ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ): ਕੋਲਕਾਤਾ ਦੀ ਇਕ ਅਦਾਲਤ ਵਿਚ ਚਲ ਰਹੇ ਪਾਸਪੋਰਟ ਦੇ ਕੇਸ ਵਿਚ ਧਾਰਾ 95 ਦੇ ਅਧੀਨ ਦਿੱਲੀ ਪੁਲਿਸ ਅਤੇ ਕੋਲਕਾਤਾ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਜੋ ਕਿ ਜਮਾਨਤ ਤੇ ਹਨ, ਨੂੰ ਪੇਸ਼ ਕੀਤਾ ਗਿਆ ।
ਦਿੱਲੀ ਪੁਲਿਸ ਵਲੋ ਪਿਛਲੀ ਕਈ ਪੇਸ਼ੀਆਂ ਮੋਕੇ ਭਾਈ ਲਾਹੋਰੀਆਂ ਨੂੰ ਪੇਸ਼ ਨਾ ਕੀਤੇ ਜਾਣ ਕਰਕੇ ਇਸ ਮਾਮਲੇ ਦਾ ਫੈਸਲਾ ਨਹੀ ਹੋ ਸਕਿਆ ਸੀ । ਹੁਣ ਦਿੱਲੀ ਪੁਲਿਸ ਵਲੋ ਭਾਈ ਲਾਹੋਰੀਆ ਨੂੰ ਪੇਸ਼ ਕੀਤੇ ਜਾਣ ਨਾਲ ਜੱਜ ਸਾਹਿਬ ਨੇ ਇਸ ਮਾਮਲੇ ਦਾ ਫੈਸਲਾ 12 ਜੁਲਾਈ ਨੂੰ ਦੇਣਾ ਹੈ ।
ਪੇਸ਼ੀ ਉਪਰੰਤ ਬੀਬੀ ਕਮਲਜੀਤ ਕੋਰ ਨੇ ਫੋਨ ਰਾਹੀ ਗਲਬਾਤ ਦੌਰਾਨ ਕਿਹਾ ਕਿ ਜੂਨ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਹੀ ਅਹਿਮ ਹੈ ਇਸੇ ਮਹੀਨੇ ਵਿਚ ਸਮੇਂ ਦੀ ਸਰਕਾਰ ਨੇ ਜਦੋ ਸਿੱਖ ਸੰਗਤਾਂ ਸ਼ਹੀਦਾਂ ਦੇ ਪੁੰਜ ਗੁਰੂ ਅਰਜਨ ਦੇਵ ਜੀ ਦਾ ਪੁਰਬ ਮਨਾਉਣ ਲਈ ਇਕੱਠੀ ਹੋਈ ਸੀ ਤਦ ਗਿਣੀ ਮਿੱਥੀ ਸਾਜਿਸ਼ ਰਾਹੀ ਸਿੱਖ ਕੌਮ ਨੂੰ ਮਾਰ ਮੁਕਾਉਣ ਲਈ ਉਨ੍ਹਾਂ ਦੇ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਕਾਂ, ਗੋਲਾਬਾਰੂਦ ਰਾਹੀ ਨੇਸਤੋਨਾਬੂਦ ਕਰਦਿਆਂ (ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੀਤੀਆਂ ਸਨ) ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ । ਸਰਕਾਰ ਵਲੋਂ ਦਿੱਤੇ ਇਨ੍ਹਾਂ ਜਖਮਾਂ ਨੂੰ ਕੋਈ ਵੀ ਜਿੰਦਾ ਜਮੀਰ ਵਾਲਾ ਸਿੱਖ ਭੁਲ ਨਹੀਂ ਸਕਦਾ ਤੇ ਹਰ ਸਾਲ ਇਹ ਮਹੀਨਾ ਆਉਦੇਂ ਹੀ ਸਿੱਖ ਕੌਮ ਦੇ ਜ਼ਖਮ ਹਰੇ ਹੋ ਜਾਦੇਂ ਹਨ ।
ਅਸੀ ਜੂਨ 1984 ਦੇ ਸ਼੍ਰੀ ਦਰਬਾਰ ਸਮੂਹ ਅਤੇ ਹੋਰ ਗੁਰਦੁਆਰਾਂ ਸਾਹਿਬਾਨ ਵਿਖੇ ਵਾਪਰੇ ਘਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘ,ਸਿੰਘਣੀਆਂ ਅਤੇ ਭੁਜੰਗੀਆਂ ਦੀਆਂ ਸ਼ਹੀਦੀਆਂ ਨੂੰ ਪ੍ਰਣਾਮ ਕਰਦੇ ਹਾਂ ਤੇ ਸਮੂਹ ਕੌਮ ਨੂੰ ਅਪੀਲ ਕਰਦੇ ਹਾਂ ਕਿ ਇਕ ਦੁਜੇ ਤੇ ਕਿਚੱੜ ਉਛਾਲਣ ਦੀ ਬਜਾਏ ਆਪਸੀ ਰਜਿਸ਼ ਨੂੰ ਭੁਲਦੇ ਹੋਏ ਤੇ ਇਕੋ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋ ਕੇ ਸਾਡੇ ਸ਼ਹੀਦ ਹੋਏ ਸੁਰਮਿਆਂ ਦੇ ਰਹਿ ਗਏ ਸੁਫਨਿਆਂ ਨੂੰ ਪੁਰਨ ਕਰਨ ਦੀ ਕੋਸੀਸ ਕਰੀਏ ।
ਮਾਮਲੇ ਦਾ ਫੈਸਲਾ ਹੁਣ 12 ਜੁਲਾਈ ਨੂੰ ਹੋਵੇਗਾ ਜਿਸ ਵਿਚ ਭਾਈ ਦਯਾ ਸਿੰਘ ਲਾਹੋਰੀਆ ਨੂੰ ਜੱਜ ਸਾਹਿਬ ਵਲੋਂ ਪੇਸ਼ੀ ਤੋ ਛੋਟ ਦਿੱਤੀ ਗਈ ਹੈ ।
No comments:
Post a Comment