮਦੀ ਹੁੰਦਾ ਹੋਇਆਂ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲੋਂ ਦੀ ਹੁੰਦਿਆਂ ਤਖ਼ਤ ਸਾਹਿਬ ਦੀ ਮੰਜ਼ਲ ਵੱਲ ਨੂੰ ਸੱਜੇ ਪਾਸੇ ਵੱਲ ਦੇ ਪੋਡ਼ੀਆਂ ਦੇ ਵਿਚਕਾਰੇ ਜਿਹੇ ਭੋਰੇ ਵੱਲ ਨੂੰ ਪੈਂਦੇ ਦਰਵਾਜੇ ਵਿਚੋਂ ਦੀ ਉਤਰਦੀਆਂ ਪੋਡ਼ੀਆਂ ਰਾਹੀ ਡਿਗਦੀ ਢਹਿੰਦੀ ਹੋਈ ਹਾਲਤ ਵਿਚ ਵੀ ਸੰਤਾਂ ਪਾਸ ਪੁੱਜ ਗਿਆ। ਜਨਰਲ ਸੁਬੇਗ ਸਿੰਘ ਨੇ ਜਾਂਦਿਆਂ ਹੀ ਪਹਿਲਾਂ ਫਤਹਿ ਗਜਾਈ ਤੇ ਫਿਰ ਇਸਦੇ ਨਾਲ ਹੀ ਬਡ਼ੀ ਚਡ਼੍ਰਦੀ ਕਲਾ ਤੇ ਪ੍ਰਸੰਨ ਚਿੰਤ ਅਵਸਥਾ ਵਿਚ ਕਿਹਾ, ਮਹਾਪੁਰਸ਼ੋ,ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਉਹ ਲੈ ਲਈ ਲਗਦੀ ਆ,ਪਰ ਦਾਸ ਨੂੰ ਆਤਮਕ ਤੌਰ ਤੇ ਬਹੁਤ ਪ੍ਰੰਸਨਤਾ ਹੈ।ਮਨ ਆਪਦੇ ਦਰਸ਼ਨ ਨੂੰ ਲੋਚਦਾ ਸੀ ਸੋ ਆ ਗਿਆ ਹਾਂ। ਜਦ ਸੰਤਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਜਨਰਲ ਸੁਬੇਗ ਸਿੰਘ ਨੂੰ ਲਹੂ ਲੁਹਾਨ ਹਾਲਤ ਵਿਚ ਵੇਖਿਆ ਤਾਂ ਉਹਨਾਂ ਨੇ ਉਸੇ ਸਮੇਂ ਜਨਰਲ ਸਾਹਿਬ ਨੂੰ ਸਹਾਰਾ ਦੇਦਿਆਂ ਹੋਇਆਂ ਆਪਣੇ ਪਾਸ ਬਠਾ ਲਿਆ। ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਹਿੱਸੇ ਅਰਥਾਤ ਪਾਸੇਂ ਵਿਚੋਂ ਲਹੂ ਦੀਆਂ ਧਾਰਾਂ ਵਰਾਲਾਂ ਵਹਿ ਰਹੀਆਂ ਸਨ ਅਤੇ ਮੋਢਾ ਤੇ ਬਾਹ ਛਲਨੀ ਛਲਨੀ ਹੋਏ ਸਨ। ਜਦ ਭਾਈ ਅਮਰੀਕ ਸਿੰਘ ਨੇ ਉਥੇ ਭੋਰੇ ਵਿਚ ਕੋਲ ਖਲੋਤੇ ਸਿੰਘਾਂ ਨੇ ਜਨਰਲ ਸਾਹਿਬ ਦੇ ਜਖਮਾਂ ਉਂਪਰ ਪੱਟੀਆਂ ਬੰਨ੍ਰਣ ਲਈ ਕਿਹਾ ਤਾਂ ਅਗੋਂ ਜਨਰਲ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ,ਪਰਧਾਨ ਜੀ,ਹੁਣ ਪੱਟੀਆਂ ਦੀ ਕੋਈ ਲੋਡ਼ ਨਹੀਂ ਦਾਸ ਦੇ ਜੁੰਮੇ ਗੁਰੂ ਪੰਥ ਦੀ ਜਿੰਨੀ ਸੇਵਾ ਲਿਖੀ ਹੋਈ ਸੀ ਉਹ ਹੁਣ ਪੂਰੀ ਹੋ ਗਈ ਲਗਦੀ ਆ। ਫਿਰ ਇਸਦੇ ਨਾਲ ਹੀ ਜਨਰਲ ਸ਼ੁਬੇਗ ਸਿੰਘ ਨੇ ਆਪਣਾ ਧਿਆਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲ ਮੋਡ਼ਦਿਆਂ ਹੋਇਆਂ ਕਿਹਾ,ਮਹਾਪੁਰਸ਼ੋ ਹੁਣ ਦਾਸ ਦੇ ਹੱਕ ‘ਚ ਵਾਹਿਗੁਰੂ ਦੇ ਦਰਬਾਰ ਵਿਚ ਅਰਦਾਸ ਕਰਨ ਦੀ ਕਿਰਪਾ ਕਰੋ ਕਿ ਦਾਸ ਵਲੋਂ ਤਿਲ ਫੁਲ ਰੂਪ ‘ਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਕਾਮਨਾ ਅਤੇ ਆਜ਼ਾਦੀ ਦੇ ਲੇਖੇ ਲੱਗੇ । ਹੁਣ ਤਾਂ ਮਨ ਦੀ ਇਹੋਂ ਕਾਮਨਾ ਹੈ ਕਿ ਸਿੱਖ ਕੌਮ ਰਾਜ ਭਾਗ ਦੀ ਮਾਲਕ ਬਣੇ ਅਤੇ ਖਾਲਸਾ ਪੰਥ ਇਕ ਆਜ਼ਾਦ ਤੇ ਖੁਦਮੁਖਤਿਆਰ ਦੇਸ ਦਾ ਮਾਲਕ ਹੋਵੇ।
ਦੁਨੀਆਂ ਭਰ ਦੇ ਦੇਸ਼ਾਂ ਅੰਦਰ ਆਜ਼ਾਦ ਤੇ ਖ਼ੁਦਮੁਖਤਿਆਰ ਦੇਸ਼ਾਂ ਦੇ ਕੌਮੀ ਝੰਡਿਆਂ ਦੇ ਬਰਾਬਰ ਨਿਸ਼ਾਨ ਸਾਹਿਬ ਵੀ ਮਾਣ ਪਾਉਂਦਾ ਦਿੱਸੇ। ਹੁਣ ਤਾਂ ਬਸ ਆਤਮਾ ਦੀ ਇਹੋ ਦੀ ਅਵਾਜ਼ ਹੈ। ਇਸ ਸਮੇਂ ਮੇਰਾ ਅੰਤਰ ਆਤਮਾ ਬਡ਼ਾ ਹੀ ਪ੍ਰਸੰਨ ਤੇ ਸ਼ਾਂਤ ਹੈ।ਹਾਂ ਜੇ ਕੋਈ ਗੱਲ ਮਨ ਨੂੰ ਚੁੱਭ ਰਹੀ ਹੈ ਤਾਂ ਉਹ ਇਹ ਹੈ ਕਿ ਦਾਸ ਨੇ ਆਪਣੀ ਉਮਰ ਵਿਚ ਜਿੰਨੀ ਖਿਦਮਤ ਟੋਪੀ ਵਾਲੇ ਦੁਸ਼ਟਾ ਦੀ ਫੌਜ ਵਿਚ ਰਹਿ ਕੇ ਹਿੰਦੂਰਾਜ ਦੀ ਕਮਾਈ ਹੈ ਜੇ ਉਹ ਸਮਾਂ ਖਾਲਸਾ ਪੰਥ ਦੀ ਆਜ਼ਾਦੀ ਦੇ ਰਾਹ ਉਪਰ ਖਰਚ ਕੀਤਾ ਹੁੰਦਾ ਤਾਂ ਕਿੰਨਾ ਚੰਗਾ ਹੋਣਾ ਸੀ। ਦੁਸ਼ਟਾ ਨੇ ਜੋ ਅੱਜ ਸਿੱਖ ਕੌਮ ਦੀਆਂ ਸੇਵਾਵਾਂ ਤੇ ਕਰਬਾਨੀਆਂ ਦਾ ਮੁੱਲ ਪਾਇਆ ਹੈ ਉਹ ਤਾਂ ਸਭ ਨੂੰ ਪਰਤੱਖ ਹੀ ਦਿਸ ਰਿਹਾ ਹੈ। ਮਹਾਪੁਰਸ਼ੋ, ਮੈਂ ਆਪ ਦਾ ਮਨੋ ਤਨੋ ਰਿਣੀ ਹਾਂ ਕਿ ਤੁਸਾਂ ਮੈਨੂੰ ਸਿੱਧਾ ਰਸਤਾ ਵਖਾਇਆ ਹੈ ਅਤੇ ਇਸਦੇ ਨਤੀਜੇ ਵਜੋਂ ਦਾਸ ਦਾ ਜੀਵਨ ਅੱਜ ਗੁਰੂ ਘਰ ਤੇ ਗੁਰੂ ਪੰਥ ਦੀਆਂ ਨਜ਼ਰਾਂ ਵਿਚ ਸਫਲਾ ਹੋ ਰਿਹਾ ਹੈ। ਵਾਹਿਗੁਰੂ ਦੇ ਚਰਨਾਂ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਮਨ ਦੀ ਇੱਛਾ ਸੀ ਕੀ ਆਪ ਦੇ ਦਰਸ਼ਨ ਜ਼ਰੂਰ ਪਾਵਾਂ ਇਸ ਲਈ ਇਥੇ ਹਾਜ਼ਰ ਹੋ ਗਿਆ ਹਾਂ ਹੁਣ ਮੈਨੂੰ ਹੋਰ ਕਿਸੇ ਗੱਲ ਦੀ ਤ੍ਰਿਸ਼ਨਾ ਨਹੀਂ। ਸੰਤਾਂ ਨੇ ਜਨਰਲ ਸ਼ੁਬੇਗ ਸਿੰਘ ਦੀਆਂ ਗੱਲਾਂ ਉਸ ਮਾਹੌਲ ਵਿਚ ਵੀ ਬਡ਼ੇ ਪ੍ਰੇਮ ਭਾਵ ਨਾਲ ਸੁਣੀਆਂ ਤੇ ਫਿਰ ਬਾਅਦ ਵਿਚ ਕੁਝ ਛਿਣਾਂ ਲਈ ਅੰਤਰ ਧਿਆਨ ਹੋ ਬਡ਼ੀ ਮੱਧਮ ਜਿਹੀ ਸੁਰ ਵਿਚ ਗੁਰਬਾਣੀ ਦਾ ਕੋਈ ਸ਼ਬਦ ਪਡ਼ਿਆ ਤੇ ਫਿਰ ਆਪਣੇ ਪਾਸ ਖਲੋਤੇ ਸਿੰਘਾਂ ਨੂੰ ਜਨਰਲ ਸਾਹਿਬ ਨੂੰ ਇਕ ਪਾਸੇ ਜਿਹੇ ਕਰਕੇ ਅਰਾਮ ਨਾਲ ਲਿਟਾ ਦੇਣ ਲਈ ਕਿਹਾ ।ਭਾਈ ਅਮਰੀਕ ਸਿੰਘ ਹੁਣ ਜਨਰਲ ਸਾਹਿਬ ਤੋਂ ਕੁਝ ਪੁੱਛ ਰਹੇ ਸਨ ਅਤੇ ਜਨਰਲ ਸਾਹਿਬ ਆਪਣੇ ਸੁਭਾ ਤੋਂ ਉਲਟ ਅੱਜ ਇਸ ਜ਼ਖਮੀ ਹਾਲਤ ਵਿੱਚ ਆਮ ਨਾਲੋਂ ਕੁਝ ਉਂਚੀ ਅਵਾਜ਼ ਤੇ ਭਾਰੇ ਬੋਲ ਵਿੱਚ ਉਂਤਰ ਦੇ ਰਹੇ ਸਨ।
ਬਸ ,ਪਰਧਾਨ ਜੀ ,ਮਨ ਖੁਸ਼ ਹੋ ਗਿਆ,ਸਿੰਘਾਂ ਨੇ ਦੁਸ਼ਟਾ ਨੂੰ ਭੁੰਨ ਭੁੰਨ ਕੇ ਸੁੱਟ ਦਿਤਾ। ਦਰਸ਼ਨੀ ਡਿਓਡ਼ੀ ਤੋਂ ਬਾਹਰ ਵੀ ਟੋਪੀ ਵਾਲਿਆ ਦੀਆਂ ਲਾਸ਼ਾਂ ਰੁਲ ਰਹੀਆਂ ਹਨ। ਬਡ਼ੀ ਚਡ਼੍ਹਦੀ ਕਲ੍ਹਾ ਹੋਈ ਆ।ਹਜ਼ੂਰ ਸਾਹਿਬ ਦੇ ਜਥੇ ਦੇ ਸਿੰਘਾਂ ਤੇ ਪਰਿਕਰਮਾ ਦੇ ਆਲੇ ਦੁਆਲੇ ਮੋਰਚੇ ਟਿਕਾਣੇ ਮੱਲੀ ਬੈਠੇ ਸਿੰਘਾਂ ਨੇ ਕਮਾਲ ਕਰ ਵਖਾਈ ਆ। ਮੈਨੂੰ ਤਾਂ ਇਹ ਗੋਲੀਆਂ ਉਦੋਂ ਲਗੀਆ ਜਦੋਂ ਮੈ ਉਂਤਰੀ ਦਰਸ਼ਨੀ ਡਿਓਡ਼ੀ ਵਾਲੇ ਸਿੰਘਾਂ ਦੇ ਮੋਰਚਿਆਂ ਤੋਂ ਥੱਲੇ ਉਂਤਰ ਕਟ ਕੁਝ ਸਿੰਘਾਂ ਨਾਲ ਟੈਕਾਂ ਦੇ ਅੰਦਰ ਗਰਨੇਡ ਸੁੱਟਣ ਬਾਰੇ ਮਸ਼ਵਰਾ ਕਰ ਰਿਹਾ ਸਾਂ। ਮੇਰੇ ਹਿਸਾਬ ਨਾਲ ਟੈਂਕ ਪਰਕਰਮਾਂ ਵਿੱਚ ਸੋ ਵਜੇ ਦੇ ਲਗਭਗ ਦਾਖਲ ਹੋਣ ਸ਼ੁਰੂ ਹੋਏ ਨੇ। ਫੌਜੀ ਜਰਨੈਲ ਵਲੋਂ ਇਹ ਟੈਂਕ ਉਦੋਂ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਲਗਦਾ ਜਦੋਂ ਉਹਨਾਂ ਸਿੰਘਾਂ ਹਥੋਂ ਫੌਜ ਦੀ ਹੋਈ ਤਬਾਹੀ ਤੋਂ ਪਿਛੋਂ ਇਹ ਸਮਝ ਲਿਆ ਕਿ ਸਿੰਘਾਂ ਉਂਪਰ ਪੈਦਲ ਫੌਜ ਨਾਲ ਫਤਹਿ ਨਹੀਂ ਪਾਈ ਜਾ ਸਕਦੀ ਤੇ ਨਾ ਹੀ ਤੋਪਾਂ ਮਸ਼ੀਨਗਨਾਂ ਦੀ ਮਾਰ ਨਾਲ ਹੀ ਪਾਈ ਜਾ ਸਕਦੀ ਹੈ। ਵਾਹਿਗੁਰੂ ਨੇ ਬਡ਼ੀ ਚਡ਼੍ਹਦੀ ਕਲਾ ਕੀਤੀ ਆ। ਸੱਚੇ ਪਾਤਸ਼ਾਹ!ਹੁਣ ਖਾਲਸਾ ਪੰਥ ਨੂੰ ਅਜ਼ਾਦੀ ਦੀ ਦਾਤ ਨਾਲ ਨਿਵਾਜਣ ਤੇ ਖ਼ਾਲਸਾ ਰਾਜ ਦੀ ਬਖ਼ਸ਼ਿਸ਼ ਕਰਨ।
ਜੇ ਹੁਣ ਟੈਕਾਂ ਤੇ ਤੋਪਾਂ ਦੇ ਬਲ-ਬੂਤੇ ਦਰਬਾਰ ਸਾਹਿਬ ਉਂਪਰ ਆਪਣਾ ਕਬਜ਼ਾ ਜਮਾ ਵੀ ਲਏਗੀ ਤਾਂ ਉਸ ਹਾਲਤ ਵਿੱਚ ਵੀ ਇਤਿਹਾਸ ਅੰਦਰ ਭਾਰਤੀ ਫੌਜ ਦੇ ਇਸ ਗਲਬੇ ਤੇ ਕਬਜ਼ੇ ਨੂੰ ਸਿੰਘਾਂ ਉਂਪਰ ਪਾਈ ਫਤਹਿ ਨਹੀਂ ਸਮਝਿਆ ਤੇ ਲਿਖਿਆ ਜਾਵੇਗਾ। ਇਤਿਹਾਸ ਅੰਦਰ ਤਾਂ ਫਤਹਿ ਦਾ ਸੇਹਰਾ ਸਿੰਘਾਂ ਨੂੰ ਹੀ ਪ੍ਰਾਪਤ ਹੋਵੇਗਾ ਅਤੇ ਸਿੰਘਾਂ ਦੀ ਇਸ ਫਤਹਿ ਉਂਪਰ ਸਿੱਖ ਕੌਮ ਨੂੰ ਸਦਾ ਹੀ ਗੌਰਵ ਰਹੇਗਾ। ਦਰਬਾਰ ਸਾਹਿਬ ਉਂਪਰ ਹੋਏ ਇਸ ਫੌਜੀ ਹਮਲੇ ਦੇ ਸੰਬੰਧ ਵਿੱਚ ਮੇਰੀ ਇਹ ਪੇਸ਼ੀਨਗੋਈ ਹੈ ਕਿ ਹਿੰਦੁਸਤਾਨ ਹੁਣ ਬਹੁਤ ਲੰਮੇ ਸਮੇਂ ਤੱਕ ਇੱਕਠਾ ਨਹੀਂ ਰਹੇਗਾ ਕਿਉਕਿ ਗੁਰੂ ਘਰ ਉਂਪਰ ਹਮਲਾ ਕਰਕੇ ਇਸਨੇ ਖਾਲਸਾ ਪੰਥ ਨਾਲ ਆਪਣਾ ਹਮੇਸ਼ਾਂ ਲਈ ਪੱਕਾ ਵੈਰ ਸਹੇਡ਼ ਲਿਆ ਹੈ ਤੇ ਇਸ ਤਰ੍ਹਾਂ ਨਾਲ ਆਪਣੀਆ ਜਡ਼੍ਹਾਂ ਤੇ ਬੁਨਿਆਦਾਂ ਨੂੰ ਆਪਣੇ ਹੱਥੀ ਖੋਖਲੀਆਂ ਤੇ ਖੱਖਡ਼ੀਆਂ ਖੱਖਡ਼ੀਆਂ ਕਰਨ ਦਾ ਰਾਹ ਇਖਤਿਆਰ ਕਰ ਲਿਆ ਹੈ। ਵਾਹਿਗੁਰੂ ਕਰੇ ਕਿ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਿੱਖ ਕੌਮ ਅੰਦਰ ਆਪਸ ਵਿੱਚ ਪਿਆਰ ਇਤਫਾਕ ਤੇ ਇਕੱਠ ਬਣਿਆ ਰਹੇ ਅਤੇ ਸਿੱਖ ਕੌਮ ਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਰਵੇ, ਵਾਹਿਗੁਰੂ ਖਾਲਸਾ ਪੰਥ ਅੰਦਰ,ਪੰਥਕ ਗਦਾਰਾਂ ਨੂੰ ਸਮਝਣ ਪਛਾਨਣ ਤੇ ਉਹਨਾਂ ਨੂੰ ਸੋਧਨ ਦੀ ਰੁਚੀ ਤੇ ਸੋਝੀ ਵੀ ਬਖ਼ਸ਼ੀ ਰੱਖੇ। ਫਿਰ ਸਭ ਕੁਝ ਠੀਕ ਹੀ ਠੀਕ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪੰਥ ਉਂਪਰ ਸਦਾ ਮੇਹਰ ਭਰਿਆ ਹੱਥ ਅਤੇ ਏਨਾ ਕਹਿੰਦੇ ਹੋਏ ਜਰਨਲ ਸ਼ੁਬੇਗ ਸਿੰਘ ਸਦਾ ਲਈ ਚੁੱਪ ਹੋ ਗਏ ।
Saturday, March 2, 2013
5th Presentation of play "Nikian Jindan Vadda Saka – Saka Sirhind" at El Sobrante today
5th Presentation of
play "Nikian Jindan Vadda Saka –
Saka Sirhind" at
El Sobrante today
The members
of ‘Bal-Sahit Kala and Rang-Manch’ of Punjabi Sahit Sabha California (Bay Area)
will present their 5th performance of the play “ Nikian Jindan
Vadda Saka – Saka Sirhind” at Gurdwara El Sobrante (3550 Hillcrest Road’ El Sobrante, CA 94803 (510) 223 9987) today at 7.00 P.M. You, your family and friends all are
invited to the show and to encourage these young children in action who are
between the age group of 6 to 17. Their previous four performances in San Jose,
Yuba City, Fremont and Turlock were a great success by which they have earned
great applause of our community.
Looking
forward to see you to night.
Sincerely,
Kuldeep
Singh Dhindsa
President,
Punjabi
Sahit Sabha California
(Bay Area
Unit)
*****
Posted
by
Parmjit
Singh Sekhon (Dakha)
Member,
Punjabi Sahit Sabha
California (Bay Area Unit)
Founder,
International Sikh Sahit Sabha
Wednesday, February 20, 2013
BALWANT SINGH RAJOANA SANDESH FOR SIKH NATION AFTER AFZAL GURU FANSI.
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਅਨੰਦੁ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਪਿਛਲੇ ਦਿਨੀਂ ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਵੱਖ -2 ਅਖ਼ਬਾਰਾਂ ਵਿੱਚ ਵੱਖ -2 ਰਾਜਨੀਤਕ ਪਾਰਟੀਆ ਦੇ ਆਗੂ ਮੇਰੀ ਫਾਂਸੀ ਦੇ ਸਬੰਧ ਵਿੱਚ ਇੱਕ ਦੂਜੇ ਨੂੰ ਆਪਣੀ ਸਥਿਤੀ ਸਪੱਸਟ ਕਰਨ ਲਈ ਕਹਿ ਰਹੇ ਹਨ । ਖਾਲਸਾ ਜੀ ਇੰਨਾਂ ਰਾਜਨੀਤਕ ਪਾਰਟੀਆਂ ਦੇ ਲੋਕਾਂ ਦੀ ਸਥਿਤੀ ਵਾਰੇ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਇਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ , ਪਰ ਮੈਂ ਆਪਣੀ ਸਥਿਤੀ ਫਿਰ ਤੋਂ ਜ਼ਰੂਰ ਸਪੱਸਟ ਕਰ ਦਿੰਦਾ ਹਾਂ ਕਿ ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕੀਤਾ, ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੀਆਂ ਮਾਸੂਮ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨਾਂ ਨੂੰ ਕੋਹ ਕੋਹ ਕੇ ਮਾਰਿਆ , ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ,ਜਿਹੜੇ ਕਾਂਗਰਸੀ ਹੁਕਮਰਾਨਾਂ ਦੇ ਆਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਮੈਂ ਇੰਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਨਾ ਕਦੇ ਸਿਰ ਝੁਕਾਇਆ ਹੈ ਅਤੇ ਨਾ ਹੀ ਝੂਕਾਂਵਾਗਾ, ਨਾ ਕਦੇ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਕਦੇ ਕਰਾਂਗਾ, ਨਾ ਕਦੇ ਕੋਈ ਰਹਿਮ ਮੰਗਿਆ ਹੈ ਨਾ ਹੀ ਕਦੇ ਮੰਗਾਂਗਾ । ਖਾਲਸਾ ਜੀ , ਜੇਕਰ ਮੈਂ ਉਨਾਂ ਲੋਕਾਂ ਵਿੱਚ ਸਾਮਿਲ ਹੋ ਸਕਿਆ ਜਿੰਨਾਂ ਨੇ ਇਨਾਂ ਕਾਤਲ ਅਤੇ ਬਲਾਤਕਾਰੀ ਕਾਂਗਰਸੀ ਹੁਕਮਰਾਨਾਂ ਦੀ ਈਨ ਮੰਨਣ ਨਾਲੋਂ ਸ਼ਹਾਦਤਾਂ ਦੇਣੀਆ ਬਿਹਤਰ ਸਮਝੀਆਂ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਜੀਵਨ ਸਫਲ ਰਿਹਾ, ਮੇਰਾ ਇਸ ਧਰਤੀ ਤੇ ਆਉਣਾ ਸਫ਼ਲ ਰਿਹਾ । ਖਾਲਸਾ ਜੀ ਮੇਰੀ ਪਹਿਲੀ ਅਤੇ ਆਖ਼ਰੀ ਇੱਛਾ ਇਹੀ ਹੈ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦਾ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਾਮੋ ਨਿਸ਼ਾਨ ਹੀ ਮਿਟ ਜਾਵੇ ਇਹ ਕੰਮ ਚਾਹੇ ਮੇਰਾ ਜੀਵਨ ਕਰੇ ਜਾਂ ਮੇਰੀ ਮੌਤ । ਇਨਾਂ ਕਾਤਲ ਕਾਂਗਰਸੀਆਂ ਦਾ ਪੰਜਾਬ ਦੀ ਧਰਤੀ ਤੇ ਜਿੱਤਣਾ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦਾ ਅਪਮਾਨ ਹੈ , ਕੌਮ ਦੀ ਅਣਖ਼ ਅਤੇ ਗੈਰਤ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀਆਂ ਸ਼ਹਾਦਤਾਂ ਦਾ ਅਪਮਾਨ ਹੈ । ਪੰਜਾਬ ਦੀ ਧਰਤੀ ਤੇ ਇਨਾਂ ਕਾਂਗਰਸੀਆਂ ਦੀ ਜਿੱਤ ਸਾਡੀ ਨੈਤਿਕ ਹਾਰ ਹੈ ।
ਖਾਲਸਾ ਜੀ , ਅਫ਼ਜਲ ਗੁਰੂ ਨੂੰ ਫਾਂਸੀ ਲਾਉਣ ਤੋਂ ਬਾਅਦ ਇਸ ਦੇਸ਼ ਦੇ ਹੁਕਮਰਾਨ ਇਹ ਵੱਡੇ-ਵੱਡੇ ਬਿਆਨ ਦੇ ਰਹੇ ਹਨ ਕਿ ਇਸ ਦੇਸ ਦਾ ਕਾਨੂੰਨ ਸੱਭ ਲਈ ਇੱਕ ਹੈ । ਮੈਂ ਇਨਾਂ ਹੁਕਮਰਾਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਇਸ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਫਿਰ ਨਵੰਬਰ 1984 ਨੂੰ ਇਸੇ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਇਹ ਕਾਨੂੰਨ ਕਦੋਂ ਫਾਂਸੀ ਦੇ ਤਖ਼ਤੇ ਤੇ ਚੜਾਵੇਗਾ । ਇਹ ਕਾਨੂੰਨ ਉਨਾਂ ਕਾਤਲਾਂ ਤੇ , ਬਲਾਤਕਾਰੀਆਂ ਤੇ ਅਜੇ ਤੱਕ ਲਾਗੂ ਕਿਉਂ ਨਹੀਂ ਹੋਇਆ? ਇਹ ਗੱਲ ਅੱਜ ਪੂਰੀ ਦੁਨੀਆਂ ਜਾਣ ਚੁੱਕੀ ਹੈ ਕਿ ਇਸ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਨਹੀਂ ਹੈ ਇਹ ਇਨਸਾਨ ਦਾ ਧਰਮ, ਜਾਤ ਅਤੇ ਪਾਰਟੀ ਦੇਖ ਕੇ ਫੈਸਲਾਂ ਕਰਦਾ ਹੈ ਇਸੇ ਲਈ ਮੇਰਾ ਇਸ ਦੇਸ਼ ਦੇ ਕਾਨੂੰਨੀ ਪ੍ਰਬੰਧ ਵਿੱਚ ਕੋਈ ਭਰੋਸਾ ਨਹੀਂ ਹੈ ।
ਖਾਲਸਾ ਜੀ , ਮੈਂ ਪਹਿਲਾਂ ਵੀ ਨਾ ਕਿਸੇ ਸੁਪਰੀਮ ਕੋਰਟ ਨੂੰ , ਨਾ ਕਿਸੇ ਰਾਸਟਰਪਤੀ ਨੂੰ ਆਪਣੀ ਮੌਤ ਦੀ ਸਜ਼ਾ ਤੇ ਰੋਕ ਲਾਉਣ ਲਈ ਕਿਹਾ ਸੀ , ਨਾ ਹੀ ਕਦੇ ਕਹਾਂਗਾ । ਜਦੋਂ ਵੀ ਇੰਨਾਂ ਦੀ ਮਰਜੀ ਹੋਈ ਮੇਰਾ ਸਿਦਕ ਪਰਖ ਸਕਦੇ ਹਨ । ਇਹ ਸਿਰ ਇੰਨਾਂ ਕਾਤਲਾਂ ਅੱਗੇ ਕਦੇ ਨਹੀਂ ਝੁਕੇਗਾ। ਮੇਰੀ ਮੌਤ ਇਨਾਂ ਕਾਤਲਾਂ ਦੀ ਹਿੱਕ ਤੇ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ , ਕੌਮ ਦੀ ਆਜ਼ਾਦੀ ਦਾ ਝੰਡਾ ਲਹਿਰਾਵੇਗੀ । ਖਾਲਸਾ ਜੀ , ਮੈਂ ਇਥੇ ਇੱਕ ਗੱਲ ਹੋਰ ਸਪੱਸਟ ਕਰ ਦੇਣੀ ਚਾਹੁੰਦਾ ਹਾਂ ਕਿ ਮੇਰਾ ਸ਼ੰਘਰਸ ਕਿਸੇ ਹਿੰਦੂ, ਮੁਸਲਿਮ ਜਾਂ ਇਸਾਈ ਦੇ ਖਿਲਾਫ਼ ਨਹੀਂ ਹੈ ਇਹ ਕੌਮੀ ਸਵੈਮਾਨ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਉਸ ਖਾਲਸਾਈ ਸੋਚ ਨੂੰ ਸਮਰਪਿਤ ਹੈ ਜਿਹੜੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਬਿਨਾਂ ਕਿਸੇ ਭੇਦ ਭਾਵ ਦੇ ਉਸ ਦੀ ਰਾਖੀ ਲਈ ਵਚਨਬੱਧ ਹੈ ।
ਖਾਲਸਾ ਜੀ , ਸਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਉੱਨਾਂ ਨੂੰ ਮੰਝਧਾਰ ਵਿੱਚ ਛੱਡ ਕੇ ਭੱਜ ਜਾਣ ਵਾਲੇ ਅਤੇ ਖੁਦ ਹੀ ਆਪਣੇ ਸਾਥੀਆਂ ਨੂੰ ਗੋਲੀਆਂ ਮਾਰਨ ਵਾਲੇ ਜਾਂ ਮਰਵਾਉਣ ਵਾਲੇ, ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਵਾਲੇ , ਸਿੱਖੀ ਭੇਸ ਵਿਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਥਕ ਅਤੇ ਸ਼ੰਘਰਸੀ ਮਾਖੌਟਾਂ ਪਾਈ ਫਿਰਦੇ ਦਿੱਲੀ ਦਰਬਾਰੀ ਏਜੰਟਾਂ ਤੋਂ ਸੁਚੇਤ ਰਿਹਾ ਜਾਵੇ । ਪੰਜਾਬ ਦੀ ਧਰਤੀ ਤੇ ਇਹ ਲੋਕ ਬਿਨਾਂ ਕੋਈ ਜ਼ਮੀਨੀ ਪੱਧਰ ਤੇ ਕੰਮ ਕੀਤੇ ਸਿਰਫ ਖ਼ਾਲਸਿਤਾਨ ਦੇ ਨਾਮ ਤੇ ਚੋਣਾਂ ਖੁਦ ਹਾਰ ਜਾਣ ਲਈ ਅਤੇ ਧਰਮ ਤੇ ਹਮਲਾ ਕਰਨ ਵਾਲੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਨੂੰ ਜਿਤਾਉਣ ਲਈ ਹੀ ਚੋਣਾਂ ਲੜ੍ਹਦੇ ਹਨ । ਇਹ ਇੱਕ ਸਾਜ਼ਿਸ ਤਹਿਤ ਜਾਣਬੁੱਝ ਕੇ ਖ਼ਾਲਿਸਤਾਨ ਦੇ ਨਾਮ ਤੇ ਚੋਣਾਂ ਹਾਰ ਕੇ ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਸੋਚ ਨੂੰ ਗਲਤ ਸਾਬਿਤ ਕਰਕੇ ਆਮ ਲੋਕਾਂ ਵਿਚ ਕੌਮੀ ਆਜ਼ਾਦੀ ਪ੍ਰਤੀ ਨਿਰਾਸ਼ਾ ਫੈਲਾਉਂਦੇ ਹਨ ਇਹੀ ਇਹਨਾਂ ਦਿੱਲੀ ਦਰਬਾਰੀਆਂ ਦੀ ਡਿਊਟੀ ਹੈ ।ਪੰਜਾਬ ਦੀ ਧਰਤੀ ਤੇ ਕਾਂਗਰਸ ਦੀ ਸਰਕਾਰ ਬਣਨ ਨਾਲ ਇਹਨਾਂ ਲੋਕਾਂ ਦਾ ਖ਼ਾਲਿਸਤਾਨ ਬਣ ਜਾਂਦਾ ਹੈ ਅਤੇ ਕਾਂਗਰਸ ਤੋਂ ਸੱਤਾ ਖੁਸ ਜਾਣ ਤੋਂ ਬਾਅਦ ਇਹਨਾਂ ਦਾ ਖ਼ਾਲਿਸਤਾਨ ਲਈ ਸ਼ੰਘਰਸ ਸ਼ੁਰੂ ਹੋ ਜਾਂਦਾ ਹੈ ।ਮੇਰਾ ਇਹਨਾਂ ਦਿੱਲੀ ਦਰਬਾਰੀ ਫੌਜਾਂ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ ।
ਖਾਲਸਾ ਜੀ , ਮੇਰੀ ਮੌਤ ਤੋਂ ਬਾਅਦ ਪੰਥਕ ਮਾਖੌਟੇ ਵਿੱਚ ਵਿਚਰਦੇ ਇਹਨਾਂ ਦਿੱਲੀ ਦਰਬਾਰੀਆਂ ਨੂੰ ਕਿਤੇ ਮੇਰੇ ਵਾਰਿਸ ਨਾ ਸਮਝ ਲੈਣਾ । ਤੁਸੀਂ ਦੀਵਾਰ ਤੇ ਲਿਖੇ ਇਸ ਸੱਚ ਨੂੰ ਪੜ੍ਹ ਲੈਣਾ ਕਿ ਜਦੋਂ ਤੱਕ ਤੁਸੀਂ ਇਹਨਾਂ ਲੋਕਾਂ ਨੂੰ ਖ਼ਾਲਿਸਤਾਨੀ ਸਮਝਦੇ ਰਹੋਗੇ ਉਦੋਂ ਤੱਕ ਇਹ ਲੋਕ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਦੇ ਰਹਿਣਗੇ ,ਪੰਜਾਬ ਦੀ ਧਰਤੀ ਤੇ ਕਾਤਲਾਂ ਦੇ ਰਾਜ ਭਾਗ ਦਾ ਨਰਕ ਭੋਗਣ ਤੋਂ ਇਲਾਵਾ ਕੌਮ ਕਿਸੇ ਮੰਜ਼ਿਲ ਨੂੰ ਸਰ ਨਹੀਂ ਕਰ ਸਕੇਗੀ ।
ਖਾਲਸਾ ਜੀ , ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਕਿ ਮੇਰੀ ਮੌਤ ਤੋਂ ਬਾਅਦ ਵੀ ਆਪਣੇ ਘਰਾਂ ਉੱਪਰ ਅਤੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਕੇਸਰੀ ਨਿਸ਼ਾਨ ਫੜ੍ਹਾਈ ਰੱਖਣਾ ਤਾਂ ਕਿ ਦੁਸ਼ਮਣ ਸਿੱਖੀ ਦੇ ਬੂਟੇ ਨੂੰ ਖ਼ਤਮ ਕਰਨ ਦੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕੇ। ਇਹ ਕੇਸਰੀ ਨਿਸ਼ਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਪ੍ਰਤੀ ਅਤੇ ਆਪਣੇ ਕੌਮੀ ਫ਼ਰਜਾਂ ਪ੍ਰਤੀ ਸੁਚੇਤ ਕਰਦੇ ਰਹਿਣਗੇ ।ਤੁਸੀਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਕਿ ਇਹ ਕੇਸਰੀ ਨਿਸ਼ਾਨ ਸਾਡੇ ਕੌਮੀ ਸਵੈਮਾਨ ਦਾ ਪ੍ਰਤੀਕ ਹਨ ।ਇਸ ਦੀ ਸ਼ਾਨ ਨੂੰ ਉੱਚਾ ਚੁੱਕਣ ਲਈ ਖਾਲਸਾ ਹੱਸ-ਹੱਸ ਕੇ ਆਪਣੇ ਧਰਮ ਤੋਂ ਕੁਰਬਾਨ ਹੁੰਦਾ ਰਿਹਾ ਹੈ ।ਤੁਸੀਂ ਇਸਨੂੰ ਸਦਾ ਉੱਚਾ ਰੱਖਣਾ , ਆਪਣਾ ਜੀਵਨ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੀਣਾ ਅਤੇ ਤੁਸੀਂ ਦੁਨੀਆਂ ਨੂੰ ਸਿਰਫ ਗੱਲਾਂ ਨਾਲ ਨਹੀਂ , ਸਗੋਂ ਆਪਣੇ ਅਦਭੁੱਤ ਕਰਮਾਂ ਨਾਲ ਖਾਲਸੇ ਦੀ ਵੱਖਰੀ ਪਹਿਚਾਣ ਦਾ ਅਹਿਸਾਸ ਕਰਵਾਉਣਾ ।ਕੌਮ ਦੀ ਅਣਖ ਅਤੇ ਗੈਰਤ ਲਈ ,ਕੌਮੀ ਸਵੈਮਾਨ ਲਈ ਸ਼ਹੀਦ ਹੋਏ ਮੇਰੇ ਵੀਰਾਂ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ ।ਤੁਸੀਂ ਥੱਕ ਕੇ ,ਨਿਰਾਸ਼ ਹੋ ਕੇ ਬੈਠ ਨਾ ਜਾਣਾ ਸਗੋਂ ਦੁਸ਼ਮਣੀ ਚਾਲਾਂ ਤੋਂ ,ਦੁਸ਼ਮਣੀ ਫੌਜਾਂ ਤੋਂ ਸੁਚੇਤ ਹੋ ਕੇ ਕਦਮ ਦਰ ਕਦਮ ਅੱਗੇ ਵੱਧਦੇ ਜਾਣਾ ।ਸੱਚ ਲਈ ਲੜ੍ਹਣਾ ,ਸੱਚ ਤੋਂ ਕੁਰਬਾਨ ਹੋ ਜਾਣਾ ਇਹੀ ਅਸਲ ਖਾਲਸੇ ਦਾ ਧਰਮ ਹੈ । ਤੁਸੀਂ ਹਮੇਸ਼ਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਿਣਾ ।
ਖਾਲਸਾ ਜੀ , ਦੁਸ਼ਮਣ ਬਹੁਤ ਕਮੀਨਾ ਅਤੇ ਚਾਲਬਾਜ਼ ਹੈ ਹੋ ਸਕਦਾ ਉਸ ਸਮੇਂ ਮੇਰੇ ਕੋਲ ਤੁਹਾਨੂੰ ਕੁਝ ਕਹਿਣ ਲਈ ਕੋਈ ਵੀ ਸਾਧਨ ਨਾ ਹੋਵੇ ।ਤੁਸੀਂ ਮੇਰੇ ਵੱਲੋਂ ਕੀਤੇ ਤਿਲ ਫੁੱਲ ਸ਼ੰਘਰਸ ਨੂੰ ਆਪਣੇ ਦਿਲਾਂ ਵਿੱਚ ਕਬੂਲ ਕਰ ਲੈਣਾ।ਜਦੋਂ ਵੀ ਪ੍ਰੀਤਮ ਨੂੰ ਮਿਲਣ ਦਾ ਵਕਤ ਆਵੇਗਾ ਤੁਸੀਂ ਯਕੀਨ ਕਰਨਾ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਆਖ਼ਰੀ ਸਾਹ ਤੱਕ ਫਿਜ਼ਾ ਵਿੱਚ ਗੂੰਜ਼ਦੀ ਰਹੇਗੀ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ ।
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਮਿਤੀ
16-2-2013

Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
1700
Shattuck Ave, #303
Berkeley,
CA 94709
USA
Sunday, February 17, 2013
Houdh chillar article
ਹੌਦ ਚਿੱਲੜ ਸਿੱਖ ਕਤਲੇਆਮ ਦਾ ਸਬੂਤ
ਸਿੱਖ ਪੰਥ ਨੂੰ ਹੋਦ ਚਿੱਲੜ ਜਨਵਰੀ 2011 ਨੂੰ ਲੱਭਿਆ । ਪਿੰਡਾਂ ਦਾ ਗੰਦਾ ਪਾਣੀ ਅਤੇ ਮੀਂਹ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ, ਉਸ ਨੂੰ ਛੱਪੜ ਜਾਂ ਟੋਭਾ ਕਿਹਾ ਜਾਂਦਾ ਹੈ । ਇਹ ਛੱਪੜ ਕੁਦਰਤੀ ਬਣਦੇ ਹਨ । ਜਿਥੇ ਲੋਕਾਂ ਨੇ ਆਪਣੀ ਵਰਤੋਂ ਵਾਸਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਵੇ, ਉਸ ਨੂੰ ਹੌਦ ਕਹਿੰਦੇ ਹਨ । ਹੌਦ ਲੋਕਾਂ ਦੁਆਰਾ ਬਣਾਏ ਹੁੰਦੇ ਹਨ, ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਦੀਆਂ ਅਤੇ ਪਾਣੀ ਦੀਆਂ ਹੌਦੀਆਂ ਹੁੰਦੀਆਂ ਹਨ । ਹੌਦੀ ਦਾ ਵਿਰਾਟ ਰੂਪ ਹੌਦ ਹੁੰਦਾ ਹੈ । ਹਰਿਆਣੇ ਦੇ ਰਿਵਾੜੀ ਜਿਲੇ ਵਿੱਚ ਇੱਕ ਪਿੰਡ ਹੈ ਚਿੱਲੜ । ਚਿੱਲੜ ਦੇ ਬਾਹਰਵਾਰ 2 ਕੁ ਮਿਲੋਮੀਟਰ ਹਟਵਾਂ 1947 ਤੋਂ ਪਹਿਲਾਂ ਲੋਕਾਂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਹੌਦ ਬਣਾਇਆ ਸੀ । 1947 ਤੋਂ ਬਾਅਦ ਕੁੱਝ ਲੋਕ ਜੋ ਪਾਕਿਸਤਾਨ ਦੇ ਮੀਆਂਵਾਲੀ ਸ਼ਹਿਰ ਤੋਂ ਉੱਜੜ ਕੇ, ਆਪਣਾ ਸੱਭ ਕੁੱਝ ਲੁਟਵਾ ਕੇ ਆਏ ਸਨ, ਉਹਨਾਂ ਇਸ ਹੌਦ ਦੇ ਆਲੇ ਦੁਆਲ਼ੇ ਖੇਤੀ ਕਰਨੀ ਆਰੰਭ ਕਰ ਦਿਤੀ ਸੀ । ਇਹ ਸਾਰੇ ਹੀ ਸਿੱਖ ਸਨ ਅਤੇ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਏ । ਇਹਨਾਂ ਦਾ ਮਨੋਰੰਜਕ ਕੰਮ ਸੀ ਗੁਰਪੁਰਵ ਮਨਾਉਣੇ । ਲਾਗਲੇ ਪਿੰਡਾਂ ਦੇ ਗਰੀਬ ਲੋਕ ਇਥੇ ਲੰਗਰ ਛਕਣ ਤੁਰੇ ਹੀ ਰਹਿੰਦੇ ਸਨ । ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ ਬਾਅਦ ਵਿੱਚ ਹਰਿਆਣੇ ਵਿੱਚ ਆ ਗਿਆ । ਇਸ ਹੌਦ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਹੌਦ ਹੋ ਗਿਆ । ਚਿੱਲ਼ੜ ਪਿੰਡ ਲਾਗੇ ਹੋਣ ਕਾਰਨ ਹੌਦ ਚਿੱਲੜ ਨਾਮ ਹੋ ਗਿਆ । ਹੌਦ ਅਤੇ ਚਿੱਲੜ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ । ਸਰਪੰਚ ਜਿਆਦਾਤਰ ਹੌਦ ਦਾ ਹੀ ਹੁੰਦਾ ਸੀ ।
ਪਹਿਲਾਂ ਹਰਿਆਣੇ ਦੇ ਜਾਟ ਅਤੇ ਪੰਜਾਬੀ ਦੇ ਜੱਟਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਸੀ। ਹਿੰਦੂਵਾਦੀਆਂ ਨੇ ਜੱਟ ਨੂੰ ਹਿੰਦੂ ਬਣਾਉਣ ਲਈ ਇਸ ਦਾ ਹਿੰਦੂ ਨਾਮ ਜਾਟ ਕਰ ਦਿਤਾ । ਪੰਜਾਬ ਦੇ ਜੱਟਾਂ ਨੂੰ ਜੱਟ ਸਿੱਖ ਬਣਾ ਦਿਤਾ, ਅਤੇ ਆਲ਼ੇ ਦੁਆਲ਼ੇ ਦੇ ਜਾਟ ਹੌਦ ਵਾਲ਼ੇ ਜੱਟਾਂ ਦੀ ਖੁਸਹਾਲੀ ਦੇ ਕੇ ਮੱਚਣ ਲੱਗ ਪਏ ਅਤੇ ਨਵੰਬਰ 1984 ਨੂੰ ਹੌਦ ਦੇ ਆਲ਼ੇ ਦੁਆਲ਼ੇ ਖੇਤੀ ਕਰਨ ਵਾਲ਼ਿਆਂ ਨੂੰ ਮਾਰ ਦਿਤਾ, ਖਪਾ ਦਿਤਾ, ਭਜਾ ਦਿਤਾ ਅਤੇ ਸਾਰੇ ਪਿੰਡ ਨੂੰ ਲੁੱਟ ਪੁੱਟ ਲਿਆ । ਅੱਗਾਂ ਲਗਾ ਦਿਤੀਆਂ । ਬੱਚੇ ਬੁੱਢੇ ਜਵਾਨਾਂ ਨੂੰ ਇਉਂ ਭੁੰਨ ਦਿਤਾ ਗਿਆ ਜਿਵੇਂ ਮੁਰਗੇ ਨੂੰ ਤੰਦੂਰ ਵਿੱਚ ਭੁੰਨੀਦਾ ਹੈ । ਕਿਉਂਕਿ ਸਾਰੇ ਡਰਦੇ ਮਾਰੇ ਆਪੋ ਆਪਣੇ ਘਰਾ ਵਿੱਚ ਦੁਬਕ ਗਏ ਸਨ ਅਤੇ ਜਨੂੰਨੀਆਂ ਨੇ ਘਰਾਂ ਦੀਆਂ ਛੱਤਾਂ ਪਾੜ ਕੇ ਅੰਦਰੋ ਅੰਦਰੀ ਪੈਟਰੌਲ, ਡੀਜਲ ਸੁੱਟ ਫੂਕ ਦਿਤਾ ਸੀ । ਸਬੂਤ ਵਜੋਂ ਅੱਜ ਵੀ ਛੱਤਾਂ ਤੋਂ ਬਗੈਰ ਹਵੇਲੀਆਂ ਦੇਖੀਆਂ ਜਾ ਸਕਦੀਆਂ ਹਨ । ਸਾਰਾ ਪਿੰਡ ਖੰਡਰ ਬਣਾ ਦਿਤਾ ਗਿਆ । ਇਹ ਹੌਦ ਵਾਸੀ 26 ਸਾਲ ਕਿਸੇ ਦੇ ਨਜ਼ਰੀਂ ਨਹੀਂ ਪਏ, ਨਾਂ ਹੀ ਇਹ ਖੰਡਰ ਬਣਿਆ ਸਰਦਾਰਾਂ ਦਾ ਪਿੰਡ ਕਿਸੇ ਦੇ ਨਜ਼ਰੀਂ ਚੜਿਆ । ਹਰਿਆਣੇ ਦੀ ਸਰਕਾਰ ਨੇ ਵੀ ਨਹੀਂ ਗੌਲ਼ਿਆ । ਹੌਦ ਪਿੰਡ ਦੇ ਖੰਡਰ ਵੀ ਇੱਕ-ਇੱਕ ਕਰਕੇ ਅਲੋਪ ਹੁੰਦੇ ਗਏ । ਜੋ ਕਿਸੇ ਦੇ ਕੋਈ ਕੰਮ ਆਉਣ ਵਾਲ਼ੀ ਚੀਜ ਹੁੰਦੀ ਉਹ ਚੁੱਕ ਕੇ ਲੈ ਜਾਂਦੇ । ਕਿਸੇ ਨੂੰ ਕੋਈ ਟਾਕੀ ਦਿਖੀ ਉਹ ਟਾਕੀ ਖਿੱਚ ਕੇ ਲੈ ਗਿਆ । ਕਿਸੇ ਨੂੰ ਇੱਟ ਬਾਲਾ ਦਿਖਿਆ ਉਹ ਇੱਟ ਬਾਲਾ ਲੈ ਗਿਆ । ਅੱਜ ਉਹਨਾਂ ਖੰਡਰਾਂ ਵਿੱਚ ਬੱਸ ਇਕੋ ਚੀਜ ਬਚੀ ਹੈ ਉਹ ਹੈ ‘ਜਲ਼ੀ ਹੋਈ ਕਣਕ’ । ਬੱਸ ਹੁਣ ਤਾਂ ਚਾਰ ਪੰਜ ਕੁ ਖੰਡਰ ਬਚੇ ਹਨ । ਹਾਂ ! ਕਈ ਕਿਲਿਆਂ ਵਿੱਚ ਹੌਦ ਜਰੂਰ ਹੈ ।ਉਹਦੇ ਕੰਢੇ ਤੇ ਪਿੱਪਲ਼ ਹੈ । ਪਿੱਪਲ਼ ਲਾਗੇ ਡੰਗਰਾਂ ਨੂੰ ਪੱਠੇ ਪਾਉਣ ਲਈ ਵੱਡੀ ਸਾਰੀ ਖੁਰਲੀ ਹੈ । ਲਾਗ ਹੀ ਇੱਕ ਖੂਹ ਹੈ ਅਤੇ ਖੂਹ ਦੇ ਲਾਗੇ ਹੀ ਗੁਰਦੁਆਰੇ ਦਾ ਖੰਡਰ ਵੀ ਹੈ । ਗੁਰਦੁਆਰੇ ਤੇ ਧੁੰਦਲਾ ਜਿਹਾ ‘ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ’ ਲਿਖ ਕੇ ਥੱਲੇ ‘ਜੀ ਆਇਆ ਨੂੰ’ ਵੀ ਲਿਖਿਆ ਹੈ । ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪੱਕਾ ਥੜਾ ਵੀ ਬਣਿਆ ਹੋਇਆ ਹੈ । ਇਹ ਪਿੰਡ ਸਿੱਖ ਪੰਥ ਦੇ ਨਜ਼ਰੀ ਇਉਂ ਪਿਆ ।
ਗੁੜਗਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੰਜਾਬ ਤੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਕੰਮ ਕਰਦਾ ਸੀ । ਉਹਦੀ ਸੋਹਣੀ ਤਨਖਾਹ ਸੀ । ਬੱਚਿਆਂ ਨਾਲ਼ ਗੁੜਗਾਵਾਂ ਸੈਟ ਸੀ । ਗੁੜਗਾਵਾਂ ਦੇ ਸੱਭ ਤੋਂ ਵਧੀਆਂ ਸਕੂਲ (ਯੂਰੋ ਇੰਟਰਨੈਸ਼ਨਲ ) ‘ਚ ਉਸ ਦੇ ਬੱਚੇ ਪੜਦੇ ਸਨ । ਲੜਕਾ ਪੰਜਵੀਂ ਵਿੱਚ ਅਤੇ ਛੋਟੀ ਬੱਚੀ ਮੌਨਟੈਸਰੀ ਤਿੰਨ ਵਿੱਚ । ਬੱਚੇ ਵੀ ਅੰਮ੍ਰਿਤਧਾਰੀ ਅਤੇ ਆਪੋ ਆਪਣੀਆਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਸਨ । ਪੰਜਵੀ ਵਿੱਚ ਪੜਦਾ ਲੜਕਾ ਤਾਂ ਮੈਥ / ਸਾਇੰਸ ਉਲੰਪੀਅਡ ਵਿੱਚੋਂ ਗੋਲਡ ਮੈਡਲ ਲੈ ਕੇ ਪੂਰੇ ਹਰਿਆਣੇ ਵਿੱਚੋਂ ਪਹਿਲੇ ਸਥਾਨ ਤੇ ਸੀ । ਇਹ ਚੌਹਾਂ ਜਣਿਆ ਦਾ ਪਰਿਵਾਰ ਹਰ ਸ਼ਨੀਵਾਰ ਦੀ ਰਾਤ ਅਤੇ ਹਰ ਗੁਰਪੁਰਵ ਤੇ ਗੁੜਗਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਸਨ । ਇਹਨਾਂ ਨੂੰ ਆਪਣੇ ਸਿੱਖ ਹੋਣ ਤੇ ਪੂਰਾ ਮਾਣ ਸੀ । ਇਹ ਗੁਰਦੁਆਰੇ ਸੇਵਾ ਵੀ ਨਿਭਾਉਂਦੇ ਸਨ ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਪਰਿਵਾਰ ਦੀ ਉਡੀਕ ਵਿੱਚ ਰਹਿੰਦੇ ਸਨ । ਇਸ ਨੌਜੁਆਨ ਨੂੰ ਤਾਂ ਆਪਣੇ ਸਿੱਖ ਹੋਣ ਤੇ ਬਹੁਤਾ ਹੀ ਮਾਣ ਸੀ । ਸੇਹਤ ਵੀ ਅੱਛੀ ਸੀ । ਦਸਤਾਰ ਵਧੀਆ ਬੰਨਦਾ ਸੀ । ਦਾਹੜਾ ਛਾਹ ਕਾਲ਼ਾ ਤੇ ਪ੍ਰਕਾਸ਼ ਕਰਕੇ ਰੱਖਦਾ ਸੀ । ਪਾਰਟੀਆਂ ਆਦਿ ਤੇ ਇਸਨੂੰ ਪੁੱਛਿਆ ਭੀ ਗਿਆ ਕਿ ਉਹ ਆਪਣੀ ਦਾਹੜੀ ਨੂੰ ਕੀ ਲਗਾਉਂਦੇ ਹਨ । ਆਖਦਾ ਕੁੱਝ ਨਹੀਂ । ਮੁੱਛਾਂ ਤਾਂ ਆਮ ਹੀ ਰੱਖਦਾ ਸੀ ਪਰ ਉਸਨੇ ਆਪਣੀ ਫੇਸ ਬੁੱਕ ਤੇ ਫੋਟੋ ਦੋਵੇਂ ਹੱਥ ਨਾਲ਼ ਮੁੱਛਾਂ ਨੂੰ ਉਤਾਂਹ ਚੁੱਕਦੇ ਦੀ ਲਗਾਈ ਹੋਈ ਸੀ । ਉਸ ਦੀ ਮੁੱਛਾ ਨੂੰ ਉਤਾਹ ਚੁੱਕਦੇ ਦੀ ਫੋਟੋ ਤੇ ਤਾਂ ਕਰਨੈਲ ਸਿੰਘ ਪੀਰਮੁਹੰਮਦ ਨੂੰ ਵੀ ਰਸ਼ਕ ਹੋਈ ਸੀ, ਉਸ ਨੇ ਕਹਿ ਦਿਤਾ ਕਿ ਇਹ ਫੋਟੋ ਬਦਲ ਦੇਵੇ ਸਿੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ।
ਇਹ ਨੌਜੁਆਨ ਅਕਸਰ ਇੱਕ ਲਤੀਫਾ ਸੁਣਾਉਂਦਾ ਹੁੰਦਾ ਹੈ : ਦੋ ਦੋਸਤ ਇੱਕ ਮੁਸਲਮਾਨ ਅਤੇ ਇੱਕ ਸਿੱਖ ਪ੍ਰਸਾਦਾ ਛਕ ਰਹੇ ਸਨ । ਅਖੀਰ ਵਿੱਚ ਖੀਰ ਛਕਣ ਲੱਗੇ । ਖੀਰ ਜਰਾ ਪਤਲੀ ਸੀ । ਮੁਸਲਮਾਨ ਦੋਸਤ ਨੇ ਪੀ ਲਈ । ਇਸ ਦੀ ਰੀਸੇ ਸਿੱਖ ਨੇ ਭੀ ਕੌਲੀ ਨੂੰ ਮੂੰਹ ਲਗਾਇਆ ਅਤੇ ਖੀਰ ਪੀ ਗਿਆ । ਮੁਸਮਾਨ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਿਆ, ‘ਦੇਖਿਆ ਅਸੀਂ ਤਾਂ ਹੀ ਮੁੱਛਾਂ ਕਟਵਾਲੈਂਦੇ ਹਾਂ ਤਾ ਕਿ ਖੀਰ ਆਦਿ ਨਾਲ਼ ਮੁੱਛਾਂ ਨਾਂ ਲਿਬੜਨ । ਸਿੱਖ ਦੋਸਤ ਨੇ ਲਿਬੜੀਆਂ ਮੁੱਛਾਂ ਨਾਲ਼ ਹੀ ਕਿਹਾ, ‘ਉਇ ਅਨਵਰ ਤੁਸੀਂ ਕੇਵਲ ਖਾਣ ਵਾਸਤੇ ਹੀ ਮੁੱਛਾਂ ਕਟਵਾਉਂਦੇ ਹੋ ਪਰ ਅਸੀਂ ਖਾਂਦੇ ਹੀ ਮੁੱਛਾਂ ਲਈ ਹਾਂ । ਇਸ ਤਰਾਂ ਦੇ ਠਹਾਕੇ ਮਾਰਦੇ ਤੇ ਲਤੀਫੇ ਸੁਣਾਉਂਦੇ ਨਜੁਆਨ ਕੋਲ਼ ਇੱਕ ਡਰਾਇਵਰ ਕਿਸੇ ਕੰਮ ਆਇਆ । ਡਰਾਇਵਰ ਇਸ ਦੀ ਦਾਹੜੀ ਮੁੱਛ ਦੇਖ ਕੇ ਕਹਿ ਉੱਠਿਆ । ਤੁਹਾਨੂੰ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੁੱਛਾਂ ਖੜੀਆਂ ਕਰਕੇ ਗੱਲਾਂ ਆਉਂਦੀਆਂ ਹਨ । ਇਥੋਂ 50 ਕੁ ਕਿਲੋਮੀਟਰ ਤੇ ਇੱਕ ਸਰਦਾਰਾਂ ਦਾ ਪਿੰਡ ਸੀ । ਉਸ ਪਿੰਡ ਦੇ ਸਾਰੇ ਬੰਦੇ ਫੂਕ ਦਿੱਤੇ ਅਤੇ ਇੱਸ ਪੂਰੇ ਪਿੰਡ ਨੂੰ ਹੀ 1984 ਵਿੱਚ ਜਲ਼ਾ ਦਿਤਾ ਗਿਆ ਸੀ । ਉਦੋਂ ਤੋਂ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਸਿੱਖ ਨੇ ਪੈਰ ਨਹੀਂ ਪਾਇਆ । ਜੇ ਹਿੰਮਤ ਹੈ ਤਾਂ ਜਾ ਕੇ ਦਿਖਾਉ । ਸਿੱਖ ਨੌਜੁਆਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ਼ ਲਿਆ । ਪਿੰਡ ਦਾ ਪਤਾ ਪੁੱਛਿਆ । ਇਕੱਲਾ ਹੀ ਕਾਰ ਕੈਮਰਾ ਚੁੱਕ ਕੇ ਉਸ ਪਿੰਡ ਚਲਾ ਗਿਆ । ਸੱਭ ਕੁੱਝ ਦੇਖਿਆ । ਬਚੇ ਖੰਡਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਵਿਸਥਾਰ ਨਾਲ਼ ਸਾਰਾ ਹਾਲ ਲਿਖਿਆ । ਫੇਸ ਬੁੱਕ ਤੇ ਪਾ ਦਿਤਾ । ਲੇਖ ਨੂੰ ਕਈ ਅਖਬਾਰਾਂ ਵੱਲ਼ਿਆਂ ਨੂੰ ਭੇਜਿਆ । ਮੈਗਜੀਨ ਵਾਲਿਆਂ ਨੂੰ ਭੇਜਿਆ ਅਤੇ ਇਹ ਪਿੰਡ ਸਾਰੇ ਸੰਸਾਰ ਦੀ ਨਜ਼ਰੀ ਚੜ੍ਹ ਗਿਆ । ਜਿਸ ਨੌਜੁਆਨ ਨੇ ਇਸ ਪਿੰਡ ਦੀ ਖੋਜ ਕੀਤੀ ਹੈ ਉਸ ਨੌਜੁਆਨ ਦਾ ਨਾਮ ਹੈ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ‘ਖੋਜ ਕਰਤਾ ਹੌਦ ਚਿੱਲੜ’ ।
ਪਿੰਡ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ 03 ਮਾਰਚ 2011 ਨੂੰ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ । 06-03-2011 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਸਜਿਆ । ਇਸੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੇ ਇਸ ਪਿੰਡ ਦੇ ਖੰਡਰ ਹੋਏ ਗੁਰਦੁਆਰੇ ਦੀ ਦੀਵਾਰ ਨਾਲ਼ ਸਿੱਖ ਕਤਲੇਆਮ ਦੇ ਸਬੂਤ ਵਜੋਂ ਇੱਕ ਯਾਦਗਾਰੀ ਪੱਥਰ ਵੀ ਲਗਾਇਆ । ਇਧਰ 03-03-2011 ਨੂੰ ਹੌਦ ਚਿੱਲੜ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਖੰਡ ਪਾਠ ਰਖਵਾਉਣ ਵਿੱਚ ਲੀਨ ਸੀ ਉਧਰ ਮਨਵਿੰਦਰ ਸਿੰਘ ਦੇ ਘਰ ਚੋਰੀ ਹੋ ਗਈ । ਚੋਰ ਸੱਭ ਕੁੱਝ ਲੁੱਟ ਕੇ ਲੈ ਗਏ । ਮਨਵਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ । ਸਕੂਲੋਂ ਬੱਚੇ ਹਟਾਉਣੇ ਪਏ ਅਤੇ ਲੁਧਿਆਣੇ ਆਪਣੇ ਪਿੰਡ ਗਿਆਸਪੁਰੇ ਆਉਣਾ ਪਿਆ । ਧਾਗੇ ਕੱਪੜੇ ਦੇ ਵਪਾਰ ਦਾ ਕੰਮ ਸੁਰੂ ਕੀਤਾ । ਐਵੇਂ ਹੀ ਮਨਵਿੰਦਰ ਸਿੰਘ ਦੇ ਸਿਰ ਦੇਸ਼ ਧ੍ਰੋਹੀ ਦਾ ਕੇਸ ਜੜ ਦਿਤਾ ਗਿਆ ਧਾਰਾ ਲਗਾਈ ਗਈ ‘153 ਏ’ । ਇਤਨਾ ਕੁੱਝ ਹੋਣ ਉਪਰੰਤ ਵੀ ਮਨਵਿੰਦਰ ਸਿੰਘ ਨੇ ਹੌਸਲਾ ਨਹੀਂ ਛੱਡਿਆ । ਹੌਦ ਚਿੱਲੜ ਅਤੇ ਹਰਿਆਣੇ ਦੇ ਰਹਿ ਗਏ ਗੁੜਗਾਵਾਂ ਅਤੇ ਪਟੌਦੀ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਚ ਲਈ ਹਾਈ ਕੋਰਟ ਵਿੱਚ ਕੇਸ ਕਰ ਦਿਤਾ । ਹਾਈ ਕੋਰਟ ਨੇ ਜਸਟਿਸ ਗਰਗ ਨੂੰ ਜਾਂਚ ਦੇ ਆਦੇਸ਼ ਦਿਤੇ । ਇੰਜੀ. ਮਨਵਿੰਦਰ ਸਿੰਘ ਹਰੇਕ ਤਾਰੀਕ ਵਿੱਚ ਹਾਜਰੀ ਭਰਦਾ ਹੈ । ਇਹ ਅਦਾਲਤ ਹਿਸਾਰ ਵਿੱਚ ਲੱਗਦੀ ਹੈ । ਐਤਕੀ ਸਿਆਲ਼ ਵਿੱਚ ਛੇ ਤਰੀਕਾਂ ਹਿਸਾਰ ਭੁਗਤ ਕੇ ਆਇਆ ਹੈ ।
ਆਉ ਜਰਾ ਹੁਣ ਇਹ ਸਮਝਣ ਦੀ ਕੋਸ਼ਿਸ ਕਰੀਏ ਕਿ ਇਹਨਾਂ ਹਿੰਦੂਵਾਦੀਆਂ ਨੇ ਸਿੱਖਾਂ ਦਾ ਇਸ ਤਰਾਂ ਕਤਲੇਆਮ ਕਿਉਂ ਕੀਤਾ ? ਇਹ ਹਿੰਦੂ ਵਾਦੀ ਭਾਰਤ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਵਹਿਮਾਂ ਭਰਮਾ ਵਿੱਚ ਉਲਝਾ ਕੇ ਇਹਨਾਂ ਨੂੰ ਹੋਲੀ, ਦੀਵਾਲੀ, ਛੱਟ ਅਤੇ ਮੂਰਤੀ ਵਿਸਰਜਨ ਵਿੱਚ ਮਸਤ ਕਰਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ । ਭਰਿਸਟਾਚਾਰ ਰਾਹੀ ਲੁੱਟੇ ਪੈਸੇ ਦਾ ਢੇਰ ਸਾਰੀ ਦੁਨੀਆਂ ਨੇ ਸੰਸਦ ਵਿੱਚ ਦੇਖਿਆ ਹੈ । ਲੜਾਈ ਸਿਰਫ ਆਰੀਅਨ ਅਤੇ ਦ੍ਰਾਵੜਾਂ ਦੀ ਹੈ । ਦ੍ਰਾਵੜਾਂ ਨੂੰ ਆਰੀਅਨਾਂ ਨੇ ਗੁਲਾਮ ਬਣਾ ਕੇ ਦਲਿਤ ਬਣਾ ਦਿਤਾ ਹੈ । ਦਲਿਤਾਂ ਦੀ ਮਿਹਨਤ ਨੂੰ ਇਹਨਾਂ ਨੇ ਲੁੱਟਣਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਆਪਣੀ ਲੁੱਟ ਦਾ ਮਾਲ ਰੱਖਣਾ ਹੈ । ਲੁੱਟ ਦੇ ਧੰਨ ਨਾਲ਼ ਦਲਿਤਾਂ ਦੀਆਂ ਵੋਟਾਂ ਖਰੀਦ ਕੇ ਰਾਜ ਕਰਦੇ ਰਹਿਣਾ ਹੈ । ਸਿੱਖ ਇਸ ਗੱਲ ਨੂੰ ਸਮਝਦੇ ਹਨ ਕਿਉਂਕਿ ਸਿੱਖ ਨਾਂ ਆਰੀਅਨ ਹਨ ਨਾ ਦ੍ਰਾਵੜੀਅਨ । ਸਿੱਖਾ ਨੇ ਜੁਲਮ ਦੇ ਖਿਲਾਫ ਆਪਣੀ ਕਿਰਪਾਨ ਕੱਢੀ ਹੋਈ ਹੈ ਅਤੇ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇਸੇ ਕਾਰਨ ਵੱਸ ਇਹ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਹਰ ਬੰਦੇ ਦੀ ਸਹਾਇਤਾ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਰਦੇ ਹਨ । ਸਿੱਖਾਂ ਦਾ ਕਤਲੇਆਮ ਕਰਨ ਲਈ ਇਹ ਭਾਰਤ ਦੀ ਭੋਲ਼ੀ-ਭਾਲ਼ੀ ਜੰਨਤਾ ਨੂੰ ਹੀ ਵਰਤਦੇ ਹਨ ।
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਹ ਹੌਦ ਚਿਲੜ ਮਸਲਾ ਇਸ ਲਈ ਭਖਦਾ ਰੱਖ ਰਿਹਾ ਹੈ ਕਿ ਸੰਸਾਰ ਨੂੰ ਦੱਸਿਆ ਜਾਵੇ ਕਿ ਹਿੰਦੂਵਾਦੀਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤੇਆਮ ਕੀਤਾ ਸੀ । ਇਹ ਕੋਈ ਦੰਗੇ ਨਹੀਂ ਸਨ । ਇਹਨਾਂ ਹਿੰਦੂਵਾਦੀਆਂ ਵਿੱਚ ਅਹਿੰਸਾ ਪਰਮੋਂ ਧਰਮ ਵਾਲ਼ੀ ਕੋਈ ਗੱਲ ਨਹੀਂ ਨਾਂ ਹੀ ਇਹਨਾ ਵਿੱਚ ਕੋਈ ਸਤਆਮੇਵ ਜਯਤੇ ਵਾਲ਼ੀ ਕੋਈ ਗੱਲ ਹੈ । ਇਹ ਸੱਭ ਪਖੰਡ ਕਰਦੇ ਹਨ । ਜੇ ਇਸ ਤਰਾਂ ਨਾਂ ਹੁੰਦਾ ਤਾਂ 1985 ਦੀਆਂ ਲੋਕ ਸਭਾ ਚੋਣਾ ਵਿੱਚ ਸਿੱਖਾਂ ਦੀ ਕਾਤਲ ਪਾਰਟੀ ਨੂੰ ਭਾਰੀ ਬਹੁਮਤ ਨਾਲ਼ ਨਾਂ ਜਿਤਾਉਂਦੇ । ਇਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਕਾਨੂੰਨ ਤੋ ਬਾਹਰ ਹੋ ਕੇ ਵੀ ਮੱਦਦ ਕੀਤੀ ਹੈ ਅਤੇ ਸਿਖਾਂ ਨੂੰ ਫਟਾਫਟ ਫਾਂਸੀ ਚਾੜਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ । ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਮੰਨਿਆ ਗਿਆ ਹੈ ਜਦਕਿ ਇਹਨਾਂ ਨੇ ਸਿੱਖਾਂ ਦਾ ਸਿਰਫ ਸਿੱਖ ਹੋਣ ਕਰਕੇ ਹੀ ਕਤਲੇਆਮ ਕੀਤਾ ਹੈ । ਜਦੋਂ ਸਿੱਖ ਇਹ ਗੱਲ ਕਹਿੰਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’ ਫਿਰ ਇਹ ਉਹਨਾਂ ਤੇ ਵੱਖਵਾਦੀ ਹੋਣ ਦਾ ਦੂਸ਼ਣ ਲਗਾਉਂਦੇ ਹਨ । ਹੌਦ ਚਿੱਲੜ ਸਿਖ ਕਤਲੇਆਮ ਦਾ ਸਬੂਤ ਹੈ । ਸਿੱਖ ਹਿੰਦੂ ਨਹੀਂ ਹਨ ਇਸ ਲਈ ਇਹਨਾਂ ਨੇ ਸਿਰਫ ਸਿੱਖਾਂ ਦਾ ਹੀ ਕਤਲੇਆਮ ਕੀਤਾ । ਇਸ ਗੱਲ ਨੂੰ ਸੰਵਿਧਾਨ ਵਿੱਚ ਦਰਜ ਕਰਵਾਉਣ ਲਈ ਭੀ ਹੌਦ ਚਿਲੜ ਸੁਲਘਦਾ ਰੱਖਣਾ ਹਰ ਸਿੱਖ ਦੀ ਜਿੰਮੇਵਾਰੀ ਹੈ । ਇਹ ਇਤਨੇ ਸ਼ਾਤਰ ਹਨ ਕਿ ਇਹ ਇਸ ਕਾਂਡ ਨੂੰ ਭੁੱਲ ਜਾਣ ਲਈ ਭੀ ਸਿੱਖਾਂ ਦੇ ਮੂੰਹੋ ਕਢਵਾ ਰਹੇ ਹਨ । 28 ਸਾਲਾਂ ਵਿੱਚ ਦੇਖਣ ਨੂੰ ਤਾਂ ਕਈ ਕਿਸਮ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ । ਜਦੋਂ ਤੱਕ ਇਹ ਸੰਸਦ ਵਿੱਚ ਮਤੇ ਪਾ ਕੇ ਸਿੱਖ ਜਗਤ ਪਾਸੋਂ ਮੁਆਫੀ ਨਹੀਂ ਮੰਗਦੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਰੋਕਣ ਦਾ ਕਾਨੂੰਨ ਪਾਸ ਨਹੀਂ ਕਰਦੇ ਅਤੇ ਸੰਵਿਧਾਨਿਕ ਤੌਰ ਤੇ ‘ਸਿੱਖ ਇੱਕ ਵੱਖਰੀ ਕੌਮ ਹੈ’ ਨਹੀਂ ਮੰਨਦੇ ਉਦੋਂ ਤੱਕ ਹੌਦ ਚਿੱਲੜ ਦਾ ਮਸਲਾ ਸੁਲਘਦਾ ਰੱਖਣਾ ਹੈ । ਜੇ ਇਹ ਉਪਰੋਕਤ ਗੱਲਾਂ ਨੂੰ ਨਹੀਂ ਗੌਲ਼ਦੇ ਤਾ ਹੌਦ ਚਿੱਲੜ ਦੀ ਸੁਲਘਦੀ ਚੰਗਿਆੜੀ ਵੱਡਾ ਭਾਂਬੜ ਬਣਨ ਦਾ ਖਤਰਾ ਹੈ ਜਿਸ ਨਾਲ਼ ਸਾਰੇ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ । ਇਸੇ ਖਤਰੇ ਨੂੰ ਰੋਕਣਾ ਹੀ ਇੰਜੀ.ਮਨਵਿੰਦਰ ਸਿੰਘ ਦੀ ਕੋਸ਼ਿਸ਼ ਹੈ ।
ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
Subscribe to:
Posts (Atom)