ਪਿਛਲੇ ਦਿਨੀ ਅਖਬਾਰੀ ਖਬਰਾਂ ਤੋਂ ਪਤਾ ਲੱਗਿਆ ਕਿ ਸ਼ਹੀਦ ਭਾਈ ਕੇਹਰ ਸਿੰਘ ਦੀ ਸਿੰਘਣੀ ਦਿੱਲੀ ਦੇ ਹਸਪਤਾਲ਼ ਵਿੱਚ ਜੇਰੇ ਇਲਾਜ ਅਧੀਨ ਹੈ ਅਤੇ ਉਹਨਾਂ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਪੜ ਸੁਣ ਦਿਲ ਤੜਫ ਉੱਠਿਆਂ ਉਹਨਾਂ ਦੁਆਰਾ ਕੀਤੇ ਮਹਾਨ ਕਾਰਜਾ ਦੀ ਰੀਲ ਮੇਰੇ ਅੱਖਾਂ ਮੂਹਰੇ ਘੁੰਮ ਗਈ । ਉਦੋਂ ਵਰਤੇ ਹਾਲਾਤਾ ਬਾਰੇ ਸੋਚਣ ਲੱਗ ਪਿਆ ਕਿ ਕਿਵੇਂ ਹਿੰਦ ਸਰਕਾਰ ਵਲੋਂ ਖਾਲਸੇ ਦਾ ਖੁਰਾ ਖੋਜ ਮਿਟਾਉਣ ਦੀ ਸਾਜਿਸ਼ ਤਹਿਤ ਖੂਨ ਦੀ ਹੋਲੀ ਖੇਡੀ ਗਈ । ਦੁਸ਼ਮਣ ਦੇਸ਼ ਨਾਲ਼ ਲੜਾਈ ਮੌਕੇ ਵਰਤਣ ਵਾਲੇ ਮਾਰੂ ਹਥਿਆਰਾ ਨਾਲ਼ ਸਿੱਖਾਂ ਦੇ ਮੱਕੇ ਨੂੰ ਗਿਰਾਇਆ ਗਿਆ । ਸਾਡੀ ਆਨ, ਮਾਨ, ਸ਼ਾਨ ਨੂੰ ਸ਼ਰੇਆਮ ਚੁਣੌਤੀ ਦੇ ਕੇ ਟੈਂਕਾ ਨੂੰ ਹਰਿਮੰਦਰ ਸਾਹਿਬ ਵਿੱਚ ਵਾੜਿਆ ਗਿਆ । ਇਸ ਸਾਰੀ ਖੇਡ ਦੀ ਚਕਰਾਤੇ ਵਿੱਖੇ ਫੌਜ ਨੂੰ ਰਿਹਸਲ ਵੀ ਕਰਵਾਈ ਗਈ । ਹੰਕਾਰੀ ਇੰਦਰਾ ਵਲੋਂ ਇਸ ਸਾਰੇ ਕਾਰੇ ਨੂੰ ਅੰਜਾਮ ਦਿਤਾ ਗਿਆ । ਜੂਨ ੧੯੮੪ ਨੂੰ ਅਕਾਲ ਤਖਤ ਸਾਹਿਬ ਦਾ ਗਿਰਾਇਆ ਜਾਣਾ ਹਰ ਸਿੱਖ ਦੇ ਸੀਨੇ ਵਿੱਚ ਸੂਲ਼ ਵਾਗੂੰ ਚੁਭਦਾ ਸੀ । ਹੰਕਾਰੀ ਇੰਦਰਾ ਦੇ ਹੰਕਾਰੇ ਬਿਆਨ ਸਿੱਖਾਂ ਲਈ ਚੁਣੋਤੀ ਬਣੇ ਹੋਏ ਸਨ ।
ਸ਼ਹੀਦ ਭਾਈ ਬੇਅੰਤ ਸਿੰਘ ਜੀ ਇੰਦਰਾ ਗਾਂਧੀ ਦੀ ਸੁਰੱਖਿਆ ਲਈ ਤੈਨਾਤ ਸਨ । ਸ਼ਹੀਦ ਬੇਅੰਤ ਸਿੰਘ ਦੇ ਫੁੱਫੜ ਸ. ਕੇਹਰ ਸਿੰਘ ਜੀ ਧਾਰਮਿਕ ਖਿਆਲਾ ਦੇ ਜਾਗਰੁਕ ਅਤੇ ਚੇਤੰਨ ਸਿੱਖ ਸਨ । ਉਹਨਾਂ ਦੀ ਚੰਗੀ ਸੰਗਤ ਨੇ ਭਾਈ ਬੇਅੰਤ ਸਿੰਘ ਨੂੰ ਗੁਰੂ ਵਾਲੇ ਪਾਸੇ ਲਗਾਇਆ । ੩੧ ਅਕਤੂਬਰ ੧੯੮੪ ਨੂੰ ਇੰਦਰਾ ਗਾਂਧੀ ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦੁਆਰਾ ਸੋਧਣ ਤੋਂ ਬਾਅਦ ਇਸ ਕੇਸ ਵਿੱਚ ਭਾਈ ਕੇਹਰ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ । ਹੰਕਾਰੀ ਇੰਦਰਾ ਗਾਂਧੀ ਨੂੰ ਸੋਧ ਉਹਨਾਂ ਸਿੱਖ ਰਵਾਇਤਾਂ ਨੂੰ ਦੁਹਰਾਇਆ । ਉਹਨਾਂ ਦੁਆਰਾ ਕੀਤੇ ਇਸ ਮਹਾਨ ਕਾਰਜਾ ਸਦਕਾ ਅੱਜ ਅਸੀਂ ਮਾਣ ਨਾਲ਼ ਆਖਦੇ ਹਾਂ ਕਿ ਅਕਾਲ ਤਖਤ ਤੇ ਹਮਲਾ ਕਰਨ ਵਾਲਾ ਕਦੇ ਬਚਿਆ ਨਹੀਂ । ਇਹਨਾਂ ਸੂਰਮਿਆਂ ਦੇ ਮਹਾਨ ਕਾਰਜਾ ਸਦਕਾ ਅੱਜ ਅਸੀਂ ਫਖਰ ਨਾਲ਼ ਸਿਰ ਉੱਚਾ ਕਰ ਤੁਰਦੇ ਹਾਂ ।
ਇੰਦਰਾ ਗਾਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਨੂੰ ਤਾਂ ਮੌਕੇ ਤੇ ਹੀ ਸ਼ਹੀਦ ਕਰ ਦਿਤਾ ਗਿਆ ਦੂਸਰੇ ਭਾਈ ਸਤਵੰਤ ਸਿੰਘ ਤੇ ਕਤਲ ਦਾ ਕੇਸ ਚੱਲਿਆ ਅਤੇ ਉਹਨਾਂ ਦਾ ਸਫਰ ਫਾਸੀ ਦੇ ਫੰਦੇ ਤੇ ਜਾ ਕੇ ਮੁੱਕਿਆ । ਭਾਈ ਕੇਹਰ ਸਿੰਘ ਜਿਹਨਾਂ ਨੂੰ ਹਿੰਦ ਸਰਕਾਰ ਵਲੋਂ ਮੁੱਖ ਸ਼ਜਿਸ਼ ਘਾੜੇ ਦੇ ਤੌਰ ਤੇ ਨਾਮਜਦ ਕੀਤਾ ਅਤੇ ਉਹਨਾਂ ਤੇ ਵੀ ਤਕਰੀਬਨ ਛੇ ਸਾਲ ਮੁਕੱਦਮਾ ਚੱਲਿਆਂ । ਇੰਦਰਾ ਨੂੰ ਸੋਧਣ ਦੇ ਇਲਜਾਮ ਵਿੱਚ ਉਹਨਾਂ ਨੂੰ ੬ ਜਨਵਰੀ ੧੯੮੯ ਨੂੰ ਫਾਸੀ ਦੇ ਫੰਦੇ ਤੇ ਲਟਕਾਅ ਸ਼ਹੀਦ ਕਰ ਦਿਤਾ ਗਿਆ । ਸ਼ਹੀਦ ਆਪਣਾ ਕਾਰਜ ਪੂਰਾ ਕਰ ਗਏ । ਉਹਨਾਂ ਦੀ ਕੀਤੀ ਕੁਰਬਾਨੀ ਤੇ ਹਰੇਕ ਸਿੱਖ ਨੂੰ ਮਾਣ ਹੈ । ਮਾਣ ਹੋਣਾ ਵੀ ਚਾਹੀਦਾ ਹੈ ਸਾਡੇ ਮੱਕੇ ਨੂੰ ਢਾਹੁਣ ਵਾਲਿਆਂ ਨੂੰ ਏਦਾਂ ਹੀ ਜੁਆਬ ਦੇਂਣਾ ਬਣਦਾ ਸੀ । ਵਾਹ ਬੱਬਰ ਸੇਰੋ ਤੁਹਾਨੂੰ ਕੋਟਨ ਕੋਟ ਪ੍ਰਣਾਮ ! ਏਹਨਾਂ ਹੀ ਸੂਰਬੀਰਾਂ ਨੂੰ ਅਸੀਂ ਆਖਦੇ ਹਾਂ ਪ੍ਰਣਾਮ ਸ਼ਹੀਦਾਂ ਨੂੰ ਹੋਰ ਕਿਤੇ ਸ਼ਹੀਦ ਅਸਮਾਨੋ ਉਤਰਦੇ ਹਨ ।
ਮਾਤਾ ਜੀ ਦਾ ਪਤਾ ਲੈਣ ਲਈ ਅਤੇ ਸਾਡੀ ਘਰੇਲੂ ਰਿਸਤੇਦਾਰੀ ਹੋਣ ਕਾਰਨ ਸ਼ਹੀਦ ਕੇਹਰ ਸਿੰਘ ਦੇ ਸਪੁੱਤਰ ਚਰਨਜੀਤ ਸਿੰਘ ਜੀ ਦਾ ਫੋਨ ਲਗਾ ਲਿਆ । ਵੀਰ ਇਸ ਗੱਲੋਂ ਕਾਫੀ ਪਰੇਸ਼ਾਨ ਸੀ ਕਿ ਪਤਾ ਨਹੀਂ ਕੀਹਦੇ ਕੀਹਦੇ ਫੋਨ ਆ ਰਹੇ ਹਨ । ਉਹਨਾਂ ਨੂੰ ਇਸ ਗੱਲ ਦਾ ਵੀ ਤੌਖਲਾ ਸੀ ਕਿਤੇ ਸਿੰਘਾਂ ਦੇ ਬਹਾਨੇ ਕਿਤੇ ਪੁਲਿਸ, ਸੀ.ਆਈ.ਡੀ ਜਾਂ ਟਾਊਟ ਵਗੈਰਾਂ ਦਾ ਹੀ ਫੋਨ ਨਾ ਹੋਵੇ । ਮੈਂ ਆਪਣੀ ਪਹਿਚਾਣ ਦੱਸੀ ਤਾਂ ਵੀਰ ਨੇ ਗੱਲ ਕਰਨ ਦਾ ਥੋੜਾ ਹੌਸਲਾ ਦਿਖਾਇਆ ਉਹਨਾਂ ਇਹ ਵੀ ਦੱਸਿਆ ਕਿ ਹੁਣ ਮਾਤਾ ਜੀ ਬਿਲਕੁਲ ਠੀਕ ਠਾਕ ਹਨ ਚਿੰਤਾ ਵਾਲ਼ੀ ਕੋਈ ਗੱਲ ਨਹੀਂ । ਉਹ ਇਹ ਗੱਲ ਬਾਰ ਬਾਰ ਕਹਿ ਰਹੇ ਸੀ ਸਾਨੂੰ ਮੁਆਫ ਕਰੋ ਸਾਨੂੰ ਜੀਅ ਲੈਣ ਦਿਉ । ਅਸੀਂ ਬੜੇ ਛੋਟੇ ਛੋਟੇ ਸੀ ਜਦੋਂ ਪਾਪਾ ਨੂੰ ਫਾਂਸੀ ਤੇ ਲਟਕਾਅ ਦਿਤਾ ਗਿਆ । ਅਸੀਂ ਕਿਵੇਂ ਆਪਣੀ ਜਿੰਦਗੀ ਕੱਟ ਰਹੇ ਹਾਂ ਸਾਨੂੰ ਹੀ ਪਤਾ ਹੈ । ਉਹਨਾਂ ਆਪਣੇ ਬਾਰੇ ਦਸਿਆ ਕਿ ਉਹ ਕਿਸੇ ਪਰਾਈਵੇਟ ਸਕੂਲ ਵਿੱਚ ਟੀਚਰ ਹਨ । ਹੋਰ ਗੱਲਾਂ ਬਾਤਾਂ ਦੌਰਾਨ ਉਹਨਾਂ ਦੱਸਿਆ ਕਿ ਝੱਗਾ ਚੁੱਕਾਂਗੇ ਆਪਣਾ ਹੀ ਢਿੱਡ ਨੰਗਾ ਹੋਵੇਗਾ । ਉਹਨਾਂ ਦੱਸਿਆ ਕਿ ਸ੍ਰੋਮਣੀ ਕਮੇਟੀ ਵਾਲਿਆਂ ਉਹਨਾਂ ਨੂੰ ਥੋੜੀ ਦੇਰ ਨੌਕਰੀ ਤੇ ਰੱਖ ਬੇਇਜਤ ਕਰ ਕੱਢ ਦਿਤਾ । ਕਹਿਣ ਲੱਗੇ ਵੀਰ ਜੀ ਏਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ । ਤੁਹਾਨੂੰ ਨੌਕਰੀ ਤੋਂ ਕੱਢਿਆ ਤੁਹਾਨੂੰ ਕੀਹਨੇ ਪੁੱਛਿਆ ?
ਇਸ ਦੇ ਜੁਆਬ ਵਿੱਚ ਵੀਰ ਨੂੰ ਕਿਹਾ ਕਿ ਤੁਸੀਂ ਕੀਹਨਾਂ ਦੀ ਗੱਲ ਕਰਦੇ ਹੋਂ ? ਲੀਡਰਾਂ ਦੀ ? ਇਹ ਕੋਈ ਸਿੱਖ ਥੋੜੀ ਹਨ ਇਹ ਤਾਂ ਜੱਟ ਹਨ, ਭਾਪੇ ਹਨ , ਖੱਤਰੀ ਹਨ, ਤਰਖਾਣ ਹਨ ਇਹਨਾਂ ਜੱਟਾਂ , ਭਾਪਿਆਂ, ਖੱਤਰੀਆਂ, ਤਰਖਾਣਾ ਨੂੰ ਕੌਣ ਸਿੱਖ ਕਹਿੰਦਾ ? ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਵੇਰ ਦੇ ਫੋਨ ਬਹੁਤ ਆ ਰਹੇ ਨੇ ਪਰੇਸ਼ਾਨ ਹਾਂ ਸੋ ਵੀਰ ਜੀ ਜਿਹਨਾਂ ਦੇ ਫੋਨ ਆ ਰਹੇ ਨੇ ਉਹ ਪੰਥ ਪਿਆਰ ਵਾਲੇ ਦਰਦੀ ਸਿੱਖ ਹਨ । ਅਸੀਂ ਇਹ ਕਿਉਂ ਸੋਚੀਏ ਕਿ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਅਸੀਂ ਇਹ ਕਿਉਂ ਨਾਂ ਕਹੀਏ ਕਿ ਅਸੀਂ ਕਿਸੇ ਅਖੌਤੀ ਲੀਡਰ ਨੂੰ ਨਹੀਂ ਪੁੱਛਣਾ । ਤੁਹਾਡੇ ਪਿਤਾ ਜੀ ਨੇ ਉਹ ਕੰਮ ਕੀਤਾ ਜਿਸ ਤੇ ਅੱਜ ਸਾਰਿਆ ਨੂੰ ਮਾਣ ਹੈ ਤੁਸੀਂ ਝੋਰਾ ਕਿਉਂ ਕਰਦੇ ਹੋ ? ਮੈਂ ਉਹਨਾਂ ਨਾਲ਼ ਵਾਅਦਾ ਕੀਤਾ ਕਿ ਜਲਦੀ ਹੀ ਦਿੱਲੀ ਆ ਕੇ ਉਹਨਾਂ ਨੂੰ ਮਿਲੂਗਾ ਅਤੇ ਮਨ ਹੀ ਮਨ ਸੋਚ ਰਿਹਾਂ ਹਾਂ ਕਿ ਕੋਸ਼ਿਸ ਕਰੂਗਾਂ ਕਿ ਉਹਨਾਂ ਨੂੰ ਆਪਣੇ ਨਾਲ਼ ਤੋਰ ਸਕਾਂ ।
ਹੁਣ ਵਾਰੀ ਆਉਂਦੀ ਹੈ ਸਵੈ-ਪੜਚੋਲ਼ ਦੀ ਕਿ ਅਜਿਹੀ ਨੌਬਤ ਆਉਂਦੀ ਕਿਉਂ ਹੈ ? ਇਸ ਦੇ ਮੂਲ ਕਾਰਨ ਸਾਨੂੰ ਵਿਚਾਰਨੇ ਹੋਣਗੇ । ਜਦੋਂ ਤੱਕ ਸਾਨੂੰ ਡਿਫੈਕਟ ਦਾ ਪਤਾ ਨਹੀਂ ਲੱਗਦਾ ਅਸੀਂ ਉਸ ਡਿਫੈਕਟ ਨੂੰ ਠੀਕ ਕਿਵੇਂ ਕਰਾਂਗੇ ? ਠੀਕ ਕਰਨ ਵਾਸਤੇ ਕਾਰਨ ਲੱਭਣਾ ਬਹੁਤ ਜਰੂਰੀ ਹੈ ।
ਅਜਿਹੇ ਪੰਥ ਪਿਆਰ ਵਾਲਿਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਾਭਣ ਦੀ ਸੱਭ ਤੋਂ ਪਹਿਲੀ ਡਿਊਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਕਿਉਂਕਿ ਇਹ ਸਾਡਾ ਸਰਮਾਇਆ ਹਨ । ਸ੍ਰੋਮਣੀ ਕਮੇਟੀ ਸਾਡੀ ਇਕੋ ਇੱਕ ਸੁਪਰੀਮ ਸੰਸਥਾ ਹੈ ਜੋ ਸਿੱਖਾਂ ਦੀ ਸੱਭ ਜਗਾ ਨੁਮਾਇਦਗੀ ਕਰਦੀ ਹੈ । ਸਿੱਖਾਂ ਦਾ ਬੇਅੰਤ ਦਸਵੰਧ ਇਸ ਸੰਸਥਾਂ ਨੂੰ ਆਉਂਦਾ ਹੈ ਪਰ ਦੁੱਖ ਦੀ ਗੱਲ ਅੱਜ ਇਸ ਸੰਸਥਾ ਦਾ ਕੁੰਡਾ ਸ੍ਰੋਮਣੀ ਅਕਾਲੀ ਦਲ ਕੋਲ਼ ਹੈ ਜੋ ਆਪਣੇ ਆਪ ਨੂੰ ਸਿੱਖਾਂ ਦੀ ਸੱਭ ਤੋਂ ਵੱਡੀ ਹਮਦਰਦ ਪਾਰਟੀ ਦੱਸਦੀ ਹੈ । ਇਸ ਦੋਵੇ ਪਾਰਟੀਆਂ ਪਰਿਵਾਰਵਾਦ, ਜੱਟਵਾਦ ਅਤੇ ਭਾਪਾਵਾਦ ਵਿੱਚ ਬੁਰੀ ਤਰਾਂ ਗ੍ਰਸਤ ਹਨ। ਇਹਨਾਂ ਵਿੱਚ ਜਾਤ ਪਾਤ ਦੀ ਪ੍ਰਥਾ ਏਨੀ ਘਰ ਕਰ ਚੁੱਕੀ ਹੈ ਕਿ ਇਹਨਾਂ ਨੂੰ ਜੱਟਾਂ ਤੋਂ ਇਲਾਵਾ ਕੋਈ ਸੁੱਝਦਾ ਹੀ ਨਹੀਂ । ਹੋਰ ਕਿਸੇ ਨੀਵੀਂ ਜਾਤ ਵਾਲਾ ਚਾਹੇ ਕਿੱਡੀ ਵੀ ਵੱਡੀ ਕੁਰਬਾਨੀ ਕਰ ਚੁੱਕਿਆ ਹੋਵੇ ਇਸ ਉਸ ਨੂੰ ਦੇਖਦੇ ਉਸੇ ਨਜਰ ਨਾਲ਼ ਹਨ ਕਿ 'ਜਾਣਦੇ ਹਾਂ ਵੱਡੇ ਸਿੱਖ ਨੂੰ ਹੈ ਤਾਂ ਸਾਲਾ ਚਮਾਰ ਹੀ' !
ਇਸ ਜਾਤੀ ਵਾਦ ਦਾ ਰੋਗ ਅੱਜ ਜਿੰਨਾ ਸਾਡੇ ਸਿੱਖਾ ਵਿੱਚ ਹੈ ਓਨਾ ਹੋਰ ਕਿਸੇ ਕੌਮ ਵਿੱਚ ਨਹੀਂ । ਸਿਰੋ ਮੋਨਾ ਸ਼ਰਾਬ ਦੇ ਠੇਕਿਆਂ ਦਾ ਵਪਾਰੀ ਸਾਡੇ ਲਈ ਸਰਦਾਰ ਜੀ ਹੈ ਨਿਤਨੇਮੀ, ਪੰਥ ਪਿਆਰ, ਪੰਥਕ ਲੜਾਈ ਲੜਨ ਵਾਲਾ ਸਾਡੇ ਲਈ 'ਸਾਲ਼ਾ ਚਮਾਰ' ਹੈ । ਹੁਣ ਇਹ ਬੀਮਾਰੀ ਇਕੱਲੀ ਅਖੌਤੀ ਪੰਥਕ ਪਾਰਟੀ ਤੱਕ ਸੀਮਿਤ ਨਹੀਂ ਰਹੀਂ ਆਪਣੇ ਆਪ ਨੂੰ ਸੰਘਰਸ਼ਸੀਲ ਧਿਰਾਂ ਅਖਵਾਉਣ ਵਾਲਿਆਂ ਵਿੱਚ ਵੀ ਘਰ ਕਰਦੀ ਜਾ ਰਹੀ ਹੈ । ਜਦੋਂ ਅਸੀਂ ਗੁਰੂ ਦੇ ਪਹਿਲੇ ਸਿਧਾਂਤ ਤੋਂ ਹੀ ਮੁਨਕਰ ਹਾਂ ਫਿਰ ਚੜ੍ਹਦੀ ਕਲਾ ਕਿਥੋਂ ਭਾਲ਼ਦੇ ਹਾਂ ?
ਭੁੱਲ ਚੁੱਕ ਦੀ ਖਿਮਾਂ
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
Posted
by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT
IS TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment