Showing posts with label 2020n Referendum. Show all posts
Showing posts with label 2020n Referendum. Show all posts
Wednesday, September 16, 2020
Tuesday, August 11, 2020
Corona Path (5) Parmjit Singh Sekhon (Dakha) President, Dal Khalsa Alliance.
Corona Path (3) Parmjit Singh Sekhon (Dakha) President, Dal Khalsa Alliance.
Corona Path (2) Parmjit Singh Sekhon (Dakha) President, Dal Khalsa Alliance.
Corona Path (1) Parmjit Singh Sekhon (Dakha) President, Dal Khalsa Alliance.
Monday, August 10, 2020
Dal Khalsa Alliance, Parmjit Singh Sekhon
Saturday, October 22, 2016
ਐਲਸੋਬਰਟੇ ਵਿਖੇ ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। DAKHA
ਐਲਸੋਬਰਟੇ ਵਿਖੇ ਭਾਈ ਘਨਈਆ ਸੇਵਾ ਸੁਸਾਇਟੀ ਵੱਲੋਂ,
ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਐਲਸੋਬਰਟੇ ਵਿਖੇ ਭਾਈ ਘਨਈਆ ਸੇਵਾ ਸੁਸਾਇਟੀ ਵੱਲੋਂ,
ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਐਲਸੋਬਰਟੇ ਵਿਖੇ ਭਾਈ ਘਨਈਆ ਸੇਵਾ ਸੁਸਾਇਟੀ ਵੱਲੋਂ,
ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਐਲਸੋਬਰਟੇ ਵਿਖੇ ਭਾਈ ਘਨਈਆ ਸੇਵਾ ਸੁਸਾਇਟੀ ਵੱਲੋਂ,
ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਐਲਸੋਬਰਟੇ ਵਿਖੇ ਭਾਈ ਘਨਈਆ ਸੇਵਾ ਸੁਸਾਇਟੀ ਵੱਲੋਂ,
ਸ੍ਰ:ਖੋਸਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਤਕਰੀਬਨ 80 ਸਾਲਾ ਸ੍ਰ:ਜਸਵੰਤ ਸਿੰਘ ਖੋਸਾ ਮਲੇਸ਼ੀਆ ਵਾਲੇ ਪਿਛਲੇ ਕੁੱਝ ਹਫਤਿਆਂ ਤੋਂ ਅਮਰੀਕਾ ਦੌਰੇ ਤੇ ਆਏ ਹੋਏ ਹਨ। ਇਹ ਉਹ ਜਾਣੀ ਪਛਾਣੀ ਸਖਸ਼ੀਅਤ ਹਨ ਜਿੰਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪ੍ਰਵਾਨਗੀ ਰੂਪੀ ਅਸ਼ੀਰਵਾਦ ਮਿਲਣ ਤੋਂ ਬਾਅਦ ਲਿੱਖਣ ਦੀ ਸੇਵਾ ਸ਼ੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਸਰੂਪ ਤਿਆਰ ਕਰਕੇ ਦੇਸ਼ ਵਿਦੇਸ਼ ਅੰਦਰ ਸਿੱਖ ਕੌਮ ਦੀ ਝੋਲੀ ਪਾਏ ਹਨ। ਭਾਈ ਘਨਈਆ ਸੇਵਾ ਸੁਸਾਇਟੀ ਦੇ ਸੈਕਟਰੀ ਸ੍ਰ:ਰਵਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸ੍ਰ:ਜਸਵੰਤ ਸਿੰਘ ਖੋਸਾ ਮਲੇਸ਼ੀਆ ਵਾਲੇ ਪਹੁੰਚੇ ਤਾਂ ਉਥੇ ਸ੍ਰ:ਖੋਸਾ ਜੀ ਨੂੰ ਸੁਸਾਇਟੀ ਦੇ ਸੇਵਾਦਾਰਾਂ ਨੇ ਸਾਂਝੇ ਤੌਰ ਤੇ ਜੀ ਆਇਆਂ ਕਹਿੰਦਿਆਂ ਸਨਮਾਨਿਤ ਕੀਤਾ।
ਜਾਰੀ ਕਰਤਾ
ਭਾਈ ਘਨਈਆ ਸੇਵਾ ਸੁਸਾਇਟੀ
510-640-9170
Wednesday, October 19, 2016
ਕੌਣ ਕਹਿੰਦਾ ਹੈ ਸਿੱਖਾਂ ਵਿਚ ਏਕਤਾ ਨਹੀ....?
ਕੌਣ ਕਹਿੰਦਾ ਹੈ ਸਿੱਖਾਂ ਵਿਚ ਏਕਤਾ ਨਹੀ....?
ਕੌਣ ਕਹਿੰਦਾ ਹੈ ਸਿੱਖਾਂ ਵਿਚ ਏਕਤਾ ਨਹੀ....?
ਬਾਦਲ-ਦਲ ਤੇ ਪੀਰ-ਮੁੰਹਮਦ ਦੀ ਸਾਂਝ ਚੱਲੀ ਆ ਰਹੀ ਏ ,ਪੀਰ-ਮਹੁੰਮਦ ਤੇ ਚੀਮੇ (ਪੰਚ ਪ੍ਰਧਾਨੀ) ਹੋਰਾਂ ਦਾ ਏਕਾਂ ਏ, ਪੰਚ ਪ੍ਧਾਨੀ ਤੇ ਦਲ ਖਾਲਸਾ ਦਾ ਰਲੇਵਾਂ ਏ, ਦਲ ਖਾਲਸਾ ਦੀ ਯੂਨਾਇਟ ਅਕਾਲੀ ਦਲ ( ਮੋਹਕਮ ਤੇ ਹੋਰ ) ਨਾਲ ਨਭਿਦੀ ਏ , ਯੂਨਾਇਟਡ ਅਕਾਲੀ ਦਲ ਦਾ ਸਰਨੇ ਨਾਲ ਕੋਈ ਰੌਲਾ ਨਹੀਂ ਸਰਨਾ ਤੇ ਕਾਂਗਰਸ ਭਾਈਵਾਲ ਨੇ, ਕਾਂਗਰਸੀ ਤੇ ਆਕਾਲੀ ਕੁਡ਼ਮੋਂ ਕੁਡ਼ਮੀਂ ਨੇ ...ਇਸ ਤੋਂ ਵਧੀਆ ਏਕਤਾ ਕੀ ਹੋ ਸਕਦੀ ਹੈ?
ਉਪਰਲੀਆਂ ਲਾਈਨਾ ਮੈਂ ਤੇਜੇ ਬਾਈ ਤੋਂ 'ਚੋਰੀ' ਕੀਤੀਆਂ ਪਰ ਅੱਧੀਆਂ? ਮੈਨੂੰ ਇਨੀਆਂ ਹੀ ਚਾਹੀਦੀਆਂ ਸਨ। ਮੈਂਨੂੰ ਨਹੀ ਜਾਪਦਾ ਉਸ ਨੂੰ ਕੋਈ ਇਤਰਾਜ ਹੋਵੇਗਾ!
ਸਿੱਖਾਂ ਦੀ ਏਕਤਾ ਬੜੀ ਅਜੀਬੋ ਗਰੀਬ ਹੈ। ਗਣੇਸ ਜੀ ਵਾਂਗ ਪਤਾ ਹੀ ਨਹੀ ਲੱਗਦਾ ਧੜ ਕਿਸਦਾ ਤੇ ਸਿਰ ਕੀਹਦਾ? ਕਿਸ ਦੀਆਂ ਲੱਤਾਂ ਤੇ ਕਿਸ ਦੀਆਂ ਬਾਹਾਂ। ਬ੍ਰਹਾਮਣ ਦੇ ਪੁਰਾਣਾ ਵਾਂਗ ਆਪਾ ਵਿਰੋਧੀ ਏਕਤਾ?
ਤੁਸੀਂ ਅਸੀਂ ਕਹਿੰਨੇ ਬਾਦਲ ਨੇ ਪੁੱਤਰ ਮੋਹ ਵਿਚ ਮੁੰਡੇ ਆਵਦੇ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣ ਖਾਤਰ ਪੰਥ ਗਹਿਣੇ ਪਾ ਛੱਡਿਆ। ਪਰ ਤੁਸੀਂ ਅਸੀਂ ਹਮੇਸ਼ਾਂ ਦੂਰ ਦੀ ਹੀ ਗੱਲ ਕਿਉਂ ਕਰਦੇ ਹਾਂ ਯਾਣੀ ਦੂਰ ਬੈਠੇ ਲੋਕਾਂ ਦੀ! ਨੇੜੇ ਆਉ। ਅਪਣੇ ਅਪਣੇ ਮੁਲਖਾਂ ਵਿਚ, ਸ਼ਹਿਰਾਂ ਵਿਚ! ਤੁਹਾਡੇ ਦੁਆਲੇ ਕੀ ਬਾਦਲ ਨਹੀ ਬੈਠੇ? ਉਹ ਤਾਂ ਫਿਰ ਵੀ ਕਿਸੇ ਵੱਡੀ ਕੁਰਸੀ ਲਈ ਵਿੱਕਦਾ ਤੁਹਾਡੇ ਇਹ ਛੋਟੇ ਛੋਟੇ ਬਾਦਲ?
ਬਹੁਤ ਛੋਟੀਆਂ ਕੁਰਸੀਆਂ ਲਈ? ਟਰੰਟੋ ਦੀ ਹੀ ਗੱਲ ਕਰ ਲਓ। ਜਗਮੀਤ ਨੂੰ ਛੱਡ ਕੇ ਬਹੁਤੇ ਨਿਆਣੇ ਦੇਖੋ ਜਿਹੜੇ ਪਾਰਲੀਮਿੰਟ ਵਿਚ ਗਏ! ਤੁਹਾਨੂੰ ਜਾਪਦਾ ਕਿ ਉਹ ਅਪਣੀ ਕਿਸੇ ਲਿਆਕਤ ਕਾਰਨ ਗਏ? ਉਨ੍ਹਾਂ ਪਿੱਛੇ ਵੀ ਉਨ੍ਹਾਂ ਦੇ ਛੋਟੇ ਛੋਟੇ 'ਬਾਦਲ' ਨਹੀ ਬੈਠੇ? ਛੋਟੇ ਛੋਟੇ ਬਾਦਲ ਛੋਟੀਆਂ ਕੁਰਸੀਆਂ! ਭੁੱਖ ਵੀ ਤਾਂ ਢਿੱਡ ਮੁਤਾਬਕ ਹੀ ਲੱਗੇਗੀ ਨਾ! ਛੋਟੇ ਬਾਦਲ ਛੋਟੀ ਭੁੱਖ! ਸਤਾ ਦੀ ਭੁੱਖ!
ਇਥੇ ਮੋਦੀ ਦਾ ਸਿਆਪਾ ਕਰਨ ਵਾਲੇ ਉਸ ਦੁਆਲੇ ਡਾਂਗਾ ਕੱਢੀ ਫਿਰਨ ਵਾਲੇ 'ਪੈਟਰਕਿ ਬਰਾਊਨ' ਨਾਲ ਘਿਉ ਖਿਚੜੀ ਨੇ ਜਿਹੜਾ ਪੈਟਰਿਕ ਲੋਕਾਂ ਦੇ ਖੂਨ ਨਾਲ ਹੱਥ ਰੰਗੀ ਫਿਰਨ ਵਾਲੇ ਭੇੜੀਏ ਮੋਦੀ ਨੂੰ ਅਪਣਾ ਰੋਲ ਮਾਡਲ ਕਹਿ ਹਟਿਆ ਹੈ? ਉਹ ਤਾਂ ਗੱਲ ਹੀ 'ਗੁਜੂ' ਤੋਂ ਸ਼ੁਰੂ ਕਰਦਾ ਅਤੇ ਮਾਣ ਕਰਦਾ ਅਪਣੇ 'ਗੁਜੂ' ਹੋਣ ਤੇ? ਪਰ ਏਕਤਾ ਵਾਲਿਆਂ ਦੇ ਵਾਰੇ ਵਾਰੇ ਜਾਈਏ ਜਿਹੜੇ ਇੱਕ ਪਾਸੇ ਗੱਲ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਪਰ ਉਧਰ ਮੋਦੀ? ਖੂਨੀ ਮੋਦੀ? ਤੇ ਮੋਦੀ ਦਾ ਗੁਜੂ?
ਬੋਲੀ ਲੱਗਦੀ ਹੈ ਤੇ ਕੀਮਤ ਪਤਾ ਕਿੰਨੀ? ਅਪਣੇ ਕਿਸੇ ਮੁੰਡੇ ਕੁੜੀ ਲਈ ਐਮ.ਪੀ. ਐਮ.ਐਲ.ਏ. ਦੀ ਟਿਕਟ? ਜਿਥੋਂ ਮਿਲਦੀ ਜਾਪੇ! ਬਾਦਲ ਦੀ ਤਾਂ ਫਿਰ ਵੀ ਕੋਈ ਕੁਆਲਟੀ ਹੈ ਕਮ-ਸ-ਕਮ ਮਹਿੰਗਾ ਤਾਂ ਵਿੱਕ ਰਿਹੈ? ਕੋਈ ਕੀਮਤ ਤਾਂ ਹੈ ਉਸ ਦੀ ਮਾਰਕਿਟ ਵਿਚ! ਮਹਿੰਗਾ 'ਬਰਾਂਡ'!
ਸਿੱਖਾਂ ਦਾ ਦੁਖਾਂਤ ਕੀ ਹੈ? ਉਸ ਦੀ ਕੀਮਤ ਵੱਟਣ ਲਈ ਹਰੇਕ ਤਿਆਰ? ਜਿੰਨੀ ਕਿਸੇ ਦੀ ਲਿਆਕਤ ਜਾਂ ਜਿੰਨੀ ਪਹੁੰਚ? ਲੋਕ ਤਾਂ ਗੁਰਦੁਆਰੇ ਆਉਂਦੇ ਮੱਥਾ ਟੇਕਣ ਤੇ ਇਹ ਉਨ੍ਹਾਂ ਨੂੰ ਅਪਣੀਆਂ ਭੀੜਾਂ ਵਜੋਂ ਪੇਸ਼ ਕਰਦੇ ਕਿ ਆਹ ਦੇਖੋ ਅਸੀਂ ਇਨਾਂ ਦੇ ਸਰਦਾਰ! ਇੱਕ ਤਾਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਉਡਾਉਂਦੇ ਤੇ ਦੂਜਾ ਉਨ੍ਹਾਂ ਨੂੰ ਭੀੜ ਵਜੋ ਪੇਸ਼ ਕਰਕੇ ਅਪਣੇ ਨਿਆਣਿਆਂ ਲਈ ਰਾਹ ਪੱਧਰਾ ਕਰਦੇ। ਪੰਜਾਬ ਵਿਚ ਬਾਦਲ ਅਪਣਾ ਮੁੰਡਾ ਚੁੱਕੀ ਫਿਰਦਾ ਤੇ ਬਾਹਰ ਵਾਲੇ ਅਪਣੇ ਨਿਆਣੇ ਸ਼ਿੰਗਾਰੀ ਫਿਰਦੇ! ਜਿਧਰ ਦੇਖੋ ਹਰੇਕ ਦੀ ਅੱਖ ਵਿਚ ਸੁਪਨਾ! ਉਹ ਸੁਪਨਾ ਜਿਹੜਾ ਪੂਰਾ ਕਰ ਸਕਣ ਦੀ ਉਂਨ੍ਹਾਂ ਦੀ ਅਪਣੀ ਲਿਆਕਤ ਨਹੀ ਸੀ!
ਇਹ ਗੱਲ ਨਹੀ ਕਿ ਸਾਡੇ ਨਿਆਣੇ ਸਿਆਸਤ ਵਿਚ ਜਾਣੇ ਨਹੀ ਚਾਹੀਦੇ ਪਰ ਜਗਮੀਤ ਸਿੰਘ ਵਾਂਗ! ਅਪਣੇ ਪੈਰਾਂ ਤੇ! ਅਪਣੀ ਲਿਆਕਤ ਨਾਲ! ਇਵੇਂ ਨਹੀ ਕਿ ਅਪਣੇ ਛੋਟੇ ਛੋਟੇ ਬਾਦਲਾਂ ਦੇ ਕੰਧਾੜਿਆਂ ਤੇ ਚੜ੍ਹ ਕੇ ਰਾਜਨੀਤੀ ਦਾ ਮੇਲਾ ਵੇਖਣ ਗਏ ਹੋਣ ਤੇ ਉਥੇ ਵਾਜੇ ਪੀਪਲੀਆਂ ਵਜਾ ਕੇ ਆ ਜਾਣ? ਜਾਂ ਗੁੰਗੇ ਬਣਕੇ ਤਮਾਸ਼ਾ ਦੇਖ ਕੇ?
ਏਕਤਾ ਤੋਂ ਗੱਲ ਸ਼ੁਰੂ ਹੋਈ ਸੀ। ਬੜੀ ਰੰਗ-ਬਰੰਗੀ ਏਕਤਾ ਹੈ ਸਿੱਖਾਂ ਦੀ। ਇੱਕ ਪਾਸੇ ਖਾਲਿਸਤਾਨ ਦਾ ਧੌਲਾ ਬਲਦ ਮੋਢਿਆਂ ਤੇ ਚੁੱਕਿਆ ਪਰ ਉਸ ਨੂੰ ਚੁੱਕ ਕੇ ਖੜੇ ਪਤਾ ਕਿਥੇ? 'ਸਿੰਘ ਸਾਹਬ' ਦਾਦੂਵਾਲ-ਅਜਨਾਲੇ ਦੇ ਮੋਢਿਆਂ ਤੇ? ਜਿਹੜੇ ਸਬੂਤੇ ਦੇ ਸਬੂਤੇ ਹੀ ਉਸ ਮਸ਼ੀਨਰੀ ਦੇ ਹਿੱਸੇ ਨੇ ਜਿਹੜੀ ਸਿੱਖਾਂ ਨੂੰ ਇੱਕ ਵਾਢਿਓਂ ਹੀ ਕੁਤਰੀ ਤੁਰੀ ਆ ਰਹੀ ਹੈ?
ਏਕਤਾ ਦਾ ਹੋਰ ਸਬੂਤ ਦੇਖਣਾ? ਇੱਕ ਪਾਸੇ ੨੦੨੦ ਵਿਚ ਖਾਲਿਸਤਾਨ ਲਈ ਸੰਘ ਪਾੜਿਆਂ ਵਿਆ ਤੇ ਦੂਜੇ ਪੀਰ ਮਹੁੰਮਦਾ ਤੋਂ ਪੁੱਛੇ ਬਿਨਾ ਅਸੀਂ ਮੂਤਣ ਨਹੀ ਜਾਂਦੇ! ਉਧਰ ਖਾਲਿਸਤਾਨ ਨਾਲ ਏਕਤਾ ਉਧਰ ਮਿਸ਼ਰੇ ਨਾਲ ਬੈਠਕਾਂ? ਜਿਸ ਦੀ ਔਕਾਤ 'ਥਰਡ ਕਲਾਸ' ਨੌਕਰ ਤੋਂ ਬਿਨਾ ਕੱਖ ਵੀ ਨਹੀ ਸੀ! ਪਰ ਸਾਡੀ ਏਕਤਾ ਦੀ ਉਸ ਵੇਲੇ ਔਕਾਤ ਕੀ ਰਹਿ ਗਈ ਜਦ ਉਸ 'ਥਰਡ ਕਲਾਸ' ਨੌਕਰ ਨੇ ਵੀ ਮਿਲਣੋਂ ਨਾਂਹ ਕਰ ਦਿੱਤੀ?
ਹੈਰਾਨ ਕਰ ਦੇਣ ਵਾਲੀਆਂ ਏਕਤਾਵਾਂ। ਵੱਡੇ ਵੱਡੇ ਘੈਂਟਾਂ ਦੇ ਹੈਰਾਨ ਕਰ ਦੇਣ ਵਾਲੇ ਜਵਾਬ! ਸਿੱਖਸ ਫਾਰ ਜਸਟਿਸ ਵਾਲਿਆਂ ਦੀ ਲਫਾਫੇ ਬਾਜੀ ਬਾਰੇ ਜਦ ਮੈਂ ਅਪਣੇ ਖਾਸ ਮਿਤਰ ਰਾਹੀਂ ਡਾ ਅਮਰਜੀਤ ਸਿੰਘ ਹੋਰਾਂ ਨੂੰ ਪੁੱਛਣਾ ਚਾਹਿਆ ਕਿ ਤੁਹਾਡੀ ਇਸ ਸਿੱਖਸ ਫਾਰ ਜਸਟਿਸ ਦਾ ਪੀਰ ਮਹੁੰਮਦਾ ਨਾਲ ਕੀ ਸਬੰਧ? ਤਾਂ ਜਵਾਬ ਪਤਾ ਕੀ ਸੀ? ਸਾਨੂੰ ਹੋਰ ਬੰਦਾ ਵੀ ਤਾਂ ਨਹੀ ਲੱਭਦਾ ਪੰਜਾਬ ਕੰਮ ਕਰਨ ਵਾਲਾ? ਇਹ ਗੱਲ ਕਿਸੇ ਹੋਰ ਮੂੰਹੋਂ ਸੁਣੀ ਜਾ ਸਕਦੀ ਸੀ ਪਰ ਇਹ ਕਹਿ ਰਿਹੈ ਡਾਕਟਰ ਅਮਰਜੀਤ ਸਿੰਘ?
ਹੁਣ ਉਹੀ ਪੀਰ ਮਹੁੰਮਦ ਦਲ ਖਾਲਸਾ ਵਾਲਿਆਂ ਨਾਲ ਕੰਮ ਕਰਾਉਂਣ ਲੱਗਾ ਹੋਇਆ! ਤੁਹਾਨੂੰ ਜਾਪਦਾ ਨਹੀ ਦਲ ਖਾਲਸਾ ਵਾਲਿਆਂ ਭਾਈ ਗਜਿੰਦਰ ਸਿੰਘ ਨੂੰ ਜਿਉਂਦੇ ਦਫਨਾ ਦਿੱਤਾ? ਉਸ ਗੁਰੂ ਦੇ ਸਿੰਘ ਦੀ ਉਮਰ ਕਮਾਈ ਅਤੇ ਭਗਤੀ ਤਹਿਸ ਨਹਿਸ ਕਰ ਦਿੱਤੀ? ਸਿੱਧਾ ਹੀ ਬਾਦਲਾਂ ਨੂੰ ਸੱਦ ਲੈਂਦੇ?
ਪਰ ਭਾਈ ਇਹ ਏਕਤਾ ਹੈ। 'ਪੰਥ' ਇਕੱਠਾ ਹੋ ਰਿਹਾ ਤੇ ਮੇਰੇ ਵਰਗੇ ਮੂਰਖ ਏਜੰਸੀਆਂ ਆਖੇ ਲੱਗ 'ਪੰਥ' ਨੂੰ ਪਾੜਨ ਲੱਗੇ ਹੋਏ ਹਨ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
Friday, October 7, 2016
ਐਲਸੋਬਰਾਂਟੇ ਗੁਰੂ ਘਰ ਚ ਪੁਲਿਸ ਕਿਉਂ ਆਈ ਤੇ ਕਿਸ ਨੇ ਬੁਲਾਈ ਪੂਰੀ ਖਬਰ ਪੜੋ।ਦਾਖਾ DAKHA
ਐਲਸੋਬਰਾਂਟੇ ਗੁਰੂ ਘਰ ਚ
ਪੁਲਿਸ ਕਿਉਂ ਆਈ ਤੇ ਕਿਸ ਨੇ ਬੁਲਾਈ ਪੂਰੀ ਖਬਰ ਪੜੋ।ਦਾਖਾ
ਐਲਸੋਬਰਾਂਟੇ ਗੁਰੂ ਘਰ ਚ
ਪੁਲਿਸ ਕਿਉਂ ਆਈ ਤੇ ਕਿਸ ਨੇ ਬੁਲਾਈ ਪੂਰੀ ਖਬਰ ਪੜੋ।ਦਾਖਾ
Wednesday, October 5, 2016
ਐਲਸੋਬਰਾਂਟੇ ਗੁਰੂ ਘਰ ਚ ਉਠੀ ਆਵਾਜ਼ ਕਿ ਵੋਟਾਂ ਰਾਹੀਂ ਸੰਗਤਾਂ ਦਾ ਹੱਕ ਸੰਗਤਾਂ ਨੂੰ ਦਿਉ। ਦਾਖਾ DAKHA
ਐਲਸੋਬਰਾਂਟੇ ਗੁਰੂ ਘਰ ਚ ਮਲੀ ਪਰਿਵਾਰਵਾਦ ਗਰੁੱਪ ਵਿਰੁੱਧ ਉਠੀ ਆਵਾਜ਼
ਕਿ ਵੋਟਾਂ ਰਾਹੀਂ ਸੰਗਤਾਂ ਦਾ ਹੱਕ ਸੰਗਤਾਂ ਨੂੰ ਦਿਉ। ਦਾਖਾ
ਐਲਸੋਬਰਾਂਟੇ ਗੁਰੂ ਘਰ ਚ ਮਲੀ ਪਰਿਵਾਰਵਾਦ ਗਰੁੱਪ ਵਿਰੁੱਧ ਉਠੀ ਆਵਾਜ਼
ਕਿ ਵੋਟਾਂ ਰਾਹੀਂ ਸੰਗਤਾਂ ਦਾ ਹੱਕ ਸੰਗਤਾਂ ਨੂੰ ਦਿਉ। ਦਾਖਾ
Subscribe to:
Posts (Atom)