Sunday, July 7, 2013

Untraced History Of Guru Nanak Sahib Ji In Nepal, So Everybody Must Watch This Video

ਨੇਪਾਲ ਵਿੱਚ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਅਰਬਾਂ-ਖਰਬਾਂ ਦੀ ਜਮੀਨ ਸਰਕਾਰੀ ਕਾਗਜਾਂ ‘ਚ ਬੋਲਦੀ ਹੈ ਜਿਸ ਉੱਤੇ ਇਸ ਵੇਲੇ ਕਈ ਸਕੂਲ ਤੇ ਕਈ ਹੋਰ ਸੰਸਥਾਨ ਖੁੱਲ ਚੁੱਕੇ ਨੇ, ਸਾਡੀ ਅਣਗਹਿਲੀ ਤੇ ਦੇਰੀ ਕਾਰਨ ਗੁਰਦਵਾਰੇ ਮੰਦਿਰ ਬਣ ਚੁੱਕੇ ਹਨ ,  ਉਥੇ ਕਈ ਥਾਂਵਾਂ ਤੇ ਅੱਜ ਵੀ ਸਾਡੇ ਪੁਰਾਤਨ ਹਥ ਲਿਖਤ ਸਰੂਪ ਪ੍ਰਕਾਸ਼ਮਾਨ ਹਨ ਪਰ ਉਨ੍ਹਾਂ ਲੋਕਾਂ ਕੋਲ ਸੇਵਾ ਸੰਭਾਲ ਦੀ ਜਾਣਕਾਰੀ ਨਹੀਂ ਹੈ ਜਿਸ ਕਰਕੇ ਉਹ ਕਾਫੀ ਕੁਝ ਅਜਿਹਾ ਵੀ ਕਰੀ ਜਾ ਰਹੇ ਹਨ ਜੋ ਗੁਰਮਤਿ ਅਨੁਕੂਲ ਨਹੀਂ ਹੈ ਪਰ ਉਨ੍ਹਾਂ ਨਾਲੋਂ ਜਿਆਦਾ ਇਸ ਦੇ ਦੋਸ਼ੀ ਅਸੀਂ ਹਾਂ ਜਿਨ੍ਹਾਂ ਨੂੰ ਗੁਰਮਤਿ ਦੀ ਜਾਣਕਾਰੀ ਦੇਣ ਸ਼ਾਇਦ ਅੱਜ ਤੱਕ ਕੋਈ ਪ੍ਰਚਾਰਕ ਹੀ ਪਹੁੰਚਿਆ ਹੋਣਾ ਨਹੀਂ ਤਾਂ ਉਨ੍ਹਾਂ ਕੋਲ ਕੋਈ ਗਿਆ ਹੀ ਨਹੀਂ ,ਕਾਰਣ ਕੀ ਹੈ ਇਹ ਆਪ ਸਬ ਭਲੀ ਭਾਂਤ ਜਾਣਦੇ ਹੋ  ਤੇ ਉਹ ਵਿਚਾਰੇ ਅੱਜ ਵੀ ਰਾਹ ਤੱਕਦੇ ਨੇ ਕੇ ਸਾਡੇ ਕੋਲ ਵੀ ਕੋਈ ਆਵੇ ਗੁਰੂ ਦੀ ਗੱਲ ਸੁਣਾਵੇ ,
ਨੇਪਾਲ ‘ਚ 15ਵੀਂ ਸਦੀ ਦਾ ਲੱਗਿਆ ਹੋਇਆ  ਉਹ ਟੱਲ, ਇਸ ਉੱਤੇ ਲਿਖੀ ਹੋਈ ਲਿਖਤ ਗੁਰਮੁਖੀ ‘ਚ,
ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕੇ ਕਿਸੇ ਦੇਸ਼ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ 250 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਜੋ ਨੇਪਾਲ ਵਿਚ ਸੱਬ ਤੋਂ ਮਹਿੰਗਾ ਸਿੱਕਾ ਹੈ ਪਰ ਦੁਖਾਂਤ, ਕੇ ਸਾਨੂੰ ਇਸ ਬਾਰੇ ਪਤਾ ਹੀ ਨਹੀਂ, ਸੰਨ 2004 ਵਿਚ ਨੇਪਾਲ ਸਰਕਾਰ ਵਲੋਂ  ਇਹ ਇਤਿਹਾਸਕ ਉਪਰਾਲਾ ਕੀਤਾ ਗਿਆ ਤੇ ਉਹ ਵੀ ਉਥੇ ਜਿਥੇ ਕੇ ਸਾਡੀ ਕੋਈ ਬਹੁਤੀ ਵਸੋਂ ਹੀ ਨਹੀਂ ਹੈ
ਬਹੁਤ ਕੁਝ ਹੈ ਐਸਾ ਜਿਸ ਬਾਰੇ ਸਾਨੂੰ ਪਤਾ ਹੀ ਨਹੀਂ ਅੱਜ ਵੀ , ਜਰੂਰਤ ਹੈ ਆਪ ਆਪਣੇ ਇਤਿਹਾਸ ਨੂੰ ਫਰੋਲਣ ਦੀ ਤੇ ਬਚਾਉਣ ਦੀ,
ਫ਼ਤਹਿ ਮਲਟੀਮੀਡੀਆ ਟੀਮ ਵਲੋਂ ਕੁਝ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਆਪਣੇ ਉਨ੍ਹਾਂ ਪਰਿਵਾਰਾਂ ਨਾਲ ਸਾਂਝ ਪਾਉਣ ਦੀ ਜੋ ਸਾਡੇ ਤੋਂ ਬੜੇ ਸਮੇਂ ਤੋਂ ਟੁੱਟੇ ਹੋਏ ਹਨ  ਇਸ ਲਈ ਆਉ ਸਾਰੇ ਮਿਲ ਕੇ ਹੰਭਲਾ ਮਾਰੀਏ ਕਿਉਂ ਕੇ ਇਹ ਕਾਰਜ ਕਿਸੇ ਇੱਕ ਦਾ ਨਹੀਂ ਸਾਡੇ ਸਾਰਿਆਂ ਦਾ ਸਾਂਝਾ ਹੈ :  ਸਤਪਾਲ ਸਿੰਘ ਦੁੱਗਰੀ 9356621001
http://www.youtube.com/watch?v=pCS2Nny8GpI


No comments:

Post a Comment