Saturday, October 31, 2015

ਸਰਬੱਤ ਖਾਲਸਾ, ਸਿੱਖ ਕੌਮ ਦੀ ਮਾਣਮੱਤੀ ਇੱਤਹਾਸਕ ਵਿਰਾਸਤ ਹੈ। ਗਜਿੰਦਰ ਸਿੰਘ । ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਸਰਬੱਤ ਖਾਲਸਾ, ਸਿੱਖ ਕੌਮ ਦੀ ਮਾਣਮੱਤੀ ਇੱਤਹਾਸਕ ਵਿਰਾਸਤ ਹੈ ।
ਦੋ ਜਾਂ ਤਿੰਨ ਜੱਥੇਬੰਦੀਆਂ ਦੇ ਸੱਦੇ ਤੇ ਇਕੱਤਰ ਹੋਏ ਸਿੰਘਾਂ ਦੇ ਇਕੱਠ ਨੂੰ 'ਸਰਬੱਤ ਖਾਲਸਾ' ਦਾ ਨਾਮ ਦੇ ਦਿੱਤਾ ਜਾਵੇਗਾ,
ਤਾਂ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ। ਮਹਤੱਵ ਪੂਰਣ ਮਿਸਲਾਂ ਦਾ ਇਕੱਠੇ ਨਾ ਹੋਣਾ, ਤੇ ਕੇਵਲ 'ਸਰਬੱਤ ਖਾਲਸਾ'
ਦਾ ਨਾਮ ਰੱਖ ਲੈਣਾ ਸਹੀ ਰਸਤਾ ਨਹੀਂ ਹੈ।'ਸਰਬੱਤ ਖਾਲਸਾ' ਸੱਦਣਾ ਹੈ, ਤਾਂ ਸਿਰਫ ਬਿਆਨਾਂ ਤੇ ਰਸਮੀ ਸੱਦਿਆਂ ਨਾਲ
ਗੁਜ਼ਾਰਾ ਨਹੀਂ ਚੱਲਣਾ।ਕੀ ਸਮੁੰਦਰੋਂ ਪਾਰ ਸੰਘਰਸ਼ ਸ਼ੀਲ ਜੱਥੇਬੰਦੀਆਂ ਇਸ ਸਾਰੀ ਵਿਚਾਰ ਚਰਚਾ ਵਿੱਚ ਸ਼ਾਮਿਲ
ਕੀਤੀਆਂ ਗਈਆਂ ਹਨ ? ਕੀ ਸਰਬੱਤ ਖਾਲਸਾ ਸੱਦਣ ਦੀ ਕੋਸ਼ਿਸ਼ ਕਰ ਰਹੀਆਂ ਜੱਥੇਬੰਦੀਆਂ ਨੇ ਪੰਜਾਬ ਤੋਂ ਬਾਹਰ ਬੈਠੀ
ਲੀਡਰਸ਼ਿੱਪ ਤੇ ਜੱਥੇਬੰਦੀਆਂ ਨੂੰ ਵਿਸਵਾਸ਼ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ? 
ਗਜਿੰਦਰ ਸਿੰਘ । ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਸਰਬੱਤ ਖਾਲਸਾ/ ਇੱਤਹਾਸ ਅਤੇ ਵਰਤਮਾਨ।
ਸਰਬੱਤ ਖਾਲਸਾ, ਸਿੱਖ ਕੌਮ ਦੀ ਮਾਣਮੱਤੀ ਇੱਤਹਾਸਕ ਵਿਰਾਸਤ ਹੈ ।
ਸਰਬੱਤ ਖਾਲਸਾ ਦੇ ਅਰਥ ਸਾਫ ਸਪਸ਼ਟ ਸਮਝ ਆਣ ਵਾਲੇ ਹਨ, ਸਮੁੱਚੇ ਪੰਥ ਖਾਲਸਾ ਦਾ ਇਕੱਠ । ਇੱਕ ਐਸਾ ਇਕੱਠ ਜੋ ਸਮੁੱਚੇ ਪੰਥ ਖਾਲਸਾ ਦੀਆਂ ਭਾਵਨਾਵਾਂ ਤੇ ਉਮੰਗਾਂ ਦੀ ਤਰਜਮਾਨੀ ਕਰਦਾ ਹੋਵੇ ।
ਪੁਰਾਤਨ ਇੱਤਹਾਸਕ ਦੌਰ ਵਿੱਚ ਜਦੋਂ ਪੰਥ ਖਾਲਸਾ ਦੀਆਂ ਬਾਰਾਂ ਸੰਘਰਸ਼ਸ਼ੀਲ ਮਿਸਲਾਂ ਸਨ, ਉਹਨਾਂ ਦੇ ਇਕੱਠੇ ਬੈਠਣ ਨੂੰ, ਤੇ ਸਾਂਝੇ ਫੈਸਲੇ ਕਰਨ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ ।
ਅੱਜ ਜਿਸ 'ਸਰਬੱਤ ਖਾਲਸਾ' ਦੀ ਗੱਲ ਚੱਲ ਰਹੀ ਹੈ, ਕੀ ਉਹ ਪੰਥ ਦੀਆਂ ਸਾਰੀਆਂ 'ਮਿਸਲਾਂ' ਨੂੰ ਇੱਕ ਥਾਂ ਬਿਠਾ ਸਕੇਗਾ? ਅਗਰ ਬਿਠਾ ਸਕੇ, ਤਾਂ ਕੌਮ ਲਈ ਕਾਮਯਾਬੀ ਦੇ ਰਸਤੇ ਖੁੱਲ੍ਹ ਸਕਦੇ ਹਨ । ਪਰ ਐਸੀ ਸੰਭਾਵਨਾ ਨਾ ਦੇ ਬਰਾਬਰ ਹੀ ਦਿੱਖ ਰਹੀ ਹੈ ।
ਅਗਰ ਦੋ ਜਾਂ ਤਿੰਨ ਮਿਸਲਾਂ, ਭਾਵ ਜੱਥੇਬੰਦੀਆਂ ਦੇ ਸੱਦੇ ਤੇ ਇਕੱਤਰ ਹੋਏ ਸਿੰਘਾਂ ਦੇ ਇਕੱਠ ਨੂੰ 'ਸਰਬੱਤ ਖਾਲਸਾ' ਦਾ ਨਾਮ ਦੇ ਦਿੱਤਾ ਜਾਵੇਗਾ, ਤਾਂ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ, ਬਲਕਿ ਮਸਲੇ ਵੱਧਣ ਦਾ ਡਰ ਰਹੇਗਾ । ਇਸ ਇੱਤਹਾਸਕ ਵਿਰਾਸਤ ਦੀ ਸ਼ਾਨ ਵਿੱਚ ਵੀ ਫਰਕ ਪਵੇਗਾ ।
ਮਹਤੱਵ ਪੂਰਣ ਮਿਸਲਾਂ ਦਾ ਇਕੱਠੇ ਨਾ ਹੋਣਾ ਹੈ, ਤੇ ਕੇਵਲ 'ਸਰਬੱਤ ਖਾਲਸਾ' ਦਾ ਨਾਮ ਰੱਖ ਲੈਣਾ ਸਹੀ ਰਸਤਾ ਨਹੀਂ ਹੈ । ਅਗਰ ਸਾਰੀਆਂ ਮਿਸਲਾਂ ਇਕੱਠੇ ਬੈਠਣ ਲਈ ਤਿਆਰ ਨਹੀਂ ਹਨ, ਤਾਂ ਪਹਿਲਾਂ ਉਸ ਦੇ ਕਾਰਨ ਲੱਭੀਏ, ਤੇ ਸੱਭ ਨੂੰ ਇਕੱਠੇ ਬੈਠਣ ਲਈ ਰਾਜ਼ੀ ਕਰੀਏ । ਆਪਣੇ ਨਾਲ ਅਸਹਿਮੱਤ ਜੱਥੇਬੰਦੀ ਜਾਂ ਜੱਥੇਬੰਦੀਆਂ ਨੂੰ ਕਾਹਲੀ ਵਿੱਚ ਦੋਸ਼ੀ ਠਹਿਰਾ ਦੇਣਾ, ਆਸਾਨ ਕੰਮ ਹੈ, ਪਰ ਉਹਨਾਂ ਦੀ ਅਸਹਿਮਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਔਖਾ ਕੰਮ ਹੈ, ਤੇ ਸ਼ਾਇਦ ਇਸੇ ਲਈ ਅਸੀਂ ਸਮਝਣ ਵਾਲੇ ਪਾਸੇ ਨਹੀਂ ਆਉਂਦੇ । ਅਸਿਹਮਤੀ ਨੂੰ ਵਿਰੋਧ, ਤੇ ਵਿਰੋਧ ਨੂੰ ਦੁਸ਼ਮਣੀ ਦੇ ਅਰਥ ਅਸੀਂ ਬਹੁਤ ਛੇਤੀ ਪਹਿਨਾ ਦਿੰਦੇ ਹਾਂ ।
'ਸਰਬੱਤ ਖਾਲਸਾ' ਸੱਦਣਾ ਹੈ, ਤਾਂ ਸਿਰਫ ਬਿਆਨਾਂ ਤੇ ਰਸਮੀ ਸੱਦਿਆਂ ਨਾਲ ਗੁਜ਼ਾਰਾ ਨਹੀਂ ਚੱਲਣਾ, ਮਿਸਲਾਂ ਵਾਲੇ ਪੁਰਾਤਨ ਦੌਰ ਦੀ ਸ਼ੁੱਧ ਸੋਚ, ਤੇ ਮਾਨਸਿਕ ਮਾਹੋਲ ਵੀ ਸਿਰਜਣਾ ਪਵੇਗਾ । ਸਰਬੱਤ ਖਾਲਸਾ ਉਹਨਾਂ ਮਿਸਲਾਂ ਨੂੰ ਕੱਠੇ ਕਰਨ ਦੀ ਵਿਧੀ ਹੈ, ਜੋ ਕੱਠੀਆਂ ਨਹੀਂ ਹੁੰਦੀਆਂ । ਅਗਰ ਇੱਕੱਠੇ ਬੈਠਣਾ ਹੈ, ਅਤੇ ਸਾਂਝੇ ਕੌਮੀ ਫੈਸਲੇ ਕਰਨੇ ਹਨ, ਤਾਂ ਦੂਜਿਆਂ ਨੂੰ ਸਤਿਕਾਰ ਦੇਣ ਦੀ ਆਦਤ ਪਾਣੀ ਪੈਣੀ ਹੈ ।
ਇਹ ਗੱਲਾਂ ਮੈਂ ਪੰਜਾਬ ਵਿੱਚ ਸੰਘਰਸ਼ ਸ਼ੀਲ ਜੱਥੇਬੰਦੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਹਨ । ਭੂਮੀਗੱਤ ਜਲਾਵਤਨ ਜੱਥੇਬੰਦੀਆਂ ਤੇ ਆਗੂਆਂ ਨੂੰ ਜੋ ਉਮਰਾਂ ਲੰਮੇ ਸੰਘਰਸ਼ ਵਿੱਚੋਂ ਲੰਘ ਰਹੇ ਹਨ, ਕੀ ਉਹਨਾਂ ਨੂੰ ਕਿਸੇ ਸਲਾਹ ਮਸ਼ਵਰੇ ਵਿੱਚ ਸ਼ਾਮਿਲ ਕੀਤਾ ਗਿਆ ਹੈ? ਕੀ ਇਸ ਜਲਾਵਤਨ ਸੰਘਰਸ਼-ਸ਼ੀਲ ਧਿਰ ਨੂੰ ਬਾਹਰ ਰੱਖ ਕੇ ਕੋਈ ਕੌਮੀ ਫੈਸਲੇ ਕੀਤੇ ਜਾ ਸਕਦੇ ਹਨ ?
ਕੀ ਸਮੁੰਦਰੋਂ ਪਾਰ ਸੰਘਰਸ਼ ਸ਼ੀਲ ਜੱਥੇਬੰਦੀਆਂ ਇਸ ਸਾਰੀ ਵਿਚਾਰ ਚਰਚਾ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ? ਕੀ ਸਰਬੱਤ ਖਾਲਸਾ ਸੱਦਣ ਦੀ ਕੋਸ਼ਿਸ਼ ਕਰ ਰਹੀਆਂ ਜੱਥੇਬੰਦੀਆਂ ਨੇ ਪੰਜਾਬ ਤੋਂ ਬਾਹਰ ਬੈਠੀ ਲੀਡਰਸ਼ਿੱਪ ਤੇ ਜੱਥੇਬੰਦੀਆਂ ਨੂੰ ਵਿਸਵਾਸ਼ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ?
ਸਰਬੱਤ ਖਾਲਸਾ ਦੀ ਗੱਲ ਨੂੰ ਅੱਗੇ ਵਧਾਉਣ, ਅਤੇ ਉਸ ਤੋਂ ਬਹੁਤ ਜ਼ਿਆਦਾ ਉਮੀਦਾਂ ਲਗਾਉਣ ਤੋਂ ਪਹਿਲਾਂ ਸਾਨੂੰ ਬਹੁਤ ਕੁੱਝ ਸਮਝਣ ਤੇ ਸੋਚਣ ਦੀ ਲੋੜ੍ਹ ਹੈ । ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਣ ਦੇ ਬਾਵਜੂਦ ਮੈਂ ਅੱਜ ਤੱਕ ਇਸ ਵਿਸ਼ੇ ਉਤੇ ਲਿਖਣ ਤੋਂ ਸੰਕੋਚ ਕਰਦਾ ਰਿਹਾ ਸਾਂ । ਮੇਰੇ ਸੰਕੋਚ ਦਾ ਵੱਡਾ ਕਾਰਨ ਇਹੀ ਸੀ ਕਿ ਮੈਂ ਕੁੱਝ ਜਜ਼ਬਾਤੀ ਹੋਏ ਦੋਸਤਾਂ ਨੂੰ ਠੇਸ ਪਹੁੰਚਾਣ ਤੋਂ ਬੱਚਣਾ ਚਾਹੁੰਦਾ ਸਾਂ । ਪਰ ਹੁਣ ਲੱਗ ਰਿਹਾ ਹੈ ਕਿ ਹੋਰ ਦੇਰ ਤੱਕ ਚੁੱਪ ਰਹਿਣਾ ਠੀਕ ਨਹੀਂ ਹੋਵੇਗਾ, ਕੱਲ ਇਹ ਸਵਾਲ ਉਠੇਗਾ ਕਿ ਪਹਿਲਾਂ ਕਿਓਂ ਗੱਲ ਨਹੀਂ ਕੀਤੀ । ਮੈਂ ਇੱਥੇ ਨਾ 'ਸਰਬੱਤ ਖਾਲਸਾ' ਦੀ ਮੁਖਾਲਫਤ ਕਰ ਰਿਹਾ ਹਾਂ, ਤੇ ਨਾ ਹਮਾਇਤ, ਮੈਂ ਇੱਥੇ ਸਰਬੱਤ ਖਾਲਸਾ ਵਰਗਾ ਕੋਈ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਸੋਚਣ ਵਿਚਾਰਨ ਵਾਲੇ ਨੁਕਤਿਆਂ ਉਤੇ ਗੱਲ ਕਰ ਰਿਹਾ ਹਾਂ ।
ਮੈਂ ਪਹਿਲਾਂ ਵੀ ਲਿਖਿਆ ਸੀ ਕਿ ਸਾਂਝ ਭਾਵੇਂ ਕਿਸੇ ਦੀ ਚੋਣ ਨਾ ਹੋਵੇ, ਪਰ ਸੱਭ ਦੀ ਮਜਬੂਰੀ ਜ਼ਰੂਰ ਹੈ । ਇੱਕ ਲੀਡਰ ਥੱਲ੍ਹੇ ਇਕੱਠੇ ਹੋਣ ਨੂੰ ਮੈਂ ਹਾਲੇ ਦੂਰ ਦੀ ਗੱਲ ਸਮਝਦਾ ਹਾਂ । ਸਾਡੀ ਇੱਛਾ ਹੋਣੀ ਹੋਰ ਗੱਲ ਹੈ, ਤੇ ਹਕੀਕਤ ਪਸੰਦੀ ਹੋਰ ਗੱਲ ਹੈ ।
ਅੱਜ ਦੀ ਹਕੀਕਤ ਇਹ ਹੈ ਕਿ ਕੌਮ ਵਿੱਚ ਰੋਹ ਮੌਜੂਦ ਹੈ, ਭਾਵੇਂ ਮੱਠਾ ਪੈ ਰਿਹਾ ਹੈ । ਸੰਘਰਸ਼ ਵੀ ਮੌਜੂਦ ਹੈ, ਭਾਵੇਂ ਸਮਰੱਥਾ ਦੀ ਘਾਟ ਹੈ । ਲੋੜ੍ਹ ਤਾਂ ਉਸ ਕੌਮੀ ਸਾਂਝ ਤੇ ਸਾਂਝੀ ਸੋਚ ਦੀ ਹੈ, ਜੋ ਕੌਮ ਦੇ ਰੋਹ ਨੂੰ ਸਹੀ ਰਸਤਾ ਦਿਖਾ ਸਕੇ, ਅਤੇ ਸੰਘਰਸ਼ ਨੂੰ ਬੁਲੰਦੀਆਂ ਵੱਲ ਲਿਜਾ ਸਕੇ, ਅਤੇ ਚਿਰਾਂ ਤੋਂ ਜਿੱਤੀਆਂ ਜੰਗਾਂ ਹਾਰਦੀ ਕੌਮ ਨੂੰ ਫਤਿਹ ਦੇ ਦੀਦਾਰ ਕਰਵਾ ਸਕੇ ।

ਗਜਿੰਦਰ ਸਿੰਘ, ਦਲ ਖਾਲਸਾ ।
੨੮.੧੦.੨੦੧੫
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

No comments:

Post a Comment