Saturday, December 20, 2014

ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |

 ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |
ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |

     ਇਹ ਚਾਰੇ ਲਫਜ ਹਰ ਇਨਸਾਨ ਦੇ ਜੀਵਨ ਵਿੱਚ ਹੁੰਦੇ ਹਨ | ਉਸ ਦਾ ਧਰਮ ਜੋ ਮਰਜੀ ਹੋਵੇ,ਪਰ, ਇਹਨਾਂ ਲਫਜਾ ਤੋ ਬਿਨਾ ਉਸ ਮਨੁਖ ਦੀ ਗਤੀ ਨਹੀ | ਇਹਨਾਂ ਚਾਰਾਂ ਲਫਜਾ ਦਾ ਮਤਲਬ ਇਕ ਹੀ ਹੈ | ਬਸ ਰੂਪ ਹੀ ਵੱਖ-ਵੱਖ ਇਹਨਾਂ ਲਫਜਾ ਦਾ ਜਿੰਨਾ ਦੁਰ ਉਪਯੋਗ ਭਾਰਤ ਦੀ ਧਰਤੀ ਤੇ ਹੁੰਦਾ ਹੈ,ਉਹਨਾਂ ਹੋਰ ਕੀਤੇ ਨਹੀ | ਸਦੀਆਂ ਤੋ ਇਹਨਾਂ ਲਫਜਾ ਨੂੰ ਵਰਤ ਕੇ ਮਨੁਖ ਦਾ ਤਨ,ਧਨ,ਤੇ ਮਨ ਲੁਟਿਆ ਗਿਆ,ਹੈ ਤੇ ਰਹੇਗਾ |ਭਾਰਤ ਵਿੱਚ ਇਹਨਾਂ ਲਫਜਾ ਤੋ ਅਜਾਦ ਕਰਵਾਉਣ ਲਈ ਤਿੰਨ ਲਹਿਰਾਂ ਨੇ ਜਨਮ ਲਿਆ ਸੀ | ਜਿੰਨਾ ਵਿਚੋ ਦੋ ਖਤਮ ਹੋ ਗਈਆਂ ਜਾਂ ਉਹਨਾਂ ਦਾ ਬਿਲਕੁਲ ਰੂਪ ਬਦਲ ਗਿਆ ਤੇ ਤੀਜੀ ਮਹਾਨ ਕ੍ਰਾਂਤੀ ਕਾਰੀ ਲਹਿਰ ਤਕਰੀਬਨ ਆਪਣੇ ਆਖਰੀ ਪੜਾ ਵਿੱਚ ਹੈ |
     ਭਾਰਤ ਦੇ ਵਿੱਚ ਜਦੋ ਵਿਦੇਸ਼ੀ ਲੋਕ ਜਿੰਨਾ ਨੂੰ ਆਰੀਆ ਲੋਕ ਕਹਿਆ ਜਾਂਦਾ ਸੀ ਜਾਂ ਹੈ| ਜਦ ਉਹ ਪਹਿਲੀ ਵਾਰ ਆਏ ਤਾਂ ਉਹਨਾਂ ਨੇ ਦੇਖਿਆ ਭਾਰਤ ਬਹੁਤ ਹੀ ਖੁਸ਼ਹਾਲ ਤੇ ਵਿਕਸਤ ਦੇਸ਼ ਹੈ | ਆਰੀਆ ਲੋਕਾਂ ਤੋ ਨਾ ਤਾਂ ਇਹ ਖੁਸਹਾਲੀ ਦੇਖੀ ਗਈ ਤੇ ਨਾ ਹੀ ਭਾਰਤ ਦੇ ਲੋਕਾਂ ਦਾ ਜੀਵਨ | ਆਰੀਆ ਦੇ ਆਉਣ ਤੋ ਪਹਿਲਾਂ ਭਾਰਤ ਵਿੱਚ ਕਿਸੇ ਕਰਮਕਾਂਡ ਦਾ ਮੈਂ ਅੱਜ ਤੱਕ ਕੋਈ ਜਿਕਰ ਨਹੀ ਪੜਿਆ | ਜਿੰਨਾ ਕਰਮਕਾਂਡਾਂ ਨੇ ਜਨਮ ਲਿਆ ਉਹ ਆਰੀਆ ਲੋਕਾਂ ਤੋ ਹੀ ਸ਼ੁਰੂ ਹੁੰਦੇ ਨਜਰ ਆਉਂਦੇ ਹਨ | ਜਿੰਨਾ ਕਰਮਕਾਂਡਾਂ ਨੂੰ ਰੋਕਣ ਦੇ ਚੱਕਰ ਵਿੱਚ ਰਾਵਣ ਨੂੰਨ ਆਪਣਾ ਸਾਰਾ ਕੁਝ ਗਵਾਉਣਾ ਪਿਆ ਪਰ ਉਹ ਕਰਮਕਾਂਡ ਨਾ ਰੋਕ ਸਕਿਆ |
ਇਹਨਾਂ ਚਾਰ ਲਫਜਾ ਨੂੰ ਜਨਮ ਦੇਣ ਵਾਲਾ ਜਨਮ ਦਾਤਾ ਬ੍ਰਾਹਮਣ ਜੋ ਮਰਜੀ ਕਰੇ ਉਸ ਨੂੰ ਸਭ ਗੁਣਾ ਮਾਫ਼ ਆਮ ਇਨਸਾਨ ਦੀ ਕੋਈ ਕੀਮਤ ਨਹੀ ਸੀ |   
     ਇਨਸਾਨ ਦੀ ਜੂਨ ਪਸ਼ੂਆਂ ਨਾਲੋ ਵੀ ਮਾੜੀ ਕੀਤੀ ਹੋਈ ਸੀ | ਮਨੁਖਤਾ ਦਾ ਕੁਝ ਸਵਾਰਨ ਲਈ ਬੁਧ ਦਾ ਜਨਮ ਹੋਇਆ | ਬੁਧ ਬਾਰੇ ਇਹ ਕਹਿਆ ਜਾਂਦਾ ਬੁਧ ਨੇ ਕਾਫੀ ਕਠਨ ਤਪਸਿਆ ਕੀਤੀ ਤੇ ਉਸ ਨੂੰ ਗਿਆਨ ਹੋ ਗਿਆ | ਗਿਆਨ ਕੋਈ ਜਾਦੂ ਮੰਤਰ ਨਹੀ ਸੀ ਜੋ ਆ ਗਿਆ | ਅਸਲ ਵਿੱਚ ਬੁਧ ਨੇ ਸਾਰੇ ਵੇਦਾਂ ਸ਼ਸਤਰਾਂ ਦਾ ਅਧਿਅਨ ਕੀਤਾ ਤੇ ਕਰਮਕਾਂਡ ਦੇ ਖਿਲਾਫ਼ ਉਚੀ ਆਵਾਜ ਚੱਕੀ ਜਿਸ ਨੂੰ ਬ੍ਰਾਹਮਣ ਬਰਦਾਸ਼ਤ ਨਾ ਕਰ ਸਕਿਆ | ਬ੍ਰਾਹਮਣ ਨੇ ਆਪਣੇ ਲੋਕਾਂ ਨੂੰ ਬੋਧੀਆਂ ਦਾ ਰੂਪ ਧਾਰਨ ਕਰਵਾ ਕੇ ਜਿੰਨਾ ਚਿਰ ਬੁਧ ਦੀ ਵਿਚਾਰਧਾਰਾ ਦਾ ਖਾਤਮਾਂ ਨਹੀ ਹੋਇਆ ਉਹਨਾਂ ਚਿਰ ਉਸ ਨੇ ਦਮ ਨਹੀ ਲਿਆ | ਭਾਰਤ ਵਿੱਚ ਜਨਮ ਲੈਣ ਵਾਲਾ ਬੁਧ ਧਰਮ ਅੱਜ ਹੋਰਨਾਂ ਮੁਲਕਾਂ ਵਿੱਚ ਤੇ ਵਧ ਫੁਲ ਰਹਿਆ ਮਗਰ ਭਾਰਤ ਵਿੱਚ ਇਸ ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ ਹੈ | 
     ਬੁਧ ਧਰਮ ਤੋ ਮਗਰੋ ਇੱਕ ਲਹਿਰ ਨੇ ਜਨਮ ਲਿਆ ਸੀ | ਜਿਸ ਨੂੰ ਨਾਥ,ਜੋਗੀ ਜਾਂ ਸਿੱਧ ਕਹਿਆ ਜਾਂਦਾ ਹੈ | ਇਸ ਲਹਿਰ ਨੇ ਬੁਧ ਧਰਮ ਦੇ ਫਲਸਫੇ ਦੇ ਅਧਾਰਤ ਜਨਮ ਲਿਆ ਸੀ | ਇਸ ਲਹਿਰ ਨੂੰ ਪਾਣੀ ਵੀ ਨਹੀ ਮੰਗਣ ਦਿੱਤਾ ਬ੍ਰਾਹਮਣ ਨੇ ਆਪਣਾ ਰੂਪ ਦੇ ਕੇ ਕਰਮਕਾਂਡੀ ਬਣਾ ਕੇ ਖਤਮ ਕਰ ਦਿੱਤਾ | ਇਸ ਲਹਿਰ ਬਾਰੇ ਕੋਈ ਖਾਸ ਬਹੁਤੇ ਵੇਰਵੇ ਪੜਨ ਨੂੰ ਕਦੇ ਨਹੀ ਮਿਲੇ |
     ਇਸ ਲਹਿਰ ਦੇ ਖਤਮ ਹੋਣ ਤੋ ਮਗਰੋ ਬ੍ਰਾਹਮਣ ਵੇਸਲਾ ਹੋ ਕੇ ਲੱਤਾਂ ਨਿਸਾਲ ਕੇ ਬੈਠਾ ਹੀ ਸੀ ਕਿ ਉਸ ਦੀ ਰਾਤਾਂ ਦੀ ਨੀਂਦ ਦਿਨ ਦਾ ਸੁਖ ਆਰਾਮ ਸਭ ਹਰਾਮ ਹੋ ਗਏ ਜਦੋ ਇੱਕ ੯ ਸਾਲ ਦੇ ਬੱਚੇ ਨੇ ਬ੍ਰਾਹਮਣ ਦੀਆਂ ਰੀਤਾਂ ਤੇ ਐਸਾ ਹਮਲਾ ਕੀਤਾ ਕਿ ਬ੍ਰਾਹਮਣ ਮਾਨੋ ਸਿਰ ਤੋ ਪੈਰਾਂ ਤੱਕ ਹਿਲ ਗਿਆ ਮਾਨੋ ਜਿਸ ਤਰ੍ਹਾਂ ਉਸ ਨੂੰ ਮਹਿਸੂਸ ਹੋ ਰਹਿਆ ਹੋਵੇ ਸਿਰ ਤੇ ਅਸਮਾਨ ਨਹੀ ਰਹਿਆ ਤੇ ਪੈਰਾਂ ਥੱਲੇ ਜਮੀਨ ਨਾ ਰਹੀ ਹੋਵੇ | ਉਸ ੯ ਸਾਲ ਦੇ ਬਾਲਕ ਨੇ ਇੱਕ ਨਵੀ ਲਹਿਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਹੈ ਸਿੱਖ | ਉਹ ਬਾਲਕ ਨੂੰ ਅਸੀਂ ਆਪਣੇ ਪਿਤਾ ਜਨਮ ਦਾਤਾ ਵਜੋ ਪ੍ਰਵਾਨ ਕਰਕੇ ਕਹਿਆ ਧੰਨ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ | { ਸਾਹਿਬ ਦਾ ਅਰਥ ਮਾਲਕ ਹੁੰਦਾ ਤੇ ਅੱਜ ਕੱਲ ਅਸੀਂ ਇੱਟਾਂ ਪਥਰਾਂ ਤੇ ਹੋਰ ਪਤਾ ਨਹੀ ਕਿਸ ਕਿਸ ਨੂੰ ਸਾਹਿਬ ਕਹਿ ਰਹੇ ਹਾਂ | ਸਾਹਿਬ ਤੇ ਸਾਬ ਦੇ ਅਰਥਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ }
     ਮਹਾਂਨ ਕ੍ਰਾਂਤੀਕਾਰੀ ਇਸ ਲਹਿਰ ਤੇ ਬ੍ਰਾਹਮਣ ਨੇ ਪਹਿਲੇ ਗੁਰੂ ਸਾਹਿਬ ਦੇ ਸਮੇ ਤੋ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ | ਮਗਰ ਬ੍ਰਾਹਮਣ ਨੂੰ ਕੋਈ ਮਰੀ ਜਮੀਰ ਤੇ ਵਿਕਾਊ ਕਿਸ ਦਾ ਕੋਈ ਬੰਦਾ ਨਾ ਮਿਲਿਆ ਜੋ ਇਸ ਨੂੰ ਗੁਰੂ ਸਾਹਿਬਾਨਾਂ ਦੇ ਸਮੇ ਖਤਮ ਕਰ ਦਿੰਦਾ | ਦਸ਼ਮੇਸ਼ ਪਿਤਾ ਦੇ ਤਕਰੀਬਨ ਸਾਰੇ ਯੁਧ ਸਿਧੇ ਜਾਂ ਅਸਿਧੇ ਰੂਪ ਵਿੱਚ ਬ੍ਰਾਹਮਣ ਨਾਲ ਹੀ ਹੋਏ | ਉਸ ਦਿਨ ਬ੍ਰਾਹਮਣ ਨੂੰ ਸੁਖ ਦਾ ਸਾਹ ਆਇਆ ਜਿਸ ਦਿਨ ਦਸ਼ਮੇਸ਼ ਪਿਤਾ ਸਰੀਰ ਕਰਕੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ | ਸ਼ਬਦ ਗੁਰੂ ਨਾਲ ਖਿਲਵਾੜ ਕਰਨਾ ਤੇ ਬ੍ਰਾਹਮਣ ਲਈ ਮਾਨੋ ਕੋਈ ਵੱਡਾ ਕੰਮ ਨਹੀ ਸੀ | ਗੁਰੂ ਨਾਨਕ ਦੇ ਸਿੱਖ ਜੰਗਾਂ ਯੁਧਾਂ ਵਿੱਚ ਉਲਝੇ ਹੋਏ ਸਨ | ਬ੍ਰਾਹਮਣ ਨੇ ਧਰਮ ਅਸਥਾਨਾਂ ਤੇ ਜਲਦੀ ਜਲਦੀ ਕਬਜਾ ਕਰਕੇ ਆਪਣੇ ਕਰਮਕਾਂਡ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ | 
     ਸਿੱਖਾਂ ਨੇ ਆਪਣਾ ਰਾਜ ਭਾਗ ਤਿਆਰ ਕੀਤਾ ਉਸ ਰਾਜ ਭਾਗ ਦਾ ਦਰਬਾਰੀ ਬ੍ਰਾਹਮਣ ਹੀ ਸੀ | ਜਿਸ ਨੇ ਧਰਮ ਦੇ ਨਾਮ ਤੇ ਬਚਿੱਤਰ ਨਾਟਕ ਰਣਜੀਤ ਸਿੰਘ ਨੂੰ ਗੁਰੂ ਕਿਰਤ ਕਹਿ ਕੇ ਸੁਣਾਇਆ ਤੇ ਰਣਜੀਤ ਸਿੰਘ ਦੇ ਅੰਦਰਲਾ ਸਿੱਖ ਖਤਮ ਕਰਕੇ ਇੱਕ ਵਿਕਾਰੀ ਰਾਜਾ ਬਣਾ ਕੇ ਸਾਰਾ ਰਾਜ ਭਾਗ ਖਤਮ ਕਰ ਦਿੱਤਾ | ਅੱਜ ਸਿੱਖ ਨੂੰ ਸ਼ਰਧਾ ਦੇ ਨਾਮ ਤੇ ਜਿਸ ਮਰਜੀ ਖੂਹ ਵਿੱਚ ਸਿੱਟ ਦੇਵੋ ਉਹ ਡਿਗਣ ਲਈ ਤਿਆਰ ਹੈ | ਜੇ ਕੋਈ ਗੱਲ ਸਚ ਤਰਕ ਦੀ ਕਰਦਾ ਉਸ ਨੂੰ ਇਹ ਕਹਿ ਕੇ ਭੰਡਿਆ ਜਾਂਦਾ ਇਹ ਨਾਸਤਕ ਹੈ,ਇਹ ਮਨਮੁਖ ਹੈ ਇਸ ਵਿੱਚ ਕੋਈ ਸ਼ਰਧਾ ਭਾਵਨਾ ਨਹੀ | 
     ਅੱਜ ਪੰਜਾਬ ਅੰਦਰ ਸ਼ਰਧਾ ਦੇ ਨਾਮ ਤੇ ਹਜਾਰਾਂ ਡੇਰੇ ਖੁਲ ਚੁਕੇ ਹਨ | ਨੰਦਸਰ ਵਾਲੇ ਕਹਿੰਦੇ ਸਾਡੇ ਬਾਬੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਗੁਰੂ ਗਰੰਥ ਸਾਹਿਬ ਤੋ ਕੀਤੇ ਭੁਚੋ ਵਾਲੇ ਕਹਿੰਦੇ ਸਾਡਾ ਹਰਨਾਮ ਸਿੰਹੁ ਹੀ ਪਿਛਲੇ ਜਨਮ ਦਾ ਗੁਰੂ ਨਾਨਕ ਸੀ | ਲਿਖਤੀ ਰੂਪ ਵਿੱਚ ਇਹਨਾਂ ਦੀਆਂ ਕਿਤਾਬ ਵਿੱਚ ਮਜੂਦ ਹੈ |ਜਿਸ ਤਰ੍ਹਾਂ ਬ੍ਰਾਹਮਣ ਨੇ ਬੋਧੀਆਂ ਦਾ ਰੂਪ ਧਰਿਆ ਸੀ | ਉਸੇ ਤਰ੍ਹਾਂ ਬ੍ਰਾਹਮਣ ਨੇ ਅੱਜ ਸਿੱਖ ਦਾ ਰੂਪ ਧਰਿਆ ਹੋਇਆ ਹੈ | ਤੁਸੀਂ ਜਿੰਨਾ ਮਰਜੀ ਰੋਲਾ ਪਾਵੋ ਤੁਸੀਂ ਵਖਰੇ ਹੋ ਪਰ ਬ੍ਰਾਹਮਣ ਕਹਿੰਦਾ ਤੁਸੀਂ ਮੇਰਾ ਹੀ ਰੂਪ ਹੋ | 
     ਅੱਜ ਸਿੱਖ ਕੌਮ ਕੋਲ ਅਗਵਾਈ ਕਰਨ ਵਾਲਾ ਲੀਡਰ ਨਹੀ ਕਿਓਕੀ ਸਭ ਸਿਖਾਂ ਨੂੰ ਸ਼ਰਧਾ ਭਾਵਨਾ ਨੇ ਖਾ ਲਿਆ | ਅੱਜ ਦੇ ਸਿੱਖ ਦੀ ਬਿਰਤੀ ਗੁਲਾਮ ਹੋ ਗਈ ਏ ਜਿਸ ਕਾਨੂੰਨ ਵਾਲੇ ਤੁਹਾਡੇ ਬਾਪ ਨੂੰ ਅੱਗਾਂ ਲਗਵਾ ਰਹੇ ਨੇ ਉਸ ਤੋ ਤੁਸੀਂ ਇਨਸਾਫ਼ ਦੀ ਉਮੀਦ ਲਾਈ ਹੋਈ ਹੈ | ਅੱਜ ਦਾ ਸਿੱਖ ਆਪਣੀ ਹਉਮੇ ਪਦਾਰਥ ਵਾਦ ਤੇ ਪੈਸੇ ਦਾ ਗੁਲਾਮ ਹੋ ਚੁਕਾ ਹੈ | ਜੇ ਕੋਈ ਜਾਗਣ ਦੀ ਕੋਸ਼ਿਸ ਕਰਦਾ ਉਸ ਨੂੰ ਰਜਾਈ ਅੰਦਰ ਹੀ ਦੱਬ ਕੇ ਮਾਰਨ ਦੀ ਕੋਸ਼ਿਸ ਜਾਰੀ ਹੈ | 
     ਕਿਸੇ ਦੇ ਸਾਧ ਨੂੰ ਕੁਝ ਕਹਿ ਦੇਵੋ ਤਾਂ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਆਦਿ ਮਿਲਦੀਆਂ ਪਰਚੇ ਦਰਜ ਕਰਵਾਏ ਜਾਂਦੇ ਹਨ | ਜਦੋ ਸਰਬ ਸਾਂਝੇ ਬਾਪ ਨੂੰ ਕੋਈ ਅੱਗ ਲਗਾ ਜਾਵੇ ਤਾਂ ਇਹਨਾਂ ਦੀ ਹਾਲਤ ਉਸ ਮਾੜੇ ਕੁਤੇ ਵਰਗੀ ਹੁੰਦੀ ਜੋ ਆਪਣੀ ਹੀ ਪੂਛ ਲੈ ਕੇ ਕਿਸੇ ਤਕੜੇ ਦੀ ਮਿੰਤ ਕਰਦਾ ਹੋਵੇ | ਜੇ ਸਿੱਖਾਂ ਨੇ ਬਚਨਾ ਹੈ ਤਾਂ ਇਹਨਾਂ ਦੀ ਸ਼ਰਧਾ ਭਾਵਨਾ ਵਿਸ਼ਵਾਸ਼ ਭਰੋਸਾ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਤੇ ਹੋਇਆ ਤਾਂ ਬਚਨ ਦੀ ਆਸ ਹੈ ਨਹੀ ਤਾਂ ਬੁਧ ਧਰਮ ਵਾਲਾ ਹਾਲ ਸਾਫ਼ ਨਜਰ ਆ ਰਹਿਆ |

ਭੁਲ ਚੂਕ ਦੀ ਖਿਮਾ |
ਪੰਥ ਦਾ ਦਾਸ : ਜਗਪਾਲ ਸਿੰਘ

No comments:

Post a Comment