ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਦਰਸ਼ਣ ਜ਼ਰੂਰ ਕਰੋ।
ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਦਰਸ਼ਣ ਜ਼ਰੂਰ ਕਰੋ।
ਗੁਰੂ ਗੋਬਿਦ ਸਿੰਘ ਮਾਰਗ ਜਿਹੜਾ ਆਨੰਦਪੁਰ ਸਾਹਿਬ ਤੋ ਸ਼ੁਰੂ ਹੁੰਦਾ ਹੈ ਅਤੇ ਦਮਦਮਾ ਸਾਹਿਬ ਤਕ ਜਾਂਦਾ ਹੈ |ਇਸ ਮਾਰਗ ਉਪਰ ਸਾਰੇ ਓਹ ਇਤਿਹਾਸਿਕ ਗੁਰਦਵਾਰਾ ਸਾਹਿਬ ਹਨ ਜਿਥੇ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੀਮਤੀ ਸਮਾ ਬਤਾਇਆ| ਪਰ ਅਜ ਬਹੁਤ ਸਾਰੇ ਸਿਖਾਂ ਨੂੰ ਇਸ ਮਾਰਗ ਵਾਰੇ ਪਤਾ ਨਹੀ |
ਡੇਰਿਆਂ ਨੇ ਸਾਡੇ ਰਸਤੇ ਇਸ ਤਰਾਂ ਰੋਕ ਲੇ ਹਨ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਵਿਸਾਰ ਦਿਤਾ | ਅਸੀਂ ਗੱਡੀਆਂ ਭਰ ਕੇ ਡੇਰਿਆਂ ਨੂੰ ਤੁਰ ਪੇ ਪਰ ਅਸੀਂ ਕਦੇ ਆਪਣੇ ਬਚਿਆਂ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਸਾਰੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਨਹੀ ਕਰਵਾਏ | ਜੇਕਰ ਅਸੀਂ ਆਪਣੇ ਬਚਿਆ ਨੂੰ ਇਹਨਾਂ ਗੁਰਦਵਾਰਾ ਸਾਹਿਬ ਵਿਚ ਲੈਕੇ ਜਾਵਾਂਗੇ ਉਥੋ ਦਾ ਇਤਿਹਾਸ ਦਸਾਂਗੇ ਤਾਂ ਓਹ ਜਰੂਰ ਸਿਖੀ ਨਾਲ ਜੁੜਨਗੇ|
ਆਓ ਕਿਤੇ ਦੂਰ ਜਾਣ ਦੀ ਲੋੜ ਨਹੀ| ਪਹਿਲਾਂ ਇਤਿਹਾਸ ਦੀ ਕਤਾਬ ਲਈਏ ਅਤੇ ਫਿਰ ਇਹਨਾ ਗੁਰਦਵਾਰਾ ਸਾਹਿਬ ਵਿਚ ਜਾਕੇ ਉਥੋ ਦਾ ਇਤਿਹਾਸ ਦਸੀਏ ਆਪਣੇ ਬਚਿਆਂ ਨੂੰ ਕਿ ਪਰਿਵਾਰ ਕਿਥੇ ਵਿਛੜਿਆ ਸੀ ਗੁਰੂ ਦਾ ਕਿਥੇ ਵੱਡੇ ਸਾਹਿਬਜਾਦੇ ਸਹੀਦ ਹੋਏ ਕਿਥੇ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਹੋਈ ਸੀ ਨਾਲੇ ਦਰਸ਼ਨ ਕਰੋ ਨਾਲੇ ਇਤਿਹਾਸ ਤੋ ਜਾਣੂ ਹੋਵੋ |
ਅਸੀਂ ਕਚੇ ਪਿੱਲੇ ਸਾਧਾਂ ਦੇ ਡੇਰਿਆਂ ਵਿਚ ਫਿਰਦੇ ਹਾਂ | ਅਸੀਂ ਆਪਣੇ ਆਪ ਅਤੇ ਬਚਿਆਂ ਨੂੰ ਇਹ ਕਹਿ ਕੇ ਧੋਖਾ ਦੇ ਰਹੇ ਹਾਂ ਕਿ ਇਹ ਵੀ ਗੁਰਦਵਾਰਾ ਹੈ | ਨਹੀ ਵੀਰੋ ਅਸਲੀ ਇਤਿਹਾਸਿਕ ਗੁਰਦਵਾਰਾ ਉਹੀ ਹੁੰਦਾ ਜਿਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੋਵੇ | ਸਾਧਾਂ ਦੇ ਡੇਰਿਆਂ ਨੂੰ ਗੁਰਦਵਾਰੇ ਨਾ ਬਣਾਓ |
ਦਲਜੀਤ ਸਿੰਘ
*****
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
No comments:
Post a Comment