Wednesday, February 4, 2015

ਡਾ: ਹਰਸਿ਼ਦਰ ਕੌਰ ਨੂੰ ਪੰਜਾਬ ਦੀ ਧੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਦਲ ਖਾਲਸਾ ਅਲਾਇੰਸ

ਦਲ ਖਾਲਸਾ ਅਲਾਇੰਸ ਵੱਲੋਂ  
ਦੁਨੀਆਂ ਪੱਧਰ ਤੇ ਅਮਰੀਕਨ ਸਿੱਖ ਇਤਿਹਾਸ ਰਾਹੀਂ ਪਹਿਲ ਦੇ ਅਧਾਰ ਤੇ 
2005 ਤੋਂ ਭਰੂਣ ਹਤਿਆ ਦੇ ਖਿਲਾਫ, ਸਮਾਜ ਸੁਧਾਰ ਲਹਿਰ ਚਲਾ ਕੇ 
ਅਖੌਤੀ ਲੋਹੜੀ ਦੀ ਵਿਰੋਧਤਾ ਕਰਦਿਆਂ ਧੀ ਅਤੇ ਪੁੱਤਰ ਦੀ ਸਮਾਨਤਾ ਨੂੰ ਮੁੱਖ ਰਖਦਿਆਂ 
ਬੇਬੀ ਡੇ ਨੂੰ ਲੋਕ ਲਹਿਰ ਬਣਾਉਣ ਚ ਮੁੱਖ ਰੋਲ ਅਦਾ ਕੀਤਾ ਹੈ। 
ਇਸ ਲੋਕ ਲਹਿਰ ਨੂੰ ਪ੍ਰਫੁਲਤ ਕਰਨ ਲਈ 
ਡਾ: ਹਰਸਿ਼ਦਰ ਕੌਰ ਅਤੇ ਨੰਨੀ ਛਾਂ ਵਰਗੇ ਪ੍ਰੋਗਰਾਮਾਂ ਨੇ ਵੀ ਅਹਿਮ ਭੂਮਕਾ ਨਿਭਾਈ ਹੈ। 
ਦਲ ਖਾਲਸਾ ਅਲਾਇੰਸ ਵੱਲੋਂ ਡਾ: ਹਰਸਿ਼ਦਰ ਕੌਰ ਨੂੰ 
ਪੰਜਾਬ ਦੀ ਧੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। 
ਡਾ: ਹਰਸਿ਼ਦਰ ਕੌਰ ਨੂੰ ਅਵਾਰਡ ਨਾਲ ਸਨਮਾਨਤ ਕਰਦੇ ਹੋਏ 
ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ।


ਦਲ ਖਾਲਸਾ ਅਲਾਇੰਸ ਵੱਲੋਂ  
ਦੁਨੀਆਂ ਪੱਧਰ ਤੇ ਅਮਰੀਕਨ ਸਿੱਖ ਇਤਿਹਾਸ ਰਾਹੀਂ ਪਹਿਲ ਦੇ ਅਧਾਰ ਤੇ 
2005 ਤੋਂ ਭਰੂਣ ਹਤਿਆ ਦੇ ਖਿਲਾਫ, ਸਮਾਜ ਸੁਧਾਰ ਲਹਿਰ ਚਲਾ ਕੇ 
ਅਖੌਤੀ ਲੋਹੜੀ ਦੀ ਵਿਰੋਧਤਾ ਕਰਦਿਆਂ ਧੀ ਅਤੇ ਪੁੱਤਰ ਦੀ ਸਮਾਨਤਾ ਨੂੰ ਮੁੱਖ ਰਖਦਿਆਂ 
ਬੇਬੀ ਡੇ ਨੂੰ ਲੋਕ ਲਹਿਰ ਬਣਾਉਣ ਚ ਮੁੱਖ ਰੋਲ ਅਦਾ ਕੀਤਾ ਹੈ। 
ਇਸ ਲੋਕ ਲਹਿਰ ਨੂੰ ਪ੍ਰਫੁਲਤ ਕਰਨ ਲਈ 
ਡਾ: ਹਰਸਿ਼ਦਰ ਕੌਰ ਅਤੇ ਨੰਨੀ ਛਾਂ ਵਰਗੇ ਪ੍ਰੋਗਰਾਮਾਂ ਨੇ ਵੀ ਅਹਿਮ ਭੂਮਕਾ ਨਿਭਾਈ ਹੈ। 
ਦਲ ਖਾਲਸਾ ਅਲਾਇੰਸ ਵੱਲੋਂ ਡਾ: ਹਰਸਿ਼ਦਰ ਕੌਰ ਨੂੰ 
ਪੰਜਾਬ ਦੀ ਧੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। 
ਡਾ: ਹਰਸਿ਼ਦਰ ਕੌਰ ਨੂੰ ਅਵਾਰਡ ਨਾਲ ਸਨਮਾਨਤ ਕਰਦੇ ਹੋਏ 
ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ।

Tuesday, February 3, 2015

ਫੋਟੋਆਂ ਦੀ ਜ਼ਬਾਨੀ ਧੀਆਂ ਦੀ ਲੋਹੜੀ 2015 ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। ਦਲ ਖਾਲਸਾ ਅਲਾਇੰਸ

ਫੋਟੋਆਂ ਦੀ ਜ਼ਬਾਨੀ 
ਧੀਆਂ ਦੀ ਲੋਹੜੀ 2015 
ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। 
ਦਲ ਖਾਲਸਾ ਅਲਾਇੰਸ

ਫੋਟੋਆਂ ਦੀ ਜ਼ਬਾਨੀ 
ਧੀਆਂ ਦੀ ਲੋਹੜੀ 2015 
ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। 
ਦਲ ਖਾਲਸਾ ਅਲਾਇੰਸ

ਖਬਰਨਾਮਾ ਧੀਆਂ ਦੀ ਲੋਹੜੀ 2015 ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। ਦਲ ਖਾਲਸਾ ਅਲਾਇੰਸ

ਖਬਰਨਾਮਾ ਧੀਆਂ ਦੀ ਲੋਹੜੀ 2015 ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। 
ਦਲ ਖਾਲਸਾ ਅਲਾਇੰਸ
ਖਬਰਨਾਮਾ ਧੀਆਂ ਦੀ ਲੋਹੜੀ 2015 ਉਰਫ ਬੇਬੀ ਡੇ ਬਣਿਆ ਲੋਕ ਲਹਿਰ ਦਾ ਹਿੱਸਾ। 
ਦਲ ਖਾਲਸਾ ਅਲਾਇੰਸ  

Monday, February 2, 2015

ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ (ਕਾਲਿਆਂ ਵਾਲਾ ਖੂਹ) ਸ੍ਰ: ਗੁਰਤੇਜ ਸਿੰਘ ਪ੍ਰੋ: ਆਫ ਸਿੱਖ ਇਜ਼ਮ

ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ (ਕਾਲਿਆਂ ਵਾਲਾ ਖੂਹ) 
ਸ੍ਰ: ਗੁਰਤੇਜ ਸਿੰਘ ਪ੍ਰੋ: ਆਫ ਸਿੱਖ ਇਜ਼ਮ
ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ (ਕਾਲਿਆਂ ਵਾਲਾ ਖੂਹ) 
ਸ੍ਰ: ਗੁਰਤੇਜ ਸਿੰਘ ਪ੍ਰੋ: ਆਫ ਸਿੱਖ ਇਜ਼ਮ


ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ (ਕਾਲਿਆਂ ਵਾਲਾ ਖੂਹ)
[ ‘ਧੰਨ ਗੁਰੂ ਕੇ ਸਿੱਖ (ਜੋ) ਅਕਲ ਦੇ ਪੱਕੇ ਵੈਰੀ’
ਬੇਆਬਾਦ ਖੂਹ ਦੀ ਟੁੱਟੀ ਮਣ ਉੱਤੇ ਖੜ੍ਹੇ 15 ਕੁ ਸਿੱਖਾਂ ਅਤੇ ਕੁਝ ਹੋਰਾਂ ਦੀ ਤਸਵੀਰ 30 ਜਨਵਰੀ 2015 ਦੇ ਅਖ਼ਬਾਰ ਵਿੱਚ ਛਪੀ ਹੈ। ਗ਼ਲਤ ਅੰਦਾਜ਼ਾ ਨਾ ਲਾਇਆ ਜਾਵੇ, ਇਹ ਆਤਮਘਾਤ ਕਰਨ ਨਹੀਂ ਜਾ ਰਹੇ। ਇਹ ਯਾਦਗਾਰੀ ਕਮੇਟੀ ਦੇ ਮੈਂਬਰ ਹਨ ਅਤੇ ਪੰਜਾਬ ਦੀ ਆਤਮਾ ਉੱਤੇ ਸਦੀਆਂ ਵਿੱਚ ਸਭ ਤੋਂ ਕਾਲਾ ਧੱਬਾ ਲਾਉਣ ਜਾ ਰਹੇ ਹਨ।
ਇਹਨਾਂ ਦੇ ‘ਸ਼ਹੀਦ’ 1845-1849 ਦਰਮਿਆਨ ਪੰਜਾਬ ਉੱਤੇ ਹਮਲਾਵਰ ਹੋਏ ਅੰਗ੍ਰੇਜ਼ਾਂ ਦੀ ਫ਼ੌਜ ਦੇ ‘ਪੂਰਬੀ ਦੱਖਣੀ’ ਘਟਕ ਦਾ ਹਿੱਸਾ ਸਨ। ਪੰਜਾਬ ਦੇ ਹਰ ਘਰ ਵਿੱਚ ਬਲਾਤਕਾਰ ਕਰਨ ਵਿੱਚ ਇਹ ਮੋਹਰੀ ਸਨ। ਕਿਸੇ ਪ੍ਰਕਾਸ਼ ਪਾਂਡੇ ਦੀ ਚੁੱਕ ਵਿੱਚ ਆ ਕੇ ਇਹ ਬਗ਼ਾਵਤ ਕਰ ਬੈਠੇ ਪਰ ਆਪਣੇ ਕਮਾਂਡਰ ਨੂੰ ਧੋਖੇ ਨਾਲ ਮਾਰਨ ਤੋਂ ਸਿਵਾਏ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਸੀ।
ਬਗ਼ਾਵਤ ਦਾ ਬਾਕੀ ਸਮਾਂ ਇਹਨਾਂ ਨੇ ਕਾਇਰਾਂ ਵਾਂਙੂੰ ਭੱਜਦਿਆਂ-ਨੱਸਦਿਆਂ, ਲੁਕਦਿਆਂ ਬਿਤਾਇਆ ਅਤੇ ਅੰਤ ਗੀਦੀਆਂ ਵਾਂਙੂੰ ਆਤਮ-ਸਮਰਪਣ ਕੀਤਾ। ਜ਼ਿਆਦਾ ਡਰੇ ਹੋਏ ਤਾਂ ਦਰਿਆ ਵਿੱਚ ਛਾਲ਼ਾਂ ਮਾਰ ਕੇ ਡੁੱਬ ਮਰੇ, ਕੁਝ ਬੰਦ ਕਮਰੇ ਦੀ ਕੈਦ ਵਿੱਚ ਦਮ ਘੁੱਟ ਕੇ ਮਰ ਗਏ। ਬਾਕੀ ਬਚਿਆਂ ਨੂੰ ਅੰਗ੍ਰੇਜ਼ਾਂ ਨੇ ਕੋਰਟ ਮਾਰਸ਼ਲ ਕਰ ਕੇ ਫ਼ੌਜੀ ਦਸਤੇ ਤੋਂ ਗੋਲ਼ੀਆਂ ਨਾਲ ਮਰਵਾਇਆ। ਲਾਸ਼ਾਂ ਏਸ ਖੂਹ ਵਿੱਚ ਸੁੱਟ ਦਿੱਤੀਆਂ। ਇਹਨਾਂ ਵਿੱਚੋਂ ਇੱਕ ਸਿੱਖ ਧਰਮ ਦੀ ਤੌਹੀਨ ਕਰਦਾ ਕਤਲਗਾਹ ਨੂੰ ਗਿਆ।
ਇਹਨਾਂ ਦੀ ਨਾ ਕਿਸੇ ਨਾਲ ਹਮਦਰਦੀ ਸੀ ਨਾ ਦੁਸ਼ਮਣੀ; ਨਾ 150 ਸਾਲ ਤੱਕ ਇਹਨਾਂ ਦੀ ਸਾਰ ਲੈਣ ਕੋਈ ਬਹੁੜਿਆ। ਹੁਣ ਨਵੀਂ ਬਣੀ ਕਮੇਟੀ ਨੂੰ ਇਹਨਾਂ ਦਾ ਹੇਜ ਜਾਗਿਆ ਹੈ। ਇਹ ਗੁਰਦੁਆਰੇ ਵਿੱਚ ਅੰਗ੍ਰੇਜ਼ ਪੂਰਬੀ ਫ਼ੌਜੀਆਂ ਦੀ ਯਾਦਗਾਰ ਬਣਾਉਣ ਜਾ ਰਹੀ ਹੈ।
ਆਉਣ ਵਾਲੇ ਸਮਿਆਂ ਵਿੱਚ ਮੱਸੇ ਰੰਘੜ ਦੀ ਯਾਦਗਾਰੀ ਕਮੇਟੀ ਬਣੇਗੀ। ਉਹ ਸ਼ਾਇਦ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਮੱਸੇ ਦਾ ਮੰਜਾ ਸਥਾਪਤ ਕਰੇਗੀ ਅਤੇ ਰਿਬੀਰੋ-ਗਿੱਲ ਦੇ ਬੁੱਤ ਦਮਦਮੀ ਟਕਸਾਲ ਵਿੱਚ ਲਾਏ ਜਾਣਗੇ।]
ਪੰਜਾਬ ਦੀ (ਅ) ਕਾਲੀ ਸਰਕਾਰ ਹੁਣ ਤੱਕ ਕਈ ਮੌਜਜ਼ੇ ਕਰ ਚੁੱਕੀ ਹੈ। ਹੁਣ ਕੁਝ ਦਿਨਾਂ ਤੋਂ ਇਹ ਵਿਕਾਸ ਕਰਦੀ ਹੋਈ ਇੱਕ ਐਸੇ ਪੜਾ 'ਤੇ ਪਹੁੰਚ ਚੁੱਕੀ ਹੈ ਜਿੱਥੇ ਕੁਝ ਵੀ ਸੰਭਵ ਹੈ। ਸੁਣਿਐ ਕਿ ਸਦੀਆਂ ਦੇ ਦੱਬੇ ਮੁਰਦਿਆਂ ਨੂੰ, ਸੰਜੀਵਨੀ ਛਿੜਕ ਕੇ, ਸੁਰਜੀਤ ਕਰਨ ਜਾ ਰਹੀ ਹੈ। ਕੁਝ ਕੁ ਦਾ ਆਖਣਾ ਹੈ ਕਿ ਹੱਡੀਆਂ ਨੂੰ ਅੰਮ੍ਰਿਤ ਛਕਾ ਕੇ ਪਿੰਜਰਾਂ ਨੂੰ ਸ਼ਹੀਦਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਨ ਲੱਗੀ ਹੈ। ਸਾਂਇੰਸ ਦਾ ਯੁੱਗ ਚੱਲ ਰਿਹਾ ਹੈ ਅਤੇ ਅੱਜ-ਕੱਲ੍ਹ ਸਰਕਾਰਾਂ ਦੀਆਂ ਸ਼ਕਤੀਆਂ ਵੀ ਅਸੀਮਤ ਹੋ ਗਈਆਂ ਹਨ। ਕਾਤਲਾਂ ਦਾ ਹਮਦਰਦ ਅਤੇ ਹਮਦਰਦਾਂ ਦਾ ਅੱਤਵਾਦੀ ਬਣਾਇਆ ਜਾਣਾ ਤਾਂ ਆਪਾਂ ਅੱਖਾਂ ਨਾਲ ਵੇਖ ਚੁੱਕੇ ਹਾਂ।
ਪਿੱਛੇ ਕਾਲਿਆਂ ਵਾਲੇ ਖ਼ੂਹ ਵਿੱਚ 1 ਅਗਸਤ 1857 ਦੇ ਦਫ਼ਨ ਕੀਤੇ 237 ਮਨੁੱਖੀ ਪਿੰਜਰ ਲੱਭੇ ਹਨ। ਜਿੱਥੇ ਇਹ ਪਿੰਜਰ ਸਨ ਉੱਥੇ ਪਹਿਲੇ ਦਿਨ ਤੋਂ ਹੀ ਇੱਕ ਸੂਚਨਾਪਟ ਲੱਗਿਆ ਹੋਇਆ ਸੀ ਜਿਸ ਉੱਤੇ ਦਫ਼ਨ ਕੀਤਿਆਂ ਦਾ ਮੁਕੰਮਲ ਵੇਰਵਾ ਪੰਜਾਬੀ, ਅੰਗ੍ਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ। ਇਸ ਨੂੰ ਅੱਖੋਂ ਪਰੋਖੇ ਕਰ ਕੇ 'ਅਣਪਛਾਤੇ' ਪਿੰਜਰ ਖ਼ੂਹ ਵਿੱਚੋਂ ਇਉਂ ਕੱਢੇ ਗਏ ਜਿਵੇਂ ਜੋਗੀ ਵਰਮੀ ਵਿੱਚੋਂ ਸੱਪ ਕੱਢਦਾ ਹੈ। ਪੂਰੇ ਦੋ ਸਾਲ ਬੀਨ ਵਜਾਈ ਜਾਂਦੀ ਰਹੀ। ਅਜੇ 45 ਹੋਰ ਪਿੰਜਰਾਂ ਨੇ ਨੇੜੇ ਦੇ ਇੱਕ ਟੋਏ ਵਿੱਚੋਂ ਵੀ ਮਿਲਣਾ ਹੈ। ਇਹ ਸਾਰੀ ਵਾਕਫ਼ੀਅਤ ਸਭ ਨੂੰ ਹੈ ਪਰ ਇਹਨਾਂ 45 ਪਿੰਜਰਾਂ ਨੂੰ ਵੀ ਵਿਧੀਵਤ ਬੀਨ ਵਜਾ ਕੇ ਕੱਢਿਆ ਜਾਵੇਗਾ। ਬਗਲੇ ਦੇ ਸਿਰ ਉੱਤੇ ਮੋਮ ਰੱਖੀ ਜਾਵੇਗੀ ਅਤੇ ਜਦੋਂ ਢਲ਼ ਕੇ ਅੱਖਾਂ ਵਿੱਚ ਪੈ ਗਈ ਤਾਂ ਉਸ ਨੂੰ ਫੜ ਲਿਆ ਜਾਵੇਗਾ- ਸਰਕਾਰੀ ਨੇਮਾਂ ਅਨੁਸਾਰ ਵਿਧੀ (ਪ੍ਰੋਸੀਜਰ) ਏਹੋ ਹੈ।
ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਿਆਣੇ ਅਜੇ ਵੀ ਵਿਧੀ ਨਾਲ ਸਹਿਮਤ ਨਹੀਂ। ਉਹ ਆਖਦੇ ਹਨ ਨਿੱਕੇ ਚਮਚੇ ਤੇ ਨਿੱਕੀਆਂ ਕਰੰਡੀਆਂ ਵਾਲਾ ਪੁਰਾਤਤਵ ਵਿਭਾਗ ਆਵੇ ਅਤੇ ਆਪਣੇ ਕਾਨੂੰਨ ਮੁਤਾਬਕ ਪੰਜ ਸਾਲਾਂ ਵਿੱਚ ਇੱਕ ਇੰਚ ਮਿੱਟੀ ਦੀ ਪਰਤ ਲਾਹੇ। ਸਭ ਜਾਣਦੇ ਹਨ ਕਿ ਵਾਕਿਆ 1857 ਦਾ ਹੈ ਪਰ ਹਰ ਸਾਲ ਚੜ੍ਹੀ ਮਿੱਟੀ ਦੀ ਪਰਤ ਨੂੰ ਗਿਣ ਕੇ ਪੁਰਾਤਤਵ ਨਿਯਮਾਂ ਅਨੁਸਾਰ ਤਾਰੀਖ਼ ਤੈਅ ਕਰਨਾ ਵਿਗਿਆਨਕ ਕਰਮ ਹੈ।
ਪਿੱਛੇ (5 ਮਾਰਚ ਨੂੰ) ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ ਵਿੱਚ ਛਪਿਆ ਕਿ 'ਕਾਲਿਆਂ ਵਾਲੇ ਖ਼ੂਹ ਦੇ ਸ਼ਹੀਦਾਂ' ਬਾਰੇ ਵਾਕਫ਼ੀਅਤ ਲੈਣ ਲਈ ਪੰਜਾਬ ਸਰਕਾਰ ਬਰਤਾਨੀਆ ਨਾਲ ਸੰਪਰਕ ਕਰੇਗੀ। ਏਹੋ ਖ਼ਬਰ 4 ਮਾਰਚ ਨੂੰ ਇੰਡੀਅਨ ਐਕਸਪ੍ਰੈੱਸ (ਸਫ਼ਾ 6) ਉੱਤੇ ਵੀ ਛਪੀ ਸੀ।
ਵਾਰੇ-ਵਾਰੇ ਜਾਈਏ ਸਰਕਾਰਾਂ ਦੇ। ਜਿਸ ਵਕਤ ਦਾ ਇਹ ਵਾਕਿਆ ਹੈ, ਉਸ ਵੇਲੇ ਬ੍ਰਤਾਨੀਆ ਈਸਟ ਇੰਡੀਆ ਕੰਪਨੀ ਰਾਹੀਂ ਏਥੇ ਰਾਜ ਕਰਦਾ ਸੀ। ਜੋ ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਸਨ, ਉਹ ਬਰਤਾਨੀਆ ਨਾਲ ਨਹੀਂ ਲੈ ਕੇ ਗਿਆ। 26ਵੀਂ ਪੈਦਲ ਰਜਮਣ ਨਾਲ ਬੀਤੇ ਦੀ ਮੁਕੰਮਲ ਰਪਟ ਮੌਕੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੈਡਰਿਕ ਕੂਪਰ ਨੇ ਕਮਿਸ਼ਨਰ ਨੂੰ ਲਿਖ ਕੇ ਭੇਜੀ ਸੀ ਜਿਸ ਵਿੱਚ ਹਰ ਤਫ਼ਸੀਲ ਦਰਜ ਹੈ। ਇਹ ਰਪਟ 1858 ਵਿੱਚ ਵੀ ਛਪੀ ਸੀ ਅਤੇ ਬਾਅਦ ਵਿੱਚ ਵੀ। ਏਸ ਰਪਟ ਵਿੱਚ ਦਰਜ ਹੈ ਕਿ ਗੋਲ਼ੀ ਮਾਰਨ ਤੋਂ ਪਹਿਲਾਂ ਹਰ ਸਿਪਾਹੀ ਦਾ ਨਾਂਅ ਲਿਖ ਕੇ ਮੁਕੰਮਲ ਸੂਚੀ ਤਿਆਰ ਕੀਤੀ ਗਈ ਸੀ ਉਹ ਵੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਕਾਗਜ਼ਾਂ ਵਿੱਚ ਲਾਜ਼ਮੀ ਮਿਲ ਜਾਵੇਗੀ। ਜੇ ਨਾ ਵੀ ਮਿਲੇ ਤਾਂ ਰਜਮਣ ਭਰਤੀ ਕਰਨ ਵੇਲੇ ਵੀ ਨਾਂਅ-ਪਤੇ ਲਾਜ਼ਮੀ ਲਿਖੇ ਹੋਣਗੇ। ਇਹਨਾਂ ਦੀਆਂ ਵੀਕਿਤਾਬਾਂ ਛਪੀਆਂ ਹਨ ਅਤੇ ਵੇਰਵੇ ਪੁਰਾਤਤਵ ਵਿਭਾਗ ਦੇ ਕਾਗਜ਼ਾਂ ਵਿੱਚ ਵੀ ਲੱਭ ਜਾਣਗੇ। ਜੇ ਬਰਤਾਨੀਆ ਸਰਕਾਰ ਉਪਰੋਕਤ ਪੁੱਛ ਦਾ ਮੋੜਵਾਂ ਜੁਆਬ ਦੇਵੇ ਤਾਂ ਉਹ ਲਾਜ਼ਮੀ ਇਹੋ ਤੱਥ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਵੇਗੀ।
ਕੀ ਬਰਤਾਨੀਆ ਨੂੰ ਕੇਵਲ ਭੰਬਲਭੂਸਾ ਜਾਰੀ ਰੱਖਣ ਦੇ ਹਿਤ ਵਿੱਚ ਹੀ ਇਹ ਲਿਖਿਆ ਜਾ ਰਿਹਾ ਹੈ? ਅਸੀਂ ਆਪਣੇ ਆਪ ਨੂੰ ਨਾ-ਵਾਕਫ਼ ਅਤੇ ਅਣਜਾਣ ਦੱਸਣ ਲਈ ਹਰ ਵਕਤ ਏਨੇਂ ਉਤਾਵਲੇ ਕਿਉਂ ਰਹਿੰਦੇ ਹਾਂ?
ਕੁਈ ਪੁੱਛੇਗਾ ਕਿ ਆਖ਼ਰ ਇਹ ਤਰੱਦਦ ਕਿਉਂ ਹੋ ਰਿਹਾ ਹੈ? ਇਹ ਸਵਾਲ ਨਾ ਸਮਝੀ ਦਾ ਨਤੀਜਾ ਹੈ। ਪੰਜਾਬ ਸਰਕਾਰ ਆਕਾ ਦਾ ਹੁਕਮ ਬਜਾਉਣ ਲਈ ਮਜਬੂਰ ਹੈ। ਆਕਾ ਦੀ ਲੋੜ ਉਸ ਔੜ ਉੱਤੇ ਆਧਾਰਤ ਹੈ ਜਿਸ ਅਨੁਸਾਰ 1200 ਸਾਲ ਦੀ ਗ਼ੁਲਾਮੀ ਵਿੱਚ ਹੱਥ ਦੀਆਂ ਉਂਗਲਾਂ ਉੱਤੇ ਗਿਣੇ ਜਾ ਸਕਣ ਜਿੰਨੇ 'ਸ਼ਹੀਦ' ਵੀ ਨਜ਼ਰ ਨਹੀਂ ਆ ਰਹੇ। ਆਉਣ ਵਾਲੀਆਂ ਨਸਲਾਂ ਦਾ ਮਾਣ-ਸਨਮਾਨ ਮਨੁੱਖੀ ਸਮਾਜ ਵਿੱਚ ਰੱਖਣ ਲਈ ਪ੍ਰਕਿਰਿਆ ਜ਼ਰੂਰੀ ਹੈ। ਕਦੇ ਹੋ ਸਕਦਾ ਹੈ ਕਿ ਦਹਸਦੀਆਂ ਦੀ ਗ਼ੁਲਾਮੀ ਹੰਢਾਉਦਿਆਂ ਸਾਡੇ ਬਜ਼ੁਰਗਾਂ ਨੇ ਕਦੇ ਵੀ ਮਰਨ-ਮਾਰਨ ਨਾ ਮੰਡਿਆ ਹੋਵੇ? ਕਦੇ ਵੀ ਨਾ ਆਖਿਆ ਹੋਵੇ 'ਅਜਿਹੇ ਜਿਉਂਣ ਤੋਂ ਮੌਤ ਚੰਗੀ!'। ਸ਼ਹੀਦਾਂ ਦੀ ਇਹ ਔੜ ਕਾਫ਼ੀ ਦੇਰ ਤੋਂ ਬਹੁਗਿਣਤੀ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਸੋਕੇ ਨੂੰ ਦੂਰ ਕਰਨ ਲਈ ਕਈ ਯਤਨ ਕੀਤੇ ਪਰ ਸਫ਼ਲਤਾ ਹੋਰ ਦੂਰ ਹੁੰਦੀ ਗਈ।
ਪਹਿਲੋ-ਪਹਿਲ ਚੋਰੀ, ਹੇਰਾਫ਼ੇਰੀ ਦਾ ਰਾਹ ਅਪਣਾਇਆ ਗਿਆ। ਭਾਈ ਮਤੀਦਾਸ, ਸਤੀਦਾਸ ਦਾ ਬ੍ਰਾਹਮਣੀਕਰਨ ਕਰ ਕੇ, ਅੰਮ੍ਰਿਤਧਾਰੀ ਸ਼ਾਦੀ-ਸ਼ੁਦਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਬਣਾ ਕੇ, ਕਰਨਲ ਜ਼ੋਰਾਵਰ ਸਿੰਘ ਨੂੰ ਡੋਗਰਾ ਥਾਪ ਕੇ ਕਈ ਪਾਪੜ ਵੇਲੇ ਗਏ ਪਰ ਕੁਝ ਰਾਸ ਨਾ ਆਇਆ। ਸਚਾਈ ਸੌ ਪਰਦੇ ਪਾੜ ਕੇ ਸਾਹਮਣੇ ਆਉਂਦੀ ਰਹੀ। ਸ਼ਹੀਦੀ ਪ੍ਰੰਪਰਾ ਦੀ ਅਣਹੋਂਦ ਨੇ ਆਪਣਾ ਵੱਖਰਾ ਫੱਨ ਖੜ੍ਹਾ ਰੱਖਿਆ। ਪੰਚਾਇਤਾਂ ਦੇ ਮੈਂਬਰ ਨੂੰ ਜਨਰਲ ਆਖਣ ਵਿੱਚ, ਝਾੜੂ ਨੂੰ ਕੜਛੀ ਆਖਣ ਵਿੱਚ ਅਤੇ ਬਟੇਰੇ ਨੂੰ ਗਊ ਸਾਬਤ ਕਰਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ ਸਭ ਆਈਆਂ। ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਸਰੂਪ ਨੂੰ ਚਕਨਾਚੂਰ ਸਿਆਸਤਦਾਨਾਂ ਦੇ ਚੌਖਟੇ ਵਿੱਚ ਫਿੱਟ ਕਰਨ ਦੀ ਕਵਾਇਦ ਵੀ ਸਿਰੇ ਨਹੀਂ ਸੀ ਚੜ੍ਹ ਸਕਦੀ। ਕੱਦ ਬੁੱਤ ਦਾ ਮਸਲਾ ਹੈ। ਅਕਾਲ ਰੂਪ ਦਸਮੇਸ਼ ਕਿਸੇ ਚੌਖਟੇ ਨੂੰ ਤੋੜ ਕੇ, ਕਿਸੇ ਨੀਰਸ ਤਸਵੀਰ ਵਿੱਚੋਂ ਸਤਰੰਗੀ ਅਸਮਾਨੀ ਪੀਂਘ ਸਮਾਨ ਉਭਰ ਕੇ ਧਰਤ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਹਰ ਕੁਈ ਪੁੱਛਦਾ ਹੈ ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ!
ਤਮਾਮ ਮੁਸ਼ਕਲਾਂ ਦਾ ਹੱਲ ਕਾਲਿਆਂ ਵਾਲੇ ਖ਼ੂਹ ਵਿੱਚੋਂ ਲੱਭਣ ਦਾ ਮਨਸੂਬਾ ਬਣਿਆ। ਕਿਵੇਂ ਨਾ ਕਿਵੇਂ ਜੇ ਇਹਨਾਂ ਫ਼ੌਜੀ ਭਗੌੜਿਆਂ ਨੂੰ ਝੁਰਲੂ ਫੇਰ ਕੇ ਮਹਾਂ ਪ੍ਰਾਕਰਮੀ ਯੋਧੇ ਬਣਾ ਕੇ ਪੇਸ਼ ਕਰ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਧਿਆਨ ਕੇਂਦ੍ਰਿਤ ਕਰਨ ਲਈ ਤਾਂ ਇਹ ਝੂਠ ਵੀ ਚਲਾ ਲਿਆ ਗਿਆ ਕਿ ਇਹ ਸਿੱਖ ਫ਼ੌਜੀ ਸਨ। ਦੋ ਸਾਲ ਵਾਹਵਾ ਪੈਂਠ ਬਣੀ। ਪਰ ਇਹ ਦੌੜ ਤਾਂ ਕੇਵਲ ਏਥੋਂ ਤੱਕ ਹੀ ਮਹਿਦੂਦ ਸੀ। ਨਾ ਇਹ ਸਿੱਖ ਸਨ ਨਾ ਸਿੱਖ ਨਿਕਲਣੇ ਸਨ ਪਰ ਆਮ ਜਨਤਾ ਦੀ ਦਿਲਚਸਪੀ ਬਣਾਈ ਰੱਖਣ ਲਈ, ਏਸ ਪੜਾਅ ਤੱਕ ਮਸਲੇ ਨੂੰ ਲੈ ਜਾਣ ਲਈ ਇਹ ਮੁੱਦਾ ਕਾਰਗਰ ਰਿਹਾ। ਹੁਣ ਸਭ ਸਾਹਮਣੇ ਆ ਹੀ ਗਿਆ ਤਾਂ ਪੈਂਤੜਾ ਬਦਲਣ ਦੀ ਲੋੜ ਭਾਸ ਰਹੀ ਹੈ।
ਇੱਕ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਚਾਰ ਹੋਰਾਂ ਦਾ ਇੱਕ ਕਾਊਂਸਲ ਬਣਾਇਆ ਗਿਆ- ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦੀ ਤਰਜ਼ ਉੱਤੇ। ਹੁਣ ਇਹਨਾਂ ਨੇ ਸੰਜੀਵਨੀ ਛਿੜਕ ਕੇ ਜਾਂ ਅੰਮ੍ਰਿਤ ਦੇ ਛੱਟੇ ਮਾਰ ਕੇ ਇੱਕ ਸਿਪਾਹੀ ਸਾਹਮਣੇ 66 ਆਤਮ ਸਮਰਪਣ ਕਰਨ ਵਾਲਿਆਂ ਨੂੰ, 45 ਡੁੱਬ ਕੇ ਮਰਨ ਵਾਲਿਆਂ ਸਮੇਤ ਘਰੋ-ਘਰੀ ਪਹੁੰਚ ਕੇ ਸੁੱਖ ਦਾ ਸਾਹ ਲੈਣ ਦੀ ਤਾਂਘ ਰੱਖਣ ਵਾਲਿਆਂ ਨੂੰ ਮਹਾਂ ਸੁਤੰਤਰਤਾ ਸੰਗ੍ਰਾਮੀ ਘੋਸ਼ਿਤ ਕਰ ਕੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜ੍ਹਾ ਕਰਨਾ ਹੈ। ਇਹ ਪੰਜੇ ਹੁਣ ਬੈਠਣਗੇ, ਮੰਤਰ ਪੜ੍ਹਨਗੇ, ਝੂਰਲੂ ਫੇਰਨਗੇ, ਪਾਣੀ ਵਿੱਚ ਮਧਾਣੀ ਪਾ ਕੇ ਰਿੜਕਣਗੇ। ਬਹੁਤ ਸਿਆਣੇ ਲੋਕ ਹਨ; ਕਈ ਅਣਦਿੱਸਦੇ ਵਸੀਲੇ ਇਹਨਾਂ ਦੀਆਂ ਆਸਤੀਨਾਂ ਵਿੱਚ ਹਰ ਵਕਤ ਮੌਜੂਦ ਰਹਿੰਦੇ ਹਨ। ਉਹਨਾਂ ਗੁਪਤ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਇਹ 26 ਨੰਬਰ ਰਸਾਲੇ ਦੇ ਜਾਨਵਰ ਉੱਡਣ ਉੱਤੇ ਤ੍ਰਭਕਦੇ ਸਿਪਾਹੀਆਂ ਨੂੰ, ਜਾਂਬਾਜ਼ ਸੂਰਮੇ ਸ਼ਹੀਦ ਬਣਾ ਕੇ ਪੇਸ਼ ਕਰਨਗੇ।
ਇਹਨਾਂ ਦੀ ਪੇਸ਼ਕਾਰੀ ਵੇਖ ਕੇ ਜ਼ਮਾਨੇ ਨੇ ਦੰਗ ਰਹਿ ਜਾਣਾ ਹੈ। ਸਿੱਖ ਤਾਂ ਭੁੱਲ ਹੀ ਜਾਣਗੇ ਕਿ ਇਹ ਉਹੀ ਪੂਰਬੀਏ ਹਨ ਜਿਨ੍ਹਾਂ ਨੇ ਹਿੰਦੋਸਤਾਨ ਦੇ ਆਖ਼ਰੀ ਸੁਤੰਤਰ ਰਾਜ ਨੂੰ ਗ਼ੁਲਾਮ ਕਰਨ ਲਈ ਅੰਗ੍ਰੇਜ਼ਾਂ ਦਾ ਹੁਕਮ ਵਜਾਇਆ ਸੀ ਅਤੇ ਇਵਜ਼ ਵਿੱਚ ਕਈ ਤਮਗ਼ੇ ਹਾਸਲ ਕੀਤੇ ਸਨ। ਭੁੱਲ ਜਾਣਗੇ ਕਿ ਇਹਨਾਂ ਨੇ ਪੰਜਾਬ ਦੇ ਹਰ ਪਿੰਡ ਵਿੱਚ ਅਨੇਕਾਂ ਅਬਲਾਵਾਂ ਨੂੰ ਬੇਪੱਤ ਕੀਤਾ ਸੀ ਅਤੇ ਸਰਬਸਾਂਝੇ, ਸਰਵ ਕਲਿਆਣਕਾਰੀ ਲੋਕ-ਰਾਜ ਨੂੰ ਫਿਰੰਗੀ ਦੇ ਅਧੀਨ ਕਰ ਦਿੱਤਾ ਸੀ। ਸਾਰਾ ਸੰਸਾਰ ਇਹਨਾਂ ਨੂੰ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਜਾਣੇਗਾ। ਇਹਨਾਂ ਦੀ ਯਾਦ ਵਿੱਚ ਗੁਰਦ੍ਵਾਰਾ ਉਸਾਰਨ ਦੀ ਗੱਲ ਚੱਲੀ ਸੀ, ਫ਼ੇਰ ਕਿਸੇ ਮੰਦਰ ਉਸਾਰਨ ਦੀ ਸਲਾਹ ਵੀ ਦਿੱਤੀ। ਪਰ ਜਾਪਦਾ ਹੈ ਇਹਨਾਂ ਵਿੱਚ ਕਈ ਮੁਸਲਮਾਨ ਵੀ ਸਨ। ਸੋ ਮਸਜਦ ਉਸਾਰਨਾ ਵੀ ਕੁਥਾਵੇਂ ਨਹੀਂ ਜਾਣਿਆ ਜਾਵੇਗਾ। ਸ਼ਾਇਦ ਨਾਲੋ-ਨਾਲ ਗਿਰਜਾ ਵੀ ਉਸਾਰ ਦਿੱਤਾ ਜਾਵੇ ਕਿਉਂਕਿ ਗੋਲੀ ਮਾਰਨ ਦਾ ਹੁਕਮ ਦੇਣ ਵਾਲਾ ਮੈਜਿਸਟ੍ਰੇਟ ਇਸਾਈ ਸੀ ਅਤੇ ਉਹ ਵੀ ਮਰ ਚੁੱਕਿਆ ਹੈ।
ਸਹੇ ਵੱਲ ਨਾ ਵੇਖੋ, ਪਹੇ ਵੱਲ ਵੇਖੋ। ਜੇ ਇਹ ਜੰਗੀ ਪੈਂਤੜਾਸਿਰੇ ਚੜ੍ਹ ਜਾਂਦਾ ਹੈ ਤਾਂ ਤਕਸ਼ਸ਼ਿਲਾ ਵਿੱਚ ਖਿਲਜੀ ਵੱਲੋਂ ਮਾਰਿਆਂ, ਬਨਾਰਸ ਵਿੱਚ ਔਰੰਗਜ਼ੇਬ ਦੇ ਕਤਲ ਕੀਤਿਆਂ, ਨਾਦਰ-ਅਬਦਾਲੀ ਦੇ ਕਤਲੇਆਮ ਦੇ ਪੀੜਤਾਂ, ਪਾਣੀਪੱਤ ਦੇ ਦੋ ਯੁੱਧਾਂ ਵਿੱਚ ਕਤਲ ਕੀਤਿਆਂ ਦੇ ਸ਼ਹੀਦ ਕਰਾਰ ਦੇਣ ਦਾ ਰਾਹ ਖੁੱਲ੍ਹ ਜਾਵੇਗਾ। ਸਨੇ-ਸਨੇ ਸਾਬਤ ਕਦਮ ਦ੍ਰਿਢ ਇਰਾਦੇ ਨਾਲ ਚੱਲਦਿਆਂ ਅਸੀਂ ਹਿੰਦੂਕੁਸ਼ ਪਰਬਤ ਉੱਤੇ ਕਤਲ ਕੀਤੇ ਲੱਖਾਂ ਨੂੰ ਵੀ ਸ਼ਹੀਦ ਆਖ ਕੇ ਸਨਮਾਨ ਦੇ ਸਕਾਂਗੇ। ਫੇਰ ਤਾਂ ਸ਼ਹੀਦਾਂ ਦਾ ਹੜ੍ਹ ਹੀ ਆ ਜਾਵੇਗਾ। ਅਕਾਸ਼ਵੇਲ ਨੂੰ ਫੁੱਲ-ਫਲ਼ ਲੱਗਣਗੇ, ਖੰਭਾਂ ਦੀਆਂ ਡਾਰਾਂ ਬਣਨਗੀਆਂ ਅਤੇ 'ਅੱਬਰੇ ਰਹਿਮਤ ਯੋਂ' ਬਰਸੇਗਾ ਕਿ (ਘੱਟ ਗਿਣਤੀਆਂ ਵਾਸਤੇ) 'ਆਫ਼ਤੇ ਜਾਂ' ਬਣ ਜਾਵੇਗਾ। ਪਰੰਪਰਾ ਦੀ ਖਲਜਗਣ ਨੂੰ ਕੀਹਨੇ ਪਰਖਣਾ ਹੈ! ਅਮਲਾਂ 'ਤੇ ਹੋਣਗੇ ਨਬੇੜੇ। ਭੋਲੇ ਨਾਥ ਭੰਡਾਰ ਭਰੇਂਗੇ। ਹਰ ਮਕਸਦ ਹੱਲ, ਬਾਦਲਾਂ ਦੀ ਪੌਂ-ਬਾਰਾਂ ਅਤੇ ਏਸ ਨੂੰ ਸੰਭਵ ਕਰ ਵਖਾਉਣ ਵਾਲੇ 'ਸਿਆਣਿਆਂ' ਦੀ ਤ੍ਰੈ-ਕਾਲ ਜੈ ਜੈ ਕਾਰ। ਗੱਜ ਕੇ ਬੋਲੋ ਭਾਈ ਜੀ ਵਾਹਿਗੁਰੂ!
ਸ੍ਰ: ਗੁਰਤੇਜ ਸਿੰਘ ਪ੍ਰੋ: ਆਫ ਸਿੱਖ ਇਜ਼ਮ

Sunday, February 1, 2015

ਸਾਫ ਭਾਰਤ ਮੁਹਿੰਮ

ਸਾਫ ਭਾਰਤ ਮੁਹਿੰਮ


ਸਾਫ ਭਾਰਤ ਮੁਹਿੰਮ

     ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸੁਅੱਛ ਭਾਰਤ ਅਭਿਆਨ ਚਲਾਇਆ ਹੈ। ਟੀਚਾ ਮਿੱਥਿਆ ਗਿਆ ਹੈ ਕਿ ਭਾਰਤ ਵਰਸ਼ ਨੂੰ ੨੦੧੯ ਤੱਕ ਸੁੰਦਰ ਬਨਾਉਣਾ ਹੈ । ਬੜੀ ਸੋਹਣੀ ਤੇ ਲੁਭਾaੁਂਣੀ ਮੁਹਿੰਮ ਹੈ । ਭਾਰਤ ਸਾਫ ਸੁਥਰਾ ਦੇਸ਼ ਹੋਵੇਗਾ । ਮੱਛਰ ਮੱਖੀ ਨਹੀ ਹੋਵੇਗਾ । ਬਿਮਾਰੀਆਂ ਨਹੀ ਹੋਣਗੀਆਂ । ਲੋਕ ਤੰਦਰੁਸਤ ਅਤੇ ਸੇਹਤਵੰਦ ਹੋਣਗੇ ।
     ਸਾਡਾ ਭਾਰਤ ਦੇਸ਼ ਇਕ ਧਾਰਮਿਕ ਦੇਸ਼ ਹੈ । ਇੱਥੇ ਪੂਜਾ ਪ੍ਰਧਾਨ ਹੈ । ਪੂਜਾ ਦਾ ਅਸਲੀ ਮਤਲਬ ਹੈ ਪੂੰਝਾ ਲਗਾਉਣਾ ਜਾਂ ਪੋਚਾ ਲਗਾਉਣਾ । ਇਹ ਵੀ ਕਿਹਾ ਜਾਂਦਾ ਹੈ ਕਿ ਸਫਾਈ ਰੱਬ ਦਾ ਦੂਜਾ ਨਾਮ ਹੈ । ਤਨ-ਮਨ ਦੀ ਪਵਿਤਰਤਾ 'ਨਾਮ ਜਪਣਾ' ਹੈ । ਬਾਬਾ ਨਾਨਕ ਸਾਹਿਬ ਜੀ ਨੇ ਕਿਹਾ ਹੈ :- ਹਵਾ ਸਾਡੀ ਗੁਰੂ ਹੈ । ਪਾਣੀ ਪਿਤਾ ਹੈ । ਧਰਤੀ ਸਾਡੀ ਮਾਂ ਹੈ । ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਗੰਦਾ ਨਹੀਂ ਕਰਨਾ । ਪਰ ਸਾਡੀ ਇਹ ਬਦਕਿਸਮਤੀ ਹੈ ਕਿ ਸਾਡੇ ਦੇਸ਼ ਦੇ ਲੋਕ ਪੂਜਾ ਦੇ ਨਾਮ ਤੇ ਪਾਣੀ ਵਿੱਚ ਰੱਜ ਕੇ ਗੰਦਗੀ ਮਿਲਾਉਂਦੇ ਹਨ । ਗੰਗਾ ਦੀ ਗੰਦਗੀ ਕਰੋੜਾਂ ਅਰਬਾਂ ਰੁਪੈ ਖਰਚਣ ਉਪਰੰਤ ਵੀ ਦੂਰ ਨਹੀਂ ਹੋ ਰਹੀ । ਗੀਤ ਗਾਏ ਜਾਂਦੇ ਹਨ :- ਰਾਮ ਤੇਰੀ ਗੰਗਾ ਮੈਲ਼ੀ । ਢੇਰਾਂ ਦੇ ਢੇਰ ਮੂਰਤੀਆਂ, ਗਲ਼ੇ ਸੜੇ ਫੁੱਲ ਅਤੇ ਹੋਰ ਕੂੜਾ ਕਰਕਟ ਮੂਰਤੀ ਵਿਸਰਜਨ ਮੌਕੇ ਸਮੁੰਦਰਾਂ ਅਤੇ ਦਰਿਆਵਾਂ ਵਿੱਚ ਸੁੱਟਿਆ ਜਾਂਦਾ ਹੈ । ਛੱਟ ਦੇ ਤਿਉਹਾਰ ਮੌਕੇ ਵੀ ਪਾਣੀ ਵਿੱਚ ਬਹੁਤ ਕੁੱਝ ਸੁੱਟਿਆ ਜਾਂਦਾ ਹੈ । ਨਹਿਰਾਂ ਨਾਲ਼ੇ ਭਰ ਜਾਂਦੇ ਹਨ । ਦੀਵਾਲ਼ੀ ਪੂਜਾ ਮੌਕੇ ਹਵਾ ਵਿੱਚ ਬੇਅੰਤ ਬਾਰੂਦ ਦਾ ਧੂੰਆ ਸੁੱਟਿਆ ਜਾਂਦਾ ਹੈ । ਹੋਲੀ ਮੌਕੇ ਵੀ ਹਵਾ ਵਿੱਚ ਕੈਮੀਕਲ ਰੰਗ ਮਿਲ਼ਾਇਆ ਜਾਂਦਾ ਹੈ । ਧਰਤੀ ਮਾਂ ਵਿੱਚ ਜ਼ਹਿਰਾਂ ਮਿਲਾਈਆਂ ਜਾਂਦੀਆਂ ਹਨ । 
     ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਯੂਰਪੀ ਦੇਸ਼ਾਂ ਦੀ ਸਫਾਈ ਦੇਖੀ ਅਤੇ ਅਸਟਰੇਲੀਆ ਦੀ ਸਫਾਈ ਦੇਖੀ, ਚੀਨ ਜਪਾਨ ਦੀ ਸਫਾਈ ਦੇਖੀ ਤਾਂ ਉਹ ਦੰਗ ਰਹਿ ਗਏ । ਉਹਨਾਂ ਦੇ ਮਨ ਵਿੱਚ ਵੀ ਆਪਣੇ ਦੇਸ਼ ਨੂੰ  ਸਾਫ ਸੁਥਰਾ ਬਣਾਉਣ ਦਾ ਚਾਉ ਪੈਦਾ ਹੋਇਆ ਤਾਂ ਉਹਨਾ ਖੁਦ ਝਾੜੂ ਫੜ ਕੇ 'ਸਵੱਛ ਭਾਰਤ ਅਭਿਆਨ' ਦਾ ਨਾਹਰਾ ਲਗਾ ਦਿੱਤਾ । ਸਾਡਾ ਦੇਸ਼ ਯੂਰਪੀ ਦੇਸ਼ਾਂ ਵਾਂਗ ਛੋਟਾ ਦੇਸ਼ ਨਹੀਂ ਹੈ । ਸੱਚ ਪੁੱਛੋ ਤਾਂ ਭਾਰਤ ਇੱਕ ਦੇਸ਼ ਨਹੀਂ ਹੈ, ਇਹ ਇੱਕ ਮਹਾਂਦੀਪ ਹੈ । ਅਸਟਰੇਲੀਆ ਭਾਰਤ ਨਾਲ਼ੋ ਤਿੰਨ ਗੁਣਾ ਵੱਡਾ ਹੈ । ਉਥੋਂ ਦੀ ਆਬਾਦੀ ਤਿੰਨ ਕਰੋੜ ਹੈ । ਸਾਡੇ ਭਾਰਤ ਵਰਸ਼ ਦੀ ਅਬਾਦੀ ਇੱਕ ਸੌ ਤੇਈ ਕਰੋੜ ਹੈ । ਏਥੇ ਹਰ ਸਾਲ ਤਿੰਨ ਕਰੋੜ ਆਬਾਦੀ ਦਾ ਵਾਧਾ ਹੁੰਦਾ ਹੈ । ਤੇਈ ਕਰੋੜ ਸਵਰਨ ਲੋਕ ਹਨ ਜੋ ਕਿ ਬ੍ਰਾਹਮਣ ਖੱਤਰੀ ਹਨ । ਸੌ ਕਰੋੜ ਦਲਿਤ ਲੋਕ ਹਨ ਜੋ ਕਿ ਅਨਪੜ ਤੇ ਗਰੀਬ ਹਨ । ਤੇਈ ਕਰੋੜ ਬ੍ਰਾਹਮਣ ਖੱਤਰੀ ਰਾਜ ਕਰ ਰਹੇ ਹਨ ਅਤੇ ਸੌ ਕਰੋੜ ਗੁਲਾਮ ਹਨ । ਸਾਡੇ ਦੇਸ਼ ਵਿੱਚ ਮੰਨੂ ਸਿਮਰਤੀ ਅਨੁਸਾਰ ਰਾਜਨੀਤੀ ਕੀਤੀ ਜਾਂਦੀ ਹੈ । ਮੰਨੂ ਸਿਮਰਤੀ ਅਨੁਸਾਰ ਦਲਿਤਾਂ ਨੂੰ ਵਿੱਦਿਆ ਤੇ ਜਾਇਦਾਦ ਤੋਂ ਦੂਰ ਰੱਖਿਆ ਜਾਂਦਾ ਹੈ । ਤੇਈ ਕਰੋੜ ਸਵਰਨਾ ਦੀ ਤਾਕਤ ਓਨੀ ਦੇਰ ਤੱਕ ਰਹੇਗੀ ਜਿਤਨੀ ਦੇਰ ਸੌ ਕਰੋੜ ਦਲਿਤਾਂ ਨੂੰ ਅਨਪੜ੍ਹ ਤੇ ਗਰੀਬੀ ਦੀ ਹਾਲਤ ਵਿੱਚ ਰੱਖਿਆ ਜਾਵੇਗਾ । ਸ਼ਾਤਰ ਰਾਜਨੀਤਿਕ ਲੋਕ ਲਾਭ ਉਠਾਉਂਦੇ ਰਹਿਣਗੇ । ਸ੍ਰੀ ਨਰਿੰਦਰ ਮੋਦੀ ਸਾਹਿਬ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਇਹ ਦੇਸ਼ ਝਾੜੂ ਵਾਲ਼ਿਆਂ ਦਾ ਹੀ ਹੈ , ਇਸ ਲਈ ਉਹਨਾਂ ਆਪ ਝਾੜੂ ਫੜ ਲਿਆ । ਜੇ ਮੋਦੀ ਸਾਹਿਬ ਸੁਹਿਰਦ ਹੁੰਦੇ ਤਾਂ ਬ੍ਰਾਹਮਣ ਖੱਤਰੀਆਂ ਨੂੰ ਸਫਾਈ ਕਰਮਚਾਰੀਆਂ ਵਿੱਚ ਨੌਕਰੀਆਂ ਲਾਜਮੀ ਕਰਦੇ । ਸ੍ਰੀ ਕੇਜਰੀਵਾਲ਼ ਹੋਣਾ ਨੇ ਤਾਂ ਆਪਣਾ ਚੋਣ ਨਿਸ਼ਾਨ ਹੀ ਝਾੜੂ ਰੱਖਿਆ ਹੈ । ਇੱਕ ਵੇਰ ਤਾਂ ਝਾੜੂ ਵਾਲ਼ਿਆਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਾਂਬਾ ਛੇੜ ਦਿਤਾ ਸੀ । ਕੰਵਲ ਦੇ ਫੁੱਲ ਵਾਲ਼ਿਆਂ ਨੇ ਮਾਂ ਲੱਛਮੀ ਦੇਵੀ ਨੂੰ ਕੰਵਲ ਦਾ ਫੁੱਲ ਫੜਾ ਕੇ ਝਾੜੂ ਵਾਲ਼ਿਆਂ ਵਿੱਚ ਛੱਡਿਆ ਤੇ ਉਹਨਾਂ ਵਿਸ਼ਾਲ ਦੇਸ਼ ਤੇ ਕਬਜਾ ਕਰ ਲਿਆ । 
     ਸਾਡੇ ਦੇਸ਼ ਵਿੱਚ ਜੇ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਉਹ ਹੈ ਵਿੱਦਿਆ ਦੀ ਮੁਹਿੰਮ । ਦੇਸ਼ ਦੇ ਲੋਕ ਪੜ੍ਹੇ ਲਿਖੇ ਹੋਣਗੇ ਉਹ ਆਪਣੇ ਆਪ ਆਬਾਦੀ ਤੇ ਕੰਟਰੋਲ ਕਰਨਗੇ । ਲੋਕ ਆਤਮ ਨਿਰਭਰ ਹੋਣਗੇ । ਭਾਰਤ ਨੂੰ ਵੀ ਸਵੱਛ ਰੱਖਣਗੇ । ਏਥੇ ਤਾਂ ਸਿਰਮੌਰ ਧਾਰਮਿਕ ਨੇਤਾ ਆਪਣੇ ਮੱਤ ਦੇ ਲੋਕਾਂ ਨੂੰ ਆਬਾਦੀ ਵਧਾਉਣ ਦੇ ਹੁਕਮ ਚਾੜ੍ਹ ਰਹੇ ਹਨ । ਜੇ ਆਬਾਦੀ ਏਸੇ ਤਰਾਂ ਵੱਧਦੀ ਰਹੀ ਤਾਂ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ । ਮੋਦੀ ਸਾਹਿਬ ਨੂੰ ਝਾੜੂ ਫੜਨ ਦੀ ਲੋੜ ਨਹੀਂ ਹੈ । ਝਾੜੂ ਵਾਲ਼ੇ ਇਸ ਦੇਸ਼ ਵਿੱਚ ਬਹੁਤ ਹਨ । ਉਹ ਪਿਆਰ ਦੇ  ਭੁੱਖੇ ਹਨ ਅਤੇ ਢਿੱਡੋਂ ਵੀ ਭੁੱਖੇ ਹਨ । ਉਹ ਪਿਆਰ ਨਾਲ਼ ਰੋਟੀ ਮੰਗਦੇ ਹਨ । ਪਿਆਰ ਦਾ ਮਤਲਬ ਉਹਨਾਂ ਦੀ ਸੰਭਾਲ਼ ਕਰਨੀ ਹੈ । ਉਹਨਾਂ ਦੇ ਬੱਚਿਆਂ ਲਈ ਠੀਕ ਵਿੱਦਿਆ ਦਾ ਪ੍ਰਭੰਧ ਕਰਨਾ । ਉਹਨਾਂ ਦੀ ਸੇਹਤ ਦਾ ਖਿਆਲ ਰੱਖਣਾ । ਪ੍ਰਸ਼ਾਸਨਿਕ ਅਧਿਕਾਰੀਆਂ ਦੀ ਠੀਕ ਚੋਣ ਕਰਨੀ ਤਾਂ ਕਿ ਉਹ ਭਾਰਤ ਵਰਸ਼ ਦੇ ਸੱਚੇ ਸੇਵਕ ਬਣ ਕੇ ਭਾਰਤ ਮਾਤਾ ਦੀ ਸੇਵਾ ਕਰਨ । ਉਹਨਾਂ ਦੀਆਂ ਤਨਖਾਹਾਂ ਬਹੁਤ ਹਨ ਫਿਰ ਵੀ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਰਿਸ਼ਵਤ ਦੀ ਕੁੱਤੇ ਝਾਕ ਰੱਖਦੇ ਹਨ । ਆਪਣੇ ਅਹੁਦੇ ਦਾ ਹੰਕਾਰ ਕਰਦੇ ਹਨ । ਮੰਤਰੀ ਦੇਸ਼ ਦੇ ਲੋਕਾਂ ਨੂੰ ਮੀਡੀਆ ਵਿੱਚ ਗਾਹਲ਼ਾਂ ਕੱਢਦੇ ਹਨ, ਫਿਰ ਵੀ ਉਹਨਾਂ ਦੀ ਪਿੱਠ ਪਲੋਸੀ ਜਾਂਦੀ ਹੈ । ਰਿੱਝੇ ਕੱਚੇ ਚੌਲ਼ ਦੇਖਣੇ ਹੋਣ ਤਾਂ ਪਤੀਲੇ ਵਿੱਚੋਂ ਇੱਕ ਚੌਲ਼ ਦਾ ਦਾਣਾ ਕੱਢ ਕੇ ਦੇਖਿਆ ਜਾਂਦਾ ਹੈ । ਜੇ ਦਾਣਾ ਕੱਚਾ ਹੈ ਤਾਂ ਸਾਰੇ ਚੌਲ਼ ਕੱਚੇ ਹਨ । ਇਸ ਲਈ ਸਵੱਛ ਭਾਰਤ ਦੀ ਇੱਕ ਉਦਾਰਹਰਣ ਪੇਸ਼ ਕਰ ਰਿਹਾ ਹਾਂ । 
     ਕਿਸੇ ਸਮੇਂ ਪੰਜਾਬ ਸੱਭ ਤੋਂ ਵਧੀਆ ਰਾਜ ਹੁੰਦਾ ਸੀ । ਪੰਜਾਬ ਦਾ ਇੱਕ ਵਧੀਆ ਸ਼ਹਿਰ ਲੁਧਿਆਣਾ ਹੈ । ਕੇਂਦਰੀ ਸਰਕਾਰ ਦੇ ਖਜਾਨੇ ਵਿੱਚ ਲੁਧਿਆਣਾ ਪੰਜਾਬ ਦੇ ਸੱਭ ਸ਼ਹਿਰਾਂ ਤੋਂ ਵੱਧ ਪੈਸਾ ਪਾਉੰਦਾ ਹੈ । ਇੱਕ ਇੱਕ ਉਦਯੋਗਿਕ ਸ਼ਹਿਰ ਹੈ । ਉਦਯੋਗਪਤੀ ਤਾਂ ਮਾਡਲ ਟਾਊਨ ਜਾਂ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿੰਦੇ ਹਨ । ਪੈਸਾ ਕਮਾ ਕੇ ਸਰਕਾਰੀ ਖਜ਼ਾਨਾ ਭਰਨ ਵਾਲ਼ੇ ਮਜ਼ਦੂਰ ਲੁਧਿਆਣੇ ਦੇ ਫੋਕਲ ਪੁਆਇੰਟ ਦੇ ਆਲ਼ੇ ਦੁਆਲ਼ੇ ਰਹਿੰਦੇ ਹਨ । ਇਹਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਇੱਕ ਪਿੰਡ ਹੈ ਗਿਆਸਪੁਰਾ । ਇਹ ਪਿੰਡ ਆਂਤੜੀ ਰੋਗ, ਡੇਂਗੂ, ਤੇ ਕਾਲ਼ਾ ਪੀਲ਼ੀਆ ਆਦਿ ਲਈ ਸੁਰਖੀਆਂ ਵਿੱਚ ਰਹਿੰਦਾ ਹੈ । ਇਸ ਦਾ ਕਾਰਨ ਹੈ ਗਿਆਸਪੁਰੇ ਦੀ ਸਰਪੰਚ ਕਲੋਨੀ । ਇਹ ਕਲੋਨੀ ੧੫ ਸਾਲ ਪਹਿਲਾਂ ਸਾਬਕਾ ਸਰਪੰਚ ਸਰਦਾਰ ਸੇਵਾ ਸਿੰਘ ਨੇ ਆਪਣੇ ਖੇਤ ਵਿੱਚੋਂ ਕੱਟੀ ਸੀ । ਸੇਵਾ ਸਿੰਘ ਕਾਂਗਰਸੀ ਹੈ ਤੇ ਰਾਜ ਅਕਾਲੀਆਂ ਦਾ ਹੈ । ਕਾਂਗਰਸੀਆਂ ਤੇ ਅਕਾਲੀਆਂ ਦਾ ਇੱਟ ਘੜੇ ਦਾ ਵੈਰ ਹੈ । ਇਸ ਲਈ ੨੦੧੪ ਲੋਕ ਸਭਾ ਦੀਆਂ ਚੋਣਾ ਤੋਂ ਪਹਿਲਾਂ ਇਸ ਕਲੋਨੀ ਵਿੱਚ ਸਰਕਾਰ ਨੇ ਕੋਈ ਪੈਸਾ ਨਹੀਂ ਲਗਾਇਆ ਸੀ । ਸਰਪੰਚ ਤਾਂ ਜਮੀਨ ਵੇਚ ਕੇ ਪਾਸੇ ਹੋ ਗਿਆ । ਏਥੇ ਘਰ ਮਜ਼ਦੂਰਾਂ ਦੇ ਹਨ । ਝੋਟਿਆਂ ਦੇ ਭੇੜ ਵਿੱਚ ਝਾੜੀਆਂ ਦਾ ਨਾਸ । ਕਾਂਗਰਸ ਅਕਾਲੀ ਭੇੜ ਵਿੱਚ ਮਜ਼ਦੂਰ ਦੁਖੀ ਹਨ । ਬਰਸਾਤਾਂ ਵੇਲ਼ੇ ਇਸ ਕਲੋਨੀ ਦਾ ਬੁਰਾ ਹਾਲ ਹੁੰਦਾ ਹੈ । ਜਗਾ-ਜਗਾ ਗੰਦਾ ਪਾਣੀ ਹੁੰਦਾ ਹੈ । ਗੰਦਾ ਪਾਣੀ ਪੀਣ ਵਾਲ਼ੇ ਪਾਣੀ ਵਿੱਚ ਰਲ਼ਦਾ ਰਹਿੰਦਾ ਹੈ । ਬੀਮਾਰੀਆਂ ਫੈਲਦੀਆਂ ਹਨ । ਇਸ ਕਲੋਨੀ ਵਿੱਚ ਮੁਰਗੀਆਂ, ਬੱਕਰੀਆਂ ਅਤੇ ਮੱਛੀਆਂ ਦਾ ਮਾਸ ਖੁੱਲਾ ਵਿਕਦਾ ਹੈ । ਜਾਨਵਰਾਂ ਨੂੰ ਖੁੱਲੇ ਵਿੱਚ ਕੱਟਿਆ ਜਾਂਦਾ ਹੈ । ਕਾਂ ਆਦਿ ਜਾਨਵਰਾਂ ਦੇ ਫਾਲਤੂ ਅੰਗ ਲੈ ਜਾਂਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਸੁੱਟਦੇ ਰਹਿੰਦੇ ਹਨ । ਸਿਕਾਇਤ ਕਰਨ ਤੇ ਜੁਆਬ ਮਿਲਦਾ ਹੈ ਇਹ ਕਲੋਨੀ ਸਾਡੇ ਅਧੀਨ ਨਹੀਂ । ਦੂਸਰਾ ਕੌਸਲਰ ਵੀ ਏਹੋ ਜੁਆਬ ਦਿੰਦਾ ਹੈ । ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਲੋਨੀ ਸਰਕਾਰੀ ਖਾਤੇ ਵਿੱਚ ਵੀ ਨਹੀਂ ਹੈ । ੨੦੧੪ ਦੀਆਂ ਲੋਕਸਭਾ ਚੋਣਾ ਵਿੱਚ ਏਥੋਂ ਦੇ ਕੁੱਝ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਨੂੰ ਲੈ ਆਏ । ਉਹਨਾਂ ਹਾਲਤ ਦੇਖ ਕੇ ਏਥੋਂ ਤੱਕ ਕਹਿ ਦਿਤਾ ਸੀ ਕਿ ਜੇ ਉਹ ਜਿਤ ਗਏ ਤਾਂ ਪਹਿਲੀ ਅਖਤਿਆਰੀ ਗਰਾਂਟ ਇਸ ਕਲੋਨੀ ਵਿੱਚ ਲਗਾਉਣਗੇ । ੨੦੧੪ ਦੀਆਂ ਲੋਕ ਸਭਾ ਚੋਣਾ ਘੋਸ਼ਿਤ ਹੋਣ ਉਪਰੰਤ ਇੱਕ ਆਜਾਦ ਉਮੀਦਵਾਰ ਨੇ ਇਸ ਕਲੋਨੀ ਵਿੱਚ ਸੀਵਰੇਜ ਪੁਆਉਣ ਦਾ ਕੰਮ ਸ਼ੁਰੂ ਕਰ ਦਿਤਾ । ਵੋਟਾਂ ਨੂੰ ਖੋਰਾ ਲੱਗਦੇ ਦੇਖ ਰਾਜ ਕਰ ਰਹੀ ਪਾਰਟੀ ਦੇ ਬੰਦਿਆਂ ਨੇ ਵੀ ਗਲ਼ੀ ਨੂੰ ਦੂਜੇ ਪਾਸਿਓ ਪੁੱਟਣਾ ਸ਼ੁਰੂ ਕਰ ਦਿਤਾ । ਤਿੰਨ ਮਹੀਨੇ ਇਸ ਕਲੋਨੀ ਵਿੱਚ ਪੱਟ ਪੁਟਾਈ ਦਾ ਘੜਮੱਸ ਪੈਂਦਾ ਰਿਹਾ । ਸੀਵਰੇਜ ਤਾਂ ਪੈ ਗਈ ਪਰ ਲੋਕਾਂ ਦਾ ਚੱਲਣਾ ਫਿਰਨਾ ਔਖਾ ਹੋ ਗਿਆ । ਚੋਣਾ ਖਤਮ ਹੋਈਆਂ । ਜਿਤਣ ਵਾਲ਼ਾ ਜਿਤ ਗਿਆ । ਹਾਰਨ ਵਾਲ਼ਾ ਹਾਰ ਗਿਆ । ੨੦੧੪ ਤੱਕ ਸਰਪੰਚ ਕਲੋਨੀ ਦੀਆਂ ਗਲ਼ੀਆਂ ਕੱਚੀਆਂ ਜਿਵੇਂ ਸੀ ਉਵੇਂ ਹੀ ਰਹਿ ਗਈਆਂ । ਸੀਵਰੇਜ ਦੇ ਪਾਣੀ ਦਾ ਵੀ ਨਿਕਾਸ ਠੀਕ ਨਹੀਂ ਹੈ । ਪਾਣੀ ਪਲਾਟਾਂ ਵਿੱਚ ਖੜਾ ਹੈ । ਸਿਕਾਇਤ ਕੀਤੀ । ਸਬੰਧਿਤ ਕੌਸ਼ਲਰ ਨੇ ਏਥੋਂ ਤੱਕ ਕਹਿ ਦਿਤਾ ਤੁਸੀਂ ਕਿਹੜਾ ਸਾਨੂੰ ਵੋਟ ਪਾਈ ਹੈ । ਕਦੇ ਕਹਿੰਦੇ ਕਾਰਪੋਰੇਸ਼ਨ ਕੋਲ਼ ਪੈਸਾ ਹੀ ਨਹੀਂ ਹੈ । ਇਹ ਹੈ ਇੱਕ ਸੱਚੀ ਉਦਾਹਰਣ । ਬਾਕੀ ਦੇਸ਼ ਦੀ ਹਾਲਤ ਵੀ ਏਹੋ ਜਿਹੀ ਹੀ ਹੋਵੇਗੀ । ਇਸ ਲਈ ਸ੍ਰੀ ਨਰਿੰਦਰ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਰਾਜਨੀਤਿਕ ਪਾਰਟੀਆਂ ਦੀ ਨਕੇਲ ਕਸ ਕੇ ਰੱਖਣ । ਲੁਧਿਆਣੇ ਕਾਰਪੋਰੇਸ਼ਨ ਵਿੱਚ ਚਾਰ ਹਜ਼ਾਰ ਤੋਂ ਵੱਖ ਸਫਾਈ ਕਰਮਚਾਰੀ ਹਨ ਫਿਰ ਵੀ ਲੁਧਿਆਣਾ ਗੰਦਾ ਹੈ । 
     ਸਵੱਛ ਭਾਰਤ ਅਭਿਆਨ ਤੇ ਰਾਜਨੀਤਿਕ ਲੋਕ ਡਰਾਮੇਬਾਜੀ ਬਹੁਤ ਕਰਦੇ ਹਨ । ਇਹ ਇੱਕ ਦਿਨ ਮਿੱਥਦੇ ਹਨ । ਫੋਟੋ ਖਿੱਚਣ ਵਾਲ਼ਿਆਂ ਨੂੰ ਤਿਆਰ ਕਰਦੇ ਹਨ । ਕੁੱਝ ਚਮਚੇ ਕਿਸਮ ਦੇ ਲੋਕ ਨਵਾਂ ਡਾਂਗ ਵਾਲ਼ਾ ਝਾੜੂ ਅਤੇ ਨਵਾਂ ਡਸਟਬਿੰਨ ਨਾਲ਼ ਲਿਆਉਂਦੇ ਹਨ । ਚਮਚੇ ਕੂੜਾ ਖਿੰਡਾਉਂਦੇ ਹਨ । ਨੇਤਾ ਨੂੰ ਝਾੜੂ ਫੜਾਉਂਦੇ ਹਨ । ਉਹ ਝਾੜੂ ਮਾਰਦਾ ਹੈ । ਨਵੇਂ ਸਾਫ ਸੁਥਰੇ ਕਾਗਜ਼ਾਂ ਨੂੰ ਇਕੱਠਾ ਕਰਕੇ ਡਸਟਬਿੰਨ ਵਿੱਚ ਪਾਉਂਦਾ ਹੈ । ਕੈਮਰੇ ਵਾਲ਼ੇ ਫੋਟੋਆਂ ਖਿੱਚੀ ਜਾਂਦੇ ਹਨ । ਸਵੱਛ ਭਾਰਤ ਦੇ ਸ਼ਗਨ ਤੋਂ ਬਾਅਦ ਜਾਂਦੇ ਹੋਏ ਡਸਟਬਿੰਨ ਵਾਲ਼ਾ ਕੂੜਾ ਓਥੇ ਹੀ ਸੁੱਟ ਨਵਾਂ ਡਸਟਬਿੰਨ ਨਾਲ਼ ਹੀ ਲੈ ਜਾਂਦੇ ਹਨ ਤਾਂ ਜੋ ਹੋਰ ਕਿਤੇ ਸਵੱਛ ਭਾਰਤ ਅਭਿਆਨ ਦਾ ਸ਼ਗਨ ਕੀਤਾ ਜਾ ਸਕੇ । ਦੂਸਰੇ ਦਿਨ ਅਖਬਾਰਾਂ ਵਿੱਚ ਫੋਟੋਆਂ ਵਾਲ਼ੀਆਂ ਖਬਰਾਂ ਲੱਗਦੀਆਂ ਹਨ । ਸਫਾਈ ਸਬੰਧੀ ਨੇਤਾ ਜੀ ਵਲੋਂ ਦੱਸਿਆ ਜਾਂਦਾ ਹੈ ਅਤੇ ਢੇਰ ਸਾਰੇ ਨਾਮ ਲਿਖੇ ਹੁੰਦੇ ਹਨ । 
     ਸਾਡੇ ਦੇਸ਼ ਦੇ ਲੋਕ ਅਗਰ ਕੂੜਾ ਸੁੱਟਣਾ ਹੀ ਸਿੱਖ ਲੈਣ ਤਾਂ ਬਹੁਤ ਸਾਰੀ ਸਫਾਈ ਤਾਂ ਆਪਣੇ ਆਪ ਹੀ ਹੋ ਜਾਏਗੀ । ਅਸੀਂ ਪਲਾਸਟਿਕ ਦੇ ਲਫਾਫਿਆਂ ਵਿੱਚ ਫਲ਼ ਸਬਜੀਆਂ ਲਿਆਂਉਂਦੇ ਹਾਂ ਘਰ ਆ ਕੇ ਛਿਲਦੇ ਹਾਂ । ਛਿਲਕੇ ਜੇਹੜੇ ਲਿਫਾਫੇ ਵਿੱਚ ਲਿਆਉਂਦੇ ਹਾਂ ਉਸੇ ਵਿਚ ਪਾ ਕੇ ਗੱਠ ਬੰਨ ਕੇ ਰੂੜੀ ਤੇ ਵਗਾਹ ਮਾਰਦੇ ਹਾਂ । ਪਲਾਸਟਿਕ ਵਿੱਚ ਬੰਨੇ ਹੋਏ ਫਲ਼ ਸਬਜੀਆਂ ਦੇ ਛਿਲਕੇ ਲਿਫਾਫੇ ਵਿੱਚ ਹੀ ਗਲ਼ ਜਾਂਦੇ ਹਨ ਪਰ ਲਿਫਾਫਾ ਗਲ਼ਦਾ ਨਹੀਂ । ਉਹ ਲਿਫਾਫਾ ਬਣੀ ਹੋਈ ਖਾਦ ਨੂੰ ਵੀ ਖਰਾਬ ਕਰ ਦਿੰਦਾ ਹੈ । ਜੇ ਅਸੀਂ ਫਲਾਂ ਸਬਜੀਆਂ ਦੇ ਛਿਲਕਿਆਂ ਨੂੰ ਅਲੱਗ ਸੁੱਟੀਏ ਤੇ ਲਿਫਾਫਾ ਕੋਈ ਹੋਰ ਕੰਮ ਲੈ ਲਈਏ ਛਿਲਕਿਆਂ ਦੀ ਬਣੀ ਹੋਈ ਖਾਦ ਵੀ ਖੇਤਾਂ ਵਿੱਚ ਪਾਈ ਜਾ ਸਕਦੀ ਹੈ ਤੇ ਲਿਫਾਫਾ ਵੀ ਹੋਰ ਕਿਸੇ ਕੰਮ ਆ ਸਕਦਾ ਹੈ । ਸਫਾਈ ਵੀ ਹੋ ਜਾਵੇਗੀ । ਏਸੇ ਤਰਾਂ ਇਸ਼ਨਾਨ ਕਰਦੇ ਵਖਤ ਇੱਕ ਛੋਟੀ ਪੁੜੀ ਸੈਂਪੂ ਦੀ ਆਉਂਦੀ ਹੈ । ਉਹਨੂੰ ਅਸੀਂ ਸਿਰ ਤੇ ਮਲ਼ ਕੇ ਖਾਲੀ ਪਲਾਸਟਿਕ ਦੀ ਪੁੜੀ ਗਟਰ ਵਿੱਚ ਜਾਣ ਦਿੰਦੇ ਹਾਂ । ਇਹ ਪੁੜੀਆਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਗਟਰ ਬੰਦ ਹੋ ਜਾਂਦਾ ਹੈ । ਅਸੀਂ ਹੋਰ ਵੀ ਪਲਾਸਟਿਕ ਦੀਆਂ ਚੀਜਾਂ ਗਟਰ ਵਿੱਚ ਸੁੱਟਦੇ ਰਹਿੰਦੇ ਹਾਂ ਜਿਵੇਂ ਕਿ ਬੱਚਿਆਂ ਦੇ ਹੱਗੀ ਪੈਡ, ਮਹਾਂਵਾਰੀ ਵਾਲ਼ੇ ਪੈਡ ਅਤੇ ਨਿਰੋਧ ਆਦਿ ਅਸੀਂ ਛੁਪਾ ਕੇ ਗਟਰ ਵਿੱਚ ਸੁੱਟਦੇ ਰਹਿੰਦੇ ਹਾਂ । ਇਸ ਨਾਲ਼ ਸੀਵਰੇਜ ਬੰਦ ਹੋ ਜਾਂਦੀ ਹੈ । ਸੀਵਰੇਜ ਖੋਹਲਣ ਨਾਲ਼ ਬਹੁਤ ਗੰਦ ਪੈਂਦਾ ਹੈ । ਸੀਵਰੇਜਾ ਵਿੱਚੋਂ ਕੱਢਿਆ ਗੰਦ ਕਈ ਕਈ ਦਿਨ ਸੜਕਾਂ ਗਲ਼ੀਆਂ ਿਵੱਚ ਪਿਆ ਰਹਿੰਦਾ ਹੈ । ਗੱਡੀਆਂ ਮੋਟਰਾਂ ਉਪਰੋਂ ਲੰਘਦੀਆਂ ਰਹਿੰਦੀਆਂ ਹਨ । ਗੰਦ ਸੁੱਕ ਜਾਂਦਾ ਹੈ । ਉਡ ਜਾਂਦਾ ਹੈ । ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ । ਟਾਇਰਾਂ ਰਾਹੀਂ ਸਾਡੇ ਘਰਾਂ ਵਿੱਚ ਚਲਾ ਜਾਂਦਾ ਹੈ । ਅਸੀਂ ਬਿਮਾਰ ਹੋ ਜਾਂਦੇ ਹਾਂ । 
     ਪਾਨ ਖਾਣ ਵਾਲ਼ੇ ਤਾਂ ਹੱਦ ਹੀ ਕਰ ਦਿੰਦੇ ਹਨ । ਜੰਗਲ਼ੀ ਜਾਨਵਰ ਜਦੋਂ ਆਪੋ ਆਪਣੇ ਇਲਾਕੇ ਦੀ ਹੱਦਬੰਦੀ ਕਰਦੇ ਹਨ ਤਾਂ ਉਹ ਨਿਸ਼ਾਨੀ ਵਜੋਂ ਪਿਸ਼ਾਬ ਜਾਂ ਮਲ ਰਾਹੀਂ ਆਪਣੀ ਗੰਧ ਛੱਡਦੇ ਹਨ । ਅਸੀਂ ਆਮ ਦੇਖਦੇ ਹਾਂ ਕਿ ਕੁੱਤਾ ਨਵੇਂ ਸਕੂਟਰ ਜਾਂ ਗੱਡੀ ਤੇ ਮੂਤਦਾ ਹੈ । ਇਸ ਦਾ ਕਾਰਨ ਵੀ ਏਹੋ ਹੈ । ਨਵੇਂ ਸਕੂਟਰ ਆਦਿ ਵਿੱਚੋਂ ਕੁੱਤੇ ਨੂੰ ਆਪਣੀ ਗੰਧ ਨਹੀਂ ਆਉਂਦੀ ਜਦਕਿ ਸਕੂਟਰ, ਕਾਰ ਖੜੇ ਉਹਦੇ ਇਲਾਕੇ ਵਿੱਚ ਹੁੰਦੇ ਹਨ । ਉਹ ਆਪਣਾ ਕਬਜਾ ਦੱਸਣ ਲਈ ਲੱਤ ਚੁੱਕ ਕੇ ਨਵੇਂ ਕਾਰ ਸਕੂਟਰ ਤੇ ਮੂਤ ਦਿੰਦਾ ਹੈ । ਏਵੇਂ ਹੀ ਬਹੁਤੇ ਪਾਨ ਖਾਣ ਵਾਲ਼ੇ ਆਪਣੇ ਮੂੰਹ ਦੀ ਪੀਕ ਕਿਤੇ ਵਧੀਆ ਪੱਥਰ ਲੱਗੀ ਦੀਵਾਰ ਤੇ ਥੁੱਕ ਦਿੰਦੇ ਹਨ । ਇਹ ਉਹਨਾਂ ਦਾ ਵੰਸ਼ਕ ਸੁਭਾ ਹੈ । ਸਖਤੀ ਤੋਂ ਬਗੈਰ ਉਹ ਹਟ ਨਹੀਂ ਸਕਦੇ । ਜਗਾ-ਜਗਾ ਖੜ ਕੇ ਦੀਵਾਰਾਂ ਤੇ ਮੂਤ ਕਰਨ ਵਾਲ਼ੇ ਵੀ ਏਸੇ ਬਿਮਾਰੀ ਦੇ ਮਰੀਜ਼ ਹੁੰਦੇ ਹਨ । ਕਈਆਂ ਨੇ ਤਾਂ ਦੁਖੀ ਹੋ ਕੇ ਆਪਣੀ ਦੀਵਾਰ ਤੇ ਲਿਖਵਾਇਆ ਹੁੰਦਾ ਹੈ :- ਕੁੱਤੇ ਕੇ ਪੂਤ ਜਹਾਂ ਮਤ ਮੂਤ । 
     ਸਫਾਈ ਦੀ ਸਿੱਖਿਆ ਸਕੂਲਾਂ ਵਿੱਚ ਲਾਜ਼ਮੀ ਕਰ ਦੇਣੀ ਚਾਹੀਦੀ ਹੈ । ਇੱਕ ਪੱਕਾ ਵਿਸ਼ਾ ਹੋਣਾ ਚਾਹੀਦਾ ਹੈ । ਸਫਾਈ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲ਼ੇ ਦਿਦਿਆਰਥੀਆਂ ਨੂੰ ਇਨਾਮਾ ਆਦਿ ਰਾਂਹੀ ਨਿਵਾਜਣਾ ਚਾਹੀਦਾ ਹੈ । ਆਪੋ ਆਪਣੇ ਘਰਾਂ ਦਾ ਅੱਗਾ ਪਿੱਛਾ ਸਾਫ ਰੱਖਣ ਦੀ ਜਿੰਮੇਵਾਰੀ ਵੀ ਸਬੰਧਿਤ ਘਰ ਵਾਲ਼ਿਆਂ ਦੀ ਹੋਣੀ ਚਾਹੀਦੀ ਹੈ । ਇਹ ਗੱਲ ਸਾਨੂੰ ਸਾਰਿਆਂ ਨੂੰ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਸਾਡੇ ਘਰ ਦੇ ਅੱਗਿਓ ਲੋਕ ਖੁਸ਼ ਹੋ ਕੇ ਲੰਘਣ । ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ । ਬੁਰਾ ਭਲਾ ਕਹਿੰਦੇ ਹੋਏ ਲੋਕੀ ਨਾ ਲੰਘਣ । ਅਸੀਂ ਕਈ ਜਗਾ ਦੇਖਦੇ ਹਾਂ ਕਿ ਕਿਸੇ ਘਰ ਦੇ ਅੱਗੇ ਹਮੇਸ਼ਾ ਚਿੱਕੜ ਤੇ ਗੰਦ ਆਮ ਰਹਿੰਦਾ ਹੈ ਤੇ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਦੇ ਹਾਂ, 'ਇਹਨਾਂ ਸਾਲ਼ਿਆਂ ਦਾ ਤਾਂ ਏਹੀ ਕੰਮ ਹੈ' ਜਾਣੀ ਕਿ ਉਹ ਦੁੱਖੀ ਹੋ ਕੇ ਉਹਨਾਂ ਦੇ ਘਰ ਅੱਗੋਂ ਲੰਘਦੇ ਹਨ ਤੇ ਗਾਹਲ਼ਾਂ ਵੀ ਕੱਢਦੇ ਹਨ ।
      ਸ੍ਰੀ ਨਰਿੰਦਰ ਮੋਦੀ ਜੀ ਐਵੇਂ ਨਹੀਂ ਝਾੜੂ ਚੁੱਕੀ ਫਿਰਦੇ ਉਹਨਾਂ ਨੇ ਇਸ ਸਫਾਈ ਅਭਿਆਨ ਲਈ ਬਹੁਤ ਸਾਰਾ ਪੈਸਾ ਰੱਖਿਆ ਹੈ । (ਇੱਕ ਲੱਖ ਛੇਅੰਨਵੇਂ ਹਜ਼ਾਰ ਕਰੋੜ ਰੁਪੱਈਆ) ਇਸ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣੇ ਬਿਲ ਗੇਟਸ ਤੇ ਦੀਦਾਰ ਸਿੰਘ ਵਰਗੇ ਸ਼ਾਮਿਲ ਹਨ । ਉਹ ਚਾਹੁੰਦੇ ਹਨ ਕਿ ਭਾਰਤ ਵਰਸ਼ ਸਾਫ ਸੁੱਥਰਾ ਹੋਵੇ ਤੇ ਉਹ ਏਥੇ ਖੁੱਲ ਕੇ ਪੂੰਜੀ ਨਿਵੇਸ਼ ਕਰ ਸਕਣ । ਹੁਣ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਰਜੀ ਹੈ (ਕਿਉਂਕਿ ਉਹ ਇਸ ਸਮੇਂ ਭਾਰਤ ਵਰਸ਼ ਦੇ ਤਾਨਾਸ਼ਾਹ ਹਨ) ਉਹ ਇਸ ਪੈਸੇ ਨੂੰ ਵੋਟਾਂ ਹੂੰਝਣ ਵਾਸਤੇ ਲਗਾਉਣ ਜਾਂ ਕੂੜਾ ਹੂੰਝਣ ਵਾਸਤੇ । ਕੂੜ ਦਾ ਮਤਲਬ ਝੂਠ ਵੀ ਹੁੰਦਾ ਹੈ ਅਤੇ ਕੂੜਾ ਕਰਕਟ ਵੀ ਹੁੰਦਾ ਹੈ । ਜੇ ਸਾਡੇ ਮਨ ਵਿੱਚ ਝੂਠ ਫਰੇਬ ਦੀ ਗੰਦਗੀ ਹੋਵੇਗੀ ਫਿਰ ਅਸੀਂ ਬਾਹਰੋ ਜਿੰਨੀਆਂ ਮਰਜੀ ਸਵੱਛਤਾ ਦੀਆ ਗੱਲਾਂ ਕਰੀ ਜਾਈਏ ਤਾਂ ਅਸੀਂ ਆਪਣੇ ਅਮੋਲਕ ਮੁਨੁੱਖਾ ਜੀਵਨ ਨੂੰ ਜੂਏ ਵਿੱਚ ਹਾਰ ਰਹੇ ਹੋਵਾਂਗੇ । ਬਾਬਾ ਜੀ ਦੇ ਬਚਨ ਹਨ :-
ਜੀਅਹੁ ਮੈਲੇ ਬਾਹਰਹੁ ਨਿਰਮਲ, ਬਾਹਰਹੁ ਨਿਰਮਲ ਜੀਅਹੁ ਤ ਮੈਲ਼ੇ ॥
ਤਿਨੀ ਜਨਮੁ ਜੂਐ ਹਾਰਿਆ ॥ 
ਇਹ ਤਿਸਨਾ ਵਡਾ ਰੋਗੁ ਲਗਾ, ਮਰਣੁ ਮਨਹੁ ਵਿਸਾਰਿਆ ॥( ਅਨੰਦ ਸਾਹਿਬ)

ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯

ਉਮਰ ਕੈਦੀਆਂ ਦੀ ਰਿਹਾਈ ਲਈ ਸਿਧਾਂਤ, ਕਾਨੂੰਨ ਤੇ ਨਿਯਮ


ਉਮਰ ਕੈਦੀਆਂ ਦੀ ਰਿਹਾਈ ਲਈ ਸਿਧਾਂਤ, ਕਾਨੂੰਨ ਤੇ ਨਿਯਮ

     ਉਮਰ ਕੈਦ ਬਾਰੇ ਜਦੋਂ ਵੀ ਕੋਈ ਸੁਣਦਾ, ਪੜ੍ਹਦਾ ਜਾਂ ਵਿਚਾਰ ਕਰਦਾ ਹੈ ਤਾਂ ਪਹਿਲੀ ਨਜ਼ਰੇ ਹੀ ਲੱਗਦਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਰਹਿੰਦੀ ਜਿੰਦਗੀ ਦੀ ਕੈਦ ਹੀ ਉਮਰ ਕੈਦ ਹੈ।ਪਰ ਅੱਡ-ਅੱਡ ਰਾਜਾਂ ਜਾਂ ਕਾਨੂੰਨਾਂ ਵਿਚ ਇਸਦਾ ਭਾਵ ਅੱਡ-ਅੱਡ ਹੈ।
     ਭਾਰਤ ਵਿਚ ਲਗਭਗ ਸਾਰਾ ਕਾਨੂੰਨੀ ਢਾਂਚਾ ਅੰਗਰੇਜ਼ੀ ਸਾਸ਼ਨ ਕਾਲ ਵਾਲਾ ਹੀ ਚੱਲ ਰਿਹਾ ਹੈ। ਕਿਸੇ ਬਿਗਾਨੇ ਮੁਲਕ ਵਲੋਂ ਗੁਲਾਮ ਦੇਸ਼ ਦੇ ਸ਼ਹਿਰੀਆਂ ਲਈ ਅਤੇ ਆਪਣੇ ਮੁਲਕ ਦੇ ਸ਼ਹਿਰੀਆਂ ਲਈ ਕਾਨੂੰਨਾਂ ਤੇ ਉਹਨਾਂ ਦੀ ਵਰਤੋਂ ਵੱਖ-ਵੱਖ ਹੁੰਦੀ ਹੈ। ਜੇ ਅੰਗਰੇਜ਼ੀ ਸਾਸ਼ਨ ਦੀ ਗੱਲ ਕਰੀਏ ਤਾਂ ਉਦੋਂ ਉਮਰ ਕੈਦ ਵੀ ਵਿਵਸਥਾ ਤਾਂ ਹੁੰਦੀ ਸੀ ਪਰ ਕੈਦੀਆਂ ਲਈ ਪੈਰੋਲ ਜਾਂ ਫਰਲੋ ਤੇ ਅਗੇਤੀ ਰਿਹਾਈ ਲਈ ਨਿਯਮ ਵੀ ਸਨ ਪਰ ਕਾਲੇ ਪਾਣੀਆਂ ਵਾਲੀ ਉਮਰ ਕੈਦ ਵਿਚ ਪੈਰੋਲ ਜਾਂ ਫਰਲੋ ਲਈ ਕੋਈ ਥਾਂ ਨਹੀਂ ਸੀ ਪਰ ਇਤਿਹਾਸ ਗਵਾਹ ਹੈ ਕਿ ਉਹਨਾਂ ਕਾਲੇ ਪਾਣੀ ਵਾਲੇ ਉਮਰ ਕੈਦੀਆਂ ਨੂੰ ਵੀ ਰਿਹਾਈ ਨਸੀਬ ਹੋ ਗਈ ਜੋ ਜਾਂ ਤਾਂ ਅੰਗਰੇਜ਼ੀ ਸਾਸ਼ਨ ਦੀ ਸਮਾਪਤੀ (੧੯੪੭) ਤੋਂ ਬਾਅਦ ਤੱਕ ਜਿਉਂਦੇ ਸਨ ਅਤੇ ਜਾਂ ਜਿਹਨਾਂ ਨੇ ਅੰਗਰੇਜ਼ੀ ਸਾਸ਼ਨ ਦੌਰਾਨ ਹੀ ਅੰਗਰੇਜ਼ੀ ਰਾਜ ਦੀ ਈਨ ਮੰਨ ਲਈ ਸੀ।
      ਆਓ! ੧੯੪੭ ਤੋਂ ਬਾਅਦ ਦੇ ਹਲਾਤਾਂ ਵਿਚ ਉਮਰ ਕੈਦ ਤੇ ਉਮਰ ਕੈਦੀਆਂ ਉਪਰ ਚਰਚਾ ਕਰਕੇ ਕੁਝ ਸਾਰਥਕ ਸਮਝਣ ਦਾ ਯਤਨ ਕਰੀਏ।
     ਭਾਰਤ ਵਿਚ ਕੈਦੀਆਂ ਸਬੰਧੀ ਦੋ ਕਾਨੂੰਨ ਕੰਮ ਕਰਦੇ ਹਨ, ਪਰਿਜ਼ਨਰ ਐਕਟ ੧੮੯੪ ਤੇ ਪਰਿਜ਼ਨਰ ਐਕਟ ੧੯੦੦।ਪੰਜਾਬ ਵਿਚ ਇਹਨਾਂ ਦੋਹਾਂ ਕਾਨੂੰਨਾਂ ਤਹਿਤ ਹੀ ਪੰਜਾਬ ਜੇਲ੍ਹ ਮੈਨੂਅਲ ੧੯੯੬ ਤਹਿਤ ਕੈਦੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।ਉਮਰ ਕੈਦ ਦੀ ਮਿਆਦ ਬਾਰੇ ਵੱਖ-ਵੱਖ ਹਾਈ ਕੋਰਟਾਂ ਜਾਂ ਸੁਪਰੀਮ ਕੋਰਟ ਵੱਖ-ਵੱਖ ਸਮੇਂ ਵੱਖ-ਵੱਖ ਮਿਆਦ ਦੱਸਦੀਆਂ ਹਨ ਅਤੇ ਕਈ ਵਾਰ ਇਹ ਮਿਆਦ ਆਪਾ ਵਿਰੋਧੀ ਵੀ ਹੁੰਦੀ ਹੈ ਅਤੇ ਹਰ ਕੇਸ ਵਿਚ ਵੱਖ-ਵੱਖ ਦਰਸਾਈ ਜਾਂਦੀ ਹੈ ਪਰ ਅਸਲ ਵਿਚ ਭਾਰਤੀ ਢੰਡ ਸੰਹਿਤਾ (ਇੰਡੀਅਨ ਪੀਨਲ ਕੋਡ) ਦਾ ਚੈਪਟਰ-੩ ਸਜ਼ਾਵਾਂ ਨੂੰ ਪਰਿਭਾਸ਼ਤ ਕਰਦਾ ਹੈ ਜਿਸ ਤਹਿਤ ਧਾਰਾ ੫੭ ਵਿਚ ਉਮਰ ਕੈਦ ਨੂੰ ੨੦ ਸਾਲ ਕੈਦ ਦੇ ਬਰਾਬਰ ਮਿੱਥਣ ਦੀ ਗੱਲ ਕੀਤੀ ਗਈ ਹੈ।ਅਗੇਤੀ ਰਿਹਾਈ ਲਈ ਉਮਰ ਕੈਦ ਦੀ ਮਿਆਦ ਵੱਖ-ਵੱਖ ਪ੍ਰਾਂਤਾਂ ਵਿਚ ਵੱਖ-ਵੱਖ ਮੰਨੀ ਗਈ ਹੈ। ਉਮਰ ਕੈਦ ਦੀ ਮਿਆਦ ਕੀਤੇ ਗਏ ਜ਼ੁਰਮ ਦੀ ਕਿਸਮ ਜਾਂ ਪੱਧਰ ਉਪਰ ਵੀ ਨਿਰਭਰ ਕਰਦੀ ਹੈ।ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਖ-ਵੱਖ ਪ੍ਰਾਂਤਾਂ ਵਲੋਂ ਅਗੇਤੀ ਰਿਹਾਈ ਲਈ ਵੱਖ-ਵੱਖ ਮਾਪਢੰਡ ਤਹਿ ਕਰਨ ਦੀਆਂ ਅਨੇਕਾਂ ਸ਼ਕਾਇਤਾਂ ਮਿਲਣ ਤੋਂ ਬਾਅਦ ਮਿਤੀ ੨੬-੦੯-੨੦੦੩ ਨੂੰ ਸਾਰੇ ਪ੍ਰਾਂਤਾਂ ਤੇ ਮੁੱਖ ਸਕੱਤਰਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਪ੍ਰਸਾਸ਼ਕਾਂ ਨੂੰ ਪੱਤਰ ਨੰਬਰ ੨੩੩/੧੦/੯੭-੯੮(ਐੱਫ.ਸੀ) ਲਿਖ ਕੇ ਅਗੇਤੀ ਰਿਹਾਈ ਲਈ ਕੁਝ ਇਕਸਾਰ ਨਿਯਮ ਦਰਸਾਏ ਹਨ ਜਿਹਨਾਂ ਮੁਤਾਬਕ ਹਰੇਕ ਉਮਰ ਕੈਦੀ ਅਸਲ ਕੈਦ ੧੪ ਸਾਲ (ਬਿਨਾਂ ਛੋਟਾਂ ਦੇ ) ਕੱਟਣ ਤੋਂ ਬਾਅਦ ਅਗੇਤੀ ਰਿਹਾਈ ਲਈ ਵਿਚਾਰੇ ਜਾਣ ਦੀ ਯੋਗਤਾ ਰੱਖਦਾ ਹੈ ਅਤੇ ਆਮ ਤੌਰ ਤੇ ਕੈਦ ਦੀ ਇਹ ਮਿਆਦ ਛੋਟਾਂ ਸਮੇਤ ੨੦ ਸਾਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ।ਪੱਤਰ ਮੁਤਾਬਕ ਵਿਸ਼ੇਸ਼ ਕੈਟਾਗਰੀ (ਘਿਣੌਨਾ ਅਪਰਾਧ) ਵਾਲੇ ਉਮਰ ਕੈਦੀਆਂ ਦੀ ਅਗੇਤੀ ਰਿਹਾਈ ਲਈ ਛੋਟਾਂ ਸਮੇਤ ੨੫ ਸਾਲ ਤੋਂ ਵੱਧ ਦੀ ਕੈਦ ਦੀ ਮਿਆਦ ਕਿਸੇ ਵੀ ਕੀਮਤ 'ਤੇ ਨਹੀਂ ਹੋਣੀ ਚਾਹੀਦੀ।
     ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੀ ਬਰਾਂਚ-੭ ਵਲੋਂ ੮ ਅਗਸਤ ੨੦੧੧ ਨੂੰ ਜਾਰੀ ਨੋਟੀਫਿਕੇਸ਼ਨ ਨੰਬਰ ੨/੧੮੩੯/੮੯-੧ਐੱਚ ੭/੨੦੪੦ ਤਹਿਤ ਅਗੇਤੀ ਰਿਹਾਈ ਲਈ ਉਮਰ ਕੈਦ ਦੀ ਮਿਆਦ ਨੂੰ ਪੰਜ ਹਿੱਸਿਆ ਵਿਚ ਵੰਡਿਆ ਗਿਆ ਹੈ ਜਿਸ ਅਨੁਸਾਰ ਹੀ ਕਿਸੇ ਉਮਰ ਕੈਦੀ ਨੂੰ ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।
              (ਸਬੰਧਤ ਚਾਰਟ ਚਿੱਤਰ ਰੂਪ ਵਿਚ ਨਾਲ ਨੱਥੀ ਹੈ ਜੀ)
ਕਿਸੇ ਵੀ ਕਿਸਮ ਦੇ ਜ਼ੁਰਮ ਤੋਂ ਉਤਪੰਨ ਉਮਰ ਕੈਦ ਦੀ ਸਜ਼ਾ ਇਕ ਬਰਾਬਰ ਹੈ ਬਸ ਜ਼ੁਰਮ ਦੀ ਪੱਧਰ ਜਾਂ ਕਿਸਮ ਅਤੇ ਉਮਰ ਕੈਦ ਹੋਣ ਤੋਂ ਬਾਅਦ ਉਮਰ ਕੈਦੀ ਦਾ ਵਿਵਹਾਰ ਹੀ ਕਿਸੇ ਉਮਰ ਕੈਦੀ ਨੂੰ ਪਹਿਲਾਂ ਫਰਲੋ ਫਿਰ ਪੈਰੋਲ ਤੇ ਫਿਰ ਅਗੇਤੀ ਰਿਹਾਈ ਦਾ ਦਾਅਵੇਦਾਰ ਹੋਣ ਦਾ ਕਾਰਨ ਬਣਦੇ ਹਨ।ਫਰਲੋ ਨੂੰ ਐਮਰਜੈਂਸੀ ਛੁੱਟੀ ਵੀ ਕਹਿ ਸਕਦੇ ਹਾਂ। ਫਰਲੋ ਵਿਚ ਕੱਟੇ ਦਿਨ ਕਿਸੇ ਕੈਦੀ ਦੀ ਕੈਦ ਵਿਚ ਸ਼ਾਮਲ ਕੀਤੇ ਜਾਂਦੇ ਹਨ ਅਤੇ ਉਮਰ ਕੈਦੀ ਨੂੰ ਫਰਲੋ ਕਿਸੇ ਪਰਿਵਾਰਕ ਮੈਂਬਰ ਦੀ ਗੰਭੀਰ ਬਿਮਾਰੀ ਜਾਂ ਮੌਤ, ਉਮਰ ਕੈਦੀ ਦੇ ਪੁੱਤਰ/ਧੀ ਦਾ ਵਿਆਹ ਜਾਂ ਕਿਸੇ ਹੋਰ ਠੋਸ ਕਾਰਨ ਮਿਲਦੀ ਹੈ।ਜੇ ਪੈਰੋਲ ਦੀ ਗੱਲ ਕਰੀਏ ਤਾਂ ਕਿਸੇ ਉਮਰ ਕੈਦੀ ਵਲੋਂ ਪੈਰੋਲ ਵਿਚ ਕੱਟੇ ਦਿਨ ਉਸਦੀ ਕੈਦ ਵਿਚ ਨਹੀਂ ਗਿਣੇ ਜਾਂਦੇ। ਪੈਰੋਲ ਨੂੰ ਸ਼ਰਤਾਂ ਤਹਿਤ ਦਿੱਤੀ ਜਾਣ ਵਾਲੀ ਸਮਾਂਬੱਧ ਰਿਹਾਈ ਵੀ ਕਿਹਾ ਜਾ ਸਕਦਾ ਹੈ ਜਿਸ ਲਈ ਉਮਰ ਕੈਦੀ ਦਾ ਜੇਲ੍ਹ ਆਚਰਣ ਵਧੀਆ ਹੋਣਾ ਚਾਹੀਦਾ ਹੈ।ਪੰਜਾਬ ਵਿਚ ਕੈਦੀਆਂ ਨੂੰ ਫਰਲੋ ਜਾਂ ਪੈਰੋਲ ਦੀ ਸਹੂਲਤ ਪੰਜਾਬ ਗੁੱਡ ਕਨਡਕਟ ਪਰਿਜ਼ਨਰ (ਟੈਂਪਰੇਰੀ ਰਿਲੀਜ਼) ਐਕਟ ੧੯੬੨ ਤਹਿਤ ਮੁਹੱਈਆ ਕੀਤੀ ਜਾਂਦੀ ਹੈ।ਪੰਜਾਬ ਸਰਕਾਰ ਵਲੋਂ ੨੦੧੨ ਵਿਚ ਘੜ੍ਹੇ ਗਏ ਅਗੇਤੀ ਰਿਹਾਈ ਦੇ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਸ਼ਰਤਾਂ ਤਹਿਤ ਸ਼ਾਤਮਈ ਰਹਿ ਕੇ ਪੰਜ ਪੈਰੋਲਾਂ ਕੱਟਣ ਵਾਲੇ ਉਮਰ ਕੈਦੀ ਨੂੰ ਹੀ ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ ਅਤੇ ਇਸੇ ਨੀਤੀ ਤਹਿਤ ਇਹ ਨਿਯਮ ਬਣਾਇਆ ਗਿਆ ਹੈ ਕਿ ਕਿਸੇ ਸਰਕਾਰੀ ਅਧਿਕਾਰੀ ਦਾ ਡਿਊਟੀ ਦੌਰਾਨ ਕਤਲ ਜਾਂ ਕਿਸੇ ਚੁਣੇ ਹੋਏ ਲੋਕ ਨੁੰਮਾਇਦੇ ਦੇ ਕਤਲ ਦੇ ਦੋਸ਼ੀ ਉਮਰ ਕੈਦੀ ਦੀ ਅਗੇਤੀ ਰਿਹਾਈ ਠੋਸ ਕੈਦ ੧੮ ਸਾਲ ਜਾਂ ਛੋਟਾਂ ਪਾ ਕੇ ਕੈਦ ੨੦ ਸਾਲ ਕੱਟਣ ਤੋਂ ਬਾਅਦ ਹੀ ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕੇਗਾ।
     ਇਹਨਾਂ ਨਿਯਮਾਂ ਤੋਂ ਉਪਰ ਵੀ ਸਰਕਾਰਾਂ ਉਮਰ ਕੈਦੀਆਂ ਜਾਂ ਹੋਰ ਕੈਦੀਆਂ ਨੂੰ ਸਮੇਂ-ਸਮੇਂ ਤੇ ਵਿਸ਼ੇਸ਼ ਛੋਟਾਂ ਦਿੰਦੀਆਂ ਰਹਿੰਦੀਆਂ ਹਨ। ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ੧੯੯੯ ਦੇ ਖਾਲਸਾ ਪ੍ਰਗਟ ਦਿਹਾੜੇ ਦੇ ੩੦੦ ਸਾਲਾ ਮੌਕੇ ਉਪਰ ਸਭ ਤਰ੍ਹਾਂ ਦੇ ਕੈਦੀਆਂ ਨੂੰ ਵਿਸ਼ੇਸ਼ ਛੋਟਾਂ ਦਿੱਤੀਆਂ ਗਈਆਂ ਸਨ। ਜਿਸ ਤਹਿਤ ਹਰ ਉਸ ਉਮਰ ਕੈਦੀ ਨੂੰ ਬਾਕੀ ਰਹਿੰਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ ਸੀ ਜਿਸਨੇ ੧੪-੦੪-੧੯੯੯ ਨੂੰ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕੀਤੀਆ ਸਨ:
    ੧. ਜਿਸ ਮਰਦ ਉਮਰ ਕੈਦੀ ਜਿਸਦੀ ਉਮਰ ਜ਼ੁਰਮ ਕਰਨ ਵੇਲੇ ੨੦ ਸਾਲ ਜਾਂ ਵੱਧ ਸੀ ਅਤੇ ਜਿਸਨੇ ਨੇ ੮ ਸਾਲ ਅਸਲ ਕੈਦ ਜਾਂ ਵੱਧ ਅਤੇ ਛੋਟਾਂ ਸਮੇਤ ੧੩ ਸਾਲ ਜਾਂ ਵੱਧ ਕੈਦ ਕੱਟ ਲਈ ਸੀ।
    ੨. ਜਿਸ ਹਰੇਕ ਔਰਤ ਉਮਰ ਕੈਦੀ ਜਾਂ ਉਸ ਮਰਦ ਉਮਰ ਕੈਦੀ ਜਿਸਦੀ ਉਮਰ ਜ਼ੁਰਮ ਕਰਨ ਵੇਲੇ ੨੦ ਸਾਲ ਤੋਂ ਘੱਟ ਸੀ ਅਤੇ ਜਿਸਨੇ ੫-੧/੨ ਸਾਲ ਤੋਂ ਵੱਧ ਅਸਲ ਕੈਦ ਅਤੇ ਛੋਟਾਂ ਸਮੇਤ ੧੦ ਸਾਲ ਤੋਂ ਵੱਧ ਕੈਦ ਕੱਟ ਲਈ ਸੀ।
    ੩. ਹਰ ਉਹ ਉਮਰ ਕੈਦੀ ਜਿਸਦੀ ਉਮਰ ੭੦ ਸਾਲ ਤੋਂ ਵੱਧ ਹੈ ਅਤੇ ਅਸਲ ਕੈਦ ੪ ਸਾਲ ਤੋਂ ਵੱਧ ਕੱਟ ਲਈ ਸੀ।
    ੪. ਹਰ ਉਹ ਉਮਰ ਕੈਦੀ ਜਿਸਦੀ ਉਮਰ ੨੦ ਸਾਲ ਤੋਂ ਵੱਧ ਜਾਂ ਘੱਟ ਹੋਵੇ ਅਤੇ ਉਹ ਓਪਨ ਜੇਲ੍ਹ ਵਿਚ ਇਕ ਸਾਲ ਜਾਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹੋਵੇ ਅਤੇ ਜਿਸਨੇ ੭-੪-੧/੨  ਸਾਲ ਤੋਂ ਵੱਧ ਅਸਲ ਕੈਦ ਅਤੇ ਛੋਟਾਂ ਸਮੇਤ ੧੨/੧੦ ਸਾਲ ਤੋਂ ਵੱਧ ਕੈਦ ਕੱਟ ਲਈ ਸੀ।
     ਸਰਕਾਰ ਵਲੋਂ ਦਿੱਤੀਆਂ ਗਈਆਂ ਛੋਟਾਂ ਹਮੇਸ਼ਾ ਹੀ ਕੁਝ ਨਿਸਚਤ ਸ਼ਰਤਾਂ ਤੇ ਮੁੱਖ ਤੌਰ 'ਤੇ ਜੇਲ੍ਹ ਵਿਚ ਚੰਗੇ ਆਚਰਣ ਤਹਿਤ ਹੀ ਹੁੰਦੀਆਂ ਹਨ।
     ਇਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਇਹ ਸਹਿਜੇ ਹੀ ਸਮਝ ਆਉੰਦਾ ਹੈ ਕਿ ਉਮਰ ਕੈਦੀ ਦੀ ਅਗੇਤੀ ਰਿਹਾਈ ਸਬੰਧਤ ਪ੍ਰਾਂਤਕ ਸਰਕਾਰਾਂ ਜਾਂ ਕੇਂਦਰ ਸਰਕਾਰ ਦੇ ਅਧੀਨ ਹੁੰਦੀ ਹੈ ਅਤੇ ਕਿਸੇ ਕੈਦੀ ਨੂੰ ਚੰਗੇ ਆਚਰਣ ਵਾਲਾ ਤੇ ਅਮਨ ਕਾਨੂੰਨ ਲਈ ਠੀਕ ਘੋਸ਼ਤ ਕਰਨਾ ਸਰਕਾਰਾਂ ਜਾਂ ਕਹਿ ਲਓ ਕਿ ਸਰਕਾਰੀ ਸੱਤਾ 'ਤੇ ਕਾਬਜ ਸਿਆਸੀ ਧਿਰ ਦੇ ਹੱਥ-ਵੱਸ ਹੀ ਹੁੰਦਾ ਹੈ। ਉਮਰ ਕੈਦੀ ਦੀ ਅਗੇਤੀ ਰਿਹਾਈ ਲਈ ਸਬੰਧਤ ਪ੍ਰਾਂਤ ਸਰਕਾਰ ਆਪਣੀ ਸ਼ਕਤੀ ਦੀ ਵਰਤੋਂ ਸਬੰਧਤ ਗਵਰਨਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ ੧੬੧ ਅਧੀਨ ਮਿਲੀਆਂ ਸ਼ਕਤੀਆਂ ਰਾਹੀਂ ਕਰਦੀ ਹੈ ਅਤੇ ਕੇਂਦਰ ਸਰਕਾਰ ਭਾਰਤੀ ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ ੭੨ ਅਧੀਨ ਮਿਲੀਆਂ ਸ਼ਕਤੀਆਂ ਰਾਹੀਂ ਕਰਦੀ ਹੈ।ਅਸੀਂ ਕਹਿ ਸਕਦੇ ਹਾਂ ਕਿ ਉਮਰ ਕੈਦ ਦੀ ਸਜ਼ਾ ਸੁਣਾਉਂਣੀ ਅਦਾਲਤਾਂ ਦਾ ਕੰਮ ਹੈ ਅਤੇ ਉਮਰ ਕੈਦੀਆਂ ਦੀ ਕੈਦ ਦੀ ਮਿਆਦ ਨਿਸਚਤ ਕਰਕੇ ਉਹਨਾਂ ਦੀ ਰਿਹਾਈ ਕਰਨੀ ਸਰਕਾਰਾਂ ਦੇ ਸਿਆਸੀ ਫੈਸਲੇ ਹਨ। ਅਦਾਲਤਾਂ ਤਾਂ ਸਰਕਾਰਾਂ ਜਾਂ ਸਰਕਾਰ ਵਿਚ ਬੈਠੀਆਂ ਸਿਆਸੀ ਧਿਰਾਂ ਦੁਆਰਾ ਕੀਤੇ ਫੈਸਲੇ ਨੂੰ ਲਾਗੂ ਕਰਦੀਆਂ ਹਨ ਅਤੇ ਅਦਾਲਤਾਂ ਵਿਚ ਉਹੀ ਕਾਨੂੰਨ ਚੱਲਦੇ ਹਨ ਜਿਹਨਾਂ ਦਾ ਨਿਰਮਾਣ ਸਰਕਾਰਾਂ ਵਿਚ ਬੈਠੀਆਂ ਸਿਆਸੀ ਧਿਰਾਂ ਪ੍ਰਾਂਤਕ ਪੱਧਰ ਉਪਰ ਵਿਧਾਨ ਸਭਾ ਵਿਚ ਅਤੇ ਕੇਂਦਰੀ ਪੱਧਰ ਉਪਰ ਸੰਸਦ ਵਿਚ ਪਾਸ ਕਰਦੀਆਂ ਹਨ।ਸੋ ਸਬੰਧਤ ਸਰਕਾਰਾਂ ਵਲੋਂ ਆਪਣੀ ਸੋਚ ਅਨੁਸਾਰੀ ਉਮਰ ਕੈਦੀਆਂ ਨੂੰ ਅਗੇਤੀ ਰਿਹਾਈ ਦਿਵਾਉਂਣ ਲਈ ਆਪਣੇ ਬਣਾਏ ਹੀ ਨਿਯਮਾਂ ਦੀ ਥਾਂ ਵਿਸ਼ੇਸ਼ ਨਿਯਮ ਘੜ੍ਹ ਲਏ ਜਾਂਦੇ ਹਨ ਅਤੇ ਭਾਰਤ ਭਰ ਵਿਚ ਅਤੇ ਲਗਭਗ ਹਰੇਕ ਪ੍ਰਾਂਤ ਵਿਚ ਉਮਰ ਕੈਦੀਆਂ ਦੀਆਂ ਅਗੇਤੀ ਰਿਹਾਈਆਂ ੩-੪-੫ ਸਾਲ ਦੀ ਕੈਦ ਤੋਂ ਬਾਅਦ ਵੀ ਹੋਣ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇੱਥੋਂ ਤੱਕ ਕਿ ਚੱਲਦੇ ਕੇਸਾਂ ਨੂੰ ਸਿਆਸੀ ਫੈਸਲਾ ਲੈ ਕੇ ਖਤਮ ਕੀਤਾ ਜਾਂਦਾ ਹੈ।
     ਸੋ ਅੰਤ ਵਿਚ ਕਹਿਣਾ ਬਿਲਕੁਲ ਠੀਕ ਹੈ ਕਿ ਭਾਰਤ ਜਾਂ ਪੰਜਾਬ ਵਿਚ ਉਮਰ ਕੈਦੀਆਂ ਦੀ ਕੈਦ ਸਾਰੀ ਉਮਰ ਦੀ ਕੈਦ ਨਹੀਂ ਹੁੰਦੀ ਸਗੋਂ ਸਰਕਾਰਾਂ ਆਪਣੇ ਤੌਰ 'ਤੇ ਫੈਸਲਾ ਲੈ ਕੇ ਕੈਦੀਆਂ ਦੀਆਂ ਰਿਹਾਈਆਂ ਕਰ ਸਕਦੀਆਂ ਹਨ, ਹਾਂ ਇਹ ਸਵਾਲ ਵੱਖਰਾ ਹੈ ਕਿ ਸਰਕਾਰਾਂ ਜਾਂ ਉਹਨਾਂ ਨੂੰ ਚਲਾ ਰਹੀਆਂ ਸਿਆਸੀ ਧਿਰਾਂ ਕਿਸੇ ਉਮਰ ਕੈਦੀ ਜਾਂ ਇਕ ਖਾਸ ਸੋਚ ਨਾਲ ਜੁੜੇ ਉਮਰ ਕੈਦੀਆਂ ਦੀ ਰਿਹਾਈ ਲਈ ਇੱਛਾ ਸ਼ਕਤੀ ਰੱਖਦੀਆਂ ਹਨ ਜਾਂ ਨਹੀਂ ?

-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ

ਸ਼ਹੀਦ ਬੀਬੀ ਅਮਨਦੀਪ ਕੌਰ ਜੀ (ਸ਼ਹੀਦੀ 21ਜਨਵਰੀ 1992)


ਸ਼ਹੀਦ ਬੀਬੀ ਅਮਨਦੀਪ ਕੌਰ ਜੀ
(ਸ਼ਹੀਦੀ 21ਜਨਵਰੀ 1992) ਸ਼ਹੀਦ ਭਾਈ ਹਰਪਿੰਦਰ ਸਿੰਘ ਜੀ ਗੋਲਡੀ ਦੇ ਵੱਡੇ ਭੈਣ ਜੀ

ਐ ਮੇਰੀ ਕੌਮ ਦੇ ਬੇ ਗੈਰਤ ਅਖੌਤੀ ਪੰਥ ਦਰਦੀਓ ਕੁਝ ਤਾਂ ਕੌਮ ਬਾਰੇ ਸੋਚੋ ,
ਮੇਰੇ ਵੀਰੋ ਜਾਗੋ ਓਠੋ ਫੜ ਲਵੋ ਸ਼ਮਸ਼ੀਰਾਂ,
ਬੇ ਪੱਤ ਹੋਈਆਂ ਭੈਣਾ ਦੀਆਂ ਚੀਖਾਂ ਪਈਆਂ ਹਨ ਵੰਗਾਰਦਿਆਂ,
ਤੁਸੀਂ ਰੁੜ ਚਲੇ ਨਸ਼ੇ ਵਿਚ, ਮੁਕ ਚਲੇ ਹੋ ਆਪੋ ਵਿਚ,
ਮੁੜ ਆਵੋ ਘਰੀ ਪਰਤ ਆਵੋ, ਬਾਬਾ ਜਰਨੈਲ ਸਿੰਘ ਦੀ ਵੰਗਾਰ ਸੁਨੋ

     ਬੀਬੀ ਅਮਨਦੀਪ ਕੌਰ ਭਾਈ ਹਰਪਿੰਦਰ ਸਿੰਘ ਉਰਫ ''ਗੋਲਡੀ'' ਉਰਫ ''ਪੰਮਾ'' ਦੀ ਭੈਣ ਸਨ | ਬੀਬੀ ਅਮਨਦੀਪ ਕੌਰ ਜੀ ਤੇ ਪੁਲਿਸ ਨੇ ਅਨ੍ਹਾ ਤਸੱਦਦ ਅਤਿਆਚਾਰ, ਅਤੇ ਬਲਾਤਕਾਰ ਕਰਨ ਤੋਂ ਬਾਦ ਪੰਜਾਬ ਪੁਲਿਸ ਨੇ ਮਾਰ ਦਿਤਾ ਜੋ ਓਸ ਵੇਲੇ 20 ਸਾਲ ਦੀ ਉਮਰ ਦੇ ਸੀ ਸ਼ਹੀਦੀ ਤੋਂ ਪਹਿਲਾਂ ਬੀਬੀ ਅਮਨਦੀਪ ਕੌਰ ਜੀ ਨੇ ਮਾਨਵ ਅਧਿਕਾਰ ਸੰਗਠਨਾਂ ਨੂੰ ਆਪਣੀ ਆਪ ਬੀਤੀ ਜੋ ਦਸੀ ਆਪ ਜੀ ਨੂੰ ਸਾਂਝੀ ਕਰ ਰਿਹੇ ਹਾਂ |
     ਜਿਲਾ ਲੁਧਿਆਣਾ ਦੇ ਪਿੰਡ ਜਸੋਵਾਲ ਦੇ ਸੁਰਜੀਤ ਸਿੰਘ ਦੇ ਘਰ ਪੈਦਾ ਹੋਏ ਜਸਵਿੰਦਰ ਸਿੰਘ ਜੋ ਬ੍ਰਿਟੇਨ ਦੇ ਮਿਸਿਸੰਗਾ ਕਨੈਡਾ ਵਿਚ ਰਹਿੰਦੇ ਸਨ | 24 ਅਕਤੂਬਰ ਓਹਨਾਂ ਆਪਣੀ ਬੇਟੀ ਦਾ ਵਿਆਹ ਰਖਿਆ ਸੀ ਅਤੇ 12 ਅਕਤੂਬਰ 1991 ਨੂੰ ਓਹ ਹਿੰਦੁਸਤਾਨ ਆ ਗਏ ਸੀ |
     ਬੀਬੀ ਅਮਨਦੀਪ ਕੌਰ ਅਨੁਸਾਰ ਅਸੀਂ ਸਾਰੇ ਮੇਰੇ ਪਿਤਾ ਜੀ ਦੇ ਨਾਲ ਸਰਦਾਰ ਜਸਵੰਤ ਸਿੰਘ ,ਪਿੰਡ ਦੇ ਸਰਪੰਚ ਭਾਗ ਸਿੰਘ ਅਤੇ ਪੰਚਾਇਤ ਦੇ ਹੋਰ ਜਣੇ ਵਿਆਹ ਦੀ ਰ੍ਜਿਟ੍ਰੇਸ੍ਹਨ ਵਾਸਤੇ ਰਾਮਪੁਰਾ ਫੁਲ ਦਫਤਰ ਆਏ ਸੀ ਹਾਲੀ ਅਦਾਲਤ ਚੋਂ ਬਾਹਰ ਨਿਕਲੇ ਹੀ ਸੀ ਕੀ ਰਾਮਪੁਰਾ ਫੁਲ ਦੇ ਐਸ ਐਚ ਓ ਨੇ ਸਾਨੂ ਤਿਨਾਂ ਨੂੰ ਚੂਕ ਲਇਆ | ਮੈਨੂ, ਮੇਰੇ ਪਤੀ, ਅਤੇ ਮੇਰੇ ਪਿਤਾ ਜੀ ਨੂੰ ਐਸ ਐਸ ਪੀ ਕਾਹਲੋਂ ਸਪਾ ਮੋਹਕਮ ਸਿੰਘ , ਡੀ ਐਸ ਪੀ ਔਲਖ ਸਿੰਘ ਅਤੇ ਐਸ ਪੀ ਮੋਜੂਦ ਸਨ ਦੇ ਸਾਮਨੇ ਫੁਲ ਪੁਲਿਸ ਥਾਣੇ ਲੇਆਇਆ ਗਇਆ |
     ਐਸ ਐਸ ਪੀ ਨੇ ਫੋਰਨ ਹੀ ਮੈਨੂ ਵੇਖ ਕੇ ਦੋ ਸਿਫਿਆਂ ਨੂੰ ਮੈਨੂ ਨੰਗਾ ਕਰਨ ਦੇ ਆਦੇਸ਼ ਦੇ ਦਿਤੇ | ਐਸ ਐਸ ਪੀ ਨੇ ਇਕ ਫੋਟੋ ਹਥ ਫੜੀ ਸੀ ਜੋ ਓਸਦੇ ਬੇਟੇ ਦੀ ਸੀ ਅਤੇ ਕਹਿ ਰਿਹਾ ਸੀ ਕੀ ਤੇਰੇ ਭਾਈ ਨੇ ਮੇਰੇ ਪੁਤਰ ਦੀ ਹਤਿਆ ਕੀਤੀ ਹੈ ਤਾਂ ਹੁਣ ਓਹ ਰੂਪੋਸ਼ ਹੋਇਆ ਫਿਰਦਾ ਹੈ ਅਤੇ ਨਾਲੇ ਮੇਰੇ ਪਿਤਾ ਅਤੇ ਪਤੀ ਨੂੰ ਗਾਲਾਂ ਕ੍ਡਨੀ ਸ਼ੁਰੂ ਕਰ ਦਿਤੀਆਂ ਇਕ ਚਮੜੇ ਦੀ ਬੇਲਟ ਨਾਲ ਮਾਰਨਾ ਸ਼ੁਰੂ ਕਰ ਦਿਤਾ |
     ਏਸ ਕਰੂਰ ਕੁਟਾਪੇ ਤੋਂ ਬਾਦ ਸਾਡੀ ਆਖਾਂ ਤੇ ਪਟੀ ਬਣ ਦਿਤੀਆਂ ਮੇਰੇ ਵਿਆਹ ਦੇ ਗਹਿਣੇ ਦੋ ਅੰਗੂਠੀਆਂ, ਕੰਨ ਦੇ ਛਲੇ, ਇਕ ਚੇਨ, ਓਸ ਨੇ ਉਤਾਰ ਲੈ, ਮੇਰੇ ਪਤੀ ਤੋਂ 500 ਡਾਲਰ, ਅਤੇ ਅੰਗੂਠੀ, ਬ੍ਰੇਸਲੇਟ, ਖੋਹ ਲਇਆ ਮੇਰੇ ਪਿਤਾ ਤੋਂ 2500 ਵੀ ਲੁਟ ਲਾਏ |ਫੇਰ ਸਾਨੂੰ ਇਕ ਵੈਂਨ ਚ ਪਾ ਕੇ ਸਾਡੇ ਘਰ ਜੋ ਹਾਲੀ ਨਾਵਾ ਹੀ ਬਣਾਈਆ ਸੀ ਲੈ ਗਏ ਅਤੇ ਓਸਨੂੰ ਅੱਗ ਲਾ ਦਿਤੀ ਵਾਪਸ ਥਾਣੇ ਲੈ ਆਏ | ਐਸ ਐਸ ਪੀ ਨੇ ਆਪਣੇ ਸਿਪਾਹੀਆਂ ਨੂੰ ਆਦੇਸ਼ ਕੀਤੇ ਕੀ ਮੇਰੀ ਛੋਟੀ ਭੇਣ ਅਤੇ ਮਾਂ ਨੂੰ ਥਾਣੇ ਲੈ ਆਉਣ ਵਾਪਸ ਪੁਲਿਸ ਥਾਣੇ ਲਿਆ ਕੇ ਮੇਰੇ ਪਿਤਾ ਅਤੇ ਪਤੀ ਨੂੰ ਲਕ ਆਪ ਵਿਚ ਪਾ ਦਿਤਾ ਅਤੇ ਮੈਨੂ ਮੇਰੇ ਨਾਲ ਦੁਰਾ ਚਾਰ ਕਰਨ ਵਾਸਤੇ ਬਾਹਰ ਹੀ ਰਖਿਆ ਅਤੇ ਮੇਰਾ ਬਲਾਤਕਾਰ ਕਰਦੇ ਰਹੇ |
     ਅਗਲੀ ਸਵੇਰ ਨੂੰ ਸਾਨੂ ਤਿਨਾ ਨੂੰ ਸਰਦੂਲ ਗੜ ਲੈ ਗਏ 27 ਅਕਤੂਬਰ ਨੂੰ ਮੇਰੀ ਮਾਂ ਨੂੰ ਮਿਲਣ ਵਾਸਤੇ ਲਿਆਏ ਮੈਂ ਆਪਣੀ ਮਾਂ ਨੂੰ ਹਡ ਬੀਤੀ ਦਸੀ ਕਿਵੇ ਬਲਾਤਕਾਰ ਕਰਦੇ ਰਹੇ ਅਤਿਆਚਾਰ ਦੀ ਕੋਈ ਸੀਮਾ ਨਾ ਛਡੀ ਓਸ ਹਿੰਦੋਸ੍ਤਾਨ ਦੇ ਕੁਤਿਆਂ ਨੇ | ਸਾਨੂ ਰਾਮਪੁਰਾ ਪੁਲਿਸ ਥਾਣੇ ਅਤੇ ਬਠਿੰਡਾ ਦੇ ਸੀ ਆਈ ਏ ਦੇ ਹੇਡ ਕਵਾਟਰ ਹੀ ਰਖਿਆ ਅਤੇ ਸਾਡੀ ਗੈਰ ਹਾਜਰੀ ਚ ਸਾਡੇ ਘਰ ਦੀ ਤੋੜ ਫੋੜ ਕਰਦੇ ਰਹੇ ਸਾਰਾ ਸਮਾਨ ਚੁਕ ਲਿਆ ਪਿੰਡ ਵਾਲਿਆਂ ਨੂੰ ਨੇੜੇ ਨੀ ਟੂਕਣ ਦਿੱਤਾ ਗਇਆ | ਮੈਂ ਮੇਰੀ ਮਾਂ ਅਤੇ ਮੇਰੇ ਪਿਤਾ ਨੂੰ 12 ਦਿਨ ਸਰਦੂਲ ਗੜ ਪੁਲਿਸ ਥਾਣੇ ਰਖਿਆ ਗਇਆ ਪਰ ਮੇਰੇ ਪਤੀ ਨੂੰ 29 ਅਕਤੂਬਰ ਪੁਲਿਸ ਰਾਮਪੁਰ ਫੁਲ ਥਾਣੇ ਲੈ ਗਈ ਸੀ ਓਥੇ ਐਸ ਐਸ ਪੀ ਨੇ ਕਿਹਾ ਕੀ ਸ਼ਾਦੀ ਨੂ ਭੁਲ ਜਾ ਅਤੇ ਭਾਰਤ ਛਡਣ ਦੇ ਆਦੇਸ਼ ਦਿਤੇ ਅਤੇ ਅਗਲੇ ਦਿਨ 30 ਅਕਤੂਬਰ ਨੂੰ ਮੇਰੇ ਪਤੀ ਦੇ ਰਿਹਾਈ ਦੇ ਆਰਡਰ ਦੇ ਦਿਤੇ |
     ਓਧਰ ਜਦ ਪਿੰਡ ਵਾਲਿਆਂ ਨੂੰ ਸਾਡੇ ਸਰਦੂਲ ਗੜ ਹੋਣ ਦਾ ਪਤਾ ਲਗਿਆ ਤਾਂ ਓਹ ਸਾਡੇ ਛਡਾਣ ਵਸਤੇ ਆਏ ਪਰ ਸਾਨੂ ਬੋਹਾ ਪੁਲਿਸ ਥਾਣੇ ਛੁਪਾ ਦਿਤਾ ਗਇਆ ਜਿਥੇ ਸਾਨੂ ਨਾਹਉਣ ਧੋਣ ਵਾਸਤੇ ਪਾਣੀ ਤਕ ਨਾ ਦਿਤਾ ਗਇਆ |ਅਠ ਦਿਨਾ ਬਾਦ ਸਾਨੂੰ ਬੋਹਾ ਥਾਣੇ ਤੋਂ ਬਠਿੰਡਾ ਸੀ ਆਈ ਏ ਹੇਡ ਕਵਾਟਰ ਮੈਂ ਤੇ ਮੇਰੀ ਮਾਂ ਤਿਨ ਹਫਤੇ ਹਿਰਾਸਤ ਵਿਚ ਰਖਿਆ ਗਇਆ ਮੇਰੇ ਪਿਤਾ ਨੂੰ ਸੀ ਆਈ ਏ ਬਠਿੰਡਾ ਹੀ ਰਖਿਆ ਗਇਆ ਸੀ |
     30 ਨੰਵਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਇਆ ਅਤੇ ਫੇਰ ਹਿਰਾਸਤ ਵਿਚ ਕਰ ਲਿਆ | ਅਸੀਂ ਹਿਰਾਸਤ ਚ ਸੀ ਮੇਰੇ ਪਿਤਾ ਦੇ ਦੋਸਤ ਜਸਵਿੰਦਰ ਸਿੰਘ ਦੇ ਕੁਝ ਉਪਰਾਲਿਆ ਸਦਕਾ ਕੇ ਪੀ ਐਸ ਗਿਲ ਤਕ ਪਹੁੰਚ ਕੀਤੀ ਪਰ ਓਹ ਕੁਝ ਸੁਣਨ ਕਰਨ ਨੂੰ ਤਿਆਰ ਨਹੀ ਸੀ ਇਲ੍ਜ਼ਾਮ ਸੀ ਕੀ ਅਤਵਾਦੀਆਂ ਨੇ 6 ਵਿਪਾਰੀਆਂ ਦਾ ਅਪਹਰਣ ਕੀਤਾ ਹੈ ਅਤੇ ਸਾਨੂੰ ਹਰਪਿੰਦਰ ਸਿੰਘ ਗੋਲਡੀ ਤੇ ਸ਼ਕ ਹੈ | ਓਸ ਵੇਲੇ 10 +1 ਦੀ ਪੜਾਈ ਕਰ ਰਹੀ ਸੀ ਜਿਸ ਵੇਲੇ ਪੁਲਿਸ ਅਤਿਆਚਾਰ ਤੋਂ ਤੰਗ ਹੋ ਚੁਕੇ ਮੇਰਾ ਭਾਈ ਪੰਮਾ ਰੂਪੋਸ਼ ਹੋ ਗਏ ਸਨ |
     ਓਸੇ ਦੇ ਤਹਿਤ ਪੁਲਿਸ ਸਾਡੇ ਨਾਲ ਏਹਿ ਵਰਤਾਰਾ ਕਰ ਰਹੀ ਸੀ , ਐਸ ਐਸ ਪੀ ਕਾਹਲੋਂ ਮੇਰੇ ਨਾਲ ਬਦਲਾ ਲੈ ਰਿਹਾ ਸੀ ਮੇਰੇ ਨਾਲ ਅਨਾਹ ਤਸੱਦਦ, ਬਲਾਤਕਾਰ ਏਹਿ ਬਹੁਤ ਦਿਨਾ ਤਕ ਹੁੰਦਾ ਰਿਹਾ | ਮੈਨੂ ਕਿਹਾ ਗਇਆ ਕੀ ਤੇਰਾ ਪਤੀ ਤੇਨੁ ਹੁਣ ਰਖਣਾ ਨੀ ਚਾਹੁੰਦਾ ਓਸਨੇ ਤੇਨੁ ਛਡ ਦਿਤਾ ਹੈ ਓਹ ਰਖਣੇ ਦਾ ਇੱਚੁਕ ਨਹੀ ਹੈ |
     21 ਦਿਨ ਦੀ ਗੈਰਕਾਨੂੰਨੀ ਹਿਰਾਸਤ ਤੋਂ ਬਾਅਦ ਅਮਨਦੀਪ ਕੌਰ ਤੇ ਉਸਦੀ ਮਾਤਾ ਨੂੰ ਰਿਹਾ ਕੀਤਾ ਗਿਆ। ਪਿਤਾ ਉਪਰ 30 ਨਵੰਬਰ 1991 ਨੂੰ ਝੂਠਾ ਕੇਸ ਦਰਜ਼ ਕਰ ਦਿੱਤਾ ਗਿਆ। 21 ਜਨਵਰੀ 1992 ਤੱਕ ਅਮਨਦੀਪ ਕੌਰ ਨੇ ਲੁੱਕ ਛਿਪ ਕੇ ਗੁਜਾਰਾ ਕੀਤਾ। ਪੁਲਿਸ ਵੱਲੋਂ ਉਸਨੂੰ ਘਰ ਆ ਕੇ ਰਹਿਣ ਲਈ ਕਿਹਾ ਤੇ ਲੁਟੀ ਪੁਟੀ ਜਾਇਦਾਦ ਵਾਪਿਸ ਕਰਨ ਦਾ ਯਕੀਨ ਦਵਾਇਆ ਗਿਆ। ਅਮਨਦੀਪ ਕੌਰ ਘਰ ਵਾਪਸ ਆ ਗਈ। ਉਸੇ ਸ਼ਾਮ 7:30 ਵਜ਼ੇ ਜਦੋਂ ਅਮਨਦੀਪ ਕੌਰ ਦੀ ਮਾਤਾ ਬਾਹਰ ਗਈ ਸੀ ਤਾਂ ਐਸ. ਐਸ. ਪੀ. ਦੇ ਦੋ ਗੰਨਮੈਨਾਂ ਜਿੰਨ੍ਹਾਂ ਮੂੰਹ ਢੱਕੇ ਸਨ ਉਸ ਨੂੰ 21 ਜਨਵਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ 25 ਜੂਨ 1992 ਨੂੰ ਹਰਪਿੰਦਰ ਸਿੰਘ ਗੋਲਡੀ ਵੀ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
     ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੀ ਮਹਾਨ ਸ਼ਹੀਦ ਬੀਬੀ ਅਮਨਦੀਪ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਜੀ |
     KhalsaRaj131699@gmail.com