Tuesday, March 17, 2015

ਆਰ ਐਸ ਐਸ, ਡੇਰੇਦਾਰਾਂ, ਜਥੇਦਾਰਾਂ, ਸਿਆਸਤਦਾਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ। Dal Khalsa Alliance

ਆਰ ਐਸ ਐਸ, ਡੇਰੇਦਾਰਾਂ, ਜਥੇਦਾਰਾਂ, ਸਿਆਸਤਦਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ।
ਦਲ ਖਾਲਸਾ ਅਲਾਇੰਸ
ਆਰ ਐਸ ਐਸ, ਡੇਰੇਦਾਰਾਂ, ਜਥੇਦਾਰਾਂ, ਸਿਆਸਤਦਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ।
ਦਲ ਖਾਲਸਾ ਅਲਾਇੰਸ

     ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖ਼ਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ। ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ। ਸਰਕਾਰ ਦੀ ਅਪਰਾਧਿਕ ਕਿਸਮ ਦੀ ਇਸ ਨੀਤੀ ਕਾਰਨ ਜੇ ਸਿੱਖ ਕੌਮ ਖਾਨਾਜੰਗੀ ਦਾ ਸ਼ਿਕਾਰ ਹੋਈ ਤਾਂ ਇਸ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ ’ਤੇ ਜਿੰਮੇਵਾਰ ਹੋਵੇਗੀ।
     ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬੀਤੇ ਦਿਨ ਫਰੀਦਕੋਟ ਨੇੜੇ ਪਿੰਡ ਮੋਰਾਂਵਾਲੀ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਡੇਰੇਦਾਰਾਂ ਦੇ ਕੁਝ ਚੇਲਿਆਂ ਵੱਲੋਂ ਵਿਘਨ ਪਾਉਣ ਅਤੇ ਸਮਾਪਤੀ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਦਾ ਰਸਤਾ ਰੋਕਣ ਵਾਲੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਹੇ।
     ਦੱਸਣਯੋਗ ਹੈ ਕਿ ਪਿੰਡ ਮੋਰਾਂਵਾਲੀ ਵਿਖੇ 13, 14, 15 ਮਾਰਚ ਦੇ ਤਿੰਨ ਦਿਨਾਂ ਗੁਰਮਤਿ ਸਮਾਗਮ ਚੱਲ ਰਹੇ ਹਨ ਜਿਸ ਦੇ ਦੂਸਰੇ ਦਿਨ ਵਾਲੇ ਸਮਾਗਮ ’ਚ ਅੱਜ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਗੁਰਮਤਿ ਵੀਚਾਰਾਂ ਅਤੇ ਪੰਥ ਦੇ ਅਹਿਮ ਚਲੰਤ ਮਸਲੇ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰਾਂ ਕਰ ਰਹੇ ਸਨ। ਭਾਈ ਪੰਥਪ੍ਰੀਤ ਸਿੰਘ, ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਅਤੇ ਅਹਿਮੀਅਤ ਸਬੰਧੀ ਵਿਸਥਾਰਤ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਥ ਦੋਖੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਇਸ ਲਈ ੳਨ੍ਹਾਂ ਦੇ ਇਸ਼ਾਰੇ ’ਤੇ ਸਾਡੇ ਡੇਰੇਦਾਰਾਂ, ਜਥੇਦਾਰਾਂ ਅਤੇ ਸਿਆਸਤਦਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਹੈ ਜਿਸ ਨੂੰ ਜਾਗਰੂਕ ਹੋਈ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ।
     ਭਾਈ ਸਾਹਿਬ ਜੀ ਦੇ ਇਹ ਸ਼ਬਦ ਬਿਕ੍ਰਮੀ ਕੈਲੰਡਰ ਦੇ ਇੱਕ ਸਮਰਥਕ ਨੂੰ ਸੂਲਾਂ ਵਾਂਗ ਚੁਭੇ ਜਿਸ ਕਾਰਣ ਉਹ ਚਲਦੇ ਦੀਵਾਨ ਦੌਰਾਨ ਖੜ੍ਹਾ ਹੋ ਕੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਹਿਣ ਲੱਗਾ ਕਿ ਸਿਰਫ ਗੁਰਬਾਣੀ ਸਬੰਧੀ ਹੀ ਗੱਲ ਕਰੋ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਗੱਲ ਨਾ ਕੀਤੀ ਜਾਵੇ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਮੋੜਵਾਂ ਉੱਤਰ ਦਿੰਦਿਆਂ ਕਿਹਾ ਕਿ ਇਸ ਵੇਲੇ ਨਾਨਕਸ਼ਾਹੀ ਕੈਲੰਡਰ ਪੰਥਕ ਮਸਲਾ ਹੈ ਅਤੇ ਪੰਥਕ ਮਸਲੇ ਸਬੰਧੀ ਬੋਲਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਸਬੰਧੀ ਪੂਰੀ ਜਾਣਕਾਰੀ ਸਿੱਖ ਸੰਗਤਾਂ ਨੂੰ ਹਰ ਹਾਲਤ ਦਿੱਤੀ ਜਾਵੇਗੀ; ਜੇ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਇਸ ਸਬੰਧੀ ਕੋਈ ਵੀਚਾਰ ਕਰਨੀ ਚਾਹੋ ਤਾਂ ਦੀਵਾਨ ਦੀ ਸਮਾਪਤੀ ਉਪ੍ਰੰਤ ਬੜੀ ਖੁਸ਼ੀ ਨਾਲ ਕਰ ਸਕਦੇ ਹੋ।
     ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਦੇ ਗੁਰਮਤਿ ਵੀਚਾਰਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਵੇਖ ਕੇ ਇੱਕ ਵਾਰ ਤਾਂ ਉਹ ਵਾਪਸ ਚਲਾ ਗਿਆ, ਪਰ ਸਮਾਗਮ ਦੀ ਸਮਾਪਤੀ ਉਪ੍ਰੰਤ ੳਸ ਨੇ ਆਪਣੇ ਕੁਝ ਹੋਰ ਹਮਾਇਤੀ ਲੈ ਕੇ ਭਾਈ ਸਾਹਿਬ ਜੀ ਦੀ ਗੱਡੀ ਦਾ ਵਾਪਸੀ ਸਮੇਂ ਰਸਤਾ ਰੋਕ ਲਿਆ।
     ਅੱਗੋਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵੀ ਗੱਡੀ ਤੋਂ ਉੱਤਰ ਕੇ ਬਾਹਰ ਆ ਗਏ ਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇ ਤੱਥਾਂ ਦੇ ਅਧਾਰ ’ਤੇ ਬਾ-ਦਲੀਲ ਵੀਚਾਰ ਕਰਨੀ ਹੈ, ਤਾਂ ਤੁਹਾਡਾ ਸੁਆਗਤ ਹੈ, ਪਰ ਜੇ ਬਾਹੂ-ਬਲ ਦੇ ਜੋਰ ਸਾਡੀ ਆਵਾਜ਼ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਵੱਡੇ ਭੁਲੇਖੇ ਵਿੱਚ ਹੋ ਅਤੇ ਤੁਹਾਨੂੰ ਆਪਣਾ ਭੁਲੇਖਾ ਦੂਰ ਕਰਨ ਦੀ ਖੁੱਲ੍ਹ ਹੈ।
     ਬੁਖਲਾਏ ਹੋਏ ਡੇਰਾਵਾਦੀ ਸਮਰਥਕਾਂ ਨੇ ਕਿਹਾ ਕਿ ਠੀਕ ਹੈ, ਅੱਜ ਤਾਂ ਤੁਸੀਂ ਆਪਣਾ ਸਮਾਗਮ ਕਰ ਲਿਆ ਹੈ, ਪਰ ਕੱਲ੍ਹ ਨੂੰ ਤੁਹਾਨੂੰ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਡੇਰੇਦਾਰਾਂ ਦੀ ਚੁਣੌਤੀ ਕਬੂਲਦੇ ਹੋਏ ਕਿਹਾ ਕਿ ਕੱਲ੍ਹ ਨੂੰ ਰੁਟੀਨ ਦੇ ਤੌਰ ’ਤੇ ਦੀਵਾਨ ਚੱਲੇਗਾ, ਜਿਸ ਵਿੱਚ ਉਹ ਹਰ ਹਾਲਤ ਹਾਜ਼ਰੀ ਭਰਨਗੇ। ਜੇ ਤੁਹਾਡੇ ਵਿੱਚ ਹਿੰਮਤ ਹੋਈ ਤਾਂ ਤੁਸੀਂ ਰੋਕ ਸਕਦੇ ਹੋ।
     ਗਿਆਨੀ ਨੰਦਗੜ੍ਹ ਨੇ ਉਪ੍ਰੋਕਤ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੋਖੀਆਂ ਅਤੇ ਸਰਕਾਰ ਦੀ ਸ਼ਹਿ ’ਤੇ ਇਨ੍ਹਾਂ ਗੁੰਡਿਆਂ ਨੂੰ ਧਾਰਮਿਕ ਦੀਵਾਨਾਂ ਵਿੱਚ ਵਿਘਨ ਪਾਉਣ ਅਤੇ ਗੁਰਮਤਿ ਦੀ ਸਹੀ ਜਾਣਕਾਰੀ ਦੇ ਰਹੇ ਪ੍ਰਚਾਰਕਾਂ ਨੂੰ ਡਰਾਉਣ ਦੀ ਹਰਗਿਜ਼ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਜਗਨ ਨਾਥ ਪੁਰੀ ਜਾ ਕੇ ਹਿੰਦੂ ਪੁਜਾਰੀਆਂ ਵੱਲੋਂ ਕੀਤੀ ਜਾ ਰਹੀ ਆਰਤੀ ਦਾ ਖੰਡਨ ਕੀਤਾ, ਹਰਦੁਆਰ ਜਾ ਕੇ ਸ਼ਰਾਧਾਂ ਰਾਹੀਂ ਪੁਜਾਰੀਆਂ ਵੱਲੋਂ ਪਿੱਤਰਾਂ ਨੂੰ ਮਾਲ ਪਹੁੰਚਾਉਣ ਦਾ ਖੰਡਨ ਕੀਤਾ ਅਤੇ ਮੱਕੇ ਜਾ ਕੇ ਸਿੱਧ ਕੀਤਾ ਕਿ ਅੱਲ੍ਹਾ ਨੂੰ ਸਿਰਫ ਮੱਕੇ ਦੀ ਮਹਿਰਾਬ ਵਿੱਚ ਹੀ ਮੰਨ ਲੈਣਾ ਮੌਲਾਣਿਆਂ ਦੀ ਭਾਰੀ ਭੁੱਲ ਹੈ, ਕਿਉਂਕਿ ਅੱਲ੍ਹਾ ਤਾਂ ਜ਼ਰੇ-ਜ਼ਰੇ ਵਿੱਚ ਮੌਜੂਦ ਹੈ।
     ਕਰਮਕਾਂਡੀ ਹਿੰਦੂ ਅਤੇ ਮੁਸਲਾਮਨ ਪੁਜਾਰੀਆਂ ਨੂੰ ਭਗਤ ਨਾਮਦੇਵ ਜੀ ਨੇ ਵੰਗਾਰ ਕੇ ਕਿਹਾ: ‘ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥’ (ਪੰਨਾ 875) ਪਰ ਇਤਿਹਾਸ ਵਿੱਚ ਕਿਸੇ ਥਾਂ ਵੀ ਦਰਜ ਨਹੀਂ ਹੈ ਕਿ ਹਿੰਦੂ ਜਾਂ ਮੁਸਲਮਾਨ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਜਾਂ ਭਗਤ ਨਾਮਦੇਵ ਜੀ ਨਾਲ ਸਿੱਧੇ ਤੌਰ ’ਤੇ ਹੱਥੋਪਾਈ ਹੋਏ ਹੋਣ, ਪਰ ਸਾਡੇ ਡੇਰੇਦਾਰ ਦਲੀਲ ਨਾਲ ਗੱਲ ਕਰਨ ਦੀ ਬਜਾਏ, ਹੱਥੋਪਾਈ ’ਤੇ ਉੱਤਰ ਕੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ ਜਿਨ੍ਹਾਂ ਨੂੰ ਸੰਗਤਾਂ ਵਿੱਚ ਬਾ-ਦਲੀਲ ਨੰਗਾ ਕੀਤਾ ਜਾਵੇਗਾ।
ਦਲ ਖਾਲਸਾ ਅਲਾਇੰਸ  ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Monday, March 16, 2015

ਇਕ ਅਬਲਾ ਦੀ ਦਰਦ ਭਰੀ ਪੁਕਾਰ ? Dal Khalsa Alliance

ਇਕ ਅਬਲਾ ਦੀ ਦਰਦ ਭਰੀ ਪੁਕਾਰ ?
ਇਕ ਅਬਲਾ ਦੀ ਦਰਦ ਭਰੀ ਪੁਕਾਰ ?

     ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਗਠਿਤ ਮਾਨਯੋਗ ਡੀ .ਸੀ. ਪੀ ਲੁਧਿਆਣਾ ਦੀ ਨਿਗਰਾਨੀ ਹੇਠ ਮਾਨਯੋਗ ਏ.ਡੀ.ਸੀ .ਪੀ ਕਰਾਇਮ , ਏ .ਸੀ.ਪੀ . ਟਰੈਫਿਕ ਅਤੇ ਏ.ਸੀ.ਪੀ . ਆਤਮ ਨਗਰ ਲੁਧਿਆਣਾ ਦੀ ਵਿਸ਼ੇਸ਼ ਟੀਮ ਜਿਲ੍ਹਾ ਲੁਧਿਆਣਾ ।
     ਸਬੰਧੀ: ਸ਼ਿਕਾਇਤ ਆਨ ਲਾਈਨ ਨੰ: 181 ਅਤੇ ਸ਼ਿਕਾਇਤ ਨੰ: LDH -CT- 516998 ਮਿਤੀ 2 0 ਜਨਵਰੀ 2 01 5  ਸਮਾਂ10-51 : ਸ਼ਾਮ (ਰਾਤ) ਵਿਰੁੱਧ ਗੁਰਦੀਪ ਸਿੰਘ ਪੁੱਤਰ ਸ. ਜਸਵੰਤ ਸਿੰਘ , MD,ਫਾਸਟਵੇਅ ਟਰਾਂਸਮਿਸ਼ਨ ਲਿਮਟਿਡ ਵਾਸੀ 5 7  ਬੀ ਰਾਜਗੁਰੂ ਨਗਰ ,ਲੁਧਿਆਣਾ
     ਨੋਟਸ: ਪਰਵਾਨਾ ਮਿਤੀ 6 ਮਾਰਚ 2 01 5 , 1: 53: 09  PM (IST)ਦੇ ਜਵਾਬ ਵਿਚ ਬਿਆਨ ਵੱਲੋਂ ਸ਼ਿਕਾਇਤਕਰਤਾ ਕਮਲਜੀਤ ਕੌਰ ਪੁੱਤਰੀ ਸ. ਬਲਬੀਰ ਸਿੰਘ ਸੂਚ, ਵਾਸੀ 119 - ਏ ,ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਉਪਰੋਕਤ ਸ਼ਿਕਾਇਤ ਆਨ ਲਾਈਨ ਨੰ: 181ਅਤੇ ਸ਼ਿਕਾਇਤ ਨੰ: LDH -CT  - 516998 ਮਿਤੀ 2 0 ਜਨਵਰੀ 2 01 5  ਸਮਾਂ10-51 ਸ਼ਾਮ (ਰਾਤ) ਅਤੇ ਬਿਆਨ ਮਿਤੀ 07-02-2015 ਦੀ ਲੜੀ ਵਿਚ ਨੋਟਸ ਦੇ ਜਵਾਬ ਵਿਚ ਬਿਆਨ ।
ਸ੍ਰੀਮਾਨ ਜੀ ,
     ਬਿਆਨਕਰਤਾ ਕਮਲਜੀਤ ਕੌਰ ਪੁੱਤਰੀ ਸ. ਬਲਬੀਰ ਸਿੰਘ ਸੂਚ, 119 - ਏ ,ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਹੇਠ ਲਿਖਤ ਬਿਆਨ ਕਰਦੀ ਇਨਸਾਫ਼ ਦੀ ਪੁਕਾਰ ਕਰਦੀ ਹੈ :
     2. ਇਹ ਕਿ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਨੰ: : 181 ਅਤੇ ਸ਼ਿਕਾਇਤ ਨੰ: LDH –CT- 516998 ਮਿਤੀ 2 0 ਜਨਵਰੀ 2 01 5  ਸਮਾਂ10-51 ਸ਼ਾਮ (ਰਾਤ) ਦੇ ਸਬੰਧ ਵਿਚ ਮਿਤੀ 29 ਜਨਵਰੀ  2 01 5  , 07-42 PM ਨੂੰ ਟੈਲੀਫੋਨ ਨੰ: 0172-6672300 (ਪੰਜਾਬ ਪੁਲਿਸ ਹੈਲਪ ਲਾਈਨ,ਚੰਡੀਗੜ੍ਹ) ਤੋਂ ਹਦਾਇਤ ਹੋਈ ਕਿ ਸ਼ਿਕਾਇਤ ਕਰਤਾ ਮਾਨਯੋਗ ਕਮਿਸਨਰ ਪੁਲਿਸ, ਲੁਧਿਆਣਾ ਨਾਲ ਸੰਪਰਕ ਕਰੇ ਅਤੇ ਸ਼ਿਕਾਇਤ ਕਰਤਾ ਨੇ ਬਿਨਾਂ ਦੇਰੀ ਕੀਤਿਆਂ ਮਾਨਯੋਗ ਕਮਿਸ਼ਨਰ ਪੁਲਿਸ , ਲੁਧਿਆਣਾ ਨਾਲ ਮੋਬਾਈਲ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ   ਅੱਗੋਂ ਸ਼ਿਕਾਇਤ ਕਰਤਾ ਨੂੰ 02-02-2015 ਨੂੰ ਸਵੇਰੇ 11.30 ਵਜੇ ਸ਼ਿਕਾਇਤ ਸਬੰਧੀ ਮਿਲਣ ਦੀ ਹਦਾਇਤ ਕੀਤੀ ਅਤੇ ਉਹ ਦਿੱਤੇ ਹੁਕਮ ਅਨੁਸਾਰ ਆਪਣੀ ਮਾਤਾ ਨਾਲ ਦਿੱਤੇ ਸਮੇਂ ਮੁਤਾਬਿਕ ਮਿਲੀ ।
     3. ਇਹ ਕਿ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਸ਼ਿਕਾਇਤਕਰਤਾ ਨੂੰ ਬੜੀ ਹਮਦਰਦੀ ਨਾਲ ਸੁਣਿਆ ਅਤੇ ਸੁਰੱਖਿਆ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ ਅਤੇ ਸ਼ਿਕਾਇਤਕਰਤਾ ਦੀ ਹਾਲਤ ਖਰਾਬ ਦੇਖਦਿਆਂ , ਉਸਨੂੰ ਕੁਝ ਦਿਨਾਂ ਬਾਅਦ ਆਪਣਾ ਬਿਆਨ ਦਰਜ ਕਰਾਉਣ ਲਈ   ਕਿਹਾ ਅਤੇ ਫਿਰ ਦਰਖ਼ਾਸਤਕਾਰ ਨੇ ਆਪਣੇ ਅੰਗਰਜ਼ੀ ਵਿਚ ਹੱਥ ਲਿਖ਼ਤ ਬਿਆਨ ਜੋ ਚਾਰ ਸਫ਼ਿਆਂ ਵਿਚ ਹਨ ਸਪੀਡ ਪੋਸਟ ਰਸੀਦ ਨੰ: EP255725353IN ਰਾਹੀਂ ਮਿਤੀ 07-02-2015 ਸਮਾਂ 12:31 ਨੂੰ ਭੇਜੀ ਅਤੇ ਨਾਲ ਹੀ ਇਹੀ ਬਿਆਨ ਈ.ਮੇਲ ਰਾਹੀਂ ਮਿਤੀ 07-02-2015 ਸਮਾਂ 01:40 PM ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਉਨ੍ਹਾਂ ਦੀ ਦਫ਼ਤਰੀ ਈ.ਮੇਲ ਤੇ ਭੇਜ ਦਿੱਤੇ ।
     4. ਇਹ ਕਿ ਸ਼ਿਕਾਇਤਕਰਤਾ ਦੇ ਪਿਤਾ ਨੇ ਉੱਚਕੋਟੀ ਅਫ਼ਸਰਾਂ ਅਤੇ ਹੋਰਾਂ ਨੂੰ ਆਪਣੀ ਧੀ ਸ਼ਿਕਾਇਤਕਰਤਾ ਦਾ ਦਰਦ ਭਰਿਆ ਉਪਰੋਕਤ ਬਿਆਨ ਮਿਤੀ 07-02-2015 ਨੂੰ ਭੇਜਿਆ ਤਾਂ ਪੁਲਿਸ ਹਰਕਤ ਵਿਚ ਆਈ ਅਤੇ ਫਿਰ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਨੇ  ਸ਼ਿਕਾਇਤਕਰਤਾ ਨੂੰ ਟੈਲੀਫੋਨ ਰਾਹੀਂ 11-02-2015  ਸਮਾਂ 11:27 AM ਨੂੰ ਉਸੇ ਦਿਨ ਸ਼ਾਮ ਦੇ ਦੋ ਵਜੇ ਆਪਣੀ ਸ਼ਿਕਾਇਤ ਦੇ ਸਬੰਧ ਵਿਚ ਆਉਣ ਲਈ ਹੁਕਮ ਕੀਤਾ ਅਤੇ ਹੁਕਮ ਦੀ ਆਗਿਆ ਦੀ ਪਾਲਣਾ ਕਰਦੇ ਹੋਏ , ਸ਼ਿਕਾਇਤਕਰਤਾ ਆਪਣੀ ਮਾਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਕਹਿਣ ਅਨੁਸਾਰ ਪੁਲਿਸ ਲਾਈਨ ਲੁਧਿਆਣਾ ਪਹੁੰਚੀ ਜਿੱਥੇ ਉਹ ਕਰਾਇਮ ਬਰਾਂਚ ਏ.ਡੀ.ਸੀ.ਪੀ ਮੁਖਵਿੰਦਰ ਸਿੰਘ ਭੁੱਲਰ ਸਮੇਤ ਹਾਜ਼ਰ ਸੀ ।ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਲਿਖਣੇ ਹਨ ਅਤੇ ਮੈਂ (ਸ਼ਿਕਾਇਤਕਰਤਾ) ਨੇ ਕਿਹਾ ਕਿ ਉਸਦੇ ਬਿਆਨ ਜੋ ਉਸਨੇ ਬਿਆਨ ਮਿਤੀ 07-02-2015 ਨੂੰ ਅੰਗਰੇਜ਼ੀ ਵਿਚ ਚਾਰ ਸਫ਼ਿਆਂ ਦੇ ਬਿਆਨ ਭੇਜੇ ਹਨ ਉਹੀ ਬਿਆਨ ਸ਼ਿਕਾਇਤਕਰਤਾ ਦੇ ਅੱਜ ਵੀ ਹਨ ਪਰ ਉਨ੍ਹਾਂ (ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਏ.ਡੀ.ਸੀ. ਪੀ ਮੁਖਵਿੰਦਰ ਸਿੰਘ ਭੁੱਲਰ) ਨੇ ਇਹ ਸ਼ਿਕਾਇਤਕਰਤਾ ਦਾ ਇੱਕ ਲਾਈਨ ਦਾ ਬਿਆਨ ਲਿਖਣਾ ਮਨਜ਼ੂਰ ਨਾ ਕੀਤਾ ਅਤੇ ਇਤਨਾ ਕਹਿ ਦਿੱਤਾ ਕਿ ਤੁਹਾਨੂੰ ਫਿਰ ਬੁਲਾਵਾਂਗੇ ।
     5. ਇਹ ਕਿ ਮੁੜ ਬੁਲਾਉਣ ਤੋਂ ਪਹਿਲਾਂ ਹੀ ਮਾਨਯੋਗ ਉੱਪ ਮੁੱਖ ਮੰਤਰੀ , ਪੰਜਾਬ ਦੀ ਸ਼ਿਕਾਇਤਕਰਤਾ ਦੇ ਪਿਤਾ ਨੂੰ ਈ.ਮੇਲ ਆ ਗਈ ਕਿ ਬਿਆਨ ਮਿਤੀ 07-02-2015 'ਤੇ ਗੌਰ ਕਰਦਿਆਂ ਜ਼ਰੂਰੀ ਕਾਰਵਾਈ ਲਈ ਸ਼ਿਕਾਇਤ ਮਾਨਯੋਗ ਏ.ਡੀ.ਜੀ.ਪੀ . ਲਾਅ ਅਤੇ ਆਡਰ, ਪਰਸਨਲ, ਪਾਸ ਭੇਜ ਦਿੱਤੀ ਗਈ ਹੈ।ਇਹ ਈ.ਮੇਲ ਮਿਤੀ 12 -02-2015  ਸਮਾਂ 2:33 PM ਨੂੰ ਸ਼ਿਕਾਇਤਕਰਤਾ ਦੇ ਪਿਤਾ ਜੀ ਨੂੰ ਮਿਲੀ ।ਪਰ ਇਸ 'ਤੇ ਵੀ ਕਈ ਦਿਨ ਬੀਤ ਜਾਣ ਬਾਅਦ ਕੋਈ  ਅਮਲ ਨਾ ਹੋਇਆ ਫਿਰ ਸ਼ਿਕਾਇਤਕਰਤਾ ਦੇ ਪਿਤਾ ਨੇ ਮਿਤੀ 19-02-2015 ਨੂੰ ਇਸ ਸ਼ਿਕਾਇਤ ਦੀ ਮੁੜ ਯਾਦ ਕਰਾਉਣ ਲਈ ਈ.ਮੇਲ ਭੇਜੀ ।ਇਸ ਉਤੇ ਮਾਨਯੋਗ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਕਿਸੇ ਦਬਾਅ ਜਾਂ ਮਜ਼ਬੂਰੀ ਅਧੀਨ ਖ਼ਫਾ ਹੋ ਗਈ ਅਤੇ ਸ਼ਿਕਾਇਤਕਰਤਾ ਨੂੰ ਮਿਤੀ 20-02-2015  ਸਮਾਂ 3:38 PM ਮਾਨਯੋਗ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਨੇ  ਸ਼ਿਕਾਇਤਕਰਤਾ ਨੂੰ ਟੈਲੀਫੋਨ ਰਾਹੀਂ ਚਿਤਾਵਨੀ ਦਿੱਤੀ ਕਿ ਆਪਣੇ ਪਿਤਾ ਨੂੰ ਕਹੋ ਕਿ ਉਹ ਈ.ਮੇਲ ਵਗੈਰਾ ਕਰਨੀ ਬੰਦ ਕਰਨ ਨਹੀਂ ਤਾਂ ਸਿੱਟੇ ਮਾੜੇ ਨਿਕਲਣਗੇ।
ਇਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਗੁਰਦੀਪ ਸਿੰਘ ਦੇ ਦਬਾਅ ਅਤੇ ਸਿਆਸੀ ਅਸਰ ਕਾਰਣ ਹੁਣ ਲੁਧਿਆਣਾ ਪੁਲਿਸ ਸ਼ਿਕਾਇਤਕਰਤਾ ਦੇ ਪਿਤਾ ਨੂੰ ਬਲੀ ਦਾ ਬੱਕਰਾ ਬਣਾਕੇ ਉਕਤ ਸ਼ਿਕਾਇਤਕਰਤਾ ਦੀ ਕੀਤੀ ਸ਼ਿਕਾਇਤ ਨੂੰ ਖੁਰਦ ਬੁਰਦ ਕਰ ਦੇਣਾ ਚਾਹੁੰਦੀ ਸੀ ਅਤੇ ਅਜੇ ਵੀ ਪਤਾ ਨਹੀਂ ਕਿ ਜਿਵੇਂ ਪਿਛੋਕੜ 'ਚ ਸ਼ਿਕਾਇਤਕਰਤਾ ਅਤੇ ਉਸਦੇ ਬਿਮਾਰ ਮਾਤਾ ਪਿਤਾ ਨੂੰ ਪਰੇਸ਼ਾਨ ਕਰਦੇ ਹੋਏ ਅਤੇ ਸੁਣਵਾਈ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ ਕਿ ਇਨਸਾਫ਼ ਮਿਲੂ ਜਾਂ ਨਹੀਂ ਮਿਲੂ ।
     6. ਇਹ ਕਿ ਇਸ ਤਰ੍ਹਾਂ ਦੇ ਬਣੇ ਹਾਲਾਤ ਕਾਰਨ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਲੁਕਛੁਪ ਕੇ ਆਪਣਾ ਬਚਾ ਕਰਦਿਆਂ 20-02-2015 ਤੋਂ ਹੀ ਮਾਨਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ,ਚੰਡੀਗੜ੍ਹ ਆਸਰਾ ਲੈਣਾ ਪਿਆ ਅਤੇ ਹਾਈਕੋਰਟ ਸਾਹਮਣੇ ਬੀਤ ਰਹੇ ਦੁਖਾਂਤ ਦੀ ਕਹਾਣੀ ਆਪਣੇ ਵਕੀਲ ਸਾਹਿਬ ਸ੍ਰੀ ਰਾਜਵਿੰਦਰ ਸਿੰਘ ਬੈਂਸ ਰਾਹੀਂ ਜਾ ਲਿਖ ਪੇਸ਼ ਕੀਤੀ ।ਇਹ ਸਾਰੇ ਦਸਤਾਵੇਜਾਂ ਅਤੇ ਪਟੀਸ਼ਨ ਦੀ ਖ਼ੁਦ-ਆਪ ਤਸਦੀਕਸ਼ੁਦਾ ਫੋਟੋਸਟੇਟ ਕਾਪੀਆਂ ਨਾਲ ਵੇਰਵੇ ਸਹਿਤ ਨਾਲ ਨੱਥੀ ਹਨ ।
     7. ਇਹ ਕਿ ਸ਼ਿਕਾਇਤਕਰਤਾ ਦੀ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੇ ਬਰਖਿਲਾਫ਼ ਬਣਾਏ ਹਾਲਾਤ ਕਾਰਨ ਵੱਧਦੀ ਜਾ ਰਹੀ ਹੈ ਅਤੇ ਸ਼ਿਕਾਇਤਕਰਤਾ ਦੇ ਪਹਿਲਾਂ ਤੋਂ ਹੀ ਚੱਲੇ ਆ ਰਹੇ ਬਿਮਾਰ ਮਾਤਾ -ਪਿਤਾ ਦੀ ਦਾਸਤਾਂ ਹੋਰ ਵੀ ਤਰਸਯੋਗ ਹੈ ਜਿਸ ਸਬੰਧੀ ਡਾਕਟਰੀ ਰਿਪੋਰਟਾ ਨਾਲ ਨੱਥੀ ਹਨ ਜੋ ਉਨ੍ਹਾਂ ਦੇ ਝੱਲ ਰਹੇ ਕਸਟ ਦੀ ਮੂੰਹ ਬੋਲਦੀ ਤਸਵੀਰ ਹਨ । ਸ਼ਿਕਾਇਤਕਰਤਾ ਦੇ ਮਾਤਾ-ਪਿਤਾ ਨੂੰ ਹਮੇਸ਼ਾਂ ਗੁਰਦੀਪ ਸਿੰਘ ਇਹ ਕਹਿ ਕੇ ਚੁਪ ਕਰਵਾ ਦਿੰਦਾ ਸੀ ਕਿ ਤੁਸੀਂ ਸਾਡੇ ਰਿਸ਼ਤੇ ਵਿਚ ਦਖ਼ਲ ਨਹੀਂ ਦੇਣਾ ਅਤੇ ਮੈਂ ਬੱਚਾ ਨਹੀਂ ਹੋਣ ਦੇਣਾ ,ਮੈਨੂੰ ਲੋੜ ਨਹੀਂ ਹੈ ਅਤੇ ਕਮਲ (ਸ਼ਿਕਾਇਤਕਰਤਾ) ਨੂੰ ਇਸੇ ਪ੍ਰਕਾਰ ਹੀ ਮੇਰੇ (ਗੁਰਦੀਪ ਸਿੰਘ )ਨਾਲ ਮਾੜੇ ਚੰਗੇ ਦਿਨ ਹਮੇਸ਼ਾਂ ਹੀ ਗੁਜ਼ਾਰਨੇ ਪੈਣਗੇ ਅਤੇ ਮੈਂ ਇਸ ਨਾਲ ਬਤੌਰ ਪਤੀ-ਪਤਨੀ ਸਮਾਜ ਵਿਚ ਨਹੀਂ ਚਲ ਸਕਦਾ ।
     8. ਇਹ ਕਿ ਜਿਵੇਂ ਮਿਤੀ 02-02-2015  ਦੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਉਸ ਨਾਲ  ਉਪਰੋਕਤ ਗੁਰਦੀਪ ਸਿੰਘ ਵੱਲੋਂ ਧੱਕਾ ਵਰਤਦੇ ਹੋਏ ,ਉਸਦੇ ਗਰਭਪਾਤ ਵਾਰ-ਵਾਰ ਕਰਵਾਏ ਜੋ ਲਗਭੱਗ ਜੁਲਾਈ –ਅਗਸਤ 2009,ਅਕਤੂਬਰ 2009, 9 ਦਸੰਬਰ 2009 , ਅਕਤੂਬਰ2010, 4 ਨਵੰਬਰ 2011, ਇਹ ਲੋਕਲ ਹਸਪਤਾਲਾਂ ਲੁਧਿਆਣਾ ਵਿਚ ਹੋਏ ਜਿੰਨ੍ਹਾਂ ਦਾ ਵੇਰਵਾ ਮੇਰੇ ਉਪਰੋਕਤ ਬਿਆਨਾਂ ਮਿਤੀ 07-02-2015 ਵਿਚ ਦਰਜ ਹਨ ਅਤੇ ਇਹ ਬਿਆਨ ਮੇਰੇ ਖ਼ੁਦ-ਆਪ (ਸ਼ਿਕਾਇਤਕਰਤਾ) ਤਸਦੀਕਸ਼ੁਦਾ ਨਾਲ ਨੱਥੀ ਹਨ ।ਗਰਭਪਾਤ ਸਬੰਧੀ ਹੋਏ ਇਲਾਜ ਤੇ ਕਾਰਵਾਈ ਵਾਰੇ ਡਾਕਟਰੀ ਰਸੀਦਾਂ ਮਿਤੀ 11.10.2011, 04.11.2011 ਅਤੇ  17.11.2011  ਦੀਆਂ ਖ਼ੁਦ-ਆਪ ਕੀਤੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਹਨ ਅਤੇ ਬਾਕੀ ਦੱਸੇ ਹਸਪਤਾਲਾਂ ਤੋਂ ਹੋਰ ਵੇਰਵੇ ਆਪ ਜੀ ਵੱਲੋਂ ਇੱਕਠੇ ਕਰਨੇ ਮੁਸ਼ਕਿਲ ਨਹੀਂ ਹਨ ਕਿਉਂਕਿ ਇਹ ਹਸਪਤਾਲਾਂ ਦੇ ਬਣੇ ਰਿਕਾਰਡ ਅਨੁਸਾਰ ਹਨ ਜਿਸਨੂੰ ਪੜਤਾਲ ਦਾ ਹਿੱਸਾ ਬਣਾਇਆ ਜਾਣਾ ਜ਼ਰੂਰੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਜਦੋਂ ਸ਼ਿਕਾਇਤਕਰਤਾ ਨੇ ਫਾਸਟਵੇਅ ਟਰਾਂਸਮਿਸ਼ਨ ਲਿਮਟਿਡ ਵਿਚ ਬਤੌਰ ਮੈਨੇਜ਼ਰ HR & legal ਨੌਕਰੀ ਜੂਨ 2009 ਤੋਂ ਅਗਸਤ 2010 ਤੱਕ ਕੀਤੀ ਤਾਂ ਉਸ ਵੇਲੇ ਸ਼ਿਕਾਇਤਕਰਤਾ ਦੇ ਛੁੱਟੀ ਜਾਣ ਦਾ ਕਾਰਨ ਵੀ ਉਸਦੇ ਗਰਭਪਾਤ ਦੀ ਪੀੜਾ ਦਾ ਕਾਰਨ ਸੀ ਜੋ ਰਿਕਾਰਡ ਦੇਖਿਆ ਜਾ ਸਕਦਾ ਹੈ ।
     9. ਇਹ ਕਿ ਗੁਰਦੀਪ ਸਿੰਘ ਨੇ ਸ਼ਿਕਾਇਤਕਰਤਾ ਦਾ ਬਤੌਰ ਪਤੀ- ਪਤਨੀ ਹੋਰ ਭਰੋਸਾ ਜਿੱਤਣ ਲਈ ਉਸ ਨਾਲ ਇਕ ਸਿਹਤ ਸੁਧਾਰ ਕੈਂਪ ਵੀ ਲਾਇਆ ਜੋ ਜਿੰਦਲ ਨੇਚਰ ਕੇਅਰ ਇੰਨਸੀਚਿਊਟ ਜੋ ਬੰਗਲੋਰ ਵਿਚ ਹੈ ਜਿੱਥੇ ਸਾਡੇ ਨਾਲ ਯੁਗੇਸ਼ ਦੱਤਾ ਵੀ ਰਿਹਾ ਅਤੇ ਅਸੀਂ ਉੱਥੇ ਕੈਂਪ ਵਿਚ ਜਾਣ ਤੋਂ ਪਹਿਲਾਂ 23.04.2011 ਤੋਂ 24.04.2011 ਵਿਚ ਰਹੇ ਸ਼ਿਕਾਇਤਕਰਤਾ ਤੇ ਗੁਰਦੀਪ ਸਿੰਘ ਇੱਕਠੇ ਹੋਟਲ ਮੋਨਾਰਕ ਬੰਗਲੋਰ ਕਮਰਾ ਨੰ:318 ਵਿਚ ਬਤੌਰ ਪਤੀ-ਪਤਨੀ ਰਹੇ ਅਤੇ ਮਿਸਟਰ ਯੁਗੇਸ਼ ਦੱਤਾ ਇਸੇ ਸਮੇਂ ਕਮਰਾ ਨੰ: 317 ਵਿਚ ਠਹਰਿਆ ਹੋਇਆ ਸੀ ਜਿਸਨੂੰ ਕਿ ਗੁਰਦੀਪ ਸਿੰਘ ਆਪਣਾ ਨਜ਼ਦੀਕੀ ਦੋਸਤ ਦੱਸਦਾ ਹੈ । ਅਸੀਂ ਇਸ ਜਿੰਦਲ ਨੇਚਰ ਕੇਅਰ ਇੰਨਸੀਚਿਊਟ ਵਿਚ ਰਹਿ ਕੇ 24 ਅਪ੍ਰੈਲ 2011 ਤੋਂ 1 ਮਈ 2011 ਤੱਕ ਡਾਕਟਰ ਪ੍ਰਕਾਸ਼ ਦੀ ਦੇਖਰੇਖ ਵਿਚ ਰਹੇ ਜਿਸ ਸਬੰਧੀ ਸਭ ਸਬੂਤ ਨਾਲ ਨੱਥੀ ਹੈ ।ਇਸ ਸਬੰਧੀ ਸ਼ਿਕਾਇਤਕਰਤਾ ਤੇ ਗੁਰਦੀਪ ਸਿੰਘ ਦੀਆਂ ਇੱਕਠੀਆਂ ਫੋਟੋਆਂ ਵੀ ਨਾਲ ਨੱਥੀ ਹਨ ।
     10. ਇਹ ਕਿ ਗੁਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਹੋਰ ਭਰੋਸਾ ਦੇਣ ਲਈ 16 ਦਸੰਬਰ 2009  ਨੂੰ ਚੰਡੀਗੜ੍ਹ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸਬ ਆਫਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ 27,ਉਸ ਨਾਲ ਵਿਆਹ ਵੀ "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਹਾਜ਼ਰੀ ਵਿਚ ਕੀਤਾ ਜਿਵੇਂ ਕਿ ਉਪਰੋਕਤ ਦੱਸੇ ਪਹਿਲੇ ਬਿਆਨਾਂ ਮਿਤੀ 07-02-2015 ਨੂੰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਿਆਸੀ ਸਕੱਤਰ ,ਪਰਮਜੀਤ ਸਿੱਧਵਾਂ ਜਿਸਦਾ ਇਸੇ ਉਕਤ ਕਲਗੀਧਰ ਨਿਵਾਸ ਵਿਚ ਦਫ਼ਤਰ ਵੀ ਸੀ ਦੀ ਹਾਜ਼ਰੀ ਵਿਚ ਜਿਸਨੇ ਵੱਧਚੜ੍ਹ ਕੇ ਤੇ ਹੋਰਾਂ ਨਾਲ ਮਿਲ ਕੇ ,ਸ਼ਿਕਾਇਤਕਰਤਾ ਦਾ ਵਿਆਹ ਗੁਰਦੀਪ ਸਿੰਘ ਨਾਲ ਕੀਤਾ ।
     11. ਇਹ ਕਿ ਆਪ ਜੀ ਨੂੰ ਪੇਸ਼ ਕੀਤੀ ਜਾ ਰਹੀ ਇਹ ਬਿਆਨਾਂ ਸਹਿਤ ਦਰਖ਼ਾਸਤ ,ਸ਼ਿਕਾਇਤਕਰਤਾ ਦੇ ਉਪਰੋਕਤ ਪਹਿਲੇ ਬਿਆਨ ਜੋ ਮਿਤੀ 07-02-2015 ਨੂੰ ਭੇਜੇ ਜਾ ਚੁੱਕੇ ਹਨ ਉਸਦੇ ਹਿੱਸੇ ਵਜੋਂ ਪੜ੍ਹੇ ਜਾਣ ਤੇ ਪੇਸ਼ ਕੀਤੇ ਤੱਥਾਂ ਦੇ ਆਧਾਰ ਤੇ ਉਪਰੋਕਤ ਗੁਰਦੀਪ ਸਿੰਘ ਬਰਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਦੀ ਗੁਰਦੀਪ ਸਿੰਘ ਅਤੇ ਉਸਦੇ ਪਰਿਵਾਰ ਤੋਂ ਸੁਰੱਖਿਆ ਯਕੀਨੀ ਬਣਾਉਦਿਆਂ ਇਨਸਾਫ਼ ਕੀਤਾ ਜਾਵੇ ।

ਮਿਤੀ  10.03.2015
ਬਿਆਨਕਰਤਾ / ਦਰਖ਼ਾਸਤਕਾਰ
"Sikh Vichar Manch"
svmanch@gmail.com
……………………
ਟਿੱਪਣੀ :- ਪ੍ਰਧਾਨ ਮੰਤ੍ਰੀ ਦਫਤਰ ਨੂੰ ਥੋੜਾ ਸਮਾ ਕੱਢ ਕੇ ਏਧਰ ਵੀ ਧਿਆਨ ਦੇਣ ਦੀ ਲੋੜ ਹੈ, ਸਮਾਜ ਵਿਚ ਲਗਾਤਾਰ ਜਨਾਨੀਆਂ ਨਾਲ ਵਧੀਕੀਆਂ ਹੋ ਰਹੀਆਂ ਹਨ, ਹਰ ਰੋਜ਼ ਹੀ ਕਿਤੇ ਨਾ ਕਿਤੇ ਸਮੂਹਕ ਬਲਾਤਕਾਰ ਮਗਰੋਂ ਬਰਬਰਤਾ ਨਾਲ ਜਨਾਨੀਆਂ ਦੇ ਕਤਲ ਹੁੰਦੇ ਹਨ, ਸਮਾਜ ਦੀ ਸੋਚ ਬਦਲਣ ਲਈ ਕੁਝ ਨਿੱਗਰ ਫੈਸਲੇ ਲੈਣ ਦੀ ਲੋੜ ਹੈ।
  ਅਮਰ ਜੀਤ ਸਿੰਘ ਚੰਦੀ


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਕੇਂਦਰੀ ਜੇਲ੍ਹ, ਪਟਿਆਲਾ ਤੋਂ ਬਲਵੰਤ ਸਿੰਘ ਰਾਜੋਆਣਾ ਦਾ ਖੱਤ 03-08-2013, Dal Khalsa Alliance

ਕੇਂਦਰੀ ਜੇਲ੍ਹ, ਪਟਿਆਲਾ ਤੋਂ ਬਲਵੰਤ ਸਿੰਘ ਰਾਜੋਆਣਾ ਦਾ ਖੱਤ 03-08-2013
ਦਲ ਖਾਲਸਾ ਅਲਾਇੰਸ

ਕੇਂਦਰੀ ਜੇਲ੍ਹ, ਪਟਿਆਲਾ ਤੋਂ ਬਲਵੰਤ ਸਿੰਘ ਰਾਜੋਆਣਾ ਦਾ ਖੱਤ 03-08-2013
ਦਲ ਖਾਲਸਾ ਅਲਾਇੰਸ

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
     ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਖਾਲਸਾ ਜੀ, ਅੱਜ ਮੇਰੇ ਤੇ ਦਰਜ ਕੇਸਾਂ ਵਿਚੋਂ ਆਖਰੀ ਕੇਸ ਦੀ ਆਖਰੀ ਤਰੀਕ ਹੈ। ਮੈਂ ਆਪਣੇ ਆਖਰੀ ਸਾਹਾਂ ਤੱਕ ਆਪਣੇ ਕੌਮੀ ਫਰਜ਼ਾਂ ਨੂੰ ਸਮਰਪਿਤ ਰਹਾਂਗਾ। ਇਸ ਮੌਕੇ ਮੇਰਾ ਸਮੁੱਚੇ ਖਾਲਸਾ ਪੰਥ ਨੂੰ ਇਹੀ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਮੀਰੀ ਅਤੇ ਪੀਰੀ ਦੇ ਵਿਲੱਖਣ ਸਿਧਾਂਤ ਨੂੰ ਆਪਣੇ ਵਿੱਚ ਸਮੋਈ ਬੈਠੀ ਸਾਡੀ ਸਰਵ-ਉੱਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵਲੌਂ ਭੇਜੇ ਟੈਕਾਂ ਅਤੇ ਤੋਪਾਂ ਵਲੋਂ ਚਲਾਏ ਜਾ ਰਹੇ ਗੋਲਿਆਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪ੍ਰਕਰਮਾਂ ਵਿੱਚ ਹਿੰਦੋਸਤਾਨੀ ਫੌਜ ਵਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦੀਆਂ ਲਾਸ਼ਾਂ ਸਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਸਾਨੂੰ ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵਲੋਂ ਸਾਡੇ ਧਰਮ ਤੇ ਹਮਲਾ ਕਰਕੇ ਸਾਡੀ ਅਣਖ ਅਤੇ ਗੈਰਤ ਨੂੰ ਦਿੱਤੀ ਚਣੌਤੀ ਮਹਿਸੂਸ ਹੁੰਦੀ ਰਹੇਗੀ, ਜਦੋਂ ਤੱਕ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸਾਡੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਸਾਨੂੰ ਯਾਦ ਰਹਿਣਗੀਆਂ, ਜਦੋਂ ਤੱਕ ਇਨ੍ਹਾਂ ਹੀ ਕਾਂਗਰਸੀ ਹੁਕਮਰਾਨਾਂ ਵਲੋਂ ਦਿੱਲੀ ਦੀਆਂ ਗਲੀਆਂ ਵਿੱਚ ਕਤਲ ਕੀਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਲਾਸ਼ਾਂ ਸਾਨੂੰ ਦਿਖਾਈਆਂ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੀਆਂ ਗਲੀਆਂ ਵਿੱਚ ਨਿਰਬਸਤਰ ਕਰਕੇ ਭਜਾ ਭਜਾ ਕੇ ਮਾਰੀਆਂ ਗਈਆਂ ਸਾਡੀਆਂ ਮਾਵਾਂ, ਧੀਆਂ ਅਤੇ ਭੈਣਾਂ ਦੀਆਂ ਚੀਕਾਂ ਅਤੇ ਪੁਕਾਰਾਂ ਸਾਨੂੰ ਸਾਡੇ ਕੰਨਾਂ ਅੰਦਰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਸਾਡੇ ਮਾਸੂਮ ਬੱਚਿਆਂ ਦੀਆਂ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ ਸਾਡੇ ਬਜ਼ੁਰਗਾਂ ਦੀਆਂ ਚੀਕਾਂ ਸਾਨੂੰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੇ ਤਖ਼ਤ ਤੇ ਬੈਠੇ ਇਹਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਭਾਰਤੀ ਨਿਆਂਇਕ ਸਿਸਟਮ ਵਲੋਂ ਕੀਤੀ ਕਾਤਲਾਂ, ਬਲਾਤਕਾਰੀਆਂ ਨਾਲ ਵਫ਼ਾ ਅਤੇ ਸਿੱਖ ਕੌਮ ਨਾਲ ਕੀਤੀ ਬੇਵਫ਼ਾਈ ਸਾਨੂੰ ਮਹਿਸੂਸ ਹੁੰਦੀ ਰਹੇਗੀ, ਜਦੋਂ ਤੱਕ ਇਸ ਜ਼ੁਲਮ ਦੇ ਖਿਲਾਫ ਅਤੇ ਕੌਮ ਦੀ ਅਜ਼ਾਦੀ ਲਈ ਜੂਝਦੇ ਹੋਏ ਸਾਡੇ ਵੀਰਾਂ ਵਲੋਂ ਦੁਸ਼ਮਣਾਂ ਨਾਲ ਕੀਤੇ ਗਹਿਗੱਚ ਮੁਕਾਬਲਿਆਂ ਦੌਰਾਨ ਸ਼ਹਾਦਤਾਂ ਤੋਂ ਪਹਿਲਾਂ ਲਗਾਏ ਗਏ ਆਜ਼ਾਦੀ ਦੇ ਜੈਕਾਰੇ ਸਾਨੂੰ ਸੁਣਾਈ ਦਿੰਦੇ ਰਹਿਣਗੇ, ਜਦੋਂ ਤੱਕ ਆਪਣੇ ਘਰਾਂ ਤੋਂ ਚੁੱਕ ਕੇ ਕਤਲੇਆਮ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਨਦੀਆਂ ਅਤੇ ਨਾਲਿਆਂ ਵਿੱਚ ਰੁਲਦੀਆਂ ਲਾਸ਼ਾਂ ਸਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਬੁਚੜ ਖਾਨਿਆਂ ਦਾ ਰੂਪ ਧਾਰਨ ਕਰਨ ਵਾਲੇ ਪੁਲਿਸ ਥਾਣਿਆਂ ਅੰਦਰ ਸਾਡੀਆਂ ਧੀਆਂ, ਭੈਣਾਂ ਦੀ ਕੀਤੀ ਬੇਪੱਤੀ, ਕੋਹ ਕੋਹ ਤੇ ਮਾਰੇ ਗਏ ਸਾਡੇ ਬਜ਼ੁਰਗਾਂ ਅਤੇ ਵੀਰਾਂ ਦੀਆਂ ਚੀਕਾਂ ਸਾਨੂੰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਲਹੂ ਲੁਹਾਣ ਹੋਈ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦਾ ਦਰਦ ਅਸੀਂ ਆਪਣੇ ਧੁਰ ਅੰਦਰ ਤੋਂ ਮਹਿਸੂਸ ਕਰਦੇ ਰਹਾਂਗੇ। ਉਦੋਂ ਤੱਕ ਖਾਲਸਾ ਜੀ ਝੂਠ, ਧੌਖਾ, ਫਰੇਬ ਅਤੇ ਮੌਕਾਪ੍ਰਸਤੀ ਦੀ ਇਸ ਕਾਲੀ ਬੋਲੀ ਹਨੇਰੀ ਰਾਤ ਵਿੱਚ ਮੇਰੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਦੇ ਸਾਕਾਰ ਹੋਣ ਦੀ ਆਸ ਬਾਕੀ ਰਹੇਗੀ।
     ਖਾਲਸਾ ਜੀ, ਬੇਸ਼ੱਕ ਦਿੱਲੀ ਦੇ ਤਖ਼ਤ ਤੇ ਬੈਠੇ ਕਾਤਲ ਹੁਕਮਰਾਨਾਂ ਵਲੋਂ ਅਤੇ ਆਪਣੇ ਕੌਮੀ ਫਰਜ਼ਾਂ ਤੋਂ ਮੁਨਕਰ ਹੋ ਕੇ ਮਾਇਆ ਦੇ ਜਾਲ ਵਿੱਚ ਫਸੇ ਸਾਡੇ ਕੌਮੀ ਨੇਤਾਵਾਂ ਵਲੋਂ ਸਾਡੀ ਇਸ ਲਹੂ ਲੋਹਾਨ ਹੋਈ ਧਰਤੀ ਮਾਂ ਦੇ ਸੀਨੇ ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ ,ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿੱਚ ਡਬੋ ਕੇ, ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਪੁਵਾ ਕੇ ,ਉਹਨਾਂ ਤੇ ਪੱਛਮੀ ਸਭਿਆਚਾਰ ਦੇ ਸੰਸਕਾਰ ਥੋਪ ਕੇ ਇਸ ਧਰਤੀ ਤੇ ਹੋਏ ਭਿਆਨਕ ਜ਼ੁਲਮ ਨੂੰ ਭੁਲਾ ਦੇਣ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਪਰ ਖਾਲਸਾ ਜੀ, ਜਦੋਂ ਤੱਕ ਤੁਹਾਡੇ ਸੀਨਿਆਂ ਦੇ ਵਿੱਚ ਕੋਮੀ ਫਰਜਾਂ ਦੀ ਲੌਅ ਜਗਦੀ ਰਹੇਗੀ, ਉਦੋਂ ਤੱਕ ਦੁਸ਼ਮਣਾਂ ਦੀ ਹਰ ਚਾਲ ਨਾਕਾਮ ਹੁੰਦੀ ਰਹੇਗੀ।
     ਖਾਲਸਾ ਜੀ, ਅੱਜ ਲੋੜ ਹੈ ਮੋਜੂਦਾ ਹਾਲਾਤਾਂ ਅਤੇ ਸਮੇਂ ਦੇ ਅਨੁਸਾਰ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਆਪਣੀ ਮੰਜਿਲ ਵੱਲ ਨੂੰ ਕਦਮ ਵਧਾਏ ਜਾਣ। ਸਭ ਤੋਂ ਪਹਿਲਾਂ ਪੰਥਕ ਅਤੇ ਸੰਘਰਸ਼ੀ ਮਾਖੌਟੇ ਵਿੱਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਤੋਂ ਪਾਰ ਪਾਇਆ ਜਾਵੇ, ਜਿਹੜੇ ਪਿਛਲੇ 29 ਸਾਲਾਂ ਤੋਂ ਹੀ ਸਿੱਖ ਭਾਵਨਾਵਾਂ ਨਾਲ ਅਤੇ ਸਿੱਖ ਸੰਘਰਸ਼ ਨਾਲ ਧੋਖਾ ਕਰਕੇ ਪੰਜਾਬ ਦੀ ਧਰਤੀ ਤੇ, ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਜਿੱਤ ਲਈ ਰਾਹ ਪੱਧਰਾ ਕਰਕੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਸਾਡੇ ਅਣਖੀ ਨੌਜਵਾਨਾਂ ਦੀਆਂ ਸ਼ਹਾਦਤਾਂ ਦਾ ਅਪਮਾਨ ਕਰਦੇ ਰਹੇ ਹਨ। ਇਹਨਾਂ ਲੋਕਾਂ ਦੀ ਕਾਤਲਾਂ ਨਾਲ ਯਾਰੀ ਹੁਣ ਜੱਗ ਜਾਹਰ ਹੋ ਚੁੱਕੀ ਹੈ। ਪਹਿਲਾਂ ਇਹਨਾਂ ਲੋਕਾਂ ਨੇ ਇੱਕ ਸਾਜਿਸ਼ ਤਹਿਤ ਡੇਰਾ ਬਿਆਸ ਦੀ ਆੜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਾਈਕਾਟ ਕੀਤਾ ਅਤੇ ਫਿਰ ਉਸ ਡੇਰਾ ਬਿਆਸ ਮੁੱਖੀ ਨਾਲ ਰਿਸ਼ਤੇਦਾਰੀਆਂ ਪਾ ਕੇ ਅਤੇ ਫਿਰ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਵਲੋਂ ਪੰਜਾਬ ਦੇ ਥਾਪੇ ਨਵੇਂ ਸੂਬੇਦਾਰ ਦੇ ਗਲ ਵਿਚ ਸਿਰਪਾਉ ਅਤੇ ਹੱਥ ਵਿੱਚ ਸ੍ਰੀ ਸਾਹਿਬ ਦੇਕੇ ਸਨਮਾਨਿਤ ਕਰਕੇ ਇਹਨਾਂ ਕਾਤਲਾਂ ਦੇ ਕਰਿੰਦੇ ਹੋਣ ਦਾ ਸਬੂਤ ਦੇ ਦਿੱਤਾ ਹੈ।
     ਖਾਲਸਾ ਜੀ ਇਹਨਾਂ ਲੋਕਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਸਨਮਾਨ ਕੀ ਇਸ ਲਈ ਕੀਤਾ ਗਿਆ ਹੈ ਕਿ ਇਸ ਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਸੀ ਜਾਂ ਇਹ ਸਨਮਾਨ ਉਹਨਾਂ ਕਾਂਗਰਸੀ ਹੁਕਮਰਾਨਾਂ ਵਲੋਂ “ਸ੍ਰੀ ਅਕਾਲ ਤਖਤ ਸਾਹਿਬ” ਨੂੰ ਢਾਹੁਣ ਬਦਲੇ ਕੀਤਾ ਗਿਆ ਹੈ। ਜਾਂ ਫਿਰ ਇਹ ਸਨਮਾਨ ਇਸ ਲਈ ਕੀਤਾ ਗਿਆ ਕਿ ਬਾਜਵਾ ਤੈਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਹੁਕਮਰਾਨਾਂ ਨੇ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ ਜਾਂ ਫਿਰ ਇਸ ਕਰਕੇ ਕਿ ਉਹਨਾਂ ਹੁਕਮਰਾਨਾਂ ਨੇ ਸਾਡੀਆਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਸੀ ਜਾਂ ਫਿਰ ਇਹ ਸਨਮਾਨ ਇਸ ਕਰਕੇ ਕੀਤਾ ਗਿਆ ਹੈ ਕਿ ਬਾਜਵਾ ਤੈਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਇਆ ਸੀ।
     ਖਾਲਸਾ ਜੀ, “ਸ੍ਰੀ ਅਕਾਲ ਤਖ਼ਤ ਸਾਹਿਬ” ਦਾ ਬਾਈਕਾਟ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਦਾ ਸਨਮਾਨ ਕਰਨ ਵਾਲੇ ਇਹ ਦਿੱਲੀ ਦਰਬਾਰ ਦੇ ਕਰਿੰਦੇ ਕੀ ਤੁਹਾਨੂੰ ਅਜ਼ਾਦੀ ਲੈ ਕੇ ਦੇਣਗੇ? ਕੀ ਇਹ ਲੋਕ ਹਨ ਸਾਡੇ ਅਜ਼ਾਦੀ ਦੇ ਸੰਘਰਸ਼ ਦੇ ਅਤੇ ਸਾਡੇ ਸ਼ਹੀਦਾਂ ਦੇ ਵਾਰਿਸ? ਕੀ ਇਹਨਾਂ ਤੇ ਭਰੋਸਾ ਕਰਨਾ ਅਤੇ ਇਹਨਾਂ ਦੀ ਮਦਦ ਕਰਨਾ ਕਾਤਲਾਂ ਦੀ ਹੀ ਮਦਦ ਕਰਨਾ ਨਹੀਂ ਹੈ? ਇਹ ਸਮੁੱਚੇ ਖਾਲਸਾ ਪੰਥ ਲਈ ਬਹੁਤ ਹੀ ਗੰਭੀਰ ਸੋਚ ਵਿਚਾਰ ਦਾ ਵਿਸ਼ਾ ਹੈ। ਕਿਉਂਕਿ ਦੁਸ਼ਮਣਾਂ ਵਲੋਂ ਸਿੱਖ ਸੰਘਰਸ਼ ਤੇ ਕੀਤੇ ਕਬਜ਼ੇ ਨੂੰ ਛੁਡਾਏ ਬਿਨਾਂ ਅਸੀਂ ਆਪਣੀ ਮੰਜਿਲ ਵੱਲ ਨੂੰ ਕਦਮ ਨਹੀਂ ਵਧਾ ਸਕਾਂਗੇ।
     ਖਾਲਸਾ ਜੀ, ਇਹਨਾਂ ਪੰਥਕ ਮਾਖੌਟੇ ਵਿੱਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਦੀ ਬਦੌਲਤ ਹੀ ਅੱਜ ਉਹ ਕਾਂਗਰਸੀ ਜਿਹਨਾਂ ਦੇ ਇਸ਼ਾਰਿਆਂ ਤੇ ਪੰਜਾਬ ਦੇ ਧਰਤੀ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਹਜ਼ਾਰਾਂ ਨਿਰਦੋਸ਼ ਸਿੱਖ ਨੋਜਵਾਨਾਂ ਦਾ ਕਤਲੇਆਮ ਕੀਤਾ ਸੀ, ਉਹਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਦਾ ਥਾਪਿਆ ਪੰਜਾਬ ਦਾ ਨਵਾਂ ਸੂਬੇਦਾਰ ਹੀ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰਕੇ ਸਾਡੇ ਅੱਲੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਅੱਜ ਹੋਰ ਵੀ ਜਿਹੜੇ ਲੋਕ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰ ਰਹੇ ਹਨ, ਇਹਨਾਂ ਸਾਰਿਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਆਪਣੀ ਤਰੱਕੀ ਖੁਸ ਜਾਣ ਦੇ ਰੋਸ ਵਜੋਂ ਇਹ ਪੁਲਿਸ ਅਧਿਕਾਰੀ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਬਿਆਨ ਨਾ ਦਿੰਦੇ ਤਾਂ ਫਿਰ ਕੀ ਕਿਸੇ ਜਾਂਚ ਦੀ ਜਰੂਰਤ ਨਹੀਂ ਸੀ? ਜਦੋਂ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ ਜਾ ਰਹੀ ਸੀ, ਉਸ ਸਮੇਂ ਇਹ ਲੋਕ ਕੀ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਸਨ? ਉਸ ਸਮੇਂ ਇਹਨਾਂ ਵਲੋਂ ਕਿਸੇ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ ਗਈ? ਉਸ ਸਮੇਂ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕਿਸੇ ਅਦਾਲਤ ਵਿੱਚ ਕੋਈ ਪਟੀਸ਼ਨ ਕਿਉਂ ਨਹੀਂ ਪਾਈ ਗਈ? ਉਸ ਸਮੇਂ ਇਹਨਾਂ ਨੇ ਸੜਕਾਂ ਤੇ ਨਿਕਲ ਕੇ ਕੋਈ ਸੰਘਰਸ਼ ਕਿਉਂ ਨਹੀਂ ਕੀਤਾ?
     ਖਾਲਸਾ ਜੀ, ਹੁਣ ਜਦੋਂ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਕਾਤਲਾਂ ਦੇ ਖਿਲਾਫ ਸਾਰੇ ਸਬੂਤ ਨਸ਼ਟ ਕਰ ਦਿੱਤੇ ਹਨ, ਹੁਣ ਕਿਸੇ ਵੀ ਕਾਤਲ ਨੂੰ ਕੋਈ ਸਜ਼ਾ ਨਹੀਂ ਦਿਵਾਈ ਜਾ ਸਕਦੀ ਅਜਿਹੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਕਾਤਲਾਂ ਤੋਂ ਹੀ ਇਨਸਾਫ ਦੀ ਉਮੀਦ ਕਰਨਾ, ਕਿਸੇ ਜਾਂਚ ਦੀ ਮੰਗ ਕਰਨਾ, ਉਹ ਵੀ ਉਸ ਪ੍ਰਧਾਨ ਮੰਤਰੀ ਤੋਂ ਜਿਸ ਦੀ ਬੁਕਲ ਵਿੱਚ ਅੱਜ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ, ਬਲਾਤਕਾਰੀ ਬਹੁਤ ਹੀ ਹਿਫਾਜ਼ਤ ਨਾਲ ਬੈਠੇ ਹਨ ਜਾਂ ਉਸ ਮੁੱਖ ਮੰਤਰੀ ਤੋਂ ਜਾਂਚ ਦੀ ਮੰਗ ਕਰਨਾ ਜਿਸ ਦੇ ਰਾਜ ਦੀ ਪੁਲਿਸ ਦਾ ਮੁੱਖੀ ਹੀ ਸਿੱਧੇ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਰਿਹਾ ਹੋਵੇ, ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕਰਨਾ ਹੀ ਹੈ। ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰਨ ਵਾਲੇ ਜ਼ਿਆਦਾਤਰ ਲੋਕ ਸਮੇਂ ਸਮੇਂ ਤੇ ਸਿੱਖ ਨੋਜਵਾਨਾਂ ਦੇ ਕਤਲੇਆਮ ਲਈ ਜਿੰਮੇਵਾਰ ਕਾਂਗਰਸ ਦੇ ਨੇੜੇ ਦੇ ਸਾਥੀ ਰਹੇ ਹਨ।
     ਖਾਲਸਾ ਜੀ, ਅੱਜ ਸਾਨੂੰ ਇਸ ਸੱਚ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਭਾਰਤੀ ਹੁਕਮਰਾਨਾਂ ਤੋਂ ਅਤੇ ਭਾਰਤੀ ਅਦਾਲਤਾਂ ਤੋਂ ਇਨਸਾਫ ਨਹੀਂ ਮਿਲੇਗਾ। ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਆਪਣੇ ਕੌਮੀ ਫਰਜ਼ਾਂ ਪ੍ਰਤੀ ਸੁਹਿਰਦ ਨਾ ਹੋਣ ਕਾਰਣ ਅਤੇ ਦੋਹਰੇ ਕਿਰਦਾਰ ਕਾਰਣ ਸਮੇਂ ਸਮੇਂ ਤੇ ਹਿੰਦੋਸਤਾਨ ਹੁਕਮਰਾਨ ਅਤੇ ਅਦਾਲਤਾਂ ਸਾਨੂੰ ਜਲੀਲ ਕਰਦੀਆਂ ਰਹਿੰਦੀਆਂ ਹਨ ਅਤੇ ਕਰਦੀਆਂ ਰਹਿਣਗੀਆਂ। ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਸਿਰਫ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਹੋਣ ਕਾਰਣ, ਇਹਨਾਂ ਦੀਆਂ ਗੱਲਾਂ ਅਤੇ ਇਹਨਾਂ ਦੇ ਜੀਵਨ ਵਖੋ-ਵੱਖ ਤਰ੍ਹਾਂ ਦੇ ਹੋਣ ਕਾਰਣ ਹੀ ਇਹ ਲੋਕ ਕਦੇ ਵੀ ਕੌਮੀ ਭਾਵਨਾਵਾਂ ਦੀ ਅਗਵਾਈ ਨਹੀਂ ਕਰ ਸਕੇ। ਕਿਸੇ ਵੀ ਅਦਾਲਤੀ ਵਿਤਕਰੇ ਜਾਂ ਹੁਕਮਰਾਨਾਂ ਵਲੋਂ ਕੀਤੇ ਵਿਤਕਰੇ ਤੋਂ ਬਾਅਦ ਇਹਨਾਂ ਵਲੋਂ ਕਹਿਣਾ ਕਿ “ਇਸ ਦੇਸ਼ ਵਿੱਚ ਸਾਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਇਸ ਫੈਸਲੇ ਨਾਲ ਸਾਨੂੰ ਗੁਲਾਮੀ ਦਾ ਅਹਿਸਾਸ ਹੋਇਆ ਹੈ, ਹੁਣ ਸਾਨੂੰ ਆਪਣੇ ਵੱਖਰੇ ਘਰ “ਖਾਲਿਸਤਾਨ” ਦੀ ਜ਼ਰੂਰਤ ਹੈ, ਇਹਨਾਂ ਵਲੋਂ ਦਿੱਤੇ ਇਹ ਬਿਆਨ ਅਸੀਂ ਅਕਸਰ ਅਖਬਾਰਾਂ ਵਿੱਚ ਪੜਦੇ ਰਹਿੰਦੇ ਹਾਂ। ਪਰ ਇਹ ਲੋਕ ਗੁਲਾਮੀ ਦੇ ਅਹਿਸਾਸ ਦੀਆਂ ਗੱਲਾਂ ਕਰਨ ਤੋਂ ਬਾਅਦ ਅਗਲੇ ਹੀ ਪਲ ਹੂਟਰ ਮਾਰਦੀਆਂ ਕਾਰਾਂ ਦੇ ਕਾਫਲੇ ਵਿੱਚ ਸਵਾਰ ਹੋ ਕੇ ਉੱਚ ਅਹੁਦਿਆਂ ਤੇ ਵਿਰਾਜਮਾਨ ਬੈਠੇ ਹੁਕਮਰਾਨਾਂ ਦੀ ਤਰ੍ਹਾਂ ਪੂਰਨ ਅਜਾਦੀ ਦਾ ਆਨੰਦ ਮਾਨ ਰਹੇ ਹੁੰਦੇ ਹਨ। ਇਹ ਲੋਕ ਸਿਰਫ ਗੱਲਾਂ ਹੀ ਗੁਲਾਮੀ ਦੇ ਅਹਿਸਾਸ ਦੀਆਂ ਕਰਦੇ ਹਨ ਪਰ ਇਹਨਾਂ ਦਾ ਜੀਵਨ ਦੁਨਿਆਵੀ ਐਸ਼ੋਅਰਾਮ ਨਾਲ ਭਰਪੂਰ ਹੈ। ਖਾਲਸਾ ਜੀ, ਗੁਲਾਮੀ ਦਾ ਅਹਿਸਾਸ ਅਤੇ ਉੱਚ ਅਹੁਦਿਆਂ ਦਾ ਅਨੰਦ ਇੱਕੋ ਸਮੇਂ ਨਹੀਂ ਹੋ ਸਕਦੇ ਹਨ।
     ਖਾਲਸਾ ਜੀ, ਗੁਲਾਮੀ ਦਾ ਅਹਿਸਾਸ ਸਾਡੇ ਅਣਖੀ ਸਿੱਖ ਨੌਜਵਾਨਾਂ ਨੂੰ 29 ਸਾਲ ਪਹਿਲਾਂ ਉਦੋਂ ਹੀ ਹੋ ਗਿਆ ਸੀ, ਜਦੋਂ ਦਿੱਲੀ ਦੇ ਤਖਤ ਤੇ ਬੈਠੇ ਹਿੰਦੋਸਤਾਨੀ ਹੁਕਮਰਾਨਾਂ ਨੇ ਸਾਡੇ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ “ਸ੍ਰੀ ਅਕਾਲ ਸਖਤ ਸਾਹਿਬ” ਨੂੰ ਢਹਿ ਢੇਰੀ ਕਰ ਦਿੱਤਾ ਸੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ। ਗੁਲਾਮੀ ਦਾ ਅਹਿਸਾਸ ਸਾਡੇ ਅਣਖੀ ਵੀਰਾਂ ਨੂੰ ਉਸ ਸਮੇਂ ਹੋ ਗਿਆ ਸੀ ਜਦੋਂ ਦਿੱਲੀ ਦੀਆਂ ਗਲ਼ੀਆਂ ਵਿੱਚ ਤਿੰਨ ਦਿਨ ਸਰਕਾਰੀ ਤੰਤਰ ਨੇ ਕਾਤਲਾਂ ਦਾ ਰੂਪ ਧਾਰਨ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸਾਡੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਕੋਹ ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਿਸੇ ਇੱਕ ਵੀ ਕਾਤਲ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਕਾਤਲਾਂ ਦੇ ਟੋਲੇ ਦੇ ਮੁੱਖੀ ਰਾਜੀਵ ਗਾਂਧੀ ਨੇ ਸਾਰੇ ਹੀ ਕਾਤਲਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ। ਖਾਲਸਾ ਜੀ, ਸਾਡੇ ਅਣਖੀ ਵੀਰ ਆਪਣੇ ਸਿਰਾਂ ਤੇ ਕਫਨ ਬੰਨ ਕੇ ਕੌਮ ਦੇ ਪੈਰਾਂ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਘਰੋਂ ਨਿਕਲੇ ਫਿਰ ਕਦੇ ਵਾਪਸ ਨਹੀਂ ਆਏ, ਹੱਸ ਹੱਸ ਕੇ ਆਪਣੇ ਧਰਮ, ਆਪਣੀ ਕੌਮ ਤੇ ਕੁਰਬਾਨ ਹੋ ਗਏ।
     ਖਾਲਸਾ ਜੀ, ਅੱਜ ਜੇਕਰ 29 ਸਾਲਾਂ ਬਾਅਦ ਸਾਡੇ ਤਖ਼ਤ ਸਹਿਬਾਨ ਦੇ ਜੱਥੇਦਾਰ ਸਾਹਿਬਾਨ ਨੂੰ ਵੀ ਗੁਲਾਮੀ ਦਾ ਅਹਿਸਾਸ ਹੋਇਆ ਹੈ, ਆਪਣੇ ਵੱਖਰੇ ਘਰ “ਖਾਲਿਸਤਾਨ” ਦੀ ਜਰੂਰਤ ਮਹਿਸੂਸ ਹੋਈ ਹੈ ਤਾਂ ਇਹਨਾਂ ਭਾਵਨਾਵਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਹਨਾਂ ਦੇ ਅੰਦਰ ਉਪਜਿਆ ਗੁਲਾਮੀ ਦਾ ਅਹਿਸਾਸ ਸੱਚਾ ਹੈ ਤਾਂ ਫਿਰ ਸਿੰਘ ਸਹਿਬਾਨ ਦਾ ਇਹ ਫਰਜ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਹਿਬ ਤੇ ਪੰਜ ਤਖ਼ਤ ਸਹਿਬਾਨ ਦੇ ਜੱਥੇਦਾਰ ਸਹਿਬਾਨ ਦੀ ਇੱਕਤਰਤਾ ਬੁਲਾਈ ਜਾਵੇ, ਸਿੱਖ ਕੌਮ ਦੇ ਸਮੁੱਚੇ ਬੁੱਧੀਜੀਵੀਆਂ ਨੂੰ ਬੁਲਾ ਕੇ ਇਸ ਗੱਲ ਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਮੌਜੂਦਾ ਸਮੇਂ ਅਤੇ ਹਾਲਤਾਂ ਦੇ ਅਨੁਸਾਰ ਕੌਮ ਦੇ ਗਲ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਣ ਲਈ ਕਿਸ ਮੋਰਚੇ ਤੇ ਕਿਸ ਤਰ੍ਹਾਂ ਸੰਘਰਸ਼ ਲੜਿਆ ਜਾਵੇ, ਕਿਵੇਂ ਕੌਮ ਦਾ ਕੋਈ ਨੁਕਸਾਨ ਕਰਵਾਏ ਵਗੈਰ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾਣ, ਕਿਵੇਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਦਾ ਲਈ ਰਾਜਸੀ ਤੌਰ ਤੇ ਖਤਮ ਕੀਤਾ ਜਾਵੇ, ਕਿਵੇਂ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਨੂੰ ਉਹਨਾਂ ਦੇ ਕੌਮੀ ਫਰਜਾਂ ਦਾ ਅਹਿਸਾਸ ਕਰਵਾਇਆ ਜਾਵੇ। ਪਰ ਖਾਲਸਾ ਜੀ, ਅਸੀਂ ਇਸ ਸੱਚ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਲੋਕ ਸਿਰਫ ਅਖਬਾਰੀ ਬਿਆਨਬਾਜੀ ਤੱਕ ਹੀ ਸੀਮਤ ਰਹਿਣਗੇ ਕਿਉਂਕਿ ਅਜਾਦੀ ਦਾ ਮਾਰਗ ਕੁਰਬਾਨੀ ਦਾ ਮਾਰਗ ਹੈ ਆਪਣਾ ਸੱਬ ਕੁਝ ਕੁਰਬਾਨ ਕਰ ਦੇਣ ਦਾ ਮਾਰਗ ਹੈ, ਉਂਚ ਅਹੁਦਿਆਂ ਅਤੇ ਲਾਲ ਬੱਤੀਆਂ ਦੀ ਲਾਲਸਾ ਰੱਖਣ ਵਾਲੇ ਲੋਕ ਇਸ ਮਾਰਗ ਦੇ ਪਾਂਧੀ ਕਦੇ ਵੀ ਨਹੀਂ ਬਣ ਸਕਦੇ।
     ਖਾਲਸਾ ਜੀ, ਅੱਜ ਖਾਲਸਾ ਪੰਥ ਨੂੰ ਜਰੂਰਤ ਇਸ ਗੱਲ ਦੀ ਹੈ ਕਿ ਅਸੀਂ ਕਾਤਲਾਂ ਤੋਂ ਹੀ ਇਨਸਾਫ ਮੰਗ ਕੇ ਆਪਣਾ ਅਪਮਾਨ ਕਰਵਾਉਣ ਦੀ ਬਜਾਏ ਕੌਮੀ ਦਰਦ ਅਤੇ ਕੌਮੀ ਫਰਜ਼ਾਂ ਦੀ ਲੋਅ ਨੂੰ ਆਪਣੇ ਸੀਨਿਆਂ ਵਿੱਚ ਬਾਲਕੇ ਆਪਣਾ ਭਵਿੱਖ ਆਪ ਤਹਿ ਕਰਨ ਲਈ ਜਮੀਨੀ ਪੱਧਰ ਤੇ ਸਖ਼ਤ ਮਿਹਨਤ ਕਰੀਏ। ਇਸ ਦੇ ਲਈ ਸਾਨੂੰ ਕਹਿਣੀ ਅਤੇ ਕਰਣੀ ਦੇ ਇੱਕ ਆਗੂਆਂ ਦੀ ਜਰੂਰਤ ਹੈ, ਸਾਨੂੰ ਉਨ੍ਹਾਂ ਆਗੂਆਂ ਦੀ ਜਰੂਰਤ ਹੈ ਜਿਹੜੇ ਆਪਣੇ ਕੌਮੀ ਫਰਜ਼ਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਦਾ ਮਾਦਾ ਰੱਖਦੇ ਹੋ, ਜਿਹੜੇ ਸਿਰਫ ਸੱਚ ਨੂੰ ਆਪਣੇ ਗੁਰੂ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸਿਰਫ ਤੇ ਸਿਰਫ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੋਚਣ। ਜਿਹੜੇ ਦਿੱਲੀ ਤਖ਼ਤ ਦੇ ਅਤੇ ਹੋਰ ਰਾਜਸੀ ਆਗੂਆਂ ਦੇ ਗੁਪਤ ਏਜੰਡੇ ਲਾਗੂ ਕਰਕੇ ਕੌਮੀ ਭਾਵਨਾਵਾਂ ਨਾਲ ਧੌਖਾ ਨਾ ਕਰਨ।
     ਖਾਲਸਾ ਜੀ, ਮੈਦਾਨ ਖਾਲੀ ਪਿਆ ਹੈ। ਅੱਜ ਜਰੂਰਤ ਹੈ ਸੱਚੇ ਦਿਲੋਂ ਇਸ ਵਿੱਚ ਕੁੱਦਣ ਦੀ। ਜਿਹੜਾ ਵੀ ਕੋਈ ਆਗੂ, ਕੋਈ ਪਾਰਟੀ ਸਿੱਖੀ ਸਿਧਾਂਤਾਂ ਦੀ ਰਖਵਾਲੀ ਕਰਨ ਲਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਵੇਗੀ। ਮੇਰੇ ਵੱਲੌਂ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਕਿਉਂਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ।
     ਖਾਲਸਾ ਜੀ, ਮੇਰੇ ਉਂਪਰ ਦਰਜ ਸਾਰੇ ਕੇਸ ਖਤਮ ਹੋਣ ਤੋਂ ਬਾਅਦ ਜੋ ਮੈਨੂੰ ਪਟਿਆਲਾ ਜੇਲ੍ਹ ਤੋਂ ਕਿਤੇ ਹੋਰ ਤਬਦੀਲ ਕਰਨ ਬਾਰੇ ਕਿਹਾ ਜਾ ਰਿਹਾ ਹੈ, ਇਸ ਬਾਰੇ ਮੇਰਾ ਇਹੀ ਕਹਿਣਾ ਹੈ ਕਿ ਨਾ ਤਾਂ ਮੈਂ ਚੰਡੀਗੜ੍ਹ ਜੇਲ੍ਹ ਪ੍ਰਸਾਸ਼ਨ ਨੂੰ ਜਨਵਰੀ 2010 ਵਿੱਚ ਮੈਨੂੰ ਪਟਿਆਲਾ ਜੇਲ੍ਹ ਭੇਜਣ ਬਾਰੇ ਕਿਹਾ ਸੀ, ਨਾਂ ਹੀ ਮੈਂ ਪਟਿਆਲਾ ਜੇਲ ਪ੍ਰਸਾਸ਼ਨ ਨੂੰ ਕਦੇ ਇੱਥੇ ਹੀ ਰਹਿਣ ਬਾਰੇ ਜਾਂ ਕਿਤੇ ਹੋਰ ਭੇਜਣ ਬਾਰੇ ਕਿਹਾ ਹੈ। ਖਾਲਸਾ ਜੀ, ਜੇਕਰ ਮੈਨੂੰ ਸਵੇਰੇ ਸ਼ਾਮ ਦਿੱਤੀਆਂ ਜਾ ਰਹੀਆਂ 4-4 (ਚਾਰ-ਚਾਰ) ਰੋਟੀਆਂ ਨਾਲ ਪੰਜਾਬ ਦੇ ਖਜਾਨੇ ਤੇ ਭਾਰੀ ਬੋਝ ਪੈਂਦਾ ਹੈ ਤਾਂ ਇਹ ਮੌਜੂਦਾ ਹੁਕਮਰਾਨ ਅਤੇ ਜੇਲ੍ਹ ਪ੍ਰਸਾਸ਼ਨ ਮੈਨੂੰ ਕਿਤੇ ਵੀ ਹੋਰ ਭੇਜ ਸਕਦੇ ਹਨ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਨਾ ਹੀ ਮੈਂ ਇਸ ਬਾਰੇ ਕਦੇ ਕਿਸੇ ਨੂੰ ਕੋਈ ਬੇਨਤੀ ਕੀਤੀ ਹੈ, ਨਾ ਹੀ ਕਦੇ ਕਰਾਂਗਾ। ਇਹਨਾਂ ਲੋਕਾਂ ਦੀ ਮੈਨੂੰ ਜਿੱਥੇ ਵੀ ਭੇਜਣ ਦੀ ਮਰਜੀ ਹੈ ਭੇਜ ਦੇਣ, ਆਪਣਾ ਹੱਕ ਅਤੇ ਸੱਚ ਦਾ ਸੰਘਰਸ਼ ਹਰ ਜਗ੍ਹਾਂ ਜਾਰੀ ਰਹੇਗਾ। ਇਸ ਸਬੰਧੀ ਹਰ ਕਿਸੇ ਦਾ ਆਪਣਾ-ਆਪਣਾ ਕਰਮ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਵੇਗਾ।
     ਖਾਲਸਾ ਜੀ, ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਖਾਲਸਾ ਪੰਥ ਵਲੋਂ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਮੈਂ ਹਮੇਸ਼ਾ ਖਾਲਸਾ ਪੰਥ ਦਾ ਰਿਣੀ ਰਹਾਂਗਾ। ਮੇਰਾ ਹਰ ਸਾਹ ਹਮੇਸ਼ਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਰਹੇਗਾ।

ਹਮੇਸ਼ਾ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ

ਤੁਹਾਡਾ ਆਪਣਾ
ਮਿਤੀ -03-08-2013
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16,
ਕੇਂਦਰੀ ਜੇਲ੍ਹ, ਪਟਿਆਲਾ, ਪੰਜਾਬ।


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼। Dal Khalsa Alliance

ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਭਾਰਤ ਇਸ ਸਮੇਂ ਆਪਣੀ ਅਨੇਕਤਾ ਵਿੱਚ ਏਕਤਾ ਦੇ ਗੁਲਦਸਤੇ ਵਿੱਚ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਭਾਂਤ-ਸੁਭਾਂਤੇ ਫੁੱਲ ਖਿੜਾਈ ਬੈਠਾ ਹੈ। ਇਸ ਗੁਲਦਸਤੇ ਵਿੱਚੋਂ ਸਿੱਖਾਂ ਅਤੇ ਮੁਸਲਮਾਨਾਂ ਦੀ ਫੁੱਲਾਂ ਰੂਪੀ ਹੋਂਦ ਨੂੰ  ਗੁਲਦਸਤੇ ਵਿੱਚੋਂ ਬਾਹਰ ਕੱਢਣ ਲਈ ਦੇਸ਼ ਦੀ ਇੱਕ ਬਹੁਗਿਣਤੀ  ਕਾਂਗਰਸ ਅਤੇ ਭਾਜਪਾ ਦੇ ਰੂਪ ਵਿੱਚ ਸਰਗਰਮ ਹੈ। ਉਸ ਦੇ ਨਾਲ ਹੀ ਦੇਸ਼ ਦੇ ਕਥਿਤ ਦੇਸ਼ ਭਗਤੀ ਵਾਲੇ ਅਤੇ ਆਪਣੇ ਆਪ ਨੂੰ ਇਸ ਦੇਸ਼ ਭਗਤੀ ਦੀ ਮੁੱਖ ਧਾਰਾ ਵਿੱਚ ਸਭ ਤੋਂ ਅੱਗੇ ਖੜ੍ਹੇ ਸਾਬਤ ਕਰਨ ਲਈ ਅਖਬਾਰਾਂ ਅਤੇ ਇਲੈਕਟ੍ਰਾਨਿਕ ਚੈਨਲਾਂ ਦੇ ਰੂਪ ਵਿੱਚ ਸਰਗਰਮ ਮੀਡੀਆ ਗਰੁੱਪ ਵੀ  ਸਿੱਖ ਅਤੇ ਮੁਸਲਮਾਨ ਘੱਟ ਗਿਣਤੀਆਂ ਨੂੰ ਇਸ ਦੇਸ਼ ਵਿੱਚ ਬੇਗਾਨੇ ਹੋਣ ਦਾ ਅਹਿਸਾਸ ਕਰਵਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੰਦੀਆਂ। ਕਾਂਗਰਸ, ਭਾਜਪਾ ਅਤੇ ਇਨ੍ਹਾਂ ਦੀਆਂ ਨੀਤੀਆਂ ਨੂੰ ਘੱਟ ਗਿਣਤੀਆਂ ਵਿਰੋਧੀ ਹੋਰ ਮਜ਼ਬੂਤ ਬਣਾਉਣ ਲਈ ਇਨ੍ਹਾਂ ਨਾਲ ਸੰਬਧਿਤ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਜੱਥੇਬੰਦੀਆਂ ਤਾਂ ਸਰਗਰਮ ਹਨ ਹੀ, ਇਸ ਦੇ ਨਾਲ ਹੀ ਇਹ ਸਾਰੀਆਂ ਅਤੇ ਕਥਿਤ ਮੁੱਖ ਧਾਰਾ ਦੇ ਦੇਸ਼ ਭਗਤੀ ਦੇ ਨਕਾਬ ਵਾਲੇ ਮੀਡੀਆ ਗਰੁੱਪਾਂ ਵੱਲੋਂ ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾਉਣ  ਅਤੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਕਰਨ ਲਈ ਰਲ-ਮਿਲ ਕੇ  ਸਾਜਿਸ਼ਾਂ ਰਚੀਆਂ ਜਾਂਦੀਆਂ ਹਨ। ਜਦੋਂ ਹੀ ਘੱਟ ਗਿਣਤੀਆਂ ਨੂੰ ਆਪਣੀ ਮਜ਼ਬੂਤੀ  ਲਈ ਕੰਮ ਕਰਨ ਦਾ ਕੋਈ ਸਿਆਸੀ ਸੱਤਾ ਜਾਂ ਆਪਸੀ ਏਕਤਾ ਵਾਲਾ ਪਲੇਟਫਾਰਮ ਮਿਲਦਾ ਹੈ ਤਾਂ ਇਹ ਘੱਟ ਗਿਣਤੀਆਂ ਵਿਰੋਧੀ ਤਾਕਤਾਂ ਉਸ ਪਲੇਟਫਾਰਮ ਨੂੰ ਢਹਿ-ਢੇਰੀ ਕਰਨ ਲਈ ਆਪਣੇ ਸਾਂਝੇ ਏਜੰਡੇ ਨਾਲ ਖੁੱਲ੍ਹੇਆਮ ਮੈਦਾਨ ਵਿੱਚ ਨਿਤਰ ਆਉਂਦੀਆਂ ਹਨ। ਤਾਜਾ ਮਾਮਲਾ ਸਿੱਖਾਂ ਦੇ ਨਾਨਕਸ਼ਾਹੀ ਸੰਮਤ ਵਾਲੇ ਕੈਲੰਡਰ ਵਾਲਾ ਹੀ ਲਿਆ ਜਾਵੇ ਤਾਂ ਇਸ ਕੈਲੰਡਰ ਨੂੰ ਲੈ ਕੇ ਸਿੱਖਾਂ ਵਿੱਚ ਪਾਏ ਜਾਂਦੇ ਮਤਭੇਦਾਂ ਨੂੰ ਹਵਾ ਦੇ ਕੇ ਇਹ ਕਥਿਤ ਮੀਡੀਆ ਗਰੁੱਪ ਇਸ ਤਰ੍ਹਾਂ ਦੀ ਪੀਲੀ ਪੱਤਰਕਾਰੀ ਕਰ ਰਹੇ ਹਨ ਕਿ ਇਨ੍ਹਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸਿੱਖਾਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਖਬਰ ਸਬੰਧੀ ਆਪਣੇ ਅਖਬਾਰਾਂ ਅਤੇ ਚੈਨਲਾਂ ਵਿੱਚ ਇੱਕ ਵੀ ਲਾਈਨ ਦੇਣ ਤੋਂ ਗੁਰੇਜ ਕਰਦਾ ਇਹ ਮੀਡੀਆ ਸਿੱਖਾਂ ਵਿੱਚ ਫੁੱਟ ਪਾਉਣ ਦੀਆਂ ਖਬਰਾਂ ਵਿਸ਼ੇਸ਼ ਸੁਰਖੀਆਂ ਤਹਿਤ ਸਫਿਆਂ ਦੇ ਸਫੇ ਭਰ ਭਰ ਕੇ ਛਾਪ ਰਿਹਾ ਹੈ। ਇਹ ਵੀ ਹੈਰਾਨੀ ਹੈ ਕਿ ਕਈ ਕਾਮਰੇਡ ਕਿਸਮ ਦੇ ਵੱਡੇ ਛੋਟੇ ਪੱਤਰਕਾਰ ਜਿਨ੍ਹਾਂ ਦਾ ਧਰਮਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਵੀ ਸਿੱਖਾਂ ਵਿੱਚ  ਫੁੱਟ ਪਾਉਣ ਦੀਆਂ ਖਬਰਾਂ ਚਟਕਾਰੇ ਲਗਾ ਕੇ ਛਾਪ ਰਹੇ ਹਨ। ਕੀ ਇਹ ਮੀਡੀਆ ਗਰੁੱਪ ਅਜਿਹਾ ਕਰਕੇ ਸਿੱਖ ਕੌਮ ਨੂੰ ਆਪਸ ਵਿੱਚ ਲੜਾ ਕੇ ਕਮਜ਼ੋਰ ਕਰ ਸਕਣਗੇ? ਪਿਛਲੇ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਦਾ ਜਵਾਬ ‘‘ਨਹੀਂ’’ ਹੈ। ਦੂਸਰਾ ਮਾਮਲਾ ਮੁਸਲਮਾਨਾਂ ਨਾਲ ਸਬੰਧਿਤ ਮੁਸੱਰਤ ਆਲਮ ਦੀ ਰਿਹਾਈ ਦਾ ਵਿਚਾਰਿਆ ਜਾਵੇ ਤਾਂ ਕਾਂਗਰਸ, ਭਾਜਪਾ, ਇਨ੍ਹਾਂ ਦੀਆਂ ਸਹਾਇਕ ਧਾਰਮਿਕ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਅਤੇ ਇਨ੍ਹਾਂ ਦੇ ਪਿੱਠੂਆਂ ਦੇ ਰੂਪ ਵਿੱਚ ਸਰਗਰਮ  ਦੇਸ਼ ਦੇ ਮੀਡੀਆ ਗਰੁੱਪਾਂ ਨੇ ਇੱਕ ਤਰ੍ਹਾਂ ਅਸਮਾਨ ਸਿਰ ’ਤੇ ਚੁੱਕ ਲਿਆ, ਜਿਵੇਂ ਮੁਸੱਰਤ ਆਲਮ ਦੀ ਰਿਹਾਈ ਨਾਲ ਜੰਮੂ ਕਸ਼ਮੀਰ ਵਿੱਚ ਬਹੁਤ ਵੱਡਾ ਅਪਰਾਧ ਹੋ ਗਿਆ ਹੋਵੇ। ਇਸ ਮਾਮਲੇ ਵਿੱਚ ਦੇਸ਼ ਦੇ ਅੰਗਰੇਜ਼ੀ ‘‘ਹਿੰਦੂ ਮੀਡੀਆ ਗਰੁੱਪ’’ ਨੂੰ ਛੱਡ ਕੇ ਲੱਗਭੱਗ ਸਾਰੇ ਹਿੰਦੀ, ਅੰਗਰੇਜ਼ੀ ਮੁੱਖ ਧਾਰਾ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਟਟੀਰੀ ਵਾਲੀ ਦੌੜ ਦੌੜ ਰਹੇ ਪੰਜਾਬੀ ਦੇ ਕਈ ਕਥਿਤ ਅਖਬਾਰ ਗਰੁੱਪਾਂ ਨੇ ਇਸ ਤਰ੍ਹਾਂ ਚੀਕ-ਚਿਹਾੜਾ ਮਚਾਇਆ ਕਿ ਮੁਸੱਰਤ ਆਲਮ ਦੀ ਰਿਹਾਈ ਨਾਲ ਜੰਮੂ ਕਸ਼ਮੀਰ ਦਾ ਸਮੁੱਚਾ ਵਿਕਾਸ ਰੁਕ ਜਾਵੇਗਾ ਅਤੇ ਇਸ ਇੱਕ ਰਿਹਾਈ ਨਾਲ ਸਮੁੱਚਾ ਦੇਸ਼ ਬਿਖਰ ਜਾਵੇਗਾ। ਦੇਸ਼ ਦੇ ਕੌਮੀ ਪੱਧਰ ਤੇ ਛੱਪਣ ਵਾਲੇ ਅੰਗਰੇਜ਼ੀ ਅਖਬਾਰ ‘‘ਹਿੰਦੂ’’ ਨੇ ਮੁਸੱਰਤ ਆਲਮ ਦੀ ਰਿਹਾਈ ਨੂੰ ਜਾਇਜ਼ ਠਹਿਰਾਇਆ ਅਤੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਸ ਦੀ ਰਿਹਾਈ ਦਾ ਵਿਰੋਧ ਕਰਨ ਜਾਂ ਉਸ ਨੂੰ ਮੁੜ ਜੇਲ੍ਹ ਵਿੱਚ ਡੱਕਣ ਦੀ ਥਾਂ ਉਸ ਦਾ ਰਿਹਾਅ ਹੋਣ ਤੋਂ ਬਾਅਦ ਦਾ ਚਾਲ-ਚਲਣ ਵੇਖਿਆ ਜਾਵੇ। ਦੇਸ਼-ਵਿਦੇਸ਼ ਦੇ ਮਨੁੱਖੀ ਅਧਿਕਾਰ ਜੱਥੇਬੰਦੀਆਂ ਨੇ ਵੀ ਇਹੋ ਹੀ ਕਿਹਾ। ਮੁਸੱਰਤ ਆਲਮ ਦੀ ਰਿਹਾਈ ਦੇ ਮਾਮਲੇ ਵਿੱਚ ਮੂੰਹ ਦੀ ਖਾਣ ਉਪਰੰਤ ਕੇਂਦਰ ਸਰਕਾਰ ਨੂੰ ਵੀ ਇਸੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪਿਆ। ਉਹੀ ਭਾਜਪਾ ਜੋ ਪਹਿਲਾਂ ਮੁਸੱਰਤ ਦੀ ਰਿਹਾਈ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਾ ਕਰਨ ਅਤੇ ਵਾਦੀ ਵਿੱਚ ਸਰਕਾਰ ਦੀ ਥਾਂ ਦੇਸ਼ ਦੀ ਸੁਰੱਖਿਆ ਅਤੇ ਏਕਤਾ  ਨੂੰ ਪਹਿਲ ਦੇਣ ਦੇ ਦਮਗਜੇ ਮਾਰ ਰਹੀ ਸੀ, ਹੁਣ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਸੇ ਭਾਜਪਾ ਦੇ ਆਗੂ ਇਹ ਕਹਿਣ ਲਈ ਮਜ਼ਬੂਰ ਹੋ ਗਏ ਹਨ ਕਿ ਸਾਡੀ ਜੰਮੂ ਕਸ਼ਮੀਰ ਵਿੱਚ ਪੀ.ਡੀ.ਪੀ.-ਭਾਜਪਾ ਗੱਠਜੋੜ ਵਾਲੀ ਸਰਕਾਰ ਵਿਰੁੱਧ ਕਈ ਲੋਕ ਸਾਜਿਸ਼ਾਂ ਕਰ ਰਹੇ ਹਨ। ਦੂਸਰੇ ਪਾਸੇ ਪੀ.ਡੀ.ਪੀ. ਨੇ ਆਪਣਾ ਇਹ ਸਟੈਂਡ ਫਿਰ ਦੁਹਰਾਇਆ ਹੈ ਕਿ ਉਹ ਸੱਤਾ ਦੇ ਲਾਲਚ ਵਿੱਚ ਆਪਣੇ ਮੁਸਲਮਾਨ ਭਾਈਚਾਰੇ ਦੇ ਹੱਕਾਂ, ਹਿੱਤਾਂ ਨਾਲ ਧੋਖਾ ਨਹੀਂ ਕਰੇਗੀ। ਘੱਟ ਗਿਣਤੀਆਂ ਵਿਰੋਧੀ ਸਾਜਿਸ਼ਾਂ ਕਰਨ ਦੌਰਾਨ ਮੂੰਹ ਦੀ ਖਾਣ ਦੇ ਬਾਵਜੂਦ ਘੱਟ ਗਿਣਤੀਆਂ ਨੂੰ ਲੜਾਉਣ ਅਤੇ ਆਪਣੇ ਸਵਾਰਥ ਪੂਰੇ ਕਰਨ ਦਾ ਇਨ੍ਹਾਂ ਜਮਾਤਾਂ ਨੂੰ ਕੁੱਤੇ ਦੀ ਹੱਡੀ ਵਾਲਾ ਸਵਾਦ ਪਿਆ ਹੋਇਆ ਹੈ, ਜਿਸ ਨੂੰ ਇਹ ਕਿਸੇ ਵੀ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦੇ। ਜਿਸ ਤਰ੍ਹਾਂ ਕੁੱਤਾ ਹੱਡੀ ਚੂਸਦਾ ਹੋਇਆ ਆਪਣੇ ਦੰਦ ਤੁੜਵਾ ਬਹਿੰਦਾ ਹੈ ਅਤੇ ਹੱਡੀ ਦੀ ਥਾਂ ਆਪਣਾ ਹੀ ਖੂਨ ਚੂਸ ਕੇ ਸਵਾਦ ਲੈਂਦਾ ਰਹਿੰਦਾ ਹੈ, ਦੇਸ਼ ਵਿੱਚ ਘੱਟ ਗਿਣਤੀਆਂ ਵਿਰੋਧੀ ਇਨ੍ਹਾਂ ਸਿਆਸੀ, ਧਾਰਮਿਕ ਅਤੇ ਕਥਿਤ ਮੀਡੀਆ ਗਰੁੱਪਾਂ ਨਾਲ ਵੀ ਇਹੋ ਹੀ ਹੋਵੇਗਾ। ਜਿਸ ਦੇਸ਼ ਦੀ ਇਹ ਅੱਜ ਏਕਤਾ ਅਤੇ ਮਜ਼ਬੂਤੀ ਦੀ ਚਿੰਤਾ ਕਰ ਰਹੇ ਹਨ, ਇਸ ’ਤੇ ਆਖਰ ਵਿੱਚ ਰਾਜ ਘੱਟ ਗਿਣਤੀਆਂ ਨੇ ਹੀ ਕਰਨਾ ਹੈ ਅਤੇ ਇਨ੍ਹਾਂ ਨੇ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਹੀ ਰੂਪ ਵਿੱਚ ਮਜ਼ਬੂਤ ਕਰਨਾ ਹੈ। ਇਹੋ ਹੀ ਇਤਿਹਾਸ ਦਾ ਸਬਕ ਹੈ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


Posted by
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਸਿੱਖਾਂ ਦੇ ਗਲ ਵਿਚ ਧਾਰਾ 25 ਪਾਇਆ ਗੁਲਾਮੀ ਦਾ ਸੰਗਲ, Dal Khalsa Alliance

ਸਿੱਖਾਂ ਦੇ ਗਲ ਵਿਚ ਧਾਰਾ 25 ਪਾਇਆ ਗੁਲਾਮੀ ਦਾ ਸੰਗਲ, ਕਦੇ ਬਹੁਤ ਠੰਡੇ ਤੇ ਸੀਰਤ ਦਿਮਾਗ ਨਾਲ ਸੋਚਿਉ ?
ਹੋਮੇ ਵਿਚ ਡੁੱਬੇ ਹੋਏ ਸਰਦਾਰਾਂ ਦੀਆਂ ਖੁੰਡੀਆਂ ਮੁੱਛਾਂ ਪੰਡਤਾਂ ਨੇ  ਧਾਰਾ 25 ਕਲਾਜ ਬੀ ਬਣਾਂ ਕਿ ਨੀਵੀਆਂ ਕਰ ਦਿਤੀਆਂ ਹਨ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਿੱਖਾਂ ਦੇ ਗਲ ਵਿਚ ਧਾਰਾ 25 ਪਾਇਆ ਗੁਲਾਮੀ ਦਾ ਸੰਗਲ, ਕਦੇ ਬਹੁਤ ਠੰਡੇ ਤੇ ਸੀਰਤ ਦਿਮਾਗ ਨਾਲ ਸੋਚਿਉ ?
ਹੋਮੇ ਵਿਚ ਡੁੱਬੇ ਹੋਏ ਸਰਦਾਰਾਂ ਦੀਆਂ ਖੁੰਡੀਆਂ ਮੁੱਛਾਂ ਪੰਡਤਾਂ ਨੇ  ਧਾਰਾ 25 ਕਲਾਜ ਬੀ ਬਣਾਂ ਕਿ ਨੀਵੀਆਂ ਕਰ ਦਿਤੀਆਂ ਹਨ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਿੱਖਾਂ ਦੇ ਗਲ ਵਿਚ ਧਾਰਾ 25 ਪਾਇਆ ਗੁਲਾਮੀ ਦਾ ਸੰਗਲ, ਕਦੇ ਬਹੁਤ ਠੰਡੇ ਤੇ ਸੀਰਤ ਦਿਮਾਗ ਨਾਲ ਸੋਚਿਉ ?
ਹੋਮੇ ਵਿਚ ਡੁੱਬੇ ਹੋਏ ਸਰਦਾਰਾਂ ਦੀਆਂ ਖੁੰਡੀਆਂ ਮੁੱਛਾਂ ਪੰਡਤਾਂ ਨੇ  ਧਾਰਾ 25 ਕਲਾਜ ਬੀ ਬਣਾਂ ਕਿ ਨੀਵੀਆਂ ਕਰ ਦਿਤੀਆਂ ਹਨ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਸਿੱਖ ਲੀਡਰੋ ਧਾਰਾ 25 ਬੀ ਦੀ ਸੋਧ ਨਾਂ ਕਰਵਾਉਣਾਂ। ਤੁਸੀਂ ਸਿੱਖ ਕੌਮ ਨੂੰ  ਨੂੱੜ ਕਿ ਹਿੰਦੂਵਾਂ ਹੁੱਕਮਰਾਨਾਂ ਮਹੁੱਰੇ ਸੁੱਟ ਚੱਲੇ ਹੋ ।ਇਹਨਾਂ ਨੇ ਕਲਮ ਦੇ ਨਾਲ ਹੀ ਸਿੱਖੀ ਵਿਰਸੇ, ਸਿੱਖ ਧਰਮ ਦੀ ਅੱਡਰੀ ਅਜਾਦ ਹੱਸਤੀ ਨੂੰ ਮੰਨਣ ਤੋਂ ਇੰਨਕਾਰ ਕਰਦੇ ਹੋਏ ਤੁਹਾਨੂੰ ਹਿੰਦੂ ਧਰਮ ਦਾ ਇਕ ਹਿੱਸਾ ਇਕ ਅੰਗ ਹੀ ਹੈ, ਕਰਾਰ ਦੇ ਕਿ ਹਿੰਦੂ ਪਰਸਨਲ ਲਾਅ ਵਿਚ ਨੂੱੜ ਲਿਆ ਹੈ। ਇਸ ਹੀ ਕਰਕੇ ਸਭ ਸਿੱਖੀ ਕਾਰਜ ਵਿਹਾਰਾਂ ਉਪਰ ਹਿੰਦੂ ਮੋਹਰਾਂ ਹੀ ਲੱਗਦੀਆਂ ਹਨ। ਸਿੱਖੀ ਦੀਆਂ ਨਹੀਂ, ਇਸ ਨਾਲ ਸਿੱਖਾਂ ਦੀ ਸੁਤੰਤਰ ਅੱਡਰੀ ਅਜਾਦ ਹੱਸਤੀ ਦਾ ਇਹਨਾਂ ਸਫਾਇਆ ਕਰ ਦਿੱਤਾ ਹੈ। ਸਿੱਖਾ ਦਾ  ਅਜਾਦ ਅਨੰਦ ਮੈਰਿਜ ਐਕਟ 1909 ਭੀ ਇਹਨਾਂ 2012 ਵਿਚ ਲੂੱਲਾ ਲੰਗੜਾ ਕਰਕੇ ਹਿੰਦੂ ਮੈਰਿਜ ਐਕਟ ਦੇ ਮਹਿਤੈਤ ਅਧੀਨ ਕਰ ਦਿੱਤਾ ਹੈ।  ਸਾਡੇ ਸਿੱਖ ਗੁਰੂਆਂ ਨੇ ਤਾਂ ਸਿੱਖ ਪੰਥ ਦੀ ਨਿਰਾਲੀ, ਅੱਡਰੀ ਅਜਾਦ ਹੱਸਤੀ ਬਰਕਰਾਰ ਰੱਖਣ ਲਈ ਆਪਣੇ ਮਾਂ ਬਾਪ, ਅੰਗ ਸਾਕ ਰਿਸ਼ਤੇਦਾਰ ਨਿਆਣੇ ਨਿੱਕੇ ਸੱਭ ਸ਼ਹੀਦ ਕਰਵਾ ਦਿੱਤੇ ਪਰ ਸਾਡੇ ਹੁਣ ਦੇ ਸਿੱਖ ਲੀਡਰ ਸਿੱਖ ਕੌਮ ਦੀ ਨਿਰਾਲੀ ਅੱਡਰੀ ਹੱਸਤੀ ਦਾ ਕਨੂੰਨੀ ਦਰਜਾ  ਧਾਰਾ 25 ਵਿਚ ਠੀਕ ਕਰਵਾਉਣ ਲਈ ਆਪਣੀਆ ਲੱਤਾਂ ਅੜਾ ਰਹੇ ਹਨ। ਸਰਦਾਰਾਂ ਦੀਆਂ ਖੁੰਡੀਆਂ ਮੁੱਛਾਂ ਪੰਡਤਾਂ ਨੇ ਧਾਰਾ 25 ਕਲਾਜ ਬੀ ਬਣਾਂ ਕਿ ਨੀਵੀਆਂ ਕਰ ਦਿਤੀਆਂ ਹਨ। ਕਦੇ ਬਹੁਤ ਠੰਡੇ ਤੇ ਸੀਰਤ ਦਿਮਾਗ ਨਾਲ ਸੋਚਿਉ। ਜੇ ਸਿੱਖੋ ਤੁਸੀ ਇਸਾਈਆ, ਪਾਰਸੀਆ, ਮੁਸਲਮਾਨਾਂ, ਹਿੰਦੂਆਂ ਵਾਂਗੂ ਬਰਾਬਰ ਦੇ ਅਜਾਦ ਸ਼ਹਿਰੀ ਬਣ ਕਿ ਰਹਿਣਾਂ ਚਾਹੁੰਦੇ ਹੋ। ਤਾਂ ਸਿੱਖਾਂ ਉਪਰ ਹਿੰਦੂ ਪਰਸਨਲ ਲਾਅ ਦਾ ਪਾਇਆ ਹੋਇਆ ਬੁਰਕਾ ਲਾਹੋ। ਇਹ ਸਿਰਫ ਹੋਣਾ ਹੈ ਕਲਾਜ ਬੀ ਐਕਸਪਲਨੇਸ਼ਨ 2 ਦੀ ਸੋਧ ਕਰਵਾ ਕਿ।  ਸਿੱਖੀ ਦੇ ਘਰ ਦਾ ਟਾਈਟਲ ਕਲੀਰ ਕਰੋ। ਸਿੱਖੋ ਤੁਸੀਂ ਅਤੇ ਤੁਹਾਡੀਆਂ ਆਉਣ ਵਾਲੀਆਂ ਸਿੱਖ ਨਸਲਾਂ ਹੁਣ ਇਹਨਾਂ ਦੇ ਲਈ ਫਾਰਮਰ ਤੇ ਸਰਹੱਦਾਂ ਉਪਰ ਚੌਕੀਦਾਰ ਬਣ ਕਿ ਹੀ ਰਹਿ ਗਏ ਹੋ।
Harbans singh ਔਜਲਾ
pakhar@hotmail.com
ਇਸ ਲਿੰਕ ਉਪਰ ਕਲਿੱਕ ਕਰਕੇ ਦੇਖੋ ਅਤੇ ਸੁਣੋ. ਸਿੱਖਾਂ ਉਪਰ ਪਾਇਆ ਹੋਇਆ ਗੁਲਾਮੀ ਦਾ ਬੁੱਰਕਾ ਧਾਰਾ 25.
http://dailysikhupdates.com/sikhs-considered-hindu-according-constitution/
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


Posted by
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Sunday, March 15, 2015

ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ, ਗੁਰਤੇਜ ਸਿੰਘ

ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ
ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ


ਕੈਲੰਡਰ ਵਿਵਾਦ ਦੀ ਜੜ੍ਹ ਫੜਨ ਦੀ ਲੋੜ ਹੈ। ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਸੁਤੰਤਰ ਹੋਂਦ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ ਜਿਸ ਕਾਰਣ ਪੱਤਾ-ਪੱਤਾ ਏਸ ਦਾ ਵੈਰੀ ਬਣ ਬੈਠਾ ਹੈ। ਆਰ. ਐਸ. ਐਸ., ਜੋ ਸਿੱਖ ਮੱਤ ਦੀ ਹੋਂਦ ਸਵੀਕਾਰ ਨਹੀਂ ਕਰਦੀ, ਕੈਲੰਡਰ ਦੇ ਖਾਤਮੇ ਦੀ ਸੂਤਰਧਾਰ ਬਣੀ ਹੋਈ ਹੈ। ਓਸ ਦਾ ਹੁਕਮ ਸਿਰੇ ਚਾੜ੍ਹਨ ਲਈ ਪੰਜਾਬ ਸਰਕਾਰ ਜੀ ਹਜ਼ੂਰੀਏ ਦਾ ਕਿਰਦਾਰ ਨਿਭਾਅ ਰਹੀ ਹੈ। ਸੰਤ ਸਮਾਜ, ਕਾਗਜਾਂ (ਅਖਬਾਰਾਂ, ਮੀਡੀਆ) ਦੇ ਘੜ ਕੇ ਬਣਾਏ ਮਹਾਂ ਪੁਜਾਰੀ, 'ਪੰਜ ਸਿੰਘ ਸਾਹਿਬਾਨ' ਦੀ ਸੰਸਥਾ ਦਾ ਰੂਪ ਧਾਰੀ ਬੈਠੇ ਹਨ। ਏਸ ਸੰਸਥਾ ਦਾ ਨਾ ਸਿੱਖ ਇਤਿਹਾਸ ਵਿੱਚ ਕੋਈ ਵਜੂਦ ਹੈ ਨਾ ਸਿੱਖ ਧਰਮ ਅਨੁਸਾਰ ਏਸ ਕਿਸਮ ਦੀ ਸਥਾਈ ਸੰਸਥਾ ਬਣ ਸਕਦੀ ਹੈ। ਪੰਜ ਪਿਆਰੇ ਵਕਤ ਦੀ ਲੋੜ ਅਨੁਸਾਰ ਸੰਸਥਾ ਦਾ ਰੂਪ ਧਾਰਦੇ ਹਨ ਅਤੇ ਹੱਥਲਾ ਕੰਮ ਨਿਭਾ ਕੇ ਮੁੱਢਲੀ ਸੰਸਥਾ (ਸੰਗਤ) ਵਿੱਚ ਵਿਲੀਨ ਹੋ ਜਾਂਦੇ ਹਨ।
ਕਾਹਲ ਦੀ ਜ਼ਿੰਦਗੀ ਵਿੱਚ ਅਸੀਂ ਉਪਰੋਕਤ ਵਿਸ਼ਿਆਂ ਵਾਸਤੇ ਸਮਾਂ ਨਹੀਂ ਕੱਢ ਪਾ ਰਹੇ ਅਤੇ ਫੈਲੇ ਸਿਆਸੀ ਆਤੰਕ ਦੇ ਕਾਰਣ ਅਾਵਾਜ਼ ਬੁਲੰਦ ਨਹੀਂ ਕਰ ਸਕ ਰਹੇ। ਸਾਰੇ ਮਸਲਿਆਂ ਦਾ ਹੱਲ ਲੱਭਣ ਲਈ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਇਕੱਠਾ ਹੋ ਕੇ ਸਿਆਸੀ ਸੱਤਾ ਉੱਤੇ ਕਬਜ਼ਾ ਕਰਨਾ ਪਵੇਗਾ, ਜੋ ਉਹਨਾਂ ਦਾ ਲੋਕਰਾਜੀ ਹੱਕ ਵੀ ਹੈ। ਲੋਕ ਏਸ ਲਈ ਤਿਆਰ ਬਰ ਤਿਆਰ ਹਨ। ਉਹਨਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਕਰਿਸ਼ਮਾ ਕਰ ਵੀ ਵਿਖਾਇਆ ਹੈ। ਪਰ ਸਾਡੇ ਚੰਦ ਆਗੂਆਂ ਦੇ ਆਪਸ ਵਿੱਚ ਸਿੰਗ ਨਹੀਂ ਮਿਉਂਦੇ। ਖਾਸ ਤੌਰ ਉੱਤੇ ਇੱਕ ਮਹਾਨ ਨੇਤਾ ਹਰ ਇੱਕ ਨੂੰ ਖਾਲਿਸਤਾਨ ਦੀ ਢੁੱਡ ਮਾਰ ਕੇ ਸਿਆਸਤ ਵਿੱਚੋਂ ਕੱਢਣ ਲਈ ਹਰ ਮੌਕੇ ਨੂੰ ਵਰਤਣ ਲਈ ਬਜ਼ਿੱਦ ਹੈ। ਏਸ ਪ੍ਰਸਥਿਤੀ ਨੇ ਸਾਰੀ ਸਿੱਖ ਕੌਮ ਨੂੰ ਨਿਹੱਥਲ, ਨਿੱਸਲ ਕਰ ਕੇ ਆਰ. ਐਸ. ਐਸ. ਦੀ ਗੁਲਾਮੀ ਕਬੂਲਣ ਵਾਲਿਆਂ ਨੂੰ ਕਈ ਦਹਾਕਿਆਂ ਤੋਂ ਰਾਜਸੀ ਸੱਤਾ ਉੱਤੇ ਕਾਬਜ ਰੱਖਿਆ ਹੋਇਆ ਹੈ। ਨਾਲੋ ਨਾਲ ਇਹ ਧੜਾ ਵੱਡੇ ਨਾਅਰੇ ਲਗਾ ਕੇ ਸਿੱਖ-ਦਰਦ ਦਾ ਠੇਕੇਦਾਰ ਵੀ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਸੰਤ ਜਰਨੈਲ ਸਿੰਘ ਦੇ ਵਿਚਾਰਾਂ ਨਾਲ ਪੇਤਲੀ ਹਮਦਰਦੀ ਜਤਾ ਕੇ ਓਸ ਦੀ ਕਥਿਤ ਨੇੜਤਾ ਦਾ ਵਪਾਰੀਕਰਨ ਵੀ ਜ਼ੋਰ ਸ਼ੋਰ ਨਾਲ ਕਰ ਰਿਹਾ ਹੈ।
ਜੇ ਇਹਨਾਂ ਸਿਆਸੀ ਗੁੰਝਲਾਂ ਨੂੰ ਸੁਲਝਾ ਕੇ ਕਿਸੇ ਕ੍ਰਿਸ਼ਮੇ ਦੇ ਕਾਰਣ ਜਾਂ ਸਤਰਕ ਆਗੂਆਂ, ਜਿਨ੍ਹਾਂ ਦੀ ਘਾਟ ਨਹੀਂ ਅਤੇ ਜਿਹੜੇ ਕਈ ਹਾਲ ਦੀਆਂ ਲੋਕ ਲਹਿਰਾਂ ਵਿੱਚ ਦਰਸ਼ਨ ਦੇ ਚੁੱਕੇ ਹਨ, ਦੀ ਘਾਲਣਾ ਸਦਕਾ ਕੌਮ ਏਕੇ ਦਾ ਹੰਭਲਾ ਮਾਰਨ ਜੋਗੀ ਹੋ ਗਈ ਤਾਂ ਸਭ ਕੁਝ ਝੱਟ ਬਦਲ ਜਾਵੇਗਾ। ਸਾਡੀ ਐਸ ਵੇਲੇ ਲੋੜ ਸਿਰਫ 10-15 ਸੁਹਿਰਦ ਆਗੂਆਂ ਦੇ ਸਿਰ ਜੋੜ ਕੇ, ਅਹੁਦੇ ਦੀ ਲਾਲਸਾ ਤਿਆਗ ਕੇ ਕੌਮ ਨੂੰ ਲਾਮਬੰਦ ਕਰਨ ਲਈ ਜੂਝਣ ਦੀ ਹੈ। ਵਿਚਾਰਧਾਰਾ, ਸਿਆਸੀ ਰੋਸ, ਗੁਲਾਮੀਕਰਣ ਦੀ ਨੀਤੀ ਵਿਰੁੱਧ ਰੋਹ, ਵਿਚਾਰਵਾਨ ਆਗੂ, ਸੁਹਿਰਦ ਸੰਗਤ - ਸਾਡੇ ਕੋਲ ਸਭ ਕੁਝ ਹੈ। ਜ਼ਲਾਲਤ ਭਰੀ ਸਦੀਵੀ ਗੁਲਾਮੀ ਤੋਂ ਬਚਣ ਦਾ ਇਹ ਆਖਰੀ ਮੌਕਾ ਹੀ ਜਾਪਦਾ ਹੈ।
ਜੇ ਅਸੀਂ ਯੋਜਨਾਬੱਧ ਹੋ ਕੇ ਏਨਾ ਕੁ ਹੰਭਲਾ ਮਾਰੀਏ ਤਾਂ ਨਾ ਸਿਆਸੀ ਕੈਦੀ ਜੇਲ੍ਹਾਂ ਵਿੱਚ ਸੜਨਗੇ, ਨਾ ਭਾਈ ਸੂਰਤ ਸਿੰਘ ਵਰਗੇ ਨੂੰ ਜ਼ਲਾਲਤ ਅਤੇ ਭੁੱਖ ਸਹਾਰਨੀ ਪਵੇਗੀ ਨਾ ਹੀ ਸਾਡੇ ਕੈਲੰਡਰ ਦਾ ਸੂਰਜ ਕਦੇ ਅਸਤ ਹੋਵੇਗਾ। ਅਸੀਂ ਕੀ ਉਡੀਕ ਰਹੇ ਹਾਂ? ਜੇ ਰਲ ਮਿਲ ਕੇ ਯਤਨ ਕਰੀਏ ਤਾਂ ਆਉਣ ਵਾਲਾ ਸਮਾ ਡੂੰਘੀਆਂ ਰਮਜ਼ਾਂ ਦੀਆਂ ਕਿਰਨਾਂ ਰਾਹੀਂ ਰਾਹ ਰੌਸ਼ਨ ਕਰ ਰਿਹਾ ਹੈ।
ਗੁਰਤੇਜ ਸਿੰਘ
14.03.2015

Wednesday, March 4, 2015

ਸਿੱਖ ਕੌਮ ਦੀ ਝੋਲੀ ਇਨਸਾਫ਼ ਤੋਂ ਖ਼ਾਲੀ ਹੈ।ਸਰਕਾਰ ਜਬਰ ਤੇ ਉਤਾਰੂ ਹੈ। ਦਲ ਖਾਲਸਾ ਅਲਾਇੰਸ

ਸਿੱਖ ਕੌਮ ਦੀ ਝੋਲੀ ਇਨਸਾਫ਼ ਤੋਂ ਖ਼ਾਲੀ ਹੈ।ਸਰਕਾਰ ਜਬਰ ਤੇ ਉਤਾਰੂ ਹੈ। 
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਸਿੱਖ ਕੌਮ ਦੀ ਝੋਲੀ ਇਨਸਾਫ਼ ਤੋਂ ਖ਼ਾਲੀ ਹੈ।ਸਰਕਾਰ ਜਬਰ ਤੇ ਉਤਾਰੂ ਹੈ। 
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਵਿਕਾਊ, ਲਾਲਸੀ, ਬੇਈਮਾਨ, ਸੁਆਰਥੀ, ਮਕਾਰ, ਨਿੱਜਵਾਦੀ ਤੇ ਈਰਖਾਵਾਦੀ ਸਿੱਖ ਲੀਡਰਸ਼ਿਪ ਕਾਰਣ, ਸਿੱਖ ਸੰਗਤਾਂ ਦਾ ਭਰੋਸਾ ਸਿੱਖ ਆਗੂਆਂ ਤੋਂ, ਉੱਠ ਚੁੱਕ ਹੋਇਆ ਹੈ। ਸ਼ਾਇਦ ਇਸੇ ਕਾਰਣ ਸਿੱਖਾਂ ਨਾਲ ਆਏ ਦਿਨ ਹੁੰਦੇ ਧੱਕੇ, ਬੇਇਨਸਾਫ਼ੀਆਂ, ਵਿਤਕਰੇਬਾਜ਼ੀ ਦੇ ਬਾਵਜੂਦ ਸਿੱਖ ਆਪਣਾ ਰੋਸ ਪ੍ਰਗਟਾਉਣ ਦੇ ਸਮਰੱਥ ਨਹੀਂ ਰਹੇ। ਮਕਾਰ ਤੇ ਸ਼ੈਤਾਨ, ਸਿੱਖ ਦੁਸ਼ਮਣ ਤਾਕਤਾਂ ਅਤੇ ਸਮੇਂ ਦੇ ਹਾਕਮ, ਸਿੱਖਾਂ ਦੀ ਇਸ ਕੰਮਜ਼ੋਰੀ ਦਾ ਪੂਰਾ-ਪੂਰਾ ਲਾਹਾ ਲੈਣ ਲੱਗੇ ਹੋਏ ਹਨ। ਜਿਸ ਕਾਰਣ ਸਿੱਖ ਕੌਮ ਦੀ ਝੋਲੀ ਇਨਸਾਫ਼ ਤੋਂ ਖ਼ਾਲੀ ਹੈ। ਅੱਜ ਜਦੋਂ ਜੇਲਾਂ ’ਚ ਬੰਦ ਉਹ ਬੰਦੀ, ਜਿਹੜੇ ਜੇਲ ਦੀਆਂ ਕਾਲ ਕੋਠੜੀਆਂ ’ਚ ਆਪਣੀ ਸਜ਼ਾ ਕਦੋਂ ਦੇ ਪੂਰੀ ਕਰ ਚੁੱਕੇ ਹਨ। ਜੁਆਨ ਤੋਂ ਬਜ਼ੁਰਗ ਹੋ ਚੁੱਕੇ ਹਨ। ਉਨਾਂ ਦੀ ਰਿਹਾਈ ਇਕ ਬੁੱਢੇ ਜਰਨੈਲ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ, ਸਹੀ ਅਰਥਾਂ ’ਚ ਮਰਨ ਵਰਤ 45 ਦਿਨ ’ਚ ਦਾਖ਼ਲ ਹੋ ਚੁੱਕਾ ਹੈ। ਪ੍ਰੰਤੂ ਕੌਮੀ ਮੁੱਦੇ ਤੇ ਲੜੇ ਜਾ ਰਹੇ, ਇਸ ਸੰਘਰਸ਼ ਪ੍ਰਤੀ ਕੌਮ ਦਾ ਹੁੰਗਾਰਾ ਹਾਲੇਂ ਤੱਕ ਭਰਵਾਂ ਨਹੀਂ, ਕੌਮ ਫ਼ਿਲਹਾਲ ਇਸ ਸੰਘਰਸ਼ ਤੋਂ ਇਕ ਦੂਰੀ ਬਣਾ ਕੇ ਖੜੀ ਜਾਪਦੀ ਹੈ। ਕੌਮ ਦੀ ਦੂਰੀ ਅਤੇ ਕੌਮੀ ਸੰਘਰਸ਼ ’ਚ ਕੌਮ ਦੇ ਆਗੂਆਂ ਪ੍ਰਤੀ ਉੱਠ ਚੁੱਕਾ ਭਰੋਸਾ, ਪੈਦਾ ਹੋ ਚੁੱਕੀ ਬੇਵਿਸ਼ਵਾਸੀ ਦੀ ਕੰਧ ਖੜੀ ਹੈ। ਜਿਸ ਦਾ ਲਾਹਾ ਲੈਂਦਿਆਂ ਸਮੇਂ ਦੇ ਹਾਕਮ, ਜਿਹੜੇ ਸਿੱਖਾਂ ਦੀ ਅਸਮਾਨੀ ਉਡਾਰੀ ਮਾਰਦੀ ਰੂਹਾਨੀ ਸ਼ਕਤੀ ਨੂੰ ਹਮੇਸ਼ਾ ਕੁਚਲਣ ਲਈ ਯਤਨਸ਼ੀਲ ਰਹੇ ਹਨ। ਕੌਮ ’ਚ ਕੌਮੀ ਸੰਘਰਸ਼ ਦਾ ਜਜ਼ਬਾ ਖ਼ਤਮ ਕਰਨ ਲਈ ਸੰਘਰਸ਼ ਨੂੰ ਸਰਕਾਰੀ ਡੰਡਾ-ਤੰਤਰ ਦੇ ਜ਼ੋਰ-ਜਬਰ ਨਾਲ ਖ਼ਤਮ ਕਰਵਾਉਣ ’ਚ ਲੱਗ ਗਏ ਹਨ। ਜਿਹੜੇ, ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨਾਂ ਦੀ ਰਿਹਾਈ ਲਈ ਕੌਮ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਕਰਨ ਦਾ ਅਧਿਕਾਰ ਵੀ ਸਰਕਾਰ ਵੱਲੋਂ ਖੋਹਿਆ ਜਾ ਰਿਹਾ ਹੈ।
ਸਰਕਾਰ ਜਬਰ ਤੇ ਉਤਾਰੂ ਹੈ, ਕੌਮ ਸਬਰ ਨਾਲ ਜਬਰ ਦਾ ਮੁਕਾਬਲਾ ਕਰਨ ਵਾਲੀ ਦ੍ਰਿਿਿੜਤਾ ਨਾਲ, ਇਸ ਤੋਂ ਪਹਿਲਾ ਅਨੇਕਾਂ ਸੰਘਰਸ਼ ਜਿੱਤ ਚੁੱਕੀ ਹੈ। ਪ੍ਰੰਤੂ ਪੰਜਾਬ ਸਰਕਾਰ, ਕੌਮ ਦੀ ਨਿਤਾਣੀ ਦਸ਼ਾ ਨੂੰ ਭਾਂਪ ਕੇ, ਸਬਰ ਦੇ ਸੰਘਰਸ਼ ਨੂੰ ਹਰ ਹੀਲੇ ਜਬਰ ਨਾਲ ਦਬਾ ਦੇਣਾ ਚਾਹੁੰਦੀ ਹੈ। ਆਪਣੀ ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ, ਆਪਣਾ ਪਰਿਵਾਰ ਵੀ ਹਰ ਕਿਸੇ ਨੂੰ ਪਿਆਰਾ ਹੁੰਦਾ ਹੈ, ਫ਼ਿਰ ਜਦੋਂ ਕੋਈ ਆਪਣੇ ਪਰਿਵਾਰ ਦਾ ਮੋਹ ਛੱਡ ਕੇ, ਜਾਨ  ਤਲੀ ਤੇ ਰੱਖ ਕੇ ਮੈਦਾਨ ’ਚ ਨਿੱਤਰਦਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਅਗੰਮੀ ਥਾਪੜਾ ਜ਼ਰੂਰ ਪ੍ਰਾਪਤ ਹੁੰਦਾ ਹੈ। ਬਾਪੂ ਸੂਰਤ ਸਿੰਘ ਦੀ ਦ੍ਰਿਿਿੜਤਾ, ਸਿਰੜ ਅਤੇ ਉਸਦੇ ਮਿਸ਼ਨ ਤੇ ਹੁਣ ਕਿੰਤੂ-ਪ੍ਰੰਤੂ ਦਾ ਸਮਾਂ ਨਹੀਂ ਰਿਹਾ। ਜੇ ਕੌਮ ਅੱਜ ਵੀ ਨਾ ਜਾਗੀ, ਆਪਣੇ ਫਰਜ਼ ਦੀ ਪੂਰਤੀ ਲਈ ਮੈਦਾਨ ’ਚ ਨਾਂਹ ਨਿੱਤਰੀ ਤਾਂ ਕੱਲ ਦਾ ਇਤਿਹਾਸ ਸਾਨੂੰ ਗ਼ਦਾਰਾਂ, ਅ�ਿਤਘਣਤਾ ਅਤੇ ਕਾਤਲਾਂ ਦੇ ਸਾਥੀਆਂ ਦੀ ਕਤਾਰ ’ਚ ਖੜਾ ਕਰੇਗਾ। ਕੀ ਕੌਮ ਅੱਜ ਉਸ ਬਜ਼ੁਰਗ ਬਾਪੂ ਦਾ ਜਿਹੜਾ ਕੌਮੀ ਮੁੱਦੇ ਤੇ ਜਾਨ ਦੇਣ ਦਾ ਫੈਸਲਾ ਕਰੀ ਬੈਠਾ ਹੈ, ਉਸਨੂੰ ਸਰਕਾਰ ਦੇ ਰਹਿਮੋ-ਕਰਮ ਤੇ ਛੱਡ ਸਕਦੀ ਹੈ? ਸਰਕਾਰ ਉਸ ਬੁੱਢੇ ਜਰਨੈਲ ਨਾਲ ਜੋ ਮਰਜ਼ੀ ਧੱਕਾ, ਧੋਖਾ ਕਰੀ ਜਾਵੇ, ਕੌਮ ਚੁੱਪ-ਚਾਪ ਵੇਖਦੀ ਰਹੇਗੀ ਜਾਂ ਅੱਖਾਂ ਮੀਚ ਛੱਡੇਗੀ? ਜਿਸ ਕੌਮ ਨੇ ਹਰ ਜਬਰ-ਜ਼ੁਲਮ ਵਿਰੁੱਧ, ਚਾਹੇ ਉਹ ਲੱਖ ਬਿਗਾਨਿਆਂ ਤੇ ਹੋ ਰਿਹਾ ਸੀ, ਡੱਟ ਕੇ ਲੜਾਈ ਲੜੀ ਹੈ, ਕੀ ਉਹ ਕੌਮ ਅੱਜ ਆਪਣੇ ਨਾਲ ਹੋ ਰਹੇ ਜਬਰ-ਜ਼ੁਲਮ ਨੂੰ ਚੁੱਪ-ਚਾਪ ਸਹਿੰਦੀ ਰਹੇਗੀ? ਕੀ ਉਸ ਵਿੱਚ ਵਿਰੋਧ ਕਰਨ ਦੀ ਸ਼ਕਤੀ ਵੀ ਨਹੀਂ ਰਹੀ? ਇਤਿਹਾਸ ਕੌਮਾਂ ਸਿਰਜਦੀਆਂ ਹਨ, ਪ੍ਰੰਤੂ ਇਤਿਹਾਸ ਦੇ ਨਾਇਕ, ਬਹਾਦਰ, ਅਣਖੀਲੇ, ਨਿਧੜਕ ਅਤੇ ਸੱਚੇ-ਸੁੱਚੇ ਸੂਰਮੇ ਬਣਦੇ ਹਨ। ਜਿਹੜੇ ਹੱਕ-ਸੱਚ ਦੀ ਰਾਖ਼ੀ ਲਈ ਜੂਝਦੇ ਹਨ, ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨ ਤੋਂ ਭੋਰਾ-ਭਰ ਵੀ ਨਹੀਂ ਝਿੜਕਦੇ। ਦੁਨੀਆਂ ਤੇ ਆਉਣ-ਜਾਣ ਵਾਲਿਆਂ ਦੀ ਗਿਣਤੀ ਨਹੀਂ, ਪ੍ਰੰਤੂ ਅਜਿਹੇ ਯੁੱਗ-ਪੁਰਸ਼ ਜਿਹੜੇ ਇਤਿਹਾਸ ਸਿਰਜ ਜਾਂਦੇ ਹਨ, ਉਹ ਸਦੀਵੀ ਅਮਰ ਹੋ ਜਾਂਦੇ ਹਨ। ਸਿੱਖ ਪੰਥ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ, ਇਸਨੇ ਹੱਕ-ਸੱਚ ਦੀ ਦ੍ਰਿਿੜਤਾ ਨਾਲ ਪਹਿਰੇਦਾਰੀ ਕੀਤੀ ਹੈ। ਸਰਬੰਸ ਦਾਨੀ ਦੀ ਕੌਮ ਦੇ ਵਾਰਿਸ ਸਵਾ ਲੱਖ ਨਾਲ ਜੂਝਣ ਦੀ ਸਮਰੱਥਾ ਵਾਲੇ ਹੋਣੇ ਚਾਹੀਦੇ ਹਨ। ਜਿਨਾਂ ਲਈ ਕਿਸੇ ਜਾਬਰ ਦਾ ਜਬਰ ਕੋਈ ਅਰਥ ਨਹੀਂ ਰੱਖਦਾ। ਅਸੀਂ ਚਾਹੁੰਦੇ ਹਾਂ ਕਿ ਕੌਮ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ’ਚ ਅੱਗੇ ਹੋ ਕੇ ਲੜਾਈ ਲੜੇ ਤਾਂ ਕੱਲ ਨੂੰ ਕੋਈ ਕੌਮ ਨੂੰ ਨਿਤਾਣੀ ਹੋਣ ਦਾ ਮੇਹਣਾ ਨਾ ਮਾਰ ਸਕੇ ਅਤੇ ਅਸੀਂ ਕੌਮੀ ਸੰਘਰਸ਼ ’ਚ ਸ਼ਾਂਤਮਈ ਢੰਗ ਤਰੀਕਿਆਂ ਦੇ ਹਥਿਆਰ ਨਾਲ ਜਿੱਤ ਪ੍ਰਾਪਤ ਕਰ ਸਕੀਏ।
ਜਸਪਾਲ ਸਿੰਘ ਹੇਰਾਂ


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI