Tuesday, July 30, 2013

ਨਰਿੰਦਰ ਮੋਦੀ ਦੇ ਨਿਸ਼ਾਨੇ ਤੇ, ਮੁਸਲਮਾਨਾਂ ਤੋਂ ਬਾਅਦ ਸਿੱਖ

ਨਰਿੰਦਰ ਮੋਦੀ ਦੇ ਨਿਸ਼ਾਨੇ ਤੇ, ਮੁਸਲਮਾਨਾਂ ਤੋਂ ਬਾਅਦ ਸਿੱਖ
ਨਰਿੰਦਰ ਮੋਦੀ ਦੇ ਨਿਸ਼ਾਨੇ ਤੇ, ਮੁਸਲਮਾਨਾਂ ਤੋਂ ਬਾਅਦ ਸਿੱਖ


ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾ ਹੀ ਮੁਸਲਮਾਨਾਂ ਤੋਂ ਬਾਅਦ ਸਿੱਖ ਕਿਸਾਨ ਨਰਿੰਦਰ ਮੋਦੀ ਦੇ ਨਿਸ਼ਾਨੇ ਤੇ, ਗੁਜਰਾਤ ਸਰਕਾਰ ਨੇ ਸਿੱਖਾਂ ਕਿਸਾਨਾ ਨਾਲ ਧੱਕਾ ਕੀਤਾ
ਨੈਸ਼ਨਲ ਕਮਿਸ਼ਨ ਫਾਰ ਮਨਉਰਟੀ (ਘੱਟ ਗਿਣਤੀ ਕਮਿਸ਼ਨ) ਨੇ ਕਿਹਾ ਹੈ ਕਿ ਗੁਜਰਾਤ ਦੀ ਮੋਦੀ ਸਰਕਾਰ ਵੱਲੋਂ ਪਰੇਮਾ ਫੇਸੀ ਐਕਟ ਰਾਹੀ ਆਰਡਰ ਜਾਰੀ ਕਰਕੇ 500 ਸਿੱਖ ਕਿਸਾਨਾ ਨੂੰ ਕਿਹਾ ਹੈ ਕਿ ਆਪਣੀਆ ਜਮੀਨਾਂ ਵੇਚੋਂ ਤੇ ਵਾਪਸ ਪੰਜਾਬ ਜਾਵੋ ਕਿਉਕਿ ਤੁਸੀ ਗੁਜਰਾਤੀ ਨਹੀ!ਅੱਜ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਆਲ ਇੰਡੀਆ ਸਿੱਖ ਸਟੂਡੈਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਭਾਰਤੀ ਘੱਟ ਕਮਿਸ਼ਨ ਨੇ ਇਸਦਾ ਸਖਤ ਨੋਟਿਸ ਲਿਆ ਹੈ, ਕਿਉਕਿ ਕਮਿਸ਼ਨ ਪਾਸ ਪਰੋਕਤ ਸਿੱਖ ਕਿਸਾਨਾਂ ਨੇ ਆਪਣੀ ਗੁਹਾਰ ਲਗਾਈ ਸੀ,ਉਹਨਾਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰ ਅਜਾਇਬ ਸਿੰਘ 26 ਤੋਂ 27 ਜੂਨ ਤੱਕ ਗੁਜਰਾਤ ਦੇ ਕੱਛ ਇਲਾਕੇ ਦਾ ਦੌਰਾ ਕੀਤਾ, ਜਿਥੇ ਉਪਰੋਕਤ ਕਿਸਾਨ ਰਹਿਦੇ ਹਨ। ਸ੍ਰ ਅਜਾਇਬ ਸਿੰਘ ਨੇ ਦੌਰੇ ਉਪੰਰਤ ਜੋ ਰਿਪੋਰਟ ਦਿੱਤੀ, ਉਸ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਭੇਦਭਾਵ ਹੈ ਜੋ ਕਿ ਗੁਜਰਾਤ ਦੀ ਨਰਿੰਦਰ ਮੋਦੀ ਸਰਕਾਰ ਸਿੱਖਾਂ ਨਾਲ ਕਰ ਰਹੀ ਹੈ, ਉਹਨਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਨੂੰ ਘੱਟ ਗਿਣਤੀ ਲੋਕਾਂ ਨੂੰ ਧਮਕਾਉਣ ਦੀ ਆਦਤ ਪੈ ਗਈ ਹੈ ਤੇ ਇਸ ਵਾਰ ਸਿੱਖ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਇਥੇ ਇਹ ਵਰਣਨਯੋਗ ਹੈ ਕਿ ਉਪਰੋਕਤ ਸਿੱਖ ਕਿਸਾਨ ਆਪਣੇ ਕੇਸ ਨੂੰ ਹਾਈ ਕੋਰਟ ਵਿੱਚ ਲੇਕੇ ਗਏ ਜਿਥੋ ਹਾਈਕੋਰਟ ਨੇ ਉਹਨਾ ਦੇ ਹੱਕ ਵਿੱਚ ਫੈਸਲਾ ਦਿੱਤਾ ਪਰ ਗੁਜਰਾਤ ਸਰਕਾਰ ਹਾਈ ਕੋਰਟ ਦੇ ਫੈਸਲੇ ਵਿਰੱਧ ਸੁਪਰੀਮ ਕੋਰਟ ਵਿੱਚ ਚਲੀ ਗਈ।
ਘੱਟ ਗਿਣਤੀ ਕਮਿਸ਼ਨ ਨੇ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਸੁਪਰੀਮ ਕੋਰਟ ਵਿੱਚੋ ਉਪਰੋਕਤ ਕੇਸ ਵਾਪਿਸ ਲੇਣ ਅਤੇ ਕਿਸਾਨਾਂ ਨੂੰ ਸੁੱਖ ਅਰਾਮ ਨਾਲ ਵੱਸਣ ਦੇਣ ਲਈ ਅਪੀਲ ਕੀਤੀ ਲੇਕਿਨ ਗੁਜਰਾਤ ਸਰਕਾਰ ਉੱਤੇ ਇਸ ਦਾ ਕੋਈ ਅਸਰ ਨਹੀ ਹੋਇਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਮਸਲੇ ਵਿੱਚ ਦਖਲ ਦੇਣ ਲਈ ਪੱਤਰ ਲਿੱਖਿਆ ਹੈ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਕਿਹਾ ਹੈ ਕਿ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਨੂੰਹ ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ,ਲੇਕਿਨ ਜਿਸ ਨਰਿੰਦਰ ਮੋਦੀ ਨੂੰ ਉਹ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਕੇ ਹਮਾਇਤ ਕਰ ਰਿਹੇ ਹਨ ਉਸ ਮੋਦੀ ਨੂੰ ਗੁਜਰਾਤ ਅੰਦਰ ਮਿਹਨਤ ਕੱਛ ਸਿੱਖ ਕਿਸਾਨ ਚੰਗੇ ਨਹੀ ਲੱਗ ਰਿਹੇ, ਇਸਦਾ ਸਪਸ਼ਟੀਕਰਨ ਬਿਨਾਂ ਕਿਸੇ ਦੇਰੀ ਤੋਂ ਲਿਆ ਜਾਣਾ ਚਾਹੀਦਾ ਹੈ। ਪੀਰ ਮੁਹੰਮਦ ਨੇ ਇਹ ਵੀ ਦੱਸਿਆ ਕਿ ਕੱਛ ਇਲਾਕੇ ਵਿੱਚ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਨਿੱਜੀ ਦਿਲਚਸਪੀ ਲੇਕੇ ਉਪਰੋਕਤ ਕਿਸਾਨਾਂ ਨੂੰ ਕੱਛ ਇਲਾਕੇ ਵਿੱਚ ਵਸਾ ਕੇ ਆਏ ਸੀ, ਇਹ ਉਹੀ ਇਲਾਕਾ ਹੈ ਜਿਥੇ ਭਿਆਨਕ ਭੁਚਾਲ ਵੀ ਆ ਚੁੱਕਾ ਹੈ।
*****
ਹਿੰਦੋਸਤਾਨ ਚ ਰਹਿ ਕੇ ਹਿੰਦੂਆਂ ਦੀਆਂ ਧਮਕੀਆਂ ਦਾ ਜਵਾਬ ਕੋਟ ਕਚਿਹਰੀਆਂ ਰਾਹੀਂ ਨਹੀਂ ਦਿਤਾ ਜਾ ਸਕਦਾ। ਕਚਿਹਰੀਆਂ ਦੇ ਚਕਰਾਂ ਰਾਹੀਂ ਨਾ ਇਨਸਾਫ ਮਿਲਿਆ ਨਾ ਮਿਲੇਗਾ। ਹਿੰਹੋਸਤਾਨੀਆਂ ਤੋਂ ਸਿੱਖ ਕੌਮ ਨੂੰ ਹੱਕ ਇੰਨਸਾਫ ਸਿਰਫ ਖਾਲਸਤਾਨ ਦੀ ਪ੍ਰਾਪਤੀ ਰਾਹੀਂ ਹੀ ਮਿਲ ਸਕਦੇ ਹਨ।
ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ

No comments:

Post a Comment