Thursday, August 28, 2014

ਮਨੁੱਖ ਠੀਕ ਤਾਂ ਸੱਭ ਠੀਕ, Posted by Dal Khalsa Alliance

ਮਨੁੱਖ ਠੀਕ ਤਾਂ ਸੱਭ ਠੀਕ
ਮਨੁੱਖ ਠੀਕ ਤਾਂ ਸੱਭ ਠੀਕ

     ਮਨੁੱਖ ਨੂੰ ਬੰਦਾ, ਆਦਮੀਂ ਜਾਂ ਮਾਨੁਸ਼ ਵੀ ਆਖਦੇ ਹਨ । ਇਸ ਵਿੱਚ ਇਸਤਰੀ/ਪੁਰਸ਼ ਅਤੇ ਹੀਜੜੇ ਵੀ ਆਉਂਦੇ ਹਨ । ਬਹੁਤ ਸਮਾਂ ਪਹਿਲਾਂ ਅਤੇ ਬਹੁਤ ਸਮੇਂ ਤੋਂ ਮਨੁੱਖ ਭੀ ਬਾਕੀ ਜਾਨਵਰਾਂ ਦੀ ਤਰਾਂ ਹੀ ਹੁੰਦਾ ਸੀ । ਉਸ ਨੂੰ ਵਣ-ਮਾਨੁਸ਼ ਕਿਹਾ ਜਾਂਦਾ ਸੀ । ਵਣ ਮਾਨੁਸ਼ ਵੀ ਪਹਿਲਾਂ ਚਾਰ ਪੈਰਾਂ ਤੇ ਤੁਰਦਾ ਸੀ । ਲੱਖਾਂ ਸਾਲ ਇਹ ਚਾਰ ਪੈਰਾਂ ਤੇ ਹੀ ਤੁਰਦਾ ਰਿਹਾ । ਉਸ ਤੋਂ ਬਾਅਦ ਇਹ ਲੱਖਾਂ ਸਾਲ ਦੋ ਪੈਰਾਂ ਤੇ ਕੁੱਬਾ ਜਿਹਾ ਤੁਰਦਾ ਰਿਹਾ । ਅਖੀਰ ਵਣ-ਮਾਨੁਸ ਦੋ ਪੈਰਾਂ ਤੇ ਸਿੱਧਾ ਹੋ ਕੇ ਤੁਰਨ ਲਗ ਗਿਆ । ਇਸਦੇ ਦੋ ਅਗਲੇ ਪੈਰਾਂ ਨੇ ਹੱਥਾਂ ਦਾ ਰੂਪ ਲੈ ਲਿਆ । ਜਦੋਂ ਹੱਥ ਵੇਹਲੇ ਹੋ ਗਏ ਤਾਂ ਹੱਥਾਂ ਨਾਲ਼ ਕੁੱਝ ਨਾ ਕੁੱਝ ਕਰਦਾ ਰਿਹਾ । ਇਸ ਨੂੰ ਨਵੀਆਂ ਨਵੀਆਂ ਗੱਲਾਂ ਦਾ ਪਤਾ ਲੱਗਣ ਲੱਗ ਗਿਆ । ਮਨੁੱਖ ਦੀ ਬੁੱਧੀ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ । ਪਹਿਲੀ ਗੱਲ ਇਸ ਨੂੰ ਇਹ ਪਤਾ ਲੱਗੀ ਕਿ ਆਪਣੀ ਖੁਰਾਕ ਲਈ ਦੂਰ ਦੂਰ ਤੱਕ ਭੱਜਣ ਦੀ ਕੋਈ ਲੋੜ ਨਹੀਂ । ਕਿਤੇ ਇੱਕ ਜਗਹ ਟਿਕ ਕੇ ਵੀ ਸਾਰੀਆਂ ਚੀਜਾਂ ਦੀ ਪ੍ਰਾਪਤੀ ਹੋ ਸਕਦੀ ਹੈ । ਇਸ ਨੂੰ ਧਰਤੀ ਦੀ ਕੀਮਤ ਦਾ ਪਤਾ ਲੱਗਣ ਲੱਗਾ । ਹੁਣ ਮਨੁੱਖ ਜਿਹੜਾ ਜਾਨਵਰਾਂ ਦੇ ਸਿਕਾਰ ਲਈ ਉਹਨਾਂ ਦੇ ਮਗਰ ਮਗਰ ਭੱਜਿਆ ਫਿਰਦਾ ਸੀ ਉਹਨਾਂ ਨੂੰ ਪਾਲਣ ਲੱਗ ਗਿਆ । ਉਹਨਾ ਤੋਂ ਕੰਮ ਲੈਣ ਲੱਗ ਗਿਆ ਅਤੇ ਸਮੇਂ ਅਨੁਸਾਰ ਉਹਨਾਂ ਨੂੰ ਖੁਰਾਕ ਵੀ ਬਣਾਉਣ ਲੱਗਿਆ । ਇਕ ਜਗਹ ਇਕੱਠੇ ਰਹਿ ਕੇ ਖੂੰਖਾਰ ਜਾਨਵਰਾਂ ਤੋਂ ਬਚਾਅ ਵੀ ਕਰਨ ਲੱਗਾ । ਜਿਹੜੇ ਫਲ਼ ਫਰੂਟ ਅਤੇ ਅਨਾਜ ਦੀ ਭਾਲ਼ ਵਿੱਚ ਦੂਰ ਦੂਰ ਜਾਂਦਾ ਸੀ ਉਹਨਾਂ ਨੂੰ ਆਪਣੇ ਕੋਲ਼ ਉਗਾਉਣ ਲੱਗਿਆ । ਇਉਂ ਮਨੁੱਖ ਇੱਕ ਤੋਂ ਦੋ, ਦੋ ਤੋਂ ਟੱਬਰ, ਅਤੇ ਟੱਬਰਾਂ ਤੋਂ ਕਬੀਲੇ ਆਦਿ ਬਣਾਉਣ ਲੱਗਿਆ । ਹੁਣ ਇਹ ਮਨੁੱਖ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇੱਕ ਤਾਂ ਉਹ ਜਿਹਨਾਂ ਨੇ ਧਰਤੀ ਜਾਂ ਜਮੀਨ ਦੀ ਕੀਮਤ ਜਾਣ ਲਈ ਸੀ ਅਤੇ ਉਹ ਇੱਕ ਜਗਹ ਟਿਕ ਕੇ ਰਹਿਣ ਲੱਗ ਪਏ ਸਨ । ਇਹ ਉਹ ਜਿਹਨਾਂ ਨੇ ਧਰਤੀ ਜਾ ਜਮੀਨ ਦੀ ਕੀਮਤ ਨਹੀਂ ਜਾਣੀ ਤੇ ਉਹ ਖੁਰਾਕ ਆਦਿ ਵਾਸਤੇ ਭਟਕਦੇ ਫਿਰਦੇ ਰਹਿੰਦੇ । ਪਹਿਲੀ ਕਿਸਮ ਦੇ ਮਨੁੱਖਾਂ ਨੂੰ ਦ੍ਰਾਵੜੀਅਨ ਅਤੇ ਦੂਜੀ ਕਿਸਮ ਦੇ ਮਨੁੱਖਾਂ ਨੁੰ ਆਰੀਅਨ ਕਿਹਾ ਜਾ ਸਕਦਾ ਹੈ  । ਦੂਸਰਾ ਗਰੁੱਪ ਭੱਜਿਆ ਫਿਰਦਾ ਸੀ । ਉਹ ਓਧਰ ਨੂੰ ਭੱਜ ਤੁਰਦੇ ਸਨ ਜਿਧਰ ਉਹਨਾਂ ਨੂੰ ਖਾਣ ਪੀਣ ਨੂੰ ਮਿਲ਼ਦਾ ਸੀ । ਅੱਜ ਵੀ ਇਸ ਤਰਾਂ ਦੇ ਮਨੁੱਖਾਂ ਵਿੱਚ ਓਹੀ ਜੀਨਸ਼ ਹਨ । ਉਹਨਾਂ ਦੀ ਮਾਤਰ ਭੂਮੀ ਅਤੇ ਮਾਤਰ ਭਾਸਾ ਕੋਈ ਨਹੀਂ ਹੁੰਦੀ । ਦ੍ਰਾਵੜੀਅਨ ਆਪਣੀ ਮਾਤਰ ਭਾਸ਼ਾ ਅਤੇ ਮਾਤਰ ਭੂਮੀ ਛੇਤੀ ਛੇਤੀ ਨਹੀਂ ਛੱਡਦੇ ।
ਇਹਨਾਂ ਆਪੋ ਆਪਣੀ ਭੂਮੀ ਦੀ ਰਾਖੀ ਵਾਸਤੇ ਕਨੂੰਨ ਬਣਾ ਲਏ। ਸਮਾਜ ਬਣਾ ਲਿਆ। ਜੰਗਲੀ ਮਨੁੱਖਾਂ ਤੋਂ ਸਮਾਜਿਕ ਪ੍ਰਾਣੀ ਬਣ ਗਿਆ। ਇਹਨਾ ਆਪੋ ਆਪਣੀਆਂ ਸਭਿਅਤਾਂ ਬਣਾ ਲਈਆਂ। ਪਹਿਲਾਂ ਪਹਿਲਾਂ ਮਨੁੱਖਾਂ ਦੇ ਰਹਿਣ ਵਾਸਤੇ ਸਿੰਧ ਘਾਟੀ ਦੀ ਸਭਿਅਤਾ, ਚੀਨ ਦੀ ਸਭਿਅਤਾ, ਮਿਸਰ ਦੀ ਸਭਿਅਤਾ, ਮੈਸੋਪੋਟਾਮੀਆ ਅਤੇ ਨੀਲ ਕਾਂਗੋ ਦੀ ਸਭਿਅਤਾ ਵਿਚ ਮਨੁੱਖ ਟਿਕ ਕੇ ਰਹਿੰਦੇ ਸਨ। ਅਫਰੀਕਾ ਸਾਰਾ ਹੀ ਜੰਗਲ਼ਾਂ ਅਤੇ ਜੰਗਲ਼ੀ ਜਾਨਵਰਾਂ ਵਾਸਤੇ ਰਾਖਵਾਂ ਸੀ। ਧਰਤੀ ਦਾ ਤਾਪਮਾਨ ਠੀਕ ਰੱਖਣ ਲਈ ਕੁਦਰਤ ਨੇ ਉੱਤਰੀ ਅਤੇ ਦੱਖਣੀ ਧਰੂਵਾਂ ਤੇ ਭਾਰੀ ਮਾਤਰਾ ਵਿਚ ਬਰਫ ਰੱਖੀ ਸੀ।ਓਥੇ ਮਨੁੱਖ ਨਹੀਂ ਸੀ ਰਹਿ ਸਕਦੇ ।ਜਦੋਂ ਮਨੁੱਖ ਪੱਥਰ ਯੁੱਗ ਤੋਂ ਧਾਤੂ ਜੁੱਗ ਵਿਚ ਆ ਗਿਆ, ਆਰੀਅਨਾਂ ਅਤੇ ਦ੍ਰਾਵੜੀਅਨ ਵਿਚ ਲੜਾਈਆਂ ਸ਼ੁਰੂ ਹੋ ਗਈਆਂ। ਕੁੱਝ ਕੁਦਰਤੀ ਤੌਰ ਤੇ , ਤੇ ਕੁੱਝ ਲੜਾਈਆਂ ਕਾਰਨ ਸਭਿਤਾਵਾਂ ਨਸ਼ਟ ਹੋਣ ਲੱਗੀਆਂ। ਧਰਮ ਬਣਨ ਲੱਗੇ। ਧਰਮਾਂ ਦੇ ਅਧਾਰ ਤੇ ਦੇਸ਼ ਬਣਨ ਲੱਗੇ। ਮਨੁੱਖ ਨਵੀਆਂ ਨਵੀਆਂ ਥਾਵਾਂ ਲੱਭਣ ਲੱਗੇ। ਕਿਸੇ ਨੂੰ ਭਾਰਤ ਲੱਭ ਪਿਆ। ਕਿਸੇ ਨੂੰ ਅਮਰੀਕਾ ਲੱਭ ਪਿਆ। ਕਿਸੇ ਨੂੰ ਕੁੱਝ ਲੱਭ ਪਿਆ ਤੇ ਕਿਸੇ ਨੂੰ ਕੁੱਝ। ਮਨੁੱਖ ਸਾਰੀ ਦੁਨੀਆ ਤੇ ਫੈਲ ਗਿਆ। ਮਨੁੱਖਾਂ ਨੇ ਆਪੋ ਆਪਣੇ ਦੇਸ਼ਾਂ ਦੀ ਰਾਖੀ ਵਾਸਤੇ ਫੌਜਾਂ ਬਣਾ ਲਈਆਂ। ਇੱਕ ਦੂਜੇ ਦੇਸ਼ ਦੇ ਧੰਨ ਮਾਲ ਨੂੰ ਦੇਖ ਕੇ ਉਹਨਾਂ ਤੇ ਕਬਜਾ ਕਰਨ ਦੀਆਂ ਬਿਰਤੀਆਂ ਜਾਗ ਪਈਆਂ। ਲੜਾਈਆਂ ਤੇ ਵਪਾਰ ਰਾਹੀਂ ਇੱਕ ਦੂਜੇ ਦੇ ਦੇਸ਼ ਦਾ ਧੰਨ ਮਾਲ ਆਪਣੇ ਦੇਸ਼ ਲੈਜਾਣ ਲੱਗ ਪਏ। ਮਨੁੱਖ ਦੀ ਬੁੱਧੀ ਸ਼ਾਤਰ ਤੌਂ ਸ਼ਾਤਰ ਹੁੰਦੀ ਗਈ।ਇੱਕ ਵੇਰ ਤਾਂ ਇੰਗਲੈਂਡ ਸਾਰੇ ਸੰਸਾਰ ਤੇ ਫੈਲਦਾ ਫੈਲਦਾ ਫੈਲ ਗਿਆ।ਸੰਸਾਰ ਦੋ ਭਾਗਾਂ ਵਿਚ ਵੰਡਿਆ ਗਿਆ।ਅੱਧਾ ਸੰਸਾਰ ਇੱਕ ਪਾਸੇ ਤੇ ਅੱਧਾ ਦੂਜੇ ਪਾਸੇ ਹੋ ਗਿਆ।ਸੰਸਾਰ ਯੁੱੱਧ ਸ਼ੁਰੂ ਹੋ ਗਿਆ।ਭਿਆਂਨਕ ਹਥਿਆਰਾਂ ਦੀ ਵਰਤੋਂ ਹੋਈ। ਜਪਾਨ ਉੱਪਰ ਹਾਈਡ੍ਰੋਜਨ ਬੰਬ ਗਿਰਾਏ ਗਏ। ਸੰਸਾਰ ਯੁੱਧ ਤੋਂ ਬਾਅਦ ਮਸ਼ੀਨਰੀ ਯੁੱਗ ਆ ਗਿਆ।ਇੱਕ ਕ੍ਰਾਂਤੀ ਆ ਗਈ। ਮਸ਼ੀਨਰੀ ਯੁੱਗ ਤੋਂ ਪਹਿਲਾਂ ਮਨੁੱਖਾਂ ਨੇ ਉਤਨੀ ਤਰੱਕੀ ਨਹੀਂ ਕੀਤੀ ਜਿਤਨੀ ਸੰਸਾਰ ਯੁੱਧ ਤੋਂ ਪੰਜਾਹ ਸਾਲ ਬਾਅਦ ਕੀਤੀ।ਕੁਦਰਤ ਦੇ ਸਾਰੇ ਭੰਡਾਰਾਂ ਨੂੰ ਮਨੁੱਖ ਆਪਣੇ ਵੱਸ ਵਿਚ ਕਰਨ ਲੱਗਾ।  ਇੰਗਲੈਂਡ ਸੁੰਗੜਦਾ ਸੁੰਗੜਦਾ ਸੁੰਗੜ ਗਿਆ । ਮਸ਼ੀਨਰੀ ਦੀ ਮੱਦਦ ਨਾਲ਼ ਮਨੁੱਖ ਉਹਨਾਂ ਥਾਵਾਂ ਤੇ ਭੀ ਛੇੜ ਛਾੜ ਕਰਨ ਲੱਗਾ ਜਿੱਥੇ ਮਨੁੱਖ ਜਾ ਨਹੀਂ ਸੀ ਸਕਦਾ ਜਿਵੇਂ ਅਫਰੀਕਾ ਦੇ ਘਣੇ ਜੰਗਲ਼ਾਂ ਨੂੰ ਕੱਟਣ ਲੱਗਾ  ਉੱਤਰੀ ਤੇ ਦੱਖਣੀ ਧਰੁੱਵਾਂ ਦੀ ਬਰਫ ਨਾਲ਼ ਛੇੜ ਛਾੜ ਕਰਨ ਲੱਗਾ ।  
     ਕਾਰਖਾਨਿਆਂ ਦਾ ਗੰਦ ਧਰਤੀ ਵਿੱਚ ਸਮਾਉਣ ਲੱਗ ਪਿਆ । ਭਾਰੀ ਮਾਤਰਾ ਵਿੱਚ ਕੋਲਾ ਜਲਾਉਣ ਨਾਲ਼ ਧਰਤੀ ਦੀ ਹਵਾ ਗੰਦੀ ਹੋ ਗਈ । ਜੰਗਲ਼ੀ ਜਾਨਵਰ ਘਟਦੇ ਗਏ । ਕੁਦਰਤ ਦਾ ਸੰਤੁਲਨ ਵਿਗੜਨ ਲੱਗਾ । ਧਰਤੀ ਮਾਂ ਨੂੰ ਇੱਕ ਡਿਗਰੀ ਸੈਟੀਗ੍ਰੇਡ ਬੁਖਾਰ ਹੋ ਗਿਆ ਯਾਨੀ ਇੱਕ ਡਿਗਰੀ ਤਾਪਮਾਨ ਵੱਧ ਗਿਆ । ਇੱਸ ਨਾਲ਼ ਉੱਤਰੀ ਅਤੇ ਦੱਖਣੀ ਧਰੁੱਵਾਂ ਦੀਆਂ ਬਰਫਾਂ ਪਿੱਘਲਣ ਲੱਗੀਆਂ । ਧਰਤੀ ਮਾਂ ਦੀ ਓਜੋਨ ਛੱਤਰੀ ਫਟ ਗਈ । ਸੂਰਜ ਦੀਆਂ ਪਰਾਵੈਗਨੀ ਕਿਰਨਾ ਸਿੱਧੀਆਂ ਧਰਤੀ ਤੇ ਪੈਣ ਲੱਗੀਆਂ । ਮਨੁੱਖ, ਜੀਵ ਜੰਤੂ ਤੇ ਬਨਸਪਤੀ ਵਿੱਚ ਵਿਗਾੜ ਪੈਣੇ ਸ਼ੂਰੂ ਹੋ ਗਏ । ਮਨੁੱਖ ਨੂੰ ਨਵੀਆਂ ਨਵੀਆਂ ਬਿਮਾਰੀਆਂ ਨੇ ਘੇਰ ਲਿਆ । ਮਨੁੱਖ ਨੇ ਵਾਧੂ ਲਾਭ ਲਈ ਫਸਲਾਂ ਤੇ ਜ਼ਹਿਰਾਂ ਛਿੜਕ ਕੇ ਵਾਧੂ ਉੱਪਜ ਪੈਦਾ ਕੀਤੀ । ਅੱਜ ਮਨੁੱਖ ਦੀ ਹਰ ਖੁਰਾਕ ਵਿੱਚ ਜਹਿਰ ਹੈ । ਮਾਂ ਦੇ ਦੁੱਧ ਵਿੱਚ ਵੀ ਯੂਰੀਆ ਆ ਰਿਹਾ ਹੈ । ਇਸ ਹਾਲਤ ਵਿੱਚ ਮਨੁੱਖ ਨੂੰ ਕੋਈ ਨਹੀਂ ਬਚਾ ਸਕਦਾ । ਬੇਸੱਕ ਬਹੁੱਤ ਸਾਰੇ ਮਨੁੱਖ ਇਸ ਵਿਗਾੜ ਨੂੰ ਠੀਕ ਕਰਨ ਦੀ ਕੋਸ਼ਿਸ ਵਿੱਚ ਜੁੱਟੇ ਹੋਏ ਹਨ ਪਰ ਬਹੁੱਤ ਸਾਰੇ ਮਨੁੱਖ ਆਪਣੀ ਬੇਸਮਝੀ ਨਾਲ਼ ਵਿਗਾੜ ਤੇ ਵਿਗਾੜ ਪੈਦਾ ਕਰੀ ਜਾ ਰਹੇ ਹਨ । ਜੇ ਮਨੁੱਖ ਨੇ ਬਹੁੱਤ ਸਾਰੇ ਹਸਪਤਾਲ਼ ਭੀ ਬਣਾ ਲਏ ਹਨ ਤਾਂ ਬਹੁਤ ਸਾਰੇ ਮਰੀਜ ਵੀ ਪੈਦਾ ਹੋ ਗਏ ਹਨ । ਇਹ ਸਾਰਾ ਕੁੱਝ ਮਨੁੱਖ ਨੇ ਹੀ ਕੀਤਾ ਹੈ । ਆਪਾ ਸੁਆਰਥੀਪਨ ਵੱਧ ਗਿਆ ਹੈ । ਮਨੁੱਖ ਹਰ ਹੀਲੇ ਭਰਿਸਟਾਚਾਰ ਆਦਿ ਰਾਹੀਂ ਦੌਲਤ ਇਕੱਠੀ ਕਰਨ ਵਿੱਚ ਜੁੱਟ ਗਿਆ ਹੈ  । ਮਨੁੱਖ ਨੂੰ  ਇਹ ਭਰਮ ਹੋ ਗਿਆ ਹੈ ਕਿ ਪੈਸੇ ਨਾਲ਼ ਸੱਭ ਕੁੱਝ ਹੋ ਸਕਦਾ ਹੈ । ਉਹ ਆਪਣੇ ਪੁੱਤ ਪੋਤਰਿਆਂ ਵਾਸਤੇ ਜਮਾਂ ਕਰਨ ਲਗਾ । ਉਸਨੇ ਇਹ ਮੰਨ ਲਿਆ ਹੈ ਕਿ ਉਸਦੇ ਆਉਣ ਵਾਲ਼ੇ ਪੁੱਤ ਪੋਤਰੇ ਬੇਵਕੂਫ ਅਤੇ ਅਪੰਗ ਹੀ ਹੋਣਗੇ । ਅਸੀਂ ਸਾਰੇ ਦੇਖਦੇ ਹਾਂ ਕਿ ਇੱਕ ਪੰਛੀ ਵੀ ਕਿਸੇ ਦੂਸਰੇ ਦੇ ਬਣਾਏ ਆਲਣੇ ਵਿੱਚ ਆਂਡਾ ਨਹੀਂ ਦਿੰਦਾ । ਇਸ ਕਬਜਾ ਕਰਨ ਦੀ ਬਿਰਤੀ ਅਤੇ ਖੋਹਾ ਖਿੱਚੀ ਨਾਲ਼ ਮਨੁੱਖ ਮਨੁੱਖਾਂ ਨੂੰ ਮਾਰਨ ਲੱਗ ਪਿਆ । ਮਨੁੱਖਾਂ ਨੇ ਆਪੋ ਆਪਣੇ ਧਰਮ ਬਣਾ ਲਏ ਅਤੇ ਇਸ ਧਰਮ ਵਿੱਚ ਹੀ ਕੈਦ ਹੋ ਕੇ ਰਹਿ ਗਿਆ  ਮਨੁੱਖਤਾ ਦੀ ਗੱਲ ਕਰਨ ਵਾਲ਼ਿਆਂ ਨੂੰ ਸਰਕਾਰਾਂ ਅੱਤਵਾਦੀ ਗਰਦਾਨ ਕੇ ਉਹਨਾਂ ਨੂੰ ਮਾਰਨ ਲੱਗ ਗਈਆਂ ਹਨ । ਇੱਕ ਧਰਮ ਨੂੰ ਮੰਨਣ ਵਾਲ਼ੇ ਦੂਜੇ ਧਰਮ ਨੂੰ ਮੰਨਣ ਵਾਲ਼ਿਆਂ ਨੂੰ ਮਾਰਨ ਲੱਗ ਪਏ ਹਨ । ਕੁੱਝ ਉਦਾਹਰਣਾ ਇੱਸ ਪ੍ਰਕਾਰ ਹਨ :- ਭਾਰਤ ਦਾ ਇੱਕ ਗੁਜਰਾਤ ਪ੍ਰਾਂਤ ਹੈ ਜੋ ਅਹਿੰਸਾ ਦੇ ਪੁਜਾਰੀ ਮਹਾਤਮਾਂ ਗਾਂਧੀ ਦੀ ਜਨਮ ਭੂੰਮੀ ਹੈ । ਸੰਨ ੨੦੦੨ ਵਿੱਚ ਇਸ ਪ੍ਰਾਂਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ । ਇਸ ਕਤਲੇਆਮ ਵਿੱਚ ਇੱਕ ਗਰਭਵਤੀ ਔਰਤ ਦਾ ਪੇਟ ਪਾੜ ਕੇ ਉੱਸ ਦਾ ਬੱਚਾ ਕੱਢ ਕੇ ਤ੍ਰਿਸੂਲ ਤੇ ਟੰਗਿਆ ਗਿਆ । ਉਸ ਵੇਲ਼ੇ ਗੁਜਰਾਤ ਪ੍ਰਾਂਤ ਦਾ ਮੁੱਖ ਮੰਤਰੀ 'ਸ੍ਰੀ ਨਰਿੰਦਰ ਮੋਦੀ' ਸੀ ।ਅਮਰੀਕਾ ਨੇ ਏਸੇ ਕਰਕੇ ਮੋਦੀ ਦੇ ਅਮਰੀਕਾ ਦਾਖਲੇ ਤੇ ਰੋਕ ਲਗਾਈ ਸੀ । ਗ੍ਰਹਿ ਮੰਤਰੀ 'ਸ੍ਰੀ ਅਮਿਤ ਸ਼ਾਹ' ਸੀ । ਲੋਕਾਂ ਨੇ ਕਾਤਲਾਂ ਦੇ ਟੋਲੇ ਦਾ ਮੁੱਖੀਆ 'ਸ੍ਰੀ ਅੰਮਿਤ ਸ਼ਾਹ' ਨੂੰ ਕਿਹਾ । 'ਸ੍ਰੀ ਅਮਿਤ ਸ਼ਾਹ' ਤੇ ਅਦਾਲਤ ਵਿੱਚ ਮੁਕੱਦਮਾਂ ਚੱਲਿਆ । 'ਸ੍ਰੀ ਅਮਿਤ ਸ਼ਾਹ' ਦਾ ਵਕੀਲ 'ਯੂ ਲਲਿਤ' ਸੀ । ਉਸ ਨੇ ਕੇਸ ਜਿੱਤਿਆ ਤੇ 'ਅਮਿਤ ਸ਼ਾਹ' ਨੂੰ ਬੇਕਸੂਰ ਸਾਬਤ ਕੀਤਾ ਸੀ । ਭਾਰਤ ਵਿੱਚ ੨੦੧੪ ਨੂੰ ਲੋਕ ਸਭਾ ਦੀਆਂ ਚੋਣਾ ਹੋਈਆਂ । ਗੁਜਰਾਤ ਦੇ 'ਸ੍ਰੀ ਨਰਿੰਦਰ ਮੋਦੀ' ਨੂੰ ਹਿੰਦੋਸਤਾਨ ਦੇ ਲੋਕਾਂ ਨੇ ਭਾਰੀ ਬਹੁਮੱਤ ਨਾਲ਼ ਜਿਤਾਇਆ । 'ਸ੍ਰੀ ਨਰਿੰਦਰ ਮੋਦੀ' ਭਾਰਤ ਦਾ ਪ੍ਰਧਾਨ ਮੰਤਰੀ ਬਣਿਆ । 'ਸ੍ਰੀ ਅਮਿਤ ਸ਼ਾਹ' ਪਾਰਟੀ ਪ੍ਰਧਾਨ ਅਤੇ ਵਕੀਲ 'ਸ਼੍ਰੀ ਯੂ ਲਲਿਤ' ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ । ਇਸੇ ਤਰਾਂ ਹਿੰਦੋਸਤਾਨ ਦੀ ਜੰਨਤਾ ਨੇ ੧੯੮੪ ਵਿੱਚ ਕਾਂਗਰਸ ਨੂੰ ਰਿਕਾਰਡ ਤੋੜ ਬਹੁਮੱਤ ਨਾਲ਼ ਜਿਤਾਇਆ ਕਿਉਂਕਿ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ । ਇਹ ਹਿੰਦੋਸਤਾਨ ਦੇ ਲੋਕਾਂ ਦੀ ਮਾਨਸਿਕਤਾ ਹੈ ।
    ਅੱਜ ਕੱਲ ਮੋਬਾਇਲ ਦੇ ਵਟਸਅੱਪ ਤੇ ਇੱਕ ਤਸਵੀਰ ਦਿਖਾਈ ਜਾ ਰਹੀ ਹੈ । ਕੁੱਝ ਮੁਸਲਮਾਨ ਗੋਲ਼ ਘੇਰੇ ਵਿੱਚ ਬੈਠ ਕੇ ਕੁਰਾਨ ਸ਼ਰੀਫ ਪੜ ਰਹੇ ਹਨ। ਵਿਚਕਾਰ ਇੱਕ ਇਸਾਈ ਨੂੰ ਹਲਾਲ ਕਰ ਰਹੇ ਹਨ । ਅਗਰ ਇਹ ਸੱਚ ਹੈ ਤਾਂ ਇਹ ਮਨੁੱਖਤਾ ਦੇ ਮੱਥੇ ਤੇ ਕਲੰਕ ਹੈ। ਅਗਰ ਕਿਸੇ ਨੇ ਮੁਸਲਮਾਨਾ ਨੂੰ ਬਦਨਾਮ ਕਰਨ ਦੀ ਸ਼ਰਾਰਤ ਕੀਤੀ ਹੈ ਤਾਂ ਸ਼ਰਾਰਤ ਕਰਨ ਵਾਲ਼ੇ ਦਾ ਸਾਰਾ ਮੱਥਾ ਹੀ ਕਾਲ਼ਾ ਹੈ। ਉਹ ਮਹਾਂ ਮੂਰਖ ਹੈ।
     ਤੀਸਰੀ ਉਦਾਹਰਣ ਮੱਧ ਅਫਰੀਕਾ ਦੇਸ਼ ਦੀ ਹੈ । ਮੱਧ ਅਫਰੀਕਾ ਗਣਰਾਜ ਸੈਨਾ ਦਾ ਕਮਾਂਡਰ ਆਪਣੇ ਸੈਨਿਕਾ ਨਾਲ਼ ਮਿਲ਼ ਕੇ ਇੱਕ ਮੁਸਲਮਾਨ ਨੌਜੁਆਂਨ ਨੂੰ ਤਸੀਹੇ ਦੇ ਰਿਹਾ ਸੀ । ਕਮਾਂਡਰ ਦਾ ਨਾਮ ਥੁaਨa ੰaਗਲੋਰਿ ਹੈ  ਜਦੋਂ ਮੁਸਲਮਾਨ ਨੌਜੁਆਨ ਮਰਨ ਲੱਗਾ ਤਾਂ ਉਸ ਨੂੰ ਅੱਗ ਲਗਾ ਦਿੱਤੀ ਗਈ  । ਸੈਨਾ ਦੇ ਕਮਾਂਡਰ ਨੇ ਉਸ ਦੀ ਲੱਤ ਵੱਢ ਲਈ । ਉਥੇ ਹੀ ਬੈਠ ਕੇ ਲੱਤ ਖਾਣ ਲੱਗ ਪਿਆ । ਮੀਡੀਆ ਵਾਲ਼ੇ ਇਸ ਦ੍ਰਿਸ਼ ਨੂੰ ਫਿਲਮਾ ਰਹੇ ਸਨ । ਫੋਟੋਆਂ ਖਿੱਚ ਰਹੇ ਸਨ । ਉਥੋਂ ਦੇ ਰਾਸਟਰਪਤੀ ਕੈਥਰੀਨ ਨੇ ਇਸ ਭਿਆਨਿਕ ਦਰਿੰਦਗੀ ਦੀ ਸਰਾਹਨਾ ਕੀਤੀ । ਅਜੋਕਾ ਮਨੁੱਖ ਇਸ ਹੱਦ ਤੱਕ ਪਹੁੰਚ ਕੇ ਵੀ ਧਾਰਮਿਕ ਅਖਵਾਉਂਦਾ ਹੈ । ਇਸ ਤਰਾਂ ਦੀਆਂ ਕਾਰਵਾਈਆਂ ਨਾਲ਼ ਧਰਮ ਬਦਨਾਮ ਹੁੰਦਾ ਹੈ । ਅੱਜ ਕੱਲ ਜੋ ਚੱਲ ਰਿਹਾ ਹੈ ਉਸ ਨੂੰ ਸੱਭਿਤਾਵਾਂ ਦਾ ਭੇੜ ਕਹੀਏ ਜਾਂ ਪਖੰਡੀ ਧਰਮਾਂ ਦੇ ਭੇੜ । ਅੱਜ ਕੱਲ ਅਸੀਂ ਹਰ ਰੋਜ ਸੁਣਦੇ ਹਾਂ :- ਇਰਾਕ ਵਿੱਚ ਬੰਬ ਧਮਾਕਿਆਂ ਨਾਲ਼ ਸੌ ਬੰਦੇ ਮਾਰੇ ਗਏ । ਇਜ਼ਰਾਈਲ ਨੇ ਫਿਲਸਤੀਨੀਆਂ ਦੇ ਬਹੁੱਤ ਬੰਦੇ ਮਾਰ ਦਿੱਤੇ । ਯੂਕਰੇਨ ਵਿੱਚ ਗ੍ਰਹਿ ਯੁੱਧ ਛਿੜ ਗਿਆ । ਬਰਮਾ ਵਿੱਚ ਕਤਲੇਆਮ ਹੋ ਰਿਹਾ ਹੈ । ਅਫਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਨਾਲ਼ ਬਹੁਤ ਬੰਦੇ ਮਾਰੇ ਗਏ । ਅੱਜ ਮਨੁੱਖ ਨੇ ਮਨੁੱਖਾਂ ਨੂੰ ਮਾਰਨ ਲਈ ਇਸ ਤਰਾਂ ਦੇ ਬੰਬ ਬਣਾ ਰੱਖੇ ਹਨ ਜਿਹਨਾਂ ਨਾਲ਼ ਧਰਤੀ ਕਈ ਵੇਰ ਤਬਾਹ ਹੋ ਸਦੀ ਹੈ । ਇੱਕ ਧਰਮ ਨੂੰ ਮੰਨਣ ਵਾਲ਼ੇ ਮਨੁੱਖ ਦੂਜੇ ਧਰਮ ਨੂੰ ਮੰਨਣ ਵਾਲ਼ਿਆਂ ਮਨੁੱਖਾ ਨੂੰ ਇਸ ਲਈ ਕਤਲ ਕਰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਉਹਨਾਂ ਦਾ ਧਰਮ ਹੀ ਸੱਭ ਤੋਂ ਵਧੀਆ ਹੈ । ਉਹ ਸਾਰੀ ਧਰਤੀ ਤੇ ਆਪਣਾ ਰਾਜ ਚਾਹੁੰਦੇ ਹਨ । ਭਾਰਤ ਵਿੱਚ ਭੀ ਏਹੋ ਬਿਮਾਰੀ ਫੈਲੀ ਹੋਈ ਹੈ । ਇਥੇ ਭੀ ਬਹੁਮਤ ਵਾਲ਼ਿਆਂ ਵਲੋਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਸ਼ਾਤਰ ਨੀਤੀਆਂ ਘੜੀਆਂ ਜਾ ਰਹੀਆਂ ਹਨ । ਭਾਰਤੀ ਸੰਵਿਧਾਨ ਅਨੁਸਾਰ ਇਹ ਗਲਤ ਹੈ ।ਸਾਰੇ ਧਰਮਾਂ ਦਾ ਆਦਰ ਕਰਨਾ ਸੰਵਿਧਾਨਿਕ ਹੁਕਮ ਹੈ। ਇਸ ਧਰਤੀ ਤੇ ੬ ਅਰਬ ਲੋਕ ਹਨ । ਸੰਸਾਰ ਨੂੰ ਉਪਰੋਕਤ ਦੁੱਖਾਂ ਤੋਂ ਛੁਟਕਾਰਾ ਦਿਲਵਾਉਣ ਵਾਲ਼ਾ ਮਨੁੱਖ ਕੋਈ ਦਿਖਾਈ ਨਹੀਂ ਦਿੰਦਾ ।
     ਮਨੁੱਖ ਨੂੰ ਮਨੁੱਖ ਬਣਾਉਣ ਲਈ ਤਿੰਨ ਸੰਸਥਾਵਾਂ ਦਾ ਯੋਗਦਾਨ ਹੁੰਦਾ ਹੈ । ਪਹਿਲੀ ਸੰਸਥਾ ਹੈ ਮਾਤਾ ਪਿਤਾ । ਬਹੁਤ ਸਾਰੇ ਮਾਪੇ ਬਗੈਰ ਪਲੈਨਿੰਗ ਤੋਂ ਹੀ ਬੱਚੇ ਪੈਦਾ ਕਰੀ ਜਾ ਰਹੇ ਹਨ । ਜੇ ਮਾਤਾ ਪਿਤਾ ਪਲੈਨਿੰਗ ਨਾਲ਼ ਬੱਚੇ ਪੈਦਾ ਕਰਨ ਤਾਂ ਹੋਰ ਗੱਲ ਹੈ । ਜੇ ਬੱਚੇ ਆਪ ਹੀ ਪੈਦਾ ਹੋਣ ਤਾਂ ਹੋਰ ਗੱਲ ਹੈ । ਪਲੈਨਿੰਗ ਨਾਲ਼ ਬੱਚੇ ਦੀ ਸਿਹਤ ਤੇ ਦਿਮਾਗ ਦੀ ਬਣਤਰ ਠੀਕ ਹੋ ਸਕਦੀ ਹੈ । ਵੰਸ਼ਕ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ । ਬੱਚੇ ਨੂੰ ਅੱਛੇ ਸੰਸਕਾਰ ਬੱਚੇ ਦੀ ਮਾਂ ਦੇ ਪੇਟ ਵਿੱਚੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਹਨ । ਪੰਜ ਸਾਲ ਤੱਕ ਦੇ ਬੱਚੇ ਦਾ ਦਿਮਾਗ ਪੂਰਨ ਰੂਪ ਵਿੱਚ ਬਣ ਜਾਂਦਾ ਹੈ । ਪਹਿਲੇ ਪੰਜ ਸਾਲਾਂ ਵਿੱਚ ਮਨੁੱਖਤਾ ਦੀ ਨੀਂਹ ਰੱਖੀ ਜਾ ਸਕਦੀ ਹੈ । ਅੱਛੇ ਬੱਚੇ ਪੈਦਾ ਕਰਨ ਲਈ ਜਾਨਵਰਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ । ਜਿਵੇਂ ਅਸੀਂ ਦੇਖਦੇ ਹਾਂ ਨਰ ਮਾਦਾ ਕੇਵਲ ਬੱਚੇ ਪੈਦਾ ਕਰਨ ਲਈ ਹੀ ਮਿਲਨ ਕਰਦੇ ਹਨ । ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਗਰਭਵਤੀ ਮਾਦਾ ਨਾਲ਼ ਨਰ ਮੇਲ ਨਹੀਂ ਕਰਦੇ । ਮਨੁੱਖ ਇਸ ਹਾਲਤ ਵਿੱਚ ਕਿਵੇਂ ਆਵੇ ਇਹ ਵਿਗਿਆਨੀਆਂ ਦੀ ਸਿਰਦਰਦੀ ਹੈ । ਵਿਗਿਆਨੀਆਂ ਨੂੰ ਇਸ ਤਰਫ ਧਿਆਂਨ ਦੇਣਾ ਚਾਹੀਦਾ ਹੈ ।
     ਦੂਸਰੀ ਸੰਸਥਾ ਹੈ ਬੱਚੇ ਦਾ ਸਕੂਲ ਅਤੇ ਉਸ ਦੇ ਅਧਿਆਪਕ । ਅੱਜ ਕੱਲ ਅਸੀਂ ਬੱਚਿਆਂ ਨੂੰ ਪੈਸੇ ਬਣਾਉਣ ਵਾਲ਼ੀਆਂ ਮਸੀਨਾ ਬਣਾਉਣ ਲਈ ਹੀ ਮਹਿੰਗੇ ਮਹਿੰਗੇ ਸਕੂਲਾਂ ਵਿੱਚ ਦਾਖਲਾ ਦੁਆਉਂਦੇ ਹਾਂ । ਪਹਿਲਾਂ ਬੱਚੇ ਵਿੱਚ ਮਨੁੱਖਤਾ ਦੇ ਗੁਣ ਭਰਨੇ ਜਰੂਰੀ ਹਨ ਨਾਂ ਕਿ ਇੰਜੀਨੀਅਰ, ਡਾਕਟਰ, ਸਾਇੰਸਦਾਨ ਜਾਂ ਵੱਡਾ ਆਫੀਸਰ  ਵਿਗਿਆਨ ਦੀ ਵਰਤੋਂ ਕੁਦਰਤੀ ਭੰਡਾਰਾਂ ਨੂੰ ਆਪਣੇ ਵੱਸ ਵਿੱਚ ਕਰਨ ਲਈ ਕੀਤੀ ਜਾਂਦੀ ਹੈ  ਮਨੁੱਖ ਨੂੰ ਇਹ ਭਰਮ ਹੋ ਗਿਆ ਹੈ ਕਿ ਪੈਸੇ ਨਾਲ਼ ਸਾਰੀਆਂ ਪਰਾਪਤੀਆਂ ਹੋ ਸਕਦੀਆਂ ਹਨ  ਨੈਤਿਕ ਸਿੱਖਿਆ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ ।
     ਤੀਸਰੀ ਸੰਸਥਾ ਹੈ ਸਤਸੰਗਤ ।ਸੱਚੇ ਅਤੇ ਰੱਬ ਨੂੰ ਮੰਨਣ ਵਾਲ਼ੇ ਨਿਸ਼ਕਾਮ ਪਰਉਪਕਾਰੀ ਮਨੁੱਖਾਂ ਦੇ ਮੇਲ ਨੂੰ ਸਤਸੰਗਤ ਕਿਹਾ ਜਾਂਦਾ ਹੈ । ਸਤਸੰਗਤ ਨਾਲ਼ ਭੈੜਾ ਮਨੁੱਖ ਵੀ ਚੰਗਾ ਹੋ ਜਾਂਦਾ ਹੈ । ਸਤਸੰਗੀਆਂ ਦਾ ਨਿਸ਼ਾਨਾ ਸੱਭ ਦਾ ਭਲਾ ਕਰਨਾ ਹੁੰਦਾ ਹੈ । ਵਾਤਾਵਰਣ ਨੂੰ ਸਾਫ ਅਤੇ ਕੁਦਰਤੀ ਰੱਖਣਾ । ਸਾਰੀ ਮਨੁੱਖ ਜਾਤੀ ਨੂੰ ਤੇ ਆਪਣੇ ਆਪ ਨੂੰ ਭੀ ਰੱਬ ਦੀ ਸੰਤਾਨ ਸਮਝ ਕੇ ਸਾਰਿਆਂ ਨਾਲ਼ ਸੋਹਣਾ ਵਰਤਾਅ ਕਰਨਾ ਹੈ । ਗੁਰਬਾਣੀ ਵਿੱਚ ਅਨੇਕਾ ਪ੍ਰਮਾਣ ਮਿਲਦੇ ਹਨ ਜਿਹਨਾਂ ਰਾਂਹੀ ਇਹ ਸਿੱਧ ਹੁੰਦਾ ਹੈ ਕਿ ਬਾਬੇ ਨਾਨਕ ਸਾਹਿਬ ਦਾ ਗੁਰੁ ਸਤਿਸੰਗਤ ਹੀ ਸੀ ।
ਜਦੋਂ ਮਨੁੱਖਾਂ ਵਿੱਚ ਜਾਂ ਕਿਸੇ ਭੀ ਮਨੁੱਖ ਵਿੱਚ ਮਨੁੱਖਤਾ ਘਰ ਕਰ ਜਾਵੇ ਤਾਂ ਉਹ ਸੇਵਕ ਬਣ ਜਾਂਦਾ ਹੈ । ਫਿਰ ਉਹ ਸੇਵਕ ਚਹੇ ਆਪਣਿਆਂ ਕਰਾਂ ਨਾਲ਼ ਸੇਵਾ ਕਰੇ ਜਾਂ ਕਲਾ ਨਾਲ਼ ਕਰੇ । ਕਿਰਪਾਨ ਨਾਲ਼ ਕਰੇ ਜਾਂ ਫਿਰ ਕਲਮ ਨਾਲ਼ ਕਰੇ ਉਹ ਮਨੁੱਖਤਾ ਉੱਪਰ ਕਿਰਪਾ ਹੀ ਹੁੰਦੀ ਹੈ ਅਤੇ ਕਲਿਆਂਣਕਾਰੀ ਭੀ ਹੁੰਦੀ ਹੈ । ਬੇਸੱਕ ਬਾਕੀ ਮਨੁੱਖਾਂ ਨੇ ਵਿਕਾਸ ਜਰੂਰ ਕੀਤਾ ਹੈ । ਪੱਥਰ ਯੁੱਗ ਤੋਂ ਕਪਿਊਟਰ ਯੁੱਗ ਵਿੱਚ ਆ ਗਿਆ ਹੈ । ਆਪਣੇ ਵਿਚਾਰ ਸਾਰੀ ਦੁਨੀਆਂ ਨਾਲ਼ ਝੱਟਪਟ ਸਾਂਝੇ ਕਰ ਸਕਦਾ ਹੈ । ਪੰਜਾਬੀ ਦਾ ਮਨੁੱਖ ਪੋਹ ਮਾਘ ਦੀਆਂ ਰਾਤਾਂ ਨੂੰ ਆਪਣੀ ਰਜਾਈ ਵਿੱਚ ਬੈਠਾ ਅਸਟ੍ਰੇਲੀਆ ਦੇ ਗਰਮ ਇਲਾਕੇ ਵਿੱਚ ਬੈਠੇ ਭਾਈ ਨਾਲ਼ ਗੱਲਬਾਤ ਕਰ ਸਕਦਾ ਹੈ , ਪਰ ਆਪਣੇ ਗੁਆਢ ਵਿੱਚ ਵੱਸਦੇ ਭਾਈ ਨਾਲ਼ ਗੱਲਬਾਤ ਕਰਕੇ ਰਾਜੀ ਨਹੀਂ । ਸੰਸਾਰ ਸੁੰਗੜ ਗਿਆ ਪਰ ਟੱਬਰ ਬਿਖਰ ਗਏ । ਮਾਤਾ ਪਿਤਾ ਰੁਲ਼ ਗਏ।
     ਮਨੁੱਖਾਂ ਨੂੰ ਇਸ ਦੁਰਦਸ਼ਾ ਵਿੱਚੋਂ ਕੱਢਣ ਲਈ ਗੁਰੁ ਨਾਨਕ ਸਾਹਿਬ ਨੇ ਦੁਨੀਆਂ ਸਾਹਮਣੇ ਇੱਕ ਸਿਧਾਂਤ ਰੱਖਿਆ ਹੈ । ਇਸ ਸਿਧਾਂਤ ਨੂੰ ਗੁਰਮਤਿ ਸਿਧਾਂਤ ਕਿਹਾ ਜਾਂਦਾ ਹੈ ।ਸਿੱਖਾਂ ਨੇ aਾਹ ਸਿਧਾਂਤ ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਸਾਰ ਵਾਸਤੇ ਸੰਭਾਲ ਕੇ ਰੱਖਿਆ ਹੈ।ਆਪ ਨੇ ਇਸ ਸਿਧਾਂਤ ਨੂੰ ਲਾਗੂ ਕਰਨ ਵਾਲ਼ਾ ਰੋਲ ਮਾਡਲ ਭੀ ਸੰਸਾਰ ਨੂੰ ਦਿਤਾ ਹੈ  । ਉਹ ਰੋਲ ਮਾਡਲ ਗੁਰੁ ਗੋਬਿੰਦ ਸਿੰਘ ਜੀ ਹਨ । ਹੁਣ ਜੇ ਸੰਸਾਰ ਦੇ ਲੋਕ ਚਾਹੁੰਦੇ ਹਨ ਕਿ ਧਰਤੀ ਤੇ ਸੁੱਖ ਸਾਂਤੀ ਆਵੇ । ਸਾਰੇ ਮਨੁੱਖ ਪਸ਼ੂ-ਪੰਛੀ ਆਦਿ ਅਨੰਦਮਈ ਜੀਵਨ ਜਿਉਣ ਤਾਂ ਸੰਸਾਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਾਨਕਸ਼ਾਹੀ ਮਨੁੱਖਾਂ ਦੀ ਭਾਲ਼ ਕਰਨ । ਉਹਨਾਂ ਨੂੰ ਆਪਣੇ ਸਾਰੇ ਪ੍ਰਬੰਧ ਸੰਭਾਲ਼ ਦੇਣ ਇਸ ਨਾਲ਼ ਸੱਭ ਕੁੱਝ ਠੀਕ ਹੋ ਜਾਵੇਗਾ । ਨਾਨਕ ਸ਼ਾਹੀ ਮਨੁੱਖਾਂ ਦੀ ਨਿਸ਼ਾਨੀ ਇਹ ਹੈ :- ਉਹ ਮਨੁੱਖ ਜਿਹਨਾਂ ਨੇ ਸੰਸਾਰੀ ਗਿਆਨ ਵਿੱਚ ਪ੍ਰਚੰਡ ਗਿਆਨ ਹਾਸਲ ਕੀਤਾ ਹੋਵੇ । ਉਹ ਇੱਕ ਅਕਾਲ; ਪੁਰਖੁ, ਦਸ ਗੁਰੁ ਸਹਿਬਾਨ (ਸ੍ਰੀ ਗੁਰੁ ਨਾਨਕ ਸਾਹਿਬ ਤੋਂ ਸ੍ਰੀ ਗੋਬਿੰਦ ਸਾਹਿਬ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੁ ਸਹਿਬਾਨ  ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦੇ ਹੋਣ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨਦੇ ਹੋਣ । ਉਹ ਕੇਸਾਂ ਦੀ ਬੇਅਦਬੀ ਨਾ ਕਰਦੇ ਹੋਣ । ਯਾਨੀ ਉਹ ਸਾਬਤ ਸੂਰਤ ਦਸਤਾਰ ਸਿਰਾ ਹੋਣ, ਕਿਉਂਕਿ ਕੁਦਰਤ ਦਾ ਕੁਦਰਤੀਪਨ ਰੱਖਣ ਲਈ ਮਨੁੱਖ ਦਾ ਆਪ ਕੁਦਰਤੀ ਹੋਣਾ ਜਰੂਰੀ ਹੈ ਉਹ ਤੰਬਾਕੂ ਅਤੇ ਕੋਈ ਹੋਰ ਨਸ਼ਾ ਨਾ  ਵਰਤਦੇ ਹੋਣ । ਤੰਬਾਕੂ ਅਤੇ ਨਸ਼ੇ ਬਿਮਾਰੀਆਂ ਦੀ ਜੜ੍ਹ ਹਨ । ਉਹ ਪਰਇਸਤਰੀ ਜਾਂ ਪਰ ਪੁਰਸ਼ ਭੋਗੀ ਨਾ ਹੋਣ । ਏਡਜ਼ ਆਦਿ ਦਾ ਕਾਰਨ ਲਿੰਗ ਸੁਤੰਤਰਤਾ ਹੈ । ਉਹ ਕੁੱਠਾ ਨਾ ਖਾਂਦੇ ਹੋਣ । ਮਿਹਨਤ ਕਰਕੇ ਖਾਣ । ਕਿਰਤ ਕਰਦੇ ਹੋਣ । ਘਾਲ਼ ਖਾਇ ਕਛੁ ਹਾਥੋਂ ਦੇ, ਦੇ ਸਿਧਾਂਤ ਦੀ ਪਾਲਨਾ ਕਰਦੇ ਹੋਣ । ਠੀਕ ਮਨੁੱਖਾਂ ਦੀ ਏਹੀ ਯੋਗਤਾ ਹੈ । ਇਸ ਤਰਾਂ ਦੇ ਮਨੁੱਖ ਜੇ ਕਿਤੇ ਭਾਰਤ ਵਰਗੇ ਦੇਸ਼ ਦੀ ਪਾਰਲੀਮੈਂਟ ਵਿੱਚ ਹੋ ਜਾਵੇ ਤਾਂ ਭਾਰਤ ਫਿਰ ਤੋਂ ਸੋਨੇ ਦੀ ਚਿੱੜੀ ਬਣ ਜਾਵੇਗਾ । ਦੁਨੀਆਂ ਵਿੱਚ ਸੁੱਖ-ਸਾਂਤੀ ਆਉਣ ਦੀ ਗ੍ਰਾਂਟੀ ਹੈ । ਭਾਰਤ ਵਾਲ਼ਿਆਂ ਨੇ ਇੱਕ ਠੀਕ ਮਨੁੱਖ ਸ.ਮਨਮੋਹਣ ਸਿੰਘ ਨੂੰ ਪਰਖ ਲਿਆ ਹੈ । ਬੇਸੱਕ ਮਨਮੋਹਣ ਸਿੰਘ ਕੋਲ਼ ਆਂਪਣਾ ਕੋਈ ਬਹੁਮਤ ਨਹੀਂ ਸੀ , ਉਸ ਦੇ ਆਲ਼ੇ ਦੁਆਲ਼ੇ ਗਲਤ ਅਤੇ ਭਰਿਸਟਾਚਾਰੀ ਮਨੁੱਖਾਂ ਦਾ ਟੋਲਾ ਸੀ ਫਿਰ ਵੀ ਸ:ਮਨਮੋਹਣ ਸਿੰਘ ਦਸ ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੱਕ ਗੰਦੇ ਤਲਾਬ ਵਿੱਚ ਕਮਲ ਦੀ ਤਰਾਂ ਰਿਹਾ । ਅਮਰੀਕਾ ਵਰਗੇ ਦੇਸ਼ ਨੇ ਉਸ ਦੀ ਵਿਦਵਤਾ ਦਾ ਲੋਹਾ ਮੰਨਿਆ । ਇਸੇ ਤਰਾਂ ਦਾ ਹੀ ਇੱਕ ਹੋਰ ਠੀਕ ਮਨੁੱਖ ਧਰਤੀ ਦੇ ਦੱਖਣੀ ਧਰੁੱਵ ਲਾਗੇ ਦੇ ਦੇਸ਼ ਨਿਊਜੀਲੈਂਡ ਵਿੱਚ ਭੀ ਹੈ । ਉਥੋਂ ਦੇ ਲੋਕਾਂ ਨੇ ਉਹਨੂੰ ਜਸਟਿਸ ਆਫ ਪੀਸ ਬਣਾਇਆ ਹੋਇਆ ਹੈ । ਭਾਰਤ ਵਾਸੀਆਂ ਦੀ ਇਹ ਬਦਕਿਸਮਤੀ ਹੈ ਕਿ ਇਹਨਾਂ ਨਾਨਕਸ਼ਾਹੀ ਠੀਕ ਮਨੁੱਖਾਂ ਤੋਂ ਪੂਰਨ ਲਾਭ ਪ੍ਰਾਪਤ ਕਰਕੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯
ਗਿਆਸਪੁਰਾ, ਲੁਧਿਆਣਾ ।।

No comments:

Post a Comment