Thursday, December 18, 2014

ਜਿਹੜਾ ਅੱਜ ਦਾ ਗੁਲਾਮ ਸਿੱਖ, ਦਲ ਖਾਲਸਾ ਅਲਾਇੰਸ

ਜਿਹੜਾ ਅੱਜ ਦਾ ਗੁਲਾਮ ਸਿੱਖ, 
ਮਸ਼ੀਨਾਂ, ਮੋਟਰਾਂ, ਇੰਜਨਾਂ, ਹਵਾਈ ਜਹਾਜਾਂ, ਕੰਪਿੳਟਰਾਂ, 
ਆਦਕ ਦੀਆਂ ਆਂਦਰਾਂ ਖੋਲ੍ਹਣ ਤੇ ਜੋੜਨ ਵਿੱਚ ਕਿਸੇ ਨਾਲੋਂ ਪਿਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਦੇਸ਼ ਦਾ ਪ੍ਰਧਾਨ ਮੰਤਰੀ, ਸਟੇਟ ਦਾ ਮੁਖ ਮੰਤਰੀ, ਪੁਲਿਸ ਚੀਫ, 
ਫੌਜ ਦਾ ਜਰਨੈਲ, ਅਤੇ ਵਿਦੇਸ਼ੀ ਸਿਆਸਤ ਚ ਹਿਸੇਦਾਰ ਬਣ ਸਕਦਾ ਹੈ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਪਸ਼ੂਆਂ, ਪੰਛੀਆਂ ਅਤੇ ਮਨੁੱਖਾਂ ਦੇ ਸਿਹਤ ਵਿਗਿਆਨ 
ਦੀਆਂ ਸਿਖਰਾਂ ਛੋਹਣ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਖੇਡਾਂ ਚ, ਕਾਰੋਬਾਰਾਂ ਚ ਬਹੁਤ ਤੇਜ ਰਫਤਾਰ ਨਾਲ ਅਗੇ ਵੱਧ ਰਿਹਾ ਹੈ। 
ਅੱਜ ਦਾ ਗੁਲਾਮ ਸਿੱਖ-ਆਜ਼ਾਦ ਹੋ ਕੇ 
ਆਪਣੇ ਪਰਮ ਪਿਆਰੇ ਖਾਲਸਤਾਨ ਨੂੰ ਦੁਨੀਆਂ ਦੇ 
ਸਫਲ ਮੁਲਕਾਂ ਤੋਂ ਪਿੱਛੇ ਨਹੀਂ ਰਹਿਣ ਦੇਵੇਗਾ। 
ਦਲ ਖਾਲਸਾ ਅਲਾਇੰਸ

ਜਿਹੜਾ ਅੱਜ ਦਾ ਗੁਲਾਮ ਸਿੱਖ, 
ਮਸ਼ੀਨਾਂ, ਮੋਟਰਾਂ, ਇੰਜਨਾਂ, ਹਵਾਈ ਜਹਾਜਾਂ, ਕੰਪਿੳਟਰਾਂ, 
ਆਦਕ ਦੀਆਂ ਆਂਦਰਾਂ ਖੋਲ੍ਹਣ ਤੇ ਜੋੜਨ ਵਿੱਚ ਕਿਸੇ ਨਾਲੋਂ ਪਿਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਦੇਸ਼ ਦਾ ਪ੍ਰਧਾਨ ਮੰਤਰੀ, ਸਟੇਟ ਦਾ ਮੁਖ ਮੰਤਰੀ, ਪੁਲਿਸ ਚੀਫ, 
ਫੌਜ ਦਾ ਜਰਨੈਲ, ਅਤੇ ਵਿਦੇਸ਼ੀ ਸਿਆਸਤ ਚ ਹਿਸੇਦਾਰ ਬਣ ਸਕਦਾ ਹੈ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਪਸ਼ੂਆਂ, ਪੰਛੀਆਂ ਅਤੇ ਮਨੁੱਖਾਂ ਦੇ ਸਿਹਤ ਵਿਗਿਆਨ 
ਦੀਆਂ ਸਿਖਰਾਂ ਛੋਹਣ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਖੇਡਾਂ ਚ, ਕਾਰੋਬਾਰਾਂ ਚ ਬਹੁਤ ਤੇਜ ਰਫਤਾਰ ਨਾਲ ਅਗੇ ਵੱਧ ਰਿਹਾ ਹੈ। 
ਅੱਜ ਦਾ ਗੁਲਾਮ ਸਿੱਖ-ਆਜ਼ਾਦ ਹੋ ਕੇ 
ਆਪਣੇ ਪਰਮ ਪਿਆਰੇ ਖਾਲਸਤਾਨ ਨੂੰ ਦੁਨੀਆਂ ਦੇ 
ਸਫਲ ਮੁਲਕਾਂ ਤੋਂ ਪਿੱਛੇ ਨਹੀਂ ਰਹਿਣ ਦੇਵੇਗਾ। 
ਦਲ ਖਾਲਸਾ ਅਲਾਇੰਸ

Wednesday, December 17, 2014

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ
ਇਹ ਅਖੌਤੀ ਡਾਕਟਰ ਕਿਹੰਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਨਹੀਂ ਸੀ ਹੋਏ, 
ਉਹ ਤਾਂ ਬੁੱਢਾ ਹੋ ਗਿਆ ਸੀ ਤੇ ਰੱਬ ਨੂੰ ਪਿਆਰਾ ਹੋ ਗਿਆ ਸੀ।

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ
ਇਹ ਅਖੌਤੀ ਡਾਕਟਰ ਕਿਹੰਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਨਹੀਂ ਸੀ ਹੋਏ, 
ਉਹ ਤਾਂ ਬੁੱਢਾ ਹੋ ਗਿਆ ਸੀ ਤੇ ਰੱਬ ਨੂੰ ਪਿਆਰਾ ਹੋ ਗਿਆ ਸੀ।


Tuesday, December 16, 2014

ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ

ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ


ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ




     ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵਧੀਕ ਸੈਸ਼ਨਜ਼ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਨੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨਮਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਰਦਾਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਤਰਲੋਕ ਸਿੰਘ ਵਾਸੀ ਮੁੱਲਾਂਪੁਰ, ਲ਼ੁਧਿਆਣਾ, ਭਾਈ ਹਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਇੰਦਰਾ ਨਗਰ, ਲੁਧਿਆਣਾ ਤੇ ਭਾਈ ਰਵਿੰਦਰ ਸਿੰਘ ਪੁੱਤਰ ਸ੍ਰੀ ਰਾਮ ਚੰਦ ਵਾਸੀ ਅਬਦੁੱਲਾਪੁਰ ਬਸਤੀ, ਲੁਧਿਆਣਾ ਨੂੰ ਬਰੀ ਕਰ ਦਿੱਤਾ ਹੈ। ਭਾਈ ਸੰਦੀਪ ਸਿੰਘ ਉਰਫ ਹੈਰੀ ਵਾਸੀ ਘੁਮਾਣ, ਲੁਧਿਆਣਾ ਦੀ ਚਲਦੇ ਕੇਸ ਦੌਰਾਨ ਜੇਲ੍ਹ ਵਿਚ ਹੀ ਮੌਤ ਹੋ ਚੁੱਕੀ ਹੈ।
     ਜਿਕਰਯੋਗ ਹੈ ਕਿ 14 ਅਕਤੂਬਰ 2007 ਨੂੰ ਲੁਧਿਆਣਾ ਦੀ ਸੰਗਣੀ ਆਬਾਦੀ ਵਿਚ ਸਥਿਤ ਸ਼ਿੰਗਾਰ ਸਿਨਮਾ ਵਿਚ ਈਦ ਵਾਲੇ ਦਿਨ ਐਤਵਾਰ ਨੂੰ ਭੋਜਪੁਰੀ ਫਿਲ਼ਮ ਜਨਮ-ਜਨਮ ਕਾ ਸਾਥ ਚੱਲ ਰਹੀ ਸੀ ਤੇ ਫਿਲਮ ਦੀ ਇੰਟਰਵਲ ਤੋਂ ਇਕਦਮ ਬਾਅਦ ਕਰੀਬ 8.35 ਸ਼ਾਮ ਨੂੰ ਇੱਕ (ਜਾਂ ਦੋ) ਬੰਬ ਧਮਾਕਾ ਹੋਇਆ ਸੀ ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 42 ਦੇ ਕਰੀਬ ਜਖਮੀ ਹੋ ਗਏ ਸਨ। ਇਸ ਘਟਨਾ ਲਈ ਥਾਣਾ ਡਵੀਜ਼ਨ ਨੰਬਰ 6 ਵਿਚ ਮੁੱਕਦਮਾ ਨੰਬਰ 238 ਮਿਤੀ 14-10-2007 ਅਧੀਨ ਧਾਰਾ 302, 307 ਆਈ.ਪੀ.ਸੀ., 3/4/5  ਬਾਰੂਦ ਐਕਟ ਵਿਚ ਸ਼ਿੰਗਾਰ ਸਿਨਮਾ ਦੇ ਮੈਨੇਜਰ ਗੋਪਾਲ ਕ੍ਰਿਸ਼ਨ ਦੇ ਬਿਆਨਾਂ 'ਤੇ ਅਣਪਛਾਤਿਆਂ ਵਿਅਕਤੀਆਂ ਉਪਰ ਮੁਕੱਦਮਾ ਦਰਜ਼ ਕੀਤਾ ਗਿਆ ਸੀ।
     ਇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਮੁਤਾਬਕ 12 ਨਵੰਬਰ 2007 ਨੂੰ ਸਰਕਾਰੀ ਗਵਾਹ ਜਸਪਾਲ ਸਿੰਘ ਦੇ ਬਿਆਨਾਂ ਉਪਰ ਉਕਤ ਚਾਰ ਦੋਸ਼ੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਦੇ ਉਹਨਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਗਈ ਤੇ ਜਿਸ ਤਹਿਤ ਰਵਿੰਦਰ ਸਿੰਘ, ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਦਸੰਬਰ 2007 ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਹਰਮਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।ਮਾਰਚ 2008 ਵਿਚ ਪੁਲਿਸ ਨੇ ਕੋਰਟ ਵਿਚ ਚਲਾਨ ਪੇਸ਼ ਕੀਤਾ ਤੇ ਤਿੰਨਾਂ ਖਿਲ਼ਾਫ ਚਾਰਜ ਲੱਗਣ ਤੋਂ ਬਾਅਦ ਸਰਕਾਰੀ ਗਵਾਹੀਆਂ ਦਰਜ਼ ਹੋਣੀਆਂ ਸ਼ੂਰੂ ਹੋਈਆਂ। 2010 ਤੱਕ 7 ਗਵਾਹੀਆਂ ਦੀ ਦਰਜ਼ ਹੋਈਆਂ ਸਨ ਤਾਂ ਅਗਸਤ 2010 ਵਿਚ ਭਾਈ ਹਰਮਿੰਦਰ ਸਿੰਘ ਦੀ ਵੀ ਗ੍ਰਿਫਤਾਰੀ ਹੋ ਗਈ ਤੇ ਚਾਰਾਂ ਖਿਲਾਫ ਚਾਰਜ ਲੱਗਣ ਤੋਂ ਬਾਅਦ ਸਾਰੀਆਂ ਗਵਾਹੀਆਂ ਮੁੜ ਸ਼ੁਰੂ ਹੋਈਆਂ ਅਤੇ ਪੁਲਿਸ ਵਲੋਂ ਕੁੱਲ 43 ਗਵਾਹੀਆਂ ਦਰਜ਼ ਕਰਵਾਈਆਂ ਗਈਆਂ। ਜਿਹਨਾਂ ਵਿਚ ਜਸਪਾਲ ਸਿੰਘ ਤੇ ਸੁਖਵੰਤ ਸਿੰਘ (ਦੋਵੇਂ ਪੁਲਸ ਟਾਊਟ ਤੇ ਪੁਲਸ ਦੇ ਪੱਕੇ ਗਵਾਹ, ਜਸਪਾਲ ਸਿੰਘ 6 ਕੇਸਾਂ ਵਿਚ ਤੇ ਸੁਖਵੰਤ ਸਿੰਘ 4 ਕੇਸਾਂ ਵਿਚ ਗਵਾਹ) ਨੇ ਚਾਰਾਂ ਦੀ ਸਨਾਖਤ ਕਰਦਿਆਂ ਖਿਲਾਫ ਗਵਾਹੀਆਂ ਦਿੱਤੀਆਂ। ਸਿੰਗਾਰ ਸਿਨਮਾ ਦਾ ਮੈਨੇਜਰ ਤੇ ਕੇਸ ਦਾ ਮੁੱਦਈ ਗੋਪਾਲ ਕ੍ਰਿਸ਼ਨ ਤੇ ਉਸਦਾ ਨੌਕਰ ਭਿੰਡੀ ਪੁਲਸ ਪਾਸ ਦਰਜ਼ ਕਰਵਾਈ ਗਵਾਹੀ ਤੋਂ ਮੁਕਰ ਗਏ ਪਰ ਗੇਟਕੀਪਰ ਹਰਿੰਦਰ ਪਾਂਡੇ ਨੇ ਡਾਵਾਂਡੋਲ ਗਵਾਹੀ ਦਿੰਦਿਆਂ ਕਦੀ ਰਵਿੰਦਰ ਸਿੰਘ ਰਿੰਕੂ ਦੀ ਨਾਮ ਲੈ ਕੇ ਸਨਾਖਤ ਕੀਤੀ, ਕਦੀ ਕਿਸੇ ਦੀ ਵੀ ਸਨਾਖਤ ਕਰਨ ਤੋਂ ਇਨਕਾਰੀ ਹੋਇਆ ਤੇ ਕਦੀ ਰਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਦੀ ਸਰੀਰਕ ਬਣਤਰ ਤੋਂ ਸਨਾਖਤ ਕੀਤੀ ਤੇ ਕਦੇ ਕਿਹਾ ਕਿ ਸਿਨੇਮਾ ਵਿਚ ਫਿਲਮ ਦੇਖਣ ਵਾਲੇ ਜਿਆਦਾ ਪਰਵਾਸੀ ਸਨ ਤੇ ਸਿਨੇਮਾ ਹਾਲ ਵਿਚ ਹਨੇਰਾ ਹੋਣ ਕਰਕੇ ਕੁਝ ਦਿਖਾਈ ਨਾ ਦਿੱਤਾ। ਇਸ ਤੋਂ ਇਲਾਵਾ ਪੁਲਸ ਟਾਊਟ ਮੁਹੰਮਦ ਸਾਬਰ ਵੀ ਸਫਾਈ ਧਿਰ ਦੇ ਸਵਾਲਾਂ ਅੱਗੇ ਸਥਿਰ ਨਾ ਰਹਿ ਸਕਿਆ। ਬਾਕੀ ਗਵਾਹੀਆਂ ਡਾਕਟਰਾਂ ਜਾਂ ਪੁਲਿਸ ਵਾਲਿਆਂ ਦੀਆਂ ਰਹੀਆਂ ਜਿਹਨਾਂ ਵਿਚ ਪੁਲਿਸ ਵਾਲੇ ਜਿਰ੍ਹਾ ਦੌਰਾਨ ਇਕ ਦੂਜੇ ਤੋਂ ਕਾਟਵੀਆਂ ਗੱਲਾਂ ਕਰਦੇ ਰਹੇ।
     ਸਫਾਈ ਧਿਰ ਵਲੋਂ 13  ਗਵਾਹ ਭੁਗਤਾਏ ਗਏ। ਜਿਹਨਾਂ ਵਿਚ ਮੁੱਖ ਤੌਰ 'ਤੇ ਗੁਰਪ੍ਰੀਤ ਸਿੰਘ ਦੀ ਮਾਤਾ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੂੰ ਪੁਲਸ ਨੇ 1989 ਵਿਚ ਖੁਰਦ-ਬੁਰਦ ਕਰ ਦਿੱਤਾ ਸੀ ਤੇ ਵੱਡਾ ਹੋਣ ਪਰ ਗੁਰਪ੍ਰੀਤ ਸਿੰਘ ਆਪਣੇ ਪਿਤਾ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਂਣ ਲਈ ਚਾਰਾਜੋਈ ਕਰਨ ਲੱਗਾ ਤਾਂ ਪੁਲਸ ਨੇ ਉਸਨੂੰ ਤੇ ਸਾਡੇ ਪਰਿਵਾਰ ਨੂੰ ਕਈ ਵਾਰ ਧਮਕਾਇਆ ਕਿ ਉਹ ਅਜਿਹਾ ਨਾ ਕਰੇ ਪਰ ਮੇਰੇ ਪੁੱਤਰ ਨੇ ਪੁਲਿਸ ਨੂੰ ਗੱਲ ਨਾ ਮੰਨੀ ਤਾਂ ਉਸਨੂੰ ਸਤੰਬਰ 2007 ਤੋਂ ਅਨੇਕਾਂ ਕੇਸਾਂ ਵਿਚ ਫਸਾ ਦਿੱਤਾ।
     ਭਾਈ ਹਰਮਿੰਦਰ ਸਿੰਘ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਨੇ ਕੋਰਟ ਨੂੰ ਦੱਸਿਆ ਕਿ ਸਤੰਬਰ 2007 ਤੋਂ ਹੀ ਪੰਜਾਬ ਪੁਲਸ ਉਸਦੇ ਪਤੀ ਤੇ ਪਰਿਵਾਰ ਨੂੰ ਤੱੰਗ ਕਰ ਰਹੀ ਸੀ ਤੇ ਉਸਦੇ ਪਤੀ ਨੂੰ ਕਈ ਵਾਰ ਥਾਣਿਆ ਵਿਚ ਸੱਦ ਕੇ ਤਸ਼ੱਦਦ ਕੀਤਾ ਜਾਂਦਾ ਤਾਂ ਅੰਤ 26-11-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਵਲੋਂ ਉਸਦੇ ਪਤੀ ਉਪਰ ਅਥਾਹ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਦਾ ਪਤੀ ਸ਼ਾਮ ਨੂੰ ਦਵਾਈ ਲੈਣ ਗਿਆ ਮੁੜ ਵਾਪਸ ਘਰ ਨਹੀਂ ਆਇਆ ਤਾਂ ਉਸ ਵਲੋਂ ਹਾਈਕੋਰਟ ਵਿਚ 01-12-2007 ਨੂੰ ਰਿੱਟ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਨੂੰ ਪੁਲਿਸ ਨੇ ਕਈ ਕੇਸਾਂ ਵਿਚ ਭਗੌੜਾ ਕਰਾਰ ਦੇ ਦਿੱਤਾ ਤੇ ਪਰਿਵਾਰ ਉਪਰ ਦਬਾਅ ਪਾ ਕੇ ਰਿੱਟ ਵਾਪਸ ਕਰਵਾ ਦਿੱਤੀ ਗਈ।
     ਭਾਈ ਰਵਿੰਦਰ ਸਿੰਘ ਰਿੰਕੂ ਦੇ ਸਬੰਧ ਵਿਚ ਬੀਬੀ ਸੁਰਜੀਤ ਕੌਰ ਭਾਟੀਆਂ ਕੌਂਸਲਰ ਲੁਧਿਆਣਾ ਨੇ ਗਵਾਹੀ ਦਿੱਤੀ ਕਿ ਰਵਿੰਦਰ ਸਿੰਘ ਨੂੰ 24-12-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਨੇ ਉਸਦੇ ਘਰੋਂ ਚੁੱਕ ਲਿਆ ਸੀ ਤੇ ਉਸਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਸੀ ਮਿਲਿਆ ਤੇ ਰਵਿੰਦਰ ਸਿੰਘ ਦਾ ਥ੍ਰੀਵੀਲ੍ਹਰ ਵੀ ਉਸੇ ਦਿਨ ਪੁਲਸ ਆਪਣਟ ਨਾਲ ਲੈ ਗਈ ਸੀ ਪਰ ਪੁਲਸ ਨੇ ਰਵਿੰਦਰ ਸਿੰਘ ਦੀ ਗ੍ਰਿਫਤਾਰੀ 30-12-2007 ਨੂੰ ਤੇ ਉਸੇ ਦਿਨ ਅੱਧਾ ਕਿਲੋ ਆਰ.ਡੀ.ਐੱਕਸ ਦੀ ਬਰਾਮਦਗੀ ਗਲੀ ਵਿਚ ਖੜੇ ਥ੍ਰੀਵੀਲ੍ਹਰ ਵਿਚੋਂ ਤੇ 01-01-2008 ਨੂੰ ਸਿਨੇਮਾ ਟਿਕਟਾਂ ਦੀ ਬਰਾਮਦਗੀ ਘਰ ਵਿਚੋਂ ਦਿਖਾਈ ਸੀ।ਇਸ ਤੋਂ ਇਲਾਵਾ ਪੁਲਿਸ ਵਲੋਂ ਪੇਸ਼ ਕੀਤੇ ਚਲਾਨਾਂ ਤੇ ਕੋਰਟ ਵਿਚ ਵੱਡੀਆਂ ਊਣਤਾਈਆਂ ਦਾ ਲਾਭ ਵੀ ਮਿਲਿਆ ਜਿਸ ਤਰ੍ਹਾਂ ਕਿ ਪੁਲਿਸ ਚਲਾਨ ਵਿਚ ਕਿਤੇ ਤਾਂ ਇਕ ਬੰਬ ਧਮਾਕਾ ਹੋਣ ਦੀ ਗੱਲ ਕੀਤੀ ਗਈ ਹੈ ਤੇ 2 ਗਵਾਹ ਸਿਨੇਮਾ ਹਾਲ ਵਿਚ 2 ਬੰਬ ਧਮਾਕੇ ਹੋਣ ਦੀ ਗੱਲ ਕਰ ਗਏ। ਬੰਬ ਧਮਾਕੇ ਦੀ ਜਗਾਂ੍ਹ ਸਬੰਧੀ ਕਿ ਬੰਬ ਧਮਾਕਾ ਸਿਨੇਮਾ ਹਾਲ ਵਿਚ ਕਿਸ ਜਗ੍ਹਾ ਹੋਇਆ ਬਾਰੇ ਵੀ ਪੁਲਿਸ ਕੇਸ ਦੁਬਿਧਾਪੂਰਨ ਸੀ।
     ਅੱਜ ਦੇਰ ਸ਼ਾਮ ਕਰੀਬ 8 ਵਜੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਰਵਿੰਦਰ ਸਿੰਘ ਰਿਹਾ ਹੋ ਗਏ ਪਰ ਭਾਈ ਹਰਮਿੰਦਰ ਸਿੰਘ ਉਪਰ 2 ਕੇਸ ਅਜੇ ਵਿਚਾਰ ਅਧੀਨ ਹੋਣ ਕਾਰਨ ਉਹਨਾਂ ਦੀ ਰਿਹਾਈ ਨਹੀ ਹੋਈ।

ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। ਦਲ ਖਾਲਸਾ ਅਲਾਇੰਸ

ਖਾਲਸਤਾਨ ਦੀ ਪ੍ਰਾਪਤੀ ਲਈ ਸਾਡੀ ਭਾਵਨਾ ਮਜ਼ਬੂਤ ਹੈ ਜੋ ਕਦੇ ਵੀ ਟੁੱਟ ਨਹੀਂ ਸਕਦੀ। 
ਅਸੀਂ ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। 
ਦਲ ਖਾਲਸਾ ਅਲਾਇੰਸ

ਖਾਲਸਤਾਨ ਦੀ ਪ੍ਰਾਪਤੀ ਲਈ ਸਾਡੀ ਭਾਵਨਾ ਮਜ਼ਬੂਤ ਹੈ ਜੋ ਕਦੇ ਵੀ ਟੁੱਟ ਨਹੀਂ ਸਕਦੀ। 
ਅਸੀਂ ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। 
ਦਲ ਖਾਲਸਾ ਅਲਾਇੰਸ

Monday, December 15, 2014

ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ, ਦਲ ਖਾਲਸਾ ਅਲਾਇੰਸ

ਕੁੱਝ ਕੁ ਦਿਨ ਦੀ ਮੇਰੀ ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ ਹੈ, 
ਫਿਰ ਵੀ ਮੇਰੇ ਚਿਹਰੇ ਤੇ ਆਜ਼ਾਦੀ ਪਰਤ ਆਉਣ ਦੀ ਮੁਸਕਾਨ ਹੈ। 
ਦਲ ਖਾਲਸਾ ਅਲਾਇੰਸ


ਕੁੱਝ ਕੁ ਦਿਨ ਦੀ ਮੇਰੀ ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ ਹੈ, 
ਫਿਰ ਵੀ ਮੇਰੇ ਚਿਹਰੇ ਤੇ ਆਜ਼ਾਦੀ ਪਰਤ ਆਉਣ ਦੀ ਮੁਸਕਾਨ ਹੈ। 
ਦਲ ਖਾਲਸਾ ਅਲਾਇੰਸ

Thursday, December 11, 2014

ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ, ਮਾਨੋਚਾਹਲੀਏ

ਫੁੱਲਾਂ ਲਾਏ ਜ਼ਖਮ ਨੇ ਸਾਨੂੰ ਵਧ ਕੇ ਖਾਰਾਂ ਤੋਂ ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ
ਝੂਠੀਆਂ ਕਸਮਾਂ ਝੂਠੇ ਵਾਦੇ, ਸ਼ਰਮ ਨਹੀ ਇਨਸਾਨਾਂ ਨੂੰ
ਪਲ-ਪਲ ਮਗਰੋਂ ਲੈਂਦੇ, ਜਿਹੜੇ ਬਦਲ ਇਮਾਨਾਂ ਨੂੰ
ਦਿਲ ਨੂ ਮਿਲੇ ਨਾ ਚੈਨ ਕਦੇ ਵੀ ਬੇਕਰਾਰਾਂ ਤੋਂ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਜ਼ਿੰਦਗੀ ਦੇ ਵਿਚ ਟਕਰੇ ਸਾਨੂੰ ਯਾਰ ਅਵੱਲੇ ਨੇ ,
ਖੁਸ਼ੀਆਂ ਦੀ ਥਾਂ ਪਾ ਗਏ ਬਹੁਤੇ ਹੰਝੂ ਪੱਲੇ ਨੇ
ਅਕਿਰਤਘਨਾ ਤੋਂ ਡਰੀਏ , ਖਤਰਾ ਨਾਂ ਤਲਵਾਰਾਂ ਤੋਂ ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਖੁਦ ਮੰਜ਼ਲਾਂ ਤੋ ਭਟਕੇ ਰਾਹ ਦੂਜਿਆਂ ਨੂੰ ਦੱਸਦੇ ਨੇ
ਹਾਸੇ ਖੋਹ ਕੇ ਸੱਜਣਾ ਦੇ ਇਹ ਫਿਰ ਵੀ ਹੱਸਦੇ ਨੇ
ਪਹਿਲੂ ਆਪਣਾ ਸਾੰਭ ਰਖਿਓ ਝੂਠਿਆਂ ਦੇ ਇਕਰਾਰਾਂ ਤੋਂ
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਪੁਛਿਆ ਨਾ ਕੋਈ ਹਾਲ ਨੈਣਾ ਚੋਂ ਵਗਦੇ ਨੀਰਾਂ ਦਾ
ਜਾਗ ਕੇ ਗਈਆਂ ਸੌਂ, ਤੇ ਕਰੀਏ ਕੀ ਤਕਦੀਰਾਂ ਦਾ
‘ਮਾਨੋਚਾਹਲੀਏ’ ਕੁਝ ਨਹੀ ਖੱਟਿਆ ਅਸੀਂ ਬਹਾਰਾਂ ਤੋਂ
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

Sunday, December 7, 2014

ਨਾਨਕਸ਼ਾਹੀ ਕੈਲੰਡਰ ਦੇ ਕਤਲ ਵਾਸਤੇ ਯੋਜਨਾ ਬਣਾਈ ਗਈ ਹੈ


ਜਿਸ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ। ਉਸ ਦਿਨ ਤੋਂ ਕੁੱਝ ਤਾਕਤਾਂ ਜਿਨ੍ਹਾਂ ਵਿੱਚ ਅਖੌਤੀ ਸੰਤ ਸਮਾਜ਼ ਵੀ ਸ਼ਾਮਲ ਹੈ, ਇਸਦੇ ਪਿਛੇ ਹੱਥ ਧੋ ਕੇ ਪਈਆਂ ਹਨ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਆਮ ਸਿੱਖਾਂ ਵਿੱਚ ਬੜੀ ਖੁਸ਼ੀ ਅਤੇ ਸਕੂਨ ਸੀ ਕਿ ਗੁਰਪੁਰਬ ਅਤੇ ਸਿੱਖੀ ਨਾਲ ਸਬੰਧਤ ਹੋਰ ਦਿਹਾੜਿਆਂ ਬਾਰੇ ਹੁਣ ਇੱਕ ਪੱਕੀ ਤਰੀਕ ਨੀਅਤ ਹੋ ਜਾਵੇਗੀ। ਲੇਕਿਨ ਇਸ ਨਾਲ ਸਿੱਖ ਹਿੰਦੁਆਂ ਨਾਲ ਵਖਰੇ ਜਰੂਰ ਦਿਖਾਈ ਦਿੰਦੇ ਸਨ। ਅਜਿਹਾ ਆਰ.ਐਸ.ਐਸ. ਨੂੰ ਕਦੇ ਵੀ ਬਰਦਾਸ਼ਤ ਨਹੀ ਹੋ ਸਕਦਾ। ਉਸ ਦਿਨ ਤੋਂ ਹੀ ਆਰ.ਐਸ.ਐਸ. ਨੇ ਰਾਸ਼ਟਰੀਆ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਇਸ ਕੈਲੰਡਰ ਨੂੰ ਖਤਮ ਕਰਨ ਦਾ ਜਿੰਮਾਂ ਸੌਪਿਆ ਸੀ। ਰੁਲਦਾ ਸਿੰਘ ਨੇ ਸੰਤ ਸਮਾਜ ਦੇ ਇੱਕ ਵੱਡੇ ਆਗੂ ਦੇ ਸਰਹਿੰਦ ਸਥਿਤ ਡੇਰੇ ਨੂੰ ਆਪਣੀਆਂ ਸਰਗਰਮੀਆਂ ਦਾ ਅੱਡਾ ਬਣਾ ਕੇ, ਇਥੋਂ ਹੀ ਸਾਰੇ ਸੰਤ ਸਮਾਜ ਨਾਲ ਰਾਬਤਾ ਕਰਕੇ, ਇੱਕ ਦਮ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀ ਬਜਾਇ, ਸੋਧ ਦੇ ਨਾਮ ਹੇਠ ਕੁੱਝ ਛੇੜ ਛਾੜ ਕਰਕੇ ਸਿੱਖਾਂ ਦੇ ਰੋਹ ਨੂੰ ਪਰਖਿਆ। ਜਦੋਂ ਇਹ ਪਤਾ ਲੱਗਾ ਕਿ ਸਮੁੱਚੇ ਸਿੱਖ ਜਗਤ ਵਿੱਚੋਂ ਨਾ ਮਾਤਰ ਲੋਕ ਹੀ ਸੰਤ ਸਮਾਜ ਦੀ ਸੋਧ ਨੂੰ ਮੰਨਨ ਨੂੰ ਤਿਆਰ ਹਨ ਤਾਂ ਹੁਣ ਆਰ.ਐਸ ਐਸ. ਨੇ ਆਪਣਾ ਪੈਂਤੜਾ ਬਦਲ ਲਿਆ ਹੈ।
ਬੇਸ਼ੱਕ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਅੱਜ ਕੱਲ ਖਟਾਸ ਵਿਚ ਹਨ। ਪਰ ਆਰ.ਐਸ.ਐਸ. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਵਾਲੀ ਕਹਾਵਤ ਵਾਂਗੂੰ ਜਾਂਦੇ ਜਾਂਦੇ ਵੀ ਬਾਦਲ ਦਲ ਤੋਂ ਜਿੰਨਾਂ ਹੋਰ ਪੰਥ ਦਾ ਬੁਰਾ ਹੋ ਸਕੇ ਕਰਵਾਉਣਾ ਚਾਹੁੰਦੀ ਹੈ। ਇਥੇ ਸੁਖਬੀਰ ਸਿੰਘ ਬਾਦਲ ਵੀ ਸੋਚਦੇ ਹਨ ਕਿ ਸ਼ਾਇਦ ਬਾਪੁ ਵਾਲਾ ਦਾ ਪੱਤਾ ਸੂਤ ਆ ਹੀ ਜਾਵੇ ਤੇ ਇੱਕ ਵਾਰ ਆਰ.ਐਸ. ਐਸ. ਦੀ ਮੰਨ ਕੇ ਵੇਖ ਲੈਣੀ ਚਾਹੀਦੀ ਹੈ। ਇੱਕ ਦੂਜੇ ਦੀ ਮਦਦ ਦੋਹਾਂ ਦੀ ਲੋੜ ਹੋ ਸਕਦੀ ਹੈ, ਪਰ ਇਹ ਮੁਫਾਦ ਸਿੱਖਾਂ ਜਾਂ ਸਿੱਖੀ ਵਾਸਤੇ ਬਹੁਤ ਨੁਕਸਾਨ ਦੇਹ ਸਾਬਤ ਹੋਣਗੇ।
ਅਤਿਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਵਾਸਤੇ ਜਿਹੜੀ ਯੋਜਨਾ ਬਣਾਈ ਗਈ ਹੈ, ਉਸ ਅਨੁਸਾਰ ਹੁਣ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਨਹੀ ਸਗੋਂ ਸੋਧ ਕੀਤਾ ਕੈਲੰਡਰ ਵੀ ਨਾਲ ਹੀ ਰੱਦ ਕਰਕੇ, ਬਿਕ੍ਰਮੀ ਕੈਲੰਡਰ ਨੂੰ ਹੀ ਲਾਗੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸ. ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਮੌਜੂਦਾ ਕੰਮ ਕਰਦੀ ਸ਼੍ਰੋਮਣੀ ਕਮੇਟੀ ਦੇ ਆਪਣੇ ਧੜੇ ਵਿਚ ਨਾ ਗਿਣੇ ਵਾਲੇ ਐਗਜੈਕਟਿਵ ਮੈਂਬਰਾਂ ਨੂੰ ਬੁਲਾਕੇ ਉਹਨਾਂ ਦੀ ਸਹਿਮਤੀ ਲੈਣ ਦਾ ਯਤਨ ਕੀਤਾ ਗਿਆ। ਲੇਕਿਨ ਉਹਨਾਂ ਵੱਲੋਂ ਸੰਪੂਰਨ ਸਹਿਮਤੀ ਨਾ ਮਿਲਣ ਦਾ ਪਤਾ ਲਗਾ ਹੈ। ਇਸ ਪਿੱਛੋਂ ਸ. ਬਾਦਲ ਨੇ ਤਿੰਨੇ ਤਖਤਾਂ ਦੇ ਜਥੇਦਾਰਾਂ ਅਤੇ ਸੰਤ ਸਮਾਜ਼ ਦੇ ਆਗੂਆਂ ਦੀ ਸਹਿਮਤੀ ਦੀ ਮੋਹਰ ਵੀ ਲਗਵਾ ਲਈ ਹੈ। ਹੁਣ ਕਿਸੇ ਵੇਲੇ ਵੀ ਸਿੱਖ ਪੰਥ ਨੂੰ ਇਹ ਹਿਰਦੇਵੇਦਿਕ ਖਬਰ ਸੁਨਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਜਥੇਦਾਰਾਂ ਨੇ ਦੋਹਾਂ ਕੈਲੰਡਰਾਂ ਨੂੰ ਇਹ ਆਖਕੇ ਰੱਦ ਕਰ ਦਿੱਤਾ ਹੈ ਕਿ ਇਸ ਨਾਲ ਕੌਮ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਸੀ, ਇਸ ਵਾਸਤੇ ਦੋਹੇ ਰੱਦ ਕੀਤੇ ਜਾਦੇ ਹਨ। ਪਰ ਅਸਲ ਵਿਚ ਇਹ ਆਰ.ਐਸ.ਐਸ. ਦੇ ਕਹਿਣ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੀ ਹੋਵੇਗਾ। ਇਸ ਸਬੰਧੀ ਸਿੱਖ ਜਗਤ ਦਾ ਰੋਹ ਕਿਹੜੀ ਕਰਵਟ ਬਦਲਦਾ ਹੈ ਇਹ ਭਾਣਾ ਵਰਤਨ ਉਪਰੰਤ ਹੀ ਪਤਾ ਲੱਗੇਗਾ।
http://gursikhnews.com/2014/12/article/711#sthash.d44f481H.dpuf