Tuesday, July 9, 2013

ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ

ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ। 
ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲਾ ਦਰਭੰਗਾ (ਬਿਹਾਰ) ਹੈ।


ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ। ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲਾ ਦਰਭੰਗਾ (ਬਿਹਾਰ) ਹੈ। ਦਰਭੰਗਾ ਜ਼ਿਲ੍ਹੇ ਦੇ ਡੀ: ਸੀ: ਵੱਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। 
ਸ਼ੁਰੂ ਵਿਚ ਇਸ ਨੇ ਮਾਨਵ ਕੇਂਦਰੀ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰੀ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ’ ਰੱਖ ਲਿਆ ਜਿਸ ਦੀ ਪੁਸ਼ਟੀ ਇਸ ਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਨੇ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫ਼ਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। 
ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾ ਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ ਉਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰੀ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ ਪ੍ਰਪੱਕਤਾ ਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫ਼ਿਕੇਟ ਖੋਹ ਲਿਆ ਤੇ ਇਸ ਨੂੰ ਮਾਨਵ ਕੇਂਦਰ `ਚੋ ਕੱਢ ਦਿੱਤਾ। 
1985 ਵਿਚ ਪ੍ਰਪੱਕਤਾਨੰਦ ਉਰਫ਼ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵੱਸਿਆ। ਇਥੇ ਬਹੁਤਾ ਕਾਮਯਾਬ ਨਾ ਹੁੰਦਾ ਦੇਖ ਕੇ ਉਹ 1987 ਵਿਚ ਨੂਰ ਮਹਿਲ ਆ ਗਿਆ ਤੇ ਆਪਣਾ ਨਾਮ “ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ” ਰੱਖ ਲਿਆ ਤੇ ਨਵੀਂ ਸੰਸਥਾ “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸਨੇ ਆਪਣੇ ਪਾਖੰਡ ਦਾ ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖ਼ਰੀਦ ਕੇ ਪਿੰਡਾਂ ਦੀ ਭੋਲ ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। 
ਆਪਣੀ ਸ਼ੈਤਾਨ ਬੁੱਧੀ ਰਾਹੀਂ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ `ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਡੇਰੇ `ਤੇ ਸਮਰਪਤ ਕਰਨ ਲਈ ਕਹਿੰਦਾ ਹੈ। ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ `ਤੇ ਆਉਣ ਲਈ ਕਹਿੰਦਾ ਹੈ। ਇਸ ਵਕਤ ਨੂਰ ਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ-ਕੁੜੀਆਂ ਗ਼ਰਕ ਹੋ ਰਹੇ ਹਨ ਜਿਨ੍ਹਾਂ ਨੂੰ ਡੇਰੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮ ਵਾਸਨਾ ਦੀਆਂ ਦਵਾਈਆਂ ਖੁਆ ਕੇ ਕਾਮ ਵਾਸਨਾ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ ਦਵਾਈਆਂ ਦੇ ਸਟੋਰ ਦੇ ਬਾਹਰ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ। ਬਿਹਾਰੀ ਭਈਆ ਆਸ਼ਤੋਸ਼ ਆਪ ਵੀ ਸਿਰੇ ਦੀ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਦੋਂ ਉਸ ਦੇ ਡਰਾਈਵਰ ਪੂਰਨ ਸਿੰਘ ਨੇ ਆਸ਼ੂਤੋਸ਼ ਦੀਆਂ ਕਰਤੂਤਾਂ ਤੋਂ ਪਰਦਾ ਲਾਹਿਆ ਤਾਂ ਉਸ ਵੱਲੋਂ ਦਿੱਤੇ ਸਬੂਤਾਂ ਤੋਂ ਪਤਾ ਲੱਗਾ ਕਿ ਇਸ ਭਈਏ ਨੇ ਘਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਬਿਹਾਰ ਵਿਖੇ ਰਹਿ ਰਹੀ ਹੈ ਤੇ ਜਿਸ ਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ: 30 ਦੇ ਕੁਮਾਰ ਨੰ: : 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ: ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾਂ ਦਰਜ ਹੈ ਜਿਸ ਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾਂ ਕੀਤਾ ਹੋਇਆ ਹੈ।

No comments:

Post a Comment