Wednesday, January 29, 2014

ਫ਼ਿਲਮ ਕੌਮ ਦੇ ਹੀਰੇ ਨੂੰ ਭਾਰਤੀ ਸੈਂਸਰ ਬੋਰਡ ਨੇ ਪ੍ਰਵਾਨਗੀ ਦੇਣ ਤੋਂ ਕੀਤੀ ਨਾਹ

ਫ਼ਿਲਮ ਕੌਮ ਦੇ ਹੀਰੇ ਨੂੰ ਭਾਰਤੀ ਸੈਂਸਰ ਬੋਰਡ ਨੇ ਪ੍ਰਵਾਨਗੀ ਦੇਣ ਤੋਂ ਕੀਤੀ ਨਾਹ
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ-ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ। ਖਾਲਸਤਾਨ ਦੀ ਪ੍ਰਾਪਤੀ।
ਦਲ ਖਾਲਸਾ ਅਲਾਇੰਸ ਭਾਰਤੀ ਸੈਂਸਰ ਬੋਰਡ ਨੂੰ ਸਿੱਖ ਵਿਰੋਧੀ ਕਰਾਰ ਦਿੰਦਾ ਹੈ ।
19  ਜਨਵਰੀ 2014  ਨੂੰ ਦਲ ਖਾਲਸਾ ਅਲਾਇੰਸ ਵਲੋਂ ਰਾਜ ਕਾਕੜਾ ਨੂੰ 
ਕਲਮ ਦਾ ਬਾਦਸ਼ਾਹ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਪਰਮਜੀਤ ਸਿੰਘ ਸੇਖੋਂ ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ



ਔਕਲੈਂਡ 28 ਜਨਵਰੀ-(ਹਰਜਿੰਦਰ ਸਿੰਘ ਬਸਿਆਲਾ)- ਭਾਰਤੀ ਸੈਂਸਰ ਬੋਰਡ ਦੇ ਨਾਂਅ ਨਾਲ ਜਾਣੇ ਜਾਂਦੇ ‘ਸੈਂਟਰਲ ਬੋਰਡ ਆਫ਼ ਦਾ ਫਿਲਮ ਸਰਟੀਫਿਕੇਸ਼ਨ-ਇੰਡੀਆ’ ਦੀ ਤਾਜ਼ਾ ਸਿੱਖ ਘਟਨਾਵਾਂ ਅਤੇ ਸਿੱਖ ਸ਼ਹੀਦਾਂ ਪ੍ਰਤੀ ਕਿੰਨੀ ਕੁ ਚੰਗੀ ਸਮਝ ਹੈ (ਸੈਂਸ) ਹੈ, ਉਸ ਵੇਲੇ ਸਾਹਮਣੇ ਆਈ ਜਦੋਂ ਉਸਨੇ 28 ਫਰਵਰੀ ਨੂੰ ਰਿਲੀਜ਼ ਕੀਤੀ ਜਾਣ ਵਾਲੀ ਨਵੀਂ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਨੂੰ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਦਿੱਤੀ। ਤੱਖਰ ਬ੍ਰਦਰਜ਼, ਕੁਕੂ ਮਾਨ, ਕਮਲਜੀਤ ਸਿੰਘ ਸਾਰੇ ਨਿਊਜ਼ੀਲੈਂਡ ਅਤੇ ਗਾਇਕ ਤੇ ਨਾਇਕ ਰਾਜ ਕਾਕੜਾ ਵੱਲੋਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਜੀਵਨ ਉਤੇ ਅਧਾਰਤ ਇਹ ਨਵੀਂ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਬਣਾਈ ਗਈ ਸੀ। ਇਸ ਫਿਲਮ ਦੇ ਵਿਚ ਜੂਨ 1984 ਦਾ ਸਾਕਾ, ਇਸ ਤੋਂ ਬਾਅਦ ਇਸ ਸਾਕੇ ਲਈ ਜਿੰਮੇਵਾਰ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਉਸਦਾ ਕਤਲ ਅਤੇ ਉਪਰੋਕਤ ਤਿੰਨਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਵਿਖਾਇਆ ਗਿਆ ਸੀ। ਇਹ ਫਿਲਮ ਇਨ੍ਹਾਂ ਤਿੰਨਾਂ ਨਾਇਕਾਂ, ਇਨ੍ਹਾਂ ਦੇ ਨਾਲ ਜੁੜੇ ਪਰਿਵਾਰਕ ਮੈਂਬਰਾਂ ਅਤੇ ਸਾਧਾਰਨ ਸਿੱਖਾਂ ਦੇ ਧਾਰਮਿਕ ਜ਼ਜਬਾਤਾਂ ਦੀ ਹੋਏ ਕਤਲ ਦੀ ਕਹਾਣੀ ਬਿਆਨ ਕਰਦੀ ਸੀ ਜੋ ਕਿ 100% ਸੱਚੀਆਂ ਘਟਨਾਵਾਂ ਉਤੇ ਅਧਾਰਿਤ ਸੀ।
ਸੈਂਸਰ ਬੋਰਡ ਨੇ ਤਰਕ ਦਿੱਤਾ ਹੈ ਕਿ ਇਸ ਫਿਲਮ ਦੇ ਵਿਚ ਵਿਖਾਏ ਗਏ ਤਿੰਨੇ ਨਾਇਕ ਮਹਾਂਬੀਰ ਜੋਧੇ ਨਹੀਂ ਹਨ ਸਗੋਂ ਉਹ ਕਾਤਿਲ ਸਨ। ਸੈਂਸਰ ਬੋਰਡ ਨੇ ਸਿੱਖ ਕੌਮ ਦੇ ਇਨ੍ਹਾਂ ਤਿੰਨਾ ਸ਼ਹੀਦਾਂ ਨੂੰ ‘ਕਾਤਿਲ’ ਸ਼੍ਰੇਣੀ ਵਿਚ ਰੱਖਿਆ ਹੈ। ਸੈਂਸਰ ਬੋਰਡ ਨੇ ਵੀ ਕਿਹਾ ਕਿ ਇਸ ਫਿਲਮ ਦੇ ਵਿਚ ਇਹ ਨਹੀਂ ਵਿਖਾਇਆ ਗਿਆ ਕਿ ਸਾਕਾ ਨੀਤਾ ਤਾਰਾ (ਆਪ੍ਰੇਸ਼ਨ ਬਲੂ ਸਟਾਰ-1984) ਕਿਉਂ ਕੀਤਾ ਗਿਆ? ਇਸ ਦੇ ਜਵਾਬ ਵਿਚ ਫਿਲਮ ਦੇ ਨਿਰਦੇਸ਼ਕ ਰਵਿੰਦਰ ਰਵੀ ਨੇ ਸੈਂਸਰ ਬੋਰਡ ਨੂੰ ਸਵਾਲ ਕੀਤਾ ਹੈ ਕਿ ਇਹ ਸੈਂਸਰ ਬੋਰਡ ਸਰਕਾਰ ਦਾ ਇਕ ਅੰਗ ਹੈ ਜਿਸ ਕਰਕੇ ਇਸ ਦਾ ਜਵਾਬ ਸਰਕਾਰ ਕੋਲੋਂ ਮੰਗਣਾ ਚਾਹੀਦਾ ਹੈ। ਸਰਕਾਰ ਦੱਸੇ ਕਿ ਗੁਰਪੁਰਬ ਵਾਲੇ ਦਿਨ ਦਰਬਾਰ ਸਾਹਿਬ ਸਮੂਹ ਉਤੇ ਹਮਲਾ ਕਿਉਂ ਕੀਤਾ ਗਿਆ?।
ਨਿਰਦੇਸ਼ਕ ਰਵਿੰਦਰ ਰਵੀ ਨੇ ਇਹ ਵੀ ਕਿਹਾ ਹੈ ਕਿ ਜਦੋਂ ਮਹਾਤਮਾ ਗਾਂਧੀ ਨੂੰ ਖਤਮ ਕਰਨ ਵਾਲੇ ਨੱਥੂ ਰਾਮ ਗੌਡਸੇ ਉਤੇ ਫਿਲਮ ਬਣ ਕੇ ਪਾਸ ਹੋ ਸਕਦੀ ਹੈ ਤਾਂ ਇੰਦਰਾ ਗਾਂਧੀ ਨੂੰ ਖਤਮ ਕਰਨ ਵਾਲਿਆਂ ‘ਤੇ ਕਿਉਂ ਨਹੀਂ?
ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਨੇ ਕਿਹਾ ਹੈ ਕਿ ਉਹ ਸੈਂਸਰ ਬੋਰਡ ਦੇ ਪੱਤਰ ਦੇ ਜਵਾਬ ਵਿਚ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਅਗਲੇਰੀ ਕਾਰਵਾਈ ਕਰਨਗੇ ਅਤੇ ਇਸਦੇ ਨਾਲ-ਨਾਲ ਵਿਦੇਸ਼ਾਂ ਦੇ ਵਿਚ ਇਸ ਫਿਲਮ ਨੂੰ ਵਿਖਾਉਣ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਇਸਦਾ ਪ੍ਰਦਰਸ਼ਨ ਬਾਹਰ ਪਹਿਲਾਂ ਸ਼ੁਰੂ ਕਰ ਦੇਣਗੇ।

1 comment:

  1. ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਜਪੁ ਜੀ ਪੰਨਾ 1 ਗੁਰੂ ਗ੍ਰੰਥ ਸਾਹਿਬ ॥
    ਸਾਡਾ ਸਚੁ ਬੋਲਣ ਦੇਖਣ ਤੇ ਦਿਖਾਉਣ ਦਾ ਹੱਕ ਖੋਹਿਆ ਗਿਆ ਹੈ । ਸੈਂਸਰ ਬੋਰਡ ਮੁੱੜ੍ਹ ਵਿਚਾਰ ਕਰੇ ।

    ReplyDelete