Saturday, December 19, 2015

ਪੰਜਾਬ ਵਿੱਚ ਪੰਜਾਬੀ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਪੜ੍ਹੋ ਸੋਚੋ ਸਮਝੋ ਵਿਚਾਰੋ।

ਪੰਜਾਬ ਵਿੱਚ ਪੰਜਾਬੀ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਪੜ੍ਹੋ ਸੋਚੋ ਸਮਝੋ ਵਿਚਾਰੋ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


ਪੰਜਾਬ ਵਿੱਚ ਪੰਜਾਬੀ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਪੜ੍ਹੋ ਸੋਚੋ ਸਮਝੋ ਵਿਚਾਰੋ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

     ਭਾਰਤ ਦੇ ਕਿਸੇ ਵੀ ਵਸਿੰਦੇ ਖਾਸਕਰ ਕਿਸੇ ਹਿੰਦੂ ਨੂੰ ਵਿਦੇਸ਼ਾਂ ਵ੍ਵਿਚ ਵਿਚਰਦਿਆਂ ਜੇ ਸਵਾਲ ਕੀਤਾ ਜਾਵੇ ਕਿ ਤੇਰਾ ਦੇਸ਼ ਕੇਹੜਾ ਹੈ ਉਹ ਕਹੇਗਾ ਹਿੰਦੁਸਤਾਨ, ਤੇਰੀ ਬੋਲੀ ਕੇਹੜੀ ਹੈ ਕਹੇਗਾ ਹਿੰਦੀ, ਤੂੰ ਹੈਂ ਕੌਣ ਕਹੇਗਾ ਹਿੰਦੂ। ਪਾਕਿਸਤਾਨੀ ਕਹੇਗਾ ਮੇਰਾ ਦੇਸ਼ ਪਾਕਿਸਤਾਨ ਹੈ, ਬੋਲੀ ਉਰਦੂ (ਭਾਵੇੰ ਪੰਜਾਬੀ ਨੂੰ ਹੀ ਅਰਬੀ ਸਕਰਿਪਟ ਚ’ ਲਿਖਦੇ ਹਨ) ਹੈ ਤੇ ਉਹ ਮੁਸਲਮਾਨ ਹੈ। ਪਰ ਜੇ ਸੌ ਪੰਜਾਬੀਆਂ ਨੂੰ ਇਹ ਹੀ ਸਵਾਲ ਕੀਤਾ ਜਾਵੇ ਤਾਂ ਸੌ ਜਵਾਬ ਹੋਣਗੇ ਸ਼ਾਇਦ ਸੌ ਤੋਂ ਵੀ ਵੱਧ। 32 ਸਾਲ ਪਹਿਲਾਂ 1983 ਵ੍ਵਿਚ ਮੈਂ ਕਿਸੇ ਪੰਜਾਬੀ ਭਰਾ ਦੇ 7/11 ਸਟੋਰ ਤੇ ਨੌਕਰੀ ਦੀ ਤੈਲਾਸ਼ ਵ੍ਵਿਚ ਗਿਆ, ਬਹੁਤ ਵਧੀਆ ਇਨਸਾਨ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ, ਚਾਹ ਪਾਣੀ ਵੀ ਪੁੱਛਿਆ, ਪਰ ਜਦ ਮੈਂ ਆਪਣਾ ਹਮਵਤਨ ਭਰਾ ਸਮਝ ਕੇ ਉਸਨੂੰ ਪੁੱਛਿਆ ਕਿ ਤੁਸੀਂ ਪ੍ਵਿਛੋਂ ਕਿਸ ਇਲਾਕੇ ਦੇ ਹੋ ਤਾਂ ਇਕ ਦਮ ਬੋਲਿਆ,”ਮੈਂ ਕੈਲੇਫੋਰਨੀਆਂ ਦਾ ਹਾਂ”। ਮੈਂ ਕੱਚਾ ਜਿਹਾ ਹੋ ਕੇ ਚੁੱਪ ਕਰ ਗਿਆ। ਮੁੜਿਆ ਜਾਂਦਾ ਮੈਂ ਸੋਚ ਰਿਹਾ ਸਾਂ ਕਿੰਨਾਂ ਫਰਕ ਪੈ ਗਿਆ ਕੁਝ ਕੁ ਸਾਲਾਂ ਵ੍ਵਿਚ, ਮੈਂ ਵਿਦਿਆਰਥੀ ਹੁੰਦਿਆਂ ਜਦ ਕਦੇ ਆਪਣੇ ਨਾਨਕੀਂ ਢਿਲਵੀਂ ਜਾਣਾਂ ਤਾਂ ਸਾਰੇ ਕਿਹਾ ਕਰਦੇ ਸੀ ਬਾਰੀਆਂ ਦਾ ਦੋਹਤਾ ਹੈ। ਮੇਰੀ ਨਾਨੀ ਤੇ ਤਿੰਨੋਂ ਮਾਮੇਂ ਹਮੇਸ਼ਾਂ ਆਪਣੇਂ ਆਪ ਨੂੰ ਲਾਇਲਪੁਰੀ ਹੀ ਕਹਿੰਦੇ ਰਹੇ ਮਰਦੇ ਦਮ ਤੱਕ।
     ਅਜੋਕੇ ਪੰਜਾਬ ਵ੍ਵਿਚ ਪੰਜਾਬੀ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ, ਬੱਚੇ ਪਹਿਲੀ ਕਲਾਸ ਵ੍ਵਿਚ ੳ_ਅ_ੲ ਨਹੀਂ ਪੜਦੇ ਅੰਗ੍ਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ ਸਾਨੂੰ ਸ੍ਵਿਖਣੀਂ ਚਾਹੀਦੀ ਹੈ ਪਰ ਜੇ ਸਾਡੇ ਬੱਚਿਆਂ ਨੂੰ ਗੁਰਮਖੀ ਨਾਂ ਆਵੇਗੀ ਤਾਂ ਉਹ ਨਾਂ ਘਰਦੇ ਰਹਿਣਗੇ ਨਾਂ ਘਾਟ ਦੇ। ਹਾਲੇ ਤਾਂ ਸਾਡੇ ਨਾਲ ਕਦੇ ਕਦੇ ਗੁਰਦਵਾਰੇ ਚਲੇ ਹੀ ਜਾਂਦੇ ਹਨ ਪਰ ਸਾਡੇ ਤੋਂ ਬਾਅਦ ਜੇ ਸਾਡੇ ਬੱਚਿਆਂ ਨੂੰ ਬਾਬੇ ਨਾਨਕ ਦੇ 20 ਰੁਪੈ ਫਕੀਰਾਂ ਨੂੰ ਖਵਾ ਕੇ ਘਰ ਆਇਆਂ ਨੂੰ ਚਪੇੜ ਪੈਣ ਵਾਲੀ ਸਾਖੀ ਸੁਣਾਵੇਗਾ ਤਾਂ ਸਾਡੇ ਬੱਚੇ ਕਹਿਣਗੇ ਇਹ ਤਾਂ ਗੈਰ ਕਾਨੂੰਨੀ ਹੈ। ਚਪੇੜ ਮਾਰਨਾਂ ਜੁਰਮ ਹੈ। ਇਹ ਤਾਂ ਸਾਰੇ ਕਹੀ ਜਾਂਦੇ ਹਨ ਕਿ ਪੰਜਾਬ ਵ੍ਵਿਚ ਨਸ਼ਿਆਂ ਦਾ ਛੇਵਾਂ ਦਰਿਆ ਬਣ ਗਿਆ ਹੈ ਪਰ ਕਦੇ ਕਿਸੇ ਨੇਂ ਇਹ ਨਹੀਂ ਸੋਚਿਆ ਕਿ ਇਹ ਹੋਇਆ ਕਿਵੇਂ , ਇਹ ਕੀਤਾ ਕਿਸਨੇ। ਪੰਜਾਬ ਦੇ ਜੱਟ ਜਿਮੀਂਦਾਰ ਪੁਰਾਣੇ ਜਮਾਨਿਆਂ ਵ੍ਵਿਚ ਜਦ ਗੰਨੇਂ ਪੀੜਦੇ ਤਾਂ ਬਚੀ ਖੁਚੀ ਰਹੁ ਸਾਂਭ ਲੈਂਦੇ, ਗੁੜ ਬਨਾਉਣ ਵਾਲੇ ਸਾਰੇ ਸੰਦ ਕੜਾਹੇ ਘੰਵੇਂ ਪੋਣੀਆਂ ਗੰਡ ਜਦ ਧੋਂਦੇ ਤਾਂ ਉਹ ਮ੍ਵਿਠਾ ਪਾਣੀਂ ਵੀ ਘੜੇ ਵ੍ਵਿਚ ਪਾ ਕੇ ਸਾਂਭ ਲੈਂਦੇ। ਕੁਝ ਦਿਨ ਉਸ ਵ੍ਵਿਚ ਹੱਥ ਫੇਰਦੇ ਰਹਿੰਦੇ ਤੇ ਉਹ ਚੱਲਣ ਲੱਗ ਜਾਂਦਾ। ਜਦ ਚੱਲ ਕੇ ਹਟ ਜਾਂਦਾ ਤਾਂ ਉਸਦਾ ਦੇਸੀ ਦਾਰੂ ਬਣਾਉਂਦੇ। ਸਾਰਾ ਦਿਨ ਕੰਮ ਕਰਕੇ ਥੱਕੇ ਟੁੱਟੇ ਜੱਟ ਜਦ ਰਾਤ ਦੀ ਰੋਟੀ ਨਾਲ ਗਲਾਸੀ ਲਾ ਲੈਂਦੇ ਤਾਂ ਗੜ੍ਹਕਾ ਹੀ ਹੋਰ ਹੋ ਜਾਂਦਾ। ਦੱਸੋ ਇਸ ਵ੍ਵਿਚ ਸਰਕਾਰ ਦਾ ਕੀ ਨੁਕਸਾਨ ਹੁੰਦਾ ਸੀ। ਜੱਟ ਦਾ ਵੀ ਕੋੲ ਖਰਚਾ ਨਹੀਂ ਸੀ ਹੁੰਦਾ। ਅੱਜ ਜੱਟ ਘਰਦੀ ਨਹੀਂ ਬਣਾ ਸਕਦੇ ਪਰ ਸਰਕਾਰ ਨੇਂ ਹਰ ਪਿੰਡ ਹਰ ਮੁਹੱਲੇ ਵ੍ਵਿਚ ਸ਼ਰਾਬ ਦੇ ਠੇਕੇ ਖੋਹਲ ਦ੍ਵਿਤੇ ਹਨ। ਕਿਸੇ ਵੀ ਜੱਟ ਦਾ ਰੋਟੀ ਦਾ ਖਰਚਾ ਓਨਾਂ ਨਹੀਂ ਹੈ ਜਿੰਨਾਂ ਸ਼ਰਾਬ ਦਾ ਖਰਚਾ ਹੈ। ਜਾਣਦੇ ਸਾਰੇ ਹਨ ਪਰ ਬ੍ਵਿਲੀ ਦੇ ਗਲ ਵ੍ਵਿਚ ਘੰਟੀ ਕੌਣ ਬੰਨ੍ਹੇਂ। ਕੀ ਅਸੀਂ ਇਸ ਜੋਗੇ ਨਹੀਂ ਕਿ ਪੁੱਛ ਸਕੀੲ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪੈ ਟੈਕਸ ਹਰ ਮਹੀਨੇਂ ਸ਼ਰਾਬ ਤੋਂ ਕਿਉਂ ਵਸੂਲ ਕਰਦੇ ਹਨ।
     ਪੰਜਾਬ ਵ੍ਵਿਚ ਬਹੁਤ ਘੱਟ ਅਮਲੀ ਹੁੰਦੇ ਸੀ। ਅਮਲੀ ਕਹਿਣ ਤੇ ਲੋਕ ਗੁੱਸਾ ਕਰਦੇ ਸੀ ਲੁਕ ਛੁਪ ਕੇ ਮਾਵਾ ਛਾਵਾ ਲਾ ਲੈਂਦੇ, ਪਿੰਡ ਵ੍ਵਿਚ ਕਿਸੇ ਕਿਸੇ ਨੇਂ ਵੱਟ ਤੇ ਚਾਰ ਦਾਣੇ ਖਿਲਾਰ ਦੇਣੇਂ, ਮੈਂ ਖੁਦ ਡੋਡੇ ਉੱਗੇ ਦੇਖੇ ਖੇਤਾਂ ਵ੍ਵਿਚ, ਪੋਸਤ ਦੇ ਡੋਡਿਆਂ ਤੋਂ ਹੀ ਅਫੀਮ ਵੀ ਬਣਾਂ ਲੈਂਦੇ ਥੋੜੀ ਘਣੀਂ, ਖਸ ਖਸ ਵੀ ਘਰਦੀ ਬਣ ਜਾਣੀਂ। ਕਿਸੇ ਦਾ ਕੁਝ ਨਹੀਂ ਸੀ ਜਾਂਦਾ ਪੈਸੇ ਵੀ ਨਾਂ ਲਗਦੇ। ਪਰ ਅੱਜ ਪੰਜਾਬ ਨੂੰ ਪੋਸਤ ਵੇਚਣ ਵਾਲੇ ਅਰਬਾਂ ਪਤੀ ਬਣੇਂ ਫਿਰਦੇ ਹਨ। ਭੰਗ ਅਜੇ ਵੀ ਨਦੀਨ ਵ੍ਵਿਚ ਗਿਣੀਂ ਜਾਂਦੀ ਹੈ ਜਦ ਅਮਰੀਕਾ ਵਾਂਗ ਭੰਗ ਤੇ ਵੀ ਟੈਕਸ ਲੱਗ ਗਿਆ ਤਾਂ ਭੰਗ ਦੇ ਵਪਾਰੀ ਵੀ ਅਰਬਾਂ ਪਤੀ ਬਣ ਜਾਣਗੇ ਪਰ ਉਹ ਜੱਟ ਨਹੀਂ ਸਰਕਾਰ ਜਾਂ ਸਰਕਾਰੀ ਪ੍ਵਿਠੂ ਹੀ ਹੋਣਗੇ ਪੰਜਾਬੀ ਜੇ ਘਰਦੀ ਬਣਾਕੇ ਪੀਣ ਤਾਂ ਉਹ ਗੈਰ ਕਾਨੂੰਨੀਂ ਪਰ ਜੇ ਸਰਕਾਰ ਵੇਚੇ ਉਹ ਕਾਨੂੰਨੀਂ ਜੇ ਜੱਟ ਮੁਫਤ ਪੋਸਤ ਪੈਦਾ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਪਰ ਸਰਕਾਰੀ ਚਮਚੇ ਜਦ ਅਰਬਾਂ ਬਣਾਉਂਦੇ ਹਨ ਪੋਸਤ ਪੰਜਾਬੀਆਂ ਨੂੰ ਵੇਚਕੇ ਤਾਂ ਉਹ ਵਪਾਰ। ਇਹ ਸਾਰਾ ਜ਼ੁਲਮ ਸਿਰਫ ਪੰਜਾਬ ਤੇ ਹੀ ਕਿਉਂ ? ਤੇਰ੍ਹਵੀਂ ਸਦੀ ਵ੍ਵਿਚ ਬਾਬੇ ਫਰੀਦ ਦੀ ਲਿਖੀ ਪੰਜਾਬੀ ਦੀ ਕੀਮਤ ਨਹੀਂ ਪਰ ਸੋਹਲਵੀਂ ਸਦੀ ਵ੍ਵਿਚ ਜੰਮੀਂ ਅੰਗ੍ਰੇਜ਼ੀ ਪੰਜਾਬ ਦੀ ਭਾਸ਼ਾ ਬਣ ਰਹੀ ਹੈ। ਕਿਸੇ ਸਮੇਂ ਜੋ ਦਾਨ ਪੁੰਨ ਨਾਲ ਬਣੀਆਂ ਸੀ ਇਮਾਰਤਾਂ ਉਹ ਸਾਰੀਆਂ ਪੰਜਾਬ ਸਰਕਾਰ ਕੇ ਗਿਰਵੀ ਰੱਖ ਦ੍ਵਿਤੀਆਂ। ਪਾਣੀਆਂ ਦੇ ਦੇਸ਼ ਵ੍ਵਿਚ ਨਲਕੇ ਪਾਣੀਂ ਨੂੰ ਤਰਸ ਰਹੇ ਹਨ। ਪੰਜਾਬ ਵ੍ਵਿਚ ਬਾਕੀ ਸੂਬਿਆਂ ਨਾਲੋਂ ਵਸਤਾਂ ਚਾਰ ਪੰਜ ਗੁਣਾ ਮਹਿੰਗੀਆਂ ਹਨ ਇਸ ਕਰਕੇ ਅੰਮਰਤਸਰ ਤੇ ਲੁਧਿਆਣੇ ਦੇ ਕਾਰਖਾਨੇ ਹੋਰ ਸੂਬਿਆਂ ਵ੍ਵਿਚ ਜਾ ਰਹੇ ਹਨ। ਇਕ ਗੱਲ ਬਚੀ ਹੈ ਪੰਜਾਬੀ ਮਰਨ ਤੋਂ ਨਹੀਂ ਡਰਦੇ, ਪਰ ਸਰਕਾਰ ਅੱਧੇ ਕੁ ਖਾੜਕੂ ਮਾਰ ਦਿੰਦੀ ਹੈ ਤੇ ਅੱਧੇ ਕੁ ਫੜ੍ਹ ਕੇ ਜ੍ਹੇਲਾਂ ਵ੍ਵਿਚ ਸੁੱਟ ਦਿੰਦੀ ਹੈ। ਪੰਜਾਬੀ 1947 ਵ੍ਵਿਚ ਉੱਜੜਕੇ ਭਾਰਤ ਵ੍ਵਿਚ ਰਫਿਊਜੀ ਬਣੇ, ਕੁਝ ਸਾਲਾਂ ਵ੍ਵਿਚ ਫਿਰ ਦਿਸਣ ਲੱਗੇ ਤਾਂ 1966 ਵ੍ਵਿਚ ਤਿੰਨ ਸੂਬੀਆਂ ਬਣਾਂ ਦ੍ਵਿਤੀਆਂ, 1984 ਵ੍ਵਿਚ ਜੋ ਕਤਲੇਆਮ ਹੋਇਆ, 31 ਸਾਲ ਪਹਿਲਾਂ ਜੇਲ੍ਹਾਂ ਵ੍ਵਿਚ ਸੁੱਟੇ ਪੰਜਾਬੀ ਹਾਲੇ ਛੱਡੇ ਨਹੀਂ ਅੱਜ ਕਲ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਟਕਰਾਓ ਹੋਵੇ ਟਕਰਾਉਣ ਤੋਂ ਪੰਜਾਬੀ ਡਰਦੇ ਨਹੀਂ ਹੋਵੇਗਾ ਕੀ; ਪੰਜਾਬੀ ਪੁਲੀਸ ਪੰਜਾਬੀ ਨੌਜਵਾਨਾਂ ਨੂੰ ਮਾਰੇਗੀ ਬਚਦਿਆਂ ਨੂੰ ਜੇਲ੍ਹਾਂ ਵ੍ਵਿਚ ਸੁੱਟਗੀ। ਪੰਜਾਬੀ ਛਾਇਦ ਇਸੇ ਕਰਕੇ ਜੰਮੇਂ ਸੀ। ਰੱਬ ਰਾਖਾ॥
ਸੁਰਿੰਦਰ ਸੂਨਰ

No comments:

Post a Comment