Tuesday, April 15, 2014

ਕਵੀਜਨਾਂ ਨੂੰ ਦਲ ਖਾਲਸਾ ਅਲਾਇੰਸ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਕਵੀਜਨਾਂ ਨੂੰ ਦਲ ਖਾਲਸਾ ਅਲਾਇੰਸ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀਜਨਾਂ ਨੂੰ ਦਲ ਖਾਲਸਾ ਅਲਾਇੰਸ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਕਵੀਜਨਾਂ ਨੂੰ ਦਲ ਖਾਲਸਾ ਅਲਾਇੰਸ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਵਿੱਚ ਪਹੁੰਚੇ ਕਵੀਜਨ ਬੀਬੀ ਨੀਲਮ ਕੌਰ ਸੈਣੀ ੍ ਸ੍ਰ ਤਾਰਾ ਸਿੰਘ ਸਾਗਰ ੍ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ੍ ਸ੍ਰ ਕੁਲਦੀਪ ਸਿੰਘ ਢੀਂਡਸਾ ੍ ਸੁਲਤਾਨ ਸਿੰਘ ਅਖਤਰ ਇਹਨਾਂ ਕਵੀਜਨਾਂ ਨੂੰ ਦਲ ਖਾਲਸਾ ਅਲਾਇੰਸ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਬਿਉਰੋ
ਦਲ ਖਾਲਸਾ ਅਲਾਇੰਸ

Monday, April 14, 2014

ਹਿੰਦੋਸਤਾਨ ਚ ਰਹਿੰਦੇ ਸਿੱਖਾਂ ਲਈ ਹਿੰਦੂ ਅੱਤਵਾਦ ਦੀ ਲਲਕਾਰ

ਹਿੰਦੋਸਤਾਨ ਚ ਰਹਿੰਦੇ ਸਿੱਖਾਂ ਲਈ ਹਿੰਦੂ ਅੱਤਵਾਦ ਦੀ ਲਲਕਾਰ
'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'
ਹਿੰਦੋਸਤਾਨ ਚ ਰਹਿੰਦੇ ਸਿੱਖਾਂ ਲਈ ਹਿੰਦੂ ਅੱਤਵਾਦ ਦੀ ਲਲਕਾਰ
'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'
ਇਕ ਪਾਸੇ ਜਿਥੇ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ 'ਤੇ ਪਹਿਲਾਂ ਹੀ ਉਜਾੜੇ ਦੀ ਤਲਵਾਰ ਲਟਕ ਰਹੀ ਹੈ, ਉਥੇ ਹੀ, ਕੰਬਾਈਨਾਂ ਨਾਲ  ਹਾੜੀ-ਸਾਉਣੀ ਦੀ ਫ਼ਸਲ ਦੀ ਵਾਢੀ ਲਈ ਗੁਜਰਾਤ ਗਏ ਪੰਜਾਬੀ ਕਿਸਾਨਾਂ ਨੂੰ  ਵੀ ਗੁਜਰਾਤ ਸਰਕਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨ, ਅਪਣੀ ਰੋਜ਼ੀ-ਰੋਟੀ ਲਈ, ਅਪਣੀਆਂ ਕੰਬਾਈਨਾਂ ਲੈ ਕੇ ਗੁਜਰਾਤ ਵਿਖੇ ਫ਼ਸਲਾਂ ਦੀ ਵਾਢੀ ਲਈ ਜਾਂਦੇ ਹਨ ਪਰ ਗੁਜਰਾਤ ਦੀ ਮੋਦੀ ਸਰਕਾਰ ਦੇ ਮੰਤਰੀਆਂ ਵਲੋਂ ਸ਼ਰੇਆਮ ਪੰਜਾਬੀ ਕਿਸਾਨਾਂ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ। ਇਸ ਤੋਂ ਇਲਾਵਾ ਸਾਡੇ ਕੋਲੋਂ ਗੁਜਰਾਤ ਵਿਚ ਦਾਖ਼ਲ ਹੋਣ ਵੇਲੇ 4500/- ਪ੍ਰਤੀ ਕੰਬਾਈਨ ਵਸੂਲੇ ਜਾਂਦੇ ਹਨ ਜਦਕਿ ਜਿਸ ਇਲਾਕੇ ਵਿਚ ਅਸੀ ਕੰਬਾਈਨ ਚਲਾਉਂਦੇ ਹਾਂ ਉਥੋਂ ਦੀ ਪੁਲਿਸ ਸਾਡੇ ਕੋਲੋਂ ਤੀਹ-ਤੀਹ ਹਜ਼ਾਰ ਰੁਪਏ ਵਖਰੇ ਲੈਂਦੀ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੀ ਕੰਬਾਈਨ, ਸੜਕ 'ਤੇ ਖੜੀ ਵੇਖ ਕੇ ਗੁਜਰਾਤ ਪੁਲਿਸ ਹੋਰ ਵੀ ਗ਼ੈਰ-ਕਾਨੂੰਨੀ ਫ਼ੀਸਾਂ ਵਸੂਲਦੀ ਰਹਿੰਦੀ ਹੈ। ਉਕਤ ਸਾਰੀ ਘਟਨਾ ਇਕ ਕਿਸਾਨ ਵਲੋਂ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਉਦੋਂ ਦੱਸੀ ਗਈ ਜਦੋਂ  ਉਹ ਜ਼ਿਲ੍ਹਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ 'ਚ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।  ਇਸ ਕਿਸਾਨ ਨੇ ਅਪਣੇ ਸਾਥੀਆਂ ਦੀ ਇਕ ਲੰਮੀ ਸੂਚੀ ਵਿਖਾਉਂਦਿਆਂ ਦਸਿਆ ਕਿ ਸਾਰੇ ਪੰਜਾਬੀ ਕੰਬਾਈਨਾਂ ਵਾਲੇ, ਇਕ-ਦੂਜੇ ਤੋਂ ਘੱਟ ਰੇਟ 'ਤੇ ਵਾਢੀ ਕਰਨ ਤੋਂ ਤੰਗ ਹੋ ਕੇ,
ਅਸੀ ਸਾਰੇ ਜ਼ਿਲ੍ਹਾ ਜੂਨਾਗੜ੍ਹ੍ਹ ਦੇ ਮਾਗਲੇਰ ਸ਼ਹਿਰ ਵਿਚ ਮਾਲੀਆ ਪੰਪ ਨੇੜੇ ਇਕੱਤਰ ਹੋ ਕੇ, ਇਕ ਰੇਟ 'ਤੇ ਵਾਢੀ ਕਰਨ ਬਾਰੇ ਸਹਿਮਤੀ ਬਣਾ ਰਹੇ ਸੀ ਕਿ ਉਥੇ ਗੁਜਰਾਤ ਸਰਕਾਰ ਦਾ ਇਕ ਮੰਤਰੀ ਆ ਗਿਆ ਅਤੇ ਆਉਂਦਿਆਂ ਹੀ ਉੱਚੀ-ਉੱਚੀ ਕਹਿਣ ਲੱਗ ਪਿਆ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਗਾ ਦਿਉ।'' ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਮਾੜੇ ਸ਼ਬਦ ਬੋਲੇ। ਉਕਤ ਕਿਸਾਨਾਂ ਨੇ, ਗੁਜਰਾਤ ਜਾਣ ਵਾਲੇ ਸਾਰੇ ਕਿਸਾਨਾਂ ਦੇ ਨਾਮ, ਪਤੇ ਅਤੇ ਮੋਬਾਈਲ ਨੰਬਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਉਕਤ ਕਿਸਾਨ ਵੀਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਪੰਜਾਬ ਦੇ ਕਿਸਾਨਾਂ ਤੋਂ ਇਥੋਂ ਦਾ ਨਹਿਰੀ ਪਾਣੀ ਵੀ ਖੋਹ ਲਿਆ ਜਾਵੇਗਾ ਜਿਸ ਦਾ ਅੰਦਾਜ਼ਾ ਮੋਦੀ ਵਲੋਂ ਦਰਿਆਵਾਂ ਨੂੰ ਇਕ ਕਰਨ ਦੇ ਐਲਾਨ ਤੋਂ ਲਾਇਆ ਜਾ ਸਕਦਾ ਹੈ।

ਪਰਮਜੀਤ ਸਿੰਘ ਸੇਖੋਂ ਦਾਖਾ ੍ ਸ੍ਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਆਵਾਜਿ਼ ਕੌਮ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ

ਪਰਮਜੀਤ ਸਿੰਘ ਸੇਖੋਂ ਦਾਖਾ ੍ ਸ੍ਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ 
ਆਵਾਜਿ਼ ਕੌਮ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ
ਪਰਮਜੀਤ ਸਿੰਘ ਸੇਖੋਂ ਦਾਖਾ ੍ ਸ੍ਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ 
ਆਵਾਜਿ਼ ਕੌਮ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ

ਗੁਰੂ ਮਾਨਿਉ ਗ੍ਰੰਥ ਨਾਟਕ ਦੇ ਲੇਖਕ ਸ੍ਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਆਵਾਜਿ਼ ਕੌਮ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਭਾਈ #ਪਰਮਜੀਤ ਸਿੰਘ ਸੇਖੋਂ #ਦਾਖਾ ਅਤੇ ਨਾਲ ਖੜ੍ਹੇ ਹਨ ਖਾਲਸਾ ਪੰਥ ਦੇ ਮਹਾਨ ਸਤਿਕਾਰ ਯੋਗ ਲਿਖਾਰੀ ਅਤੇ ਇਤਿਹਾਸਕਾਰ ਬਾਬਾ #ਜਸਵੰਤ ਸਿੰਘ ਖੋਸਾ ਪਿੰਡ ਤੂੰਬੜ ਭੰਨ ਮਲੇਸ਼ੀਆ ਵਾਲੇ।
ਬਿਉਰੋ
#ਦਲ ਖਾਲਸਾ ਅਲਾਇੰਸ

Sunday, April 13, 2014

ਦੇਸ਼ ਨੂੰ ਗ਼ਲਤ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਤਾਕਤ ਤੁਹਾਡੀ ਸਿਰਫ ਇੱਕ ਵੋਟ ਵਿੱਚ ਹੈ l

ਦੇਸ਼ ਨੂੰ ਗ਼ਲਤ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਤਾਕਤ ਤੁਹਾਡੀ ਸਿਰਫ ਇੱਕ ਵੋਟ ਵਿੱਚ ਹੈ l 
ਦੇਸ਼ ਨੂੰ ਗ਼ਲਤ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਤਾਕਤ ਤੁਹਾਡੀ ਸਿਰਫ ਇੱਕ ਵੋਟ ਵਿੱਚ ਹੈ l 

ਜਿਸ ਦੇਸ਼ ਵਿੱਚ ਪੀਣ ਵਾਲੀਆਂ ਟੈਂਕੀਆਂ ਦੇ ਨਾਲ ਗਲਾਸਾਂ ਨੂੰ ਸੰਗਲਾਂ ਨਾਲ ਬੰਨਣਾ ਪਵੇ l
ਜਿੱਥੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਨੂੰ ਜਿੰਦੇ ਲਾਉਣੇ ਪੈਣ l
ਜਿੱਥੇ ਡਾਕਟਰ ਲੋਕਾਂ ਦੀਆਂ ਕਿਡਨੀਆਂ ਕੱਢ ਕੱਢ ਵੇਚਦੇ ਹੋਣ l
ਜਿੱਥੇ ਰਿਕਸ਼ਾ ਚਲਾਉਣ ਵਾਲੇ ਮਹੀਨੇ ਬਾਅਦ ਆਪਣਾ ਖੂਨ ਵੇਚ ਕੇ ਗੁਜਾਰਾ ਕਰਦੇ ਹੋਣ l
ਜਿੱਥੇ ਮੰਤਰੀਆਂ ਦੇ ਤਿੰਨ ਤਿੰਨ ਵਿਆਹ ਅਤੇ ਪੰਦਰਾਂ ਪੰਦਰਾਂ ਬੱਚੇ ਹੋਣ l
ਜਿੱਥੇ ਪੋਰਨ ਸਟਾਰ ਲੋਕਾਂ ਨੂੰ ਸਿੱਖਿਆ ਦੇਣ l
ਜਿੱਥੇ ਰੇਤਾ ਮਹਿੰਗਾ ਅਤੇ ਕਣਕ ਸਸਤੀ ਹੋਵੇ l
ਜਿੱਥੇ ਚਿੱਟਾ ਆਮ ਤੇ ਦਵਾਈਆਂ ਮੁਸ਼ਕਿਲ ਮਿਲਣ l
ਜਿੱਥੇ ਹਸਪਤਾਲ ਘੱਟ ਅਤੇ ਠੇਕੇ ਜਿਆਦਾ ਹੋਣ l
ਜਿੱਥੇ ਸਿੱਖਿਆ ਮੰਤਰੀ ਅਨਪੜ ਅਤੇ ਦਲਿਤ ਖੇਤੀਬਾੜੀ ਮੰਤਰੀ ਹੋਣ l
ਜਿਸ ਦੇਸ਼ ਦਾ ਪ੍ਰਦਾਨ ਮੰਤਰੀ ਗੁੰਗਾ ਅਤੇ ਸਰਕਾਰਾਂ ਬੋਲੀਆਂ ਹੋਣ l
ਜਿਸ ਦੇਸ਼ ਦੀ ਅੱਧੋ ਵੱਧ ਵੋਟ ਵਿਕਦੀ ਹੋਵੇ l
ਜਿਸ ਦੇਸ਼ ਦੀ ਵਿਹਲੀ ਮਡੀਰ ਕੁੜੀਆਂ ਨਾਲ ਖਹਿਣ ਦੀ ਮਾਰੀ ਸਾਰੀ ਦਿਹਾੜੀ ਬੱਸਾਂ ਤੇ ਚੜੀ ਫਿਰੇ l
ਜਿਸ ਦੇਸ਼ ਦੇ ਲੀਡਰ ਚਾਰੇ ਦੇ ਪੈਸੇ ਖਾਂਦੇ ਹੋਣ l
ਜਿਸ ਦੇਸ਼ ਵਿੱਚ ਕੁੜੀਆਂ ਨਾਲ ਬੱਸਾਂ ਵਿੱਚ ਤਿੰਨ ਤਿੰਨ ਜਣੇ ਰੇਪ ਕਰਨ l
ਜਿਸ ਦੇਸ਼ ਦਾ ਸਰਮਾਇਆ 10% ਲੋਕਾਂ ਨੇ ਸਾਂਭਿਆ ਹੋਵੇ ਪਰ ਉੱਥੇ ਲੱਖਾਂ ਲੋਕ ਬਿਨਾਂ ਛੱਤ ਤੋਂ ਭੁੱਖੇ ਨੰਗੇ ਥੱਲੇ ਸੌਣ l
ਜਿਸ ਦੇਸ਼ ਵਿੱਚ ਸਰਕਾਰਾਂ ਨੌਜਵਾਨਾਂ ਨੂੰ ਨਸ਼ਾਂ ਮੁੱਹਈਆ ਕਰਵਾਉਣ ਤਾਂ ਕਿ ਉਹ ਪੜ ਲਿਖ ਕੇ ਕਿਤੇ ਸੂਝਵਾਨ ਨਾ ਬਣ ਜਾਂਣ l
ਉਸ ਦੇਸ਼ ਵਿੱਚ ਕਿਸੇ ਵੱਡੀ ਕ੍ਰਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ l
ਐਸੇ ਦੇਸ਼ ਵਿੱਚ ਵਕਤੀ ਤੋਰ ਤੇ ਛੋਟੀਆਂ ਮੋਟੀਆਂ ਲਹਿਰਾਂ ਜਰੂਰ ਉਠ ਸਕਦੀਆਂ ਹਨ ਅਤੇ ਉਠਦੀਆਂ ਵੀ ਰਹੀਆਂ ਪਰ ਉਹ ਸਮੇਂ ਦੇ ਵਹਾ ਨਾਲ ਵਹਿ ਜਾਂਦੀਆਂ ਅਤੇ ਅੰਤ ਬੀਤੇ ਦੀਆਂ ਯਾਦਾਂ ਬਣ ਜਾਂਦੀਆਂ ਹਨ l
ਬਦਕਿਸਮਤੀ ਨਾਲ ਹਿੰਦੋਸਤਾਨ ਦੇਸ਼ ਵੀ ਇਹਨਾਂ ਦੇਸ਼ਾਂ ਵਿੱਚੋਂ ਇੱਕ ਹੈ l
ਭਾਵੇਂ ਇਨਸਾਨ ਨੂੰ ਆਸ ਨਹੀਂ ਛੱਡਣੀ ਚਾਹੀਦੀ ਆਸ ਨਾਲ ਹੀ ਜਹਾਨ ਹੈ l
ਜੇ ਹਿੰਦੋਸਤਾਨ ਵਿੱਚ ਕਿਸੇ ਪਾਸਿਉਂ ਨਵੀਂ ਕ੍ਰਾਂਤੀ ਦੀ ਗੱਲ ਹੋ ਰਹੀ ਹੈ ਤਾਂ ਉਸ ਲਈ ਦੁਆ ਕਰਨੀ ਚਾਹੀਦੀ ਹੈ ਕਿ ਉਹ ਕ੍ਰਾਂਤੀ ਸਹੀ ਦਿਸ਼ਾ ਵੱਲ ਜਾਂਦੀ ਲੋਕ ਪੱਖੀ ਹੋਵੇ l
ਹੋ ਸਕਦਾ ਕੋਈ ਨੀਲੇ ਚਿੱਟੇ ਕਾਲਿਆਂ ਤੋਂ ਚੰਗਾ ਹੋਵੇ l
ਵੈਸੇ ਹਰੇਕ ਸਵਾਲ ਦਾ ਜਵਾਬ ਵਕਤ ਦੇ ਗਰਭ ਵਿਚ ਹੁੰਦਾ ਜੋ ਦੇਰ ਜਾਂ ਸਵੇਰ ਅੱਗੇ ਆ ਹੀ ਜਾਂਦਾ ਹੈ l
ਲੋੜ ਤਾਂ ਸਾਨੂੰ ਹੁਣ ਵੋਟਾਂ ਵੇਲੇ ਸਮਝਣ ਅਤੇ ਸਮਝਾਉਣ ਦੀ ਹੈ ਜੇ ਅਸੀਂ ਕੌਮੀ ਆਜ਼ਾਦੀ ਚਾਹੁੰਦੇ ਹਾਂ ਤਾਂ ਹੁਣ ਤੋਂ ਹੀ ਉਨ੍ਹਾਂ ਨੂੰ ਚੁਣੀਏ ਜੋ ਸਾਡੇ ਸੁਪਨਿਆ ਨੂੰ ਸੱਚ ਕਰਨ,ਜੋ ਲੋਕਾਂ ਨਾਲ ਖੜਨ ਵਾਲੇ ਹੋਣ ਨਾ ਕਿ ਜਹਾਜਾਂ ਉੱਤੇ ਚੜ ਕੇ ਸਾਡੇ ਸਿਰਾਂ ਉੱਤੋਂ ਦੀ ਲੰਘਣ ਵਾਲੇ l
ਕਈ ਵਾਰੀ ਅਸੀਂ ਵਿਕ ਤਾਂ ਸ਼ਰਾਬ ਦੀ ਬੋਤਲ ਤੇ ਜਾਂਦੇ ਹਾਂ ਅਤੇ ਭਾਲਦੇ ਅਸੀਂ ਕ੍ਰਾਂਤੀਆਂ ਹਾਂ l
ਜੇ ਅਸੀਂ ਵੋਟਾਂ ਮੌਕੇ ਸਿਆਸੀ ਪਾਰਟੀਆਂ ਵੱਲੋਂ ਵੰਡੇ ਜਾਂਦੇ ਨਸ਼ੇ ਮੁਫਤ ਦਾ ਮਾਲ ਸਮਝ ਕੇ ਪੀਂਦੇ ਹਾਂ ਤਾਂ ਇਸ ਵਿਚ ਕਸੂਰ ਇਹਨਾਂ ਲੀਡਰਾਂ ਦਾ ਨਹੀਂ ਬਲਕਿ ਸਾਡਾ ਆਪਣਾ ਹੀ ਹੈ ਫੇਰ ਇੱਕ ਵਾਰ ਪਿਆਈ ਬੋਤਲ ਦੇ ਸਿਰ ਤੇ ਇਹ ਲੀਡਰ ਪੰਜ ਸਾਲ ਸਾਡਾ ਖੂਨ ਪੀਂਦੇ ਹਨ ਅਤੇ ਆਪਣੀ ਮਰਜੀ ਸਾਡੇ ਤੇ ਥੋਪਦੇ ਹਨ l
ਫਿਰ ਅਸੀਂ ਇਹਨਾਂ ਖਿਲਾਫ਼ ਮੁਜਾਹਰੇ ਕਰਦੇ ਹਾਂ, ਰੇਲਾਂ ਰੋਕਦੇ ਹਾਂ, ਸੜਕਾਂ ਜਾਮ ਕਰਦੇ ਹਾਂ ਪਰ ਇੱਕ ਵਾਰ ਨੇਤਾ ਚੁਣਨ ਚ ਕੀਤੀ ਸਾਡੀ ਗ਼ਲਤੀ ਇਹਨਾਂ ਲੀਡਰਾਂ ਨੂੰ ਰਾਜਧਾਨੀ ਬਠਾ ਦਿੰਦੇ ਹਾਂ ਅਤੇ ਸਾਡੇ ਪੱਲੇ ਰਿਹ ਜਾਂਦੇ ਨੇ ਡੰਡੇ ਜਾਂ ਠੂਠੇ ਜੋ ਅਸੀਂ ਹਰ ਇੱਕ ਦੇ ਮੁਹਰੇ ਅੱਜ ਵੀ ਅੱਡੀ ਫਿਰਦੇ ਹਾਂ l
ਸੋ ਸਮਝਣ ਦੀ ਲੋੜ ਤਾਂ ਸਾਨੂੰ ਹੁਣ ਵੋਟਾਂ ਦਾ ਵੇਲਾ ਹੈ ਸੱਪ ਲੰਘੇ ਤੋਂ ਲੀਹ ਕੁੱਟਣ ਦਾ ਕੀ ਫਾਇਦਾ l
ਅਜਿਹੇ ਅਹਿਮ ਮੌਕਿਆਂ ਤੇ ਪੜਿਆਂ ਅਤੇ ਸੂਝਵਾਨ ਵੱਲੋਂ ਸਭ ਨੂੰ ਸਮਝਾਉਣਾ ਚਾਹੀਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ ਹੈ l
ਦੇਸ਼ ਨੂੰ ਗ਼ਲਤ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਤਾਕਤ ਤੁਹਾਡੀ ਸਿਰਫ ਇੱਕ ਵੋਟ ਵਿੱਚ ਹੈ l ਫ਼ੈਸਲਾ ਅਸੀਂ ਆਪ ਹੀ ਕਰਨਾ ਹੈl
ਜਾਰੀ ਕਰਤਾ
ਦਲ ਖਾਲਸਾ ਅਲਾਇੰਸ
ਨਾ ਅਸੀਂ ਹਿੰਦੋਸਤਾਨੀ-ਨਾ ਅਸੀਂ ਪਾਕਸਤਾਨੀ-ਅਸੀਂ ਹਾਂ ਖਾਲਸਤਾਨੀ
ਖਾਲਸਤਾਨ ਜਿ਼ੰਦਾਬਾਦ

ਦਲ ਖਾਲਸਾ ਅਲਾਇੰਸ ਵਲੋਂ ਸ੍ਰ ਜਸਵੰਤ ਸਿੰਘ ਖੋਸਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਬੇ ਏਰੀਆ ਦੇ ਪ੍ਰਮੁੱਖ ਆਗੂ

ਦਲ ਖਾਲਸਾ ਅਲਾਇੰਸ ਵਲੋਂ ਸ੍ਰ ਜਸਵੰਤ ਸਿੰਘ ਖੋਸਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਬੇ ਏਰੀਆ ਦੇ ਪ੍ਰਮੁੱਖ ਆਗੂ
ਦਲ ਖਾਲਸਾ ਅਲਾਇੰਸ ਵਲੋਂ ਸ੍ਰ ਜਸਵੰਤ ਸਿੰਘ ਖੋਸਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਬੇ ਏਰੀਆ ਦੇ ਪ੍ਰਮੁੱਖ ਆਗੂ

ਖਾਲਸਾ ਪੰਥ ਦੇ ਮਹਾਨ ਸਤਿਕਾਰ ਯੋਗ ਲਿਖਾਰੀ ਅਤੇ ਇਤਿਹਾਸਕਾਰ ਸ੍ਰ #ਜਸਵੰਤ ਸਿੰਘ ਖੋਸਾ ਪਿੰਡ ਤੂੰਬੜ ਭੰਨ #ਮਲੇਸ਼ੀਆ ਵਾਲੇ ਪਿਛਲੇ ਸਮੇਂ ਚ ਕੁੱਝ ਦਿਨ ਫਰੀਮਾਂਟ ਗੁਰੂ ਘਰ ਠਹਿਰੇ ਸਨ ਤਾਂ ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਧਿਆਨ ਚ ਰਖਦਿਆਂ #ਦਲ #ਖਾਲਸਾ #ਅਲਾਇੰਸ ਵਲੋਂ ਦਲ ਦੇ ਪ੍ਰਧਾਨ ਭਾਈ #ਪਰਮਜੀਤ ਸਿੰਘ ਸੇਖੋਂ ਦਾਖਾ ਅਤੇ ਬੇ ਏਰੀਆ ਦੇ ਪ੍ਰਮੁੱਖ ਆਗੂ ਸ੍ਰ ਜਸਵੰਤ ਸਿੰਘ ਖੋਸਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ।
ਇੱਥੇ ਇਹ ਵਰਨਣਯੋਗ ਹੈ ਕਿ ਸ੍ਰ ਖੋਸਾ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਪਾਵਨ ਸ੍ਰੀ ਹਰਿਮੰਦਰ ਸਾਹਿਬ ੍ ਸ੍ਰੀ ਅਕਾਲ ਤਖਤ ਸਾਹਿਬ ੍ ਇੰਗਲੈਂਡ ੍ ਕੈਨੇਡਾ ਅਤੇ ਅਮਰੀਕਾ ਦੇ ਗੁਰੂ ਘਰਾਂ ਚ ਪ੍ਰਕਾਸ਼ ਹਨ। ਸ੍ਰ ਖੋਸਾ ਮੁਤਾਬਕ ਜਦ ਹਿੰਦੋਸਤਾਨ ਦੀ ਜ਼ਾਲਮ ਤੇ ਫਿਰਕੂ ਸਰਕਾਰ ਅਤੇ ਹਿੰਦੋਸਤਾਨ ਦੀ ਜ਼ਾਲਮ ਤੇ ਫਿਰਕੂ ਆਰਮੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ ਅਤੇ ਸਿੱਖਾਂ ਦਾ ਅਣਮੋਲ ਖਜ਼ਾਨਾ ਲੁੱਟ ਲਿਆ ਜੋ ਅਜੇ ਤੱਕ ਵਾਪਸ ਨਹੀਂ ਕੀਤਾ। ਬੇਹਿਸਾਬ ਇਤਿਹਾਸ ਸਾੜ ਦਿੱਤਾ। ਇਸ ਲੁੱਟ ਖਸੁਟ ਅਤੇ ਸਾੜ ਫੂਕ ਤੋਂ ਪ੍ਰੇਰਨਾ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਦੁਨੀਆਂ ਭਰ ਵਿੱਚ ਲਿਖ ਕੇ ਰੱਖੇ ਹਨ ਤਾਂ ਕਿ ਕੋਈ ਸਰਕਾਰ ਪਹਿਲਾਂ ਦੀ ਤਰ੍ਹਾਂ ਸਭ ਕੁੱਝ ਲੁੱਟ ਜਾਂ ਸਾੜ ਨਾ ਸਕੇ।

Saturday, April 12, 2014

ਸਿੱਖ ਤੇ ਮੁਸਲਮਾਨ ਵੋਟਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। #ਦਾਖਾ ੍ #ਦਲ ਖਾਲਸਾ ਅਲਾਇੰਸ

ਸਿੱਖ ਤੇ ਮੁਸਲਮਾਨ ਵੋਟਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। 
ਸਿੱਖ ਤੇ ਮੁਸਲਮਾਨ ਵੋਟਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। 

ਸਿੱਖ ਤੇ ਮੁਸਲਮਾਨ ਵੋਟਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।
ਜੇ ਕੱਲ੍ਹ ਨੂੰ ਹਿੰਦੂ ਬਹੁਗਿਣਤੀ ਵਾਲੀ ਮੋਦੀ ਸਰਕਾਰ ਪਾਰਲੀਮੈਂਟ ਵਿੱਚ ਇਹ ਕਾਨੂੰਨ ਪਾਸ ਕਰ ਦੇਵੇ ਕਿ ਪਾਰਲੀਮੈਂਟ ਵਿੱਚ ਹਰ ਮੈਂਬਰ ਲਈ ਤਿਲਕ ਲਾ ਕੇ ਜਾਂ ਧੋਤੀ ਪਾ ਕੇ ਜਾਂ ਜੰਜੂ ਪਾ ਕੇ ਆਉਣਾ ਲਾਜਮੀ ਹੈ ਤਾਂ ਉਸ ਹਾਲਤ ਵਿੱਚ ਸਿੱਖ ਤੇ ਮੁਸਲਮਾਨ ਮੈਂਬਰ ਕੀ ਕਰ ਸਕਦੇ ਹਨ। ਇਸ ਸੰਬਧੀ ਸਿੱਖ ਤੇ ਮੁਸਲਮਾਨ ਵੋਟਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਅੱਜ ਦੇ ਹਿੰਦੋਸਤਾਨ ਅੰਦਰ ਅਜਿਹੇ ਕਾਨੂੰਨ ਪਾਸ ਹੋਣੇ ਕੋਈ ਅਣਹੋਣੀ ਗੱਲ੍ਹ ਨਹੀਂ।
#ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ

ਤੁਹਾਡੇ ਕੀਤੇ ਫੈਂਸਲੇ ਕਈ ਪੀੜ੍ਹੀਆਂ ਦੀ ਅਗਵਾਈ ਕਰਦੇ ਹਨ। ਦਾਖਾ

ਤੁਹਾਡੇ ਕੀਤੇ ਫੈਂਸਲੇ ਕਈ ਪੀੜ੍ਹੀਆਂ ਦੀ ਅਗਵਾਈ ਕਰਦੇ ਹਨ। ਦਾਖਾ
ਤੁਹਾਡੇ ਕੀਤੇ ਫੈਂਸਲੇ ਕਈ ਪੀੜ੍ਹੀਆਂ ਦੀ ਅਗਵਾਈ ਕਰਦੇ ਹਨ। ਦਾਖਾ

ਤੁਹਾਡੇ ਕੀਤੇ ਫੈਂਸਲੇ ਕਈ ਪੀੜ੍ਹੀਆਂ ਦੀ ਅਗਵਾਈ ਕਰਦੇ ਹਨ। ਦਾਖਾ
ਜਿਹੜਾ ਅੱਜ ਦਾ ਗੁਲਾਮ ਸਿੱਖ ੍ ਮਸ਼ੀਨਾਂ ੍ ਮੋਟਰਾਂ ੍ ਇੰਜਨਾਂ ੍ ਹਵਾਈ ਜਹਾਜਾਂ ੍ ਕੰਪਿੳਟਰਾਂ ੍ ਆਦਿ ਦੀਆਂ ਆਂਦਰਾਂ ਖੋਲ੍ਹਣ ਤੇ ਜੋੜਨ ਵਿਚ ਕਿਸੇ ਕੋਲੋਂ ਪਿਛੇ ਨਹੀਂ ਰਿਹਾ। ਜਿਹੜਾ ਅੱਜ ਦਾ ਗੁਲਾਮ ਸਿੱਖ ੍ ਮਨੁੱਖਾਂ ੍ ਪਸ਼ੂਆਂ ੍ ਪੰਛੀਆਂ ਦੇ ਸਿਹਤ ਵਿਗਿਆਨ ਦੀਆਂ ਸਿਖਰਾਂ ਛੋਹਣ ਵਿੱਚ ਕਿਸੇ ਕੋਲੋਂ ਪਿਛੇ ਨਹੀਂ ਰਿਹਾ। ਕੀ ਉਹ ਆਪਣੇ ਆਜ਼ਾਦ ਖਾਲਸਤਾਨ ਨੂੰ ਜਾਪਾਨ ਤੇ ਜਰਮਨੀ ਨਾਲੋਂ ਕਿਸੇ ਗੱਲੋਂ ਪਿੱਛੇ ਰਹਿਣ ਦੇਵੇਗਾ ੍ ਬਿਲਕੁਲ ਨਹੀਂ। ਇਸ ਲਈ ਸੱਮੁਚੀ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਕੌਮੀ ਆਜ਼ਾਦੀ ਨੂੰ ਜ਼ਰੂਰ ਧਿਆਨ ਚ ਰੱਖ ਕੇ ਆਪਣੇ ਧਾਰਮਿਕ ਜਾਂ ਸਿਆਸੀ ਫੈਂਸਲਿਆਂ ਨੂੰ ਅਮਲੀ ਰੂਪ ਦੇਵੇ ਕਿਉਂਕਿ ਤੁਹਾਡੇ ਕੀਤੇ ਫੈਂਸਲੇ ਸਿੱਖ ਕੌਮ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਅਗਵਾਈ ਕਰਦੇ ਹਨ।
#ਪਰਮਜੀਤ ਸਿੰਘ ਸੇਖੋਂ ਦਾਖਾ ੍
ਪ੍ਰਧਾਨ ੍
ਦਲ ਖਾਲਸਾ ਅਲਾਇੰਸ