ਦਮਦਮੀ ਟਕਸਾਲ ਦੇ ਪੰਦਰਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ
ਕੌਂਸਲ ਆਫ ਖਾਲਸਤਾਨ ਦੀ ਇਤਿਹਾਸਕ ਪੁਸਤਕ
ਅਮਰੀਕਨ ਕਾਂਗਰਸ ਵਿੱਚ ਖਾਲਸਤਾਨ ਦੀਆਂ ਗੂੰਜਾਂ ਨੂੰ ਰਲੀਜ਼ ਕੀਤਾ।
ਹਿੰਦੋਸਤਾਨ ਦੀ ਸਰਕਾਰ ਜੂੰਨ 1984 ਚ ਸਿੱਖ ਕੌਮ ਤੇ ਹਮਲਾਵਰ ਬਣ ਕੇ ਆਈ ੍ ਜਿਸ ਨਾਲ ਹਿੰਦੋਸਤਾਨ ਤੇ ਖਾਲਸਤਾਨ ਦੀ ਪਹਿਲੀ ਜੰਗ ਦਾ ਮੁੱਢ ਬਜਾ। ਦਮਦਮੀ ਟਕਸਾਲ ਦੇ ਚੌਦਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ੍ ਪੁਰਾਤਨ ਗੁਰਸਿੱਖ ਇਤਿਹਾਸ ਨੂੰ ਦੁਹਰਾਉਂਦਿਆਂ ਹਿੰਦੋਸਤਾਨੀ ਫੌਜਾਂ ਨੂੰ ਲੋਹੇ ਦੇ ਚਣੇ ਚਬਾਉਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ੍ ਪਰ ਸ਼ਹੀਦੀ ਜਾਮ ਪੀਣ ਤੋਂ ਪਹਿਲਾਂ ਇਹ ਐਲਾਨ ਕਰ ਗਏ 'ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ।
ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨਾਂ ਤੇ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਸਿੱਖ ਕੌਮ ਦੇ ਸਹਿਯੋਗ ਨਾਲ ਪੂਰਾ ਪਹਿਰਾ ਦਿੱਤਾ ਅਤੇ ਇੰਟਰਨੈਸ਼ਨਲ ਪੱਧਰ ਤੇ ਖਾਲਸਤਾਨੀ ਸੰਘਰਸ਼ ਨੂੰ ਲਿਜਾਣ ਲਈ 7 ਅਕਤੂਬਰ 1987 ਨੂੰ ਕੌਂਸਲ ਆਫ ਖਾਲਸਤਾਨ ਨੂੰ ਹੋਂਦ ਚ ਲਿਆ ਕੇ ਡਾ ਗੁਰਮੀਤ ਸਿੰਘ ਔਲਖ ਨੂੰ ਪ੍ਰਧਾਨ ਥਾਪ ਕੇ ਪ੍ਰਦੇਸਾਂ ਵਿੱਚ ਖਾਲਸਤਾਨੀ ਸੰਘਰਸ਼ ਦੀ ਵਾਗਡੋਰ ਡਾ ਗੁਰਮੀਤ ਸਿੰਘ ਔਲਖ ਨੂੰ ਸੌਂਪੀ। ਡਾ ਔਲਖ ਖਾਲਸਤਾਨੀ ਸੋਚ ਦੀ ਪਹਿਰੇਦਾਰੀ ਤੇ ਖਰੇ ਉਤਰੇ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਖਾਲਸਤਾਨ ਦੀ ਪ੍ਰਾਪਤੀ ਲਈ ਆਪਣੇ ਅਡਵਾਇਜ਼ਰੀ ਕਾਫਲੇ ਅਤੇ ਪੰਥਕ ਦਰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਦੇ ਆ ਰਹੇ ਹਨ। ਇਸ ਸੰਘਰਸ਼ ਰਾਹੀਂ U.S. CONGRESS ON THE SIKH STRUGGLE FOR KHALISTAN ਯੂ ਐਸ ਕਾਂਗਰਸ ਔਨ ਦੀ ਸਿੱਖ ਸਟਰਗਲ ਫਾਰ ਖਾਲਸਤਾਨ ਅਮਰੀਕਨ ਸਿੱਖ ਇਤਿਹਾਸ ਚ ਪਹਿਲੀ ਵਾਰ ਇਤਿਹਾਸਕ ਦਸਤਾਵੇਜ ਕੌਮ ਦੀ ਝੋਲੀ ਪਾਏ। ਇਸ ਇਤਿਹਾਸਕ ਦਸਤਾਵੇਜ ਦੇ TWO VOLUME ਦੋ ਵੌਲੀਅਮ ਦੇ ਸਿਟ ਨੂੰ ਦਮਦਮੀ ਟਕਸਾਲ ਦੇ ਪੰਦਰਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ੍ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ੍ ਕੌਂਸਲ ਆਫ ਖਾਲਸਤਾਨ ਦੇ ਅਡਵਾਇਜ਼ਰ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਫਾਉਂਡਰ ੍ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਦੇ ਗ੍ਰਹਿ ਵਿਖੇ ੍ ਦਾ ਸਿੱਖ ਐਜੂਕੇਸ਼ਨਲ ਟੱਰਸਟ ੍ ਕੌਂਸਲ ਆਫ ਖਾਲਸਤਾਨ ੍ ਦਲ ਖਾਲਸਾ ਅਲਾਇੰਸ ੍ ਬੇ ਏਰੀਆ ਸਿੱਖ ਅਲਾਇੰਸ ੍ ਇੰਟਰਨੈਸ਼ਨਲ ਗਦਰ ਮੈਮੋਰੀਅਲ ਟੱਰਸਟ ੍ ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ ਬਾਲ ਸਾਹਿਤ ਕਲਾ ਰੰਗ ਮੰਚ ੍ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ੍ ਆਦਿ ਪੰਥਕ ਸੰਸਥਾਵਾਂ ਦੇ ਪੰਥਕ ਆਗੂਆਂ ਦੀ ਮੌਜੂਦਗੀ ਵਿਚ ਰਲੀਜ਼ ਕੀਤਾ।
ਇਸ ਇਤਿਹਾਸਕ ਦਸਤਾਵੇਜ ਨੂੰ ਪ੍ਰਾਪਤ ਕਰਨ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ।
ਡਾ ਗੁਰਮੀਤ ਸਿੰਘ ਔਲਖ ਵਾਸਿ਼ਗਟਨ ਡੀ ਸੀ 202-337-1904
ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਕੈਲੇਫੋਰਨੀਆ 510-774-5909
ਡਾ ਅਵਤਾਰ ਸਿੰਘ ਸੇਖੋਂ ਮਚਾਕੀ ਕੈਨੇਡਾ 780-965-2869
No comments:
Post a Comment