Wednesday, December 2, 2015

ਜ਼ੁਲਮ ਤੇ ਬੇਇਨਸਾਫ਼ੀ ਦਾ ਸਿਖ਼ਰ…ਪੰਜਾਬ ‘ਚ ਅਣਐਲਾਨੀ ਐਮਰਜੈਂਸੀ, ਜਸਪਾਲ ਸਿੰਘ ਹੇਰਾਂ

ਜ਼ੁਲਮ ਤੇ ਬੇਇਨਸਾਫ਼ੀ ਦਾ ਸਿਖ਼ਰ…ਪੰਜਾਬ ‘ਚ ਅਣਐਲਾਨੀ ਐਮਰਜੈਂਸੀ


ਜ਼ੁਲਮ ਤੇ ਬੇਇਨਸਾਫ਼ੀ ਦਾ ਸਿਖ਼ਰ…ਪੰਜਾਬ ‘ਚ ਅਣਐਲਾਨੀ ਐਮਰਜੈਂਸੀ

ਜ਼ੁਲਮ ਤੇ ਬੇਇਨਸਾਫ਼ੀ ਦਾ ਸਿਖ਼ਰ…ਪੰਜਾਬ ‘ਚ ਅਣਐਲਾਨੀ ਐਮਰਜੈਂਸੀ

     ਅਸੀਂ ਵਾਰ -ਵਾਰ ਹੋਕਾ ਦੇ ਰਹੇ ਹਾਂ ਕਿ ਪੰਜਾਬ ‘ਚ ਇਸ ਸਮੇਂ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ,ਜਿਸ ਸਦਕਾ ਪੰਜਾਬ ‘ਚ ਇਸ ਸਮੇਂ ਜੰਗਲ ਰਾਜ ਸਥਾਪਿਤ ਹੋ ਚੁੱਕਾ ਹੈ , ਜਿਸ ‘ਚ ਨਾ ਕੋਈ  ਦਲੀਲ , ਨਾ ਕੋਈ ਵਕੀਲ ਤੇ ਨਾ ਕੋਈ ਅਪੀਲ ਦਾ ਅਰਥ ਰਹਿ ਗਿਆ ਹੈ । ਸਰਕਾਰ ਇੱਕ ਤਰਾਂ ਗੁੰਡਾ ਗਰਦੀ ‘ਤੇ ਉੱਤਰੀ ਹੋਈ ਹੈ,ਜਿਸ ਨੂੰ ਜਦੋਂ ਚਾਹੇ ,ਜਿਵੇਂ ਚਾਹੇ ਚੁੱਕ ਕੇ ਜੇਲ ਸੁੱਟ ਦਿੱਤਾ ਜਾਂਦਾ ਹੈ। ਇਸ ਕਾਰਨ ਖੌਫ਼ ਤੇ ਦਹਿਸ਼ਤ ਦਾ ਮਾਹੌਲ ਚਾਰੇ ਪਾਸੇ ਬਣ ਚੁੱਕਾ ਹੈ। ਗੁਰੂ ਸਾਹਿਬ ਦੀ ਅਤੇ ਗੁਰਬਾਣੀ ਦੀ ਨਿਰੰਤਰ ਹੁੰਦੀ ਬੇਅਦਬੀ , ਮਨੁੱਖੀ ਅਧਿਕਾਰਾਂ ਦੇ ਹੁੰਦੇ ਨੰਗਾ -ਚਿੱਟੇ ਕਤਲੇਆਮ ਦੇ ਬਾਵਜੂਦ ਹਰ ਪਾਸੇ ਤੋਂ ਵਿਰੋਧ ਦੀ ਆਵਾਜ਼ ਉੱਠਣੀ ਬੰਦ ਵਰਗੀ ਹੋ ਗਈ ਹੈ । ਬਠਿੰਡੇ ਦੇ ਪਿੰਡ ਹਮੀਰਗੜ ‘ਚ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਤੋਂ ਦੁਖੀ ਇੱਕ ਜ਼ਜ਼ਬਾਤੀ 63 ਸਾਲਾ ਦੇ ਬਜ਼ੁਰਗ ਜਰਨੈਲ ਸਿੰਘ ਪੰਜਾਬ ਦੇ ਬੜਬੋਲੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਜੜ ਦਿੰਦਾ ਹੈ। ਸਰਕਾਰ ਦੇ ਥੱਪੜ ਵੱਜੇ , ਚਮਚੇ ਭਲਾ ਕਿਵੇਂ ਬਰਦਾਸ਼ਤ ਕਰ ਸਕਦੇ ਹਨ ! ਪਹਿਲਾਂ ਖੁਦ ਮਲੂਕਾ ਨੇ ਉਸ ਬਜ਼ੁਰਗ ਨਾਲ ਧੱਕਾ ਮੁੱਕੀ ਕੀਤੀ, ਫਿਰ ਉਸ ਦੇ ਚਮਚਿਆਂ ਦੀ ਫੌਜ ਨੇ ਸੱਤਾ ਹੰਕਾਰ ‘ਚ ਅੰਨੇ ਹੋ ਕੇ , ਉਸ ਬਜ਼ੁਰਗ ਦੀ ਐਨੀ ਬੁਰੀ ਤਰਾਂ ਕੁੱਟ ਮਾਰ ਕੀਤੀ ਕਿ ਉਹ ਦੋ ਦਿਨ ਹੋਸ਼ ‘ਚ ਨਾ ਆ ਸਕਿਆ ਤੇ ਫਰੀਦਕੋਟ ਦੇ ਵੱਡੇ ਸਰਕਾਰੀ ਹਸਪਤਾਲ ‘ਚ ਕੱਲ ਤੱਕ ਉਸ ਦਾ ਇਲਾਜ ਚੱਲਦਾ ਰਿਹਾ। ਇਸ ਬਜ਼ੁਰਗ ਨੇ ਧਾਰਮਿਕ ਜ਼ਜ਼ਬਾਤਾਂ ‘ਚ ਮਲੂਕੇ ਦੇ ਥੱਪੜ ਜੜਿਆ, ਜਿਸ ਨੂੰ ਮਲੂਕਾ ਖੁਦ ਵੀ ਸਵੀਕਾਰ ਨਹੀਂ ਕਰਦਾ, ਪ੍ਰੰਤੂ ਇਸਦੇ ਬਾਵਜੂਦ ਉਸ ਬਜ਼ੁਰਗ ਨੂੰ ਜਦੋਂ ਕਿ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ , ਮਲੂਕੇ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ । ਜਦੋਂ ਕਿ ਉਸ ਬਜ਼ੁਰਗ ‘ਤੇ ਜਾਨ ਲੇਵਾ ਹਮਲਾ ਕਰਨ ਵਾਲੇ ਮਲੂਕੇ ਤੇ ਉਸਦੇ ਸਮਰੱਥਕਾਂ ਵਿਰੁੱਧ ਪੁਲਿਸ ਦੀ ਕੋਈ ਕਾਰਵਾਈ ਕਰਨ ਦੀ ਜ਼ੁਅਰਤ ਨਹੀਂ ਪਈ। ਜ਼ੇਰੇ ਇਲਾਜ ਬਜ਼ੁਰਗ ਨੂੰ ਮਲੂਕੇ ‘ਤੇ ਹਮਲਾ ਕਰਨ ਦਾ ਸਬਕ ਦੇਣ ਲਈ , ਸਰਕਾਰ ਦੀ ਤਾਕਤ ਦਾ ਅਹਿਸਾਸ ਕਰਵਾਉਣ  ਲਈ ਉਸ ਨੂੰ ਧੱਕੇ ਨਾਲ , ਸੱਚ ਤੇ ਇਨਸਾਫ਼ ਦਾ ਕਤਲ ਕਰਕੇ ਹਸਪਤਾਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਤਾਂ ਕਿ ਉਸ ਨੂੰ ਮਲੂਕੇ ਵਿਰੁੱਧ ਹਾਈਕੋਰਟ ‘ਚ ਪਾਏ ਆਪਣੇ ਕੇਸ ਨੂੰ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ ।
     ਜਰਨੈਲ ਸਿੰਘ ਦੇ ਪਰਿਵਾਰ ਨੂੰ ਦਿੱਤੀਆਂ ਧਮਕੀਆਂ ਕਿ ਜੇ ਉਹ ਹਸਪਤਾਲ ‘ਚ ਜਰਨੈਲ ਸਿੰਘ ਦੀ ਦੇਖਭਾਲ ਕਰਦੇ ਦਿਖਾਈ ਦਿੱਤੇ ਤਾਂ ਉਹਨਾਂ ਨੂੰ ਵੀ ਜੇਲ ਵਿੱਚ ਡੱਕ ਦਿੱਤਾ ਜਾਵੇਗਾ, ਦਾ ਅਸਰ ਵੀ ਸਾਫ਼ ਵਿਖਾਈ ਦਿੱਤਾ, ਕਿਉਂਕਿ ਜਰਨੈਲ ਸਿੰਘ ਦੀ ਗਿ੍ਰਫਤਾਰੀ ਵੇਲੇ, ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਾਲ ‘ਚ ਹਾਜ਼ਰ ਨਹੀਂ ਸੀ। ਇੱਕ ਪਾਸੇ ਇਸੇ ਬਾਦਲ ਸਰਕਾਰ ਨੇ ਉਹਨਾਂ ਪੁਲਿਸ ਵਾਲਿਆਂ ‘ਤੇ ਜਿਨਾਂ ਨੇ ਬਹਿਬਲ ਕਲਾਂ ਵਿੱਚ ਸਤਿਨਾਮ -ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਨੂੰ ਗੋਲੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ , ਉਹਨਾਂ ਵਿਰੁੱਧ ਨਾਮ ਲਿਖ ਕੇ ਪਰਚੇ ਦਰਜ ਨਹੀਂ ਕੀਤੇ ਗਏ। ਦੋ ਅੰਮਿ੍ਰਤਧਾਰੀ ਸਿੱਖ ਨੌਜਵਾਨਾਂ ਨੂੰ ਝੂਠੇ ਪਰਚੇ ‘ਚ ਨਾਮਜ਼ਦ ਕਰਕੇ , ਉਹਨਾਂ ਦੀਆਂ ਗਿ੍ਰਫ਼ਤਾਰੀ ਕਰ ਕੇ, ਉਹਨਾਂ ‘ਤੇ ਅੰਨਾਂ ਤੱਸ਼ਦਦ ਕਰਨ ਵਾਲੇ ਪੁਲਿਸ ਅਫ਼ਸਰ ਮੁਅਤਲ, ਨਹੀਂ ਕੀਤੇ ਗਏ । ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਵਾਲੇ ਦੁਸ਼ਟ ਦੋਸ਼ੀ ਨਹੀਂ ਲੱਭੇ , ਗੁਰੂ ਸਾਹਿਬ ਦੇ ਪਾਵਨ ਅੰਗਾਂ ਦਾ ਕਤਲੇਆਮ ਕਰਨ ਵਾਲੇ ਕਾਤਲਾਂ ਦਾ ਖੁਰਾ ਖੋਜ ਨਹੀਂ ਲੱਭਿਆ ਗਿਆ। ਉਥੇ ਦੂਜੇ ਪਾਸੇ ਇੱਕ ਬਜ਼ੁਰਗ ਨੂੰ ਜਿਸ ਨੇ ਗੁਰੂ ਸਾਹਿਬ ਦੇ ਨਿੱਤ ਹੁੰਦੇ ਅਪਮਾਨ ਵਿੱਰੁਧ ਰੋਸ ਦਾ ਪ੍ਰਗਟਾਵਾ ਕਰਕੇ ਕੁੱਟ ਖਾਧੀ ਸੀ , ਉਸ ਨੂੰ ਹਸਪਤਾਲ ‘ਚ ਪਏ ਨੂੰ ਗਿ੍ਰਫ਼ਤਾਰ ਕਰ ਲਿਆ ਜਾਣਾ ਕਿਧਰ ਦਾ ਇਨਸਾਫ਼ ਹੈ ? ਕੋਈ ਦਸੱਣ ਪੁੱਛਣ ਵਾਲਾ ਹੀ ਨਹੀਂ? ਅਸੀਂ ਚਾਹੁੰਦੇ ਹਾਂ ਕਿ ਜਿਸ ਤਰਾਂ ਅੱਜ ਪੰਜਾਬ ‘ਚ ਜ਼ਬਰ ਦਾ ਦੌਰ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਅਤੇ ਬੇਅੰਤ ਸਿੰਹੁ ਦੇ ਕਾਲੇ ਦੌਰ ਨੂੰ ਵੀ ਮਾਤ ਪਾ ਰਿਹਾ ਹੈ, ਉਸ ਵਿਰੁੱਧ ਹਰ ਜਿਊਂਦੀ ਜਾਗਦੀ ਜ਼ਮੀਰ ਵਾਲੇ ਸਿੱਖ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦਾ ਜਾਗਣਾ ਤੇ ਮੈਦਾਨ ‘ਚ ਨਿੱਤਰਨਾ ਜ਼ਰੂਰੀ ਹੈ । ਲੋਕ ਏਕੇ ਤੋਂ ਬਿਨਾਂ ਜ਼ਾਬਰ ਹਾਕਮਾਂ ਨੂੰ ਕਦੇ ਨੱਥ ਨਹੀਂ ਪਈ , ਇਹ ਸਦੀਵੀ ਸੱਚ ਹੈ ।
ਜਸਪਾਲ ਸਿੰਘ ਹੇਰਾਂ

Tuesday, December 1, 2015

ਬਾ-ਦਲ ਖਾਲਸਾ ਵਾਲਾ ਕੰਵਰਪਾਲ ਬਿੱਟੂ ਨਾਮੀ ਵਿਅਕਤੀ ਭਾਰਤੀ ਖੁਫੀਆ ਇਜੰਸੀ ਆਈ. ਬੀ ਲਈ ਕੰਮ ਕਰਦਾ ਹੈ I

ਬਾ-ਦਲ ਖਾਲਸਾ ਵਾਲਾ ਕੰਵਰਪਾਲ ਬਿੱਟੂ ਨਾਮੀ ਵਿਅਕਤੀ 
ਭਾਰਤੀ ਖੁਫੀਆ ਇਜੰਸੀ ਆਈ. ਬੀ ਲਈ ਕੰਮ ਕਰਦਾ ਹੈ I 


ਬਾ-ਦਲ ਖਾਲਸਾ ਵਾਲਾ ਕੰਵਰਪਾਲ ਬਿੱਟੂ ਨਾਮੀ ਵਿਅਕਤੀ 
ਭਾਰਤੀ ਖੁਫੀਆ ਇਜੰਸੀ ਆਈ. ਬੀ ਲਈ ਕੰਮ ਕਰਦਾ ਹੈ I 


ਪੰਥਕ ਧਿਰਾ ਵਿੱਚ ਆਪਸੀ ਫੁ‌ੱਟ ਅਤੇ ਖਹਿਬਾਜ਼ੀ ਦੀ ਜੜ-...ਬਾ-ਦਲ ਖਾਲਸਾ...///// ਭਾਰਤੀ ਖੁਫੀਆ ਏਜੰਸੀ ਆਈ ਬੀ ਲਈ ਕੰਮ ਕਰਨ ਵਾਲਾ ਕੰਵਰਪਾਲ ਬਿ‌ੱਟੂ ਇਹਨਾਂ ਦੇ ਮੁੱਖ ਆਗੂਆਂ ਵਿੱਚੋ ਇੱਕ !!!!

ਦਲ ਖਾਲਸਾ ਪੰਜਾਬ ਨਾਮੀ ਜੱਥੇਬੰਦੀ ਜਿਸਦੇ ਮੁੱਖ ਰੂਪ ਵਿੱਚ ਪੰਜ ਸੱਤ ਬੰਦੇ ਹੀ ਮੈਂਬਰ ਨੇ ਤੇ ਨਾ ਤੇ ਇਹਨਾ ਦਾ ਪੰਜਾਬ ਤੋ ਬਾਹਰ ਕਿਤੇ ਕੋਈ ਹੋਂਦ ਐ ਨਾ ਕੋਈ ਲੈਣ ਨਾ ਦੇਣ, ਅਸਲ ਵਿੱਚ ਭਾਈ ਗਜਿੰਦਰ ਸਿੰਘ ਵਾਲੇ ਦਲ ਖਾਲਸੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀ ਹੈ ਨਾ ਹੀ ਇਹ ਲੋਕ ਉਹਨਾਂ ਦੀ ਕੋਈ ਗੱਲ ਸੁਣਦੇ ਨੇ ਇਹ ਸਿਰਫ ਉਹਨਾ ਦਾ ਨਾਮ ਵਰਤ ਆਪਣਾ ਤੋਰੀ -ਫੁਲਕਾ ਚਲਾਉਣ ਦਾ ਸਾਧਨ ਬਣਾਇਆ ਹੋਇਆ ......
ਇਹਨਾਂ ਬੰਦਿਆਂ ਨੇ ਨਾ ਤੇ ਅੱਜ ਤੱਕ ਪੰਥ ਵਾਸਤੇ ਕੋਮੀ ਘਰ ਵਾਸਤੇ ਏਕਤਾ ਵਾਸਤੇ ਕਦੀ ਕੋਈ ਕਦਮ ਚੁੱਕਿਆ ਤੇ ਨਾ ਕੋਈ ਚੁੱਕਣ ਦੀ ਉਮੀਦ ਇਹਨਾਂ ਤੋ ਹੈ I
ਖਾੜਕੂ ਧਿਰਾ ਤੋ ਇਲਾਵਾ ਪੰਜਾਬ ਵਿੱਚ ਰਾਜਨੀਤਿਕ ਜਾਂ ਧਾਰਮਿਕ ਤੋਰ ਤੇ ਵਿੱਚਰਨ ਵਾਲੀਆਂ ਪੰਥਕ ਜੱਥੇਬੰਦੀਆਂ ਵਿੱਚ ਫੁੱਟ ਪਾਉਣਾ ਹੀ ਇਹਨਾ ਲੋਕਾਂ ਦਾ ਮੁੱਖ ਕੰਮ ਹੈI
ਸਰਬੱਤ ਖਾਲਸੇ ਤੋ ਪਹਿਲਾ ਇਹਨਾਂ ਨੇ ਵਿਧੀ ਵਿਧਾਨ ਦਾ ਰੋਲਾ ਪਾ ਕੇ ਲੋਕਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ////// ਪਰ ਜਦੋ ਉਹ ਸਫਲ ਹੁੰਦੀ ਨਾ ਦਿਸੀ ਫਿਰ ਇਹਨਾ ਨੇ ਲੋਕਾ ਨੂੰ ਬੁੱਧੂ ਬਣਾਉਣ ਵਾਸਤੇ ਕਹਿ ਦਿੱਤਾ ਕੀ ਅਸੀ ਸੰਗਤੀ ਰੂਪ ਵਿੱਚ ਸ਼ਾਮਿਲ ਹੋਵਾਂਗੇ ਤੇ ਜਦੋ ਸਰਬੱਤ ਖਾਲਸਾ ਸਫਲ ਹੋ ਗਿਆ ਤਾ ਇਹਨਾਂ ਨੂੰ ਪਿੱਸੂ ਪੈ ਗਏ ਤੇ ਹੁਣ ਵੀਹ ਦਿਨਾ ਬਾਅਦ ਇਹ ਬਿਆਨ ਦਿੰਦੇ ਨੇ ਕਿ ਅਸੀ ਸਰਬੱਤ ਖਾਲਸੇ ਦੇ ਚੁਣੇ ਜੱਥੇਦਾਰਾ ਨੂੰ ਵੀ ਨਹੀ ਮੰਨਦੇ ਬਾਦਲ ਦੀ ਗੁਲਾਮ ਐਸ ਜੀ ਪੀ ਸੀ ਨਵੇ ਜੱਥੇਦਾਰ ਲਾਵੇI
ਅਸਲ ਵਿੱਚ ਇਹਨਾ ਬੰਦਿਆਂ ਵਿੱਚੋ ਇਹਨਾਂ ਦਾ ਖਾਸ ਕੰਵਰਪਾਲ ਬਿੱਟੂ ਨਾਮੀ ਵਿਅਕਤੀ ਭਾਰਤੀ ਖੁਫੀਆ ਇਜੰਸੀ ਆਈ. ਬੀ ਲਈ ਕੰਮ ਕਰਦਾ ਹੈ .......ਉਹ ਜਿਵੇ ਜਿਵੇ ਕਹਿੰਦੇ ਨੇ ਕਵੰਰਪਾਲ ਬਾਕੀਆਂ ਨੂੰ ਬੁੱਧੂ ਬਣਾ ਕੇ ਉਵੇ ਆਪਣੇ ਮਗਰ ਲਾ ਲੈਂਦਾ ਹੈ,ਮੁੱਖ ਰੂਪ ਵਿੱਚ ਇਹ ਪੁਆੜੇ ਦੀ ਜੜ ਹੈI
ਕੰਵਰਪਾਲ ਬਾਦਲ ਦੇ ਖਾਸਮ ਖਾਸ ਸੰਤ ਸਮਾਜ ਮੁੱਖੀ ਹਰਨਾਮ ਸਿੰਘ ਧੁੰਮਾ ਦਾ ਨਜ਼ਦੀਕੀ ਹੈ , ਅਤੇ ਸਿੱਖ ਸ਼ੰਘਰਸ਼ ਦੋਰਾਨ ਖਾੜਕੂ ਧਿਰਾ ਵਿੱਚ ਦੁਫੇੜ ਪਾਉਣ ਵਾਲੇ ਅਤੇ ਅਨੇਕਾ ਸਿੰਘਾਂ ਨੂੰ ਸ਼ਹੀਦ ਕਰਵਾਉਣ ਵਾਲੇ ਜਸਵੀਰ ਰੋਡੇ ਦਾ ਯਾਰ ਹੈI
ਜਸਵੀਰ ਰੋਡੇ ਨੇ 1987-88 ਵਿੱਚ ਭਾਰਤੀ ਏਜੰਸੀ ਆ ਬੀ ਨਾਲ ਸਮਝੋਤਾ ਕਰਕੇ ਆਪਣੀ ਰਿਹਾਈ ਤਿਹਾੜ ਜੇਲ ਵਿੱਚੋ ਕਰਵਾਈ ਸੀ , ਸਿੱਖ ਕੋਮ ਨੂੰ ਸਮੂਹ ਪੰਥ ਦਰਦੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾ ਗੱਦਾਰਾ ਦੇ ਝਾਂਸੇ ਵਿੱਚ ਆਉਣ ਤੋ ਬਚੋ ਇਹੋ ਜਿਹੇ ਲੋਕਾ ਕਰਕੇ ਹੀ ਸਾਡੇ ਹੀਰਿਆਂ ਵਰਗੇ ਵੀਰ ਪੁਲਿਸ਼ ਹੱਥ ਆ ਗਏ ਤੇ ਅਨੇਕਾ ਸ਼ਹੀਦੀਆਂ ਹੋਇਆ I

ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ, 17 ਜਨਵਰੀ 2016 ਦਿਨ ਐਤਵਾਰ ਸ਼ਾਮ 4 ਤੋਂ 8 ਵਜੇ ਤੱਕ ਵਿਲੇਹੋ ਸ਼ਹਿਰ ਵਿਖੇ।

12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ, 
17 ਜਨਵਰੀ 2016 ਦਿਨ ਐਤਵਾਰ ਸ਼ਾਮ 4 ਤੋਂ 8 ਵਜੇ ਤੱਕ ਵਿਲੇਹੋ ਸ਼ਹਿਰ ਵਿਖੇ। 
ਇਹ ਪ੍ਰੋਗਰਾਮ ਗਲੋਬਲ ਪੰਜਾਬ ਟੀਵੀ, ਡਿਸ਼ ਚੈਨਲ 739 ਰਾਹੀਂ ਲਾਈਵ ਦਿਖਾਇਆ ਜਾਵੇਗਾ। 
ਵੱਲੋਂ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ



12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ, 
17 ਜਨਵਰੀ 2016 ਦਿਨ ਐਤਵਾਰ ਸ਼ਾਮ 4 ਤੋਂ 8 ਵਜੇ ਤੱਕ ਵਿਲੇਹੋ ਸ਼ਹਿਰ ਵਿਖੇ। 
ਇਹ ਪ੍ਰੋਗਰਾਮ ਗਲੋਬਲ ਪੰਜਾਬ ਟੀਵੀ, ਡਿਸ਼ ਚੈਨਲ 739 ਰਾਹੀਂ ਲਾਈਵ ਦਿਖਾਇਆ ਜਾਵੇਗਾ। 
ਵੱਲੋਂ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ



ਭਾਰਤ ਇੰਡੀਆ ਹਿੰਦੋਸਤਾਨ ਅੱਤਵਾਦੀ (ਟੈਰੋਰਿਸਟ) ਦੇਸ਼ ਹੈ। ਦਲ ਖਾਲਸਾ ਅਲਾਇੰਸ

ਭਾਰਤ ਇੰਡੀਆ ਹਿੰਦੋਸਤਾਨ ਅੱਤਵਾਦੀ (ਟੈਰੋਰਿਸਟ) ਦੇਸ਼ ਹੈ। 
ਦਲ ਖਾਲਸਾ ਅਲਾਇੰਸ


ਭਾਰਤ ਇੰਡੀਆ ਹਿੰਦੋਸਤਾਨ ਅੱਤਵਾਦੀ (ਟੈਰੋਰਿਸਟ) ਦੇਸ਼ ਹੈ। 
ਦਲ ਖਾਲਸਾ ਅਲਾਇੰਸ

ਸੰਗਤ ਹੁਣ ਦਲ ਖਾਲਸਾ ਪੰਜਾਬ ਦੀਆਂ ਫੋਕੀਆਂ ਦਲੀਲਾਂ ਨਾਲ ਕਦੀ ਬੁੱਧੂ ਨਹੀਂ ਬਣੇਗੀ ।

ਹੁਣ 'ਦਲ ਖਾਲਸਾ ਪੰਜਾਬ' ਦੀਆਂ ਫੋਕੀਆਂ ਦਲੀਲਾਂ ਕੰਮ ਨਹੀਂ ਕਰਨਗੀਆਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਏ। 
ਸੰਗਤ ਹੁਣ ਦਲ ਖਾਲਸਾ ਪੰਜਾਬ ਦੀਆਂ ਫੋਕੀਆਂ ਦਲੀਲਾਂ ਨਾਲ ਕਦੀ ਬੁੱਧੂ ਨਹੀਂ ਬਣੇਗੀ ।

ਹੁਣ 'ਦਲ ਖਾਲਸਾ ਪੰਜਾਬ' ਦੀਆਂ ਫੋਕੀਆਂ ਦਲੀਲਾਂ ਕੰਮ ਨਹੀਂ ਕਰਨਗੀਆਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਏ। 
ਸੰਗਤ ਹੁਣ ਦਲ ਖਾਲਸਾ ਪੰਜਾਬ ਦੀਆਂ ਫੋਕੀਆਂ ਦਲੀਲਾਂ ਨਾਲ ਕਦੀ ਬੁੱਧੂ ਨਹੀਂ ਬਣੇਗੀ ।

     ਵਾਹ ਬਈ ਵਾਹ ! ਇਸ ਵਿਧੀ-ਵਿਧਾਨ ਦੇ ਨਾਲ, ਸਾਰੀਆਂ ਪੰਥਕ ਜਥੇਬੰਦੀਆਂ ਦੀ ਸਹਿਮਤੀ ਨਾਲ ਸਰਬੱਤ ਖਾਲਸਾ ਸੱਦ ਕੇ ਜਥੇਦਾਰ ਚੁਣਨ ਦੀ ਮੰਗ ਸ਼੍ਰੋਮਣੀ ਕਮੇਟੀ ਕੋਲੋਂ 'ਦਲ ਖਾਲਸਾ ਪੰਜਾਬ' ਹੀ ਕਰ ਸਕਦਾ ਹੈ……
ਇਹ ਤਾਂ ਝੋਟੇ ਘਰੋਂ ਲੱਸੀ ਭਾਲਣ ਦੇ ਬਰਾਬਰ ਹੈ।
ਸੰਗਤ ਹੁਣ ਦਲ ਖਾਲਸਾ ਪੰਜਾਬ ਦੀਆਂ ਫੋਕੀਆਂ ਦਲੀਲਾਂ ਨਾਲ ਕਦੀ ਬੁੱਧੂ ਨਹੀਂ ਬਣੇਗੀ ।
     ਸ਼੍ਰੋਮਣੀ ਕਮੇਟੀ ਦੇ ਕੋਲ ਰੂਪ ਸਿੰਘ, ਬਲਵਿੰਦਰ ਸਿੰਘ ਜੌੜਾਸਿੰਘਾਂ , ਸੁਖਦੇਵ ਸਿੰਘ ਜੇਹੇ ਅਨੇਕਾਂ ਵਿਦਵਾਨ ਹਨ ਜਿੰਨਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਜਥੇਦਾਰਾਂ ਦੀ ਚੋਣ ਕਿਸ ਵਿਧੀ-ਵਿਧਾਨ ਨਾਲ ਹੁੰਦੀ ਹੈ। ਜਥੇਦਾਰਾਂ ਦੀ ਚੋਣ ਲਈ ਵਿਧੀ-ਵਿਧਾਨ ਬਣਾਉਣ ਦੇ ਨਾਮ ਹੇਠ ਪੈਸੇ ਇਕੱਠੇ ਕਰਨ ਲਈ ,ਕਰਵਾਏ ਤੁਹਾਡੇ ਸੈਮੀਨਾਰ ਜਾਂ ਖਰੜੇ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਰੱਦੀ ਵਿੱਚ ਭੇਜੇ ਜਾ ਚੁੱਕੇ ਹੋਣਗੇ ।
     ਸੋਚਣ ਵਾਲੀ ਗੱਲ ਹੈ ਕਿ ਤੁਹਾਡੇ ਵੱਲੋਂ ਕੀਤੇ ਸੈਮੀਨਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਖਰੜੇ ਤੋਂ ਬਾਅਦ, ਮੱਲ ਸਿੰਘ ਦੀ ਚੋਣ ਹੋਈ ਤੁਸੀਂ ਉਸ ਵਕਤ ਕਿਉਂ ਚੁੱਪ ਰਹੇ ?
     ਜਥੇਦਾਰ ਅਨੰਦਗੜ੍ਹ ਨੂੰ ਉਤਾਰ ਕੇ ਗੁਰਮਖ ਸਿੰਘ ਨੂੰ ਜਥੇਦਾਰ ਬਣਾਇਆ ਗਿਆ ਤੁਸੀਂ ਉਸ ਵਕਤ ਖਰੜੇ ਅਤੇ ਸੈਮੀਨਾਰਾਂ ਦਾ ਹਵਾਲਾ ਕਿਉਂ ਨਹੀਂ ਦਿੱਤਾ, ਕਿਊਂ ਚੁੱਪ ਰਹੇ ?
     ਸਿਖ ਕੌਮ ਦਾ ਬੱਚਾ-ਬੱਚਾ ਇਸ ਗੱਲ ਤੋਂ ਚੰਗੀ ਤਰਾਂ ਸੁਚੇਤ ਹੈ ਕਿ ਬਾਦਲ ਅਤੇ ਸ਼੍ਰੋਮਣੀ ਕਮੇਟੀ ਤਖਤਾਂ ਦੇ ਜਥੇਦਾਰ ਥਾਪਣ ਲਈ ਕਦੀ ਵੀ ਸਰਬੱਤ ਖਾਲਸਾ ਅਤੇ ਹੋਰ ਵਿਧੀ ਵਿਧਾਨ ਰਾਹੀਂ ਜਥੇਦਾਰਾਂ ਦੀ ਚੋਣ ਨਹੀਂ ਕਰੇਗੀ ,..ਪਰ 'ਦਲ ਖਾਲਸਾ ਪੰਜਾਬ' ਵਾਲੇ ਬਾਦਲ ਦੀ ਗੁਲਾਮ ਸ਼੍ਰੋਮਣੀ ਕਮੇਟੀ ਕੋਲੋਂ ਕਿੰਨੀਆਂ ਵੱਡੀਆਂ ਆਸਾਂ ਲਗਾਈ ਬੈਠੇ ਹਨ .... , ਜਾਂ ਫਿਰ ਅਜਿਹਾ ਕਰ ਕੇ ਕੌਮ ਨੂੰ ਬੁੱਧੂ ਬਣਾ ਰਹੇ ਹਨ।
     ਕੀ ਤੁਹਾਡੀਆਂ ਕਲਮਾਂ ਜਾਂ ਤੁਹਾਡੇ ਆਗੂ ਸਿਰਫ 10 ਨਵੰਬਰ ਦੇ ਸਰਬੱਤ ਖਾਲਸਾ ਵਿਰੁੱਧ ਬੋਲਣ ਲਈ ਜਾਂ ਪੰਥਕ ਜਥੇਬੰਦੀਆਂ ਵਿਰੁੱਧ ਬੋਲਣ ਲਈ ਹੀ ਹਨ ?

ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਪੰਥਕ ਸਰਕਾਰੇ ਕੀ ਗਲ ? ਪੱਤਰਕਾਰ ਖਤਰਨਾਕ ਕਿਵੇਂ ਬਣ ਗਿਆ ? ਦਲ ਖਾਲਸਾ ਅਲਾਇੰਸ

ਪੰਥਕ ਸਰਕਾਰੇ ਕੀ ਗਲ ? 
ਅੱਜ ਕੱਲ੍ਹ ਦੇਸੀ ਵਦੇਸ਼ੀ ਪੱਤਰਕਾਰ ਭਾਈਚਾਰਾ, ਅਖੌਤੀ ਖਾਲਸਤਾਨੀਆਂ ਤੋਂ ਵੀ ਵੱਧ ਖਤਰਨਾਕ ਕਿਵੇਂ ਬਣ ਗਿਆ ? 
ਪੱਤਰਕਾਰਾਂ ਨੂੰ ਸਰਕਾਰ ਖੜਨ ਨਾ ਦਿੰਦੀ ਨੇੜੇ, ਅਖੌਤੀ ਖਾਲਸਤਾਨੀ ਪੰਜਾਬ ਲਾਉਂਦੇ ਗੇੜੇ। 
ਪੰਥਕ ਸਰਕਾਰੇ ਪਤਰਕਾਰਾਂ ਨੂੰ ਹੱਥ ਪਾਉਣੋ ਸੰਗੋ, ਪੰਜਾਬ ਆਉਂਦੇ ਅਖੌਤੀ ਖਾਲਸਤਾਨੀਆਂ ਨੂੰ ਟੰਗੋ। 
ਦਲ ਖਾਲਸਾ ਅਲਾਇੰਸ


ਪੰਥਕ ਸਰਕਾਰੇ ਕੀ ਗਲ ? 
ਅੱਜ ਕੱਲ੍ਹ ਦੇਸੀ ਵਦੇਸ਼ੀ ਪੱਤਰਕਾਰ ਭਾਈਚਾਰਾ, ਅਖੌਤੀ ਖਾਲਸਤਾਨੀਆਂ ਤੋਂ ਵੀ ਵੱਧ ਖਤਰਨਾਕ ਕਿਵੇਂ ਬਣ ਗਿਆ ? 
ਪੱਤਰਕਾਰਾਂ ਨੂੰ ਸਰਕਾਰ ਖੜਨ ਨਾ ਦਿੰਦੀ ਨੇੜੇ, ਅਖੌਤੀ ਖਾਲਸਤਾਨੀ ਪੰਜਾਬ ਲਾਉਂਦੇ ਗੇੜੇ। 
ਪੰਥਕ ਸਰਕਾਰੇ ਪਤਰਕਾਰਾਂ ਨੂੰ ਹੱਥ ਪਾਉਣੋ ਸੰਗੋ, ਪੰਜਾਬ ਆਉਂਦੇ ਅਖੌਤੀ ਖਾਲਸਤਾਨੀਆਂ ਨੂੰ ਟੰਗੋ। 
ਦਲ ਖਾਲਸਾ ਅਲਾਇੰਸ


ਪੰਥਕ ਸਰਕਾਰੇ ਕੀ ਗਲ ? 
ਅੱਜ ਕੱਲ੍ਹ ਦੇਸੀ ਵਦੇਸ਼ੀ ਪੱਤਰਕਾਰ ਭਾਈਚਾਰਾ, ਅਖੌਤੀ ਖਾਲਸਤਾਨੀਆਂ ਤੋਂ ਵੀ ਵੱਧ ਖਤਰਨਾਕ ਕਿਵੇਂ ਬਣ ਗਿਆ ? 
ਪੱਤਰਕਾਰਾਂ ਨੂੰ ਸਰਕਾਰ ਖੜਨ ਨਾ ਦਿੰਦੀ ਨੇੜੇ, ਅਖੌਤੀ ਖਾਲਸਤਾਨੀ ਪੰਜਾਬ ਲਾਉਂਦੇ ਗੇੜੇ। 
ਪੰਥਕ ਸਰਕਾਰੇ ਪਤਰਕਾਰਾਂ ਨੂੰ ਹੱਥ ਪਾਉਣੋ ਸੰਗੋ, ਪੰਜਾਬ ਆਉਂਦੇ ਅਖੌਤੀ ਖਾਲਸਤਾਨੀਆਂ ਨੂੰ ਟੰਗੋ। 
ਦਲ ਖਾਲਸਾ ਅਲਾਇੰਸ


ਸਦਾ ਯਾਦ ਰਹਿਣ ਵਾਲਿਆਂ ਯਾਦਾਂ। ਪਰਮਜੀਤ ਸਿੰਘ ਸੇਖੋਂ ਦਾਖਾ

ਸਦਾ ਯਾਦ ਰਹਿਣ ਵਾਲਿਆਂ ਯਾਦਾਂ।
ਮੇਰੇ ਕੁੜਮ ਸਾਹਿਬ ਦੇ ਸਤਿਕਾਰ ਯੋਗ ਪਿਤਾ ਜੀ ਜੋ ਕੇ ਤਕਰੀਬਨ 98 ਸਾਲ ਦੀ ਉਮਰ ਭੋਗ ਕੇ ਪੜਪੋਤੇ ਵਾਲੇ ਹੋ ਕੇ, 
ਸੋਨੇ ਦੀ ਪੌੜੀ ਚੜਨ ਦਾ ਮਾਣ ਸਤਿਕਾਰ ਹਾਂਸਲ ਕਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। 
ਉਹਨਾਂ ਨਾਲ ਬਿਤਾਏ ਨਿਘੇ ਪੱਲ ਸਦਾ ਹੀ ਯਾਦ ਰਹਿਣਗੇ। 
ਪਰਮਜੀਤ ਸਿੰਘ ਸੇਖੋਂ ਦਾਖਾ



ਸਦਾ ਯਾਦ ਰਹਿਣ ਵਾਲਿਆਂ ਯਾਦਾਂ।
ਮੇਰੇ ਕੁੜਮ ਸਾਹਿਬ ਦੇ ਸਤਿਕਾਰ ਯੋਗ ਪਿਤਾ ਜੀ ਜੋ ਕੇ ਤਕਰੀਬਨ 98 ਸਾਲ ਦੀ ਉਮਰ ਭੋਗ ਕੇ ਪੜਪੋਤੇ ਵਾਲੇ ਹੋ ਕੇ, 
ਸੋਨੇ ਦੀ ਪੌੜੀ ਚੜਨ ਦਾ ਮਾਣ ਸਤਿਕਾਰ ਹਾਂਸਲ ਕਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। 
ਉਹਨਾਂ ਨਾਲ ਬਿਤਾਏ ਨਿਘੇ ਪੱਲ ਸਦਾ ਹੀ ਯਾਦ ਰਹਿਣਗੇ। 
ਪਰਮਜੀਤ ਸਿੰਘ ਸੇਖੋਂ ਦਾਖਾ