Monday, April 8, 2013

ਸਾਡਾ ਹੱਕ ਫਿਲਮ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗਿਆ

ਸਾਹਨੇਵਾਲ (07 ਅਪਰੈਲ ) ਨੌਜੁਆਨਾ ਵਲੋਂ ਪੰਜਾਬ ਦੇ ਹੱਕਾ ਦੀ ਗੱਲ ਕਰਨ ਵਾਲ਼ੀ ਬਹੁਚਰਚਿਤ ਫਿਲਮ ਤੇ ਬੈਨ ਲਗਾਉਣ ਨੂੰ ਲੈ ਕੇ ਭਾਰੀ ਰੋਸ ਸੀ ਉਹਨਾਂ ਆਪਣੇ ਰੋਹ ਦਾ ਮੁਜਾਹਰਾ ਕਰਨ ਲਈ ਫਿਲਮ ਦੇ ਹੱਕ ਵਿੱਚ ਗੁਰਦੁਆਰਾ ਰੇਰੂ ਸਾਹਿਬ ਤੋਂ ਸਾਹਨੇਵਾਲ਼ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ । ਕੈਂਡਲ ਮਾਰਚ ਕੱਢਣ ਤੋਂ ਪਹਿਲਾ ਨੌਜੁਆਨਾ ਨੇ ਆਪਣੀਆਂ ਤਕਰੀਰਾਂ ਵਿੱਚ ਪੰਜਾਬ ਸਰਕਾਰ ਨੂੰ ਲਾਹਨਤਾ ਪਾਈਆਂ ਅਤੇ ਕਿਹਾ ਕਿ ਉਹਨਾਂ ਪੰਜਾਬ ਵਿੱਚ ਨਸ਼ਿਆਂ ਦਾ ਤਾਂ ਛੇਵਾਂ ਦਰਿਆ ਚਲਾ ਰੱਖਿਆ ਹੈ ਉਸ ਨੂੰ ਤਾਂ ਬੈਨ ਨਹੀਂ ਕਰਦੀ ਪਰ ਸਾਡੇ ਹੱਕਾਂ ਦੀ ਗੱਲ ਕਰਨ ਵਾਲੀ ਫਿਲਮ ਤੇ ਬੈਨ ਲਗਾ ਰਹੀ ਹੈ । ਸਰਕਾਰਾਂ ਨੇ ਫਿਲਮ ਨੂੰ ਬੈਨ ਕਰਕੇ ਇਹ ਸਾਬਿਤ ਕਰ ਦਿਤਾ ਹੈ ਕਿ ਸਿੱਖਾਂ ਦੀ ਹੱਕਾਂ ਦੀ ਗੱਲ ਕਰਨ ਵਾਲੀ ਕੋਈ ਵੀ ਜੁਬਾਨ ਖੋਲਣ ਨਹੀਂ ਦਿਤੀ ਜਾਵੇਗੀ । ਉਹਨਾ ਕਿਹਾ ਕਿ ਸਿੱਖਾਂ ਦਾ ਮਜਾਕ ਉਡਾਉਣ ਵਾਲੀਆਂ ਫਿਲਮਾ ਤਾਂ ਇਹਨਾਂ ਨੂੰ ਦਿਖਦੀਆਂ ਨਹੀਂ ਪਰ ਜਿਹੜੀਆ ਸਾਡੀ ਸਹੀ ਤਸਵੀਰ ਪੇਸ਼ ਕਰਦੀਆਂ ਫਿਲਮਾ ਹਨ ਉਹ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ । ਉਹਨਾਂ ਅਖੌਤੀ ਪੰਥਕ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਭਾਜਪਾ ਵਰਗੀਆਂ ਫਿਰਕੂ ਤਾਕਤਾਂ ਪਿੱਛੇ ਲਗ ਕੇ ਸਿੱਖੀ ਦਾ ਹੋਰ ਘਾਣ ਕਰਨ ਤੋਂ ਬਾਜ ਆਉਣ । ਇਤਿਹਾਸ ਇਹਨਾਂ ਕਾਲੀਆਂ ਨੂੰ ਕਦੇ ਵੀ ਮੁਆਫ ਨਹੀ ਕਰੇਗਾ ।ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਮਨਦੀਪ ਸਿੰਘ ਸਾਹਨੇਵਾਲ਼, ਪਰਦੀਪ ਸਿੰਘ, ਗੁਰਜੰਟ ਸਿੰਘ, ਹੈਪੀ ਖਾਲਸਾ, ਰਵਿੰਦਰ ਸਿੰਘ, ਦਮਨਦੀਪ ਸਿੰਘ, ਅੰਮਿਰਤਪਾਲ ਸਿੰਘ, 
ਸੁਖਜਿੰਦਰ ਸਿੰਘ ਤੋਂ ਇਲਾਵਾ ਦਸਮੇਸ਼ ਗੱਤਕਾ ਅਖਾੜਾ ਦੇ ਸੈਕੜੇ ਨੌਜੁਆਨ ਹਾਜਿਰ ਸਨ ।
Er.Manwinder Singh Giaspura
9872099100

No comments:

Post a Comment