Saturday, November 22, 2014

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਚੰਡੀਗੜ੍ਹ : ਜਿਉਂ-ਜਿਉਂ ਸੰਤ ਰਾਮਪਾਲ ਦੇ ਕੇਸ ਦੀ ਜਾਂਚ ਹੋ ਰਹੀ ਹੈ ਤਿਉਂ-ਤਿਉਂ ਇਸ ਕੇਸ ਵਿਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਇਸ ਮਾਮਲੇ ਵਿਚ ਇਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਜਿਸ ਵਿਚ ਪੁਲਸ ਅਤੇ ਫੋਰੈਂਸਿਕ ਟੀਮ ਨੇ ਬਰਵਾਲਾ ਆਸ਼ਰਮ ਤੋਂ ਪ੍ਰੈਗਨੈਂਸੀ ਟੈਸਟ ਕਰਨ ਵਾਲੀ ਕਿੱਟ ਵੀ ਬਰਾਮਦ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਥੇ ਸ਼ੱਕੀ ਗਤੀਵਿਧੀਆਂ ਵੀ ਹੁੰਦੀਆਂ ਰਹੀਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਰਾਮਪਾਲ ਨੇ ਆਸ਼ਰਮ 'ਚ ਖਾਸ ਚੜ੍ਹਾਵੇ (ਭੇਂਟ) ਦੇ ਨਾਂ 'ਤੇ ਔਰਤਾਂ ਨਾਲ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਇਸ ਸ਼ੱਕ ਨੂੰ ਇਸ ਲਈ ਮਜ਼ਬੂਤੀ ਮਿਲ ਰਹੀ ਹੈ ਕਿਉਂਕਿ ਆਸ਼ਰਮ ਤੋਂ ਪਹਿਲਾਂ ਹੀ ਕੰਡੋਮ, ਅਸ਼ਲੀਲ ਕਿਤਾਬਾਂ, ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਵੀ ਬਰਾਮਦ ਹੋਈਆਂ ਸਨ।
ਇੰਨਾ ਹੀ ਨਹੀਂ ਸਤਲੋਕ ਆਸ਼ਰਮ ਦੇ ਸੰਤ ਰਾਮਪਾਲ ਆਪਣੇ ਪੈਰੋਕਾਰਾਂ ਦੇ ਸਾਹਮਣੇ ਬਾਂਝਪਨ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੇ ਸਨ। ਸ਼ੁੱਕਰਵਾਰ ਨੂੰ ਸਰਚ ਮੁਹਿੰਮ ਦੌਰਾਨ ਯੋਨ ਰੋਗਾਂ 'ਚ ਵਰਤੀਆਂ ਜਾਣ ਵਾਲੀਆਂ ਦੇਸੀ ਦਵਾਈਆਂ ਦੀਆਂ ਪਰਚੀਆਂ ਦੇ ਨਾਲ-ਨਾਲ ਆਸ਼ਰਮ 'ਚ ਪ੍ਰੈਗਨੈਂਸੀ ਕਿੱਟ ਵੀ ਬਰਾਮਦ ਹੋਈ ਹੈ।
ਰਾਮਪਾਲ ਦੇ ਬੈਡਰੂਮ 'ਚੋਂ ਪ੍ਰੈਗਨੈਂਸੀ ਕਿੱਟ ਮਿਲਣ ਦੀ ਪੁਸ਼ਟੀ ਹਿਸਾਰ ਰੇਂਜ ਦੇ ਆਈ.ਜੀ. ਅਨਿਲ ਰਾਓ ਨੇ ਕੀਤੀ ਹੈ। ਆਈ.ਜੀ. ਨੇ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਤਲਾਸ਼ੀ 'ਚ ਤਿੰਨ 12 ਬੋਰ ਦੀਆਂ ਰਿਵਾਲਵਰਾਂ, ਦੋ ਡਬਲ ਬੈਰਲ ਰਾਈਫਲਾਂ, ਦੋ 315 ਬੋਰ ਦੀਆਂ ਰਾਈਫਲਾਂ, 19 ਏਅਰਗੰਨਾਂ ਮਿਲੀਆਂ ਹਨ। ਇਸ ਤੋ ਇਲਾਵਾ ਦਰਜਨਾਂ ਐਸਿਡ ਦੀਆਂ ਪਿਚਕਾਰੀਆਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਆਸ਼ਰਮ ਕਹਾਏ ਜਾਣ ਵਾਲੇ ਰਾਮਪਾਲ ਦੇ ਇਸ ਅੱਡੇ 'ਚੋਂ ਸਵੀਮਿੰਗ ਪੂਲ, ਟਾਈਲਜ਼ ਮਾਰਬਲ ਵਾਲੇ ਵੱਡੇ-ਵੱਡੇ ਹਾਲ, 40 ਇੰਚ ਸਕਰੀਨ ਵਾਲੇ ਐੱਲ. ਸੀ. ਡੀ, ਐਕਸਰਸਾਈਜ਼ ਕਰਨ ਵਾਲੀ ਸਾਈਕਲ ਅਤੇ ਰਾਮਪਾਲ ਦੀ ਬੂਲੇਟ ਪਰੂਫ ਗੱਡੀ ਵੀ ਮਿਲੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਿਹਾ ਮਿਲਿਆ ਹੈ, ਜਿਸ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੈਰਾਨ ਕਰ ਦਿੱਤਾ ਹੈ।

No comments:

Post a Comment