Sunday, July 7, 2013

"ਸਿੱਖਾਂ ਨੇ ਕਿਸ ਨੂੰ ਸ਼ਹੀਦ ਮੰਨਣਾ ਹੈ ਤੇ ਕਿਸ ਨੂੰ ਗਦਾਰ,ਇਹ ਸਿਖਾਂ ਦਾ ਆਪਣਾ ਮਾਮਲਾ ਹੈ-

"ਸਿੱਖਾਂ ਨੇ ਕਿਸ ਨੂੰ ਸ਼ਹੀਦ ਮੰਨਣਾ ਹੈ ਤੇ ਕਿਸ ਨੂੰ ਗਦਾਰ,ਇਹ ਸਿਖਾਂ ਦਾ ਆਪਣਾ ਮਾਮਲਾ ਹੈ-ਪਰ ਹਿੰਦੂ-ਮਾਨਸਿਕਤਾ ਕਹਿੰਦੀ ਹੈ ਕਿ ਨਹੀ ਜੀ ਸਿਖਾਂ ਨੂੰ ਸਾਰੇ ਫੈਸਲੇ ਹਿੰਦੂ ਦੇ ਨਜਰੀਏ ਅਨੁਸਾਰ ਲੈਣੇ ਪੈਣਗੇ-ਹਿੰਦੂ-ਮਾਨਸਿਕਤਾ ਦੀ ਜਿਦ ਹੈ ਕਿ ਸਿਖ ਕੌੰਮ, ਸੰਤ ਭਿੰਡਰਾਂਵਾਲਿਆਂ ਨੂੰ "ਅੱਤਵਾਦੀਆਂ ਦਾ ਸਰਦਾਰ" ਮੰਨੇ,ਪਰ ਸਿਖ ਤਾਂ ਸੰਤਾਂ ਨੂੰ ਵੀਹਵੀ ਸਦੀ ਦਾ ਸਭ ਤੋਂ ਮਹਾਨ ਸਿਖ ਐਲਾਨਕੇ,aਨਾਂ ਪ੍ਰਤੀ ਓੜਕਾਂ ਦਾ ਪਿਆਰ ਦਰਸਾ ਰਹੇ ਹਨ।ਇਹ ਦੇਖਕੇ ਹਿੰਦੂ-ਮਨ ਦਾ ਕਰੋਧ ਭਾਂਬੜ ਬਣਿਆ ਹੋਇਆਂ ਹੈ ਕਿ ਇਨਾਂ ਸਿੱਖਾਂ ਦੀ ਇਹ ਮਜਾਲ?ਇਸੇ ਖਿਝ ਵਿਚੋਂ ਇਹ ਸ਼ਿਵ-ਸੈਨੀਏ ਪੁਠੇ ਪੰਗੇ ਲੈਂਦੇ ਨੇ-ਜੇ ਤਾਂ ਇਨਾਂ ਨੂੰ ਪੁਲੀਸ ਦਾ ਕੋਈ ਡਰ ਹੋਵੇ ਤਾਂ ਕੁਝ ਖੈਰ ਕਰਦੇ,ਪਰ ਪੁਲੀਸ਼ ਤਾਂ ਇਨਾਂ ਦੀ ਹਵਾ ਵਲ ਨਹੀ ਦੇਖ ਸਕਦੀ ਕਿਉਂਕਿ ਬਾਦਲ ਸਾਹਿਬ ਦੀ ਕਿਰਪਾ ਹੈ-ਇਸੇ ਕਰਕੇ ਸ਼ਿਵ ਸੈਨੀਏ,ਹੋਰ ਤੋਂ ਹੋਰ ਵੱਧ ਭੜਕਾਹਟ ਪੈਦਾ ਕਰਨ ਵਾਲੀਆਂ ਕਰਤੂਤਾਂ ਕਰ ਰਹੇ ਨੇ।ਗੱਲ ਕੱਲੀ ਸੰਤਾਂ ਦੀ ਨਹੀ,ਸਿੱਖੀ ਦੀ ਚੜ੍ਹਦੀ ਕਲਾ ਲਈ ਜੂਝੇ ਸਾਰੇ ਹੀ ਨਾਇਕਾਂ ਤੋਂ ਹਿੰਦੂ ਕੱਟੜਪੰਥੀਆਂ ਨੂੰ ਨਫਰਤ ਹੈ-ਉਹ ਭਾਈ ਬੇਅੰਤ ਸਿੰ੍ਹਘ,ਸਤਵੰਤ ਸਿੰਘ,ਕੇਹਰ ਸਿੰਘ,ਹਰਜਿੰਦਰ ਸਿੰਘ ਜਿੰਦਾ,ਸੁਖਦੇਵ ਸਿੰਘ ਸੁਖਾ,ਦਿਲਾਵਰ ਸਿੰਘ ਵਰਗਿਆਂ ਜੂਝਾਰੂ ਸਿੰਘਾਂ ਨੂੰ ਕੌੰਮ ਵਲੋਂ ਮਿਲ ਰਹੇ ਮਾਣ ਤੋਂ ਸੜੇ ਪਏ ਹਨ।


ਸਾਡੇ ਵਲੋਂ ਹਿੰਦੂ ਜਿਸਨੂੰ ਮਰਜ਼ੀ ਨਾਇਕ ਮੰਨਣ,ਜਿਸਨੂੰ ਮਰਜ਼ੀ ਖਲਨਾਇਕ।ਜਦੋਂ ਹਿੰਦੂ ਕੌੰਮ ਹੀ ਹੋਰ ਹੈ ਤਾਂ ਉਨਾਂ ਦੇ ਨਾਇਕ ਤੇ ਖਲਨਾਇਕ ਸਾਡੇ ਵਾਲੁ ਕਿਵੇਂ ਹੋ ਸਕਦੇ ਨੇ?ਸਗੋਂ ਜਿਹੜੈ ਸਾਡੇ ਨਾਇਕ ਹਨ,ਹਿੰਦੂਆਂ ਲਈ ਖਲਨਾਇਕ ਹੀ ਹੋਣਗੇ ਕਿਉਂਕਿ ਸਾਡੇ ਜਿੰਨਾਂ ਸਿੰਘਾਂ ਨੇ ਪੰਥ-ਦੋਖੀਆਂ ਨੂੰ ਸੋਧਿਆਂ,ਉਹ ਪੰਥ-ਦੋਖੀ ਨਂਿੰੜੰਨਵੇਂ ਪਰਸੈਂਟ ਤਾ ਟੋਪੀ-ਬੋਦੀ ਵਾਲੇ ਹੀ ਹਨ-ਸਾਨੂੰ ਕੱਖ ਪਰਵਾਹ ਨਹੀ ਕਿ ਹਿੰਦੂ ਕੀ ਸੋਚਦੇ ਹਨ.ਪਰ ਅਸੀ ਕਦੇ ਵੀ ਹਿੰਦੂਆਂ ਦੇ ਮਗਰ ਲੱਗਕੇ ਆਪਣੀ ਲੀਹ ਨਹੀ ਛੱਡ ਸਕਦੇ।
ਅੱਜ ਤੱਕ ਕਿਸੇ ਨੇ ਸਾਨੂੰ ਨਹੀ ਕਿਹਾ ਕਿ ਮੱਸੇ ਰੰਘੜ ਨੂੰ ਇਜਤ ਕਰੋ,ਜਾਂ ਮੀਰ ਮੰਨੂ ਦੀ ਇਜਤ ਕਰੋ-ਫਿਰ ਇਹ ਕਿਥੋਂ ਆਗੇ ਜੋ ਚਾਹੁੰਦੇ ਨੇ ਕਿ ਪੰਥ-ਦੋਖੀ ਇੰਦਰਾ-ਵੈਦਿਆ-ਬੇਅੰਤੇ ਵਰਗਿਆਂ ਦੀ ਇਜਤ ਸਿਖ ਕਰਨ!ਇਹ ਸਦਾ ਹੀ ਸਿਖਾਂ ਦੇ ਕਾਤਲ ਵਜੋਂ ਜਾਣੇ ਜਾਂਦੇ ਰਹਿਣਗੇ।ਮੀਡੀਆਂ ਦੇ ਜੋਰ ਤੇ ਜੋ ਮਰਜ਼ੀ ਕਹੀ ਜਾਣ,ਪਰ ਹਿੰਦੂ-ਮਾਨਸਿਕਤਾ ਜਾਣਦੀ ਹੈ ਕਿ ਸਿੱਖਾਂ ਨੈ ਆਪਣੇ ਕੌਮੀ ਨਾਇਕਾਂ ਨੂੰ ਕਦੇ ਨਹੀ ਤਿਆਂਗਣਾ।ਪਰ ਖਿਝਕੇ ਹੋਰ ਵੱਧ ਤਿਖੈ ਹਮਲੇ ਕਰ ਰਹੇ ਨੇ।
ਸਿਖ ਤਾਂ ਕਦੇ ਕਿਸੇ ਹਿੰਦੂ ਨੂੰ ਉਸਦੇ ਵੱਖਰੇ ਧਰਮ,ਵਿਸ਼ਵਾਸ਼ਾਂ,ਪਰੰਪਰਾਵਾਂ.ਬੋਲੀ,ਸੱਭਿਆਚਾਰ ਕਰਕੇ ਨਫਰਤ ਨਹੀ ਕਰਦਾ ਪਰ ਹਿੰਦੂ ਕੱਟੜਪੰਥੀ ਕਰੋੜਾਂ ਰੁਪਈਆਂ ਸਿਖੀ ਤੇ ਸਿਖਾਂ ਨੂੰ ਮਲੀਆਮੇਟ ਕਰਨ ਲਈ ਖਰਚ ਰਹੇ ਨੇ।ਜਦੋਂ ਕੋਈ ਹਕੂਮਤ ਕਿਸੇ ਧਰਮ,ਕੌੰਮ,ਪੰਥ,ਵਿਚਾਰਧਾਰਾ ਨੂੰ ਮਲੀਆਮੇਟ ਕਰਨ ਤੇ ਤੁਲ ਜਾਵੇ,ਉਦੋਂ ਉਸ ਧਰਮ,ਕੌੰਮ,ਪੰਥ,ਵਿਚਾਰਧਾਰਾ ਦੇ ਸਮਰਥਕ ਸਿਰਾਂ ਉਤੇ ਕੱਫਣ ਬੰਂਕੇ ਨਿਤਰਦੇ ਹੁੰਦੇ ਨੇ-ਇਹੀ ਕੁਝ ਪੰਝਾਬ ਦੀ ਧਰਤੀ ਤੇ ਵਾਪਰ ਰਿਹਾ ਹੈ।ਪੰਝਾਬ ਦੀ ਧਰਤੀ ਤੋਂ ਸਿਖੀ ਦਾ ਨਾਮੋਨਿਸ਼ਾਨ ਮਿਟਾਕੇ ਇਥੇ ਹਿੰਦੀ-ਹਿੰਦੂ-ਹਿੰਦੋਸਤਾਨ ਦੇ ਝੰਡੇ ਲਹਿਰਾਉਣ ਦੇ ਇਛੁਕ ਯਾਦ ਰੱਖਣ ਕਿ ਸਾਡੇ ਲਈ ਧਰਮ ਹੇਤ ਸੀਸ ਵਾਰਨਾ ਫਖਰ ਵਾਲੀ ਗੱਲ ਹੈ-ਸਾਡੀ ਤਾਂ ਸਾਰੀ ਅਰਦਾਸ ਹੀ ਸ਼ਹਾਦਤਾਂ ਦੀ ਯਾਦ ਕਰਵਾਂਉਦੀ ਹੈ ।"

No comments:

Post a Comment