Sunday, July 14, 2013

‘ਧਾਰਾ 295 ਏ’ ਬਨਾਮ ਗੁਰਮਤਿ

‘ਧਾਰਾ 295 ਏ’ ਬਨਾਮ ਗੁਰਮਤਿ
‘ਵਿਚਾਰ ਪੇਸ਼ ਕਰਨ ਦੀ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕਾਂ ਨੂੰ ਦਬਾਉਣ ਲਈ ਧਾਰਾ ‘295-ਏ’ ਦੀ ਦੁਰਵਰਤੋਂ
ਸਿੱਖਾਂ ਲਈ ਤਾਂ ਇਸ ਦੀ ਵਰਤੋਂ ਗੁਰਮਤਿ ਨੂੰ ਪਿੱਠ ਵਿਖਾਉਣ ਵਾਲੀ ਗੱਲ ਹੈ।


ਦੁਨੀਆਂ ਦਾ ਹਰ ਮੱਤ (ਧਰਮ ਦੇ ਨਾਂ ਹੇਠ ਪ੍ਰਚਲਤ) ਇਹ ਦਾਅਵਾ ਅਤੇ ਪ੍ਰਚਾਰ ਕਰਦਾ ਹੈ ਕਿ ਉਸ ਦੀ ਵਿਚਾਰਧਾਰਾ ਸਭ ਤੋਂ ਸ੍ਰੇਸ਼ਟ ਹੈ। ਸਿੱਖਾਂ ਵਲੋਂ ਵੀ ਐਸਾ ਦਾਅਵਾ ਅਤੇ ਮਾਣ ਆਮ ਕੀਤਾ ਜਾਂਦਾ ਹੈ, ਉਹ ਗੱਲ ਵੱਖਰੀ ਹੈ ਕਿ ਸਿਧਾਂਤਕ ਪੱਖੋਂ ਸਿੱਖ ਸਮਾਜ ਵਿਚਾਰਧਾਰਾ ਤੋਂ ਬਾਗ਼ੀ ਹੋ ਕੇ ਪੁਜਾਰੀਵਾਦ ਦਾ ਗੁਲਾਮ ਬਣ ਚੁੱਕਿਆ ਹੈ। ਇਸ ਦੇ ਬਾਵਜੂਦ ਇਹ ਇਕ ਸਥਾਪਤ ਸੱਚਾਈ ਹੈ ਕਿ ਵੱਖ-ਵੱਖ ਧਰਮਾਂ ਦੀ ਤੁਲਨਾਤਮਕ ਪੜਚੋਲ ਕਰਨ ਵਾਲੇ ਬਹੁਤੇ ਨਿਰਪੱਖ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ‘ਗੁਰਮਤਿ ਫਲਸਫਾ’ ਹੀ ਇਕੋ-ਇਕ ਫਲਸਫਾ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬਪੱਖੀ ਸੁਚਾਰੂ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਮਾਣ ਜਾਂ ਹੰਕਾਰ ਵਾਲੀ ਗੱਲ ਨਹੀਂ, ਬਲਕਿ ਗੁਰਮਤਿ ਦੇ ਪੈਰੋਕਾਰਾਂ ਦੀ ਇਹ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਫਲਸਫੇ ਨੂੰ ਮਨੁੱਖੀ ਭਲਾਈ ਦੇ ਮਕਸਦ ਨਾਲ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਠੋਸ ਉਪਰਾਲੇ ਕਰੇ। ਇਨ੍ਹਾਂ ਉਪਰਾਲਿਆਂ ਪਿੱਛੇ ਹੋਰ ਮੱਤਾਂ ਵਾਂਙੂ ਗਿਣਤੀ ਵਧਾਉਣ ਦੀ ‘ਚੂਹਾ-ਦੌੜ’ ਦੀ ਮੰਸ਼ਾ ਨਹੀਂ ਹੋਣੀ ਚਾਹੀਦੀ ਬਲਕਿ ਮਨੁੱਖਤਾ ਨੂੰ ਪੁਜਾਰੀਵਾਦ ਦੇ ਚੁੰਗਲ ਤੋਂ ਛੁਡਾ ਕੇ ਸਰਬਪੱਖੀ ਆਜ਼ਾਦੀ ਲਈ ਦਰਦ ਮਨ ਵਿਚ ਹੋਣਾ ਚਾਹੀਦਾ ਹੈ। ਐਸੇ ਪਵਿੱਤਰ ਯਤਨਾਂ ਲਈ ‘ਅਕਾਲ ਤਖਤ’ ਦੇ ਨਾਮ ’ਤੇ ਪ੍ਰਚਲਤ ‘ਪੁਜਾਰੀਵਾਦੀ ਵਿਵਸਥਾ’ ਦੇ ਝੰਡੇ ਹੇਠ ਚੱਲਣ ਦੀ ਇੱਛਾ ਫਜ਼ੂਲ ਹੈ।

‘ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੀ ਆਜ਼ਾਦੀ’ ਇਕ ਮੁੱਢਲਾ ਹੱਕ ਹੈ। ਗੁਰਮਤਿ ਮਾਰਗ ਦੇ ਮੋਢੀ ਬਾਬਾ ਨਾਨਕ ਜੀ ਵੀ ਇਸ ਹੱਕ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ:

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)

ਅੱਜ ਦੇ ਸਮੇਂ ਵਿਚ ਭਾਰਤ ਦੇ ਕਾਨੂੰਨ ਦੀ ਇਕ ਧਾਰਾ ‘295-ਏ’ ਬਹੁਤ ਚਰਚਾ ਵਿਚ ਹੈ। ਇਸ ਕਾਨੂੰਨੀ ਧਾਰਾ ਅਨੁਸਾਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਜ਼ਾ ਹੋ ਸਕਦੀ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਘੇਰਾ ਇਤਨਾ ਵਿਸ਼ਾਲ ਅਤੇ ਲਚਕੀਲਾ ਹੈ ਕਿ ਇਸ ਦਾ ਸਹਾਰਾ ਲੈ ਕੇ ਕਿਸੇ ਵੀ ਵਿਚਾਰਕ ਨੂੰ ਆਸਾਨੀ ਨਾਲ ਸ਼ਿਕਾਰ ਬਣਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਪਿੱਛਲੇ ਕੁਝ ਸਮੇਂ ਵਿਚ ਬਹੁਤ ਵੱਧ ਗਈ ਹੈ। ਅਫਸੋਸ! ਬਾਬਾ ਨਾਨਕ ਜੀ ਦੇ ਪੈਰੋਕਾਰ ਕਹਾਉਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਵਿਚ ਵੀ ਇਸ ਦੀ ਵਰਤੋਂ ਬਹੁਤ ਹੋ ਰਹੀ ਹੈ। ਭਾਰਤੀ ਸੰਵਿਧਾਨ ਦਾ ਇਸ ਕਾਨੂੰਨ ਪ੍ਰਤੀ ਕੁਝ ਵੀ ਨਜ਼ਰੀਆ ਹੋਵੇ, ਪਰ ਗੁਰਮਤਿ ਮਾਰਗ ਇਸ ਕਾਨੂੰਨ ਦੀ ਆਮ ਵਰਤੋਂ ਦੇ ਹੱਕ ਵਿਚ ਨਹੀਂ ਹੈ, ਕਿਉਂਕਿ ਗੁਰਮਤਿ ਖੁੱਲ੍ਹੇ ਦਿਮਾਗਾਂ ਅਤੇ ਵਿਚਾਰ-ਚਰਚਾ ਦਾ ਰਾਹ ਹੈ ਨਾ ਕਿ ਅੰਨ੍ਹੀ ਸ਼ਰਧਾ ਅਤੇ ਸੰਕੀਰਨਤਾ ਦਾ। ਸਿੱਖ ਸਮਾਜ ਵਿਚ ਵੀ ਇਸ ਧਾਰਾ ਦੀ ਦੁਰਵਰਤੋਂ ਮੁੱਖ ਤੌਰ ’ਤੇ ‘ਹਾਕਮ-ਪੁਜਾਰੀ’ ਗਠਜੋੜ ਵਲੋਂ ਪੁਨਰਜਾਗਰਨ ਦੇ ਰਾਹ ’ਤੇ ਚੱਲ ਰਹੇ ਪੰਥ-ਦਰਦੀ ਵਿਦਵਾਨਾਂ ਦਾ ਰਾਹ ਰੋਕਣ ਲਈ ਕੀਤੀ ਜਾ ਰਹੀ ਹੈ। ਅਗਲੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਜੇ ਇਸ ਕਾਨੂੰਨ ਦੀ ਅੰਨ੍ਹੀ ਵਰਤੋਂ ਸਹੀ ਮੰਨੀ ਜਾਵੇ ਤਾਂ ਇਸ ਨਜ਼ਰੀਏ ਤੋਂ ‘ਬਾਬਾ ਨਾਨਕ ਜੀ ਸਮੇਤ ਸਾਰੇ ਨਾਨਕ ਸਰੂਪ’, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’, ਅਤੇ ਹੋ ਚੁੱਕੇ ਬਹੁਤੇ ਪੰਥਕ ਵਿਦਵਾਨ ਦੋਸ਼ੀ ਸਾਬਤ ਹੋਣਗੇ। ਜੇ ਐਸਾ ਹੈ ਤਾਂ ਫੇਰ ਅਸੀਂ ਕਿਹੜੀ ਸਿੱਖੀ ਦਾ ਭਰਮ ਪਾਲੀ ਬੈਠੇ ਹਾਂ?

ਇਸ ਕਾਨੂੰਨ ਦਾ ਆਧਾਰ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਪਰਾਧ ਹੈ। ਇਹ ਵੀ ਇਕ ਸਰਬ-ਪ੍ਰਵਾਨਤ ਸੱਚਾਈ ਹੈ ਕਿ ਬਹੁਤੇ ਪ੍ਰਚਲਤ ਧਰਮਾਂ ਦਾ ਆਧਾਰ ਮੁੱਖ ਤੌਰ ’ਤੇ ਅੰਧਵਿਸ਼ਵਾਸ ਅਤੇ ਕਰਮਕਾਂਡ ਹਨ। ਇਨ੍ਹਾਂ ਫਿਰਕੂ ਮਾਨਤਾਵਾਂ ਵਿਚ ਆਮ ਲੋਕਾਂ ਦੀ ਸ਼ਰਧਾ ਵੀ ਬਹੁਤ ਹੈ। ਕਿਸੇ ਵੀ ਪ੍ਰਚਾਰਕ/ਵਿਦਵਾਨ ਵਲੋਂ ਪ੍ਰਚਲਤ ਮਾਨਤਾਵਾਂ ਦਾ ਖੰਡਨ ਆਮ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਹੀ ਪਹੁੁੰਚਾਉਂਦਾ ਹੈ। ਭਾਰਤੀ ਅਦਾਲਤਾਂ ਵਿਚ ਐਸੇ ਕੇਸ ਬਹੁਤਾਤ ਵਿਚ ਮਿਲਦੇ ਹਨ। ਕਈਂ ਥਾਂ ’ਤੇ ਫਿਰਕੁ ਅਸਹਿਣਸ਼ੀਲਤਾ ਇਸ ਕਦਰ ਹਾਵੀ ਹੈ ਕਿ ਵਿਰੋਧੀ ਵਿਚਾਰ ਪੇਸ਼ ਕਰਨ ਵਾਲੇ ਦਾ ਕਤਲ ਕਰਨ ਜਾਂ ਉਸ ਉੱਤੇ ਕਤਲ ’ਤੇ ਇਨਾਮ ਰੱਖਣ ਦੇ ਮੰਦ-ਕਾਰੇ ਵੀ ਵੇਖਣ ਨੂੰ ਮਿਲਦੇ ਹਨ।
ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਸਫ਼ਰ ਦੌਰਾਨ ਪ੍ਰਚਲਤ ਮੱਤਾਂ (ਹਿੰਦੂ, ਮੁਸਲਿਮ ਆਦਿ) ਦੀ ਗਲਤ ਅਤੇ ਰੂੜੀਵਾਦੀ ਮਾਨਤਾਵਾਂ ਦਾ ਖੁੱਲਾ ਖੰਡਨ ਕੀਤਾ। ਜਿਸ ਕਾਰਨ ਸ਼ਰਧਾਲੂ ਨਾਸਮਝ ਲੋਕਾਂ ਅਤੇ ਪੁਜਾਰੀ ਤਬਕੇ ਨੇ ਉਨ੍ਹਾਂ ਨੂੰ ‘ਭੂਤਨਾ ਬੇਤਾਲਾ’ ਆਦਿ ਵੀ ਕਿਹਾ। ਬੇਸ਼ਕ ਬਾਬਾ ਨਾਨਕ ਜੀ ਸੱਚ ਦਾ ਪ੍ਰਚਾਰ ਕਰ ਰਹੇ ਸਨ ਪਰ ਉਨ੍ਹਾਂ ਦੇ ਪ੍ਰਚਾਰ ਨਾਲ ਕਈ ਸ਼ਰਧਾਲੂਆਂ ਦੀਆਂ ਪ੍ਰਚਲਤ ਮਾਨਤਾਵਾਂ ਪ੍ਰਤੀ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਸੀ। ਕੀ ਇਸ ਕਾਨੂੰਨ ਅਨੁਸਾਰ ਤਾਂ ਉਹ ਵੀ ਦੋਸ਼ੀ ਨਹੀਂ ਮੰਨੇ ਜਾਣਗੇ? ਇਹੀ ਗੱਲ ਮਗਰਲੇ ਨਾਨਕ ਸਰੂਪਾਂ ਦੇ ਪ੍ਰਚਾਰ ’ਤੇ ਵੀ ਢੁੱਕਦੀ ਹੈ। ‘ਗੁਰਬਾਣੀ’ ਵਿਚ ਗਲਤ ਪ੍ਰਚਲਤ ਧਾਰਮਿਕ ਮਾਨਤਾਵਾਂ ਦਾ ਖੁੱਲਾ ਖੰਡਨ ਮਿਲਦਾ ਹੈ। ਹੋਰ ਤਾਂ ਹੋਰ ਸਪਸ਼ਟ ‘ਹਿੰਦੂ ਅੰਨ੍‍ਾ ਤੁਰਕੂ ਕਾਣਾ ॥ (ਪੰਨਾ 875), ‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ (ਪੰਨਾ 664) ਆਦਿ ਤੁੱਕਾਂ ਮਿਲਦੀਆਂ ਹਨ, ਜਿਸ ਨਾਲ ਹਿੰਦੂ ਅਤੇ ਮੁਸਲਮਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾ ਸਕਦੇ ਹਨ। ਸੋ ਇਸ ਕਾਨੂੰਨ ਦਾ ਸਹਾਰਾ ਲੈ ਕੇ ਕੁਝ ਲੋਕਾਂ ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ’ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਆਇਦ ਕਰਦਿਆਂ ਪਾਬੰਦੀ ਦੀ ਮੰਗ ਕੀਤੀ ਜਾ ਸਕਦੀ ਹੈ? ਉਸ ਵੇਲੇ ਆਪ ਹੀ ਇਸ ਕਾਨੂੰਨ ਦੀ ਦੁਰਵਰਤੋਂ ਆਪਣੇ ਵਿਦਵਾਨਾਂ ਖਿਲਾਫ ਕਰਨ ਵਾਲੀ ਸਿੱਖ ਕੌਮ ਕਿਥੇ ਮੁੰਹ ਲੁਕਾਏਗੀ?

ਇਸ ਨਜ਼ਰੀਏ ਤੋਂ ਤਾਂ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਕਾਨ੍ਹ ਸਿੰਘ ਜੀ ਨਾਭਾ ਸਮੇਤ ਉਹ ਸਾਰੇ ਵਿਦਵਾਨ ਵੀ ਦੋਸ਼ੀ ਸਾਬਤ ਹੋ ਜਾਣਗੇ, ਜਿਨ੍ਹਾਂ ਨੇ ਗਲਤ ਪ੍ਰਚਲਤ ਮਾਨਤਾਵਾਂ ਖਿਲਾਫ ਅਵਾਜ਼ ਉਠਾ ਕੇ ਸੁਧਾਰ ਦੀ ਗੱਲ ਅੱਗੇ ਤੋਰੀ। ਸਿੱਧਾ ਅਤੇ ਸਪਸ਼ਟ ਮਤਲਬ ਹੈ ਕਿ ਇਸ ਨਜ਼ਰੀਏ ਤੋਂ ਤਾਂ ਗੁਰਮਤਿ ਇਨਕਲਾਬ ਦਾ ਸਾਰਾ ਸਫ਼ਰ ਹੀ ‘ਦੋਸ਼ੀ’ ਸਾਬਤ ਹੋ ਜਾਵੇਗਾ। ਫੇਰ ਕਿਹੜੀ ਮਹਾਨ ਸਿੱਖੀ ਅਤੇ ਕਿਹੜੀ ਮਹਾਨ ਕੌਮ?

ਸੱਚ ਤਾਂ ਇਹ ਵੀ ਹੈ ਕਿ ਵਿਦਵਾਨਾਂ/ਖੋਜਾਰਥੀਆਂ/ਪ੍ਰਚਾਰਕਾਂ ਖਿਲਾਫ ਇਸ ਕਾਨੂੰਨ ਦੀ ਦੁਰਵਰਤੋਂ ਵਿਕਾਸ ਦੇ ਰਾਹ ਵਿਚ ਰੋੜੇ ਅਟਕਾੳੇੁਣ ਵਾਲੀ ਕਾਰਵਾਈ ਹੈ, ਜਿਸ ਦਾ ਵਿਰੋਧ ਕਰਨਾ ਹਰ ਇਮਾਨਦਾਰ ਅਤੇ ਸੁਚੇਤ ਮਨੁੱਖ ਦਾ ਫਰਜ਼ ਬਣਦਾ ਹੈ। ਗੁਰਮਤਿ ਮਾਰਗ ਦੇ ਪਾਂਧੀਆਂ ਲਈ ਤਾਂ ਐਸੀ ਦੁਰਵਰਤੋਂ ਦਾ ਵਿਰੋਧ ਇਕ ਪਵਿੱਤਰ ਫਰਜ਼ ਬਣ ਜਾਂਦਾ ਹੈ, ਕਿਉਂਕਿ ਗਲਤ ਮਾਨਤਾਵਾਂ ਦਾ ਖੰਡਨ ਇਸ ਸਫ਼ਰ ਦਾ ਇਕ ਅਹਿਮ ਪਹਿਲੂ ਹੈ। ਸੰਪਰਦਾਈ ਧਿਰਾਂ ਵਲੋਂ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਦੀ ਹਮੇਸ਼ਾਂ ਹਿਮਾਇਤ ਕੀਤੀ ਜਾਵੇਗੀ, ਕਿਉਂਕਿ ਉਨ੍ਹਾਂ ਦਾ ਤਾਂ ਆਧਾਰ ਹੀ ਪੁਜਾਰੀਵਾਦੀ ਮਾਨਤਾਵਾਂ ਹਨ। ਸਿੱਖ ਸਮਾਜ ਵਿਚਲੀਆਂ ਸੰਪਰਦਾਈ ਧਿਰਾਂ ਵਲੋਂ ਵੀ ਪੁਨਰਜਾਗਰਨ ਦੇ ਖੇਤਰ ਵਿਚ ਵਿਚਰ ਰਹੇ ਪ੍ਰਚਾਰਕਾਂ/ਵਿਦਵਾਨਾਂ ਵਿਰੁਧ ਇਸ ਕਾਨੂੰਨ ਦੀ ਮੰਗ ਆਮ ਹੁੰਦੀ ਰਹੀ ਹੈ।

ਇਸੇ ਕਾਨੂੰਨ ਦੀ ਦੁਰਵਰਤੋਂ ਦੇ ਮੰਦ-ਵਰਤਾਰੇ ਦਾ ਅਗਲਾ ਸ਼ਿਕਾਰ ਡਾ. ਇਕਬਾਲ ਸਿੰਘ ਢਿੱਲੋਂ ਚੰਡੀਗੜ ਨੂੰ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਗੁਰਮਤਿ ਵਿਰੋਧੀ ਬਹਾਨਾ ਬਣਾ ਕੇ, ਭ੍ਰਿਸ਼ਟ ‘ਹਾਕਮ-ਪੁਜਾਰੀ’ ਗਠਜੋੜ ਦੀ ਦੁੰਮ-ਛਲਾ ਸ਼੍ਰੋਮਣੀ ਕਮੇਟੀ ਨੇ ਡਾ. ਢਿਲੋਂ ਖਿਲਾਫ ਕੇਸ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦਾ ਆਧਾਰ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਛਪੀ ਕਿਤਾਬ ‘ਅਕਾਲ ਤਖਤ : ਸੰਕਲਪ ਅਤੇ ਵਿਵਸਥਾ’ ਨੂੰ ਬਣਾਇਆ ਜਾ ਰਿਹਾ ਹੈ। ਇਸ ਪੁਸਤਕ ਵਿਚ ਡਾ. ਜੀ ਨੇ ਅਕਾਲ ਤਖਤ ਦੇ ਨਾਮ ’ਤੇ ਪ੍ਰਚਲਤ ਮੌਜੂਦਾ ਵਿਵਸਥਾ ਨੂੰ ਗੈਰ-ਪ੍ਰਮਾਣਿਕ ਅਤੇ ਗੁਰਮਤਿ ਵਿਰੋਧੀ ਸਾਬਤ ਕਰਨ ਦਾ ਦਾਅਵਾ ਖੋਜ ਦੇ ਆਧਾਰ ’ਤੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਦੇ ‘ਪੇਡ ਵਿਦਵਾਨਾਂ’ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਦੱਸਿਆ ਹੈ ਅਤੇ ਲੇਖਕ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਐਸੇ ਵਿਦਵਾਨਾਂ ਦੀ ਗੁਰਮਤਿ ਇਨਕਲਾਬ ਪ੍ਰਤੀ ਅਗਿਆਨਤਾ ਅਤੇ ਅਣਗਹਿਲੀ ਵੇਖ ਕੇ ਅਫਸੋਸ ਹੀ ਕੀਤਾ ਜਾ ਸਕਦਾ ਹੈ ਜਾਂ ਫੇਰ ਉਨ੍ਹਾਂ ਦੀ ਭਰਤੀ ਹੀ ਆਪਣੀ ਮਰਜ਼ੀ ਅਨੁਸਾਰੀ ਫੈਸਲੇ ਕਰਵਾਉਣ ਲਈ ਕੀਤੀ ਗਈ ਹੋ ਸਕਦੀ ਹੈ।

ਜ਼ਰੂਰੀ ਨਹੀਂ ਕਿ ਡਾ. ਇਕਬਾਲ ਸਿੰਘ ਦੀਆਂ ਲਿਖੀਆਂ ਸਾਰੀਆਂ ਗੱਲਾਂ ਸਹੀ ਹੋਣ। ਪਰ ਉਸ ਲਈ ਤਰੀਕਾ ਇਹ ਸੀ ਕਿ ਸ਼੍ਰੋਮਣੀ ਕਮੇਟੀ ਉਸ ਪੁਸਤਕ ਵਿਚ ਦਿਤੀਆਂ ਗਲਤ ਗੱਲਾਂ ਨੂੰ ਸਪਸ਼ਟ ਕਰਨ ਲਈ ਗੁਰਮਤਿ ਦਲੀਲਾਂ ਅਤੇ ਠੋਸ ਤੱਥਾਂ ਦੇ ਆਧਾਰ ’ਤੇ ਆਪਣੇ ਵਿਦਵਾਨਾਂ ਰਾਹੀਂ ਜਵਾਬ ਦਿੰਦੀ । ਇਹੀ ਗੁਰਮਤਿ ਦਾ ਰਾਹ ਵੀ ਹੈ। ਚੇਤੇ ਰਹੇ ਜੇ ਭਾਵਨਾਵਾਂ ਨੂੰ ਠੇਸ ਪਹੂੰਚਾਉਣ ਦੀ ਗੱਲ ਹੈ ਤਾਂ ਆਪਣੀ ਛਾਪੀ ਪੁਸਤਕ ‘ਸਿੱਖ ਇਤਿਹਾਸ’ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਵੀ ਇਹ ਦੋਸ਼ ਲਗਦੇ ਰਹੇ ਹਨ, ਜਿਸ ਬਾਰੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਪਰ ਕਾਨੂੰਨੀ ਕਾਰਵਾਈ ਦਾ ਰਾਹ ਆਪਣਾ ਕੇ ਗੁਰਮਤਿ ਨੂੰ ਪਿੱਠ ਵਿਖਾਉਣ ਦੀ ਤਿਆਰੀ ਕਰ ਲਈ ਗਈ ਹੈ। ਜੇ ਕੱਲ ਨੂੰ ਅਦਾਲਤ ਵਿਚ ਵਿਰੋਧੀ ਧਿਰ ਦੇ ਵਕੀਲ ਵੀ ਇਸੇ ਨਾਸਮਝੀ ਹੇਠ ਬਾਬਾ ਨਾਨਕ ਜੀ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਸਲ ਭਾਵਨਾ ਨੂੰ ਸਮਝੇ ਬਗੈਰ, ਉਨ੍ਹਾਂ ਦੇ ਪ੍ਰਚਾਰ ਰਾਹੀਂ ਹੋਰ ਮੱਤਾਂ ਦੇ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦਲੀਲ ਦੇ ਦਿੱਤੀ ਤਾਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਲਈ ਵੱਡੀ ਨਮੋਸ਼ੀ ਦੇ ਹਾਲਾਤ ਵੀ ਬਣ ਸਕਦੇ ਹਨ।

ਪੁਜਾਰੀਵਾਦੀ ਪ੍ਰਭਾਵ ਹੇਠ ਵਿਚਰ ਰਹੀਆਂ ਸਿੱਖ ਸਮਾਜ ਵਿਚਲੀਆਂ ਸੰਪਰਦਾਈ ਧਿਰਾਂ ਵਲੋਂ ਕਮੇਟੀ ਦੀ ਇਸ ਕਾਰਵਾਈ ਦੀ ਪ੍ਰੋੜਤਾ ਹੋਣਾ ਸਮਝ ਵਿਚ ਆਉਂਦਾ ਹੈ ਕਿਉਂਕਿ ਉਹ ਪ੍ਰਚਲਤ ਮਾਨਤਾਵਾਂ ਦੇ ਖੰਡਨ ਦੇ ਵਿਰੋਧੀ ਹਨ। ਪਰ ਵੱਡਾ ਅਫਸੋਸ ਇਹ ਹੈ ਕਿ ਪੰਥ ਦੇ ਜਾਗਰੂਕ ਤਬਕੇ ਦਾ ਹਿੱਸਾ ਮੰਨੀ ਜਾਂਦੀ ਕਿਸੇ ਵੀ ਧਿਰ ਜਾਂ ਸ਼ਖਸੀਅਤ ਨੇ ਡਾ. ਢਿਲੋਂ ਖਿਲਾਫ ਕੀਤੀ ਜਾ ਰਹੀ ਇਸ ਗੁਰਮਤਿ ਉਲਟ ਕਾਰਵਾਈ ਦੇ ਵਿਰੋਧ ਵਿਚ ਆਵਾਜ਼ ਨਹੀਂ ਉਠਾਈ। ਕਾਰਨ ਸਿਰਫ ਇਹੀ ਹੈ ਕਿ ਡਾ. ਢਿਲੋਂ ਦੇ ਲਿਖੇ/ਕਹੇ ਕੁਝ ਨੁਕਤਿਆਂ ਨਾਲ ਅਸੀਂ ਸਹਿਮਤ ਨਹੀਂ ਹਾਂ, ਇਸ ਲਈ ਉਨ੍ਹਾਂ ਪ੍ਰਤੀ ਮਨ ਵਿਚ ਕੁੜੱਤਨ ਹੈ। ਵਿਚਾਰਕ ਅਸਹਿਮਤੀ ਨੂੰ ਨਿੱਝੀ ਵਿਰੋਧ, ਈਰਖਾ ਅਤੇ ਨਫਰਤ ਬਣਾ ਲੈਣ ਦੀ ਸਾਡੀ ਕਮਜ਼ੋਰੀ ਨੇ ਪੰਥ ਦੇ ਸੁਚੇਤ ਤਬਕੇ ਨੂੰ ਅੱਜ ਤੱਕ ਇਕੱਠਾ ਨਹੀਂ ਹੋਣ ਦਿਤਾ। ਸਟੇਜਾਂ ’ਤੇ ਬੇਸ਼ਕ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਨੌਵੇਂ ਪਾਤਸ਼ਾਹ ਜੀ ਨੇ ਬਿਲਕੁਲ ਵਿਪਰੀਤ ਮੱਤ (ਜਨੇਉ ਪਾਉਣਾ) ਦੇ ਲੋਕਾਂ ਦੇ ਮੁੱਢਲੇ ਮਨੁੱਖੀ ਹੱਕਾਂ (ਧਾਰਮਿਕ ਅਕੀਦੇ ਦੀ ਆਜ਼ਾਦੀ) ਲਈ ਸ਼ਹੀਦੀ ਦਿੱਤੀ ਪਰ ਵਿਵਹਾਰ ਵਿਚ ਅਸੀਂ ਇਸ ਕਰਕੇ ਕਿਸੇ ਵਿਦਵਾਨ ਖਿਲਾਫ ਹੋ ਰਹੇ ਧੱਕੇ ਦਾ ਵਿਰੋਧ ਨਹੀਂ ਕਰਨਾ ਕਿਉਂਕਿ ਅਸੀਂ ਉਸ ਦੇ ਨੁਕਤਿਆਂ ਨਾਲ ਸਹਿਮਤ ਨਹੀਂ। ਇਹ ਹੈ ਸਾਡੀ ਗੁਰਮਤਿ ਪ੍ਰਤੀ ਸੰਜੀਦਗੀ ਅਤੇ ਦ੍ਰਿੜਤਾ ਦੀ ਤਰਸਯੋਗ ਹਾਲਤ!

ਜਿਥੋਂ ਤੱਕ ਧਾਰਾ ‘295-ਏ’ ਦੀ ਵਰਤੋਂ ਦੀ ਗੱਲ ਹੈ ਤਾਂ ਇਹ ਗੱਲ ਉਸ ਹੱਦ ਤੱਕ ਤਾਂ ਕੁਝ ਸਹੀ ਮੰਨੀ ਜਾ ਸਕਦੀ ਹੈ, ਜਿਥੇ ਕਿਸੇ ਦੋਸ਼ੀ ਦਾ ਮਕਸਦ ਜ਼ਾਹਰਾ ਅਤੇ ਹਲਕੇ ਤਰੀਕੇ ਕਿਸੇ ਮੱਤ ਜਾਂ ਮਾਨਤਾ ਖਿਲਾਫ ਨਫਰਤ ਦਾ ਮੁਜ਼ਾਹਰਾ ਕਰਨਾ ਹੈ। ਮਿਸਾਲ ਲਈ ਕਿਸੇ ਧਾਰਮਿਕ ਪੁਸਤਕ ਨੂੰ ਨਫਰਤ ਜਾਂ ਭੜਕਾਹਟ ਅਧੀਨ ਨੁਕਸਾਨ ਪਹੁੰਚਾਉਣਾ, ਕਿਸੇ ਮੱਤ ਦੇ ਰਹਿਬਰ ਬਾਰੇ ਨਫਰਤ ਹੇਠ ਘਟੀਆ ਟਿੱਪਣੀਆਂ ਕਰਨੀਆਂ ਆਦਿ। ਐਸੇ ਹਾਲਾਤਾਂ ਵਿਚ ਵੀ ਬੇ-ਮੁਹਾਰਾ ਜ਼ਜਬਾਤਾਂ ਦਾ ਪ੍ਰਗਟਾਵਾ ਕਰਕੇ ਕਤਲ-ਓ-ਗ਼ਾਰਤ ’ਤੇ ਉਤਰ ਆਉਣ ਦੀ ਥਾਂ ਹੋਸ਼ ਨਾਲ ਯੋਗ ਕਾਨੂੰਨੀ ਅਤੇ ਹੋਰ ਕਾਰਵਾਈ ਕਰਨੀ ਚਾਹਦੀ ਹੈ।

ਪਰ ਵਿਦਵਾਨਾਂ/ਪ੍ਰਚਾਰਕਾਂ/ਲੇਖਕਾਂ ਵਲੋਂ ਖੋਜ/ਦਲੀਲਾਂ ਆਦਿ ਦੇ ਆਧਾਰ ’ਤੇ ਸਾਹਮਣੇ ਆਉਂਦੇ ਤੱਥਾਂ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ’ ਦਾ ਨਾਮ ਦੇਣਾ ‘ਵਿਚਾਰ ਪੇਸ਼ ਕਰਨ ਦੇ ਮੁੱਢਲੇ’ ਮਨੁੱਖੀ ਹੱਕ ਨੂੰ ਕੁਚਲਨਾ ਹੈ। ਐਸੇ ਮਾਮਲਿਆਂ ਵਿਚ ਉਸ ਲੇਖਕ/ਪ੍ਰਚਾਰਕ/ਵਿਦਵਾਨ ਦੇ ਨੁਕਤਿਆਂ ਦਾ ਦਲੀਲ ਨਾਲ ਜਵਾਬ ਦੇਣਾ ਹੀ ਮਨੁੱਖਤਾ ਅਤੇ ਗੁਰਮਤਿ ਦਾ ਰਾਹ ਹੈ। ਨਹੀਂ ਤਾਂ ਇਸ ਕਾਨੂੰਨ ਦੀ ਅੰਨ੍ਹੀ ਵਰਤੋਂ ਸਮਾਜ ਦੇ ਮਾਨਸਿਕ ਵਿਕਾਸ ਵਿਚ ਇਕ ਵੱਡੀ ਰੁਕਾਵਟ ਸਾਬਿਤ ਹੋਵੇਗੀ।
ਡਾ. ਇਕਬਾਲ ਸਿੰਘ ਖਿਲਾਫ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਗੁਰਮਤਿ ਵਿਰੋਧੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਦੀ ਕਾਰਵਾਈ ਮੰਨਦੇ ਹੋਏ ‘ਤੱਤ ਗੁਰਮਤਿ ਪਰਵਾਰ’ ਇਸ ਦਾ ਪੁਰਜ਼ੋਰ ਖੰਡਨ ਕਰਦਾ ਹੈ। ਆਪਣੇ ਆਪ ਨੂੰ ਗੁਰਮਤਿ ਮਾਰਗ ਦਾ ਸੱਚਾ ਪਾਂਧੀ ਸਮਝਣ ਵਾਲੇ ਹਰ ਸ਼ਖਸ/ਧਿਰ ਨੂੰ ਐਸੀਆਂ ਗਲਤ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਐਸੀ ਸਿਧਾਂਤਕ ਦ੍ਰਿੜਤਾ ਹੀ ਪੰਥ ਦੇ ਸੁਚੇਤ ਤਬਕੇ ਨੂੰ, ਅਸਹਿਮਤੀਆਂ ਦੇ ਬਾਵਜੂਦ, ਇਕ ਸਾਂਝੇ ਮੰਚ ਤੇ ਇਕੱਠੇ ਹੋਣ ਦਾ ਆਧਾਰ ਬਣ ਸਕਦੀ ਹੈ। ਵਰਨਾ ਸਾਡੀ ਨਿੱਜੀ ਨਫਰਤ ਦਾ ਫਾਇਦਾ ਪੁਜਾਰੀਵਾਦੀ ਤਾਕਤਾਂ ਨੂੰ ਹੋ ਰਿਹਾ ਹੈ ਅਤੇ ਅਸੀਂ ਗੁਰਮਤਿ ਪੁਨਰਜਾਗਰਨ ਦੀ ਲਹਿਰ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਰਹੇ ਹੋਵਾਂਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
13/07/2013
*****

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Tuesday, July 9, 2013

ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੇ ਆਪਣਾ ਚਿਹਰਾ ਲਾਉਣ ਵਾਲੇ ਦੀ ਅਸਲੀਅਤ ਤਾਂ ਇਹ ਹੈ। ਦਲ ਖਾਲਸਾ ਅਲਾਇੰਸ

ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੇ ਆਪਣਾ ਚਿਹਰਾ ਲਾਉਣ ਵਾਲੇ ਦੀ ਅਸਲੀਅਤ ਤਾਂ ਇਹ ਹੈ।
ਦਲ ਖਾਲਸਾ ਅਲਾਇੰਸ



ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੇ ਆਪਣਾ ਚਿਹਰਾ ਲਾਉਣ ਵਾਲੇ ਦੀ ਅਸਲੀਅਤ ਤਾਂ ਇਹ ਹੈ।
ਦਲ ਖਾਲਸਾ ਅਲਾਇੰਸ

ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ

ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ। 
ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲਾ ਦਰਭੰਗਾ (ਬਿਹਾਰ) ਹੈ।


ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ। ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲਾ ਦਰਭੰਗਾ (ਬਿਹਾਰ) ਹੈ। ਦਰਭੰਗਾ ਜ਼ਿਲ੍ਹੇ ਦੇ ਡੀ: ਸੀ: ਵੱਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। 
ਸ਼ੁਰੂ ਵਿਚ ਇਸ ਨੇ ਮਾਨਵ ਕੇਂਦਰੀ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰੀ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ’ ਰੱਖ ਲਿਆ ਜਿਸ ਦੀ ਪੁਸ਼ਟੀ ਇਸ ਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਨੇ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫ਼ਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। 
ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾ ਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ ਉਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰੀ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ ਪ੍ਰਪੱਕਤਾ ਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫ਼ਿਕੇਟ ਖੋਹ ਲਿਆ ਤੇ ਇਸ ਨੂੰ ਮਾਨਵ ਕੇਂਦਰ `ਚੋ ਕੱਢ ਦਿੱਤਾ। 
1985 ਵਿਚ ਪ੍ਰਪੱਕਤਾਨੰਦ ਉਰਫ਼ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵੱਸਿਆ। ਇਥੇ ਬਹੁਤਾ ਕਾਮਯਾਬ ਨਾ ਹੁੰਦਾ ਦੇਖ ਕੇ ਉਹ 1987 ਵਿਚ ਨੂਰ ਮਹਿਲ ਆ ਗਿਆ ਤੇ ਆਪਣਾ ਨਾਮ “ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ” ਰੱਖ ਲਿਆ ਤੇ ਨਵੀਂ ਸੰਸਥਾ “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸਨੇ ਆਪਣੇ ਪਾਖੰਡ ਦਾ ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖ਼ਰੀਦ ਕੇ ਪਿੰਡਾਂ ਦੀ ਭੋਲ ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। 
ਆਪਣੀ ਸ਼ੈਤਾਨ ਬੁੱਧੀ ਰਾਹੀਂ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ `ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਡੇਰੇ `ਤੇ ਸਮਰਪਤ ਕਰਨ ਲਈ ਕਹਿੰਦਾ ਹੈ। ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ `ਤੇ ਆਉਣ ਲਈ ਕਹਿੰਦਾ ਹੈ। ਇਸ ਵਕਤ ਨੂਰ ਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ-ਕੁੜੀਆਂ ਗ਼ਰਕ ਹੋ ਰਹੇ ਹਨ ਜਿਨ੍ਹਾਂ ਨੂੰ ਡੇਰੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮ ਵਾਸਨਾ ਦੀਆਂ ਦਵਾਈਆਂ ਖੁਆ ਕੇ ਕਾਮ ਵਾਸਨਾ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ ਦਵਾਈਆਂ ਦੇ ਸਟੋਰ ਦੇ ਬਾਹਰ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ। ਬਿਹਾਰੀ ਭਈਆ ਆਸ਼ਤੋਸ਼ ਆਪ ਵੀ ਸਿਰੇ ਦੀ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਦੋਂ ਉਸ ਦੇ ਡਰਾਈਵਰ ਪੂਰਨ ਸਿੰਘ ਨੇ ਆਸ਼ੂਤੋਸ਼ ਦੀਆਂ ਕਰਤੂਤਾਂ ਤੋਂ ਪਰਦਾ ਲਾਹਿਆ ਤਾਂ ਉਸ ਵੱਲੋਂ ਦਿੱਤੇ ਸਬੂਤਾਂ ਤੋਂ ਪਤਾ ਲੱਗਾ ਕਿ ਇਸ ਭਈਏ ਨੇ ਘਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਬਿਹਾਰ ਵਿਖੇ ਰਹਿ ਰਹੀ ਹੈ ਤੇ ਜਿਸ ਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ: 30 ਦੇ ਕੁਮਾਰ ਨੰ: : 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ: ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾਂ ਦਰਜ ਹੈ ਜਿਸ ਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾਂ ਕੀਤਾ ਹੋਇਆ ਹੈ।

Sunday, July 7, 2013

"ਸਿੱਖਾਂ ਨੇ ਕਿਸ ਨੂੰ ਸ਼ਹੀਦ ਮੰਨਣਾ ਹੈ ਤੇ ਕਿਸ ਨੂੰ ਗਦਾਰ,ਇਹ ਸਿਖਾਂ ਦਾ ਆਪਣਾ ਮਾਮਲਾ ਹੈ-

"ਸਿੱਖਾਂ ਨੇ ਕਿਸ ਨੂੰ ਸ਼ਹੀਦ ਮੰਨਣਾ ਹੈ ਤੇ ਕਿਸ ਨੂੰ ਗਦਾਰ,ਇਹ ਸਿਖਾਂ ਦਾ ਆਪਣਾ ਮਾਮਲਾ ਹੈ-ਪਰ ਹਿੰਦੂ-ਮਾਨਸਿਕਤਾ ਕਹਿੰਦੀ ਹੈ ਕਿ ਨਹੀ ਜੀ ਸਿਖਾਂ ਨੂੰ ਸਾਰੇ ਫੈਸਲੇ ਹਿੰਦੂ ਦੇ ਨਜਰੀਏ ਅਨੁਸਾਰ ਲੈਣੇ ਪੈਣਗੇ-ਹਿੰਦੂ-ਮਾਨਸਿਕਤਾ ਦੀ ਜਿਦ ਹੈ ਕਿ ਸਿਖ ਕੌੰਮ, ਸੰਤ ਭਿੰਡਰਾਂਵਾਲਿਆਂ ਨੂੰ "ਅੱਤਵਾਦੀਆਂ ਦਾ ਸਰਦਾਰ" ਮੰਨੇ,ਪਰ ਸਿਖ ਤਾਂ ਸੰਤਾਂ ਨੂੰ ਵੀਹਵੀ ਸਦੀ ਦਾ ਸਭ ਤੋਂ ਮਹਾਨ ਸਿਖ ਐਲਾਨਕੇ,aਨਾਂ ਪ੍ਰਤੀ ਓੜਕਾਂ ਦਾ ਪਿਆਰ ਦਰਸਾ ਰਹੇ ਹਨ।ਇਹ ਦੇਖਕੇ ਹਿੰਦੂ-ਮਨ ਦਾ ਕਰੋਧ ਭਾਂਬੜ ਬਣਿਆ ਹੋਇਆਂ ਹੈ ਕਿ ਇਨਾਂ ਸਿੱਖਾਂ ਦੀ ਇਹ ਮਜਾਲ?ਇਸੇ ਖਿਝ ਵਿਚੋਂ ਇਹ ਸ਼ਿਵ-ਸੈਨੀਏ ਪੁਠੇ ਪੰਗੇ ਲੈਂਦੇ ਨੇ-ਜੇ ਤਾਂ ਇਨਾਂ ਨੂੰ ਪੁਲੀਸ ਦਾ ਕੋਈ ਡਰ ਹੋਵੇ ਤਾਂ ਕੁਝ ਖੈਰ ਕਰਦੇ,ਪਰ ਪੁਲੀਸ਼ ਤਾਂ ਇਨਾਂ ਦੀ ਹਵਾ ਵਲ ਨਹੀ ਦੇਖ ਸਕਦੀ ਕਿਉਂਕਿ ਬਾਦਲ ਸਾਹਿਬ ਦੀ ਕਿਰਪਾ ਹੈ-ਇਸੇ ਕਰਕੇ ਸ਼ਿਵ ਸੈਨੀਏ,ਹੋਰ ਤੋਂ ਹੋਰ ਵੱਧ ਭੜਕਾਹਟ ਪੈਦਾ ਕਰਨ ਵਾਲੀਆਂ ਕਰਤੂਤਾਂ ਕਰ ਰਹੇ ਨੇ।ਗੱਲ ਕੱਲੀ ਸੰਤਾਂ ਦੀ ਨਹੀ,ਸਿੱਖੀ ਦੀ ਚੜ੍ਹਦੀ ਕਲਾ ਲਈ ਜੂਝੇ ਸਾਰੇ ਹੀ ਨਾਇਕਾਂ ਤੋਂ ਹਿੰਦੂ ਕੱਟੜਪੰਥੀਆਂ ਨੂੰ ਨਫਰਤ ਹੈ-ਉਹ ਭਾਈ ਬੇਅੰਤ ਸਿੰ੍ਹਘ,ਸਤਵੰਤ ਸਿੰਘ,ਕੇਹਰ ਸਿੰਘ,ਹਰਜਿੰਦਰ ਸਿੰਘ ਜਿੰਦਾ,ਸੁਖਦੇਵ ਸਿੰਘ ਸੁਖਾ,ਦਿਲਾਵਰ ਸਿੰਘ ਵਰਗਿਆਂ ਜੂਝਾਰੂ ਸਿੰਘਾਂ ਨੂੰ ਕੌੰਮ ਵਲੋਂ ਮਿਲ ਰਹੇ ਮਾਣ ਤੋਂ ਸੜੇ ਪਏ ਹਨ।


ਸਾਡੇ ਵਲੋਂ ਹਿੰਦੂ ਜਿਸਨੂੰ ਮਰਜ਼ੀ ਨਾਇਕ ਮੰਨਣ,ਜਿਸਨੂੰ ਮਰਜ਼ੀ ਖਲਨਾਇਕ।ਜਦੋਂ ਹਿੰਦੂ ਕੌੰਮ ਹੀ ਹੋਰ ਹੈ ਤਾਂ ਉਨਾਂ ਦੇ ਨਾਇਕ ਤੇ ਖਲਨਾਇਕ ਸਾਡੇ ਵਾਲੁ ਕਿਵੇਂ ਹੋ ਸਕਦੇ ਨੇ?ਸਗੋਂ ਜਿਹੜੈ ਸਾਡੇ ਨਾਇਕ ਹਨ,ਹਿੰਦੂਆਂ ਲਈ ਖਲਨਾਇਕ ਹੀ ਹੋਣਗੇ ਕਿਉਂਕਿ ਸਾਡੇ ਜਿੰਨਾਂ ਸਿੰਘਾਂ ਨੇ ਪੰਥ-ਦੋਖੀਆਂ ਨੂੰ ਸੋਧਿਆਂ,ਉਹ ਪੰਥ-ਦੋਖੀ ਨਂਿੰੜੰਨਵੇਂ ਪਰਸੈਂਟ ਤਾ ਟੋਪੀ-ਬੋਦੀ ਵਾਲੇ ਹੀ ਹਨ-ਸਾਨੂੰ ਕੱਖ ਪਰਵਾਹ ਨਹੀ ਕਿ ਹਿੰਦੂ ਕੀ ਸੋਚਦੇ ਹਨ.ਪਰ ਅਸੀ ਕਦੇ ਵੀ ਹਿੰਦੂਆਂ ਦੇ ਮਗਰ ਲੱਗਕੇ ਆਪਣੀ ਲੀਹ ਨਹੀ ਛੱਡ ਸਕਦੇ।
ਅੱਜ ਤੱਕ ਕਿਸੇ ਨੇ ਸਾਨੂੰ ਨਹੀ ਕਿਹਾ ਕਿ ਮੱਸੇ ਰੰਘੜ ਨੂੰ ਇਜਤ ਕਰੋ,ਜਾਂ ਮੀਰ ਮੰਨੂ ਦੀ ਇਜਤ ਕਰੋ-ਫਿਰ ਇਹ ਕਿਥੋਂ ਆਗੇ ਜੋ ਚਾਹੁੰਦੇ ਨੇ ਕਿ ਪੰਥ-ਦੋਖੀ ਇੰਦਰਾ-ਵੈਦਿਆ-ਬੇਅੰਤੇ ਵਰਗਿਆਂ ਦੀ ਇਜਤ ਸਿਖ ਕਰਨ!ਇਹ ਸਦਾ ਹੀ ਸਿਖਾਂ ਦੇ ਕਾਤਲ ਵਜੋਂ ਜਾਣੇ ਜਾਂਦੇ ਰਹਿਣਗੇ।ਮੀਡੀਆਂ ਦੇ ਜੋਰ ਤੇ ਜੋ ਮਰਜ਼ੀ ਕਹੀ ਜਾਣ,ਪਰ ਹਿੰਦੂ-ਮਾਨਸਿਕਤਾ ਜਾਣਦੀ ਹੈ ਕਿ ਸਿੱਖਾਂ ਨੈ ਆਪਣੇ ਕੌਮੀ ਨਾਇਕਾਂ ਨੂੰ ਕਦੇ ਨਹੀ ਤਿਆਂਗਣਾ।ਪਰ ਖਿਝਕੇ ਹੋਰ ਵੱਧ ਤਿਖੈ ਹਮਲੇ ਕਰ ਰਹੇ ਨੇ।
ਸਿਖ ਤਾਂ ਕਦੇ ਕਿਸੇ ਹਿੰਦੂ ਨੂੰ ਉਸਦੇ ਵੱਖਰੇ ਧਰਮ,ਵਿਸ਼ਵਾਸ਼ਾਂ,ਪਰੰਪਰਾਵਾਂ.ਬੋਲੀ,ਸੱਭਿਆਚਾਰ ਕਰਕੇ ਨਫਰਤ ਨਹੀ ਕਰਦਾ ਪਰ ਹਿੰਦੂ ਕੱਟੜਪੰਥੀ ਕਰੋੜਾਂ ਰੁਪਈਆਂ ਸਿਖੀ ਤੇ ਸਿਖਾਂ ਨੂੰ ਮਲੀਆਮੇਟ ਕਰਨ ਲਈ ਖਰਚ ਰਹੇ ਨੇ।ਜਦੋਂ ਕੋਈ ਹਕੂਮਤ ਕਿਸੇ ਧਰਮ,ਕੌੰਮ,ਪੰਥ,ਵਿਚਾਰਧਾਰਾ ਨੂੰ ਮਲੀਆਮੇਟ ਕਰਨ ਤੇ ਤੁਲ ਜਾਵੇ,ਉਦੋਂ ਉਸ ਧਰਮ,ਕੌੰਮ,ਪੰਥ,ਵਿਚਾਰਧਾਰਾ ਦੇ ਸਮਰਥਕ ਸਿਰਾਂ ਉਤੇ ਕੱਫਣ ਬੰਂਕੇ ਨਿਤਰਦੇ ਹੁੰਦੇ ਨੇ-ਇਹੀ ਕੁਝ ਪੰਝਾਬ ਦੀ ਧਰਤੀ ਤੇ ਵਾਪਰ ਰਿਹਾ ਹੈ।ਪੰਝਾਬ ਦੀ ਧਰਤੀ ਤੋਂ ਸਿਖੀ ਦਾ ਨਾਮੋਨਿਸ਼ਾਨ ਮਿਟਾਕੇ ਇਥੇ ਹਿੰਦੀ-ਹਿੰਦੂ-ਹਿੰਦੋਸਤਾਨ ਦੇ ਝੰਡੇ ਲਹਿਰਾਉਣ ਦੇ ਇਛੁਕ ਯਾਦ ਰੱਖਣ ਕਿ ਸਾਡੇ ਲਈ ਧਰਮ ਹੇਤ ਸੀਸ ਵਾਰਨਾ ਫਖਰ ਵਾਲੀ ਗੱਲ ਹੈ-ਸਾਡੀ ਤਾਂ ਸਾਰੀ ਅਰਦਾਸ ਹੀ ਸ਼ਹਾਦਤਾਂ ਦੀ ਯਾਦ ਕਰਵਾਂਉਦੀ ਹੈ ।"

Untraced History Of Guru Nanak Sahib Ji In Nepal, So Everybody Must Watch This Video

ਨੇਪਾਲ ਵਿੱਚ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਅਰਬਾਂ-ਖਰਬਾਂ ਦੀ ਜਮੀਨ ਸਰਕਾਰੀ ਕਾਗਜਾਂ ‘ਚ ਬੋਲਦੀ ਹੈ ਜਿਸ ਉੱਤੇ ਇਸ ਵੇਲੇ ਕਈ ਸਕੂਲ ਤੇ ਕਈ ਹੋਰ ਸੰਸਥਾਨ ਖੁੱਲ ਚੁੱਕੇ ਨੇ, ਸਾਡੀ ਅਣਗਹਿਲੀ ਤੇ ਦੇਰੀ ਕਾਰਨ ਗੁਰਦਵਾਰੇ ਮੰਦਿਰ ਬਣ ਚੁੱਕੇ ਹਨ ,  ਉਥੇ ਕਈ ਥਾਂਵਾਂ ਤੇ ਅੱਜ ਵੀ ਸਾਡੇ ਪੁਰਾਤਨ ਹਥ ਲਿਖਤ ਸਰੂਪ ਪ੍ਰਕਾਸ਼ਮਾਨ ਹਨ ਪਰ ਉਨ੍ਹਾਂ ਲੋਕਾਂ ਕੋਲ ਸੇਵਾ ਸੰਭਾਲ ਦੀ ਜਾਣਕਾਰੀ ਨਹੀਂ ਹੈ ਜਿਸ ਕਰਕੇ ਉਹ ਕਾਫੀ ਕੁਝ ਅਜਿਹਾ ਵੀ ਕਰੀ ਜਾ ਰਹੇ ਹਨ ਜੋ ਗੁਰਮਤਿ ਅਨੁਕੂਲ ਨਹੀਂ ਹੈ ਪਰ ਉਨ੍ਹਾਂ ਨਾਲੋਂ ਜਿਆਦਾ ਇਸ ਦੇ ਦੋਸ਼ੀ ਅਸੀਂ ਹਾਂ ਜਿਨ੍ਹਾਂ ਨੂੰ ਗੁਰਮਤਿ ਦੀ ਜਾਣਕਾਰੀ ਦੇਣ ਸ਼ਾਇਦ ਅੱਜ ਤੱਕ ਕੋਈ ਪ੍ਰਚਾਰਕ ਹੀ ਪਹੁੰਚਿਆ ਹੋਣਾ ਨਹੀਂ ਤਾਂ ਉਨ੍ਹਾਂ ਕੋਲ ਕੋਈ ਗਿਆ ਹੀ ਨਹੀਂ ,ਕਾਰਣ ਕੀ ਹੈ ਇਹ ਆਪ ਸਬ ਭਲੀ ਭਾਂਤ ਜਾਣਦੇ ਹੋ  ਤੇ ਉਹ ਵਿਚਾਰੇ ਅੱਜ ਵੀ ਰਾਹ ਤੱਕਦੇ ਨੇ ਕੇ ਸਾਡੇ ਕੋਲ ਵੀ ਕੋਈ ਆਵੇ ਗੁਰੂ ਦੀ ਗੱਲ ਸੁਣਾਵੇ ,
ਨੇਪਾਲ ‘ਚ 15ਵੀਂ ਸਦੀ ਦਾ ਲੱਗਿਆ ਹੋਇਆ  ਉਹ ਟੱਲ, ਇਸ ਉੱਤੇ ਲਿਖੀ ਹੋਈ ਲਿਖਤ ਗੁਰਮੁਖੀ ‘ਚ,
ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕੇ ਕਿਸੇ ਦੇਸ਼ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ 250 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਜੋ ਨੇਪਾਲ ਵਿਚ ਸੱਬ ਤੋਂ ਮਹਿੰਗਾ ਸਿੱਕਾ ਹੈ ਪਰ ਦੁਖਾਂਤ, ਕੇ ਸਾਨੂੰ ਇਸ ਬਾਰੇ ਪਤਾ ਹੀ ਨਹੀਂ, ਸੰਨ 2004 ਵਿਚ ਨੇਪਾਲ ਸਰਕਾਰ ਵਲੋਂ  ਇਹ ਇਤਿਹਾਸਕ ਉਪਰਾਲਾ ਕੀਤਾ ਗਿਆ ਤੇ ਉਹ ਵੀ ਉਥੇ ਜਿਥੇ ਕੇ ਸਾਡੀ ਕੋਈ ਬਹੁਤੀ ਵਸੋਂ ਹੀ ਨਹੀਂ ਹੈ
ਬਹੁਤ ਕੁਝ ਹੈ ਐਸਾ ਜਿਸ ਬਾਰੇ ਸਾਨੂੰ ਪਤਾ ਹੀ ਨਹੀਂ ਅੱਜ ਵੀ , ਜਰੂਰਤ ਹੈ ਆਪ ਆਪਣੇ ਇਤਿਹਾਸ ਨੂੰ ਫਰੋਲਣ ਦੀ ਤੇ ਬਚਾਉਣ ਦੀ,
ਫ਼ਤਹਿ ਮਲਟੀਮੀਡੀਆ ਟੀਮ ਵਲੋਂ ਕੁਝ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਆਪਣੇ ਉਨ੍ਹਾਂ ਪਰਿਵਾਰਾਂ ਨਾਲ ਸਾਂਝ ਪਾਉਣ ਦੀ ਜੋ ਸਾਡੇ ਤੋਂ ਬੜੇ ਸਮੇਂ ਤੋਂ ਟੁੱਟੇ ਹੋਏ ਹਨ  ਇਸ ਲਈ ਆਉ ਸਾਰੇ ਮਿਲ ਕੇ ਹੰਭਲਾ ਮਾਰੀਏ ਕਿਉਂ ਕੇ ਇਹ ਕਾਰਜ ਕਿਸੇ ਇੱਕ ਦਾ ਨਹੀਂ ਸਾਡੇ ਸਾਰਿਆਂ ਦਾ ਸਾਂਝਾ ਹੈ :  ਸਤਪਾਲ ਸਿੰਘ ਦੁੱਗਰੀ 9356621001
http://www.youtube.com/watch?v=pCS2Nny8GpI


hondh chillar news

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ
ਹੋਦ ਚਿੱਲੜ ਤਾਲਮੇਲ ਕਮੇਟੀ ਪੀੜਤਾਂ ਨੂੰ ਲੈ ਕੇ ਗਰਗ ਕਮਿਸ਼ਨ ਦੇ ਹੋਈ ਪੇਸ , ਅਸੈਸਮੈਂਟ ਦੁਬਾਰਾ ਕਰਨ ਲਈ ਡੀ.ਸੀ ਨੂੰ ਹੁਕਮ ਜਾਰੀ ਕੀਤੇ , ਅਗਲੀ ਸੁਣਵਾਈ ੨੯ ਜੁਲਾਈ ਨੂੰ ॥
੫ ਜੁਲਾਈ (ਹਿਸਾਰ) ਹੋਦ ਚਿੱਲੜ (ਹਰਿਆਣਾ) ਵਿਖੇ ਕਤਲ ਕੀਤੇ ੩੨ ਸਿੱਖਾ ਦੇ ਕੇਸ ਲੜ ਰਹੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਪੀੜਤਾਂ ਨੂੰ ਲੈ ਕੇ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ । ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਅਦਾਲਤ ਵਿੱਚ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਦਾ ਕਰੌਸ ਐਗਜਾਮੀਨੇਸ਼ਨ ਹੋਇਆ । ਪੀੜਤਾਂ ਧਿਰ ਵਲੋਂ ਐਡਵੋਕੇਟ ਰਣਜੀਤ ਸਿੰਘ ਯਾਦਵ ਹਾਜਿਰ ਹੋਏ । ਪੀੜਤ ਬਲਵੰਤ ਸਿੰਘ ਨੇ ਸਰਕਾਰੀ ਵਕੀਲਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ੨ ਨਵੰਬਰ ੧੯੮੪ ਨੂੰ ਕਾਤਲ ਭੀੜ ਨੇ ਉਹਨਾਂ ਦੇ ਪਰਵਾਰਿਕ ੧੧ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਦੀ ਜਿਸ ਵਿੱਚ ਉਸ ਦੇ ਦਾਦਾ ਗੁਲਾਬ ਸਿੰਘ, ਪਿਤਾ ਕਰਤਾਰ ਸਿੰਘ, ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਭਤੀਜਾ ਮਨੋਹਰ ਸਿੰਘ, ਚੰਚਲ ਸਿੰਘ, ਸੁੰਦਰ ਸਿੰਘ, ਇੰਦਰ ਸਿੰਘ, ਭੈਣ ਤਾਰਾ ਵੰਤੀ ਅਤੇ ਵੀਨਾ ਨੂੰ ਬੇਰਹਿਮੀ ਨਾਲ਼ ਕਤਲ ਕਰ ਦਿਤਾ ਸੀ । ਉਸ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਉਸ ਟਾਈਮ ਉਹਨਾ ਕੋਲ਼ ੧੯ ਏਕੜ ਜਮੀਨ ਸੀ ਜੋ ਉਹਨਾਂ ਨੂੰ ਵੇਚਣੀ ਪਈ । ਪੀੜਤ ਧਿਰ ਦੇ ਵਕੀਲ ਨੇ ਸਰਕਾਰ ਦੁਆਰਾ ਪੇਸ਼ ਕੀਤੀ ਜਾ ਰਹੀ ਅਸੈਸਮੈਂਟ ਨੂੰ ਪੂਰਨ ਤੌਰ ਤੇ ਰੱਦ ਕੀਤਾ ਅਤੇ ਲਿਖਤੀ ਬੇਨਤੀ ਕੀਤੀ ਕਿ ਪੀੜਤ, ਪੰਚਾਇਤ ਅਤੇ ਵਕੀਲਾਂ ਦੀ ਹਾਜਰੀ ਵਿੱਚ ਦੁਬਾਰਾ ਅਸੈਸਮੈਂਟ ਕੀਤੀ ਜਾਵੇ । ਜੱਜ ਸਾਹਿਬ ਨੇ ਸਾਰੀ ਗੱਲ ਨੂੰ ਬੜੇ ਧਿਆਨ ਪੂਰਵਕ ਸੁਣਿਆ ਅਤੇ ਦੁਬਾਰਾ ਅਸੈਸਮੈਂਟ ਕਰਨ ਲਈ ਡੀ.ਸੀ ਸਾਹਿਬ ਨੂੰ ਹੁਕਮ ਜਾਰੀ ਕੀਤੇ ਅਤੇ ਅਗਲੀ ਸੁਣਵਾਈ ੧੯ ਜੁਲਾਈ ਤੇ ਪਾਈ ।


Thursday, July 4, 2013

ਸਿਖਾਂ ਲਈ ਖਾਲਿਸਤਾਨ ਕਿਓਂ ਜਰੂਰੀ ?

ਅਜੇ ਹਿੰਦੋਸਤਾਨ ਅਜਾਦ ਹੋਈਆਂ ਸਿਰਫ ਦੋ ਮਹੀਨੇ ਹੀ ਹੋਏ ਸੀ ਕਿ ਇਸ ਨਹਿਰੂ-ਗਾਂਧੀ ਸਰਕਾਰ (ਕਾਂਗਰਸ) ਨੇ 
ਪਹਿਲਾ ਇਨਾਮ ਸਿਖਾਂ ਨੂ ਦਿੱਤਾ — ਅਖੇ ਸਿਖ ਜਰਾਇਮ ਪੇਸ਼ਾ ਕੌਮ ਹੈ ! 
ਲਓ ਜੀ ਇਹਨਾ ਤੇ ਸਾਨੂ ਅਰਸ਼ਾਂ ਤੋ ਫਰਸ਼ਾਂ ਤੇ ਸੁੱਟ ਛੱਡਿਆ, ਹੱਲੇ ਤੇ ਪਾਕਸਤਾਨ ਤੋ ਲੁੱਟ ਪਿੱਟ ਕੇ, ਆਪਣੇ ਸਕਿਆਂ ਨੂੰ ਗੁਆ ਕੇ, 
ਬੇਪੱਤ ਹੋ ਕੇ, ਘਰ ਬਾਰ ਗੁਆ ਕੇ ਆਏ ਸਿਖ ਪਰਵਾਰਾਂ ਦੇ ਸਿਰ ਤੇ ਛਤ ਤੱਕ ਤੇ ਨਸੀਬ ਨਹੀਂ ਸੀ ਹੋਈ ਤੇ ਹਿੰਦ ਦਾ ਸਰਕਾਰੀ ਫਤਵਾ—
ਸਿਖ ਜਰਾਇਮ ਪੇਸ਼ਾ? ਹੈ ਨਾ ਕਿੱਡੇ ਅਫਸੋਸ ਦੀ ਗੱਲ, ਕਿਵੇਂ ਕਹਿਏ ਇਸ ਮੁਲਕ ਨੂੰ ਆਪਣਾ?


ਲਓ ਜੀ ਛੇਤੀ ਹੀ ਕਾਂਗਰਸ ਨੇ 1950 ਵਿਚ ਭਾਰਤੀ ਸੰਵਿਧਾਨ ਲਾਗੂ ਕਰ ਦਿੱਤਾ ਅਤੇ ਸਿਖਾਂ ਨੂ ਹਿੰਦੂ ਲਿਖ ਦਿੱਤਾ! ਪੈ ਗਈਆਂ ਪੂਰੀਆਂ! ਹੁਣ ਇਸ ਦੇ ਭੈੜੇ ਸਿੱਟੇ ਵੀ ਛੇਤੀ ਹੀ ਨਜਰ ਆ ਗਏ ! ਭਾਰਤ ਸਰਕਾਰ ਨੇ ਨੀਵੀਆਂ ਜਾਤਾਂ ਦੇ ਹਿੰਦੁਆਂ ਨੂੰ ਕੁਝ ਸਹੂਲਤਾਂ ਦੇਣ ਦਾ ਐਲਾਨ ਕੀਤਾ! ਇਹਨਾ ਲਈ ਪੜਾਈ ਲਿਖਾਈ ਅਤੇ ਨੌਕਰੀਆਂ ਵਿਚ ਸੀਟਾਂ ਰਾਖਵੀਆਂ ਕਰ ਦਿੱਤੀਆਂ ਗਈਆਂ ! ਕਹਿਣ ਨੂ ਤੇ ਬੜੀ ਸ਼ਲਾਘਾ ਵਾਲੀ ਗੱਲ ਹੈ ਪਰ ਸਿਖ ਧਰਮ ਜੋ ਕਿਸੇ ਮਨੁਖ ਵਿਚ ਵਿਤਕਰਾ ਨਹੀ ਕਰਦਾ ਅਤੇ ਨਾ ਹੀ ਕਿਸੇ ਜਾਤ ਨੂ ਉੱਚਾ ਅਤੇਨਾ ਹੀ ਕਿਸੇ ਜਾਤ ਨੂੰ ਨੀਵਾਂ ਦਸਦਾ ਹੈ–ਉਸ ਸਿਖ ਧਰਮ ਨੂੰ ਇਹਨਾ ਪੈਂਦੇ ਸੱਟੇ ਹੀ ਦੋ ਫਾੜ ਕਰ ਦਿੱਤਾ! ਮਜਹਬੀ, ਰਵਿਦਾਸੀਏ,ਚੂਹੜੇ ਆਦਿਕ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਇਹ ਸਹੂਲਤਾਂ ਅਚਨਚੇਤ ਹੀ ਮਿਲ ਗਿਆਂ ਕਿਓਂਕਿ ਸਿਖਾਂ ਨੂੰ ਭਾਰਤ ਦਾ ਸੰਵਿਧਾਨ ਹਿੰਦੂ ਮੰਨਦਾ ਹੈ ਇਸ ਲਈ ਇਹ ਸਿਖਾਂ ਦੀ ਨੀਵੀਆਂ ਜਾਤਾਂ ਵਾਲੀਆਂ ਵੀ ਹੁਣ ਸਰਕਾਰੀ ਦਫਤਰੋਂ ਆਪਨੇ ਆਪ ਨੂੰ ਦਲਿਤ(ਪਿਛੜੇ ਲੋਕ) ਦੱਸ ਕੇ ਇਹ ਸਹੂਲਤਾਂ ਲੈ ਲਈਆਂ ! ਇੰਜ ਜਿਸ ਧਰਮ ਦੀ ਨੀਂਹ ਗੁਰੂ ਸਾਹਿਬਾਨ ਨੇ —”ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਆਸੇ ਤੇ ਰਖੀ ਸੀ, ਓਹ ਚਕਨਾਚੂਰ ਹੋ ਗਿਆ! ਪੈ ਗਈਆਂ ਸਿਖਾਂ ਵਿਚ ਵੰਡਾਂ? ਹੁਣ ਇਹਨਾ ਵੰਡਾਂ ਦੀਆਂ ਗੰਡਾਂ ਏਨੀਆਂ ਪੱਕੀਆਂ ਹੋ ਗਈਆਂ ਨੇ ਕਿ ਖੁਲਨੀਆਂਔਖੀਆਂ ਹੋ ਗਈਆਂ ਨੇ! ਨਿਜੀ ਸੁਆਰਥਾਂ ਨੇ ਦਲਿਤਾਂ ਨੂ ਦੂਜਿਆਂ ਨਾਲੋਂ ਹਮੇਸ਼ਾ ਵਾਸਤੇ ਵਖਰਾ ਕਰ ਦਿੱਤਾ ਕਿਓਂਕਿ ਇਹਨਾ ਦੇਹਕ਼ ਰਾਖਵੇਂ ਨੇ ਜਦਕਿ ਸਾਰੀ ਸਿਖ ਕੌਮ ਹੀ ਮਿਹਨਤਕਸ਼ ਹੈ ਅਤੇ ਕਿਰਤ ਕਰ ਕੇ ਰੋਟੀ ਖਾਂਦੀ ਹੈ, ਮੰਗ ਕੇ ਨਹੀਂ! ਕਿਸੇ ਨੂੰ ਘਟ ਤੇ ਕਿਸੇ ਨੂੰ ਜਿਆਦਾ — ਕੋਈ ਸ਼ਿਕਾਇਤ ਕਿਸੇ ਨੂੰ ਕਿਸੇ ਨਾਲ ਨਹੀਂ ਕਿਓਂਕਿ ਵੰਡ ਕੇ ਵੀ ਛਕਦੇ ਨੇ! ਪਰ ਇਸ ਸਰਕਾਰ ਨੇ ਜੇ ਸਿਖਾਂ ਨੂ ਹਿੰਦੂ ਨਾ ਲਿਖਿਆ ਹੁੰਦਾ ਤੇ ਇਹ ਪੁਆੜੇ ਨਹੀਂ ਸੀ ਪੈਣੇ!
ਮੈਂ ਪਿਛਲੇ 35-40 ਸਾਲਾਂ ਤੋਂ ਇਹ ਖਬਰਾਂਪੜਦਾ ਆ ਰਿਹਾ ਹਾਂ, ਪਹਿਲਾਂ ਜਗਜੀਤ ਸਿੰਘ ਚੁਹਾਨ ਇਹ ਮਸਲਾ ਕਾਫੀ ਚੁਕਦਾ ਸੀ! ਚੰਗਾ ਵੀ ਲਗਦਾ ਸੀ ਪਰ ਸਮਝ ਵਿਚ ਨਹੀਂ ਸੀ ਆਓਂਦਾਕਿ ਸਿਖਾਂ ਨੂੰ ਅੱਡ ਮੁਲਕ ਕਿਓਂ ਚਾਹੀਦਾ ?
ਖੈਰ ਸਮਾ ਬਦਲਦਾ ਰਿਹਾ, ਕਿਥੇ ਸਿਖਾਂ ਨਾਲ ਵਿਤਕਰਾ ਹੋ ਰਿਹਾ ਸੀ, ਸਾਨੂ ਇਸਦਾ ਕੁਝ ਪਤਾ ਨਹੀਂ ਸੀ ਲਗਦਾ! ਇਨਾ ਪਤਾ ਸੀ ਕਿ ਪੰਜਾਬ ਸਿਖਾਂ ਦਾ ਅਸਲੀ ਘਰ ਹੈ ਭਾਂਵੇ ਅਸੀਂ ਯੂ ਪੀ ਰਹਿੰਦੇ ਸੀ! ਅਖਬਾਰਾਂ ਰਾਹੀਂ ਸਾਨੂ ਪਤਾ ਸੀ ਕਿ ਪੰਜਾਬ ਭਾਰਤ ਦੇ ਸਭ ਸੂਬਿਆਂ ਨਾਲੋਂ ਖੁਸ਼ਹਾਲ ਸੂਬਾ ਹੈ ਅਤੇ ਇਥੇ ਹਰ ਬੰਦੇ ਦੀ ਸਲਾਨਾ ਇਨਕਮ ਹੋਰਨਾ ਸੂਬਿਆਂ ਨਾਲੋਂ ਜਿਆਦਾ ਸੀ, ਲੁਧਿਆਣਾ ਨੂ ਭਾਰਤ ਦਾ ਮੈਨਚੇਸਟਰ ਕਿਹਾ ਜਾਂਦਾ ਸੀ ! ਪਰ ਫੇਰ ਵੀ ਜਦੋਂ ਅਸੀਂ ਅੰਬਰਸਰ ਆਓਣਾ ਅਤੇ ਕੁਝ ਹਿੰਦੁਆਂ ਨੂੰ ਬੀੜੀ – ਸਿਗਰਟ ਪੀਂਦੀਆਂ ਵੇਖਣਾ ਤੇ ਬੜਾ ਅਜੀਬ ਲਗਦਾ ਸੀ, ਫੇਰ ਪੰਜਾਬ ਸਿਖਾਂ ਦਾ ਘਰ ਨਹੀਂ ਸੀ ਲਗਦਾ! ਪੰਜਾਬ ਕੇਸਰੀ ਅਖਬਾਰ ਵਿਚ ਵਰਿੰਦਰ ਕੁਮਾਰ, ਭਾਟਿਯਾ ਆਦਿਕ ਦੇ ਸਿਖਾਂ ਦੇ ਖਿਲਾਫ਼ ਬਿਆਨ ਵੀ ਪੜਦਾ ਸੀ, ਤੇ ਜਦੋਂ ਪੰਜਾਬੀ ਸੂਬੇ ਦੀ ਮੰਗ ਨੇ ਜੋਰ ਫੜਿਆ ਤਾਂ ਇਹਨਾ ਹਿੰਦੁਆਂ ਦੇ ਬਿਆਨ ਇੰਜ ਆਓਂਦੇ ਸੀ ਜਿਵੇਂ ਨਵਾਂ ਮੁਲਕ ਬਣ ਰਿਹਾ ਹੋਵੇ! ਫੇਰ ਦਖਣ ਵਿਚ ਇਕ ਸੂਬੇ ਦਾ ਨਾਮ ਤਮਿਲ ਨਾਡੁ ਰਖਿਆ ਗਿਆ, ਪਤਾ ਚਲਿਆ ਕਿ ਨਾਡੁ ਮੁਲਕ ਨੂੰ ਕਹਿੰਦੇ ਨੇ, ਹੁਣ ਇਸ ਦਾ ਮਤਲਬ ਹੋਇਆ ਕਿ ‘ਤਮਿਲਾਂ ਦਾ ਦੇਸ਼’ ਪਰ ਕਮਾਲ ਹੈ ਕਿ ਪੰਜਾਬੀ ਸੂਬਾ —ਇਸਦਾ ਮਤਲਬਤੇ ਪੰਜਾਬੀਆਂ ਦਾ ਸੂਬਾ ਹੁੰਦਾ ਸੀ ਨ ਕਿ ਸਿਖਾਂ ਦਾ ਸੂਬਾ, ਫੇਰ ਵੀ ਏਨੀ ਹਾਇ ਤੌਬਾ?
ਰੋ ਧੋ ਕੇ ਸੂਬਾ ਦਿੱਤਾ ਤੇ ਓਹ ਵੀ ਲੰਗੜਾ! ਬਿਜਲੀ – ਪਾਣੀ ਤੋਂ ਬਿਨਾ? ਭਾਈ ਪੁਛੋ ਇਹਨਾ ਨੂੰ ਕਿ ਕਿਹੜਾ ਸੂਬਾ ਹੋ ਸਕਦਾ ਜਿਸ ਕੋਲ ਆਪਣਾ ਪਾਣੀ ਹੁੰਦੇ ਹੋਏ ਵੀ ਓਸ ਤੇ ਮੁਖਤਾਰੀ ਦਿੱਲੀ ਦੀ ਹੋਵੇ? ਬਿਜਲੀ ਵੀ ਇਕ ਬੋਰਡ ਬਣਾ ਕੇ ਕੇਂਦਰ ਨੇ ਆਪਣੇ ਕੋਲ ਰਖ ਲਈ.ਕਿਓਂ? ਕਿਓਂਕਿ ਜੇ ਕੱਲ ਨੂ ਸਿਖ ਆਪਣਾ ਵਖਰਾ ਮੁਲਕ ਬਣਾ ਵੀ ਲੈਂਦੇ ਨੇ ਤੇ ਇਹ ਮੁਲਕ ਬਿਨਾ ਬਿਜਲੀ ਪਾਣੀ ਦੇ ਕਿਵੇਂ ਚਲ ਸਕਦਾ? ਹੁਣ ਤੇ ਸਾਰੇ ਹਿਦੋਸਤਾਨ ਦੀ ਨਦੀਆਂ ਵੀ ਆਪਸ ਵਿਚ ਜੋੜਨਾ ਚਾਹੁੰਦੇ ਨੇ ਜਿਸ ਨਾਲ ਪੰਜਾਬ ਭਾਂਵੇ ਰੇਗਿਸਤਾਨ ਬਣ ਜਾਵੇ ਪਰ ਹੋਰ ਸੂਬਿਆਂ ਵਿਚ ਫਸਲਾਂ ਹੋਣੀਆਚਾਹੀਦੀਆਂ ਨੇ ? 1965 ਦੀ ਭਾਰਤ ਪਾਕਿਸਤਾਨ ਦੀ ਜੰਗ ਹੋਈ, ਅਸਲਾ ਤੇ ਸੀ ਪਰ ਰੋਟੀ ਨਹੀਂ ਸੀ! ਹਿੰਦੋਸ੍ਤਾਨ ਭੁਖਾ ਸੀ, ਕਣਕ (PL-480)ਵੀ ਆਸਟਰੇਲੀਆ ਤੋਂ ਮੰਗਵਾਈਗਈ ਸੀ, ਸੋਮਵਾਰ ਨੂ ਇਕ ਟਾਈਮ ਰੋਟੀ ਪੱਕਦੀ ਸੀ, ਬਸ ਖਾਲਸੇ ਨੂੰ ਰੋਹ ਚੜ ਗਿਆ, ਲਿਆਤੀ ਹਰਿਤ ਕਰਾਂਤੀ ! ਲਓ ਜੀ ! ਹੁਣ ਹਿਦੋਸਤਾਨ ਨੂੰ ਕਦੀ ਮੁੜਕੇ ਲੋੜ ਨਹੀਂ ਪਈ ਕਿ ਫੇਰ ਕਣਕ ਕਿਸੇ ਬਾਹਰਲੇ ਮੁਲਕ ਤੋਂ ਖਰੀਦੇ ਪਰ ਫੇਰ ਵੀ ਇਹ ਹਿੰਦ ਵਾਸੀ ਅਤੇ ਇਸਦੇ ਨੇਤਾ ਕਦੀ ਪੰਜਾਬ ਦੇ ਨਹੀਂ ਹੋਏ! ਜਿਹੜਾ ਸੂਬਾ ਸਾਰੇ ਮੁਲਕ ਦਾ ਢਿਡ ਭਰਦਾ ਸੀ, ਓਹੀ ਤਬਾਹ ਕਰ ਦਿੱਤਾ! ਅੱਜ ਪੰਜਾਬ ਭੁਖਾ ਹੈ, ਕਰਜ਼ਈ ਹੈ ਪਰ ਲੀਡਰ ਰਜੇ ਨੇ!
ਫੇਰ ਇਕ ਵਾਰੀ ਬੜਾ ਰੌਲਾ ਪਿਆ ਕਿ ਦਰਬਾਰ ਸਾਹਿਬ ਜੀ ਤੋਂ ਗੁਰਬਾਣੀ ਦੇ ਸਿਧੇ ਪ੍ਰਸਾਰਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਕਾਂਗਰਸ ਸਰਕਾਰ ਨੂੰ ਇਤਰਾਜ਼ ਸੀ ਕਿ ਰੇਡੀਓ ਸਟੇਸ਼ਨ ਦੀ ਮਨਜੂਰੀ ਕਿਵੇਂ ਦਿੱਤੀ ਜਾ ਸਕਦੀ ਹੈ? ਲਓ ਜੀ, ਲੋਕਾਂ ਨੂੰ ਰੱਬ ਦਾ ਨਾਮ ਸੁਣਨ ਵੀ ਨਹੀਂ ਦੇਣਾ, ਗਾਣੇ ਜਿੰਨੇ ਮਰਜੀ ਸੁਣੀ ਜਾਓ ? ਅਖੀਰ ਅਕਾਲੀਆਂ ਮੋਰਚਾ ਲਾ ਦਿੱਤਾ, ਬੜੀਆਂ ਗ੍ਰਿਫਤਾਰੀਆਂ ਹੋਈਆਂ, ਪੁਲਸ ਦਾ ਜੁਲਮ ਚਲਿਆ, ਬੜੀ ਮੁਸ਼ਕਲ ਨਾਲ ਕੁਛ ਸਮਾ ਸਵੇਰੇ ਤੇ ਕੁਝ ਸਮਾ ਸ਼ਾਮ ਨੂ ਕੀਰਤਨ ਵੇਲੇ ਰੇਡੀਓ ਤੇ ਪ੍ਰੋਗਰਾਮ ਕਰਣ ਦੀ ਪਰਮਿਸ਼ਨ ਮਿਲੀ ! ਜਲੰਧਰ ਰੇਡੀਓ ਤੋਂ ਇਹ ਪ੍ਰੋਗ੍ਰਾਮ ਆਓਣ ਲੱਗੇ! ਫੇਰ ਜੀ ਹਿੰਦ ਸਰਕਾਰ ਤੋਂ ਸਿਖਾਂ ਇਕ ਮੰਗ ਕੀਤੀ ਕਿ ਰੇਲ ਗੱਡੀ ਜੋ ਹਿੰਦੂ ਤੀਰਥਾਂ ਤੇ ਜਾਂਦੀਆਂ ਨੇ, ਓਹਨਾ ਦੇ ਨਾਮ ਵਾਂਗੂ ਇਕ ਰੇਲ ਗੱਡੀ ਜੋ ਅੰਮ੍ਰਿਤਸਰ ਵਾਲੀ ਹੈ, ਓਸ ਦਾ ਨਾਮ ਵੀ ਦਰਬਾਰ ਸਾਹਿਬ ਜੀਤੇ ਕਰ ਦਿੱਤਾ ਜਾਵੇ ! ਇਹ ਭਲਾ ਕਿਵੇਂ ਹੋ ਸਕਦਾ ਸੀ, ਅਮ੍ਰਿਤਸਰ ਕੋਈ ਹਿੰਦੁਆਂ ਦਾ ਤੀਰਥ ਸਥਾਨ ਥੋੜੀ ਹੈ ? ਲਓ ਜੀ, ਫੇਰ ਮੋਰਚਾਲੱਗ ਗਿਆ, ਫੇਰ ਪੁਲਸ ਦਾ ਜੁਲਮ ਸ਼ੁਰੂ, ਗ੍ਰਿਫਤਾਰੀਆਂ ਨਾਲ ਜਿਹ੍ਲਾਂ ਭਰ ਗਈਆਂ ! ਫੇਰ ਸਰਕਾਰ ਨੇ ‘ਗੋਲਡਨ ਟੇਮ੍ਪ੍ਲ ਐਕਸਪ੍ਰੇਸ’ ਨਾਮ ਤੇ ਰੇਲ ਚਲਾ ਦਿੱਤੀ ! ਕੁਝ ਸਮਾ ਸਿਖ ਖੁਸ਼ ਰਹੇ! ਪਰ ਅੱਜ ਤੱਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਥੋਂ ਦੇ ਹਿੰਦੁਆਂ ਨੂ ਨਰਾਜ਼ ਕਰਕੇ ਅਮ੍ਰਿਤਸਰ, ਆਨੰਦਪੁਰ ਸਾਹਿਬ, ਜਾ ਹੋਰਨਾ ਖਾਸ ਸਿਖੀ ਨਾਲ ਸੰਬੰਧਤ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਹਿੰਮਤ ਨਹੀਂ ਕੀਤੀ ਜਿਵੇਂ ਹਰਦੁਆਰ, ਕਾਸ਼ੀ ਵਗੈਰਾ ਨੇ! ਇਸ ਮੁਲਕ ਵਿਚ ਹਿੰਦੁਆਂ ਨੂੰ ਬਿਨਾ ਮੋਰਚੇਲਾਏ ਸਭ ਕੁਝ ਹਾਸਲ ਹੋ ਜਾਂਦਾ ਪਰ ਸਿਖਾਂ ਨੂੰ ਨਹੀਂ 


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI