Tuesday, July 23, 2013

ਸਿੱਖ, ਬੋਧੀ, ਜੈਨੀ ਹਿੰਦੂ ਧਰਮ ਦੇ ਅੰਗ ਹਨ। ਮੋਹਨ ਭਾਗਵਤ।

ਸਿੱਖ, ਬੋਧੀ, ਜੈਨੀ ਹਿੰਦੂ ਧਰਮ ਦੇ ਅੰਗ ਹਨ। ਮੋਹਨ ਭਾਗਵਤ।
ਮੋਹਨ ਭਾਗਵਤ ਵਰਗੇ ਸਮੂਹ ਹਿੰਦੂ ਅਤਵਾਦੀਆਂ ਦੇ ਵਿਚਾਰਾਂ ਦਾ ਜਵਾਬ ਸਿਰਫ ਖਾਲਸਤਾਨ ਦੀ ਪ੍ਰਾਪਤੀ ਹੀ ਹੈ। 
ਪਰਮਜੀਤ ਸਿੰਘ ਸੇਖੋਂ ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ



ਸੰਘ ਪਰਿਵਾਰ ਦੇ ਮੁਖੀ ਮੋਹਨ ਭਾਗਵਤ ਨੇ ਇਕ ਵਾਰ ਫ਼ਿਰ ਦੇਸ਼ ਦੀ ਬਹੁਗਿਣਤੀ ਦੀ ਖ਼ਾਸ ਕਰਕੇ ਭਗਵਾਂ ਬ੍ਰਿਗੇਡ ਦੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਣ ਅਤੇ ਇਸੇ ਸੋਚ ਸਦਕਾ ਸਿੱਖੀ ਨੂੰ ਹੜੱਪਣ ਦੀ ਕੋਝੀ ਸਾਜ਼ਿਸ ਨੂੰ ਜੱਗ ਜਾਹਿਰ ਕੀਤਾ ਹੈ। ਮੋਹਨ ਭਾਗਵਤ ਨੇ ਗੱਜ-ਵੱਜ ਕੇ ਆਖਿਆ ਕਿ ਸਿੱਖ, ਬੋਧੀ, ਜੈਨੀ ਆਦਿ ਸਾਰੇ ਹਿੰਦੂ ਧਰਮ ਦੇ ਅੰਗ ਹਨ ਅਤੇ ਇੱਕੋ ਪੂਰਵਜ਼ਾਂ ਦੀ ਔਲਾਦ ਹਨ। ਹਿੰਦੂ ਆਗੂਆਂ ਵੱਲੋਂ ਸਿੱਖਾਂ ਨੂੰ ਵਾਰ-ਵਾਰ ਹਿੰਦੂ ਧਰਮ ਦਾ ਅੰਗ ਦੱਸਿਆ ਜਾ ਰਿਹਾ ਹੈ, ਜਦੋਂਕਿ ਇਹ ਸੱਚ, ਸੂਰਜ ਦੇ ਚੜ੍ਹਨ ਵਾਗੂੰ ਚਮਕਦਾ ਸੱਚ ਹੈ, ਕਿ ਸਿੱਖ ਵੱਖਰੀ ਕੌਮ ਹਨ, ਗੁਰੂ ਨਾਨਕ ਸਾਹਿਬ ਨੇ ਇਸ ਧਰਮ ਦੀ ਬੁਨਿਆਦ ਹਿੰਦੂ ਮੁਸਲਿਮ ਤੇ ਹੋਰ ਧਰਮਾਂ ‘ਚ ਆ ਚੁੱਕੀਆਂ ਗਿਰਾਵਟਾਂ, ਕੁਰੀਤੀਆਂ ਨੂੰ ਮੁੱਖ ਰੱਖਦਿਆਂ, ਇਸ ਧਰਤੀ ਤੇ ਹਲੀਮੀ ਰਾਜ ਦੀ ਸਥਾਪਨਾ ਲਈ ਨਿਰਮਲੇ ਪੰਥ ਵਜੋਂ ਕੀਤੀ ਸੀ, ਜਿਸ ਨੂੰ ਦਸਮੇਸ਼ ਪਿਤਾ ਨੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਖਾਲਸਾ ਦਾ ਸਰੂਪ ਦਿੱਤਾ ਸੀ। ‘ਨਾ ਹਮ ਹਿੰਦੂ ਨਾ ਹਮ ਮੁਸਲਮਾਨ’ ਦਾ ਨਾਅਰਾ ਗੁਰੂ ਨਾਨਕ ਸਾਹਿਬ ਨੇ ਵੇਈ ਦੇ ਕਿਨਾਰੇ ਲਾਇਆ ਅਤੇ ਇਹ ਨਾਅਰਾ ਵੀ ਉਨ੍ਹਾਂ ਨਿਰੰਕਾਰ ਤੋਂ ਪ੍ਰਾਪਤ ਹੁਕਮ ਅਨੁਸਾਰ ਬੁਲੰਦ ਕੀਤਾ। ਜਿਸ ਧਰਮ ਦੀ ਸਥਾਪਨਾ ‘ਨਾ ਹਮ ਹਿੰਦੂ, ਨਾ ਹਮ ਮੁਸਲਮਾਨ’ ਦੇ ਬੁਨਿਆਦੀ ਸਿਧਾਂਤ ਤੋਂ ਹੋਈ ਹੋਵੇ, ਉਸ ਧਰਮ ਨੂੰ ਵਾਰ-ਵਾਰ ਹਿੰਦੂ ਧਰਮ ਦਾ ਅੰਗ ਦੱਸਣਾ, ਭਗਵਾਂ ਬ੍ਰਿਗੇਡ ਦੀ ਸਿੱਖੀ ਨੂੰ ਹੜੱਪਣ ਦੀ ਗਿਣੀ-ਮਿਥੀ ਸਾਜ਼ਿਸ ਦਾ ਹਿੱਸਾ ਹੈ, ਜਿਸ ਨੂੰ ਉਹ ਨਿਰੰਤਰ ਸਿਰੇ ਚਾੜ੍ਹਨ ਲਈ ਯਤਨਸ਼ੀਲ ਹਨ। ਇਸੇ ਲਈ ਅੱਜ ਸਿੱਖੀ ਤੇ ਸਿੱਖੀ ਸਰੂਪ ਤੇ ਚਾਰੇ ਪਾਸਿਆਂ ਤੋਂ ਘਿਨਾਉਣੇ ਹਮਲੇ ਜਾਰੀ ਹਨ। ਮੋਹਨ ਭਾਗਵਤ ਨੇ ਆਖਿਆ ਹੈ ਕਿ ਹਿੰਦੂ, ਸਿੱਖਾਂ ਦੇ ਪੂਰਵਜ਼ ਇਕ ਹਨ, ਫਿਰ ਭਾਗਵਤ ਜੀ ਨੂੰ ਇਹ ਯਾਦ ਕਿਉਂ ਨਹੀਂ ਆਉਂਦਾ ਕਿ ਦੁਨੀਆ ‘ਚ ਮਨੁੱਖ ਦੇ ਮੁੱਢਲੇ ਪੂਰਵਜ਼ ਬਾਬਾ ਆਦਮ ਤੇ ਬੀਬੀ ਹਵਾ ਨੂੰ ਮੰਨਿਆ ਜਾਂਦਾ ਹੈ। ਫਿਰ ਉਹ ਮੁਸਲਮਾਨਾਂ ਨੂੰ ਆਪਣੇ ਭੈਣ-ਭਰਾ ਮੰਨਣ ਲਈ ਕਿਉਂ ਤਿਆਰ ਨਹੀਂ ਹਨ? ਸਿੱਖੀ ਤਾਂ ਹਰ ਮਨੁੱਖ ਨੂੰ ਕੁਦਰਤ ਦਾ ਬੰਦਾ ਮੰਨਦੀ ਹੈ, ਉਸ ਲਈ ‘ਕੋਇ ਨਾ ਦਿਸੈ ਬਾਹਰਾ ਜੀਉ’ ਹੈ। ਸਿੱਖਾਂ ਨੂੰ ਆਖ਼ਰ ‘ਵੱਖਰੀ ਕੌਮ’ ਮੰਨਣ ‘ਚ ਭਗਵਾਂ ਬ੍ਰਿਗੇਡ ਨੂੰ ਇਤਰਾਜ਼ ਕੀ ਹੈ? ਸਿੱਖਾਂ ਦੀ ਨਿਆਰੀ ਤੇ ਨਿਰਾਲੀ ਹੋਂਦ ਇਨ੍ਹਾਂ ਨੂੰ ਬਰਦਾਸ਼ਤ ਕਿਉਂ ਨਹੀਂ ਹੁੰਦੀ? ਸਿੱਖੀ ਦੇ ਮਾਨਵਤਾਵਾਦੀ ਸਿਧਾਂਤਾਂ ਨੂੰ ਇਹ ਹਿੰਦੂ ਧਰਮ ਲਈ ਖ਼ਤਰਾ ਕਿਉਂ ਮੰਨਦੇ ਹਨ? ਅੱਜ ਜਦੋਂ ਸਿੱਖੀ ਦੇ ਠੇਕੇਦਾਰਾਂ ਨੂੰ ਇਨ੍ਹਾਂ ਆਪਣੇ ਗੁਲਾਮ ਬਣਾ ਲਿਆ ਹੈ, ਕੋਈ ਸਿੱਖੀ ਦੇ ਨਿਆਰੇਪਣ ਦੀ ਗੱਲ੍ਹ ਕਰਨ ਲਈ ਤਿਆਰ ਨਹੀਂ ਹੈ, ਸਿੱਖੀ ਦੇ ਠੇਕੇਦਾਰ ਆਪਣੇ ਹੱਥੀਂ ਸਿੱਖੀ ਦੇ ਜੜ੍ਹੀ ਤੇਲ ਦੇ ਰਹੇ ਹਨ, ਉਸ ਸਮੇਂ ਭਾਗਵਤ ਵਰਗਿਆਂ ਵੱਲੋਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੇ ਵਿਸ਼ੇਸ਼ ਜ਼ੋਰ ਦੇਣਾ, ਸਿੱਖੀ ਨੂੰ ਹੜੱਪਣ ਲਈ ਕੀਤੀ ਗਹਿਰ-ਗੰਭੀਰ ਤਿਆਰੀ ਦਾ ਸੰਕੇਤ ਹਨ। ਪ੍ਰੰਤੂ ਕੌਮ ਦੀ ਤ੍ਰਾਸਦੀ ਇਹ ਹੈ ਕਿ ਭਾਗਵਤ ਵਰਗਿਆਂ ਦੇ ਇਸ ਬਿਆਨ ਤੇ ਕਿਸੇ ਸਿੱਖ ਆਗੂ ਨੂੰ ਕੋਈ ਇਤਰਾਜ਼ ਹੀ ਨਹੀਂ ਹੋਇਆ। ਜੇ ਹਿੰਦੂਵਾਦੀ ਆਗੂ ਸਿੱਖਾਂ ਨੂੰ ਹਿੰਦੂ ਕਹਿਣ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪ੍ਰੰਤੂ ਜੇ ਜਵਾਬ ‘ਚ ਸਿੱਖ ਆਪਣੇ-ਆਪ ਨੂੰ ‘ਵੱਖਰੀ ਕੌਮ’ ਆਖ਼ਣ ਤਾਂ ਉਹ ਝੱਟ ‘ਵੱਖਵਾਦੀ’ ਗਰਦਾਨ ਦਿੱਤੇ ਜਾਂਦੇ ਹਨ। ਜਿਹੜੇ ਭਾਗਵਤ ਹੁਰਾਂ ਨੂੰ ਸਿੱਖ ਤੇ ਹਿੰਦੂ ਅੱਜ ਇੱਕੋ ਪੂਰਵਜ਼ਾਂ ਦੀ ਔਲਾਦ ਲੱਗਦੇ ਹਨ, ਇਹ ਉਦੋਂ ‘ਕਿਥੇ ਸਨ? ਜਦੋਂ ਸਿੱਖਾਂ ਨੂੰ ਇਸ ਦੇਸ਼ ਦੀਆਂ ਸੜਕਾਂ ਤੇ ‘ਸਿਰਫ਼ ਸਿੱਖ’ ਹੋਣ ਕਾਰਣ ਕੋਹ-ਕੋਹ ਮਾਰਿਆ ਜਾ ਰਿਹਾ ਸੀ, ਜਦੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਭਾਰਤੀ ਫੌਜ, ‘ਸਿੱਖਾਂ ਨੂੰ ਦੁਸ਼ਮਣ ਮੰਨ ਕੇ ਤੋਪਾਂ ਤੇ ‘ਟੈਕਾਂ ਨਾਲ ਹਮਲਾ ਕਰਕੇ ਸਬਕ ਸਿਖਾ ਰਹੀ ਸੀ। ਜਦੋਂ ਭਜਨ ਲਾਲ ਨੇ ਸਿੱਖਾਂ ਦਾ ‘ਹਰਿਆਣੇ’ ‘ਚੋਂ ਲਾਂਘਾ ਹੀ ਬੰਦ ਕਰ ਛੱਡਿਆ ਸੀ, ਜਦੋਂ ਭਾਗਵਤ ਜੀ ਅਨੁਸਾਰ ਸਿੱਖਾਂ ਦੇ ਵੱਡੇ ਭਰਾ ਹਿੰਦੂ, ਆਪਣੀ ਮਾਂ-ਬੋਲੀ ਪੰਜਾਬੀ ਨੂੰ ਮਾਂ ਮੰਨਣ ਤੋਂ ਹੀ ਇਨਕਾਰੀ ਹੋ ਗਏ ਸਨ, ਜਦੋਂ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾ ਕੀਤੇ ਸਾਰੇ ਵਾਅਦਿਆਂ ਤੋਂ ਇਸ ਦੇਸ਼ ਦਾ ਰਾਸ਼ਟਰ ਪਿਤਾ ਹੀ ਮੁੱਕਰ ਗਿਆ ਸੀ? ਉਦੋਂ ਸਿੱਖ ਆਖ਼ਰ ਦੁਸ਼ਮਣ ਕਿਉਂ ਲੱਗਣ ਲੱਗ ਜਾਂਦੇ ਹਨ? ਜਦੋਂ ਉਹ ਆਪਣੇ ਹੱਕ ਮੰਗਦੇ ਹਨ। ਇਸ ਦਾ ਜਵਾਬ ਭਾਗਵਤ ਜੀ ਕਦੋਂ ਦੇਣਗੇ? ਅਸੀਂ ਸਮਝਦੇ ਹਾਂ ਕਿ ਇਹ ਵੀ ਇਕ ਮੌਕਾ ਮੇਲ ਹੀ ਹੈ ਕਿ ਜਿਸ ਦਿਨ ਆਰ. ਐਸ. ਐਸ. ਮੁਖੀ ਸਿੱਖਾਂ ਨੂੰ ਫ਼ਿਰ ਹਿੰਦੂ ਧਰਮ ਦਾ ਅੰਗ ਦੱਸਦਾ ਹੈ, ਉਸੇ ਦਿਨ ਹੀ ਇਕ ਬਹਾਦਰ, ਸੂਝਵਾਨ ਬੀਬੀ ਅਰਵਿੰਦਰ ਕੌਰ ਦੇਸ਼ ਦੀ ਉੱਚ ਅਦਾਲਤ ‘ਚ ਸੰਵਿਧਾਨ ਦੀ ਧਾਰਾ 25 (ਬੀ) ਨੂੰ ਜਿਹੜੀ ਧਾਰਾ ਸਿੱਖਾਂ ਨੂੰ ਵੀ ਹਿੰਦੂ ਦੱਸਦੀ ਉਸ ‘ਚ ਸੋਧ ਲਈ ਪਟੀਸ਼ਨ ਪਾਉਂਦੀ ਹੈ। ਅੱਜ ਲੋੜ ਹੈ ਕਿ ਸਿੱਖ ਕੌਮ ਜਿਥੇ ਹਿੰਦੂਵਾਦੀ ਆਗੂਆਂ ਦੀ ਸਿੱਖੀ ਨੂੰ ਹੜੱਪਣ ਦੀ ਗੰਦੀ ਸੋਚ ਨੂੰ ਹਮੇਸ਼ਾ ਲਈ ਉਨ੍ਹਾਂ ਦੇ ਦਿਮਾਗ ‘ਚੋਂ ਕੱਢਣ ਲਈ ‘ਸਿੱਖ ਵੱਖਰੀ ਕੌਮ’ ਦੇ ਨਾਅਰੇ ਨੂੰ ਵਿਸ਼ਵ ਭਰ ‘ਚ ਬੁਲੰਦ ਕਰੇ, ਉਥੇ ਬੀਬੀ ਅਰਵਿੰਦਰ ਕੌਰ ਵੱਲੋਂ ਪਾਈ ਪਟੀਸ਼ਨ ਤੇ ਇਕਜੁੱਟ ਹੋ ਕੇ ਕਾਨੂੰਨੀ ਲੜ੍ਹਾਈ ਵੀ ਲੜੀ ਜਾਵੇ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ‘ਚ ਸੋਧ ਕਰਵਾ ਕੇ ਭਾਰਤੀ ਸੰਵਿਧਾਨ ਤੋਂ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਵੀ ਪ੍ਰਾਪਤ ਕੀਤਾ ਜਾਵੇ। ਦੂਸਰਾ ਅਸੀਂਂ ਪਹਿਲਾ ਵੀ ਲਿਖਿਆ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖਾਂ ਦੀ ਜ਼ਮੀਰ ਤੇ ਅਣਖ਼ ਦੇ ਜਿਊਂਦੇ ਰਹਿਣ ਦੀ ਪਰਖ ਕਰਨ ਲਈ, ਜਾਣਬੁੱਝ ਕੇ ਸਮੇਂ-ਸਮੇਂ ਅਜਿਹੇ ‘ਟੀਕੇ’ ਲਾਏ ਜਾ ਰਹੇ ਹਨ, ਇਸ ਲਈ ਇਨ੍ਹਾਂ ਟੀਕਿਆਂ ਦਾ ਠੋਕਵਾਂ ਉਤਰ ਜ਼ਰੂਰ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਸਿੱਖ ਦੁਸ਼ਮਣ ਤਾਕਤਾਂ ਨੂੰ ਅਹਿਸਾਸ ਹੋ ਜਾਵੇ ਕਿ, ”ਪ੍ਰਮਾਤਮ ਕੀ ਮੌਜ, ਉਪਜਿਆ ਖਾਲਸਾ” ਕਦੇ ਖ਼ਤਮ ਨਹੀਂ ਹੋ ਸਕਦਾ। ਲੋੜ ਪੈਣ ਤੇ ਬੋਤਾ ਸਿੰਘ ਗਰਜਾ ਸਿੰਘ ਵਰਗੇ ਝੱਟ ਡੱਟ ਜਾਣਗੇ।
*****
ਮੋਹਨ ਭਾਗਵਤ ਵਰਗੇ ਸਮੂਹ ਹਿੰਦੂ ਅਤਵਾਦੀਆਂ ਦੇ ਵਿਚਾਰਾਂ ਦਾ ਜਵਾਬ ਸਿਰਫ ਖਾਲਸਤਾਨ ਦੀ ਪ੍ਰਾਪਤੀ ਹੀ ਹੈ। 
ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ 
ਦਲ ਖਾਲਸਾ ਅਲਾਇੰਸ

No comments:

Post a Comment