Tuesday, February 9, 2016

"ਭਾਰਤੀ ਲੀਡਰਾਂ ਨੂੰ ਭੇੰਟ ਕੀਤੀਆਂ ਜਾਂਦੀਆਂ ਕ੍ਰਿਪਾਨਾਂ ਸਿੱਖਾਂ ਤੇ ਨਹੀਂ ਚਲਣਗੀਆਂ?"

     ਸ਼ੌ੍ਮਣੀ ਕਮੇਟੀ ਦੇ ਚੁਣੇ ਹੋਏ ਨੁਮਾੰਇਦੇ ਇਸ ਲਈ ਹੀ ਆਪਣੀ ਮੈਂਬਰਸ਼ਿਪ ਦੀ ਸੋਂਹ ਨਹੀਂ ਚੁੱਕ ਸਕੇ ਕਿਉਂਕਿ ਸੁਪਰੀਮ ਕੋਰਟ ਨੇ ਅਜੇ ਇਹ ਹੀ ਤਹਿ ਨਹੀਂ ਕੀਤਾ ਕਿ ਉਨਾਂ ਦੀ ਚੌਣ ਜਾਇਜ਼ ਹੈ ਕਿ ਨਹੀਂ, ਕਿਉਂਕਿ ਰਾਣੂ ਨਾਮਕ ਪਤਿਤ ਸਿੱਖ ਨੇ ਸਹਿਜਧਾਰੀ ਸਿੱਖਾਂ ਨੂੰ ਵੋਟ ਨਾ ਪਾਉਣ ਦਿੱਤੇ ਜਾਣ ਕਾਰਨ ਰਿਟ ਕੀਤੀ ਹੋਈ ਹੈ। ਰਾਣੂ ਆਪ ਪਤਿਤ ਸਿੱਖ ਹੈ, ਸਹਿਜਧਾਰੀ ਨਹੀਂ । ਇਸ ਦਾ ਬਾਪ ਸਿੱਖ ਸੀ ਅਤੇ ਆਪ ਵੀ ਸਿੰਘ ਲਿਖਦਾ ਹੈ। ਸਹਿਜਧਾਰੀ ਦਾ ਭਾਵ ਹੈ ਕਿ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ, ਹੌਲੀ ਹੌਲੀ ਸਿੱਖ ਧਰਮ ਵਿੱਚ ਆਉਣ ਦੀ ਚਾਹਣਾ ਰੱਖਣ ਵਾਲਾ। ਸਿੱਖ ਕੇਸ ਕਤਲ ਕਰਵਾ ਲਵੇ ਤਾਂ ਪਤਿਤ ਅਖਵਾਉਂਦਾ ਹੈ , ਹਿੰਦੂ ਜਾਂ ਹੋਰ ਧਰਮ ਦਾ ਨਹੀਂ ਅਖਵਾ ਸਕਦਾ। ਇਸ ਕਰਕੇ ਬਿਨੇਕਰਤਾ ਦਾ ਦਾਅਵਾ ਕਿ ਉਹ ਸਹਿਜਧਾਰੀ ਹੈ, ਸ਼ਕੀ ਹੀ ਨਹੀਂ, ਬਿਲਕੁਲ ਗਲਤ ਹੈ। ਇਸ ਕਰ ਕੇ ਹੀ ਇਸ ਪਟੀਸ਼ਨ ਦਾ ਮਕਸਦ ਵੀ ਸ਼ਕੀ ਹੋ ਜਾਦਾਂ ਹੈ। ਇਸ ਦੇ ਰਾਜਨੀਤਕ ਕਾਰਨ ਅਤੇ ਸਿੱਖ ਵਿਰੋਧੀ ਕਾਰਨ ਸਾਫ਼ ਨਜ਼ਰ ਂਆ ਰਹੇ ਹਨ। ਜੇ ਇਹ ਯਤਨ ਸਫਲ ਹੋ ਗਏ ਤਾਂ ਦਸ ਸਾਲਾਂ ਤੱਕ ਸ਼ੌ੍ਮਣੀ ਕਮੇਟੀ ਦਾ ਪ੍ਰਧਾਨ ਰੁਲੀਆ ਰਾਮ ਹੋਵੇਗਾ ਅਤੇ ਅਕਾਲੀ ਦਲ ਦਾ ਪ੍ਰਧਾਨ ਬਿਛੂ ਰਾਮ ਹੋਵੇਗਾ। ਕਿਸੇ ਵੀ ਹੋਰ ਧਰਮ ਵਿੱਚ ਅਜਿਹੀ ਮਦ ਨਹੀਂ ਹੈ। ਅਜਿਹਾ ਸਹਿਜਧਾਰੀ ਜਦੋਂ ਪੂਰਨ ਤੌਰ ਤੇ ਸਿੰਘ ਸਜ ਜਾਵੇ, ਵੱਧ ਚੜ ਕੇ ਸਿੱਖ ਸੰਸਥਾਵਾਂ ਵਿੱਚ ਹਿੱਸਾ ਲਵੇ, ਸਿੱਖ ਸਵਾਗਤ ਕਰਨਗੇ, ਲੀਡਰ ਵੀ ਮੰਨ ਸਕਦੇ ਹਨ ਅਤੇ ਬੀਤੇ ਵਿੱਚ ਮੰਨਦੇ ਵੀ ਰਹੇ ਹਨ ਪਰ ਸ਼ੌ੍ਮਣੀ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦੀ ਕਾਹਲੀ, ਕਿਸੇ ਹੋਰ ਮਕਸਦ ਨੂੰ ਦਰਸਾਉਂਦੀ ਹੈ।
     ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕਜੁਟ ਹੋ ਕੇ ਆਪਣੀਆਂ ਸੰਸਥਾਵਾਂ ਨੂੰ ਖੁਰਨ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰਾਂ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਂਸ਼ੌ੍ਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਤੋਂ ਤੋਬਾ ਕਰ ਲਈ ਸੀ ਪਰ 1947 ਤੋਂ ਬਾਅਦ ਸਾਡੀ ਸਮਝੀ ਜਾਣ ਵਾਲੀ ਸਰਕਾਰ ਬਾਰ ਬਾਰ ਗੁਰਦੁਆਰਿਆਂ ਦੀ ਬੇਹੁਰਮਤੀ ਕਰ ਕੇ, ਤੇ ਕਦੀ ਸੰਵਿਧਾਨ ਵਿੱਚ ਕੇਸਾਧਾਰੀ ਹਿੰਦੂ ਕਹਿ ਕੇ, ਅਨੰਦ ਕਾਰਜ ਨੂੰ ਹਿੰਦੂ ਐਕਟ ਕਹਿ ਕੇ ਅਤੇ ਹੁਣ ਸਹਿਜਧਾਰੀ ਕਹਿ ਕੇ ਸਿੱਖਾਂ ਦੇ ਹੱਕਾਂ ਨੂੰ ਕੁਚਲਣਾ ਚਾਹੁੰਦੀ ਹੈ। ਮੁਗਲਾਂ, ਦੁਰਾਨੀਆਂ, ਰੰਗੜਾਂ, ਅੰਗਰੇਜ਼ਾਂ ਤੋਂ ਬਾਅਦ ਉਸੇ ਲੀਹ ਤੇ ਦਿੱਲੀ ਫਿਰ ਚਲ ਪਈ ਹੈ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।

No comments:

Post a Comment