Monday, October 28, 2013

VERY FUUNY POETRY AGAINST ELECTION


VERY FUUNY POETRY AGAINST ELECTION


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Sardar Chattar Singh Saini ji, dear brothers and sisters:

FOR YOUR INFORMATION
Sardar Chattar Singh Saini and The Sikhs:
Sardar Chattar Singh Saini ji, dear brothers and sisters:


Awatar Singh Sekhon (Machaki) 


Waheguru ji ka Khalsa, 
Waheguru ji ki Fateh! 

I agree with your word 'faisla' or conclusion. The Sikhs Nation alias the "Robbed" Sikh nation PUNJAB of 15th August, 1947, has nothing to do with the freedom of the deceitful Brahmins-Hindus-turbaned Brahmins like Hanera Sinh Badal and likewise, including the lap dog of Sonia Gandhi, Manmohan Sinh. This Manmohan Sinh is one of the 'rapists' of the institution of democracy. He lied at the UN Human Rights Commission, Vienna, Austria, 15-25 August, 1993. He lied on the Genocide of Sikhs in 1984, i.e., Genocide in an 'undeclared' war in the form of a brutal military "Operation Bluestar" of June, 1984 and second on the Genocide of Sikhs from 31st October, 1984 to November, 1984, throughout India rules by the 'Butchers of Humanity, i. e., the Brahmins-Hindus-turbaned Brahmins like Hanera Sinh Badal, Zail Sinh, Surjit Barnala, Gurcharan Tohra (deceased), Harchand Longowal (deceased), etc. As such, the Sikhs of the "Robbed" PUNJAB of 15th August, 1947, have no future without their Sovereignty, Independence and Political power. The Sikhs have not signed/accepted/endorsed the Indian Constitution 1950. Rather, the Indian Constitution has been "rejected" by the Sikhs' elected representatives like Sardar Hukam Singh, Sardar Bhupinder Singh Mann and Sirdar Kapur Singh, ICS, MP, MLA and National Professor of Sikhism in 1948, 26th November, 1949, 26th January, 1950 and more recently on the 6th September, 1966, in its drafts and final forms. This points out that the Sikhs of the "Robbed" PUNJAB of 15th August, 1947, have no political, social, religious, educational rights, including the right of being Sikhs. The Indian administration is out to "swallow" the Sikhs into Hindus and their -ism, despite the fact the Brahmins-Hindus and their -ism are neither a religion nor a culture. Whereas, the Sikhs are the 5th largest religion of the world and culture as well. The Sikhs of the "Robbed" PUNJAB of 15th August, 1947, are in the Chakravyuh or 'vicious cycle of the Brahmins-Hindus-turbaned Brahminis of the alleged Indian democracy. The Sikh leadership of the "Robbed" PUNJAB of 15th August, 1947 (since Tara Sinh Master and there on) is politically impotent or "just worth of "Kutte Khasi Karan de" or to neuter the dogs. The youth between the age of 25 and 40-year have to (i) discard the old "Kutte Khasi Karanwali leadership, (ii) have their own leadership committed for the Sovereignty, Independence and Political power, and (iii) in the meantime, should seek leadership from the Guru Granth Sahib by following the Sikh Traditions. These "Memorandum or Memoranda' are good only to "apprise the world, but they will not bring back your Sovereignty, Independence and Political power of the Sikhs nation, PUNJAB. The Punjab, which had been the "First Sovereign and Secular Nation" of South Asia under Monarch Ranjit Singh, 1799 to 14th March, 1849. And the Sikhs' Struggle for Sovereignty, Independence and Political power has been going on "To Regain their (Sikhs') Sovereignty under the Guidance of Guru Granth Sahib (Guru Manyo Granth, as ordered by Sahib Guru Gobind Singh ji to his Khalsa, means Sovereign) and The Sikh Traditions. Best wishes and warm regards. 

Your brother. -

Awatar Singh Sekhon (Machaki) 

Wednesday, October 23, 2013

27 ਅਕਤੂਬਰ ਨੂੰ ਮਹਾਨ ਸ਼ਹੀਦੀ ਸਮਾਗਮ ਸੈਨਹੋਜੇ ਗੁਰੂ ਘਰ ਵਿਖੇ।

27 ਅਕਤੂਬਰ ਨੂੰ ਮਹਾਨ ਸ਼ਹੀਦੀ ਸਮਾਗਮ ਸੈਨਹੋਜੇ ਗੁਰੂ ਘਰ ਵਿਖੇ।
27 ਅਕਤੂਬਰ ਨੂੰ ਮਹਾਨ ਸ਼ਹੀਦੀ ਸਮਾਗਮ ਸੈਨਹੋਜੇ ਗੁਰੂ ਘਰ ਵਿਖੇ।

ਦੀਵਾਲੀ ਸਿੱਖਾਂ ਦਾ ਤਿਓਹਾਰ ਕਿਉਂ ਨਹੀਂ ਹੈ ?

ਦੀਵਾਲੀ 
ਸਿੱਖਾਂ ਦਾ ਤਿਓਹਾਰ ਕਿਉਂ ਨਹੀਂ ਹੈ ?




ਤਿਉਹਾਰਾਂ ਦੇ ਸਬੰਧ ਵਿੱਚ ਸਿੱਖ ਸਮਾਜ ਵਿੱਚ ਹਾਲੇ ਤਕ "ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ” ਇੱਕ ਕੌਮੀਅਤਾ ਵਾਲੀ ਸੂਝ ਅਤੇ ਸੋਚ ਪੈਦਾ ਨਹੀਂ ਹੋ ਸਕੀ ਹੈ। ਸਿੱਖ ਕੌਮੀਅਤਾ ਦੇ ਆਰੰਭ ਨਾਲ ਹੀ ਜੋ ਸਿੱਧਾਂਤ ਅਤੇ ਜੀਵਨ ਜਾਂਚ ਦਾ ਆਚਰਣਕ ਫਲਸਫਾ ਸਾਹਿਬ ਸ੍ਰੀ ਸਤਿਗੁਰੂ ਨਾਨਕ ਜੀ ਨੇ ਪ੍ਰਭੂ ਸੱਤਾ ਸੰਪੰਨ ਬੁਨਿਆਦੀ ਲੋੜ ਮੁਤਾਬਕ ਘੜਿਆ ਅਤੇ ਨਿਰਧਾਰਿਤ ਕੀਤਾ ਹੈ ਉਸ "ਸਿੱਖ ਕਿਰਦਾਰੀ” ਵਿੱਚ ਖੁਸ਼ੀ ਅਤੇ ਗਮੀ, ਪ੍ਰਾਪਤੀਆਂ ਅਤੇ ਹਾਰਾਂ ਅਕਾਲ ਸਿਖਿਆ "ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥”57 ਪਰਥਾਏ ਨਿਸ਼ਚਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਤਿਉਹਾਰ ਨਹੀਂ, ਥਿੱਤ ਨਹੀਂ, ਕਿਸੇ ਮਹੀਨੇ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਹੈ ਅਤੇ ਕਿਸੇ ਵਾਰ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਗਈ ਹੈ। ਇਸ ਬੁਨਿਆਦੀ ਸਿੱਧਾਂਤ ਦੇ ਨਿਰਧਾਰਨ ਕਰਕੇ ਹੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਅਨੁਸ਼ਾਸਨੀ ਪ੍ਰਬੰਧਕੀ ਨਿਜ਼ਾਮ ਕੌਮ ਦੇ ਨਾਗਰਿਕਾਂ ਲਈ ਘੜਿਆ ਗਿਆ ਹੈ । ਰਹਿਤ ਮਰਿਆਦਾ ਦੇ ਹੈਡਿੰਗ ‘ਗੁਰਦੁਆਰੇ’ ਦੇ ਵਿੱਚ ਲਿਖਤ ਕਰਕੇ ਆਦੇਸ਼ ਦਿੱਤਾ ਗਿਆ ਹੈ ਕਿ "(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।”  
ਸਿੱਖ ਆਮ ਕਰਕੇ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਪਿਛੋਕੜ ਦੀਆਂ ਸਾਕੀਆਂ ਇਸ ਪਰਥਾਏ ਜਨਮ ਤੋਂ ਹੀ ਸੁਣਦੇ ਚਲੇ ਆ ਰਹੇ ਹਨ। ਜਿਸ ਅਨੁਸਾਰ ਕਿਸੇ ਵੀ ਮੌਕਿਆਂ, ਇਕੱਤਰਤਾਵਾਂ, ਇਕੱਠਾ, ਜੋੜ ਮੇਲਿਆਂ, ਧਾਰਮਿਕ ਪਾਖੰਡ ਰੂਪੀ ਮੇਲਿਆਂ ਜਿਵੇਂ ਕੁੰਭ, ਸਰਾਧ, ਦਿਵਾਲੀ, ਬਨਾਰਸ, ਹਰਦੁਆਰ, ਕੁਰਛੇਤਰ, ਪੁਰੀ ਆਦਿ ਦੇ ਧਾਰਮਿਕ ਇਕੱਠਾ ਨੂੰ ਪਾਖੰਡ ਸਾਬਤ ਕਰਨ ਲਈ ਤੇ ਮਨੁੱਖ ਨੂੰ ਇਨ੍ਹਾਂ ਪਾਖੰਡਾਂ ਨੂੰ ਛੱਡਣ ਲਈ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ। ਜਿੱਥੇ ਵੀ ਇਹ ਤਿਉਹਾਰ ਮਨਾਏ ਜਾਂਦੇ ਹਨ ਉੱਥੇ ਤਿਉਹਾਰ ਮਨਾਉਣ ਵਾਲੇ ਲੋਕਾਂ ਵਿੱਚ ‘ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਉਸ ਮੌਕੇ ਨੂੰ ਵਰਤਣ ਦੀ ਜਾਇਜ਼ ਪ੍ਰਣਾਲੀ ਦਾ ਆਗਾਜ਼ ਖੁਦ ਗੁਰੂ ਸਾਹਿਬਾਨਾਂ ਨੇ ਕੀਤਾ ਹੈ। ਪਰ ਉਸ ਤਿਉਹਾਰ ਜਾਂ ਕਰਮਕਾਂਡ ਜਾਂ ਦਿਨ ਵਿਹਾਰ ਨੂੰ ਖੁਦ ਹੀ ਆਪਣਾ ਜਾਣ ਕੇ ਮਨਾਏ ਜਾਣਾਂ "ਗੁਰੂ ਸਾਹਿਬਾਨਾਂ ਨੇ ਖੁਦ ਹੀ ਸਿੱਖਾਂ ਲਈ ਵਰਜਿਤ” ਵੀ ਕੀਤਾ ਹੈ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ।
ਸਮੇਂ ਨੇ ਵੀ ਖ਼ਾਲਸੇ ਨੂੰ ਅਜਿਹਾ ਮਜਬੂਰ ਕੀਤਾ ਕਿ ਜਦੋਂ ਪੁਰਾਤਨ ਸਮਿਆਂ ਵਿੱਚ ਆਪਣੇ ਸਿਰਾਂ ਦੇ ਮੁੱਲ ਪਵਾਏ ਜਾਣ ਤੋਂ ਬਾਅਦ ਅਤੇ ਜਿਉਂਦਾ ਜਾਂ ਮੁਰਦਾ ਸਿੱਖ ਨੂੰ ਸਰਕਾਰ ਪਾਸ ਲੈ ਕੇ ਜਾਏ ਜਾਣ ਤੇ ਮਿਲਦੇ 80-80 ਸੋਨੇ ਦੀਆਂ ਮੋਹਰਾਂ ਦੇ ਇਨਾਮਾਂ ਦੀ ਵਿਵਸਥਾ ਵਿੱਚ ਜੰਗਲਾ ਵਿੱਚ ਵਿਚਰ ਰਹੇ ਖ਼ਾਲਸੇ ਦੇ ਸਾਹਮਣੇ ਇਹੋ ਇਕੋ ਇੱਕ ਰਾਹ ਸੀ ਕਿ ਉਹ ਹੋਰ ਮਤਾਂ ਵਲੋਂ ਹੋ ਰਹੇ ਇਕੱਠਾਂ, ਮੇਲਿਆਂ, ਤਿਉਹਾਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਸੰਗਠਿਤ ਕਰਨ ਲਈ ਕਰਦਾ ਰਹੇ। ਖ਼ਾਲਸਾ ਪੰਥ ਵਲੋਂ ਇਤਿਹਾਸਕ ਵਿਰਸੇ ਵਿੱਚ ਇੰਝ ਦੀ ਸਿਆਣਪ ਦਾ ਵਰਤਾਰਾ ਕੀਤਾ ਜਾਂਦਾ ਰਿਹਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਤਿਉਹਾਰ ਸਿੱਖਾਂ ਦੇ ਸਾਂਝੇ ਤਿਉਹਾਰ ਹੋ ਗਏ ਹਨ।
ਇਸੇ ਲਈ ਸਿੱਖ ਰਹਿਤ ਮਰਿਆਦਾ ਵਿੱਚ "ਗੁਰਮਤਿ” ਦੀ ਰਹਿਣੀ ਵਿੱਚ ਇਹ ਆਦੇਸ਼ ਹੈ ਕਿ :
"ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਹ ਹੈ :-
(ੳ) ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
(ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। 
(ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
(ਸ) ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ - ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਸਿਵਾ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫ਼ੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। 
(ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। 
ਇਸ ਤੋਂ ਬਾਅਦ ਰਹਿਤ ਮਰਿਆਦਾ ਵਿੱਚ ਹੀ ਅੰਮ੍ਰਿਤ ਸੰਸਕਾਰ ਤੋਂ ਬਾਅਦ ਦੀ ਸਿਖਿਆ ਦੇ ਭਾਗ (ਕ) ਵਿੱਚ ਆਦੇਸ਼ ਹੈ "ਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾਭਗਤੀ ਤੇ ਉਪਾਸ਼ਨਾ ਦੱਸੀ ਹੈ।” ਇਸ ਤੋਂ ਅੱਗੇ (ਟ) ਵਿੱਚ ਰਹਿਤ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ "ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਆਗ ਕਰ ਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਤਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ।” 
ਸਿੱਖਾਂ ਲਈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਦਿਵਾਲੀ ਵਿੱਚ ਕੀਤੇ ਜਾਂਦੇ ਕਰਮ ਕਾਂਡ ਉਪਰੋਕਤ ਰੇਖਾਂਕਤ ਕੀਤੇ ਗਏ ਵਿਵਰਜਤ ਕੰਮਾਂ ਵਿੱਚ ਹੀ ਸਿੱਧੇ ਤੋਰ ਤੇ ਆਉਂਦੇ ਹਨ। ਦਿਵਾਲੀ "ਗੁਰਮਤਿ” ਅਨੁਸਾਰ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ, ਨਿਯਮਾਂ, ਮਰਿਆਦਾਵਾਂ, ਹੁਕਮਾਂ ਅਤੇ ਆਦੇਸ਼ਾਂ ਰਾਹੀਂ ਇਹ ਸਾਰੇ ਵਿਵਰਜਿਤ ਕੰਮ ਹੀ ਸਿੱਖ ਤੋਂ ਕਰਾਉਂਦੀ ਹੈ। ਇੰਝ ਸਿੱਖ ਨੂੰ ਆਪਣੇ ‘ਗੁਰੂ ਸਾਹਿਬਾਨਾਂ ਤੋਂ ਬਾਗੀ’ ਬਣਾ ਕੇ ਹਕੀਕਤ ਵਿੱਚ ਲਿਆ ਖੜਾ ਕਰਦੀ ਹੈ। ਇਸ ਲਈ ਇਹ ਤਿਉਹਾਰ ਕਿਸੇ ਵੀ ਪੱਖ ਤੋਂ ਜਾਂ ਕਿਸੇ ਵੀ ਦਲੀਲ ਰਾਹੀਂ ਜਾਂ ਕਿਸੇ ਵੀ ਰੀਤ ਰਾਹੀਂ ਜਾਂ ਕਿਸੇ ਵੀ ਇਤਿਹਾਸਕਤਾ ਦੀ ਲੋੜ ਰਾਹੀਂ ਜਾਂ ਕਿਸੇ ਵੀ ਸਿਧਾਂਤਕ ਪੁਸ਼ਟੀ ਦੀ ਤਰਕਵਾਦਿਤਾ ਰਾਹੀਂ ਜਾਂ ਸਮਾਜ ਦੀ ਕਿਸੇ ਵੀ ਘਟਨਾ ਰਾਹੀਂ ਸਿੱਖੀ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ ਹੈ। ਸਗੋਂ ਇਹ ਦਿਵਾਲੀ ਤਾਂ ਸਿੱਖੀ ਦੇ ਅਸੂਲਾਂ ਦਾ ਸਿੱਧਾ ਤੇ ਕਰਾਰਾ ਖੰਡਣ ਕਰ ਸਿੱਖ ਨੂੰ ਹੀ ਸਿੱਖੀ ਦੇ ਖ਼ਿਲਾਫ਼ ਵਰਤ ਕੇ ਖੜਾ ਕਰ ਜਾਂਦੀ ਹੈ। 
ਇਸ ਦਿਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਤਿਉਹਾਰ "ਓਜਾਰਾਂ ਦੀ ਪੂਜਾ” ਨੂੰ ਵੀ ਹੁਣ ਤਾਂ ਧਾਰਮਿਕਤਾ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ। ਆਮ ਤੌਰ ਤੇ ਸਮੁੱਚੀ ਸਿੱਖ ਕੌਮ ਨੂੰ ਅਤੇ ਖ਼ਾਸ ਤੌਰ ਤੇ ਵਿਸ਼ਵਕਰਮਾ ਤਿਉਹਾਰ ਤੇ ਵਿਸ਼ਵਾਸ ਰੱਖਣ ਵਾਲੇ ਸਿੱਖਾਂ ਨੂੰ "ਗੁਰਮਤਿ” ਅਨੁਰੂਪ ਵਿਚਰਨ ਅਤੇ ਵਿਚਾਰਨ ਦੀ ਸਖ਼ਤ ਲੋੜ ਹੈ। ਇਹ ਦੋਵੇਂ ਹੀ ਤਿਉਹਾਰ "ਗੁਰਮਤਿ ਤੋਂ ਵਿਛੋੜਨ” ਵਾਲੀ "ਬੇਦਾਵਾ ਲਿਖਣ ਦੀ ਕੁਰਹਿਤੀ ਜੀਵਨ ਪੱਧਤੀ” ਦੀ ਬੁੱਤ ਪ੍ਰਸਤੀ ਨਾਲ ਸਬੰਧਿਤ ਹਨ। ਓਜਾਰਾਂ ਦਾ ਦੇਵਤਾ ਇੱਕ ਅਕਾਲ ਪੁਰਖ ਦੀ ਹੋਂਦ ਨੂੰ ਮਿਟਾ ਕੇ ਸ੍ਰਿਸਟੀ ਦਾ ਕਰਤਾ ਆਪ ਬਣ ਬੈਠਦਾ ਹੈ ਤਾਂ ਫਿਰ ਗੁਰੂ ਨਾਨਕ ਦਾ ਹੇਠਲਾ ਸਿੱਧਾਂਤ ਅਜਿਹਾ ਕਰਨ ਵਾਲੇ ਸਿੱਖਾਂ ਵਲੋਂ ਆਪ ਹੀ ਸਰੇ ਆਮ ਕਤਲ ਕਰ ਦਿੱਤਾ ਜਾਂਦਾ ਹੈ :-
"ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥
ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥5॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੁੋਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥
ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥
ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥13॥”1035-6
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਜਾਂ ਦੇਵੀ ਦੇਵਤਿਆਂ ਨੂੰ; ਮਨੁੱਖ ਨੂੰ ਚਾਹੇ ਫਿਰ ਉਹ ਸਿੱਖ ਹੀ ਕਿਉਂ ਨਾ ਹੋਣ ਚੋਣ ਇੱਕ ਦੀ ਹੀ ਕਰਨੀ ਪੈਣੀ ਹੈ। ਸਿੱਖ ਲਈ ਤਾਂ ਫਿਰ ਇਹ ਬੱਜਰ ਕੁਰਹਿਤ ਤੁਲ ਅਪਰਾਧ ਹੈ ਕਿਉਂਕਿ ਸਿੱਖ ਦਾ ਗੁਰੂ ਤਾਂ ਸਪਸ਼ਟ ਕਹਿ ਰਿਹਾ ਹੈ-
"ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥”509
ਵਿਹਾਰਕ ਪੱਧਰ ਤੇ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਨੁੱਖ ਨੂੰ ਸਿੱਖ ਬਣਾ ਕੇ ਇਸ ਧਰਤੀ ਤੇ ਕਰਮਕਾਂਡਾ, ਪਾਖੰਡਾਂ, ਬੁੱਤ ਪ੍ਰਸਤੀ, ਜਾਤਾਂ, ਬਿਰਾਦਰੀਆਂ, ਗੌਤਾਂ ਆਦਿ ਤੋਂ ਸੁਤੰਤਰ ਕਰਕੇ ਇੱਕ ਨਰੋਏ ਸਮਾਜ ਦੀ ਸਿਰਜਨਾ ਕੀਤੀ ਸੀ ਉਹੀ ਸਿੱਖ ਸਮਾਜ ਬੜੀ ਹੀ ਤੀਬਰਤਾ ਨਾਲ ਫਿਰ ਮੁੜ ਪੁੱਠੇ ਗੇੜ ਵਿੱਚ ਪੈ ਚੁਕਾ ਹੈ। ਦੇਹਿ ਧਾਰੀ ਸੰਤ, ਸਾਧ, ਡੇਰਾਵਾਦ ਤਾਂ ਇਨ੍ਹਾਂ ਸਿੱਖਾਂ ਨੂੰ ਮੁੜ ਇਸੇ ਵਿੱਚ ਦੁਬਾਰਾ ਫਸਾਉਣ ਲਈ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਝੂਠਾ ਸਾਬਤ ਕਰਨ ਤੇ ਪ੍ਰਤੱਖ ਹਮਲਾਵਰ ਹੋ ਚੁਕਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁੱਤ ਪ੍ਰਸਤੀ ਵਿੱਚ ਬਿਰਾਜਮਾਨ ਕਰਕੇ, ਆਪ ਪੂਜਾਰੀ ਬਣ ਕੇ, ਲੋਕਾਂ ਨੂੰ ਪਾਖੰਡ ਧਰਮ ਦੇ ਗਲੈਮਰੀ ਮਾਇਆ ਜਾਲ ਵਿੱਚ ਫਸਾ ਰਿਹਾ ਹੈ।
ਹਿੰਦੂ ਮਤ ਅਨੁਸਾਰ ਦਿਵਾਲੀ ਪੰਜ ਦਿਨਾ ਦਾ ਪਰਵ ਹੈ ਜੋ ਦਿਵਾਲੀ ਤੋਂ ਸ਼ੁਰੂ ਹੋ ਕੇ ਭਾਈ ਦੂਜ (ਟਿੱਕੇ) ਤੇ ਮੁੱਕਦਾ ਹੈ। ਹਿੰਦੂ ਮਤ ਮੁਤਾਬਕ ਧੰਨ ਤੇਰਸ ਤੋਂ ਇਕ ਦਿਨ ਪਹਿਲਾਂ ਜਾਂ ਉਸੇ ਦਿਨ ‘ਨਰਕ ਚਤੁਰਦਸ਼ੀ’ ਵਿੱਚ ਇਨਸਾਨ ਪਹੁੰਚਦਾ ਹੈ, ਇਸ ਲਈ ‘ਨਰਕ’ ਤੋਂ ਬਚਨ ਲਈ ‘ਨਰਕ ਚਤੁਰਦਸ਼ੀ’ ਤੇ ‘ਨਰਕ ਇਸ਼ਨਾਨ’ ਹੁੰਦਾ ਹੈ। ਇੰਝ ਧੰਨ ਤੇਰਸ "ਲਕਸ਼ਮੀ ਪੂਜਾ” ਅਰਥਾਤ ‘ਕਰੰਸੀ ਦੀ ਪੂਜਾ’ ਜਾਂ "ਮਾਇਆ ਦੀ ਪੂਜਾ” ਵਾਲਾ ਮਨੁੱਖ ਨੂੰ "ਮਾਇਆਧਾਰੀ” ਬਣਾਉਣ ਨਿਮਿਤ ਮਨਾਇਆ ਜਾਂਦਾ ਅਨਮਤੀਆਂ ਦਾ ਮਨਮਤੀ ਤਿਉਹਾਰ ਹੈ। ਇਸ ਤੋਂ ਇੱਕ ਦਿਨ ਬਾਅਦ ਇਸ ਕਰੰਸੀ ਜਾਂ ‘ਮਾਇਆ ਰੂਪੀ ਦਮੜੀਆਂ’ ਦੀ ਆਮਦ ਲਈ ਮਨੁੱਖ ਵਲੋਂ ਕੀਤੀ ਜਾਂਦੀ ਮਿਹਨਤ ਵਿੱਚ ਵਰਤੇ ਜਾਂਦੇ ਸੰਦਾਂ ਦੀ ਪੂਜਾ ਲਈ ਵਿਸ਼ਵਕਰਮਾ ਪੂਜਾ ਦਾ ਕਰਮ ਕਾਂਡੀ ਤਰਕ-ਸ਼ਾਸਤਰ ਅਸਥਾਪਿਤ ਕੀਤਾ ਗਿਆ ਤੇ ਉਸ ਦੀ ਪੂਜਾ ਦਾ ਸਿਧਾਂਤ ਵਿਕਸਤ ਇਸ ਲਈ ਕੀਤਾ ਗਿਆ ਤਾਂ ਜੋ ਮਨੁੱਖ ਨੂੰ ਆਮ ਕਰਕੇ ਅਤੇ ਸਿੱਖ ਨੂੰ ਵਿਸ਼ੇਸ਼ ਕਰਕੇ "ਕਰਤੇ” ਤੋਂ ਮੁਨਕਰ ਕਰਕੇ "ਕਿਰਤਮ” ਨਾਲ ਜੋੜ ਦਿਤਾ ਜਾਵੇ। ਇੰਝ ਸਿੱਖ "ਕਰਤੇ” ਅਰਥਾਤ "ਕਰਤਾਰ” ਭਾਵ "ਇੱਕ ਅਕਾਲ ਪੁਰਖ” ਦੇ ਅਟੁੱਟ ਨਿਸ਼ਚੇ ਤੋਂ ਮੁਨਕਰ ਹੋ ਕੇ "ਦੇਵੀ ਦੇਵਤਿਆਂ’ ਦੀ ਪਰਤੱਖ ਹੋਂਦ ਨਾਲ ਜੁੜ ਜਾਂਦਾ ਹੈ ਤੇ ਸਿੱਖੀ ਤੋਂ ਆਪਣੇ ਆਪ ਹੀ ਖ਼ਾਰਜ ਹੋ ਜਾਂਦਾ ਹੈ। ਇਹੋ ਹੀ ਵਿਪਰੀਤ ਮਨਮਤੀ ਅਨਧਰਮੀ ਸਮਾਜ ਚਾਹੁੰਦਾ ਹੈ ਤੇ ਉਸ ਵਿੱਚ ਇੰਝ ਉਹ ਗੁਪਤ ਰਹਿ ਕੇ ਵੀ ਸਫਲਤਾ ਹਾਸਲ ਕਰੀ ਜਾ ਰਿਹਾ ਹੈ। ਇਹ ਮੂਰਤੀ ਪੂਜਾ ਦਾ ਬੀਜਕ ਸਿੱਧਾਂਤ ਹੈ ਜਿਸ ਦਾ ਧੁਰਾ ਸਿੱਖਾਂ ਦੇ ਇੱਕ ਵਰਗ ਵਿੱਚ "ਵਿਸ਼ਵਕਰਮਾ” ਦੇ ਰੂਪ ਵਿੱਚ ਦਿਵਾਲੀ ਰਾਹੀਂ ਹੀ ਵਾੜ ਦਿੱਤਾ ਗਿਆ ਹੈ। ਸਿੱਖਾਂ ਵਿੱਚ ਇਹ ਅਤੇ ਇੰਝ ਦੇ ਹੀ ਕਈ ਵਰਗ ਬ੍ਰਹਿਮਣੀਕਲ ਜਾਤੀ ਵਾਦੀ ਮਨੁ ਵਾਦੀ ਵਰਗ ਵਿਵਸਥਾ ਵਿੱਚ ਸਿੱਖੀ ਦੀ ਵੰਡ ਕਰਵਾ ਕੇ ਅਸਥਾਪਿਤ ਕੀਤੇ ਜਾ ਰਹੇ ਹਨ। ਜਿਸ ਨੂੰ ਖ਼ਾਸ ਕਰਕੇ ਅਕਾਲੀ ਦਲ ਦੀ ਪੰਜਾਬ ਸਰਕਾਰ ਅਤੇ ਅਕਾਲੀ ਦਲਾਂ ਨੇ ਵੀ ਇਨ੍ਹਾਂ ਵਰਗ, ਜਾਤਿ ਅਤੇ ਬਿਰਾਦਰੀ ਵਾਦੀ ਆਪਣੇ ਦਲ ਦੇ ਸੰਗਠਨ ਬਣਾ ਕੇ "ਗੁਰਮਤਿ ਆਦੇਸ਼ ਅਤੇ ਗੁਰੂ ਸਾਹਿਬਾ ਦੇ ਪੰਥ ਨੂੰ ਮੁੜ ਵਰਣ ਵਾਦੀ ਜਾਤਿ ਪ੍ਰਣਾਲੀ ਵਿੱਚ ਵੰਡ ਦਿੱਤਾ ਹੈ”I ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਤੇ ਕੋਈ ਕੁੰਡਾ ਨਹੀਂ ਰੱਖਿਆ ਹੈ। 
ਗੁਰਮੁਖ ਨੂੰ ਮਨਮੁਖ ਬਣਾਉਣ ਲਈ ਹੀ ਇਹ ਸਭ ਪ੍ਰਬੰਧਕੀ ਪੱਧਰ ਤੇ ਤਿਉਹਾਰ ਬਣਾ ਕੇ, ਨੀਅਤ ਕਰਕੇ ‘ਧਰਮ’ ਵਿੱਚ "ਅਧਰਮੀ” ਕਰਮ ਕਰ ਵਾੜ ਦਿੱਤੇ ਗਏ ਹਨ। ਸਿੱਖ ਰਹਿਤ ਮਰਿਆਦ ਵਿੱਚ ਅੰਤਮ ਨਿਰਧਾਰਨ ਇਹ ਕੀਤਾ ਗਿਆ ਹੈ ਕਿ "ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸਾ ਹੈ।”  
ਦਿਵਾਲੀ ਨੂੰ ਸਿੱਖਾਂ ਵਿੱਚ ਸਥਾਪਿਤ ਕਰਨ ਲਈ ਅੱਜ ਕਲ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਸਿੱਖਾਂ ਵਲੋਂ ਹੀ ਦੋ ਪਰਮਾਣ ਦਿੱਤੇ ਜਾਂਦੇ ਹਨ। ਪਹਿਲਾ ਪਰਮਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਇਸ ਵਲੋਂ ਥਾਪੇ ਗਏ ਸਿੱਖ ਕੌਮ ਦੇ ਗੰ੍ਰਥੀਆਂ ਅਤੇ ਜੱਥੇਦਾਰਾਂ ਵਲੋਂ ਸਥਾਪਿਤ ਕੀਤਾ ਗਿਆ ਹੈ। ਇਸ ਦਾ ਆਧਾਰ ਭਾਈ ਗੁਰਦਾਸ ਜੀ ਦੀ ਵਾਰ 19ਵੀ ਦੀ ਪੌੜੀ 6ਵੀ ਦੀ ਇਹ ਪੰਕਤੀ "ਦਿਵਾਲੀ ਕੀ ਰਾਤ ਦੀਵੇ ਬਾਲੀਐ” ਨੂੰ ਬਣਾਇਆ ਗਿਆ ਹੈ। ਇਸ ਤੁਕ ਰਾਹੀਂ ਜੋ ਲੋਕ ਦਿਵਾਲੀ ਨੂੰ ਸਿੱਖਾਂ ਵਿੱਚ ਸਥਾਪਤ ਕਰਦੇ ਹਨ ਉਹ ਲੋਕ ਜਿੱਥੇ ਭਾਈ ਗੁਰਦਾਸ ਜੀ ਨਾਲ ਅਤੇ ਸਿੱਖ ਸਿੱਧਾਂਤਾਂ ਨਾਲ ਸੱਤਾ ਦੀ ਚੌਧਰ ਦੇ ਗਲਿਆਰੇ ਚੜ੍ਹ ਕੇ ਬੇਰਹਿਮੀ ਨਾਲ ਬਲਾਤਕਾਰ, ਉਪਰੰਤ ਉਨ੍ਹਾਂ ਦੀ ਗੁਰਮਤਿ ਸਿੱਧਾਂਤਕ ਸੁਤੰਤਰ ਆਵਾਜ਼ ਦਾ ਗਲਾ ਘੋਟ ਕੇ, ਕਤਲ ਕਰ ਦਿੰਦੇ ਹਨ; ਉੱਥੇ ਹੀ ਅਜਿਹੇ ਲੋਕ ਆਪਣੀ ਦਿਮਾਗੀ ਅਪੰਗਤਾਂ ਰਾਹੀਂ ਮਾਨਸਿਕ ਬਿਮਾਰ ਹੋਣ ਦਾ ਅਤੇ ਲਾਚਾਰੀ ਦਾ ਸਬੂਤ ਵੀ ਖੁਦ ਹੀ ਦੇ ਜਾਂਦੇ ਹਨ। ਗੁਲਾਮ ਮਨੋਬਿਰਤੀ ਵਾਲੇ ਲੋਕ ਇੰਜ ਹੀ ਸਾਬਤ ਕਰਦੇ ਰਹਿੰਦੇ ਹਨ ਕਿ ਉਹ ਚੌਧਰ ਦੇ ਪਾਗਲ ਪਨ ਦੀ ਚਰਮ ਸੀਮਾ ਤੇ ਅੱਪੜ ਕੇ ਕਿਸੇ ਵੀ ਸਭੈਤਾ, ਧਰਮ, ਕੌਮੀਅਤਾ ਦੇ ਸਿੱਧਾਂਤਾਂ ਅਸੂਲਾਂ ਨਾਲ ਨਿਹਾਇਤ ਵਹਿਸ਼ੀਪੁਣੇ ਦੇ ਭੋਗ ਵਾਦੀ ਜ਼ਬਰ-ਜਨਾਹ ਕਰਨ ਵਾਲੇ ਸੱਤਾ ਦੇ ਸ੍ਰੋਤ ਅਤੇ ਕਪੂਤ ਬਣ ਚੁਕੇ ਹਨ। ਅਜਿਹੇ ਬਿਪਰਵਾਦੀ ਮਾਨਸਿਕ ਰੋਗੀਆਂ ਦਾ ਚੰਗੇ ਹਸਪਤਾਲਾਂ ਵਿੱਚ ਇਲਾਜ ਹੋਣਾ ਚਾਹੀਦਾ ਹੈ। ਸਿੱਖ ਸੰਸਥਾਨਾਂ, ਜੱਥੇਬੰਦੀਆਂ, ਧਾਰਮਿਕ ਰਾਜਨੀਤਕ ਜਾਂ ਸਮਾਜਿਕ ਸੱਤਾ ਸਥਾਨਾਂ ਤੇ ਇਨ੍ਹਾਂ ਨੂੰ ਕਿਸੇ ਵੀ ਅਹੁਦੇ ਜਾਂ ਜਿੰਮੇਵਾਰੀ ਤੇ ਨਹੀਂ ਰੱਖਣਾ ਚਾਹੀਦਾ। 
ਇਸ ਦੀ ਵਜ੍ਹਾ ਬੜੀ ਹੀ ਮਜ਼ਬੂਤ ਗੁਰਮਤਿ ਆਧਾਰੀ ਹੈ। ਦਰਅਸਲ ਸਿੱਖ ਕੌਮ ਦਾ ਜਿਹੜਾ ਆਮ ਕਰਕੇ ਖਾਕਾ ਵਿਕਸਤ ਹੋ ਰਿਹਾ ਹੈ ਉਸ ਵਿੱਚ ਜਾਲ ਸਾਜੀ ਕਮਾਉਣ ਵਾਲੇ ਧਰਮੀ, ਸਿਆਸੀ, ਵਿਦਿਅਕ, ਸਮਾਜੀ ਪੱਧਰ ਤੇ ਨਿਹਾਇਤ ਹੀ ਭ੍ਰਿਸ਼ਟਾਚਾਰੀ ਅਮਲੀ ਵਿਵਹਾਰ ਵਿੱਚ ਗੁਰਮਤਿ ਵਿਹੂਣੇ ਲੋਕ ਕਾਬਜ਼ ਕੀਤੇ ਜਾ ਚੁਕੇ ਹਨ। ‘ਮੈਂ’ ਅਤੇ ‘ਚੌਧਰ’ ਵਿੱਚ ਲਬਰੇਜ਼ ‘ਨਿਜ ਪੱਖੀ ਪ੍ਰਬੰਧਕਾਂ’ ਦਾ, ਡੇਰੇਦਾਰਾਂ ਦਾ ਅਤੇ ਮਨਮਤੀ ਪੇਸ਼ਾਵਾਰਾਨ ਕਾਗਜ਼ੀ ਤੇ ਸਿਫ਼ਾਰਸ਼ੀ ਗੁੰਡਾ ਤੰਤਰੀ ਹੁਨਰਮੰਦਾਂ ਦਾ ਕਬਜ਼ਾ ਹੋ ਚੁਕਾ ਹੈ। ਜਿਸ ਦੀ ਖ਼ਾਸ ਵਜ੍ਹਾ "ਗੁਰਮਤਿ” ਵਿਹੂਣਾ ਧਾਰਮਿਕ, ਸਮਾਜਿਕ, ਵਿਦਿਅਕ, ਆਰਥਿਕ, ਰਾਜਸੀ, ਪ੍ਰਬੰਧਕੀ ਨਿਜ਼ਾਮ ਦਾ ਵੋਟ ਤੰਤਰ ਅਪਣਾਉਣਾ ਹੈ। ਜਿਸ ਨੇ ਸਿੱਖ ਕੌਮ ਦੀ ਕੌਮੀ ਸੋਚ ਸ਼ਕਤੀ ਨੂੰ ਗੁਰਮਤਿ ਵਿਹੂਣਾ ਕਰ ਕੇ ਹਰ ਖੇਤਰ ਵਿੱਚ ਦਿਮਾਗ ਵਿੱਚ ਖ਼ਾਲਸਤਾਈ ਚੇਤਨਾ ਨੂੰ ਪੁੰਗਰਨ ਦੀ ਬਜਾਏ, ਬਾਂਝਪਣ ਵਾਲੇ ਪਾਸੇ ਮੋੜਾ ਦੇ ਦਿੱਤਾ ਹੈ, ਬਿਪਰਵਾਦੀ ਬਣਾ ਰਹੇ ਹਨ ਅਤੇ ਹਰ ਗੁਰਮਤਿ ਦੀ ਪੱਕੀ ਲੀਹ ਤੇ ਕਿੰਤੂ ਪੰ੍ਰਤੂ ਖੜੇ ਕਰ ਰਹੇ ਹਨ। ਜਿਸ ਨਾਲ ਕੌਮੀ ਮਸਲਾ ਵਿਸ਼ਵਾਸ ਯੋਗਤਾ ਅਤੇ ਬੇਭਰੋਸਗੀ ਦਾ ਬਣ ਗਿਆ ਹੈ। ਆਲੇ ਦੁਆਲੇ ਵਿੱਚ ਬੇਇਤਫ਼ਾਕੀ ਦੀ ਵਾਅ ਚੱਲ ਪਈ ਹੈ। ਜਿਸ ਵਿੱਚ ਗੁਰਮਤਿ ਦਾ ਭਰਮ ਪੈਦਾ ਕਰ ਸਿੱਖ ਤੇ ਸਿੱਖੀ ਨੂੰ ਧੋਖਾ ਦੇਣ ਲਈ ਸਿਰਫ਼ ਤੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਹਣੇ ਵਸਤ੍ਰਾਂ, ਵਾਤਾਅਨੁਕੂਲੀਤ ਕਮਰਿਆਂ ਅਤੇ ਲਿਸ਼ਕਦੇ ਗੁਰਦੁਆਰਿਆਂ ਵਿੱਚ "ਖ਼ਾਸ ਕਿਸਮ ਦੀ ਗੁਰਮਤਿ ਵਿਰੋਧੀ ਸਿੱਖ ਮੰਡਲੀ” ਵਲੋਂ "ਆਮ ਅਣਜਾਣ ਸਿੱਖ ਦੇ ਧਾਰਮਿਕ ਜਜ਼ਬਾਤਾਂ ਦਾ ਸ਼ੋਸ਼ਣ ਕਰਕੇ” ਆਪਣੀਆਂ ਗਰਜ਼ਾਂ ਲਈ ਵਰਤਿਆ ਜਾ ਰਿਹਾ ਹੈ। ਸਿੱਖੀ ਨੂੰ ਇਸੇ ਭਰਮੀ ਕੁਰਾਹੇ ਦੇ ਕਰਾਹੇ ਵਿੱਚ ਆਪਣੀ ਖੁਦ ਦੀ ਤਬਾਹੀ ਦਾ ਵਾਵਰੋਲਾ ਬਣਾ ਦਿੱਤਾ ਗਿਆ ਹੈ। 
ਇੰਜ ਗੁਰੂ ਦੇ ਸ਼ਬਦ ਦੀ ਗੁਰੂ ਦੀ ਸਿੱਖਿਆ ਅਤੇ ਸਿੱਧਾਂਤ ਅਨੁਰੂਪ ਵਿਆਖਿਆ ਕਰਨ ਤੇ "ਗੁਰੂ ਦੇ ਹੁਕਮ ਦੀ ਜ਼ੁਬਾਨ” ਨੂੰ ਵੀ ਤਾਲਾ ਲਾ ਕੇ ਆਪਣੀ ਮਨਮਰਜ਼ੀ ਪੁਗਾਈ ਜਾ ਰਹੀ ਹੈ। ਕੀਰਤਨ ਅਤੇ ਕੀਰਤਨ ਵਿੱਚ ਸ਼ਬਦ ਪਰਮਾਣ ਦੀ ਪਰੰਪਰਾ ਗੁਰੂ ਦੇ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਮਤਿ ਸਿਖਿਆ ਅਤੇ ਸਿਧਾਂਤ ਰਾਹੀਂ ਗੁਰੂ ਦੀ ਜ਼ੁਬਾਨ ਅਤੇ ਅਵਾਜ਼ ਰਾਹੀਂ ਗੁਰੂ ਹੁਕਮ ਦੀ ਵਿਆਖਿਆ ਹੈ। ਇਹ ਕੰਨ ਰਸ ਲਈ ਜਾਂ ਸੰਗੀਤਕ ਉਪਲਬਧੀ ਵਾਸਤੇ ਗੀਤ ਗਾਇਨ ਪਰੰਪਰਾ ਨਹੀਂ ਹੈ ਜਿਵੇਂ ਕਿ ਹੁਣ ਬਣਾਂ ਲਈ ਗਈ ਹੈ। ਇਸੇ ਪਰੰਪਰਾ ਦੇ ਦੁਸ਼ਪਰਮਾਣ ਕਰਕੇ ਹੀ "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਤੁਕ ਰਾਹੀਂ ਅਰਥ ਦਾ ਠੀਕ ਉਵੇਂ ਹੀ ਅਨਰਥ ਕਰ ਦਿੱਤਾ ਗਿਆ ਹੈ ਜਿਵੇਂ ਸਤਿਗੁਰੂ ਨਾਨਕ ਜੀ ਨੇ ਬਿਪਰਨ ਨੂੰ ਆਰਤੀ ਤੋਂ ਹਟਾਉਣ ਲਈ ਆਰਤੀ ਦੇ ਖੰਡਣ ਹਿੱਤ ਸ਼ਬਦ "ਤੇਰੀ ਆਰਤੀ ਹੋਇ…” ਦਾ ਉਚਾਰਨ ਕੀਤਾ ਪਰ ਗੁਰੂ ਦੇ ਸਿੱਖ ਨੇ ਖੁਦ ਗੁਰੂ ਦਾ ਵੀ ਗੁਰੂ ਬਣਨ ਦੀ ਹਿਮਾਕਤ ਕਰਦੇ ਹੋਏ; ਗੁਰੂ ਦੇ ਗੁਰਦੁਆਰੇ ਵਿੱਚ ਹੀ ਗੁਰੂ ਨੂੰ ਖੁਦ ਚੈਲੰਜ ਕਰਦੇ ਹੋਏ ਇਸੇ ਸ਼ਬਦ ਨਾਲ ਹੋਰ ਕਈ ਸ਼ਬਦ ਜੋੜ ਕੇ ਗੁਰੂ ਦੀ ਆਰਤੀ ਦੇ ਸਿੱਧਾਂਤ ਨੂੰ ਵੰਗਾਰਦੇ ਹੋਏ ਗੁਰਦੁਆਰੇ ਅੰਦਰ ਹੀ ਆਰਤੀ ਨੂੰ ਲੈ ਵਾੜਿਆ ਹੈ! ਇਹ ਉਹ ਦੁਸ਼ਮਣੀ ਭਰਪੂਰ ਸਿੱਖ ਵਲੋਂ ਹੀ ਗੁਰੂ ਉਪਰ ਹਮਲਾ ਹੈ ਕਿ ਲੈ ਤੇਰੇ ਸਾਹਮਣੇ ਤੇਰਾ ਹੀ ਸਿੱਖ ਤੇਰੇ ਹੀ ਸਿੱਧਾਂਤ ਤੋਂ ਮੁਨਕਰ ਕਰ ਕੇ ਤੇਰੇ ਹੀ ਵਿਰੋਧ ਵਿੱਚ ਖੜਾ ਕਰ ਦਿੱਤਾ ਗਿਆ ਹੈ; ਕਰ ਲੈ ਜੋ ਤੂੰ ਕਰ ਸਕਦਾ ਹੈ !!
ਸਿੱਖ ਸਮਾਜ ਦੀ ਇਹ ਬਿਪਰਵਾਦੀ, ਮਨਮਤੀ, ਗੁਰੂ ਤੋਂ ਆਕੀ, ਗੁਰੂ ਨਾਲ ਮਨਮਤੀ ਸ਼ਰਧਾ ਦੀ ਅੰਨ੍ਹੀ ਲਾਈਲੱਗ ਸਾਧ ਵਾਦੀ ਉਹ ਦੁਸ਼ਮਣੀ ਹੈ ਜੋ ਆਮ ਕਰਕੇ ਜ਼ਿਆਦਾਤਰ ਸਿੱਖਾਂ ਦੇ ਦਿਮਾਗਾਂ ਤੇ ‘ਨਸ਼ਾ’ ਬਣ ਅਜਿਹੀ ਚੜ੍ਹੀ ਹੋਈ ਹੈ ਕਿ ਉਹ ਇਸੇ ਨੂੰ ਹੀ ਧਰਮ ਸਮਝੀ ਬੈਠਾ ਹੈ। ਇੱਥੋਂ ਤਕ ਕਿ ਅਜਿਹੀ ਗੁਰਮਤਿ ਤੋਂ ਉਲਟ ਯਥਾ ਸਥਿਤੀ ਨੂੰ ਬਣਾਈ ਰੱਖਣ ਲਈ ਹਠਧਰਮੀ ਬਣ ਚੁਕੇ ਹਨ ਤੇ ਖੂਨੀ ਮਾਰ ਕੁਟਾਈ ਤਕ ਜਾਣ ਨੂੰ ਤਿਆਰ ਰਹਿੰਦੇ ਹਨ। 
ਹੁਣ "ਸ਼ਬਦ ਗੁਰੂ” ਪਾਸ ਆਪਣੀ ਸਰੀਰਕ ਸ਼ਕਤੀ ਅਤੇ ਬਾਂਹ ਤਾਂ "ਪੰਥ ਗੁਰੂ” ਹੀ ਸੀ, ਉਸ ਨੂੰ ਉਪਰੋਕਤ ਅਨੁਸਾਰ ਮਾਨਸਿਕ ਰੋਗੀ ਬਣਾਂ ਕੇ ਬਿਪਰਵਾਦੀ ਸਿੱਖਿਆ ਦੇ ਅਰਥਾਂ ਵਿੱਚ ਮਨੋਬਿਰਤੀ ਤੋਂ ਮੰਦ ਬੁੱਧੀ ਪਿਤਾ ਪੁਰਖੀ ਇੰਜ ਬਣਾ ਲਿਆ ਗਿਆ ਹੈ ਕਿ "ਸਿੱਖ” ਦੇ ਅਰਥ ਹਨ "ਸ਼ਿਸ਼” ਅਰਥਾਤ ਜੋ ਪੂਰੀ ਉਮਰ ਸਿੱਖਦਾ ਹੀ ਰਹੇ। ਕਦੇ ਪੂਰਨ "ਸਿੱਖ” ਬਣ ਹੀ ਨਾ ਸਕੇ। ਸਿੱਖੀ ਦਾ ਵਿਹੜਾ ਜ਼ਿਆਦਾਤਰ ਅਜਿਹੀ ਹੀ ਸਿਆਹ ਸਿਆਸਤੀ ਧੱਕੇ ਜੋਰੀ ਦੇ ਪ੍ਰਬੰਧਕੀ ਅਮਲ ਰਾਹੀਂ ਸਿਆਹ ਧਰਮੀ ਕਾਲ ਕੋਠੜੀ ਵਿੱਚ ਬੜੀ ਹੀ ਤੇਜੀ ਨਾਲ ਬਦਲਿਆ ਜਾ ਰਿਹਾ ਹੈ। ਇਹ ਮੇਰੇ ਵਲੋਂ ਬਿਆਨੀਆ ਉਹ ਚੰਦ ਕੁ ਆਮ ਵਿਵਹਾਰ ਵਿੱਚ ਅਪਣਾਈਆਂ ਜਾ ਚੁੱਕੀਆਂ ਉਹ ਗੱਲਾਂ ਹਨ ਜੋ ਸਿੱਖ ਨੂੰ ਸ਼ਿਸ਼ ਬਣਾ ਕੇ ਲਾਈਲਗ ਅਤੇ ਮਨਮਤ ਬਣਾ ਦੇਣ ਦੇ ਕੀ ਨੁਕਸਾਨ ਹੋਏ ਅਤੇ ਹੋ ਰਹੇ ਹਨ ਉਸ ਦਾ ਪ੍ਰਤੱਖ ਪਰਮਾਣ ਹੈ। 
ਬੜੀ ਹੀ ਸ਼ਰਮਸਾਰ ਕਰ ਦੇਣ ਵਾਲੀ ਸਥਿਤੀ ਵਿੱਚ ਸਿੱਖਾਂ ਨੂੰ ਪਹੁੰਚਾਇਆ ਜਾ ਚੁਕਾ ਹੈ । ਇੱਕ ਐਸੀ ਹਕੀਕੀ ਅਵਸਥਾ ਦਾ ਸਿੱਖ ਸਾਹਮਣਾ ਕਰ ਰਹੇ ਹਨ ਜਿੱਥੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਨੂੰ ਹੀ ਸਿੱਖ ਪਰੰਪਰਾਵਾਂ, ਸਿੱਧਾਂਤਾਂ, ਮਰਿਆਦਾਵਾਂ ਅਤੇ ਅਮਲਾਂ ਤੋਂ ਉਲਟ ਵਰਤਿਆ ਜਾ ਰਿਹਾ ਹੈ।
"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਇਸ ਤੁਕ ਦੀ ਟੇਕ ਲਾ ਕੇ ਜਦੋਂ ਕੋਈ ਵੀ ਰਾਗੀ ਜੱਥਾ ਕੀਰਤਨ ਕਰਦਾ ਹੈ ਤਾਂ ਉਹ ਇਸੇ ਦੋਸ਼ ਦਾ ਧਾਰਨੀ ਬਣ ਜਾਂਦਾ ਹੈ ਕਿਉਂਕਿ ਇੰਝ ਉਹ ਇਸ ਦੀ ਪਰਮਾਣਿਕਤਾ ਕਾਇਮ ਕਰਦਾ ਹੈ । ਜਦ ਕਿ ਉਸ ਨੂੰ ਕੀਰਤਨ ਰਾਹੀਂ ਇਹ ਸਮਝਾਉਣ ਦਾ ਨਿਰਦੇਸ਼ ਗੁਰਮਤਿ ਕਰ ਰਹੀ ਹੈ, ਜਿਸ ਲਈ ਹੀ ਭਾਈ ਗੁਰਦਾਸ ਜੀ ਨੇ ਇਹ ਪਰਮਾਣ ਆਪਣੀ ਵਾਰ ਵਿੱਚ ਦਿੱਤਾ ਹੈ ਕਿ ਅਜਿਹੇ ਫੋਕਟ ਕਰਮ ਤੇ ਪਾਖੰਡ ਕਰਨ ਨਾਲ ਤੁਸੀਂ ਧਰਮੀ ਨਹੀਂ ਬਣਦੇ ਤੇ ਨਾ ਹੀ ਰੱਬ ਨੂੰ ਖੁਸ਼ ਕਰ ਸਕਦੇ ਹੋ। ਇਹ ਤਾਂ ਵਿਅਰਥ ਦਾ ਹੀ ਕਰਮ ਅਤੇ ਪਾਖੰਡ ਹੈ। ਇਹ ਗੱਲ ਸਮਝਾਉਣ ਦਾ ਕੋਈ ਵੀ ਰਾਗੀ, ਪ੍ਰਚਾਰਕ ਅਤੇ ਕਥਾ ਵਾਚਕ ਜਤਨ ਹੀ ਨਹੀਂ ਕਰਦਾ ਹੈ। ਸਭ ਇਸ ਤੁਕ ਰਾਹੀਂ ਦਿਵਾਲੀ ਮਨਾਉਣ ਦੀ ਪਾਖੰਡੀ ਪ੍ਰਕਿਰਿਆ ਨੂੰ ਹੀ ਵਾਜਬ ਠਹਿਰਾਉਣ ਹਿੱਤ ਭਾਈ ਗੁਰਦਾਸ ਜੀ ਨੂੰ "ਵਰਤਣ ਤੋਂ ਗੁਰੇਜ਼ ਨਹੀਂ ਕਰਦੇ” ਤੇ ਭਾਈ ਸਾਹਿਬ ਨੂੰ ਜਿਵੇਂ ‘ਟਿੱਚ’ ਕਰਦੇ ਹਨ।
ਹੱਦ ਤਾਂ ਇਥੋਂ ਤਕ ਹੋ ਚੁਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਜਦੋਂ ਇਸੇ ਤੁਕ ਅਤੇ ਅਜਿਹੀਆਂ ਹੀ ਭਾਵਨਾਵਾਂ ਨਾਲ "ਦਿਵਾਲੀ” ਨੂੰ ਮਾਣਤਾ ਦਿੰਦੇ ਹੋਏ ਸ਼ੁਭ ਸੰਦੇਸ਼, ਵਧਾਈ ਕਾਰਡ ਅਤੇ ਸ੍ਰੀ ਦਰਬਾਰ ਸਾਹਿਬ ਦਾ ‘ਨੌਕਰ’ ਮਨੇਜਰ "ਗੁਰਮਤਿ ਦਾ ਖੰਡਣ ਕਰਨ ਲਈ” ਵਧਾਈ ਇਸ਼ਤਿਹਾਰ ਗੁਰੂ ਕੀ ਗੋਲਕ ਵਿੱਚੋਂ ਲੱਖਾਂ ਰੁਪਏ ਖਰਚ ਕੇ ਛਪਵਾਉਂਦੇ ਅਤੇ ਪੋਸਟ ਕਰਦੇ ਹਨ ਓਦੋਂ ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ, ਇਨ੍ਹਾਂ ਨੂੰ ਰੋਕਣ ਵਾਲਾ ਨਹੀਂ ਹੁੰਦਾ। ਆਮ ਪੜ੍ਹੇ ਲਿਖੇ ਤੇ ਸਮਝਦਾਰ ਸਿੱਖ ਦਾ ਅਜਿਹਾ ਵਤੀਰਾ ਬਣ ਗਿਆ ਹੈ ਕਿ "ਛੱਡੋ ਅਸਾਂ ਕੀ ਲੈਣਾ” ! ਇਹ ਸੋਚ ਜਿਸ ਇਨਸਾਨ ਵਿੱਚ ਵੀ ਹੁੰਦੀ ਹੈ ਉਹ ਉਸ ਇਨਸਾਨ ਦੀ ਨਪੁੰਸਕਤਾ ਨੂੰ ਪਰਮਾਣਿਤ ਕਰਦੀ ਹੈ। ਇਹ ਅਸੀ ਮਨੁੱਖ ਭੁੱਲ ਜਾਂਦੇ ਹਾਂ ਤੇ ਜਾਤੀ ਗਰਜ਼ਾਂ ਵਿੱਚ ਲਿਬੜੇ ਪੱਲਾ ਝਾੜ ਜਾਂਦੇ ਹਾਂ ਪਰ ਬਾਅਦ ਵਿੱਚ ਨੁਕਤਾਚੀਨੀ ਵੀ ਅਵੱਸ਼ ਕਰਦੇ ਹਾਂ।
"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਭਾਈ ਗੁਰਦਾਸ ਜੀ ਰਚਿਤ ਅਗਰ ਇਸ ਪਉੜੀ ਦੀ ਇਹੋ ਸੱਜਣ ਖੁਦ ਪੂਰੀ ਵਿਆਖਿਆ ਕਰਨ ਜਾਂ ਅਰਥ ਸਮਝਾਉਣ ਤਾਂ ਇਹ ਤੁਕ ਅਤੇ ਪੂਰੀ ਪਉੜੀ ‘ਦਿਵਾਲੀ’ ਮਨਾਉਣ ਦੇ ਉਲਟ ਸੰਦੇਸ਼ ਹੀ ਨਹੀਂ ਦਿੰਦੀ ਸਗੋਂ ਗੁਰਮਤਿ ਦਰਸ਼ਨ ਨੂੰ ਸਥਾਪਿਤ ਕਰਦੀ ਹੈ। ਪਰ ਇਨ੍ਹਾਂ ਲੋਕਾਂ ਵਿੱਚ ਇਤਨੀ ਇਮਾਨਦਾਰੀ ਤੇ ਦਿਆਨਤਦਾਰੀ ਕਿੱਥੇ ਕਿ ਇਹ ਲੋਕ ਇਸ ਪਉੜੀ ਦੀ ਵਿਆਖਿਆ ਕਰਨ। ਇਹ ਲੋਕ ਤਾਂ ਸਿੱਖ ਨੂੰ ਧਰਮ ਤੋਂ ਕੁਕਰਮ ਵੱਲ ਲਿਜਾਉਣ ਲਈ ਹੀ ਵਚਨਬੱਧਤਾ ਨਿਬਾਹੁਣ ਵਾਸਤੇ ਇਸ ਦਾ ਇਸਤੇਮਾਲ ਸ੍ਰੀ ਦਰਬਾਰ ਸਾਹਿਬ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੋਂ ਕਰਦੇ ਹਨ।ਮੇਰੀ ਭਾਸ਼ਾ ਤੁਹਾਨੂੰ ਸਖ਼ਤ ਜਾਂ ਕੌੜੀ ਲੱਗ ਸਕਦੀ ਹੈ ਤੇ ਲੱਗਣੀ ਵੀ ਚਾਹੀਦੀ ਹੈ ਕਿਉਂਕਿ ਜਦ ਤਕ ਹੁਣ ਸੂਲ ਸਿੱਖੋ ਤੁਹਾਡੇ ਦਿਮਾਗਾਂ ਨੂੰ ਵਿੰਨੇਂ੍ਹਗੀ ਨਹੀਂ ਓਦੋਂ ਤਕ ਤੁਸੀਂ ਜਾਗੋਗੇ ਵੀ ਨਹੀਂ । ਸਿੱਖ ਸਮਾਜ ਨੂੰ ਜਗਾਉਣ ਲਈ ਹੁਣ ਇਹ ਅਤਿ ਲੋੜੀਂਦੀ ਸਰਜਰੀ ਦੀ ਲੋੜ ਬਣ ਚੁਕੀ ਹੈ। ਅਜਿਹੀ ਤਿੱਖੀ, ਸਖ਼ਤ, ਅਤੇ ਚੁਭਦੀ ਸ਼ਬਦਾਵਲੀ ਇਸਤੇਮਾਲ ਕਰਨ ਹਿੱਤ ਸਮਾਜ ਨੇ ਹੀ ਕਲਮ ਨੂੰ ਮਜਬੂਰ ਕੀਤਾ ਹੈ। ‘ਦਿਵਾਲੀ ਮਨਾਉਣ ਲਈ’ ਅਤੇ ਇਸ ਨੂੰ ਸਿੱਖ ਤਿਉਹਾਰ ਸਾਬਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਤੋਂ ਕੂੜ ਦਾ ਪਰਚਮ ਲਹਿਰਾਨ ਲਈ ਚੌਧਰੀ ਬਣੇ ਇਹ ਲੋਕ ਅਤੇ ਪ੍ਰਬੰਧਕ ਹੁਣ ਗੁਰਮਤਿ ਦਾ ਖੰਡਣ ਕਰਨ ਵਾਲੇ ਮਸੰਦਾਂ ਦਾ ਰੂਪ ਧਾਰ ਚੁਕੇ ਹਨ। ਜਦ ਸੱਚ ਦੇ ਰੱਬੀ ਤਖ਼ਤ ਦੇ ਸ੍ਰੋਤ ਤੋਂ ਹੀ ਕੁਸੱਤ ਅਤੇ ਕੂੜ ਦਾ ਪ੍ਰਚਾਰ ਹੋਣ ਲਗ ਜਾਵੇ ਤਾਂ ਫਿਰ ਇਸ ਤੋਂ ਵੱਡਾ ਗੁਨਾਹ ਤੇ ਪਾਪ ਹੋਰ ਕੀ ਹੋਵੇਗਾ ? ਸਿੱਖ ਇੰਜ ਕਰਦੇ, ਕਰਾਉਂਦੇ ਤੇ ਸਹਿੰਦੇ ਆ ਰਹੇ ਹਨ। ਸਿੱਖਾਂ ਦਾ ਇਹ ਆਮ ਵਿਉਹਾਰ ਬਣ ਚੁਕਾ ਹੈ। 
ਇਸ ਲਈ ਪਹਿਲਾਂ ਇਸ ਪਉੜੀ ਨੂੰ ਪੜ੍ਹਨਾ ਤੇ ਫਿਰ ਇਸ ਦੇ ਅਰਥ ਸਮਝਣੇ ਹਰ ਸਿੱਖ ਲਈ ਲਾਜ਼ਮੀ ਹੋ ਗਏ ਹਨ ਕਿਉਂ ਕੇ ਮੈਨੂੰ ਵਿਸ਼ਵਾਸ ਹੈ ਕਿ ਵੱਧ ਗਿਣਤੀ ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਇਹ ਵਾਰ ਕਦੇ ਪੂਰੀ ਪੜ੍ਹੀ ਅਤੇ ਸਮਝੀ ਹੀ ਨਹੀਂ ਹੋਣੀ। ਇਹੋ ਵਜ੍ਹਾ ਹੈ ਕਿ ਬੂਝੜ ਲੋਕ ਇਸ ਨੂੰ ਦਿਵਾਲੀ ਦੇ ਪਰਮਾਣ ਵਜੋਂ ਇਸ ਅਰਥ ਵਿੱਚ ਵਰਤਣ ਲੱਗ ਗਏ ਕਿ ਭਾਈ ਗੁਰਦਾਸ ਜੀ ਨੇ ਵੀ ਤਾਂ ਦਿਵਾਲੀ ਮਨਾਉਣ ਲਈ ਲਿਖਿਆ ਹੈ। ਵਰਤਮਾਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਅਜਿਹਾ ਹੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਯਥਾ ਵਾਰ 19ਵੀ ਦੀ ਇਸ ਪਉੜੀ ਨੂੰ ਪਹਿਲਾਂ ਪੜ੍ਹੋ ਤੇ ਫਿਰ ਇਸ ਦੇ ਅਰਥ ਸਮਝੋ :
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥6॥
ਭਾਈ ਗੁਰਦਾਸ ਜੀ ਇਸ ਪਉੜੀ ਵਿੱਚ ਸਿੱਖ ਨੂੰ ਸਮਝਾ ਰਹੇ ਹਨ ਕਿ ਦਿਵਾਲੀ ਦੀ ਰਾਤ ਨੂੰ ਦੀਵੇ ਬਾਲਣਾ ਠੀਕ ਉਵੇਂ ਹੀ ਹੈ ਜਿਵੇਂ ਮ੍ਰਿਗਤ੍ਰਿਸ਼ਨਾ ਨੂੰ ਆਪਣੇ ਮਨ ਵਿੱਚ ਪਾਲ ਲੈਣਾ ਤੇ ਸੱਚ ਸਮਝ ਬੈਠਣਾ। ਗੁਰਮੁਖਾਂ ਲਈ ਸੁਖਦਾਇਕ ਅਤੇ ਫਲ ਦਾਇਕ ਇਹੋ ਹੁਕਮ ਹੈ ਕਿ ਉਹ "ਗੁਰਸ਼ਬਦ” ਦੇ ਹੁਕਮ ਅਤੇ ਉਸ ਦੀ ਸਭਿਅਤਾ ਨੂੰ ਹੀ ਮੰਨਣ ਅਤੇ ਉਸ ਦੀ ਆਪਣੀ ਸੁਰਤ ਵਿੱਚ ਆਪਣੀ ਮਨੋਬਿਰਤੀ ਵਿੱਚ ਅਤੇ ਆਪਣੇ ਕਿਰਦਾਰ ਵਿੱਚ ਸੰਭਾਲ ਕਰਨ ਅਰਥਾਤ ਆਪਣੀ ਕਿਰਤ, ਕਰਮ, ਵਿਚਾਰ, ਵਿਉਹਾਰ ਵਿੱਚ "ਸ਼ਬਦ ਗੁਰੂ” ਦੇ ਹੁਕਮ ਨੂੰ ਅਪਣਾ ਲੈਣ ਤੇ ਮੰਨ ਲੈਣ।
ਇਸਤੋਂ ਅਗਲੀ ਹੀ ਪਉੜੀ 7ਵੀ ਵਿੱਚ ਆਪ ਜੀ ਗੁਰਮਤਿ ਸਿਧਾਂਤ ਨੂੰ ਇੰਝ ਪ੍ਰਗਟਾਉਂਦੇ ਪਏ ਹਨ : "ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥ ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥ ਆਵਾ ਵਿੱਚ ਨਿਰਾਸ ਗਿਆਨ ਅਵੇਸਿਆ॥ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥
ਮਰਣ ਸਾਸ ਗਿਰਾਸ ਦੇਸ ਵਿਦੇਸਿਆ ॥7॥”
ਹੁਣ ਇਸ ਦ੍ਰਿਸ਼ਟਾਂਤ ਨੂੰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਦਿਵਾਲੀ ਮੰਨਣ’ ਦਾ ਦ੍ਰਿਸ਼ਟਾਂਤ ਹੀ ਬਣਾ ਲੈਣ ਤਾਂ ਫਿਰ ਇਸ ਤੋਂ ਵੱਧ ਕੁਫਰ ਤੋਲਣਾ ਹੋਰ ਕੀ ਹੋਵੇਗਾ। ਇਹ ਤਾਂ ਉਂਝ ਦਾ ਹੀ ਕਰਮ ਹੋ ਗਿਆ ਜਿਵੇਂ ‘ਰਾਮਰਾਇ’ ਨੇ "ਮਿਟੀ ਮੁਸਲਮਾਨ” ਦੀ ਥਾਂ ਤੇ ਅਰਥਾਵਲੀ ਪ੍ਰਗਟਾਉਣ ਲਈ ਤੇ ਸ਼ਾਹੀ ਧਰਮ ਦੀ ਬਾਲਾਦਸਤੀ ਅੱਗੇ ਝੁਕਣ ਦੀ ਮਿਸਾਲ ਕਾਇਮ ਕਰ ਕਹਿ ਦਿੱਤਾ ਕਿ ‘ਮਿਟੀ ਬਈਮਾਨ’ ਕੀ ਲਿਖਿਆ ਹੈ। ਦਿਵਾਲੀ ਨੂੰ ਇਸ ਪਉੜੀ ਦੀ ਇਸ ਤੁਕ ਰਾਹੀਂ ਸਿੱਖ ਧਰਮ ਵਿੱਚ ਮਾਣਤਾ ਦੇਣੀ ਤੇ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਪਰੇਰਿਤ ਕਰਨਾ ਹਿੰਦੂ ਬਾਲਾਦਸਤੀ ਦੀ ਗੁਲਾਮੀ ਨੂੰ ਸਹਿ ਕੇ ਉਸ ਨਾਲ ਵਿਰੋਧ ਜਾਂ ਉਸ ਦਾ ਖੰਡਣ ਨਾ ਕਰ ਪਾਉਣ ਦੀ ਨਾਮਰਦਗੀ ਦੀ ਹੀ ਪਰਮਾਣਤ ਕਾਰਵਾਈ ਹੈ ।
ਕਿਸ ‘ਦੀਵੇ’ ਰਾਹੀਂ ਗੁਰਸਿੱਖ ਨੇ ਆਪਣੇ ਸਰੀਰ ਅੰਦਰ ਗੁਰਮਤਿ ਦਾ ਪਰਕਾਸ਼ ਬਾਲਣਾ ਹੈ ਇਸ ਦਾ ਪ੍ਰਤੱਖ ਪਰਮਾਣ ਭਾਈ ਗੁਰਦਾਸ ਜੀ ਆਪਣੀ 24ਵੀ ਵਾਰ ਦੀ 8ਵੀ ਪਉੜੀ ਵਿੱਚ ਇੰਝ ਦੇ ਰਹੇ ਹਨ :
"ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ॥
ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ॥
ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ॥
ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ॥
ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ॥
ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ॥
ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ॥
ਸਚਾ ਹੁਕਮੁ ਸੁ ਅਟਲੁ ਨ ਟਲਿਆ ॥8॥”
"ਗੁਰਮਤਿ” ਅਰਥਾਵਲੀ ਵਿੱਚ ਦੀਵਾ "ਗੁਰੂ ਜੋਤਿ” ਅਤੇ ਉਸ ਤੋਂ ਹੁੰਦਾ ਪ੍ਰਕਾਸ਼ ਹੈ । ਸਿੱਖ ਲਈ ਆਦੇਸ਼ ਹੈ ਕਿ ਉਹ ਇਸ ਗੁਰੂ ਜੋਤਿ ਦੇ ਗੁਰਮਤਿ ਪ੍ਰਕਾਸ਼ ਦੀਪ ਦੀਵੇ ਤੋਂ ਆਪਣੀ ਜੋਤਿ ਦੀ ਲੋਅ ਨੂੰ ਵੀ ਪ੍ਰਕਾਸ਼ਿਤ ਕਰਕੇ ਗੁਰਮਤਿ ਰਾਹੀਂ ਪ੍ਰਜਵਲਿਤ ਅਰਥਾਤ ਪ੍ਰਕਾਸ਼ਵਾਨ ਕਰੇ। ਗੁਰੂ ਦੀ ਪ੍ਰਕਾਸ਼ਵਾਨ "ਗੁਰ ਸ਼ਬਦ ਜੋਤ” ਨਾਲ ਆਪਣੀ ਸੁਰਤ ਦੀ ਅਤੇ ਆਤਮਕ ਮੰਡਲ ਦੀ ਜੋਤੀ ਨੂੰ ਜਗਾਉਣ ਦਾ ਉਪਦੇਸ਼ ਹੈ। ਤਾਂ ਜੋ ਮਨੁੱਖ ਦੇ ਅੰਦਰਲੀ ਜਿਉਣ ਰੂਪੀ ਜੋਤ ਨੂੰ ਮਨੁੱਖ ਗੁਰੂ ਦੀ ਸ਼ਬਦ ਸੁਰਤਿ ਰੂਪੀ ਜੋਤ ਨਾਲ ਪ੍ਰਜ੍ਵਲਿਤ ਕਰਕੇ ਆਪਣੇ ਸਰੀਰ ਵਿੱਚ "ਸ਼ਬਦ ਰੂਪੀ ਪ੍ਰਕਾਸ਼” ਨੂੰ ਪ੍ਰਕਾਸ਼ਵਾਨ ਕਰੇ। ਇਹੋ ਗੁਰਮਤਿ ਵਿਧੀ ਵਿਧਾਨ ਦਾ ਸਾਰਾਂਸ਼ ਹੈ ਜੋ ਭਾਈ ਗੁਰਦਾਸ ਜੀ ਪ੍ਰਮਾਣ ਦੇ ਕੇ ਸਿੱਖ ਮਨੁੱਖ ਨੂੰ ਸਮਝਾ ਰਹੇ ਹਨ।
ਸਿੱਖੀ ਵਿੱਚ, ਇੰਝ ਦੇ ਦੀਵੇ ਬਾਲਣ ਅਤੇ ਆਪਣੀ ਜੋਤਿ ਨੂੰ ਪ੍ਰਕਾਸ਼ ਮਾਨ ਕਰਨ ਦੀ ਗੁਰਮਤਿ ਵਿਧੀ ਦਾ ਤਿਉਹਾਰ ਮਨਾਉਣ ਦਾ ਸੰਕਲਪ ਹੈ। 
ਇਸ ਵਿਧੀ ਵਿਧਾਨ ਨੂੰ ਸਮਝਾਉਣ ਹਿੱਤ ਅਤੇ ਸਿੱਖਾਂ ਤਕ ਪਹੁੰਚਾਉਣ ਹਿੱਤ ਕਦੇ ਕੋਈ ਵੀ ਗੁਰਮਤਿ ਤਿਉਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨ ਨੇ, ਇਨ੍ਹਾਂ ਦੇ ਚੁਣੇ ਮੈਂਬਰਾਂ ਅਤੇ ਜੱਥੇਦਾਰਾਂ ਨੇ ‘ਕੋਈ ਵੀ ਤਿਉਹਾਰੀ ਦਿਨ ਦਿਹਾੜਾ’ ਇਸ ਪੱਖ ਤੋਂ ਮਨਾਉਣ ਦਾ ਗੁਰਮਤਿ ਤਿਉਹਾਰ ਮਨਾਇਆ ਹੈ ? ਜੋ ਹੁਕਮ ਹੈ ਉਹ ਕਰਮ ਕਦੇ ਵੀ ਕਮਾਉਣਾ ਨਹੀਂ ਤੇ ਜਿਸ ਕਰਮ ਨੂੰ ਕਮਾਉਣ ਦੀ ਸਿੱਧੀ ਮਨਾਹੀ ਹੈ ਉਸ ਨੂੰ ਧਰਮ ਬਣਾ ਕੇ ਕਰੀ ਜਾਣ ਦੀ ਪਰਪਾਟੀ ਨੂੰ ਤਰਜੀਹ ਦੇਣ ਦੀ ਇਸੇ ਮਨਮਤਿ ਕਾਰਨ ਹੀ ਸਿੱਖ ਆਪਣੀ ਸਿੱਖੀ ਤੋਂ ਬਾਗੀ ਹੋਇਆ ਫਿਰਦਾ ਹੈ। ਅੱਜ ਦੀ ਪੀੜ੍ਹੀ ਇਸੇ ਲਈ ਗੁਮਰਾਹ, ਦੋ ਚਿੱਤੀ ਅਤੇ ਕੁਰਾਹੇ ਪਈ ਚੁਰਾਹੇ ਤੇ ਖੜੀ ਇਹ ਸੋਚਦੀ ਤੇ ਭਾਲਦੀ ਫਿਰਦੀ ਹੈ ਕਿ ਫਿਰ ਮੈਂ ਸਿੱਖ ਕਿਉਂ ਹਾਂ ? ਕਿਉਂਕਿ ਉਸ ਨੂੰ ਸਿੱਖੀ ਜਿਹੜੀ ਉਹ ਜੀਉ ਰਿਹਾ ਹੈ ਤੇ ਜਿਹੜੀ ਉਸ ਨੂੰ ਜਿਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਮਜਬੂਰ ਕਰ ਰਹੇ ਹਨ ਉਸ ਵਿੱਚ ਉਸ ਨੂੰ ਕੁਝ ਵੀ ਗੁਰੂ ਵਰੋਸਾਇਆ ਨਿਆਰਾਪਣ, ਵਿਲੱਖਣਤਾ, ਅਡਰਾਪਣ ਅਤੇ ਅਕਾਲਵੰਸੀ ਹੋਣ ਦਾ ਸਵੈਮਾਨੀ ਜੀਵਨ ਜਿਉਣ ਲਈ ਤੇ ਸਿੱਖੀ ਕਮਾਉਣ ਲਈ ਕੁਝ ਵੀ ਤਾਂ ਹੋਰ ਧਰਮਾਂ ਅਤੇ ਸਭਿਅਤਾਵਾਂ ਤੋਂ ਵੱਖਰਾ ਨਹੀਂ ਮਿਲਦਾ ! ਫਿਰ ਉਸ ਨੂੰ ਕੇਸਾਧਾਰੀ ਸਿੱਖ ਬਣਨ ਦੇ ਕੀ ਲਾਭ ਹਨ ? ਵਿਹਾਰਕ ਅਪਣਾਈ ਗਈ ਸਿੱਖੀ ਅੱਜ ਦੇ ਸਿੱਖ ਨੂੰ ਇਸ ਦਾ ਪਰਤੱਖ ਜਵਾਬ ਨਹੀਂ ਦੇ ਰਹੀ ਹੈ। ਸਿੱਖ ਨੂੰ ਆਪਣੀ ਹੀ ਸਿੱਖੀ ਤੋਂ ਉਸੇ ਦੇ ਹੀ ਸੰਸਥਾਨ ਅਤੇ ਜਿੰਮੇਵਾਰ ਲੋਕ ਬਾਗੀ ਕਰ ਰਹੇ ਹਨ।
ਅਜਿਹੇ ਗੁਰਮਤਿ ਵਿਰੁਧ ਤਿਉਹਾਰਾਂ ਨੂੰ ਸਿੱਖੀ ਵਿੱਚ ਅਪਣਾ ਲੈਣ ਨਾਲ ਹੀ ਸਿੱਖੀ ਆਪਣੇ ਵਿਲੱਖਣਤਾ ਦੇ ਧੁਰੇ ਤੋਂ ਟੁੱਟੀ ਹੈ। ਜਿਸ ਨੂੰ ਮੁੜ ਧੁਰੇ ਤੇ ਲਿਆਉਣ ਦੀ ਲੋੜ ਹੈ। ਭਾਈ ਗੁਰਦਾਸ ਜੀ ਇੰਝ ਸੁਚੇਤ ਕਰਦੇ ਹਨ:
"ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ॥
ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ॥
ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ॥
ਮੁਹ ਵਿਚਿ ਗਰੜ ਦੁਗਾਰ ਪਾਇ ਜਿਉ ਸਪੁ ਲੜਾਏ॥
ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ॥
ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ॥23॥35॥”
ਉਹ ਤਾਂ ਆਪਣੀ ਵਾਰ 37 ਦੀ 22ਵੀ ਪਉੜੀ ਵਿੱਚ ਸਪਸ਼ਟ ਆਖ ਰਹੇ ਹਨ ਕਿ "ਦੂਜਾ ਭਾਉ ਕੁਦਾਉ ਹਰਾਏ” ਅਰਥਾਤ ਦੋ ਚਿੱਤੀ ਵਿੱਚ ਪਿਆ ਬਿਪਰਨ ਦੀ ਰੀਤ ਵਿੱਚ ਲਿਬੜਿਆ ਸਿੱਖ ਤਾਂ ਕੁਦੇਸਣਾ ਹੈ ਜੋ ਜੀਵਨ ਹਾਰ ਚੁਕਾ ਹੈ :
"ਆਪਿ ਨ ਵੰਝੈ ਸਾਹੁਰੈ ਲੋਕਾ ਮਤੀ ਦੇ ਸਮਝਾਏ॥
ਚਾਨਣ ਘਰਿ ਵਿਚਿ ਦੀਵਿਅਹੁ ਹੇਠ ਅੰਨੇਰੁ ਨ ਸਕੈ ਮਿਟਾਏ॥
ਹਥੁ ਦੀਵਾ ਫੜਿ ਆਖੁੜੈ ਹੁਇ ਚਕਚਉਧੀ ਪੈਰੁ ਥਿੜਾਏ॥
ਹਥ ਕੰਙਣੁ ਲੈ ਆਰਸੀ ਅਉਖਾ ਹੋਵੈ ਦੇਖਿ ਦਿਖਾਏ॥
ਦੀਵਾ ਇਕਤੁ ਹਥ ਲੈ ਆਰਸੀ ਦੂਜੈ ਹਥਿ ਫੜਾਏ॥
ਹੁੰਦੇ ਦੀਵੇ ਆਰਸੀ ਆਖੁੜਿ ਟੋਏ ਪਾਉਂਦਾ ਜਾਏ॥
ਦੂਜਾ ਭਾਉ ਕੁਦਾਉ ਹਰਾਏ ॥22॥”
"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਦਾ ਪਰਚਾਰ ਕਰਨ ਵਾਲਿਆ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ 25 ਉਪਰ "ਦੀਵੇ ਬਾਲਣ” ਸਬੰਧੀ ਸਪਸ਼ਟ ਸਿੱਧਾਂਤ ਅਤੇ ਗੁਰਮਤਿ ਦਾ ਨਿਰਣਾ ਦਿੱਤਾ ਹੈ ਕਿ : 
"ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ 
॥ 1॥ ਬਿਨੁ ਤੇਲ ਦੀਵਾ ਕਿਉ ਜਲੈ ॥ 1II ਰਹਾਉ ॥ 
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥ 
ਸਚੁ ਬੂਝਣੁ ਆਣਿ ਜਲਾਈਐ ॥2II ਇਹੁ ਤੇਲੁ ਦੀਵਾ ਇਉ ਜਲੈ ॥ 
ਕਰਿ ਚਾਨਣੁ ਸਾਹਿਬ ਤਉ ਮਿਲੈ ॥1॥”
ਗੁਰੂ ਗ੍ਰੰਥ ਸਾਹਿਬ ਜੀ ਤਾਂ ਆਪਣਾ ਗੁਰਮਤਿ ਸਿੱਧਾਂਤ ਬਾਰ ਬਾਰ ਸਮਝਾ ਰਹੇ ਹਨ: 
"ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
"ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥1IIਲੋਕਾ ਮਤ ਕੋ ਫਕੜਿ ਪਾਇ ॥ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥”358
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾ ਦੇ ਪੰਜ ਸਿੰਘ ਸਾਹਿਬਾਨ ਨੂੰ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ "ਗੁਰੂ ਸ਼ਬਦ” ਨਹੀਂ ਸਮਝਾ ਸਕ ਰਿਹਾ ਤਾਂ ਫਿਰ ਹੁਣ ਤਾਂ ਪੰਥ ਗੁਰੂ ਦੀ ਜੁਗਤਿ ਅਧਿਕਾਰੀ "ਗੁਰੂ ਪੰਥ ਖ਼ਾਲਸਾ” ਹੀ ਆਪਣੇ ਪ੍ਰਗਟਾਵੇ ਰਾਹੀਂ ਸਮਝਾ ਸਕਦਾ ਹੈ ਕਿ ਗੁਰੂ ਸਾਹਿਬ ਇੰਝ ਹੁਕਮ ਕਰ ਰਹੇ ਹਨ, ਇਸ ਲਈ ਇਹ ਫੋਕਟ ਕਰਮਾਂ ਤੇ ਤਿਉਹਾਰਾਂ ਮਗਰ ਸਿੱਖੀ ਨੂੰ ਲਾ ਕੁ ਕੁਰਾਹੇ ਪਾਉਣਾ ਤੇ ਮਨਮਤਿ ਕਰਾਉਣਾ ਬੰਦ ਕਰੋ:
"ਨਿਰਤਿ ਕਰੇ ਬਹੁ ਵਾਜੇ ਵਜਾਏ ॥ ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥ ਅੰਤਰਿ ਲੋਭੁ ਭਰਮੁ ਅਨਲ ਵਾਉ ॥ ਦੀਵਾ ਬਲੈ ਨ ਸੋਝੀ ਪਾਇ ॥1II ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥ ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥1II ਰਹਾਉ ॥ ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥ ਪੂਰੇ ਤਾਲ ਵਿਚਹੁ ਆਪੁ ਗਵਾਇ ॥ ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥ ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ॥”364
ਗੁਰੂ ਸ਼ਬਦ ਦਾ ਗੁਰਮਤਿ ਸਿਧਾਂਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਹੁਕਮ ਕਰ ਰਹੇ ਹਨ:
"ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥2II ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥3II ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥”694  
"ਸ਼ਬਦ ਗੁਰੂ” ਤਾਂ ਆਪਣੇ ਸਿੱਖਾਂ ਨੂੰ ਬਾਰ-ਬਾਰ ‘ਨਾਮ ਦੇ ਦੀਵੇ ਬਾਲਣ’ ਦਾ ਗੁਰਮਤਿ ਸਿੱਧਾਂਤ ਦੇ ਰਹੇ ਹਨ, ਪਰ ਹਠ ਧਰਮੀ ਸਿੱਖ ਅਤੇ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਤੇ ਕਾਬਜ਼ ਬਣੇ ਬੈਠੇ ਚੌਧਰੀ ਅਤੇ ਇਨ੍ਹਾਂ ਦੇ ਪਿਛਲੱਗ ਬਣੀਆਂ ਵਿਦਵਾਨਾਂ ਦੀਆਂ ਟੋਲੀਆਂ ਸਿੱਖ ਨੂੰ ਗੁਰਮਤਿ ਸਿੱਧਾਂਤ ਨਾਲ ਜੁੜ੍ਹਨ ਹੀ ਨਹੀਂ ਦੇ ਰਹੀਆਂ। ਗੁਰ ਸਿੱਖੋ "ਸ਼ਬਦ ਗੁਰੂ” ਕੀ ਕਹਿ ਰਹੇ ਹਨ, ਗੁਰੂ ਦੀ ਗੱਲ ਨੂੰ ਸੁਣੋ ਅਤੇ ਹੁਕਮ ਨੂੰ ਮੰਨੋ :
"ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍‍ ਿਪੜ੍‍ ਿਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥”791
ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਸੁਣੋ:
"ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥1II ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥1II ਰਹਾਉ II ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥ ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥2II ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥3II ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥”878
ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰਮੁਖ ਗੁਰਸਿੱਖ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪੰਜ ਸਿੰਘ ਸਾਹਿਬਾਨਾਂ ਨੂੰ, ਵਿਦਵਾਨਾਂ ਨੂੰ ਬਾਰ ਬਾਰ ਕਹਿ ਰਹੇ ਹਨ ਕਿ ਤੁਸੀਂ ਕਿਉਂ ਨਹੀਂ ਅਕਾਲ ਵੰਸ਼ਜ "ਗੁਰ ਸ਼ਬਦ” ਦੀ ਸਿੱਖੀ ਨੂੰ ਅਪਣਾਉਂਦੇ ? ਕਿਉਂ ਕਰ ਤੁਸੀਂ ਬਾਰ ਬਾਰ ਕੂੜਿਆਰ ਜਿੰਦਗੀ ਦੇ ਝੂਠ ਵਿੱਚ ਲਿਬੜ ਕੇ ਬੇਤਾਲਿਆ ਵਾਂਗ ਮਨਮੁਖੀ ਬਣ ਕੇ ਮਨੁੱਖਾ ਦੇਹੀ ਦੀ ਕਿਰਪਾ ਹੋਣ ਦੇ ਬਾਵਜੂਦ ਪਸੂ ਜਿੰਦਗੀ ਜਿਉਣ ਵੱਲ ਰੁਚਿਤ ਹੋ ਜਾਂਦੇ ਹੋ-
"ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥” 1284
ਉਪਰੋਕਤ ਗੁਰਮਤਿ ਪ੍ਰਮਾਣਾਂ ਅਤੇ ਗੁਰੂ ਹੁਕਮਾਂ ਤੋਂ ਸਪਸ਼ਟ ਹੀ ਹੈ ਕਿ ‘ਦੀਵਾਲੀ ਤਿਉਹਾਰ’ ਦਾ ਅਤੇ ਸੰਸਾਰਿਕ ਦੀਪ ਮਾਲਾਵਾਂ ਕਰਨ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ । ਇਹ ਸਿੱਖੀ ਵਿੱਚ ਧਰਮ ਪਰਥਾਏ ਬਿਬਰਜਤ ਕਰਮ, ਪਾਖੰਡ ਹਨ।
ਇਸ ਲਈ ਹਰ ਇਕ ਆਮ ਅਤੇ ਖ਼ਾਸ ਸਿੱਖ ਤੇ ਸਿੱਖ ਸੰਸਥਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੇ ਅਪਣਾ ਲੈਣਾ ਚਾਹੀਦਾ ਹੈ ਕਿ ਦਿਵਾਲੀ ਸਿੱਖ ਤਿਉਹਾਰ ਨਾ ਕਦੇ ਸੀ ਤੇ ਨਾ ਕਦੇ ਹੋ ਸਕਦਾ ਹੈ। ਦਿਵਾਲੀ ਸਿੱਖ ਤਿਉਹਾਰ ਨਹੀਂ ਹੈ।
"ਸਿੱਖ ਸਭਿਅਤਾ ਦੇ ਮੂਲ ਅਧਾਰ" ਲੇਖਕ ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਦੀ ਨਵੀਂ ਛਪੀ ਕਿਤਾਬ ਵਿੱਚੋਂ

Tuesday, October 22, 2013

Sikhism under the jackboot of Hinduism

ਸਿੱਖ ਵਿਰਸੇ ਨੂੰ ਸਲਾਮੀਂ ਦੇਣਾਂ ਸਾਡਾ ਫਰਜ ਅਤੇ ਹੱਕ ਹੈ.
ਇਸ ਲਈ ਇਸ ਨੂੰ ਸਾਂਭਣ ਲਈ ਆਪਣੀ ਜੁੰਮੇਵਾਰੀ ਸਮਝੋਂ

ਜਹਿੜੀ ਗਾਂ ਸ਼ੇਰ ਦੇ ਮੂੰਹ ਆ ਗਈ.  ਉਸ ਦੇ ਹੱਡ ਭੀ ਨਹੀਂ ਤੇ ਖੱਲ ਭੀ ਨਹੀਂ.
ਜਹਿੜੀ ਕੌਮ ਭੁੱਲ ਗਈ ਆਪਣੇ ਵਿਰਸੇ,ਗੈਰਤ ਨੂੰ ਉਹ ਅੱਜ ਭੀ ਨਹੀਂ ਤੇ ਕੱਲ ਭੀ ਨਹੀਂ.



            ਨਹਿਰੂੱ ਗਾਂਧੀ ਦੇ ਡੰਗੇ ਹੋਏ ਸਿੱਖ ਲੀਡਰ ਹਾਲੇ ਭੀ ਬੜਾਉਂਦੇ,ਸੈਹਿਕ ਰਹੇਂ ਹਨ.

Sikhism under the jackboot of Hinduism

ਅਸੀਂ ਆਪ ਸਭਨਾਂ ਦੇ ਧਿਆਨ ਵਿਚ ਇਕ ਬਹੁਤ ਅਹਿਮ ਵਿਸ਼ੇ ਉਪਰ ਜਾਣਕਾਰੀ ਤੇ ਸੂਚਤ ਕਰਨਾਂ ਚਾਹੁੰਦੇਂ ਹਾਂ.ਇਹ ਇਕ ਹਓੁ ਪਰੇ, ਛੱਡੋ, ਤਾਂ ਕੀ ਹੋਇਆ ਵਾਲੀ ਗੱਲ ਨਹੀਂ ਹੈ.ਇਹ ਸਿੱਖਾਂ ਤੇ ਸਿੱਖ ਧਰਮ ਦੀ ਸੁਤੰਤਰਾਂ ਤੇ ਅਜਾਦ ਹਸਤੀ ਜਿੰਦ 
ਜਾਨ  ਦਾ ਮਸਲਾ ਹੈ.ਇਕ ਦਿਨ ਆਉਣ ਵਾਲੀਆਂ ਸਿੱਖ ਨਸਲਾਂ ਭੀ ਇਹ ਬੜੇ ਮਾਣ ਨਾਲ ਕਹਿ ਸਕਣ ਜੋ ਕੁੱਝ ਅਸੀਂ ਹਾਂ.ਉਹ ਸਿਰਫ ਅਸੀਂ ਆਪਣੇ ਸਿੱਖ ਵਿਰਸੇ ਦੀ ਬਦੌਲਤ ਹਾਂ.ਇਹ ਜੋ ਅਸੀਂ ਸਾਰਟੀਫਕੇਟ ਚੱਕੀ ਫਿਰਦੇ ਹਾਂ ਸਾਡੇ ਸਿੱਖੀ ਵਿਰਸੇ,ਸਿੱਖੀ ਰਹਿਤ ਮਰੀਯਾਦਾ ਦੀ ਇਸ ਉਪਰ ਸਾਡੀ ਮੋਹਰ,ਸਟੰਪ ਲੱਗੀ ਹੋਈ ਹੈ.ਨਾਂ ਕਿਸੇ ਹੋਰ ਦੀ.ਜਦੋਂ ਅਸੀਂ ਸਿੱਖ ਧਰਮ ਦੀ ਅੱਡਰੀ ਅਜਾਦ ਹਸਤੀ ਨੂੰ ਹਿੰਦੂ ਕੋਡ ਧਾਰਾ 25 ਵਿਚੋਂ ਅਜਾਦ ਕਰਵਾਉਣ ਸੰਮਪੂਰਣ ਸਿੱਖ ਅਨੰਦ ਮੈਰਿਜ ਐਕਟ ਨੂੰ ਲਾਗੂੱ ਕਰਵਾਉਣ ਲਈ ਸਿਖ ਲੀਡਰਾਂ ਨੂੰ ਬੇਨਤੀ ਕਰਦੇ ਹਾਂ.ਉਹਨਾਂ ਵਿਚੋਂ ਕੁਝ  ਖਾਕੀ ਨੀਕਰਾਂ ਵਾਲੇ ਸਿੱਖ ਲੀਡਰ ਇਹ ਕਹਿ ਕਿ ਪੱਲਾ ਝਾੜ ਦਿੰਦੇ ਹਨ ਅਸੀਂ ਇਹਨਾਂ ਵਿਚ ਰਹਿਣਾਂ ਹੈ. ਤਹਾਨੂੰ ਪੱਤਾ ਨਹੀ ਹੈ.ਗੱਲ ਨੂੰ ਗੋਲ ਮੋਲ ਕਰਕੇ ਆਪਣੀ  ਛੋਟੀ ਸੋਚ ਦਾ ਪਰਗਟਾਵਾ ਜਾਹਰ ਕਰਦੇ ਹਨ. ਇਹਨਾਂ ਨੂੰ ਕੋਈ ਪੁਛਣ ਵਾਲਾ ਹੋਵੇ ਭਾਰਤ ਵਿਚ ਮੁਸਲਮਾਨ, ਇਸਾਈ, ਪਾਰਸੀ, ਜਾਹੂਦੀ ਆਪਣੀ,ਆਪਣੀ ਅਜਾਦ ਹਸਤੀ ਨਾਲ ਸਿਰ ਉਚਾ ਕਰਕੇ  ਬਰਾਬਰ ਦੇ ਸ਼ਹਿਰੀ ਬਣ ਕਿ ਰਹਿੰਦੇ ਹਨ.ਉਹਨਾਂ ਉਪਰ ਤਾਂ ਹਿੰਦੂ ਰਹਿਤ ਮਰੀਯਾਦਾ ਕਨੂੰਨ ਲਾਗੂੱ ਨਹੀਂ ਹੁੰਦੇ.ਤਾਂ ਖਾਕੀ ਨੀਕਰਾਂ ਵਾਲੇ ਸਿੱਖ ਲੀਡਰਾਂ ਨੂੰ ਕੀ ਬੀਮਾਰੀ ਹੈ. ਇਹਨਾਂ ਸਿਖ ਧਰਮ ਤੇ ਸਿਖਾਂ ਨੂੰ ਹਿੰਦੂ ਕੋਡ ਹਿੰਦੂ ਰਹਿਤ ਮਰੀਯਾਦਾ ਕਨੂੰਨਾ ਅਧੀਨ ਗੁਲਾਮ ਬਣਾਂ ਕਿ ਕਿਉਂ ਰੱਖਿਆ ਹੋਇਆ  ਹੈ.ਇਹ ਇਕ ਸਿੱਖ ਧਰਮ ਤੇ ਸਿੱਖਾਂ ਵਿਰੁੱਧ ਬਹੁਤ ਵੱਡਾ ਧੋਖਾ ਅਤੇ  ਸਾਜਿਸ਼ ਕੀਤੀ ਜਾ ਰਹੀ ਹੈ.ਇਹਨਾਂ ਲੀਡਰਾਂ ਵਲੋਂ.ਹੋਵੇ ਸਿੱਖ ਰਹਿਤ ਮਰੀਯਾਦਾ. ਮੋਹਰ ਉਸ ਉਪਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ.ਇਹ ਕਿਥੋਂ ਦੀ ਅਕਲਮੰਦੀ ਹੈ.ਤੁਸੀਂ ਹਿੰਦੂਆਂ ਨੂੰ ਪੁਛ ਕਿ ਦੇਖੋ ਕਿਆ ਉਹ ਆਪਣੇ ਵਿਰਸੇ ਆਪਣੀ ਰਹਿਤ ਮਰੀਯਾਦਾ ਨੂੰ ਨੀਚਾ ਕਰਕੇ ਆਪਣੇ ਬੱਚਿਆ ਦੀਆਂ ਵਿਆਹ ਸ਼ਾਦੀਆ ਜਾਂ ਹੋਰ ਕਾਰ ਵਿਹਾਰਾਂ ਉਪਰ ਮੁਸਲਮਾਨਾਂ ਦੇ references. ਇਸਲਾਮਿਕ ਲਾਅ ਦੀ ਮੋਹਰ,ਸਟੰਪ ਲੂਆ ਲੈਣਗੇ. ਸਿੱਖਾਂ ਦੇ ਕਾਰਜ ਹੋਵਣ ਸਿੱਖ ਰਹਿਤ ਗੁਰ ਮਰੀਯਾਦਾ ਨਾਲ .ਤੇ ਉਸ ਉਪਰ ਮੋਹਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ.  ਸਿੱਖ ਲੀਡਰੋ ਕੀ ਤੁਹਾਡੇ ਦਿਮਾਗ ਤਾਂ ਕੁਝ ਠੀਕ ਹਨ.
 ਇਹ ਹਿੰਦੂ ਮੋਹਰਾਂ ਹਨ.
 ਇਹਨਾਂ ਵਿਚ ਕਿਤੇ ਭੀ ਸਿੱਖ ਇਥੋਜ਼ ਪਰਿਨਸੀਪਲ,ਸਿੱਖ ਰਹਿਤ ਮਰੀਯਾਦਾ ਦਾ ਸੇਕਸ਼ਨ,ਕਲਾਜ ਨਹੀਂ ਹੈ.
 [1]ਆਰਟੀਕਲ 25.ਕਲਾਜ ਬੀ.ਐਕਸਪਲਾਨੇਸ਼ਨ 2
[2]ਹਿੰਦੂ ਮੈਰਿਜ ਐਕਟ 1955
[3]ਹਿੰਦੂ ਅਡੱਪਸ਼ਨ ਐਕਟ 1956
[4]ਹਿੰਦੂ ਮਿਨੋਰਟੀ ਐਂਡ ਗਾਰਡੀਅਨਸ਼ਿਪ ਐਕਟ 1956
[5]ਹਿੰਦੂ ਸਕਸੈਸ਼ਨ ਐਕਟ 1956
[6]ਹਿੰਦੂ ਅਨਡੀਵਾਈਡਿਡ ਫੈਮਲੀ ਟੈਕਸ ਲਾਅ 1955 [huf] ਇਸ ਟੈਕਸ ਲਾਅ ਅਧੀਨ ਟੈਕਸ ਫੈਦੇ ਲੈਣ ਲਈ ਤਾਂ ਸਿੱਖਾਂ ਨੂੰ ਟੈਕਸ ਫੌਰਮ  ਉਪਰ ਆਪਣੇ ਸਾਈਨ ਕਰਕੇ ਕਹਿਣਾਂ ਪੈਂਦਾ ਹੈ ਕਿ ਅਸੀ ਹਿੰਦੂ ਹਾਂ.ਇਹ ਸਿੱਖੀ ਸਿਧਾਤਾਂ ਉਪਰ ਬਾਹਮਣਾਂ ਵਲੋ ਬਹੁਤ ਵੱਡਾ ਹਮਲਾ ਕੀਤਾ ਗਿਆ ਹੈ.  ਇਹ ਗੁਲਾਮੀ ਨਹੀਂ ਹੈ ਤਾਂ ਹੋਰ ਕੀ ਹੈ.

ਪੰਜਾਬੀ ਦੀ ਕਹਾਵਤ ਹੈ.ਜੇ ਖੇਤ ਦੀ ਬਾੜ ਹੀ ਖੇਤੀ ਨੂੰ ਖਾਣ ਲੱਗ ਜਾਵੇ ਤਾਂ ਵਿਚਾਰੀ ਖੇਤੀ ਕਿਆ ਕਰੇਗੀ.ਇਹ ਹਾਲਤ ਅੱਜ ਸਿੱਖ ਕੌਮ ਦੀ ਬਣੀ ਹੋਈ ਹੈ.ਸਿੱਖਾਂ ਦੇ ਅੰਦਰ ਇਹ ਚੀਜ  ਘਰ ਕਰ ਗਈ ਹੈ ਕਿ ਸਿੱਖ ਭਾਰਤ ਅੰਦਰ ਇਸ ਵੇਲੇ ਭਾਰਤੀ ਸਵੀਧਾਨਿਕ,ਕਨੂੰਨੀ ਸਿਸਟਮ ਤਹਿਤ ਗੁਲਾਮ ਹਨ.ਅਸੀ ਇਹ ਹਮੇਸ਼ਾ ਸੁਣਦੇ ਅਤੇ ਕਹਿੰਦੇ ਆਏ ਹਾਂ ਕਿ ਸਿੱਖ ਇਕ ਨਿਆਰੀ,ਅੱਡਰੀ ਅਜਾਦ ਹਸਤੀ ਇਕ  ਸੁਤੰਤਰ ਧਰਮ ਅਤੇ ਨਿਰਾਲਾ ਪੰਥ ਹੈ. ਬਾਬੇ ਨਾਨਕ ਨੇ ਭੀ ਲੋਕਾਂ ਨੂੰ ਇਹੋ ਹੀ ਉਪਦੇਸ਼ ਦਿੱਤਾ ਸੀ.ਜੇ ਤੁਸੀਂ ਮੇਰੀ ਗਲੀ ਆਉਣਾਂ ਹੈ ਤਾਂ ਆਪਣੀਆਂ ਜਾਤਾਂ ਪਾਤਾਂ,ਵਹਿਮਾਂ ਭਰਮਾਂ ਦਾ ਟਿੰਡ ਫੌੜੀਆ ਪਿਛੇ ਛੱਡ ਕਿ ਆਉਣਾਂ.ਇਹੋ ਹੀ 1924 ਵਾਲਾ ਗੁਰਦੁਆਰਾ ਐਕਟ ਕਹਿ ਰਿਹਾ ਹੈ.ਸਿੱਖ ਉਹ ਹੈ ਜੋ ਦੱਸਾਂ ਗੁਰੂਆਂ,ਸੀ੍ ਗੁਰੂ ਗਰੰਥ ਸਾਹਿਬ ਨੂੰ ਮੰਨਦਾ ਹੋਵੇ ਅਤੇ ਹੋਰ ਕਿਸੇ ਭੀ ਧਰਮ ਨੂੰ ਨਾਂ ਮੰਨਦਾ ਹੋਵੇ.ਜੋ ਇਨਸਾਨ ਆਪਣੀ ਕੰਨਵਰਸ਼ਨ[conversion] ਦਾ ਇਹ ਕਲੇਮ ਕਰਦੇ ਹਨ.ਅਸੀ ਇਹਨਾਂ ਵਿਚੋਂ ਨਿਕਲੇ ਹਾਂ ਮੇਰੇ ਬਾਬੇ,ਪੜਦਾਦੇ ਦਾ ਨਾਮ ਛੱਲੀ ਰਾਮ ਜਾਂ ਤੋਤਾ ਰਾਮ ਸੀ.ਇਹ ਕਲੇਮ ਸਿੱਖੀ ਅਤੇ ਗੁਰੂ ਗਰੰਥ ਸਾਹਿਬ ਉਕਾ ਹੀ ਮੰਨਜੂਰ ਨਹੀਂ ਕਰਦਾ either you are a Sikh or no sikh. ਗੁਰੂ ਗਰੰਥ ਸਾਹਿਬ ਜੀ ਦਾ ਭੀ ਏਹੋ ਹੀ ਫੁਰਮਾਨ ਹੈ ਪਰ ਕਹਿਣਾਂ ਅਸੀਂ ਮੰਨਣਾਂ ਨਹੀਂ. ਕਿਤੇ ਸਿੱਖ ਧਰਮ ਅਜਾਦ ਨਾਂ ਹੋ ਜਾਵੇ.   .ਭੈਰਓ ਮਹਲਾ ੫. ਵਰਤ ਨ ਰਹਉ ਨ ਮਹ ਰਮਦਾਨਾ.ਤਿਸ ਸੇਵੀ ਜੋ ਰਖੈ ਨਿਦਾਨਾ.ਏਕ ਗੁਸਾਈ ਅਲਹੁ ਮੇਰਾ.ਹਿੰਦੂ ਤੁਰਕ ਦੁਹਾਂ ਨਬੇਰਾ.ਹੱਜ ਕਾਬੈ ਜਾਉ ਨ ਤੀਰਥ ਪੂਜਾ.ਏਕੁ ਸੇਵੀ ਅਵਰ ਨ ਦੂਜਾ.ਪੂਜਾ ਕਰਉ ਨ ਨਿਵਾਜ ਗੁਜਰਾਉ.ਏਕ ਨਿਰੰਕਰ ਲੇ ਰਿਦੇ ਨਮਸਕਾਰ. ਨਾਂ ਹਮ ਹਿੰਦੂ ਨਾ ਮੁਸਲਮਾਨ.  ਜਿਸ ਨੂੰ ਇਕ ਸਾਜਿਸ਼ ਅਧੀਨ ਇਸ ਨਿਰਾਲੇ ਪੰਥ ਨੂੰ ਕਲਮ ਨਾਲ ਕਨੂੰਨ ਤਹਿੱਤ ਹਿੰਦੂ ਧਰਮ ਦਾ ਹਿੱਸਾ ਬਣਾਂਇਆ ਹੋਇਆ ਹੈ.ਉਹ ਹੈ ਭਾਰਤੀ ਸਵੀਧਾਨ ਦਾ ਆਰਟੀਕਲ 25. ਸੈਕਸ਼ਨ 2. ਕਲਾਜ਼ ਬੀ .ਇਹ ਕਹਿ ਰਿਹਾ ਹੈ. ਕਿ ਹਿੰਦੂ ਧਰਮ ਦੀਆ ਸਾਰੀਆ ਕਲਾਸਾਂ ਅਤੇ ਸੈਕਸ਼ਨ ਜਿਸ ਦਾ ਇਸ਼ਾਰਾ ਸਿੱਖਾਂ ਉਪਰ ਭੀ ਜਾਂਦਾ ਹੈ.ਕਿ ਇਹ ਹਿੰਦੂ ਧਰਮ ਦੀ ਕਲਾਸ ਅਤੇ ਹਿੱਸਾ ਹੀ ਹਨ.ਇਸ ਕਲਾਜ਼ [ਬੀ] ਦੀ ਵਿਆਖਿਆ ਐਕਸਪਲਾਨੇਸਨ explanation 2 ਵਿਚ explain ਕੀਤੀ ਗਈ ਹੈ. ਕਿ ਕਲਾਜ਼ ਬੀ ਦੇ ਅਧਾਰ,ਦਾਇਰੇ ਤਹਿੱਤ ਹਿੰਦੂ references ਰੈਫਰਏਂਸ ਜਾਣੀ ਕਿ ਹਿੰਦੂ ਰਹਿੱਤ ਮਰੀਯਾਦਾ ਕਨੂੰਨ ਹਿੰਦੂ ਫੈਮਲੀ ਲਾਅ ਸਿੱਖਾਂ ਉਪਰ ਭੀ ਲੱਗਣਗੇ.ਜਿਸ ਨਾਲ ਸਿਖ ਧਰਮ ਦੀ ਅੱਡਰੀ ਅਜ਼ਾਦ ਹੱਸਤੀ ਦਾ ਇਹਨਾਂ ਭੋਗ ਪਾ ਦਿੱਤਾ.ਇਹ ਹਿੰਦੂ ਬਰਾਹਮਣ ਗੁਰੂ ਨਾਨਕ ਦੇ ਸਮੇ ਤੋ ਹੀ ਸਿੱਖੀ ਦਾ ਪਿੱਛਾ ਕਰ ਰਹੇ ਸੀ.ਸਿੱਖਾਂ ਦੀ ਬੇਸਮਝ ਲੀਡਰਸ਼ਿਪ ਇਹਨਾਂ ਦੇ 1947 ਵਿਚ ਹੱਥ ਆ ਗਈ.ਫਿਰ ਕੀ ਗੱਲ ਸੀ ਕਲਮ ਦੇ ਨਾਲ ਹੀ ਸਿੱਖੀ ਦੇ ਘਰ ਦੀ ਗੁੱਦਾਵਰੀ,ਇੰਤਕਾਲ ਹਿੰਦੂ ਧਰਮ ਦੇ ਨਾਂਮ ਕਰ ਦਿੱਤਾ.ਹੁਣ ਸਿੱਖੋ ਤੁਸੀਂ ਇੰਡੀਆਂ ਵਿਚ ਜੰਮ ਲਓੁ,ਮਰ ਲਵੋ,ਜਮੀਨਾਂ ਜਇਦਾਤਾਂ,ਵਿਰਾਸਤ ਆਦਿ ਬੱਚੇ ਗੋਦ ਲੈਣਾਂ,ਬੱਚਿਆ ਦੀਆਂ ਵਿਆਹ ਸ਼ਾਦੀਆਂ ਸਿੱਖੀ ਰਹਿਤ ਮਰੀਯਾਦਾ ਨਾਲ ਕਰ ਲਵੋ. ਪਰ ਮੋਹਰ ਉਸ ਉਪਰ ਹਿੰਦੂਵਾ ਦੀ ਹੀ ਲੱਗਣੀ ਹੈ. ਸਿੱਖੀ ਦੀ ਨਹੀਂ.ਸਿੱਖ ਧਰਮ ਦੀ ਅੱਡਰੀ ਅਜਾਦ ਹੱਸਤੀ ਦੀ ਕੱਲਗੀ ਇਹਨਾਂ ਤੁਹਾਡੈ ਕੋਲੋ ਜਬਰਦੱਸਤੀ ਖੋਹ ਲਈ ਹੈ.ਇਹਨਾਂ ਦਾ ਜੋ ਸੁਪਨਾਂ ਸੀ ਕਿ ਇਹਨਾਂ ਸੱਭ ਘੱਟ ਗਿਣਤੀਆਂ ਲੋਕਾਂ ਦੀ ਵੱਖਰੀ ਤੇ ਅੱਡਰੀ ਮਾਣਤਾ ਦਾ ਕੱਦੂ ਕੱਸ਼ ਕਰਕੇ ਇੰਡੀਆ ਨੂੰ ਇਕ ਹਿੰਦੂ ਰਾਸ਼ਟਰ ਬਣਾਉਣਾ ਹੈ.ਤਾਂ ਹੀ ਅੱਜ ਸਿੱਖਾਂ ਦੀ ਰਹਿਤ ਮਰੀਯਾਦਾ ਉਪਰ ਹਿੰਦੂ ਮੋਹਰ ਹੀ ਲੱਗਦੀ ਹੈ ਸਿੱਖੀ ਦੀ ਨਹੀਂ.ਇਹ ਸਿੱਖੀ ਤੇ ਸਿੱਖਾਂ ਦੇ ਗਲ ਵਿਚ ਗੁਲਾਮੀ ਦ ਸੰਗਲ ਹੈ.ਬਾਦਲ ਸਾਹਿਬ ਨੇ ਇਸ ਹਿੰਦੂ ਕੋਡ ਧਾਰਾ 25 ਨੂੰ ਦਿਲੀ ਵਿਚ 1984 ਨੂੰ ਅੱਗ ਲਾ ਕਿ ਸਾੜਿਆ ਸੀ. ਇਹ ਦੱਸਣ ਲਈ ਕਿ ਸਿੱਖ ਤੇ ਸਿੱਖ ਧਰਮ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ ਇਸ ਧਾਰਾ 25 ਦੀ ਸੋਧ ਕਰੋ.
ਸਰਕਾਰ ਨੇ ਸੰਨ 2002 ਵਿਚ constitution review commission ਕੰਨਸਟੀਟੂਸ਼ਨ ਰੀਵੀਓ ਕੋਮੀਸ਼ਨ ਬਣਾਇਆ  ਜਿਸ ਵਿਚ 11 ਸੁਪਰੀਮ ਕੋਰਟ ਦੇ ਜੱਜ ਵਿੰਨਕਟਚਾਲੀਆ ਭੀ ਸਨ. ਕਮਿਸ਼ਨ ਨੇ ਕਲਾਜ ਬੀ ਅਤੇ ਇਕਸਪਲਨੇਸਨ 2  ਦੀ ਘੋਖ ਪੜਤਾਲ ਕਰਕੇ  .ਕਮਿਸ਼ਨ ਨੇ ਕਲਾਜ਼ ਬੀ ਦੀ rewording ਰੀਵਰਡਿੰਗ ਕਰਨ ਲੈਈ. ਅਤੇ explanation 2 ਇਕਸਪਲਾਨੇਸ਼ਨ 2 ਨੂੰ ਖੱਤਮ ਕਰਨ ਲਈ ਸਰਕਾਰ ਨੂੰ ਹੁਕਮ,ਹਦਾਇਤਾਂ ਜਾਰੀ ਕੀਤੀਆਂ.ਕਿਹਾ ਕਿ ਸਿੱਖ,ਜੈਨ ਅਤੇ ਬੋਧੀ ਇੰਡਆ ਦੇ ਇਕ ਵਖਰੇ ਧਰਮ ਹਨ. ਇਹ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ.
ਤੁਸੀਂ ਇਹਨਾਂ ਨੂੰ ਹਿੰਦੂ ਰੈਫਰੈਂਸ ਹਿੰਦੂ ਫੈਮਲੀ ਲਾਅ ਅਧੀਨ ਨਹੀਂ ਰੱਖ ਸਕਦੇ.12 ਸਾਲ ਹੋ ਗਏ ਹਨ. ਸਿੱਖਾਂ ਦੀ ਨਲਾਇਕ ਲੀਡਰਸ਼ਿਪ ਅੱਖਾਂ ਮੀਟ ਕੇ ਸੁਤੀ ਪਈ ਹੈ.ਹੁਣ ਪਤਾ ਨਹੀਂ ਬਾਦਲ ਸਾਹਿਬ ਇਤਨੇ ਸਿੱਖਾਂ ਦਾ ਘਾਣ ਕਰਵਾ ਕਿ ਸਿੱਖ ਧਰਮ ਨੂੰ ਨੂੱੜ ਕਿ ਹਿੰਦੂ ਧਰਮ ਅੱਗੇ ਗੁਲਾਮ ਕਿਉਂ ਸੁਟ ਰਿਹਾ ਹੈ.ਜੇ ਤੁਸੀ ਹਿੰਦੂ ਲੀਡਰਸ਼ਿਪ ਨੂੰ ਇਹ ਪੁਛੋ ਕਿ ਤੁਸੀਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਮੁਸਲਿਮ ਰੈਫਰੈਂਸ,ਮੁਸਲਿਮ ਕਨੂੰਨਾਂ ਅਧੀਨ ਕਰ ਸਕਦੇ ਹੋ.ਕਦੇ ਭੀ ਨਹੀਂ.ਇਹਨਾਂ ਨੂੰ ਆਪਣੀ ਅਜਾਦ ਹਸਤੀ ਪਿਆਰੀ ਹੈ ਗੁਲਾਮੀ ਨਹੀਂ.  ਇਹਨਾਂ ਨੇ ਤਾਂ ਸਿੱਖਾਂ ਦਾ ਅਜ਼ਾਦ ਹੱਸਤੀ 1909 ਵਾਲਾ ਅਨੰਦ ਮੈਰਿਜ ਐਕਟ ਭੀ 2012 ਵਿਚ ਹਿੰਦੂ ਮੈਰਿਜ ਐਕਟ ਦੇ ਅਧੀਨ, ਮਹਿਤੈਤ  ਲੂੱਲਾ ਲੰਗੜਾ
ਕਰਵਾ ਦਿੱਤਾ ਹੈ.  ਇਹਨਾਂ ਉਸ ਵਿਚ ਰਜਿਸਟਰੇਸ਼ਨ ਸੈਕਸ਼ਨ 6 ਵਿਚ ਇਹ ਲਿਖਵਾ ਦਿਤਾ ਵਿਦਅਊਟ ਪਰੈਜੀਡਿਸ[withoutprejudice] ਜਾਣੀ ਕਿ [without abandoning] ਦਾ ਮੱਤਲਬ
ਹਿੰਦੂ ਮੈਰਿਜ ਐਕਟ ਨੂੰ ਛੱਡਣ ਤੋ ਵਗੈਰ ਇਹ ਐਕਟ ਸਿੱਖਾ ਉਪਰ ਲਾਗੂੱ ਹੀ ਰਹੇਗਾ.ਅਸੀਂ ਤਾਂ ਸਿੱਖ ਧਰਮ ਨੂੰ ਹਿੰਦੂ ਰਹਿਤ ਮਰੀਯਾਦਾ
ਕਨੂੰਨਾਂ ਕੋਲੋ ਅਜਾਦ ਕਰਵਾਉਣਾਂ ਚਾਹੁੰਦੇ ਸੀ. ਪਰ ਇਹਨਾਂ ਸਿੱਖ ਲੀਡਰਾਂ ਨੇ ਉਸ ਦਿਨ ਬਹੁਤ ਭੰਗੜੇ ਪਾਏ ਸੀ.ਹੁਣ ਇਹਨਾਂ ਨੂੰ ਪੁਛੋ ਲੂਲਾ ਲੰਗੜਾ ਅਨੰਦ ਮੈਰਿਜ ਐਕਟ ਕਿਥੇ ਗਿਆ ਹੈ.ਕਿਆ ਸਿੱਖਾ  ਦੀਆਂ ਵਿਆਹ ਸ਼ਾਦੀਆ ਅਨੰਦ ਮੈਰਿਜ ਐਕਟ ਅਧੀਨ ਰਜਿਸਟਰ ਹੋਣੀਆਂ ਸੁਰੂ ਹੋ ਗਈਆਂ ਹਨ.   ਸਿੱਖ ਜਥੇਦਾਰੋ ਸਿੱਖ ਲੀਡਰੋ ਤੁਸੀਂ ਸਿੱਖ ਕੌਮ ਨੂੰ ਨੂੱੜ ਕੇ ਹਿੰਦੂ ਬਾਹਮਣਾਂ ਮੁਹਰੇ ਸੁੱਟ ਚਲੇ ਹੋ. ਸਿੱਖੀ ਦੇ ਘਰ ਉਪਰ ਲੱਗਾ ਹੋਇਆ ਸਿੱਖੀ ਦਾ ਸਾਈਨ ਬੋਰਡ ਨਹਿਰੂ,ਗਾਂਧੀ ਨੇ ਲਾਹ ਕਿ ਹਿੰਦੂ  ਵਿਰਾਸਤ ਦਾ ਸਾਈਨ ਬੋਰਡ ਲਾ ਦਿੱਤਾ ਹੈ.ਤੇ ਇਹ ਕਿਹਾ ਅਸੀਂ ਨਹੀਂ ਮੰਨਦੇ ਤੁਹਾਡੀਆਂ ਅੱਡਰੀਆਂ ਉਡਰੀਆਂ ਅਜਾਦ ਹੱਸਤੀਆਂ  ਨੂੰ .ਤੁਸੀਂ ਜੋ ਕੁਝ ਭੀ ਹੋ ਹਿੰਦੂਪੁਣੇ ਦਾ ਇਕ ਹਿਸਾ ਹੀ ਹੈ.ਤੇ ਤੁਸੀਂ ਜ਼ੁਰਾਇਮ ਪੇਛਾ ਲੋਕ ਹੋ.ਜੇ ਤੁਸੀ ਇਸ ਹਿੰਦੂਸਤਾਨ ਘਰ ਵਿਚ ਰਹਿਣਾ ਹੈ. ਤਾਂ ਸਾਡੇ ਹਿੰਦੂ ਰਹਿੱਤ ਮਰੀਯਾਦਾ ਕਨੂੰਨਾਂ ਅਧੀਨ ਹੀ ਰਹਿਣਾ ਪਵੇਗਾ.ਨਹੀਂ ਤਾਂ ਛਿੱਤਰ ਪਰੇਡ. ਜੇ ਤੁਸੀਂ ਸਿੱਖ ਲੀਡਰੋ  ਕੁਝ ਨਹੀਂ ਕਰਨਾਂ ਤਾਂ ਪੰਜਾਬੀ ਦੀ ਇਹ ਭੀ ਕਹਾਵਤ ਯਾਦ ਰੱਖਿਓ ਸੰਗਦੀਂ,ਸੰਗਦੀਂ ਨੇ ਢਿੱਡ ਕਰਵਾ ਲਿਆ ਸੀ.ਹੁਣ ਸਾਡੀ ਅਤੇ
ਸਾਡੀ ਨਵੀਂ ਪੀੜੀ ਦੀ ਇਹ ਹਾਲਤ ਬਣ ਚੁੱਕੀ ਹੈ.ਹਿੰਦੀ ਹਕੂਮੱਤ ਵਲੋ ਸਿੱਖੀ ਵਿਰਸੇ ਦੀ deprogramming ਡੀਪਰੋਗਰਾਮਿੰਗ ਸੋਚ ਬਦਲੂੱ ਘੁੰਮਣਘੇਰੀਆ ਵਿਚ ਫੱਸ ਚੁੱਕੇ ਹਨ. ਸਿੱਖਾਂ ਵਿਚ ਰਾਜ ਕਰੇਗਾ ਖਾਲਸੇ ਦਾ ਸਿਧਾਂਤ[concept] ਤਾਂ ਸਿਰਫ ਗੁਰੂ ਘਰਾਂ ਦੀ ਚਾਰ ਦਿਵਾਰੀ ਅੰਦਰ ਦੋਹਰਾ ਹੀ ਬਣ ਕਿ ਰਹਿ ਗਿਆ ਹੈ.ਬਾਹਰ
ਤਾਂ ਇਹ ਗੁਰੂਆਂ ਦੀ ਸੋਚ ਸਿਖਾਂ ਵਿਚੋਂ ਉਡਾਰੀ ਲਾ ਚੁੱਕੀ ਹੈ. ਇਤਨਾਂ ਸਹਿਮ ,ਨਿਘਾਰ ਆ ਚੁੱਕਾ ਹੈ. ਹਰ ਇਕ ਬੰਦਾ ਵਕਾਊ  ਲੱਗਦਾ ਹੈ. ਹੁਣ ਸਿੱਖੋ ਤੁਸੀ ਬਾਹਮਣਾਂ ਦੇ ਹਿੰਦੂੱ ਰਾਸ਼ਟਰ ਲਈ ਫਾਰਮਰ ਤੇ ਸਰਹੱਦਾਂ ਉਪਰ ਚੌਕੀਦਾਰ ਹੀ ਬਣਕਿ ਰਹਿ ਗਏ ਹੋ.  ਅਸੀਂ ਫਿਰ ਅੱਜ ਦੁਬਾਰਾ ਉਸ ਬਰਾਹਮਣ ਵਾਦੀ ਮੁਛਕੀ stinking ਚਿੱਕੜ,ਦਲਦਲ ਵਿਚ ਖੁਭੇ ਜਾ ਰਹੈਂ ਹਾਂ.ਜਿਸ ਵਿਚੋ ਸਾਡੇ ਗੁਰੂਆਂ ਨੇ ਆਪਣੇ ਪਰਵਾਰ ਤੇ ਸਿਰ ਵਾਰ ਕਿ ਸਾਨੂੰ ਬਾਹਰ ਕੱਢਿਆ ਸੀ.ਇਕ ਨਛੇੜੀ,ਅਮਲੀ ਬੰਦੇ ਨੇ ਥੋੜਾ,ਥੋੜਾ ਕਰਕੇ ਸਾਰੀ ਜਮੀਨ,ਘਰ ਬਾਰ ਵੇਚ ਦਿੱਤਾ ਸੀ.ਅੱਜ ਅਸੀਂ ਭੀ ਸਿੱਖੀ ਨੂੰ ਥੋੜਾ,ਥੋੜਾ ਕਰਕੇ ਵੇਚ ਤੇ ਗਹਿਣੇ compromise ਕਰ ਰਹੇਂ ਹਾਂ.ਧਾਰਾ 25 ਤੇ ਅਨੰਦ ਮੈਰਿਜ ਐਕਟ ਇਹਨਾਂ ਵਿਚੋ ਇਕ ਹੈ.ਜੋ ਤੁਸੀਂ ਹਿੰਦੂ ਕੋਡ,ਹਿੰਦੂ ਮੈਰਿਜ ਐਕਟ ਦੇ ਮਹਿਤੈਤ,ਅਧੀਨ ਸਿੱਖੀ ਨੂੰ ਵੇਚਿਆ ਹੋਇਆ ਹੈ. ਅੱਜ ਸਿੱਖੀ ਰਸਮੋ ਰਿਵਾਜਾਂ ਸਮੇ. ਤਿਲਕ ਲਾਉਣਾ ਤੇ ਹੋਰ ਬਰਾਹਮਣੀ ਊਟ ਪਤੰਗ ਘੁਸ ਪੈਟ ਕਰ ਚੁੱਕੇ ਹਨ.ਖਾਲਸਾ ਹੈਰੀਟੱਜ ਅਨੰਦਪੁਰ ਸਾਹਿਬ ਜਾ ਕਿ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਬੁਢਾਪੇ ਵਾਲੀ ਪੇਟਿੰਗ ਉਪਰ ਐਡਾ ਵੱਡਾ ਤਿਲਕ ਲਾ ਕਿ ਪਰਦਰਸ਼ਨੀ ਕੀਤੀ ਹੋਈ ਹੈ.   ਸਿੱਖੀ  ਸਿਰਫ ਨਾਂਮ ਦੀ ਹੀ ਰਹਿ ਗਈ ਹੈ.ਤੇ ਅਸੀਂ ਤਾਂ ਆਪਣੇ ਬਜੁਰਗਾਂ ਤੇ ਗੁਰੂਆਂ ਦਾ ਸਿਰਜਿਆ
ਹੋਇਆ ਇਤਹਾਸ ਕੈਸ਼ ਕਰਕੇ ਖਾ ਰਹੇਂ ਹਾਂ.  ਜੇ ਤੁਸੀਂ ਅੱਣਖ ਤੇ ਇਜਤ ਨਾਲ ਬਰਾਬਰ ਦੇ ਨਾਗਰਿਕ ਬਣ ਕਿ ਭਾਰਤ ਵਿਚ ਰਹਿਣਾ ਚਾਹੁੰਦੇ ਹੋ ਤਾਂ.ਸਿੱਖ ਧਰਮ ਸਿੱਖ ਵਿਰਾਸਤ ਨੂੰ ਅਜਾਦ ਕਰਵਾਉਣ ਲਈ
ਇਸ ਧਾਰਾ 25 ਦੀ ਸੋਧ ਕਰਵਾਓੁ. ਸਿੱਖ ਅਨੰਦ ਮੈਰਿਜ਼ ਐਕਟ ਨੂੰ ਸੰਮਪੂਰਨ ਐਕਟ ਬਣਾਂ ਕਿ ਲਾਗੂ ਕਰੋ. ਨਹੀਂ ਤਾਂ ਤੁਹਾਡੀਆ ਆਉਣ ਵਾਲੀਆ ਸਿੱਖ ਨਸਲਾਂ ਇਹਨਾਂ  ਦੇ ਜੈਕਬੂੱਟ ਥੱਲੇ ਗੁਲਾਮ ਬਣ ਕਿ ਰਹਿ ਜਾਣਗੀਆਂ.ਅਤੇ ਸਿੱਖ ਇਤਹਾਸ ਸਿੱਖ ਕੌਮ ਤੁਹਾਨੂੰ ਕਦੇ ਭੀ ਮੁਆਫ ਨਹੀਂ ਕਰੇਗੀ.

ਸਿੱਖ ਪੰਥ ਦਰਦੀ
ਹਰਬੰਸ ਸਿੰਘ ਔਜਲਾ  

Sunday, October 13, 2013

ਐਲਸਬਰਾਂਟੇ ਗੁਰੂ ਘਰ ਦੀ ਨਵੀਂ ਪ੍ਰਬੰਧਕ ਕਮੇਟੀ ਪੰਜਾਂ ਸਿੰਘਾਂ ਵਲੋਂ ਸਰਬਸਮੰਤੀ ਨਾਲ ਚੁਣੀ ਗਈ।


aYlsbrFty gurU Gr dI nvIN kmytI,
pMj isMGF vwloN srbsmMqI nfl cuxI geI.

gurU Gr nfl sbMDq pRbMDkF df afpsI tkrf jo ik ipCly keI sflF qoN cilaf af irhf sI, Auh tkrf kot kichrIaF ivWc dI hMudf hoieaf AudoN Kqm ho igaf jd mOjUdf kmytI aqy ivroDI iDr ny gl bfq rFhI mslf hwl krn dI soc nfl, kmytI df do sfl df smF Kqm hox qoN pihlF hI dobfrf kmytI cuxy jfx qy sihmqI jqfeI. dohF iDrF ny afpxI afpxI pkV nMU nrm kridaF iek sFJI sLpYsl kmytI nfmjd kIqI, ijs ivwc BfeI surjIq isMG rqU, BfeI sqvMq isMG, BfeI drsLx isMG bfT, BfeI gurmIq isMG. tkrf rhIaF dohF iDrF ny agoN nvIN pRbMDk kmytI cuxy jfx dI sfrI ijLmyvfrI sLpYsLl kmytI nMU sONp idwqI.

sLpYsLl kmytI ny ivDI ivDfn dIaF hdF ivwc rihMidaF agoN pMjF isMGF vfsqy aqy kmytI mYNbrF vfsqy Xog syvfdfrF dIaF aYplIkysLnF pRfpq kIqIaF. sLpYsLl kmytI vwloN, nvyN 7 kmytI mYNbr cuxn leI, pMjF isMGF dI cox vfsqy mIitMg sdI, ijs ivwc phMucy hoey smMUh gurU ipafiraF ny srbsmMqI nfl, BfeI amrIk isMG, BfeI prmjIq isMG syKoN (dfKf), BfeI inrml isMG, BfeI gurcrn isMG, BfeI Brjovn isMG ieh 5 isMG aqy iek gurU mhfrfj jI dI qfibaf vfsqy BfeI svrn isMG cuxy gey.

pMjF isMGF dy jQy ny bVy sucjy aqy imQy tfiem dIaF hdF ivwc rih ky nvIN kmytI bxfAux dI pRikRaf nMU nypry cfiVaf. pMjF isMGF vwloN srbsmMqI nfl, BfeI prmjIq isMG syKoN (dfKf) ny 13 akqUbr 2013 idn aYqvfr nMU aYlsbrFty gurU Gr aMdr jnrl bfzI dI mIitMg dOrfn sMgqF nfl Bry dIvfn hfl ivwc nvyN kmytI mYNbr, bIbI ieMdrjIq kOr, BfeI mlhfr isMG, BfeI jgrUp isMG, BfeI rGbIr isMG, BfeI pRkfsL isMG, BfeI guridafl isMG, BfeI mndIp isMG, dy nfm anfAuNs kIqy. nvyN kmytI mYNbrF nMU sMgqF ivcoN 5 jYkfiraF dI gMUj ivwc pRvfngI idwqI geI.

Kbr nfl sbMDq jfxkfrI 510-774-5909 nMbr qy sMprk krky kIqI jf skdI hY.

Monday, October 7, 2013

ਸ.ਬਲਵੰਤ ਸਿੰਘ ਰਾਜੋਆਣਾ ਵੱਲੋਂ Dated -18/03/06 ਨੂੰ ਬਿਆਨ

313 ਸੀ ਆਰ ਪੀ ਸੀ ਦੇ ਬਿਆਨ ਕਿਸੇ ਵੀ ਇਤਿਹਾਸਕ ਕੇਸ ਵਿਚ ਬਹੁਤ ਹੀ ਮਹੱਤਤਾ ਰੱਖਦੇ ਹਨ, ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਵੱਲੋਂ ਇਹ ਬਿਆਨ ਚੰਡੀਗੜ੍ਹ ਡਿਸਟਿਕ ਕੋਰਟ ਵਿਚ ਦਿੱਤੇ ਗਏ ਸੀ ,ਜਦੋਂ ਦੁਸ਼ਮਣ ਦੀ ਅਦਾਲਤ ਵਿਚ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ । ਤਾਂ ਉਸ ਵਕਤ ਜੋ ਵੀ ਕਿਹਾ ਜਾਂਦਾ ਹੈ ਉਹ ਇਹਿਤਾਸ ਦਾ ਇਕ ਪੰਨਾ ਬਣਦਾ ਹੈ ।ਇਹ ਇਹਿਤਾਸ ਦਾ ਉਹ ਪੰਨਾ ਹੁੰਦਾ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਬਕ ਜਾਂ ਫਿਰ ਪ੍ਰੇਰਣਾ ਬਣਦਾ ਹੈ । ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਨੂੰ ਦੁਸ਼ਮਣ ਦੀ ਅਦਾਲਤ ਵਿਚ ਇਹ ਕਹਿ ਕੇ ਇਹ ਕੰਮ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਕੀਤਾ ਹੀ ਨਹੀਂ ਇਸ ਸ਼ਹਾਦਤ ਨੂੰ ਦੁਸ਼ਮਣ ਦੀ ਕਚਹਿਰੀ ਵਿਚ ਰੋਲ ਕੇ ਇਕ ਸਬਕ ਬਨਾਉਣ ਦੀ ਕੋਸ਼ਿਸ ਕੀਤੀ ਗਈ ਸੀ । ਜਿਸ ਨੂੰ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਨੇ ਇਕ ਪ੍ਰੇਰਣਾ ਬਣਾ ਦਿੱਤਾ ਇਹ ਇਤਿਹਾਸਕ ਬਿਆਨ ਦਰਜ ਕਰਵਾ ਕੇ । ਦੁਸ਼ਮਣ ਦੀ ਕਚਹਿਰੀ ਵਿਚ ਹੱਥ ਜੋੜਨੇ ਤੇ ਬਾਹਰ ਆ ਕੇ ਕਹਿਣਾ ਕਿ ਅਸੀਂ ਗੁਲਾਮ ਹਾਂ ।ਸਾਡੀ ਗੁਲਾਮੀ ਦਾ ਕਾਰਣ ਤਾਂ ਇਹੀ ਹੈ ਕਿ ਜਿੰਨ੍ਹਾਂ ਵਕਤ ਅਸੀਂ ਦੁਸ਼ਮਣ ਦੀ ਕਚਹਿਰੀ ਵਿਚ ਹੱਥ ਜੋੜ ਕੇ ਖੜ੍ਹੇ ਰਹਾਂਗੇ ਉਨੀ ਦੇਰ ਸਾਡੇ ਕਦਮ ਆਜ਼ਾਦੀ ਦੀ ਮੰਜਿਲ ਵੱਲ ਨੂੰ ਨਹੀਂ ਵੱਧ ਸਕਦੇ ।



ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ
ਧਰਮ ਜੁਧ ਕੇ ਚਾਇ
ਅਕਾਲ ਤਖ਼ਤ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ

ਦੇਹ ਸ਼ਿਵਾ ਬਰ ਮੋਹਿ ਇਹੈ
ਸੁਭ ਕਰਮਨ ਤੇ ਕਬਹੂ ਨ ਟਰੋਂ
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਅਪਨੀ ਜੀਤ ਕਰੋਂ॥

ਸਤਿਕਾਰਯੋਗ ਜੱਜ ਸਾਹਿਬ,

ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥

ਜੱਜ ਸਾਹਿਬ ਸਿੱਖ ਧਰਮ ਤੇ ਜੂਨ 1984 ਵਿੱਚ ਹਿੰਦੋਸਤਾਨ ਦੀ ਸਰਕਾਰ ਵੱਲੋ ਕੀਤਾ ਗਿਆ ਹਮਲਾ ਕੋਈ ਨਵੀ ਕਹਾਣੀ ਨਹੀ ਹੈ। ਜਦੋਂ ਦਾ ਹੀ ਸਿੱਖ ਧਰਮ ਕਿਰਤ ਕਰਨ, ਨਾਮ-ਜਪਣ ਅਤੇ ਵੰਡ ਛਕਣ ਦੇ ਸੰਕਲਪ ਨੂੰ ਲੈ ਕੇ ਹੋਂਦ ਵਿੱਚ ਆਇਆ ਹੈ। ੳੇਸ ਸਮੇਂ ਤੋਂ ਹੀ ਇਹ ਜਾਲਮ ਹਕੂਮਤਾ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹੈ। ਸਿੱਖ ਧਰਮ ਦੇ ਦੁਸ਼ਮਣਾ ਦੀ ਸੂਚੀ ਬਹੁਤ ਲੰਮੀ ਹੈ। ਇਹ ਕਦੇ ਜਹਾਂਗੀਰ ਦੇ ਰੂਪ ਵਿੱਚ , ਕਦੇ ਅਬਦਾਲੀ ਦੇ ਰੂਪ ਵਿੱਚ , ਕਦੇ ਮੱਸੇ ਰੰਗੜ ਦੇ ਰੂਪ ਵਿੱਚ ਅਤੇ ਕਦੇ ਇੰਦਰਾ ਗਾਂਧੀ ਦੇ ਰੂਪ ਵਿੱਚ ਸਿੱਖ ਧਰਮ ਅਤੇ ਸਿੱਖਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸਾਂ ਰਚਦੇ ਰਹੇ ਹਨ। ਸਿੱਖਾਂ ਨੇ ਹਮੇਸਾ ਹੀ ਇਨਾਂ ਜ਼ਾਲਮਾ ਦਾ ਮੂੰਹ ਤੋੜ ਜੁਆਬ ਦਿੱਤਾ ਹੈ। ਸਿੱਖ ਕਦੇ “ਸ੍ਰੀ ਗੁਰੂ ਅਰਜਨ ਦੇਵ ਜੀ”ਦੇ ਰੂਪ ਵਿੱਚ, ਕਦੇ “ਸ੍ਰੀ ਗੁਰੂ ਤੇਗ ਬਹਾਦਰ ਜੀ” ਦੇ ਰੂਪ ਵਿਚ, ਕਦੇ ਸਾਹਿਬਜ਼ਾਦਿਆ ਦੇ ਰੂਪ ਵਿੱਚ ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਅਤੇ ਕਦੇ ਬਾਬਾ ਦੀਪ ਸਿੰਘ ਜੀ ਦੇ ਰੂਪ ਵਿੱਚ ਆਪਣੇ ਪਿਆਰੇ ਧਰਮ ਤੋਂ ਕੁਰਬਾਨ ਹੁੰਦੇ ਰਹੇ ਹਨ।

ਜੱਜ ਸਾਹਿਬ ਹਿੰਦੋਸਤਾਨ ਦੀ ਅਜ਼ਾਦੀ ਤੋਂ ਬਾਅਦ ਵੀ ਸਿੱਖਾਂ ਤੇ ਜੁਲਮ ‐ਜ਼ਬਰ ਦੀ ਕਹਾਣੀ ਬੰਦ ਨਹੀ ਹੋਈ। ਸਮੇਂ ਸਮੇਂ ਸਿੱਖਾਂ ਨੂੰ ਆਪਣੇ ਹੱਕਾ ਲਈ ਮੋਰਚੇ ਲਾਉਣੇ ਅਤੇ ਸੰਘਰਸ਼ ਕਰਨੇ ਪਏ ਹਨ। ‘
“ ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ ਸੇਧ ਲੈ ਕੇ ਸਿੱਖਾਂ ਦੀਆਂ ਰਾਜਨੀਤਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਆਪਣੀ ਹੱਕੀ ਮੰਗਾ ਨੂੰ ਲੈ ਕੇ ਲਾਇਆ ਗਿਆ ‘ਧਰਮ ਯੁੱਧ ਮੋਰਚਾ , ਹਿੰਦੋਸਤਾਨ ਦੀ ਜਾਲਮ ਕਾਂਗਰਸ ਸਰਕਾਰ ਦੀ ਬਰਦਾਸਤ ਤੋਂ ਬਾਹਰ ਹੋ ਗਿਆ। ਸਿੱਖਾਂ ਦੀ ਆਪਣੇ ਧਰਮ ਪ੍ਰਤੀ ਅਤੇ ‘ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਤੀ ਸ਼ਰਧਾ ਤੋ ਬੁਖਲਾਈ ਹੋਈ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਸਿੱਖਾਂ ਦੇ ਸਰਵ ‐ ਉਚ ਧਾਰਮਿਕ ਅਸਥਾਨ “ ਸ੍ਰੀ ਹਰਿਮੰਦਰ ਸਾਹਿਬ” ਤੇ ਆਪਣੀਆਂ ਫੌਜਾਂ ਭੇਜ ਕੇ ਚੜ੍ਹਾਈ ਕਰ ਦਿੱਤੀ। ਉਸ ਸਮੇਂ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਅਮਨ ‐ ਆਮਾਨ ਨਾਲ ਆਪਣੇ ਪੰਜਵੇਂ ਪਾਤਿਸਾਹ
“ਸ੍ਰੀ ਗੁਰੂ ਅਰਜਨ ਦੇਵ ਜੀ” ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਨ । 4 ਜੂਨ 1984 ਨੂੰ ਹਿੰਦੋਸਤਾਨ ਦੀਆਂ ਹੰਕਾਰੀਆਂ ਹੋਈਆਂ ਫੌਜਾਂ ਨੇ ਅਚਾਨਕ ਹੀ ਟੈਕਾਂ , ਤੋਪਾਂ ਨਾਲ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਹਮਲਾ ਕਰ ਦਿੱਤਾ।
ਜੱਜ ਸਾਹਿਬ ਸਿੱਖਾਂ ਦੀ ਸਰਵ ‐ ਉਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ”ਨੂੰ ਅਤੇ ‘ਦਰਸ਼ਨੀ ਡਿਊਢੀ, ਨੂੰ ਢਹਿ ਢੇਰੀ ਕਰ ਦਿੱਤਾ ਗਿਆ। ‘ਸ੍ਰੀ ਹਰਿਮੰਦਰ ਸਾਹਿਬ, ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ। ਸਿੱਖਾਂ ਦੀ ਇਤਿਹਾਸਕ ਲਾਇਬਰੇਰੀ ਨੂੰ ‐ਸਾੜ ਦਿੱਤਾ ਗਿਆ। ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ‘ਸ੍ਰੀ ਦਰਬਾਰ ਸਾਹਿਬ, ਦੀ ਪਵਿੱਤਰ ਧਰਤੀ ਨੂੰ ਅਤੇ ਪਵਿੱਤਰ ਸਰੋਵਰ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗ ਦਿੱਤਾ ਗਿਆ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ, ਭਾਈ ਅਮਰੀਕ ਸਿੰਘ, ਅਤੇ ਜਰਨਲ ਸੁਬੇਗ ਸਿੰਘ ਦੇ ਅਗਵਾਈ ਵਿੱਚ ਸਿੰਘਾ ਨੇ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਅਲੌਕਿਕ ਸ਼ਹੀਦੀਆਂ ਦਿੱਤੀਆਂ । ਮੈਂ ਉਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾ ਅਤੇ ਉਨਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਉਦਾ ਹਾ।

ਜੱਜ ਸਾਹਿਬ ਇਹ ਆਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਤੇ ਕੀਤੇ ਜ਼ੁਲਮ ਦੀ ਹੱਦ ਸੀ। ਇਹ ਹਮਲਾ ਸਿੱਖ ਧਰਮ ਅਤੇ ਸਿੱਖਾਂ ਤੇ ਕੀਤਾ ਗਿਆ 20ਵੀਂ ਸਦੀ ਦਾ ਸੱਭ ਤੋਂ ਵੱਡਾ ਹਮਲਾ ਸੀ{ ਇਸ ਹਮਲੇ ਨਾਲ ਹਰੇਕ ਸਿੱਖ ਦਾ ਹਿਰਦਾ ਲਹੂ ਲੁਹਾਣ ਹੋ ਗਿਆ।

ਜੱਜ ਸਾਹਿਬ ਫਿਰ ਜਦ 31 ਅਕਤੂਬਰ 1984 ਨੂੰ ਸਿੱਖਾਂ ਦੀ ਸਰਵ ‐ ਉਚ ਅਦਾਲਤ ‘ ਸ੍ਰੀ ਅਕਾਲ ਤਖ਼ਤ ਸਾਹਿਬ, ਨੂੰ ਢਹਿ ਢੇਰੀ ਕਰਨ ਦੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾ ਦੀ ਕਾਤਲ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੋ ਸਿੱਖ ਨੌਜਵਾਨਾਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਫਿਰ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਦਾ ਸਿੱਖ ਵਿਰੋਧੀ ਅਤੇ ਸਿੱਖ ਧਰਮ ਵਿਰੋਧੀ ਕਰੂਪ ਚਿਹਰਾ ਸਾਹਮਣੇ ਆਇਆ।

ਜੱਜ ਸਾਹਿਬ ਕਾਂਗਰਸ ਸਰਕਾਰ ਦੇ ਪ੍ਰਮੁੱਖ ਲੋਕਾਂ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਅਤੇ ਦੇਸ਼ ਦੀਆ ਏਜੰਸੀਆ ਨੇ ਮਿਲ ਕੇ ਰਾਤੋ ਰਾਤ ਹੀ ਕਾਤਲਾਂ ਦਾ ਰੂਪ ਧਾਰਨ ਕਰ ਲਿਆ। ਦੇਸ਼ ਦੇ ਰਾਜਧਾਨੀ ਦਿੱਲੀ ਅਤੇ ਪ੍ਰਮੁੱਖ ਸ਼ਹਿਰਾ ਵਿੱਚ ਨਿਰਦੋਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿੰਨਾ ਦਾ ਇਸ ਕਤਲ ਨਾਲ ਕੋਈ ਸਬੰਧ ਨਹੀ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਸਿੱਖਾਂ ਨੂੰ ਉਨਾਂ ਦੇ ਘਰਾਂ ਚੋਂ ਬਾਹਰ ਕੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਉਦੇ ਸਿੱਖਾਂ ਦੇ ਗਲਾ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਬੱਚਿਆ, ਬਜੁਰਗਾਂ ਅਤੇ ਔਰਤਾਂ ਨੂੰ ਬਹੁਤ ਦਰਦਨਾਕ ਢੰਗ ਨਾਲ ਕਤਲ ਕੀਤਾ ਗਿਆ। ਸਿੱਖਾਂ ਦੇ ਘਰਾਂ ਨੂੰ ਸਾੜ ਦਿੱਤਾ ਗਿਆ। 72 ਘੰਟੇ ਤੱਕ ਕਾਂਗਰਸੀਆਂ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਅਤੇ ਏਜੰਸੀਆਂ ਨੇ ਮਿਲ ਕੇ ਕਾਤਲਾਂ ਦਾ ਰੂਪ ਧਾਰੀ ਰੱਖਿਆ ਜੱਜ ਸਾਹਿਬ ਅੱਜ 22 ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ । ਸਮੇਂ ਸਮੇਂ ਦੀਆਂ ਸਰਕਾਰਾ, ਸਮੇਂ ਸਮੇਂ ਤੇ ਜਾਂਚ ਕਮਿਸਨ ਬਣਾ ਕੇ ਮਗਰਮੱਛੀ ਹੰਝੂ ਵਹਾਉਦੀਆ ਰਹੀਆਂ ਹਨ। ਵਾਰ ਵਾਰ ਜਾਂਚ ਕਮਿਸ਼ਨ ਬਣਾਉਣੇ ਇਨਾਂ ਹਾਕਮਾਂ ਦੀ ਮਕਾਰੀ ਅਤੇ ਕਮੀਨਗੀ ਦੀ ਹੱਦ ਹੈ। ਜਦ ਕਿ ਦੋਸ਼ੀ ਕਦੇ ਉਨਾਂ ਦੀ ਨਾਲ ਵਾਲੀ ਕੁਰਸੀ ਤੇ ਅਤੇ ਕਦੇ ਸਾਹਮਣੇ ਵਾਲੀ ਕੁਰਸੀ ਤੇ ਬੈਠੇ ਹਨ। ਸਿੱਖਾਂ ਨੂੰ ਅਜਿਹੇ ‐ ਪਾਖੰਡੀ ਅਤੇ ਮਕਾਰ ਲੋਕਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀ ਹੈ। ਕਿਉਕਿ ਕਾਤਲ ਆਪ ਹੀ ਆਪਣੀ ਮਰਜ਼ੀ ਦੇ ਜਾਂਚ ਕਮਿਸ਼ਨ ਬਣਾਉਦੇ ਹਨ ਅਤੇ ਆਪ ਹੀ ਆਪਣੀ ਮਰਜੀ ਦੀ ਜਾਂਚ ਕਰਵਾਉਦੇ ਹਨ।

ਜੱਜ ਸਾਹਿਬ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਦੇ ਜੁਲਮਾਂ ਦੀ ਕਹਾਣੀ ਇਥੇ ਹੀ ਖ਼ਤਮ ਨਹੀ ਹੁੰਦੀ। ਇਸ ਤੋਂ ਬਾਅਦ ਇਨਾਂ ਨੇ ਆਪਣੀਆਂ ਏਜੰਸੀਆਂ ਅਤੇ ਪੁਲਿਸ ਨੂੰ ਖੁੱਲੀ ਛੋਟ ਦੇ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਵਾ ਕੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਪੰਜਾਬ ਵਿੱਚ ਧੱਕੇ ਨਾਲ ਕਾਂਗਰਸ ਦੀ ਸਰਕਾਰ ਬਣਾ ਕੇ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਜਦ ਕਿ ਸਾਰੀਆਂ ਹੀ ਸਿੱਖ ਰਾਜਨੀਤਕ ਪਾਰਟੀਆਂ ਨੇ ਚੋਣਾ ਦਾ ਬਾਈਕਾਟ ਕੀਤਾ। 10 ਪ੍ਰਤੀਸ਼ਤ ਜਾਅਲੀ ਵੋਟਾਂ ਨਾਲ ਧੱਕੇ ਨਾਲ ਹੀ ਬਣੇ ਪੰਜਾਬ ਦੇ ਮੁਖ ਮੰਤਰੀ ਬੇਅੰਤ ਸਿੰਘ ਨੇ ਦਿੱਲੀ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ। ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਕਤਲ ਕਰ ਦਿੱਤਾ ਗਿਆ। ਉਨਾਂ ਦੀਆਂ ਲਾਸਾਂ ਨੂੰ ਲਵਾਰਿਸ ਕਹਿ ਕੇ ਸਾੜ ਸਿੱਤਾ ਗਿਆ ਅਤੇ ਦਰਿਆਵਾਂ, ਨਦੀਆਂ ਵਿੱਚ ਰੋੜ੍ਹ ਦਿੱਤਾ ਗਿਆ। ਜਿੱਥੇ ਕਾਂ, ਇੱਲਾਂ, ਮੱਛੀਆਂ ਉਨਾਂ ਨੂੰ ਨੋਚ ‐ ਨੋਚ ਕੇ ਖਾਂਦੇ ਰਹੇ।

ਜੱਜ ਸਾਹਿਬ ਪੰਜਾਬ ਦੀ ਧਰਤੀ ਤੇ ਕੋਈ ਵੀ ਨਹਿਰ ਦਾ ਪੁਲ, ਡਰੇਨ ਦਾ ਪੁਲ ਅਜਿਹਾ ਨਹੀ ਹੈ ਜਿਥੇ ਨਿਰਦੋਸ਼ ਲੋਕਾਂ ਦਾ ਖੂਨ ਨਾ ਡੁੱਲਿਆ ਹੋਵੇ । ਡੇਢ ਸਾਲ ਦੇ ਬੱਚਿਆ ਤੱਕ ਨੂੰ ਅੱਤਵਾਦੀ ਕਹਿ ਕੇ ਗੋਲੀਆਂ ਮਾਰੀਆਂ ਗਈਆਂ। ਜਿਹੜੇ ਵੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨਾਂ ਜੁਲਮਾਂ ਨੂੰ ਖੋਲਣ ਦੀ ਕੋਸ਼ਿਸ ਕੀਤੀ। ਉਨਾਂ ਦੇ ਮੁਖੀਆਂ ਨੂੰ ਦਿਨ ਦਿਹਾੜੇ ਪੁਲਿਸ ਵੱਲੋ ਚੁੱਕ ਕੇ ਕਤਲ ਕਰ ਦਿੱਤਾ ।ਲੋਕਾਂ ਦੀ ਜਾਨ ‐ ਮਾਲ ਦੀ ਰਾਖੀ ਕਰਨ ਵਾਲੀ ਪੁਲਿਸ ਨੇ ਕਾਤਲਾਂ ਅਤੇ ਲੁਟੇਰਿਆ ਦਾ ਰੂਪ ਧਾਰਨ ਕਰ ਲਿਆ। ਪੰਜਾਬ ਦੀ ਧਰਤੀ ਤੇ ਇਹ ਸਾਰੇ ਜੁਲਮ ਦਿੱਲੀ ਦੇ ਇਸਾਰਿਆਂ ਤੇ ਧੱਕੇ ਨਾਲ ਹੀ ਬਣਿਆ ਮੁੱਖ ਮੰਤਰੀ ਬੇਅੰਤ ਸਿੰਘ ਕਰਵਾ ਰਿਹਾ ਸੀ।

ਜੱਜ ਸਾਹਿਬ ਬੇਅੰਤ ਸਿੰਘ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਵਾ ਕੇ ਆਪਣੇ ਆਪ ਨੂੰ ਸ਼ਾਂਤੀ ਦਾ ਮਸੀਹਾ ਅਖਵਾਉਣ ਲੱਗ ਪਿਆ। ਆਪਣੀ ਤੁਲਨਾ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਾਲ ਅਤੇ ਰਾਮ ਅਵਤਾਰ ਨਾਲ ਕਰਵਾਉਣ ਲੱਗ ਪਿਆ। ਇਹ ਸੱਭ ਕੁਝ ਸਾਡੀ ਬਰਦਾਸਤ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਹੀ ਅਸੀਂ ਬੇਅੰਤ ਸਿੰਘ ਨੂੰ ਮਾਰਨ ਦਾ ਫ਼ੈਸਲਾਂ ਕੀਤਾ।

ਜੱਜ ਸਾਹਿਬ 31 ਅਗਸਤ 1995 ਨੂੰ ਮਾਤਾ ਸੁਰਜੀਤ ਕੌਰ ਅਤੇ ਪਿਤਾ ਸ. ਹਰਨੇਕ ਸਿੰਘ ਦੇ ਘਰ ਪੈਦਾ ਹੋਇਆ ਸੂਰਮਾ ਭਾਈ ਦਿਲਾਵਰ ਸਿੰਘ ਆਪਣੇ ਆਪ ਨਾਲ ਬੰਬ ਬੰਨ ਕੇ ਸੈਕਟਰੀਏਟ ਵਿੱਚ ਕਾਂਗਰਸ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਜਾ ਟਕਰਾਇਆ ਅਤੇ ਉਸ ਦੇ ਜੁਲਮਾਂ ਦੀ ਕਹਾਣੀ ਨੂੰ ਹਮੇਸਾ ਲਈ ਖ਼ਤਮ ਕਰ ਦਿੱਤਾ।

ਜੱਜ ਸਾਹਿਬ ਉਸ ਦਿਨ ਸੈਕਟਰੀਏਟ ਵਿੱਚ ਮੈ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਹਾਂ ਮੈਂ ਇਸ ਕਤਲ ਵਿੱਚ ਸ਼ਾਮਿਲ ਹਾਂ। ਮੈਨੂੰ ਆਪਣੇ, ਇਸ ਕਤਲ ਵਿੱਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀ ਹੈ। ਇਹ ਬੰਬ ਮੈ ਅਤੇ ਭਾਈ ਦਿਲਾਵਰ ਸਿੰਘ ਨੇ ਹੀ ਬਣਾਇਆ ਸੀ। ਸ਼ਮਸੇਰ ਸਿੰਘ, ਨਸੀਬ ਸਿੰਘ ਅਤੇ ਨਵਜੋਤ ਸਿੰਘ ,ਗੁਰਮੀਤ ਸਿੰਘ ,ਲਖਵਿੰਦਰ ਸਿੰਘ ਦਾ ਇਸ ਕਤਲ ਨਾਲ ਕੋਈ ਸਬੰਧ ਨਹੀ ਹੈ। ਇਹ ਲੋਕ ਬਿਲਕੁਲ ਨਿਰਦੋਸ਼ ਹਨ। ਇਨਾਂ ਨੂੰ ਇਸ ਕੇਸ਼ ਵਿੱਚ ਝੂਠਾ ਫ਼ਸਾਇਆ ਗਿਆ ਹੈ। ਜੱਜ ਸਾਹਿਬ ਮੈਂ ਕੌਮ ਦੀ ਅਣਖ਼ ਇੱਜਤ ਲਈ ਅਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਆਪਣੇ ਵੀਰਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਦਾ ਹਾ। ਉਨਾਂ ਸਾਰੇ ਹੀ ਸ਼ਹੀਦਾ ਨੂੰ ਪ੍ਰਣਾਮ ਕਰਦਾ ਹਾ ਜਿੰਨਾ ਨੇ ਆਪਣੇ ਜੀਵਨ ਕੌਮ ਅਤੇ ਧਰਮ ਤੋਂ ਖੁਸ਼ੀ ‐ ਖੁਸ਼ੀ ਵਾਰ ਦਿੱਤੇ।

ਮੈਂ ਸ਼ਹੀਦ ਹੋਏ ਆਪਣੇ ਛੋਟੇ ਵੀਰ ਭਾਈ ਹਰਪਿੰਦਰ ਸਿੰਘ ਗੋਲਡੀ ਅਤੇ ਭਾਈ ਦਿਲਾਵਰ ਸਿੰਘ ਦੀ ਲਾਮਿਸ਼ਾਲ ਕੁਰਬਾਨੀ ਅੱਗੇ ਸਿਜਦਾ ਕਰਦਾ ਹਾ ਅਤੇ ਇਹ ਐਲਾਨ ਕਰਦਾ ਹਾ ਕਿ ਸ਼ਹੀਦਾ ਦੇ ਡੁੱਲੇ ਹੋਏ ਖੂਨ ਨੂੰ ਅਜਾਈਂ ਨਹੀ ਜਾਣ ਦਿੱਤਾ ਜਾਵੇਗਾ। ਕੌਮ ਨੂੰ ਅਜ਼ਾਦੀ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਜੱਜ ਸਾਹਿਬ ਜਿਸ ਦੇਸ਼ ਨੇ ਸਿੱਖਾਂ ਦੀ ਸਰਵ ‐ ਉਚ ਅਦਾਲਤ ‘ ਸ੍ਰੀ ਅਕਾਲ ਤਖ਼ਤ ਸਾਹਿਬ, ਨੂੰ ਢਹਿ ਢੇਰੀ ਕੀਤਾ ਹੈ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੈ। ਜਿਸ ਦੇਸ਼ ਦੀਆਂ ਅਦਾਲਤਾਂ ਨੇ ਸ਼ਰੇਆਮ ਸਿੱਖਾਂ ਦੇ ਕਾਤਲਾਂ ਦੀ ਹਿਫ਼ਾਜਤ ਕੀਤੀ ਹੈ। ਮੈਂ ਅਜਿਹੇ ਦੇਸ਼ ਹਿੰਦੋਸਤਾਨ ਦੇ ਸੰਵਿਧਾਨ ਨੂੰ ਅਤੇ ਅਦਾਲਤਾਂ ਨੂੰ ਮੰਨਣ ਤੋਂ ਇੰਨਕਾਰ ਕਰਦਾ ਹਾ।

ਜੱਜ ਸਾਹਿਬ ਮੈਂ ‘ਖਾਲਿਸ਼ਤਾਨ ਲਿਬਰੇਸ਼ਨ ਫੋਰਸ, ਵੱਲੋ ਇਸ ਦੇਸ਼ ਦੇ ਸੰਵਿਸ਼ਾਨ ਨੂੰ ਅਤੇ ਅਦਾਲਤਾਂ ਨੂੰ ਰੱਦ ਕਰਕੇ ਇਸ ਅਦਾਲਤ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਖ਼ਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਕੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਆਪਣੇ ਵੀਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ‐ ਅਮਰ ਰਹੇ।
ਖ਼ਾਲਿਸਤਾਨ ‐ ਜਿੰਦਾਬਾਦ

ਖ਼ਾਲਿਸਤਾਨ ਲਿਬਰੇਸ਼ਨ ਫੋਰਸ ‐ਜਿੰਦਾਬਾਦ

ਸ਼ਹੀਦ ਭਾਈ ਦਿਲਾਵਰ ਸਿੰਘ ‐ ਅਮਰ ਰਹੇ।

ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ‐ ਅਮਰ ਰਹੇ।

ਜਉ ਤਉ ਪ੍ਰੇਮ ਖੇਲਣ ਕਾ ਚਾੳੇ॥
ਸਿਰ ਧਰਿ ਤਲੀ ਗਲੀ ਮੇਰੀ ਆਉ
ਇਤੁ ਮਾਰਗਿ ਪੈਰ ਧਰੀਜੈ
ਸਿਰੁ ਦੀਜੈ ਕਾਣ ਨ ਕੀਜੈ॥

ਵੱਲੋਂ
ਬਲਵੰਤ ਸਿੰਘ ਰਾਜੋਆਣਾ।
Dated -18/03/06 

ਭਾਈ ਬਲਵੰਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਅਖੌਤੀ ਪੰਥਕ ਵਕੀਲ ਨਰਾਜ਼ ਹੋ ਗਏ ।