Saturday, May 14, 2016

ਗਾਂਧੀਵਾਦੀ ਨੀਤੀ ਤੇ ਟੋਪੀ ਭਜਾਉ, ਪੰਜਾਬ ਪੰਜਾਬੀ ਪੰਜਾਬੀਅਤ ਬਚਾਉ। ਦਾਖਾ

ਗਾਂਧੀਵਾਦੀ ਨੀਤੀ ਤੇ ਟੋਪੀ ਭਜਾਉ, 
ਪੰਜਾਬ ਪੰਜਾਬੀ ਪੰਜਾਬੀਅਤ ਬਚਾਉ। ਦਾਖਾ
ਗਾਂਧੀਵਾਦੀ ਨੀਤੀ ਤੇ ਟੋਪੀ ਭਜਾਉ, 
ਪੰਜਾਬ ਪੰਜਾਬੀ ਪੰਜਾਬੀਅਤ ਬਚਾਉ। ਦਾਖਾ


Thursday, May 12, 2016

ਗੁਰੀ ਕੰਗ - ਅਕਲੋਂ ਨੰਗ ਹੀ ਨਿਕਲਿਆ। ਦਾਖਾ


ਗੁਰੀ ਕੰਗ - ਅਕਲੋਂ ਨੰਗ ਹੀ ਨਿਕਲਿਆ। 

ਜਨਾਬ ਗੁਰੀ ਕੰਗ, ਮੈਂ ਨਾ ਤੇਰੇ ਵਾਰੇ ਕਦੇ ਮਾੜਾ ਸੋਚਿਆ, ਨਾ ਬੋਲਿਆ, ਨਾ ਲਿਖਿਆ। ਪਰ ਤੂੰ ਕੌਣ ਮੈਂ ਖਾਮਖਾਹ ਬਣ ਕੇ, ਮੇਰੇ ਵਾਰੇ ਪਹਿਲਾਂ ਲਿਖਿਆ ਤਾਂ ਮੈਂ ਚੁੱਪ ਰਿਹਾ। ਤੂੰ ਮੇਰੀ ਚੁੱਪ ਨੂੰ ਕਮਜੋਰੀ ਸਮਝ ਕੇ ਦੂਸਰੀ ਵਾਰ ਫਿਰ ਮੇਰੇ ਵਾਰੇ ਲਿਖਿਆ ਹੈ, ਇਸ ਲਈ ਮੈਨੂੰ ਵੀ ਲਿਖਣਾ ਪੈ ਰਿਹਾ ਹੈ। ਜਨਾਬ ਗੁਰੀ ਕੰਗ, ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ। ਮੈਂ ਚੁੱਪ ਹਾਂ - ਮੈਨੂੰ ਚੁੱਪ ਰਹਿਣ ਦਿਉ।
ਡੱਬਾ ਖੋਲਿਆਂ ਤੇ ਬੰਦਾ ਬੋਲਿਆਂ ਹੀ ਪ੍ਰਗਟ ਹੁੰਦਾ ਕਿ ਉਹ ਦੇ ਅੰਦਰ ਕੀ ਹੈ। ਮੈ ਤਾਂ ਸੋਚਦਾ ਸੀ ਕਿ ਤੁਸੀਂ ਸੋਹਣੀ ਸ਼ਕਲ ਨਾਲ ਸੋਹਣੀ ਅਕਲ ਵਾਲੇ ਹੋਵੋਗੇ ਪਰ ਤੂੰ ਗੁਰੀ ਕੰਗ - ਅਕਲੋਂ ਨੰਗ ਹੀ ਨਿਕਲਿਆ। ਤੇਰੇ ਵਿੱਚ ਦੂਰ ਅੰਦੇਸ਼ੀ ਦੀ ਘਾਟਆ, ਤੇਰੀ ਵੀ ਲਗਣ ਵਾਲੀ ਵਾਟਆ। ਗੁਰੀ ਕੰਗ ਤੇਰੇ ਯਾਰਾਂ ਦੇ ਯਾਰ, ਅਖੌਤੀ ਖਾਲਸਤਾਨੀਆਂ ਅਤੇ ਦਿੱਲੀ ਦੇ ਦਲੇਆਂ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਕੀ ਆਖਦੇ ਨੇ ਅਤੇ ਉਹਨਾਂ ਦੀ ਕੀ ਕਰਤੂਤ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਅਖੌਤੀ ਖਾਲਸਤਾਨੀਆਂ ਦੀ ਹੁੰਦੀ ਕੁਤੇਖਾਣੀ ਇਹ ਤੂੰ ਵੀਡੀਉ ਰਾਹੀਂ ਦੇਖ ਲੈ ਤੇਰੀ ਹੋਸ਼ ਟਿਕਾਣੇ ਆ ਜਾਵੇਗੀ। ਦਾਖਾ
Simranjit Singh Mann Sangat Tv France
http://www.youtube.com/watch?v=2OKuUgJfm1c

Wednesday, May 11, 2016

ਕੇਜਰੀਵਾਲ ਦੇ ਨਾਅਰੇ ਕਿੰਨੇ ਸੱਚੇ ਕਿੰਨੇ ਝੂਠੇ। ਦਾਖਾ

ਕੇਜਰੀਵਾਲ ਦੇ ਨਾਅਰੇ ਕਿੰਨੇ ਸੱਚੇ ਕਿੰਨੇ ਝੂਠੇ। ਦਾਖਾ
ਕੇਜਰੀਵਾਲ ਦਾ ਗਾਂਧੀਵਾਦ ਚਾਣਕੀਆ ਨੀਤੀ ਰਾਹੀਂ ਸਿਰ ਚੜ੍ਹ ਕੇ ਬੋਲਦਾ,
ਕੇਜਰੀਵਾਲ ਜਨਤਾ ਨੂੰ ਝੂਠੇ ਵਾਦਿਆਂ ਰਾਹੀਂ ਤੋਲਦਾ।
(1) ਜੀ ਹਮ ਬਦਲਾਬ ਕੇ ਲੀਏ ਆਏ ਹੇਂ।
(2) ਵੀ ਆਈ ਪੀ ਕਲਚਰ ਖਤਮ ਕਰੇਂਗੇ।
(3) ਮੈਂ ਸਕਿਊਰਟੀ ਕਬੀ ਨਹੀਂ ਲੂੰਗਾ।
ਕੇਜਰੀਵਾਲ ਦੇ ਨਾਅਰੇ ਕਿੰਨੇ ਸੱਚੇ ਕਿੰਨੇ ਝੂਠੇ। ਦਾਖਾ
ਕੇਜਰੀਵਾਲ ਦਾ ਗਾਂਧੀਵਾਦ ਚਾਣਕੀਆ ਨੀਤੀ ਰਾਹੀਂ ਸਿਰ ਚੜ੍ਹ ਕੇ ਬੋਲਦਾ,
ਕੇਜਰੀਵਾਲ ਜਨਤਾ ਨੂੰ ਝੂਠੇ ਵਾਦਿਆਂ ਰਾਹੀਂ ਤੋਲਦਾ।
(1) ਜੀ ਹਮ ਬਦਲਾਬ ਕੇ ਲੀਏ ਆਏ ਹੇਂ।
(2) ਵੀ ਆਈ ਪੀ ਕਲਚਰ ਖਤਮ ਕਰੇਂਗੇ।
(3) ਮੈਂ ਸਕਿਊਰਟੀ ਕਬੀ ਨਹੀਂ ਲੂੰਗਾ।

Tuesday, May 10, 2016

ਆਮ ਆਦਮੀ ਪਾਰਟੀ ਦੇ ਨਸ਼ੇੜੀ ਪ੍ਰਚਾਰਕ। ਦਾਖਾ

ਨਸ਼ਾ ਇਕਲੇ ਪੰਜਾਬ ਵਿਚ ਤਾਂ ਕੀ, ਭਾਰਤ ਵਿੱਚ ਜਿਥੇ ਕਿਤੇ ਵੀ ਵਿਕਦਾ ਹੋਵੇ ਬੰਦ ਹੋਣਾ ਚਾਹੀਦਾ ਹੈ। ਪਰ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ ਉਹ ਆਮ ਲੋਕਾਂ ਨੂੰ ਬਹੁਤ ਚੰਗੀ ਲਗਦੀ ਹੈ। ਪੰਜਾਬ ਵਾਸੀਉ, ਇਹ ਟੋਪੀਆਂ ਵਾਲੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਅਤੇ ਦਿਲੀ ਵਿੱਚ ਨਸ਼ੇ ਦੇ ਆਦੀ ਹਨ। ਆਮ ਆਦਮੀ ਪਾਰਟੀ ਦੇ ਨਸ਼ੇੜੀ ਪ੍ਰਚਾਰਕ। 
ਆਮ ਆਦਮੀ ਪਾਰਟੀ ਦੀ ਹਾਲਤ ਫੋਟੋ ਬਿਆਨ ਕਰਦੀ ਹੈ। ਦਾਖਾ
ਨਸ਼ਾ ਇਕਲੇ ਪੰਜਾਬ ਵਿਚ ਤਾਂ ਕੀ, ਭਾਰਤ ਵਿੱਚ ਜਿਥੇ ਕਿਤੇ ਵੀ ਵਿਕਦਾ ਹੋਵੇ ਬੰਦ ਹੋਣਾ ਚਾਹੀਦਾ ਹੈ। ਪਰ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ ਉਹ ਆਮ ਲੋਕਾਂ ਨੂੰ ਬਹੁਤ ਚੰਗੀ ਲਗਦੀ ਹੈ। ਪੰਜਾਬ ਵਾਸੀਉ, ਇਹ ਟੋਪੀਆਂ ਵਾਲੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਅਤੇ ਦਿਲੀ ਵਿੱਚ ਨਸ਼ੇ ਦੇ ਆਦੀ ਹਨ। ਆਮ ਆਦਮੀ ਪਾਰਟੀ ਦੇ ਨਸ਼ੇੜੀ ਪ੍ਰਚਾਰਕ। 
ਆਮ ਆਦਮੀ ਪਾਰਟੀ ਦੀ ਹਾਲਤ ਫੋਟੋ ਬਿਆਨ ਕਰਦੀ ਹੈ। ਦਾਖਾ


Friday, May 6, 2016

ਟਾਇਟਲਰ ਦਾ ਕੇਜਰੀਵਾਲ ਰਾਹੀਂ ਮਾਫੀਨਾਮੇ ਦਾ ਡਰਾਮਾ, (ਜਰੂਰ ਪੜ੍ਹੋ) ਦਾਖਾ ਦਲ ਖਾਲਸਾ ਅਲਾਇੰਸ

ਟਾਇਟਲਰ ਦਾ ਕੇਜਰੀਵਾਲ ਰਾਹੀਂ ਮਾਫੀਨਾਮੇ ਦਾ ਡਰਾਮਾ,
ਦਾਖਾ ਦਲ ਖਾਲਸਾ ਅਲਾਇੰਸ
ਟਾਇਟਲਰ ਦਾ ਕੇਜਰੀਵਾਲ ਰਾਹੀਂ ਮਾਫੀਨਾਮੇ ਦਾ ਡਰਾਮਾ,
ਦਾਖਾ ਦਲ ਖਾਲਸਾ ਅਲਾਇੰਸ
ਟਾਇਟਲਰ ਦਾ ਕੇਜਰੀਵਾਲ ਰਾਹੀਂ ਮਾਫੀਨਾਮੇ ਦਾ ਡਰਾਮਾ,
ਦਾਖਾ ਦਲ ਖਾਲਸਾ ਅਲਾਇੰਸ

ਟਾਇਟਲਰ ਦਾ ਕੇਜਰੀਵਾਲ ਰਾਹੀਂ ਮਾਫੀਨਾਮੇ ਦਾ ਡਰਾਮਾ, (ਜਰੂਰ ਪੜ੍ਹੋ)
     ਨਵੰਬਰ 1984 ਚ ਦਿਲੀ ਅੰਦਰ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਅਤੇ ਕੇਜਰੀਵਾਲ ਦੋਵੇਂ ਹੀ, ਪੰਜਾਬ ਪੰਜਾਬੀ ਪੰਜਾਬੀਅਤ ਦੇ ਮੁੱਖ ਵਿਰੋਧੀ ਗਾਂਧੀਵਾਦੀ ਵਿਚਾਰਧਾਰਾ ਦੇ ਕੱਟੜ ਭਗਤ ਹਨ। ਗਾਂਧੀਵਾਦੀ ਵਿਚਾਰਧਾਰਾ ਨੇ ਤਕਰੀਬਨ 1947 ਤੋਂ ਹੁਣ ਤੱਕ ਸਿੱਖਾਂ ਨੂੰ, ਵਿਚਾਰ, ਕਲਮ, ਹਥਿਆਰ ਇਹਨਾਂ ਤਿੰਨ ਢੰਗਾਂ ਰਾਹੀਂ ਖਤਮ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ। ਗਾਂਧੀਵਾਦੀਆਂ ਨੇ ਪਹਿਲਾਂ ਸਿੱਖਾਂ ਨੂੰ ਝੂਠੇ ਵਾਦਿਆਂ (ਵਿਚਾਰਾਂ) ਰਾਹੀਂ 1947 ਚ ਨਾਲ ਰੱਖ ਲਿਆ, ਫਿਰ ਦੂਜੀ ਵਾਰ ਕਲਮ ਨਾਲ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ, ਤੀਸਰਾ ਹਥਿਆਰਾਂ ਨਾਲ ਜੂੰਨ 84, ਨਵੰਬਰ 84 ਅਤੇ ਬੇਅੰਤੇ ਦੀ ਕਾਂਗਰਸੀ ਹਕੂਮਤ ਰਾਹੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਚ ਖਤਮ ਕੀਤਾ।
     ਸਮੇਂ ਦੀ ਲੋੜ ਮੁਤਾਬਕ ਸਿੱਖ ਇਤਿਹਾਸ ਨੇ ਵੀ ਆਪਣੇ ਬਚਾ ਅਤੇ ਵਾਧੇ ਲਈ ਵਿਚਾਰ, ਕਲਮ, ਹਥਿਆਰ ਨੂੰ ਅਪਣਾਇਆ ਹੈ। ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਨੇ ਵਿਚਾਰ ਅਤੇ ਕਲਮ ਰਾਹੀਂ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਤੇ ਸਕੰਜਾ ਕਸਿਆ ਹੋਇਆ ਹੈ, ਅਤੇ ਟਾਇਟਲਰ ਗਾਂਧੀਵਾਦੀ ਵਿਚਾਰਧਾਰਾ ਰਾਹੀਂ ਬਚਾ ਲਈ ਯਤਨਸ਼ੀਲ ਹੈ। ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਦੀ ਗਾਂਧੀਭਗਤ ਕੇਜਰੀਵਾਲ ਨਾਲ ਜਦ ਤੋਂ ਨੇੜਤਾ ਜਗ ਜਾਹਿਰ ਹੋਈ ਹੈ, ਉਸ ਤੋਂ ਬਾਅਦ ਹੀ ਚਾਣਕੀਆ ਨੀਤੀ ਰਾਹੀਂ ਜਗਦੀਸ਼ ਟਾਇਟਲਰ ਵੱਲੋਂ ਨਵਾਂ ਮਾਫੀਨਾਮੇ ਦਾ ਡਰਾਮਾ ਸਾਹਮਣੇ ਆਇਆ ਹੈ। ਇਸ ਡਰਾਮੇ ਚੋਂ ਕੇਜਰੀਵਾਲ ਦੀ ਭੂਮਕਾ ਸਾਫ ਨਜ਼ਰ ਆਉਂਦੀ ਹੈ। ਦਲ ਖਾਲਸਾ ਅਲਾਇੰਸ, ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਨੂੰ ਅਕਾਲ ਤਖਤ ਸਾਹਿਬ ਵੱਲੋਂ ਮਾਫ ਨਾ ਕਰਨ ਦੀ ਬੇਨਤੀ ਕਰਦਾ ਹੈ। ਜਗਦੀਸ਼ ਟਾਇਟਲਰ ਸਿੱਧਾ ਫਾਂਸੀ ਦਾ ਹੱਕਦਾਰ ਹੈ ਇਸ ਤੋਂ ਘੱਟ ਨਹੀਂ।
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ
ਦਲ ਖਾਲਸਾ ਅਲਾਇੰਸ

Wednesday, May 4, 2016

ਗੁਰੂ ਘਰ ਦੀ ਦੇਗ ਦੇ ਗੁਣ (ਜਰੂਰ ਪੜ੍ਹੋ)

ਗੁਰੂ ਘਰ ਦੀ ਦੇਗ ਦੇ ਗੁਣ (ਜਰੂਰ ਪੜ੍ਹੋ)
ਗੁਰੂ ਘਰ ਦੀ ਦੇਗ ਦੇ ਗੁਣ (ਜਰੂਰ ਪੜ੍ਹੋ)

ਗੁਰੂ ਘਰ ਦੀ ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ। ਬਹੁਤ ਹੀ ਸਿਹਤ ਵਰਧਕ ਹੁੰਦੀ ਹੈ ।
ਅਸੀਂ ਤਾਂ ਬਹੁਤ ਹੀ ਹੈਰਾਨ ਰਹਿ ਗਏ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ ।

ਜਿਸ ਤਰੀਕੇ ਨਾਲ ਦੇਗ ਬਣਾਈ ਜਾਂਦੀ ਹੈ ਇਹ ਬਹੁਤ ਹੀ ਉਮਦਾ ਤਰੀਕਾ ਹੈ। ਕਣਕ, ਪਾਣੀ, ਮਿੱਠਾ ਤੇ ਦੇਸੀ ਘਿਉ ਮਿਲਕੇ ਕਮਾਲ ਦਾ ਯੋਗ ਬਣਦਾ ਹੈ। ਇਹ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਥਾਇਮਿਨ, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆਇਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੁਟਾ੍ਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਦੇ ਇਲਾਵਾ ਅਨੇਕ ਫੈਟੀ ਅਸਿਡ੍ਜ਼ ਵੀ ਹੁੰਦੇ ਹਨ। ਇਹ ਸਾਰੇ ਤੱਤ ਹੀ ਦੇਗ ਨੂੰ ਬਹੁਤ ਹੀ ਪੌਸ਼ਟਿਕ ਬਣਾਉੰਦੇ ਹਨ। ਇਹ ਤੱਤ ਜੇ ਕਿਸੇ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ ਤਾਂ ਸਰੀਰ ਦੇ ਕੂਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂ੍ਜ਼ ਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਤਰਾਂ ਬਣੇ ਰਹਿੰਦੇ ਹਨ ਤੇ ਵਧੀਆ ਤਰਾਂ ਕੰਮ ਵੀ ਕਰਦੇ ਹਨ। ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਹਨਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਬੀ ਕਰਦੇ ਹਨ, ਯਾਦਾਸ਼ਤ, ਤੰਦਰੁਸਤੀ, ਬੁੱੱਧੀ, ਸੁੰਦਰਤਾ ਨੂੰ ਵੀ ਵਧਾਉ਼ਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ । ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਲਈ ਵੀ ਇਸ ਚ ਲੋੜੀਂਦੇ ਤੱਤ ਹਨ। ਥੋੜੀ ਮਾਤਰਾ ਚ ਜਦੋਂ ਵੀ ਕੋਈ ਦੇਗ ਛਕਦਾ ਹੈ ਤਾਂ ਪਲੱਈਅਰ ਹਾਰਮੋਨ ਕਾਫੀ ਸਮੇਂ ਲਈ ਦਿਮਾਗ ਦੁਆਰਾ ਬਣਾਇਆ ਜਾਂਦਾ ਹੈ ਤੇ ਵਿਅਕਤੀ ਦਾ ਲੰਬੇ ਸਮੇਂ ਲਈ ਮੂਡ ਵਧੀਆ ਬਣਿਆ ਰਹਿੰਦਾ ਹੈ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ ਉਹਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਆਤਮਹੱਤਿਆ ਕਰਨ ਦੇ ਚਾਂਸ ਘਟ ਜਾਂਦੇ ਹਨ।ਉਹਦੇ ਚਿਹਰੇ ਤੇ ਜਾਹੋ ਜਲਾਲ ਵਧਣ ਲਗਦਾ ਹੈ। ਅੱਖਾਂ ਚ ਚਮਕ ਵਧਦੀ ਹੈ। ਚਿਹਰੇ ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲਗਦੀ ਹੈ। ਵਿਅਕਤੀ ਨੂੰ ਹਰ ਤਰਾਂ ਦੀ ਤੰਦਰੁਸਤੀ ਮਿਲਦੀ ਮਿਲਦੀ ਹੈ। ਅਸੀਂ ਦੇਗ ਦੇ ਕਮਾਲ ਦੇ ਫਾਇਦੇ ਨਾਂ ਦੀ ਕਿਤਾਬ ਛੇਤੀ ਹੀ ਲਿਖਾਂਗੇ। ਜੇ ਸਾਰੇ ਗੁਣ ਲਿਖਣ ਬੈਠੇ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ। ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੇ ਗੁਰੂ ਦੀ ਹ੍ਜ਼ੂਰੀ ਚ ਪੂਰਨ ਗੁਰਸਿੱਖ ਪੂਰਨ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਗੁਰੂ ਸਾਹਿਬ ਤੋਂ ਪਰਵਾਨ ਕਰਾਕੇ ਸੰਗਤ ਨੂੰ ਵੰਡੇ ਤਾਂ ਪਵਿੱਤਰ ਦੇਗ (Holy Porridge) ਅਖਵਾਉਂਦੀ ਹੈ। ਜੇ ਘਰ ਚ ਸਿਰਫ ਖਾਣ ਲਈ ਬਣਾਇਆ ਜਾਏ ਤਾਂ ਕੜਾਹ ਅਖਵਾਉਂਦਾ ਹੈ। ਰੋ੍ਜ਼ਾਨਾ ਥੋੜੀ ਮਾਤਰਾ ਚ ਹਰ ਵੱਡੇ ਛੋਟੇ ਨੂੰ ਪਰਸ਼ਾਦ ਜਾਂ ਦੇਗ ਜ਼ਰੂਰ ਛਕਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਹਰ ਗੁਰਸਿੱਖ ਲਈ ਗੁਰੂ ਦੇ ਦਰਸ਼ਨ, ਸੰਗਤ ਦੇ ਦਰਸ਼ਨ ਕਰਨੇ ਤੇ ਰੋਜ਼ਾਨਾ ਗੁਰਦੁਆਰਾ ਚ ਸਰਬੱਤ ਦੇ ਭਲੇ ਦੀ ਅਰਦਾਸ ਚ ਸ਼ਾਮਿਲ ਹੋਣ ਉਪਰੰਤ ਹੁਕਮਨਾਮਾ ਸੁਣਨਾ ਤੇ ਕਿਰਪਾ ਰੂਪੀ ਦੇਗ ਦੋਨੋਂ ਹੱਥ ਜੋੜਕੇ ਨਿਮਰਤਾ ਸਾਹਿਤ ਲੈਣੀ ਤੇ ਆਪ ਹੀ ਛਕਣੀ ਜ਼ਰੂਰੀ ਕੀਤੀ। ਦੇਗ ਕਦੇ ਵੀ ਘਰ ਨਹੀਂ ਲੈਕੇ ਜਾਣੀ ਚਾਹੀਦੀ । ਕਿਉਂਕਿ ਜੋ ਵਿਅਕਤੀ ਗੁਰੂ ਦੇ ਦਰ੍ਸ਼ਨ ਹੀ ਨਹੀਂ ਕਰਨਾ ਚਾਹੁੰਦਾ ਜੇ ਉਹਨੂੰ ਘਰ ਬੈਠੇ ਨੂੰ ਹੀ ਪਵਿੱਤਰ ਪ੍ਰਸ਼ਾਦ ਮਿਲਣ ਲੱਗ ਪਿਆ ਤਾਂ ਉਸਨੇ ਕਦੇ ਵੀ ਗੁਰਦੁਆਰਾ ਸਾਹਿਬ ਨਹੀਂ ਜਾਣਾ। ਜਿਸ ਵਿਅਕਤੀ ਨੂੰ ਦੇਗ ਮਿਲੀ ਹੈ ਉਸਤੇ ਗੁਰੂ ਨੇ ਕਿਰਪਾ ਕੀਤੀ ਹੈ ਤੇ ਉਹਦੇ ਸਭ ਦੁੱਖਾਂ ਦੀ ਦੁਆਈ ਵੀ ਦਿੱਤੀ ਹੈ। ਸੋ ਅਪਣੀ ਕਿਰਪਾ ਅੱਗੇ ਨਾਂ ਵੰਡੇ।
ਡਾਕਟਰ ਬਲਰਾਜ ਬੈਂਂਸ, ਡਾਕਟਰ ਕਰਮਜੀਤ ਕੌਰ,
ਨੈਚਰਲ ਹਸਪਤਾਲ,
ਰਾਮਾ ਕਲੋਨੀ,
ਮੋਗਾ-99140-84724
( ਕਾਪੀ = ਲਵਲੀ ਚਕੋਹੀ )

ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ? ਦਾਖਾ, ਦਲ ਖਾਲਸਾ ਅਲਾਇੰਸ

ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ? 
ਦਾਖਾ, ਦਲ ਖਾਲਸਾ ਅਲਾਇੰਸ
ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ? 
ਦਾਖਾ, ਦਲ ਖਾਲਸਾ ਅਲਾਇੰਸ

ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿਛੋਕੜ ?
     ਕੇਜਰੀਵਾਲ ਜੀ ਤੁਸੀਂ ਆਪਣੀ ਪਾਰਟੀ ਦੇ ਸਾਫ ਸੁਥਰੇ ਕਿਰਦਾਰ ਦੀਆਂ ਢੀਗਾਂ ਮਾਰਦੇ ਅਤੇ ਵਿਰੋਧੀ ਪਾਰਟੀਆਂ ਦੀ ਖਚਾਈ ਕਰਦੇ ਨਹੀਂ ਥਕਦੇ। ਦੁਰਫਿਟੇ ਮੂੰਹ ਤੇਰੀ ਪਾਰਟੀ ਦੇ ਸਾਫ ਸੁਥਰੇ ਕਿਰਦਾਰ ਲਈ। ਜਨਾਬ ਕੇਜਰੀਵਾਲ, ਤੇਰੇ ਸਿਆਸੀ ਗੁਰੂ ਮਹਾਤਮਾ ਗਾਂਧੀ ਦਾ ਚਿਰਾਗ ਤੋਪਾਂ ਦੇ ਘੋਟਾਲੇ ਚ ਸਨਮਾਨਿਤ ਹੋਇਆ ਸੀ। ਉਸੇ ਰਸਤੇ ਚਲਕੇ ਹੁਣ ਤੇਰੇ ਚੇਲੇ ਕੋਰਟਾਂ ਕਚਿਹਰੀਆਂ ਦੀ ਪ੍ਰਕਰਮਾ ਕਰਦੇ ਹਨ।    
     ਕਾਂਗਰਸ ਪਾਰਟੀ ਮੁੱਢ ਕਦੀਮੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਵਿਰੋਧੀ ਸੀ ਅਤੇ ਹੈ। ਸਿਆਸੀ ਤੌਰ ਤੇ ਕਾਂਗਰਸ ਵਿੱਚ ਜੰਨਮੇ ਖੇਰਾ, ਜੂੰਨ 1984 ਚ ਕਾਂਗਰਸ ਵੱਲੋਂ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਨਵੰਬਰ 1984 ਚ ਹੋਈ ਕਾਂਗਰਸ ਵੱਲੋਂ ਸਿੱਖ ਨਸਲਕੁਸ਼ੀ ਦਾ ਵਿਰੋਧੀ ਨਾ ਸੀ ਅਤੇ ਨਾ ਹੈ ? ਹੁਣ ਇਹ ਪੰਜਾਬ ਹਿਤੂ ਹੋਣ ਦਾ ਡਰਾਮਾ ਕਰ ਰਿਹਾ ਹੈ। ਖੈਰਾ ਨੂੰ ਕਾਂਗਰਸੀ ਮਾਂ ਤੋਂ ਮੰਨ ਪਸੰਦ ਕੁਰਸੀ ਦੀ ਬੁਰਕੀ ਨਾ ਮਿਲਣ ਕਾਰਨ ਹੁਣ ਇਹ ਆਪਣੀ ਸਿਆਸੀ ਮਾਂ ਕਾਂਗਰਸ ਨੂੰ ਹੀ ਨਿੰਦਦਾ ਨਹੀਂ ਥੱਕਦਾ। ਜਨਾਬ ਖੈਰਾ ਜੀ, ਤੁਸੀਂ ਪੰਜਾਬ ਵਿਰੋਧੀਆਂ ਚੋਂ ਆਕੇ, ਪੰਜਾਬ ਹਿੱਤੂ ਹੋਣ ਦਾ ਸਰਟੀਫਿਕੇਟ ਨਹੀਂ ਹਾਂਸਲ ਕਰ ਸਕਦੇ। ਤੁਹਾਨੂੰ ਡਰਾਮੇਵਾਜ ਹੀ ਕਿਹਾ ਜਾ ਸਕਦਾ ਹੈ।
     ਭੰਡ ਭਗਵੰਤ ਮਾਨ ਦਾ ਸਿਆਸੀ ਜਨੰਮ ਅਕਾਲੀ ਦਲ ਚ ਬਾਦਲ ਪਰਵਾਰ ਦੀਆਂ ਪਤਲਾਂ ਚ ਹੋਇਆ। ਜਦੋਂ ਇਹ ਬਾਦਲ ਪਰਵਾਰ ਦੇ ਜੋੜੇ ਝਾੜਦਾ ਸੀ ਤਾਂ ਬਾਦਲ ਪਰਵਾਰ ਇਸ ਲਈ ਪੰਥ ਪ੍ਰਸਤ ਸੀ। ਸਿਆਸੀ ਤੌਰ ਤੇ ਪੈਦਾ ਹੋਏ ਅਕਾਲੀ ਭੰਡ ਭਗਵੰਤ ਮਾਨ ਨੂੰ ਜਦ ਮਨ ਪਸੰਦ ਕੁਰਸੀ ਦੀ ਬੁਰਕੀ ਨਾ ਮਿਲੀ ਤਾਂ ਇਹ ਆਪਣੇ ਸਿਆਸੀ ਬਾਪ ਚਾਚਿਆਂ ਤਾਇਆਂ ਦੇ ਖਿਲਾਫ ਬੋਲ ਕੇ ਹੀ ਨਿੰਦਦਾ ਨਹੀਂ ਥੱਕਦਾ। ਜਨਾਬ ਭਗਵੰਤ ਮਾਨ ਜੀ, ਜੇ ਤੁਹਾਡੇ ਮੁਤਾਬਕ ਅਕਾਲੀ ਦਲ ਮਾੜਾ ਹੈ ? ਤਾਂ ਤੁਸੀਂ ਉਹਨਾਂ ਚੋਂ ਹੀ ਨਿਕਲਕੇ ਚੰਗੇ ਨਹੀਂ ਹੋ ਸਕਦੇ। ਜਿਸ ਵਿਅਕਤੀ ਤੋਂ ਆਪਣੀ ਜਨਾਨੀ ਤਾਂ ਸੰਭਾਲੀ ਨੀ ਗਈ ਉਹ ਪੰਜਾਬ ਨੂੰ ਕੀ ਸਵਾਹ ਸੰਭਾਲੇਗਾ ?
     ਦਾਖਾ, ਦਲ ਖਾਲਸਾ ਅਲਾਇੰਸ