Sunday, July 7, 2013

hondh chillar news

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ
ਹੋਦ ਚਿੱਲੜ ਤਾਲਮੇਲ ਕਮੇਟੀ ਪੀੜਤਾਂ ਨੂੰ ਲੈ ਕੇ ਗਰਗ ਕਮਿਸ਼ਨ ਦੇ ਹੋਈ ਪੇਸ , ਅਸੈਸਮੈਂਟ ਦੁਬਾਰਾ ਕਰਨ ਲਈ ਡੀ.ਸੀ ਨੂੰ ਹੁਕਮ ਜਾਰੀ ਕੀਤੇ , ਅਗਲੀ ਸੁਣਵਾਈ ੨੯ ਜੁਲਾਈ ਨੂੰ ॥
੫ ਜੁਲਾਈ (ਹਿਸਾਰ) ਹੋਦ ਚਿੱਲੜ (ਹਰਿਆਣਾ) ਵਿਖੇ ਕਤਲ ਕੀਤੇ ੩੨ ਸਿੱਖਾ ਦੇ ਕੇਸ ਲੜ ਰਹੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਪੀੜਤਾਂ ਨੂੰ ਲੈ ਕੇ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ । ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਅਦਾਲਤ ਵਿੱਚ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਦਾ ਕਰੌਸ ਐਗਜਾਮੀਨੇਸ਼ਨ ਹੋਇਆ । ਪੀੜਤਾਂ ਧਿਰ ਵਲੋਂ ਐਡਵੋਕੇਟ ਰਣਜੀਤ ਸਿੰਘ ਯਾਦਵ ਹਾਜਿਰ ਹੋਏ । ਪੀੜਤ ਬਲਵੰਤ ਸਿੰਘ ਨੇ ਸਰਕਾਰੀ ਵਕੀਲਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ੨ ਨਵੰਬਰ ੧੯੮੪ ਨੂੰ ਕਾਤਲ ਭੀੜ ਨੇ ਉਹਨਾਂ ਦੇ ਪਰਵਾਰਿਕ ੧੧ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਦੀ ਜਿਸ ਵਿੱਚ ਉਸ ਦੇ ਦਾਦਾ ਗੁਲਾਬ ਸਿੰਘ, ਪਿਤਾ ਕਰਤਾਰ ਸਿੰਘ, ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਭਤੀਜਾ ਮਨੋਹਰ ਸਿੰਘ, ਚੰਚਲ ਸਿੰਘ, ਸੁੰਦਰ ਸਿੰਘ, ਇੰਦਰ ਸਿੰਘ, ਭੈਣ ਤਾਰਾ ਵੰਤੀ ਅਤੇ ਵੀਨਾ ਨੂੰ ਬੇਰਹਿਮੀ ਨਾਲ਼ ਕਤਲ ਕਰ ਦਿਤਾ ਸੀ । ਉਸ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਉਸ ਟਾਈਮ ਉਹਨਾ ਕੋਲ਼ ੧੯ ਏਕੜ ਜਮੀਨ ਸੀ ਜੋ ਉਹਨਾਂ ਨੂੰ ਵੇਚਣੀ ਪਈ । ਪੀੜਤ ਧਿਰ ਦੇ ਵਕੀਲ ਨੇ ਸਰਕਾਰ ਦੁਆਰਾ ਪੇਸ਼ ਕੀਤੀ ਜਾ ਰਹੀ ਅਸੈਸਮੈਂਟ ਨੂੰ ਪੂਰਨ ਤੌਰ ਤੇ ਰੱਦ ਕੀਤਾ ਅਤੇ ਲਿਖਤੀ ਬੇਨਤੀ ਕੀਤੀ ਕਿ ਪੀੜਤ, ਪੰਚਾਇਤ ਅਤੇ ਵਕੀਲਾਂ ਦੀ ਹਾਜਰੀ ਵਿੱਚ ਦੁਬਾਰਾ ਅਸੈਸਮੈਂਟ ਕੀਤੀ ਜਾਵੇ । ਜੱਜ ਸਾਹਿਬ ਨੇ ਸਾਰੀ ਗੱਲ ਨੂੰ ਬੜੇ ਧਿਆਨ ਪੂਰਵਕ ਸੁਣਿਆ ਅਤੇ ਦੁਬਾਰਾ ਅਸੈਸਮੈਂਟ ਕਰਨ ਲਈ ਡੀ.ਸੀ ਸਾਹਿਬ ਨੂੰ ਹੁਕਮ ਜਾਰੀ ਕੀਤੇ ਅਤੇ ਅਗਲੀ ਸੁਣਵਾਈ ੧੯ ਜੁਲਾਈ ਤੇ ਪਾਈ ।


No comments:

Post a Comment