Friday, January 3, 2014

ਖਾੜਕੂ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਲ ਵੱਲੋਂ ਨਵੇਂ ਸਾਲ ਦੀ ਆਮਦ ਤੇ ਲਿਖੀ ਕਵਿਤਾ “ਕਿਵੇਂ ਆਖਾਂ ਨਵਾਂ ਵਰ੍ਹਾ ਮੁਬਾਰਕ ਹੋਵੇ”

ਖਾੜਕੂ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਲ ਵੱਲੋਂ ਨਵੇਂ ਸਾਲ ਦੀ ਆਮਦ ਤੇ ਲਿਖੀ ਕਵਿਤਾ “ਕਿਵੇਂ ਆਖਾਂ ਨਵਾਂ ਵਰ੍ਹਾ ਮੁਬਾਰਕ ਹੋਵੇ” 1 ਜਨਵਰੀ 1993 ਨੂੰ ਪੰਜਾਬੀ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਹੋਈ ਸੀ।ਅਜੀਤ ਦੇ ਪਹਿਲੇ ਪੰਨੇ ਤੇ ਛਪੀ ਕਵਿਤਾ ਦੀ ਫੋਟੋ ਕਾਪੀ ਸਿੱਖ ਸੰਘਰਸ਼ ਦੇ ਪਾਠਕਾਂ ਦੀ ਸੇਵਾ ਵਿੱਚ ਹਾਜ਼ਰ ਹੈ।



‘ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ
ਨਵੇਂ ਸਾਲ ਦਾ ਗਰੀਟਿੰਗ ਕਾਰਡ

ਐਪਰ ਦੋਸਤੋ ਕਿਵੇ ਆਖਾਂ ਤੁਹਾਨੂੰ
ਕਿ ਨਵਾਂ ਵਰ੍ਹਾ ਮੁਬਾਰਕ ਹੋਵੇ

ਅਜੇ ਤਾਂ ਮੈ ਸੰਭਾਂਲਦਾ ਫਿਰਦਾਂ ਆਪਣੀ ਵਿਰਾਸਤ
ਜਿਸਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ,

ਤੇ ਲੱਭਦਾ ਫਿਰ ਰਿਹਾਂ ਬਾਪੂ ਦੀ ਪੱਗ
ਕਿਤੇ ਰੁਲਦੀ ਪਈ ਠਾਣੇ ਦੀ ਗੱਠ ‘ਚਂੋ

ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ
ਜਿੰਨ੍ਹਾਂ ਦਾ ਲਖਤੇ ਜ਼ਿਗਰ ਤੇ ਸੁਹਲ ਫ਼ੁੱਲ

ਮਧੋਲਿਆ ਗਿਆ ਅਖਾਉਤੀ ਮੁਕਾਬਲੇ ‘ਚ
ਕਿਸੇ ਬੀਆਬਾਨ ਰੋਹੀ ਦੇ ਪੁਲ ‘ਤੇ

ਅਜੇ ਗੁੰਮ ਹੈ ਲਾਡੋ ਭੈਣ ਦੀ ਚੁੰਨੀ
ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ

ਅਜੇ ਤਾਂ ਮੈਨੂੰ ਗ਼ਮ ਖਾ ਰਿਹਾ ਨਾਜ਼ੁਕ ਤਿੱਤਲੀਆਂ ਦਾ
ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੈਦ

ਅਜੇ ਤਾਂ ਮੈਨੂੰ ਚਿੰਤਾ ਕਿ ਸਮੇਂ ਦੀ ਗਰਦਿਸ਼ ,ਚ
ਮੇਰੀ ਪਹਿਚਾਣ ਹੀ ਨਾ ਗੁੰਮ ਹੋ ਜਾਵੇ ਕਿਤੇ

ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ
ਤੇ ਗਾਉਂਦੀ ਖੂਨ ਦੇ ਸੋਹਿਲੇ

ਅਜਿਹੇ ਭਿਆਨਕ ਮਾਹੋਲ ਵਿੱਚ ਕਿਵੇਂ ਆਖਾਂ
ਕਿ ਨਵਾਂ ਵਰ੍ਹਾਂ ਮੁਬਾਰਕ ਹੋਵੇ

ਉਡੀਕ ਰੱਖਿਓ, ਭੇਜਾਂਗਾ ਗਰੀਟਿੰਗ ਕਾਰਡ
ਜਦੋਂ ਸਾਡੇ ਬਾਗੀਂ ਬਹਾਰ ਆਵੇਗੀ,

ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ
ਨਵੇਂ ਸਾਲ ਦਾ ਗਰਟਿੰਗ ਕਾਰਡ।

ਐਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ
ਕਿ ਨਵਾਂ ਵਰ੍ਹਾ ਮੁਬਾਰਕ ਹੋਵੇ!,

Baba Manochal di kavita

No comments:

Post a Comment