Monday, July 28, 2014

ਹਰਿਆਣਾ ਕਮੇਟੀ ਦਾ ਸਮਰਥਨ ਗਲਤ ਹੈ ਜਾਂ ਸਹੀ। ਦਲ ਖਾਲਸਾ ਅਲਾਇੰਸ

ਹਰਿਆਣਾ ਕਮੇਟੀ ਦਾ ਸਮਰਥਨ ਗਲਤ ਹੈ ਜਾਂ ਸਹੀ। ਦਲ ਖਾਲਸਾ ਅਲਾਇੰਸ
ਹਰਿਆਣਾ ਕਮੇਟੀ ਦਾ ਸਮਰਥਨ ਗਲਤ ਹੈ ਜਾਂ ਸਹੀ। ਦਲ ਖਾਲਸਾ ਅਲਾਇੰਸ


ਹਿੰਦੂ ਹਿੰਦੂ ਹਿੰਦੋਸਤਾਨੀ ਸਿਸਟਮ, ਜੋ ਕਿ ਸਿੱਖ ਵਿਰੋਧੀ ਤਾਕਤਾਂ ਦੀ ਮਾਂ ਹੈ। ਉਸ ਨਾਲ ਮਿਲ ਚਲਣ ਵਾਲੇ ਅਖੌਤੀ ਖਾਲਸਤਾਨੀ ਅਤੇ  ਸਿੱਖ ਰਾਜ (ਖਾਲਸਤਾਨ) ਵਿਰੋਧੀ  ਸਾਰੀਆਂ ਧਿਰਾਂ ਹਰਿਆਣੇ ਲਈ ਵਖਰੀ ਕਮੇਟੀ ਦੇ ਮਸਲੇ ਨੂੰ ਕਨੂੰਨੀ ਮਸਲਾ ਕਹਿ ਕੇ ਭਾਰਤੀ ਅਦਾਲਤਾਂ ਵਿੱੱਚ ਸਿੱੱਖਾਂ ਨੂੰ ਜਾਣ ਦੀ ਸਲਾਹ ਦੇ ਰਹੇ ਨੇ। ਜਿਥੋਂ ਕਦੇ ਵੀ ਸਿੱੱਖਾਂ ਨੂੰ ਇੰਨਸਾਫ ਨਹੀਂ ਮਿਲਿਆ। ਵੋਟਾਂ ਵੇਲੇ ਜਿਹੜੇ ਵੋਟਾਂ ਦਾ ਬਾਈਕਾਟ ਇਹ ਕਹਿ ਕੇ ਕਰਦੇ ਹਨ ਕਿ ਅਸੀਂ ਭਾਰਤੀ ਕਾਨੂੰਨ ਨੂੰ ਨਹੀਂ ਮੰਨਦੇ ਇਸ ਲਈ ਅਸੀਂ ਵੋਟਾਂ ਚ ਹਿੱਸਾ ਨਹੀਂ ਲੈਣਾ, ਕੀ ਉਹ ਲੋਕ ਸਿੱਧੇ ਜਾਂ ਅਸਿੱਧੇ ਤਰੀਕੇ ਹਰਿਆਣਾ ਕਮੇਟੀ ਦਾ ਸਮਰਥਨ ਕਰਕੇ ਭਾਰਤੀ ਕਾਨੂੰਨ ਨੂੰ ਮਾਨਤਾ ਦੇ ਕੇ ਆਪਣਾ ਥੁੱਕ ਕੇ ਨਹੀਂ ਚੱਟ ਰਹੇ ? ਕੀ ਸਿੱੱਖ ਆਪਣੇ ਧਾਰਮਿਕ ਮਸਲੇ ਹਿੰਦੂ ਜੱੱਜ ਕੋਲੋਂ ਕਰਵਾਉਣਗੇ ਜੋ ਕਿ ਪਹਿਲਾਂ ਹੀ ਸਿੱਖ ਵਿਰੋਧੀ ਮਾਨਸਿਕਤਾ ਦੇ ਸਿ਼ਕਾਰ ਹਨ ? ਕੀ ਇਸ ਤਰ੍ਹਾਂ ਦੇ ਰਾਹੇ ਸਿੱਖ ਕੌਮ ਨੂੰ ਪਾ ਕੇ ਸਿੱਖ ਵਿਰੋਧੀ ਤਾਕਤਾਂ ਦੀ, ਸਿੱਖੀ ਵਿੱਚ ਹੋ ਰਹੀ ਘੂਸਪੈਠ ਨੂੰ ਰੋਕਿਆ ਜਾ ਸਕੇਗਾ ? ਕੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸਾਂਝੀ ਪੰਥਕ ਕਮੇਟੀ ਬਣਾ ਕਿ ਫੈਸਲਾ ਨਹੀਂ ਹੋ ਸਕਦਾ ? ਬਾਦਲ ਦਾ ਵਿਰੋਧ ਕੀ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਹੀ ਕੀਤਾ ਜਾ ਸਕਦਾ ਹੈ ? ਬਾਦਲ ਦੇ ਵਿਰੋਧੀੳ, ਕੀ ਹਰਿਆਣਾ ਕਮੇਟੀ ਦੇ ਆਗੂ ਸਿੱਖ ਕੌਮ ਦੀ ਅਜ਼ਾਦੀ ਖਾਲਸਤਾਨ ਦੀ ਪ੍ਰਾਪਤੀ ਦੇ ਹਾਮੀ ਹਨ ? ਜੇ ਨਹੀਂ ਤਾਂ ਫਿਰ ਹਰਿਆਣਾ ਕਮੇਟੀ ਦੇ ਆਗੂਆਂ ਅਤੇ ਬਾਦਲ ਚ ਕੋਈ ਬਹੁਤਾ ਫਰਕ ਨਹੀਂ ਹੈ।
ਪੰਥ ਦੇ ਹਮਦਰਦੋ, ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ
ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਸਿੱਖ ਕੌਮ ਦੀ ਅਜ਼ਾਦੀ ਖਾਲਸਤਾਨ ਦੀ ਪ੍ਰਾਪਤੀ ਲਈ ਹੰਭਲਾ ਸਾਡਾ - ਸਾਥ ਤੁਹਾਡਾ।
ਤੁਹਾਡੇ ਮਿਲਵਰਤਣ ਅਤੇ ਵਿਚਾਰਾਂ ਦੀ ਉਡੀਕ ਰਹੇਗੀ।
ਨਾ ਅਸੀਂ ਹਿੰਦੋਸਤਾਨੀ - ਨਾ ਅਸੀਂ ਪਾਕਸਤਾਨੀ - ਅਸੀਂ ਹਾਂ ਖਾਲਸਤਾਨੀ, 
ਖਾਲਸਤਾਨ ਜਿ਼ੰਦਾਬਾਦ।
ਦਲ ਖਾਲਸਾ ਅਲਾਇੰਸ

No comments:

Post a Comment