Monday, February 4, 2013

Bhai Sahib Sirdar Balwant Singh Rajoana's written statement before a Judge of a highly politicized Court of Law, Patiala, "robbed" PUNJAB of 15th August, 1947 & Dr Awatar Singh Sekhon's Comments


Bhai Sahib Sirdar Balwant Singh Rajoana's written statement before a
Judge of a highly politicized Court of Law, Patiala, "robbed" PUNJAB
of 15th August, 1947 & Dr Awatar Singh Sekhon's Comments

Piare Bhai Sahib Sirdar Balwant Singh Rajoana ji: 

Waheguru ji ka Khalsa, 
Waheguru ji ki Fateh! 

Heartiest Congratulation on your written speech read before a judge/magistrate of a court of law of a Brahmins-Hindus-turbaned Brahmin Rat Hanera Sinh Badal and likes' highly politicized judicial system or likewise. I offer my congratulations in expressing your views for the "Sovereignty, Independence and political power of the Sikh Nation or "robbed" PUNJAB of 15th August, 1947, alias Khalistan, along with raising the slogan of KHALISTAN ZINDABAD. Your sentiments, feelings and views on the Sovereignty of the Sikhs' Holy and Historic Homeland, "robbed"   PUNJAB of 15th August, 1947, will be written in the Golden Letters of the History of Sikhs written from the Sikh point of view. 

May Waheguruji, the Khudawand Bakhshinda keeps you in high spirits. 

With best wishes and warmest regards. 

Your brother,

 Awatar Singh Sekhon (Machaki)



ਅੱਜ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਪਟਿਆਲਾ ਕਚਹਿਰੀਆਂ ਵਿਚ ਰਾਜਪੁਰੇ ਵਾਲੇ ਕੇਸ ਵਿਚ ਤਾਰੀਕ ਸੀ। ਅੱਜ ਅਦਾਲਤ ਵਿਚ ਵੀਰਜੀ ਦੇ ਧਾਰਾ 313 ਸੀ ਆਰ ਪੀ ਸੀ ਦੇ ਤਹਿਤ ਬਿਆਨ ਹੋਏ। ਵੀਰ ਜੀ ਜੋ ਕਿ ਆਪਣੇ ਬਿਆਨ ਲਿਖ਼ਤੀ ਤੌਰ ਤੇ ਦਿੱਤੇ ਤੇ ਉਹਨਾਂ ਬਿਆਨਾਂ ਨੂੰ ਵੀਰ ਜੀ ਨੇ ਅਦਾਲਤ ਵਿਚ ਬੋਲ ਕੇ ਵੀ ਪੜ੍ਹਿਆ। ਇਸ ਬਿਆਨ ਤੋਂ ਬਾਅਦ ਵੀਰ ਜੀ ਨੇ ਅਦਾਲਤ ਵਿਚ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲਾਏ। ਅਦਾਲਤ ਤੋਂ ਬਾਹਰ ਆ ਕੇ ਵੀ ਵੀਰ ਜੀ ਨੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ। ਭਾਈ ਰਾਜੋਆਣਾ ਜੀ ਦੇ ਅਦਾਲਤੀ ਬਿਆਨ ਇਸ ਤਰ੍ਹਾਂ ਹਨ! >>>
* ੴਸਤਿਕਾਰਯੋਗ ਜੱਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਜਿਸ ਦੇਸ਼ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਕਾਂ ਤੋਪਾਂ ਨਾਲ ਢਹਿ ਢੇਰੀ ਕਰਕੇ ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਹੈ , ਉਸ ਦੇਸ਼ ਦੀ ਕਿਸੇ ਵੀ ਅਦਾਲਤ ਵਿਚ ਅਤੇ ਜਿਹੜਾ ਕਾਨੂੰਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਿਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ। ਇਸ ਦੇਸ਼ ਦੀ ਕਿਸੇ ਵੀ ਅਦਾਲਤੀ ਕਾਰਵਾਈ ਦਾ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ।
ਜੱਜ ਸਾਹਿਬ , ਇਸ ਦੇਸ਼ ਦੇ ਹੁਕਮਰਾਨਾਂ ਦੇ, ਕਾਨੂੰਨੀ ਪ੍ਰਬੰਧ ਦੇ, ਨਿਆਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਵਿਚ ਇੱਕ ਲੜਕੀ ਦਾਮਿਨੀ ਨੂੰ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਇਹ ਟਿੱਪਣੀ ਕਰਦੇ ਹਨ ਕਿ ਦੇਸ਼ ਦੀ ਰਾਜਧਾਨੀ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਦੇਸ਼ ਦੇ ਹੁਕਮਰਾਨ ਸਖ਼ਤ ਕਾਨੂੰਨ ਬਣਾਉਣ ਦੇ ਅਤੇ ਦੋਸ਼ੀਆਂ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੇ ਦਾਅਵੇ ਕਰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ । ਨਿੰਰਸ਼ੰਦੇਹ ਕਿਸੇ ਦੀ ਵੀ ਬੇਟੀ ਨਾਲ ਘਟੀ ਅਜਿਹੀ ਘਟਨਾ ਕਿਸੇ ਵੀ ਸੱਭਿਅਕ ਸਮਾਜ ਦੇ ਮੱਥੇ ਤੇ ਲੱਗੇ ਹੋਏ ਇੱਕ ਕਲੰਕ ਵਾਂਗ ਹੈ। ਮੇਰੀ ਪੂਰੀ ਹਮਦਰਦੀ ਬਲਾਤਕਾਰ ਤੋਂ ਬਾਅਦ ਕਤਲ ਹੋਈ ਉਸ ਲੜਕੀ ਦੇ ਪਰਿਵਾਰ ਨਾਲ ਹੈ । ਸਮੁੱਚੇ ਦੇਸ਼ ਵਾਸੀਆਂ ਵਾਂਗ ਮੇਰੀ ਵੀ ਇਹ ਇੱਛਾ ਹੈ ਕਿ ਅਜਿਹੀ ਘਨੌਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਹੀ ਚਾਹੀਦੀ ਹੈ । ਪਰ ਜੱਜ ਸਾਹਿਬ , ਇਸ ਦੇਸ਼ ਦੇ ਇੰਨਾਂ ਮਕਾਰ ਹੁਕਮਰਾਨਾਂ ਦੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਖੁਦ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਜਿੰਮੇਵਾਰ ਹੋਣ, ਜਿਹੜੇ ਖ਼ੁਦ ਸਿੱਖਾਂ ਦੀਆਂ ਹਜ਼ਾਰਾਂ ਧੀਆਂ ,ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੇ ਲਈ ਜਿੰਮੇਵਾਰ ਹੋਣ , ਜਿੰਨਾਂ ਦੇ ਆਪਣੇ ਖੁਦ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੁਨ ਨਾਲ ਰੰਗੇ ਹੋਣ । ਇਨ੍ਹਾਂ ਹੁਕਮਰਾਨਾਂ ਦੇ ਇਸਾਰਿਆਂ ਤੇ ਨੱਚਣ ਵਾਲੇ ਪੁਲਿਸ ਪ੍ਰਸ਼ਾਸਨ ਦੀ ਨਿਰਪੱਖਤਾ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਇੱਕ ਰਾਤ ਦੇ ਹਨੇਰੇ ਵਿੱਚ ਘਟੀ ਦਾਮਿਨੀ ਬਲਾਤਕਾਰ ਅਤੇ ਕਤਲ ਦੀ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਤਾਂ ਰਾਤੋ ਰਾਤ ਹੀ ਬਿਹਾਰ ਵਿੱਚੋਂ ਜਾ ਕੇ ਗ੍ਰਿਫਤਾਰ ਕਰ ਲਿਆਉਦਾ ਹੈ ਪਰ ਤਿੰਨ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਦਿਨ ਦੇ ਉਜਾਲੇ ਵਿਚ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੱਢ ਕੇ ਉਨ੍ਹਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਨੋਚ ਨੋਚਕੇ , ਕੋਹ ਕੋਹ ਕੇ ਮਾਰਿਆ ਜਾਂਦਾ ਰਿਹਾ । ਸਿੱਖਾਂ ਦੀਆ ਧੀਆਂ ਭੈਣਾਂ ਚੀਕ ਚੀਕ ਕੇ ਪੁਲਿਸ ਪ੍ਰਸ਼ਾਸਨ ਤੋਂ ਮੱਦਦ ਲਈ ਪੁਕਾਰਦੀਆਂ ਰਹੀਆਂ । ਪਰ ਇਹ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਮੱਦਦ ਕਰਦਾ ਰਿਹਾ । ਅੱਜ 28 ਸਾਲਾਂ ਬਾਅਦ ਵੀ ਇਸ ਪੁਲਿਸ ਪ੍ਰਸ਼ਾਸਨ ਨੂੰ ਉਹ ਕਾਤਲ ਅਤੇ ਬਲਾਤਕਾਰੀ ਲੱਭ ਨਹੀਂ ਸਕੇ , ਜਦ ਕਿ ਦੇਸ਼ ਦਾ ਬੱਚਾ ਬੱਚਾ ਉਨ੍ਹਾਂ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਜਾਣਦਾ ਹੈ । ਇਨ੍ਹਾਂ ਕਾਤਲ ਹੁਕਮਰਾਨਾਂ ਦੇ ਇਸਾਰਿਆਂ ਤੇ ਨੱਚਣ ਵਾਲੇ ਨਿਆਇਕ ਸਿਸਟਿਮ ਦੇ ਜੱਜਾਂ ਨੂੰ ਅੱਜ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦਿੱਲੀ ਮਹਿਲਾਵਾਂ ਲਈ ਅਸੁੱਰਖਿਅਤ ਲੱਗਦੀ ਹੈ ਪਰ ਸਿੱਖਾਂ ਦੀਆਂ ਹਜ਼ਾਰਾਂ ਧੀਆਂ ਭੈਣਾਂ ਨਾਲ ਘਟੀਆ ਅਜਿਹੀਆਂ ਘਟਨਾਵਾਂ ਤੇ ਇਹ ਜੱਜ ਭੇਦਭਰੀ ਖ਼ਾਮੋਸੀ ਧਾਰਨ ਕਰ ਲੈਂਦੇ ਹਨ। ਅੱਜ ਦੇਸ਼ ਦੇ ਇਹ ਕਾਤਲ ਹੁਕਮਰਾਨ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋ ਬਾਅਦ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਨ ਪਰ ਇੰਨਾਂ ਮਕਾਰ ਹੁਕਮਰਾਨਾਂ ਨੇ ਉਨਾਂ ਹਜ਼ਾਰਾਂ ਮਾਸੂਮਾਂ ਦੇ ਕਾਤਲਾਂ ਅਤੇ ਬਲਾਤਕਾਰੀਆ ਦੀ ਕਦੇ ਗ੍ਰਿਫਤਾਰੀ ਦੀ ਵੀ ਮੰਗ ਨਹੀਂ ਕੀਤੀ । ਫਿਰ ਕਿਵੇਂ ਇੰਨ੍ਹਾਂ ਹੁਕਮਰਾਨਾਂ ਤੇ ,ਪੁਲਿਸ ਪ੍ਰਸ਼ਾਸਨ ਤੇ ,ਨਿਆਇਕ ਸਿਸਟਿਮ ਤੇ ਭਰੋਸਾ ਕੀਤਾ ਜਾ ਸਕਦਾ ਹੈ ?
ਜੱਜ ਸਾਹਿਬ, ਪੰਜਾਬ ਦੀ ਧਰਤੀ ਤੇ ਦਿੱਲੀ ਦੇ ਇੰਨ੍ਹਾਂ ਮੱਕਾਰ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਜੂਨ 1984 ਨੂੰ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ , ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ , ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ,ਬਜੁਰਗਾਂ ਅਤੇ ਬੱਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ । ਦਿੱਲੀ ਦੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਗਿਆ। 25,000 ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ,ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ। ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਉਹ ਜ਼ੁਲਮ ਹੋਏ ਜਿਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ।
ਜੱਜ ਸਾਹਿਬ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਮਹਾਂਪਾਪ ਹੈ । ਸਿੱਖਾਂ ਤੇ ਇਸ ਦੇਸ਼ ਵਿੱਚ ਹੋਏ ਇੰਨੇ ਜ਼ੁਲਮ ਅਤੇ ਅੱਤਿਆਚਾਰ ਤੋਂ ਬਾਅਦ ਗੁਰੂ ਦੇ ਅਣਖੀ ਸਿੱਖ ਨੌਜਵਾਨਾਂ ਨੇ ਇੰਨ੍ਹਾਂ ਜਾਲਮਾਂ ਅਤੇ ਕਾਤਲ ਹੁਕਮਰਾਨਾਂ ਦੇ ਖਿਲਾਫ਼ ਹਥਿਆਰ ਚੁੱਕੇ ਅਤੇ ਇਸ ਦੇਸ਼ ਤੋਂ ਸਿੱਖਾਂ ਦੀ ਆਜ਼ਾਦੀ ਦੀ ਮੰਗ ਕੀਤੀ ਹਜ਼ਾਰਾਂ ਸਿੱਖ ਨੌਜਵਾਨ ਕੌਮ ਦੀ ਅਣਖ਼ ਅਤੇ ਗੈਰਤ ਲਈ ਇਨ੍ਹਾਂ ਜ਼ਾਲਮਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਮੈਨੂੰ ਆਪਣੀ ਕੌਮ ਦੀ ਆਜ਼ਾਦੀ ਦੇ ਸ਼ੰਘਰਸ਼ ਵਿੱਚ ਸਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਹੈ। ਨਾ ਹੀ ਇਸ ਦੌਰਾਨ ਕੀਤੇ ਹੋਏ ਕਿਸੇ ਕੰਮ ਦਾ ਮੈਨੂੰ ਕੋਈ ਅਫ਼ਸੋਸ ਹੈ।
ਜੱਜ ਸਾਹਿਬ, ਹਿੰਦੋਸਤਾਨ ਦੀਆਂ ਇੰਨਾਂ ਅਦਾਲਤਾਂ ਦਾ ਹਰ ਅਹਿਮ ਫ਼ੈਸਲਾ ਰਾਜਨੀਤੀ ਤੋਂ ਪ੍ਰੇਰਤ ਹੁੰਦਾ ਹੈ । ਇੱਥੇ ਹਜ਼ਾਰਾਂ ਕਰੋੜਾਂ ਦੇ ਘਪਲੇ ਕਰਕੇ ਦੇਸ਼ ਧਰੋਹੀ ਕਰਨ ਵਾਲੇ ਇਹ ਹੁਕਮਰਾਨ ਨਿਆਇਕ ਸਿਸਟਿਮ ਦੀ ਮਿਲੀ ਭੁਗਤ ਨਾਲ ਦੋ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ । ਇਥੇ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਾਤਲ ਦੇਸ਼ ਦੇ ਉੱਚ ਅਹੁਦਿਆਂ ਦਾ ਅਨੰਦ ਮਾਣਦੇ ਹਨ ਇੰਨਾਂ ਅਦਾਲਤਾਂ ਵਿੱਚ ਹਰ ਰੋਜ਼ ਸੱਚ ਅਤੇ ਇਨਸਾਫ਼ ਦੀ ਮੌਤ ਹੁੰਦੀ ਹੈ। ਪਰ ਅਫ਼ਸੋਸ ਕਿ ਸੱਚ ਅਤੇ ਇਨਸਾਫ਼ ਦੀ ਮੌਤ ਤੇ ਹੰਝੂ ਵਹਾਉਣ ਵਾਲਾ ਕੋਈ ਨਹੀਂ ਹੈ। ਇਸ ਦੇਸ਼ ਦਾ ਕਾਨੂੰਨ ਸਿਰਫ ਘੱਟ ਗਿਣਤੀ ਕੌਮਾਂ ਵਾਸਤੇ ਅਤੇ ਗਰੀਬ ਲੋਕਾਂ ਤੇ ਹੀ ਲਾਗੂ ਹੁੰਦਾ ਹੈ।
ਜੱਜ ਸਾਹਿਬ, ਮੇਰਾ ਇਸ ਦੇਸ਼ ਦੇ ਨਿਆਇਕ ਸਿਸਟਿਮ ਵਿਚ ਕੋਈ ਭਰੋਸਾ ਨਹੀਂ ਹੈ । ਜਿਥੋਂ ਤੱਕ ਮੇਰੇ ਤੇ ਦਰਜ ਇਸ ਕੇਸ ਦਾ ਸਬੰਧ ਹੈ , ਪਟਿਆਲਾ ਪੁਲਿਸ਼ ਵੱਲੋਂ ਮੈਨੂੰ 22 ਦਸੰਬਰ 1995 ਨੂੰ ਜਲੰਧਰ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ।ਇਹ ਪੁਲਿਸ ਵੱਲੋਂ ਰਾਜਪੁਰਾ ਤੋਂ ਗ੍ਰਿਫਤਾਰੀ ਦੀ ਜੋ ਕਹਾਣੀ ਘੜੀ ਗਈ ਹੈ ਇਹ ਬਿਲਕੁਲ ਝੂਠ ਹੈ। ਮੈਂ ਇਸ ਨਿਆਇਕ ਸਿਸਟਿਮ ਅੱਗੇ ਝੁਕ ਕੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨਾਲ ਧੋਖਾ ਨਹੀਂ ਕਰਾਂਗਾ। ਮੈਂ ਇਸ ਸਿਸਟਿਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ। ਮੈਂ ਇਸ ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜ਼ਾ ਮੁਆਫੀ ਨਹੀਂ ਸਗੋਂ ਕੌਮ ਦੀ ਅਜ਼ਾਦੀ ਦੀ ਮੰਗ ਕਰਦਾ ਹਾਂ। ਮੇਰੇ ਵੱਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹੀ ਸਰਧਾਂਜਲੀ ਹੈ।
ਖ਼ਾਲਿਸਤਾਨ ਜਿੰਦਾਬਾਦ! ਖ਼ਾਲਿਸਤਾਨ ਜ਼ਿੰਦਾਬਾਦ!!
ਵੱਲੋਂ: ਸ. ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ : 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
04-02-2013

No comments:

Post a Comment