Wednesday, November 6, 2013

ਹੋਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ੫ ਨਵੰਬਰ ਨੂੰ : ਦਲ ਖਾਲਸਾ ਅਲਾਇੰਸ ਇਸ ਸਮਾਗਮ ਦੀ ਪ੍ਰੋੜਤਾ ਕਰਦਾ ਹੈ।

ਹੋਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ੫ ਨਵੰਬਰ ਨੂੰ : 
ਦਲ ਖਾਲਸਾ ਅਲਾਇੰਸ ਇਸ ਸਮਾਗਮ ਦੀ ਪ੍ਰੋੜਤਾ ਕਰਦਾ ਹੈ।




੩੦ ਅਕਤੂਬਰ : ਹੋਦ ਚਿੱਲੜ ਯਾਦਗਾਰ ਤਾਲਮੇਲ ਕਮੇਟੀ ਵਲੋ ਨਵੰਬਰ ੧੯੮੪ ਵਿੱਚ ਹੋਂਦ ਚਿੱਲੜ ਜਿਲ੍ਹਾ ਰੇਵਾੜੀ (ਹਰਿਆਣਾ) ਅਤੇ ਭਾਰਤ ਦੇ ਵੱਖ-ਵੱਖ ੨੬ ਸਟੇਟਾਂ ਵਿੱਚ ਸ਼ਹੀਦ ਹੋਏ ਸਮੁੰਹ ਸਿੰਘ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਵਿੱਚ ੫ ਨਵੰਬਰ ੨੦੧੩ ਨੂੰ ਸ਼ਾਂਮ ੭ ਵਜੇ ਤੋਂ ੧੦ ਵਜੇ ਤੱਕ ਮਹਾਨ ਗੁਰਮਤਿ ਸਮਾਗਮ 'ਗੁਰਦੁਆਰਾ ਸਿੰਘ ਸਭਾ ਸਬਜੀ ਮੰਡੀ ਗੁੜਗਾਉਂ (ਹਰਿਆਣਾ) ਵਿੱਖੇ ਕਰਵਾਉਣ ਦਾ ਫੈਸਲਾ ਕੀਤਾ ਹੈ । ਇਹ ਮਹਾਨ ਗੁਰਮਤਿ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਸਮਾਗਮ ਵਿੱਚ ਹਾਜਰੀਆਂ ਭਰ ਕੇ ਸ਼ਹੀਦਾਂ ਨੂੰ ਸਰਧਾਜਲੀਆਂ ਭੇਂਟ ਕਰਨਗੀਆਂ । ਉਹਨਾਂ ਕਿਹਾ ਕਿ ਤਾਲਮੇਲ ਕਮੇਟੀ ਵਲੌਂ ਸਾਰੇ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕਰਕੇ ਮਨੁੱਖਤਾ ਪ੍ਰਸਤ ਹੋਣ ਦਾ ਸਬੂਤ ਦੇਣ। ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆਂ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ ਸਾਝੇ ਰੂਪ ਵਿੱਚ ਕਿਹਾ ਕਿ ੮੪ ਦੇ ਜਖਮ ਸਿੱਖ ਕੌਮ ਨੂੰ ਕਦੇ ਵੀ ਨਹੀਂ ਭੁੱਲ ਸਕਦੇ । ਅੱਜ ਇਤਿਹਾਸ ਨੂੰ ਯਾਦ ਕਰ ਉਸ ਤੋਂ ਸਬਕ ਸਿੱਖਣ ਦੀ ਜਰੂਰਤ ਹੈ ।ਉਹਨਾਂ ਸਾਰੇ ਮਨੁੱਖਤਾ ਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਦੁਆਰਾ ਲੜੀ ਜਾ ਰਹੀ ਹੱਕ ਸੱਚ ਦੀ ਲੜਾਈ ਦਾ ਸਾਥ ਦੇਣ । ਉਹਨਾਂ ਕਿਹਾ ਕਿ ਉਹ ਇਸ ਮੌਕੇ ਭਾਰਤ ਦਾ ਨਕਸ਼ਾ ਜਾਰੀ ਕਰਨਗੇ ਜਿਸ ਵਿੱਚ ਨਵੰਬਰ ੧੯੮੪ ਨੂੰ ਕਤਲ ਕੀਤੇ ਸਿੱਖਾਂ ਦੀ ਪੂਰੀ ਸੂਚੀ ਨਕਸ਼ੇ ਅਨੁਸਾਰ ਦਰਜ ਹੋਵੇਗੀ । ਇਸ ਮੌਕੇ ਵਿਸ਼ੇਸ ਤੌਰ ਤੇ ੨੬ ਸਾਲਾਂ ਤੋਂ ਕਨੂੰਨੀ ਲੜਾਈ ਲੜ ਰਹੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ ।ਇਸ ਮੌਕੇ ਉਹਨਾਂ ਤੋਂ ਇਲਾਵਾ ਗਿਆਨ ਸਿੰਘ ਖਾਲਸਾ, ਭਾਈ ਲਖਵੀਰ ਸਿੰਘ ਰੰਡਿਆਲਾ ਅਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ
ਹੋਂਦ ਚਿੱਲੜ ਤਾਲਮੇਲ ਕਮੇਟੀ

No comments:

Post a Comment