ਭ੍ਰਿਸ਼ਟ ਹਿੰਦੂਤਵੀ ਵਾਈਸ ਚਾਂਸਲਰ ਰਜਨੀਸ਼ ਅਰੋੜਾ ਬਨਾਮ ਅਕਾਲੀ ਦਲ !
ਅਰੋੜਾ ਵੱਲੋਂ ਟੈਕਨੀਕਲ ਯੂਨੀਵਰਸਿਟੀ ਦੇ ਜ਼ਰੀਏ ਆਰ. ਐੱਸ. ਐੱਸ. ਦਾ ਏਜੰਡਾ ਲਾਗੂ ਕੀਤਾ ਗਿਆ!
ਪੰਥਕ ਜਥੇਬੰਦੀਆਂ ਦੀ ਇਸ ਮੁੱਦੇ 'ਤੇ ਚੁੱਪ ਚਿੰਤਾਜਨਕ!
ਵਾਸ਼ਿੰਗਟਨ, ਡੀ. ਸੀ. (ਜੁਲਾਈ 17, 2013)- ਰਜਨੀਸ਼ ਅਰੋੜਾ ਬਨਾਮ ਅਕਾਲੀ ਦਲ ਜਦੋਂ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ, ਰਜਨੀਸ਼ ਅਰੋੜਾ ਨਾਂ ਦੇ ਇੱਕ ਵਿਅਕਤੀ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਵਾਈਸ-ਚਾਂਸਲਰ ਲਾਉਣ ਦੀ ਸਿਫ਼ਾਰਸ਼ ਪੰਜਾਬ ਦੇ ਗਵਰਨਰ (ਜਿਹੜਾ ਕਿ ਯੂਨੀਵਰਸਿਟੀ ਦਾ ਚਾਂਸਲਰ ਹੈ) ਨੂੰ ਕੀਤੀ ਗਈ ਸੀ, ਉਦੋਂ ਹੀ ਅੰਦਰੂਨੀ ਸਰੋਤਾਂ ਵੱਲੋਂ ਇਹ ਖ਼ਦਸ਼ਾ ਜਤਾਇਆ ਗਿਆ ਸੀ ਕਿ ਬਾਦਲ ਨੇ ਇਹ ਬਹੁਤ ਵੱਡਾ ਗੁਨਾਹ ਕੀਤਾ ਹੈ, ਜਿਸ ਦਾ ਖ਼ਮਿਆਜ਼ਾ ਸਿੱਖਾਂ ਨੂੰ ਤੇ, ਪੰਜਾਬ ਨੂੰ ਭੁਗਤਣਾ ਪਵੇਗਾ। ਇਨ੍ਹਾਂ ਸਰੋਤਾਂ ਦਾ ਇਹ ਕਹਿਣਾ ਸੀ ਕਿ ਰਜਨੀਸ਼ ਅਰੋੜਾ ਇੱਕ ਬਹੁਤ ਹੀ ਫ਼ਿਰਕੂ ਜ਼ਹਿਨੀਅਤ ਦਾ ਹਿੰਦੂਤਵੀ ਹੈ, ਜਿਹੜਾ ਸਿੱਖਾਂ ਤੇ ਹੋਰ ਘੱਟਗਿਣਤੀਆਂ ਸਬੰਧੀ ਨਫ਼ਰਤ ਨਾਲ ਭਰਿਆ ਹੋਇਆ ਹੈ। ਇਹ ਬਚਪਨ ਤੋਂ ਹੀ, ਆਰ. ਐੱਸ. ਐੱਸ. ਦਾ 'ਸਵਯਮ ਸੇਵਕ' ਹੈ ਅਤੇ ਅਜੇ ਵੀ ਲਗਾਤਾਰਤਾ ਨਾਲ ਆਰ. ਐੱਸ. ਐੱਸ. 'ਸ਼ਾਖਾ' ਵਿਚ ਸ਼ਾਮਲ ਹੁੰਦਾ ਹੈ। ਇਨ੍ਹਾਂ ਬੁੱਧੀਜੀਵੀ ਹਲਕਿਆਂ ਦਾ ਕਹਿਣਾ ਸੀ ਕਿ 'ਟੈਕਨੀਕਲ ਯੂਨੀਵਰਸਿਟੀ' ਇੱਕ ਬਹੁਤ ਹੀ ਅਹਿਮ ਸੰਸਥਾ ਹੈ ਅਤੇ ਇਸ ਦਾ ਕੰਟਰੋਲ, ਸਿੱਧੇ ਤੌਰ 'ਤੇ ਆਰ. ਐੱਸ. ਐੱਸ. ਦੇ ਹੱਥਾਂ ਵਿਚ ਦੇਣਾ ਬੜਾ ਆਤਮਘਾਤੀ ਕਦਮ ਹੈ। ਪਰ ਜਿੱਥੇ ਬੰਸਰੀ, ਨੀਰੋ ਵਰਗੇ 'ਬਾਦਲ ਬਾਦਸ਼ਾਹ' ਦੇ ਹੱਥਾਂ ਵਿਚ ਹੋਵੇ ਉੱਤੇ ਪੰਜਾਬ (ਰੋਮ) ਸੜ ਵੀ ਜਾਵੇ, ਇਸ ਨੀਰੋ ਨੂੰ ਕੀ ਫ਼ਰਕ ਪੈਂਦਾ ਹੈ?
ਇਸ ਤੱਥ ਨੂੰ ਸਮੇਂ ਦਾ ਮਜ਼ਾਕ ਕਿਹਾ ਜਾਵੇ ਜਾਂ ਸਮੇਂ ਦੀ ਵਿਡੰਬਣਾ ਕਿ ਸਿੱਖ ਹੱਕਾਂ ਦੇ ਰਾਖੇ ਹੋਣ ਦਾ ਦਾਅਵੇਦਾਰ ਅਕਾਲੀ ਦਲ ਜਿੱਥੇ ਸਿੱਖ ਜਹਾਜ਼ ਵਿਚ ਵੱਟੇ ਪਾਉਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ, ਉੱਥੇ ਰਜਨੀਸ਼ ਅਰੋੜਾ ਦੀਆਂ ਕਰਤੂਤਾਂ ਦਾ ਭਾਂਡਾ, ਸਿੱਖਾਂ ਦੀ ਦੁਸ਼ਮਣ ਮੰਨੀ ਜਾਂਦੀ ਜਮਾਤ ਕਾਂਗਰਸ ਦੇ ਪੰਜਾਬ ਦੇ ਲੀਡਰ ਹੀ ਭੰਨ ਰਹੇ ਹਨ।
ਰਜਨੀਸ਼ ਅਰੋੜਾ ਨੇ ਟੈਕਨੀਕਲ ਯੂਨੀਵਰਸਿਟੀ ਦਾ ਵੀ. ਸੀ. ਬਣਦਿਆਂ ਹੀ ਜਦੋਂ ਯੂਨੀਵਰਸਿਟੀ ਸਿਲੇਬਸ ਦਾ 'ਭਗਵਾਂਕਰਣ' ਕਰਨ ਦੀ ਕੋਝੀ ਹਰਕਤ ਕੀਤੀ ਤਾਂ ਇਸ ਦਾ ਸਭ ਤੋਂ ਪਹਿਲਾਂ ਨੋਟਿਸ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਕਾਂਗਰਸੀ ਲੀਡਰ (ਅੱਜਕੱਲ੍ਹ ਅਕਾਲੀ ਦਲ 'ਚ ਪਰ ਦੁਰਕਾਰੇ ਹੋਏ) ਬੀਰਦਵਿੰਦਰ ਸਿੰਘ ਨੇ ਹੀ ਲਿਆ ਸੀ। ਉਨ੍ਹਾਂ ਨੇ ਇੱਕ ਬਿਆਨ ਰਾਹੀਂ ਇਹ ਸਪਸ਼ਟਤਾ ਨਾਲ ਕਿਹਾ ਸੀ - ਰਜਨੀਸ਼ ਅਰੋੜਾ, ਟੈਕਨੀਕਲ ਯੂਨੀਵਰਸਿਟੀ ਦੀਆਂ ਪਾਠ-ਪੁਸਤਕਾਂ ਰਾਹੀਂ ਆਰ. ਐੱਸ. ਐੱਸ. ਦਾ ਏਜੰਡਾ ਬੜੇ ਨੰਗੇ-ਚਿੱਟੇ ਢੰਗ ਨਾਲ ਲਾਗੂ ਕਰ ਰਿਹਾ ਹੈ। ਰਜਨੀਸ਼ ਅਰੋੜਾ ਨੇ ਇੱਕ ਨਵਾਂ ਲਾਜ਼ਮੀ ਵਿਸ਼ਾ 'ਮਾਨਵੀ ਕਦਰਾਂ ਕੀਮਤਾਂ ਅਤੇ ਪੇਸ਼ਾਵਾਰੀ ਨੈਤਿਕਤਾ' ਦੇ ਸਿਰਲੇਖ ਹੇਠ ਆਰੰਭ ਕੀਤਾ ਹੈ। ਵਰ੍ਹਾ 2010-2011 ਲਈ ਇਹ 100 ਨੰਬਰ ਦਾ ਵਿਸ਼ਾ 'ਲਾਜ਼ਮੀ ਵਿਸ਼ੇ' ਦੇ ਤੌਰ 'ਤੇ ਪੜ੍ਹਾਇਆ ਜਾਵੇਗਾ। ਇਸ ਵਿਸ਼ੇ ਲਈ ਜਿਹੜੀਆਂ ਪਾਠ ਪੁਸਤਕਾਂ ਸੁਝਾਈਆਂ ਗਈਆਂ ਹਨ, ਉਹ ਆਰ. ਐੱਸ. ਐੱਸ. ਦੇ ਹਿੰਦੂਤਵੀ ਵਿਦਵਾਨਾਂ ਦੀਆਂ ਹਨ, ਜਿਨ੍ਹਾਂ ਵਿਚ ਆਰ. ਆਰ. ਗੌੜ, ਆਰ. ਸੰਗਲ਼, ਜੀ. ਪੀ. ਬਾਗੜੀਆ ਆਦਿ ਸ਼ਾਮਲ ਹਨ। ਇਨ੍ਹਾਂ ਪੁਸਤਕਾਂ ਵਿਚ 'ਆਚਰਨ' ਦਾ ਆਧਾਰ ਵੇਦਾਂ, ਸ਼ਾਸਤਰਾਂ, ਸਿਮ੍ਰਿਤੀਆਂ (ਮੰਨੂ ਸਿਮ੍ਰਿਤੀਆਂ) ਆਦਿ ਨੂੰ ਬਣਾਇਆ ਗਿਆ ਹੈ ਪਰ ਸਿੱਖ ਧਰਮ, ਇਸਲਾਮ, ਇਸਾਈ ਧਰਮ, ਬੁੱਧ ਧਰਮ ਆਦਿ ਦੀਆਂ ਸਿੱਖਿਆਵਾਂ ਨੂੰ ਇਨ੍ਹਾਂ ਪੁਸਤਕਾਂ ਵਿਚੋਂ ਬਿਲਕੁਲ ਦੇਸ਼ ਨਿਕਾਲ਼ਾ ਦਿੱਤਾ ਗਿਆ ਹੈ। ਹੋਰ ਤਾਂ ਹੋਰ ਭਗਤ ਜਨਾਂ ਜਿਵੇਂ ਕਿ ਭਗਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਨਾਮਦੇਵ ਜੀ ਅਤੇ ਸੂਫ਼ੀ ਫ਼ਕੀਰਾਂ ਨੂੰ ਵੀ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਬੀਰਦਵਿੰਦਰ ਸਿੰਘ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਰਜਨੀਸ਼ ਅਰੋੜਾ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਆਪੋ-ਆਪਣੇ ਪੱਧਰ 'ਤੇ ਲਾਮਬੰਦ ਹੋ ਕੇ, ਤੁਰੰਤ ਕਾਰਵਾਈ ਕਰਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਿਹਾ ਸੀ ਕਿ ਉਹ ਇੱਕ ਉੱਚ-ਪੱਧਰੀ ਪੜਤਾਲੀਆ ਕਮੇਟੀ ਦਾ ਗਠਨ ਕਰ ਕੇ, ਇਸ ਮਸਲੇ ਦੀ ਪੂਰਨ ਪੜਤਾਲ ਕਰਵਾਉਣ। ਪੜਤਾਲ ਕਮੇਟੀ ਦੀ ਰਿਪੋਰਟ ਆਉਣ ਤੱਕ, ਇਸ ਸਿਲੇਬਸ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ। ਪਰ ਬਾਦਲ ਦੇ ਨਗਾਰਖ਼ਾਨੇ ਵਿਚ ਤੂਤੀ ਦੀ ਕੌਣ ਸੁਣਦਾ ਹੈ?
ਰਜਨੀਸ਼ ਅਰੋੜਾ ਨੇ ਜਦੋਂ ਵੀ. ਸੀ. ਵਜੋਂ ਆਪਣਾ ਪਹਿਲਾ ਕਾਰਜਕਾਲ ਮੁਕੰਮਲ ਕੀਤਾ ਤਾਂ ਬਾਦਲ ਨੇ ਉਸ ਨੂੰ ਇੱਕ ਹੋਰ ਟਰਮ ਦੀ ਐਕਸਟੈਨਸ਼ਨ ਦੇ ਦਿੱਤੀ। ਇਸ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਨੌਤੀ ਦਿੱਤੀ ਗਈ। ਅਦਾਲਤ ਨੇ 8 ਜੁਲਾਈ ਨੂੰ ਦਿੱਤੇ ਆਪਣੇ ਫ਼ੈਸਲੇ ਵਿਚ ਇਸ ਐਕਸਟੈਨਸ਼ਨ (ਕਾਰਜਕਾਲ ਵਾਧੇ) ਤੇ ਪੁਨਰਵਿਚਾਰ ਕਰਨ ਲਈ ਬੋਰਡ ਆਫ਼ ਡਾਇਰੈਕਟਰਜ਼ ਨੂੰ ਆਦੇਸ਼ ਦਿੱਤਾ ਹੈ।
ਇਸ ਵਾਰ, ਹਿੰਦੂਤਵੀ, ਭ੍ਰਿਸ਼ਟ ਰਜਨੀਸ਼ ਅਰੋੜਾ ਦੇ ਖ਼ਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਡਟਵਾਂ ਸਟੈਂਡ ਲਿਆ ਹੈ। ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨੂੰ ਲਿਖੇ ਇੱਕ ਪੱਤਰ ਵਿਚ ਸ. ਬਾਦਲ ਨੇ ਰਜਨੀਸ਼ ਅਰੋੜੇ ਨੂੰ ਫ਼ੌਰੀ ਡਿਸਮਿਸ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਉਸ ਦੀਆਂ ਭ੍ਰਿਸ਼ਟ ਕਾਰਵਾਈਆਂ ਲਈ ਸੀ. ਬੀ. ਆਈ. ਜਾਂਚ ਦੀ ਮੰਗ ਵੀ ਕੀਤੀ ਹੈ। ਸ. ਬਾਜਵਾ ਦਾ ਕਹਿਣਾ ਹੈ, 'ਰਜਨੀਸ਼ ਅਰੋੜਾ ਇੱਕ ਭ੍ਰਿਸ਼ਟ ਵਾਈਸ ਚਾਂਸਲਰ ਹੈ, ਜਿਸ ਨੇ ਭ੍ਰਿਸ਼ਟ ਤਰੀਕਿਆਂ ਨਾਲ ਆਰ. ਐੱਸ. ਐੱਸ. ਤੇ ਬੀ. ਜੇ. ਪੀ. ਦੇ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ ਹੈ। ਅਰੋੜੇ ਨੇ 7 ਬੇਨਾਮੀ ਕੰਪਨੀਆਂ ਨੂੰ 25 ਕਰੋੜ ਰੁਪਈਏ ਦੇ ਠੇਕੇ ਦਿੱਤੇ ਹਨ, ਜਿਹੜਾ ਕਿ ਸਿੱਧਾ-ਸਿੱਧਾ ਪੈਸੇ ਦਾ ਗ਼ਬਨ ਹੈ। ਸ. ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਦੇ ਆਰ. ਐੱਸ. ਐੱਸ. ਕੇਡਰ ਦੇ ਇਸ ਬੰਦੇ ਦੀ ਬੀ. ਜੇ. ਪੀ. ਪੂਰੀ ਤਰ੍ਹਾਂ ਪਿੱਠ ਠੋਕ ਰਹੀ ਹੈ। ਪਰ ਮੁੱਖ ਮੰਤਰੀ ਬਾਦਲ ਨੇ, ਇਸ ਨੰਗੇ-ਚਿੱਟੇ ਭ੍ਰਿਸ਼ਟਾਚਾਰੀ ਬੰਦੇ ਦੀਆਂ ਕਰਤੂਤਾਂ ਸਬੰਧੀ ਕਿਉਂ ਮੂੰਹ ਵਿਚ ਘੁੰਙਣੀਆਂ ਪਾਈਆਂ ਹੋਈਆਂ ਹਨ? ਸ. ਬਾਜਵਾ ਨੇ ਇਹ ਵੀ ਕਿਹਾ ਹੈ ਕਿ ਰਜਨੀਸ਼ ਅਰੋੜਾ, ਭ੍ਰਿਸ਼ਟਾਚਾਰ ਕਰਨ ਵਿਚ ਏਨਾ ਰੁੱਝਿਆ ਹੋਇਆ ਹੈ ਕਿ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਇੱਕ ਜੰਗਲ ਬਣਿਆ ਹੋਇਆ ਹੈ। ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਨੇ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਾੜੇ ਪ੍ਰਬੰਧਾਂ ਕਰ ਕੇ, ਵਿਦਿਆਰਥੀਆਂ ਦੇ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ। ਇਸ ਵਜ੍ਹਾ ਕਰ ਕੇ 50 ਹਜ਼ਾਰ ਵਿਦਿਆਰਥੀਆਂ ਦਾ ਭਵਿੱਖ (ਜਿਹੜੇ ਕਿ ਪੇਂਡੂ ਸਮਾਜ ਅਤੇ ਗ਼ਰੀਬ ਵਰਗ ਨਾਲ ਸਬੰਧਿਤ ਹਨ) ਦਾਅ 'ਤੇ ਲੱਗਾ ਹੋਇਆ ਹੈ। ਸ. ਪ੍ਰਤਾਪ ਸਿੰਘ ਬਾਜਵਾ ਨੇ ਗਵਰਨਰ ਨੂੰ ਫ਼ੌਰਨ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ!
ਪਾਠਕ ਜਨ! ਬਾਦਲ 'ਨੀਰੋ' ਤਾਂ ਸਿੱਖ ਕੌਮ ਦੇ ਆਸ਼ਿਆਨੇ (ਪੰਜਾਬ) ਨੂੰ ਹਿੰਦੂਤਵੀ ਅੱਗ ਦੇ ਹਵਾਲੇ ਕਰ ਕੇ ਬੰਸਰੀ ਵਜਾ ਰਿਹਾ ਹੈ ਪਰ ਬਾਕੀ ਸਿੱਖ ਕੌਮ ਕਿੱਥੇ ਸੁੱਤੀ ਪਈ ਹੈ? ਪੰਥਕ ਜਥੇਬੰਦੀਆਂ ਨੂੰ ਇਹੋ ਜਿਹਾ ਮੁੱਦਾ ਕਿਉਂ ਅਹਿਮ ਨਹੀਂ ਲੱਗਦਾ? ਕੀ ਪੰਜਾਬ ਦੇ ਸਿੱਖਾਂ ਨੇ ਮੰਨ ਲਿਆ ਹੈ ਕਿ ਕਿਉਂਕਿ ਨਾ ਸਾਡੇ ਹੱਥ ਵਿਚ ਲਗਾਮ ਹੈ ਅਤੇ ਨਾ ਹੀ ਪੈਰ ਰਕਾਬ ਵਿਚ ਹਨ, ਇਸ ਲਈ ਸਾਡੇ ਘੋੜੇ ਨੂੰ ਸਾਡੇ ਸਮੇਤ, ਪਾਣੀ ਦੀਆਂ ਮਾਰੂ ਛੱਲਾਂ (ਭੰਵਰ) ਨੇ ਰੋੜ੍ਹਨਾ ਹੀ ਰੋੜ੍ਹਨਾ ਹੈ। ਇਸ ਲਈ ਉਹ ਪਹਿਲਾਂ ਹੀ 'ਸੋਹਿਲੇ' ਦਾ ਪਾਠ ਕਰ ਰਹੇ ਹਨ। ਗ਼ਾਲਿਬ ਦੀਆਂ ਇਹ ਤੁਕਾਂ ਸ਼ਾਇਦ ਸਾਡੀ ਸਥਿਤੀ ਹੀ ਬਿਆਨ ਕਰ ਰਹੀਆਂ ਹਨ -
'ਰੌਂ ਮੇਂ ਹੈ, ਰਖਸ਼ੇ-ਉਮਰ, ਕਹਾਂ ਦੇਖੀਏ ਥੱਮੇ।
ਨਾ ਹਾਥ ਬਾਗ ਪਰ ਹੈ, ਨਾ ਪੈਰ ਹੈ ਰਕਾਬ ਮੇ।
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment