Saturday, May 25, 2013

ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਲੋਡਾਈ ਗੁਰੂ ਘਰ ਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।

ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਲੋਡਾਈ ਗੁਰੂ ਘਰ ਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।



ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦਾ ਕਾਫਲਾ ੍ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਪਹਿਰੇਦਾਰ ਬਣ ਕੇ ੍ ਸੈਨਹੋਜੇ ੍ ਮਲਪੀਟਸ ੍ ਸੈਂਟਾਕਲਾਰਾ ੍ ਲੋਡਾਈ ੍ ਆਦਿ ਗੁਰੂ ਘਰਾਂ ਚ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਵੀ ਦਰਬਾਰ ਕਰ ਚੁੱਕਾ ਹੈ। ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਚ ਸਭਾ ਦੇ ਸੀਨੀਅਰ ਮੈਂਬਰ ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਦੇ ਪ੍ਰਧਾਨ ਪ੍ਰੋ ਸੁਰਜੀਤ ਸਿੰਘ ਨਨੂਆ ਨੇ ਅਹਿਮ ਯੋਗਦਾਨ ਪਾਇਆ।

ਲੋਡਾਈ ਗੁਰੂ ਘਰ ਵਿਖੇ 05/19/2013 ਦਿਨ ਐਤਵਾਰ ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਚਲੇ ਕਵੀ ਦਰਬਾਰ ਵਿਚ ਗੁਰੂ ਘਰ ਦੇ ਸਟੇਜ ਸੱਕਤਰ ਸ੍ਰ ਗੁਰਦਾਵਰ ਸਿੰਘ ਨੇ ਕਵੀ ਦਰਬਾਰ ਸ਼ੁਰੂ ਹੋਣ ਤੇ ਸਟੇਜ ਦੀ ਕਾਰਵਾਈ ੍ ਪ੍ਰੋ ਸੁਰਜੀਤ ਸਿੰਘ ਨਨੂਆ ਨੂੰ ਸੌਂਪ ਦਿੱਤੀ ੍ ਜਿਹਨਾਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਉਪ੍ਰੰਤ ਉਹਨਾਂ ਨੇ ਸਟੇਜ ਦੀ ਕਾਰਵਾਈ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਸੀਨੀਅਰ ਆਗੂ ਸ੍ਰ ਕੁਲਦੀਪ ਸਿੰਘ ਢੀਂਡਸਾ ਨੂੰ ਸੌਂਪੀ।

ਕਵੀ ਦਰਬਾਰ ਵਿਚ ਡਾ ਗੁਰਦੇਵ ਸਿੰਘ ਘੰਗਸ ੍ ਸ੍ਰ ਕੁਲਦੀਪ ਸਿੰਘ ਢੀਂਡਸਾ ੍ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ੍ ਸ੍ਰ ਪਰਮਜੀਤ ਸਿੰਘ ਸੇਖੋਂ ਦਾਖਾ ੍ ਪ੍ਰੋ ਸੁਰਜੀਤ ਸਿੰਘ ਨਨੂਆ ੍ ਬੀਬੀ ਗੁਰਦੇਵ ਕੌਰ ੍ ਸ੍ਰ ਜਸਦੀਪ ਸਿੰਘ ੍ ਆਦਿ ਕਵੀਜਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨਾਲ ਭਰੇ ਦੀਵਾਨ ਹਾਲ ਚ ਸਾਂਝ ਪਾਈ। ਕਵੀਆਂ ਦੀਆਂ ਰਚਨਾਵਾਂ ਦੌਰਾਨ ਜੈਕਾਰਿਆਂ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਸਨ ਉਪ੍ਰੰਤ ਕਵੀਆਂ ਦੀਆਂ ਰਚਨਾਵਾਂ ਦਾ ਆਨੰਦ ਮਾਣ ਰਹੀਆਂ ਸੰਗਤਾਂ ਨੇ ਉਠ ਉਠ ਕੇ ਕਵੀਆਂ ਦਾ ਮਾਨ ਸਨਮਾਨ ਅਤੇ ਹੌਂਸਲਾ ਅਫਜਾਈ ਕੀਤੀ। ਗੁਰੂ ਘਰ ਦੀ ਸਟੇਜ ਤੋਂ ਕਵੀਜਨਾਂ ਨੂੰ ਸਨਮਾਨਤ ਕਰਦਿਆਂ ੍ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਕਵੀ ਸਭਾ ਦੀ ਮਾਇਕ ਤੌਰ ਤੇ ਹੌਂਸਲਾ ਅਫਜਾਈ ਕੀਤੀ ਅਤੇ ਅਗੋਂ ਵੀ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਦਾ ਭਰੋਸਾ ਦਿੱਤਾ।

ਜਾਰੀ ਕਰਤਾ
ਬਿਊਰੋ
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
510-774-5909

1 comment:

  1. Piare Khalsa ji,

    Waheguru ji ka Khalsa,
    Waheguru ji ki Fateh!

    Sincere thanks are conveyed to the organizer(s), participants, the Executive Committee of the Gurdwara Sahib and the Guru-di-Sangat (Congregation) for the successful 'Kavi Darbar' function.

    May Waheguru ji bless you all for participating to keep the already flourishing the Sikh Culture and strengthening the Sikh religion, the 6th largest religion of the world.

    Best wishes and warmest regards.

    Your brother,

    Awatar Singh Sekhon (Machaki)
    ,assekhon@shaw.ca>
    *****

    ReplyDelete