Thursday, August 28, 2014

ਭਾਗਵਤ ਜੀ ਸੰਭਲ ਜਾਓ, ਹਮ ਹਿੰਦੂ ਨਹੀਂ ! ਸਿਖ ਇਕ ਵਖਰੀ ਕੌਮ ਹੈ, Posted by Dal Khalsa Alliance

ਭਾਗਵਤ ਜੀ ਸੰਭਲ ਜਾਓ, ਹਮ ਹਿੰਦੂ ਨਹੀਂ ! ਸਿਖ ਇਕ ਵਖਰੀ ਕੌਮ ਹੈ
ਭਾਗਵਤ ਜੀ ਸੰਭਲ ਜਾਓ, ਹਮ ਹਿੰਦੂ ਨਹੀਂ ! ਸਿਖ ਇਕ ਵਖਰੀ ਕੌਮ ਹੈ

ਕਦੀ ਕਦੀ ਮੈਨੂ ਆਪਣੇ ਆਪ ਤੇ ਵੜੀ ਆਤਮ ਗਲਨੀ ਜਹੀ ਮੇਹਿਸੁਸ ਹੁੰਦੀ ਹੈ ਕੀ ਸਾਨੂੰ ਆਪਣੀ ਵਖਰੀ ਪਹਿਚਾਨ ਲਈ ਦੂਜੇ ਅਗੇ ਰੀੜਕਣੀਆਂ ਕਡਨਿਆਂ ਪੈ ਰਹੀਆਂ ਨੇ ਕੀ ਅਸੀਂ ਇਕ ਵਖਰੀ ਕੌਮ ਹਾਂ |
ਵਡੀ ਹੈਰਾਨੀ ਦੀ ਗਲ ਹੈ ਕੀ ਇਹ ਸਬ ਸਾਨੂੰ ਕਿਉਂ ਕਰਨਾ ਪੈ ਰਿਹਾ ਹੈ ?
ਵੇਵ ਸਾਇਟਾਂ ਤੇ, ਫੇਸ੍ਬੂਕ ਤੇ , ਵੱਡੇ ਵੱਡੇ ਲੇਖ ਲਿਖੇ ਜਾ ਰਿਹੇ ਨੇ ਕੀ ਅਸੀਂ ਹਿੰਦੂ ਨਹੀ ਹਾਂ ਇਹ ਕੀ ਹੈ ਅਤੇ ਸਾਨੂੰ ਕਿਉਂ ਏਦਾਂ ਦੀਆਂ ਦਲੀਲਾਂ ਦੇਣੀਆਂ ਪੈ ਰਹੀਆਂ ਹਨ ?
ਏਹੋ ਜਿਹੇ ਬਹੁਤ ਸਵਾਲ ਖੜੇ ਹੋ ਰਿਹੇ ਹਨ ਜਿਸਦੇ ਜਵਾਵ ਸਾਨੂੰ ਆਪਣੇ ਕੋਲੋਂ ਹੀ ਪੂਛਨੇ ਹਨ ਤੇ ਇਹ ਜਵਾਵ ਕੌਮ ਦੇ ਅਗੇ ਵੀ ਰਖਣੇ ਹਨ ਕੀ ਕਿਥੇ ਕਮੀ ਹੈ |
ਇਹ ਕਮੀਆਂ ਸਾਡੇ ਵਿਚ ਕਿਸੇ ਦੂਜੇ ਨੇ ਨਹੀ ਪਾਈਆਂ ਬਲਕਿ ਇਹ ਕਮੀਆਂ ਸਾਡੇ ਅੰਦਰ ਮੋਜੂਦ ਹਨ ਜਿਨੂ ਸੀਨ ਵੇਖਦੇ ਤਾਂ ਹਾਂ ਪਰ ਕਦੀ ਦੁਰ ਕਰਨ ਦੀਆਂ ਕੋਸ਼ਿਸ਼ਾਂ ਨਹੀ ਕਰਦੇ |
ਅੱਜ ਅਗਰ ਕੋਈ ਕਿਸੇ ਨੂੰ ਪਾਹੁਲ ਲੇਨ ਨੂੰ ਹੀ ਕਹਿ ਦੇਂਦਾ ਹੈ ਤੇ ਅਗੋਂ ਤੋਲਿਆ ਹੋਇਆ ਜਵਾਵ ਆਉਂਦਾ ਹੈ ''ਸਿਖੀ'' ਤਾਂ ਅੰਦਰੋਂ ਹੋਣੀ ਚਾਹੀਦੀ ਹੈ ਬਾਹਰੀ ਭੇਖ ਬ੍ਮਨਾ ਕੇ ਕੀ ਕਰਨਾ ਕਿਉਂ ਇਹੀ ਗਲ ਕਰਦੇ ਹਨ ਕੀ ਨਹੀ ?
ਜਾਂ ਫੇਰ ਕਹਿ ਦੇਣਗੇ ਕੀ ਚਲੋ ਸਾਨੂੰ ਰਹਿਣ ਦੇਓ ਅਸੀਂ ਗੁਰੂ ਨਾਨਕ ਸਾਹਿਬ ਦੇ ਸਿਖ ਹੀ ਠੀਕ ਹਾਂ ਇਹੋ ਜਹੀਆਂ ਦਲੀਲਾਂ ਨਾਲ ਆਪਣੀ ਬਣਦੀ ਜੁਮੇਬਾਰੀ ਤੋਂ ਪਾਸਾ ਭਟ ਜਾਂਦੇ ਹਨ |
ਗਲ ਇਕ ਪਾਸੇ ਹੀ ਨਹੀ ਜਿਨਾਂ ਨੇ ਪਾਹੁਲ ਲਈ ਵੀ ਹੁੰਦੀ ਹੈ ਓਹ ਵੀ ਅਸਲ ਸਚਾਈ ਨਹੀ ਜਾਣਦੇ ਹੁੰਦੇ ਤੇ ਓਹ ਵੀ ਜਿਨਾਂ ਪਾਹੁਲ ਨਹੀ ਲਈ ਹੁੰਦੀ ਓਨਾਂ ਨਾਲ ਵਿਤਕਰਾ ਕਰਦੇ ਹਨ ਦੂਰਿਆਂ ਵਟਦੇ ਹਨ ਓਨਾਂ ਨੂੰ ਸਿਖ ਹੀ ਨਹੀ ਸਮਝਨਾ ਚਾਹੁੰਦੇ ਜਦ ਕੀ ਇਹ ਹੋਣਾ ਚਾਹੀਦੇ ਭਾਈ ਤੂ ਅਪਨਾਨ ਆਚਰਨ ਏਹੋ ਜਿਹਾਂ ਬਣਾ ਕੀ ਦੂਜੇ ਤੇਰੇ ਆਚਰਨ ਨੂੰ ਵੇਖ ਕੇ ਆਪ ਹੀ ਰਾਜੀ ਹੋ ਜਾਵਣ ਕੀ ਭਾਈ ਇਹ ਅਮ੍ਰਿਤ ਧਾਰੀ ਸਿੰਘ ਕਿਨਾਂ ਚੰਗਾ ਹੈ ਤੇ ਕਿਉਂ ਨਾਂ ਮੈਂ ਵੀ ਪਾਹੁਲ ਲੈ ਕੇ ਆਪਣੇ ਆਪ ਨੂੰ ਬਾਹਰੋਂ ਵੀ ਅਤੇ ਅੰਦਰੋਂ ਵੀ ਇਕ ਚੰਗਾ ਸਿਖ ਬਣ ਕੇ ਵਿਚਰਾਂ |
ਘਰ ਦੇ ਜੀ ਤੇਨੁ ਵੇਖ ਕੇ ਓਹ ਵੀ ਪਾਹੁਲ ਲੇਨ ਲਈ ਤਿਆਰ ਹੋ ਜਾਵਣ |
ਮੈਂ ਵੇਖਿਆ ਆਰ ਏਸ ਏਸ ਨੂੰ ਪਿਛਲੇ 90 ਸਾਲਾਂ ਤੋਂ ਓਹ ਲੋਕੀ ਆਪਣੀ ਹੋਂਦ ਲਈ ਤਰ੍ਹਾਂ ਤਰ੍ਹਾਂ ਦੇ ਕਮ ਨੂੰ ਲਗੇ ਹੋਏ ਨੇ ਲੋਕਾਂ ਵਿਚ ਅਪਨਾਨ ਪਨ ਵਿਖਾ ਰਿਹੇ ਨੇ ਤਾਕੀ ਲੋਕੀ ਹਿੰਦੂ ਬਣ ਜਾਂ ਅਤੇ ਆਰ ਏਸ ਏਸ ਨੂੰ ਸਪੋਰਟ ਕਰਨ (ਮੈਂ ਇਥੇ ਆਰ ਏਸ ਏਸ ਦੇ ਸੋਹਿਲੇ ਨਹੀ ਪਦ ਰਿਹਾ ) ਪਰ ਸਚ ਤੋਂ ਅਖਾਂ ਬੰਦ ਨਹੀ ਕੀਤਿਆ ਜਾ ਸਕਦੀਆਂ |
ਸਾਡੀ ਕੌਮ ਜਿਨੂ ਦੁਨੀਆਂ ਇਕ ਨਵੇਕਲੀ ਕੌਮ ਵਾਜੋਂ ਜਾਣਦੀ ਹੈ ਅਤੇ ਸਾਡੀ ਕੌਮ ਨੂੰ ਦੁਨੀਆਂ ਵਿਚ ਮਾਨ ਦਿਤਾ ਜਾਂਦਾ ਹੈ ਕੀ ਸਿਖ ਕੌਮ ਜਿਹੀ ਕੋਈ ਕੌਮ ਨਹੀ ਹੈ ਪਰ ਇਹ ਸਬ ਦੇ ਵਾਬਜੂਦ ਅਸੀਂ ਦਿਨੋ ਦਿਨ ਘਟਦੇ ਕਿਉਂ ਜਾ ਰਿਹੇ ਹਾਂ ?
ਕਈ ਸਜਣ ਵਡਿਆਂ ਦਲੀਲਾਂ ਦੇਂਦੇ ਹਨ ਅਸੀਂ ਕਿਥੇ ਘਟ ਰਿਹੇ ਹਾਂ ਸਿਖ ਤਾਂ ਬਹੁਤੇ ਬਾਹਰਲੇ ਦੇਸ਼ਾਂ ਵਿਚ ਹਨ ਪਰ ਇਹ ਦਲੀਲ ਕੋਈ ਵਜੂਦ ਨਹੀ ਰਖਦੀ |
ਕਿਉਂ ਨੀ ਅਸੀਂ 2.5% ਤੋਂ ਅਗ੍ਹਾਂ ਵਧ ਸਕੇ ਬਲਕਿ ਉਲਟ ਅਸੀਂ 1.4 % ਹੀ ਰਹਿ ਗਏ ਹਾਂ ?
ਹਾਲਾਤ ਐਸੇ ਹੋ ਗਏ ਹਨ ਕੀ ਅੱਜ ਜਦ ਲੋਕੀ ਸਾਨੂੰ ਹਿੰਦੂ ਕਰਕੇ ਦਸਦੇ ਹਨ ਤੇ ਸਾਨੂੰ ਆਪਣੀ ਵਖਰੀ ਹੋਂਦ ਦਸਣੀ ਪੈ ਰਹੀ ਹੈ ਆਪਣੀ ਹੋਣ ਲਈ ਸਾਨੂੰ ਰੋਨਾ ਪੈ ਰਿਹਾ ਹੈ
ਸੋ ਗੁਰੂ ਸਵਾਰਿਓ ਜੇ ਕਰ ਚਾਹੁੰਦੇ ਹੋ ਕੀ ਸਾਨੂੰ ਕਿਸੇ ਨੂੰ ਰੋ ਰੋ ਕੇ ਇਹ ਨਾ ਦਸਣਾ ਪਵੇ ਕੀ ਸਿਖ ਇਕ ਵਖਰੀ ਕੌਮ ਹੈ ਏਸ ਲਈ ਜਿਥੇ ਬਾਨੀ ਨਾਮ ਅਮ੍ਰਿਤ ਹਿਰਦੇ ਚ ਹੋਣਾ ਜਰੂਰੀ ਹੈ ਓਸੇ ਤਰ੍ਹਾਂ ਬਾਹਰੀ ਅਮ੍ਰਿਤ ਵੀ ਓਨਾਂ ਹੀ ਜਰੂਰੀ ਹੈ ਜਿਨਾ ਨੂੰ ਕਈ ਲੋਕੀ ਵਿਖਵੇ ਦੇ ਚਿੰਨ ਕਰਕੇ ਵੀ ਦਸਦੇ ਹਨ |
ਪਾਹੁਲ ਛਕੋ ਸਾਬਤ ਸੂਰਤ ਰਹੋ ਬਾਨੇ ਅਤੇ ਬਾਣੀ ਦੇ ਧਾਰਨੀ ਬਣੋ ਤਾਕੀ ਦੁਨੀਆਂ ਦੁਰ ਖੜੇ ਨੂੰ ਵੇਖ ਕੇ ਇਹ ਨਾ ਕਹੇ ਕੀ ਸਿਖ ਇਕ ਵਖਰੀ ਕੌਮ ਨਹੀ ਹੈ ਓਹ ਹਿੰਦੁ ਹਨ |
ਅੱਜ ਦੁਨੀਆਂ ਦੀ ਹਰ ਨਸਲ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਸੰਘਰਸ਼ ਕਰ ਰਹੀ ਹੈ ਜਿਥੋਂ ਤਕ ਕੀ ਇਕ ਛੋਟਾ ਜਿਹਾ ਜੀਵ ਵੀ ਆਪਣੀ ਹੋਂਦ ਨੂੰ ਬਰਕਰਾਰ ਰਖਣ ਲਈ ਜੂਝ ਰਿਹਾ ਹੈ ਲੋਕੀ ਤਾਂ ਧਨ ਤਕ ਦਾ ਇਸਤੇਮਾਲ ਕਰ ਰਿਹੇ ਨੇ ਆਪਣੀ ਹੋਂਦ ਨੂੰ ਵਧਾਉਣ ਲਈ ਪਰ ਅਸੀਂ ਸਿਖ ਲੜ ਰਿਹੇ ਹਾਂ ਪਰ ਆਪੇ ਵਿਚ ਹੀ |
ਕੋਈ ਕਿਸੇ ਨੂੰ ਨਿੰਦ੍ਰਿਹਾ ਹੈ ਕੋਈ ਕਿਸੇ ਨੂੰ ਅਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਨੂੰ ਲਗਾ ਹੋਇਆ ਹੈ ਤਾਕੀ ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਾਬਤ ਹੋ ਸਕਾਂ ਪਰ ਐਨਾਂ ਸਾਰੀਆਂ ਵਿਚੋਂ ਕੌਮ ਦੀ ਹੋਂਦ ਗੁਮ ਹੋ ਗਈ ਹੁੰਦੀ ਹੈ ਕੌਮ ਦੀ ਵ੍ਡੋਤਰੀ ਬਾਰੇ ਕੋਈ ਜੁਝਾਰੂ ਪਨ ਨਹੀ ਦਿਖਾਈ ਦੇ ਰਿਹਾ |
ਸਮਾ ਹੈ ਕੀ ਅਸੀਂ ਆਪਣੇ ਘਰ ਦੇ ਮਸਲੇ ਜੋ ਸਾਨੂੰ ਖੁਦ ਮਿਲ ਬੈਠ ਕੇ ਹਲ ਕਰਨੇ ਹਨ ਓਨਾਂ ਨੂੰ ਪਹਿਲਾਂ ਵਿਸਾਰ ਕੇ ਕੌਮ ਦੀ ਹੋਂਦ ਲਈ ਖੜੇ ਹੋਈਏ | ਤਾਕੀ ਸਾਨੂੰ ਵੱਡੇ ਵੱਡੇ ਲੇਖਾਂ ਰਾਹੀਂ ਇਹ ਨਾ ਕਹਿਣਾ ਪਵੇ ਕੀ ਭਾਗਵਤ ਜੀ ਸੰਭਲ ਜਾਓ '''' ਸਿਖ ਇਕ ਵਖਰੀ ਕੌਮ ਹੈ ਬਲਕਿ ਭਾਗਵਤ ਜਿਹੀਆਂ ਨੂੰ ਦੂਰੋਂ ਏਹਿਸਾਸ ਹੋ ਜਾਣਾ ਚਾਹੀਦੇ ਕੀ ਕੋਈ ਵੀ ਗਲ ਕਰਨ ਤੋਂ ਪਹਿਲਾਂ ਵੇਖ ਲੰਵਾਂ ਕੀ ''' ਖਾਲਸਾ ਅਕਾਲ ਪੁਰਖ ਕੀ ਫੌਜ '''' ਸਿਖ ਇਕ ਜੁਝਾਰੂ ਅਤੇ ਵਖਰੀ ਕੌਮ ਹੈ |
ਆਪਣੇ ਗੁਰੂ ਕਾ ਕੁੱਕਰ '''' ਖਾਲਸਾ ਰਾਜ''''
*****

Posted by

Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

ਮਨੁੱਖ ਠੀਕ ਤਾਂ ਸੱਭ ਠੀਕ, Posted by Dal Khalsa Alliance

ਮਨੁੱਖ ਠੀਕ ਤਾਂ ਸੱਭ ਠੀਕ
ਮਨੁੱਖ ਠੀਕ ਤਾਂ ਸੱਭ ਠੀਕ

     ਮਨੁੱਖ ਨੂੰ ਬੰਦਾ, ਆਦਮੀਂ ਜਾਂ ਮਾਨੁਸ਼ ਵੀ ਆਖਦੇ ਹਨ । ਇਸ ਵਿੱਚ ਇਸਤਰੀ/ਪੁਰਸ਼ ਅਤੇ ਹੀਜੜੇ ਵੀ ਆਉਂਦੇ ਹਨ । ਬਹੁਤ ਸਮਾਂ ਪਹਿਲਾਂ ਅਤੇ ਬਹੁਤ ਸਮੇਂ ਤੋਂ ਮਨੁੱਖ ਭੀ ਬਾਕੀ ਜਾਨਵਰਾਂ ਦੀ ਤਰਾਂ ਹੀ ਹੁੰਦਾ ਸੀ । ਉਸ ਨੂੰ ਵਣ-ਮਾਨੁਸ਼ ਕਿਹਾ ਜਾਂਦਾ ਸੀ । ਵਣ ਮਾਨੁਸ਼ ਵੀ ਪਹਿਲਾਂ ਚਾਰ ਪੈਰਾਂ ਤੇ ਤੁਰਦਾ ਸੀ । ਲੱਖਾਂ ਸਾਲ ਇਹ ਚਾਰ ਪੈਰਾਂ ਤੇ ਹੀ ਤੁਰਦਾ ਰਿਹਾ । ਉਸ ਤੋਂ ਬਾਅਦ ਇਹ ਲੱਖਾਂ ਸਾਲ ਦੋ ਪੈਰਾਂ ਤੇ ਕੁੱਬਾ ਜਿਹਾ ਤੁਰਦਾ ਰਿਹਾ । ਅਖੀਰ ਵਣ-ਮਾਨੁਸ ਦੋ ਪੈਰਾਂ ਤੇ ਸਿੱਧਾ ਹੋ ਕੇ ਤੁਰਨ ਲਗ ਗਿਆ । ਇਸਦੇ ਦੋ ਅਗਲੇ ਪੈਰਾਂ ਨੇ ਹੱਥਾਂ ਦਾ ਰੂਪ ਲੈ ਲਿਆ । ਜਦੋਂ ਹੱਥ ਵੇਹਲੇ ਹੋ ਗਏ ਤਾਂ ਹੱਥਾਂ ਨਾਲ਼ ਕੁੱਝ ਨਾ ਕੁੱਝ ਕਰਦਾ ਰਿਹਾ । ਇਸ ਨੂੰ ਨਵੀਆਂ ਨਵੀਆਂ ਗੱਲਾਂ ਦਾ ਪਤਾ ਲੱਗਣ ਲੱਗ ਗਿਆ । ਮਨੁੱਖ ਦੀ ਬੁੱਧੀ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ । ਪਹਿਲੀ ਗੱਲ ਇਸ ਨੂੰ ਇਹ ਪਤਾ ਲੱਗੀ ਕਿ ਆਪਣੀ ਖੁਰਾਕ ਲਈ ਦੂਰ ਦੂਰ ਤੱਕ ਭੱਜਣ ਦੀ ਕੋਈ ਲੋੜ ਨਹੀਂ । ਕਿਤੇ ਇੱਕ ਜਗਹ ਟਿਕ ਕੇ ਵੀ ਸਾਰੀਆਂ ਚੀਜਾਂ ਦੀ ਪ੍ਰਾਪਤੀ ਹੋ ਸਕਦੀ ਹੈ । ਇਸ ਨੂੰ ਧਰਤੀ ਦੀ ਕੀਮਤ ਦਾ ਪਤਾ ਲੱਗਣ ਲੱਗਾ । ਹੁਣ ਮਨੁੱਖ ਜਿਹੜਾ ਜਾਨਵਰਾਂ ਦੇ ਸਿਕਾਰ ਲਈ ਉਹਨਾਂ ਦੇ ਮਗਰ ਮਗਰ ਭੱਜਿਆ ਫਿਰਦਾ ਸੀ ਉਹਨਾਂ ਨੂੰ ਪਾਲਣ ਲੱਗ ਗਿਆ । ਉਹਨਾ ਤੋਂ ਕੰਮ ਲੈਣ ਲੱਗ ਗਿਆ ਅਤੇ ਸਮੇਂ ਅਨੁਸਾਰ ਉਹਨਾਂ ਨੂੰ ਖੁਰਾਕ ਵੀ ਬਣਾਉਣ ਲੱਗਿਆ । ਇਕ ਜਗਹ ਇਕੱਠੇ ਰਹਿ ਕੇ ਖੂੰਖਾਰ ਜਾਨਵਰਾਂ ਤੋਂ ਬਚਾਅ ਵੀ ਕਰਨ ਲੱਗਾ । ਜਿਹੜੇ ਫਲ਼ ਫਰੂਟ ਅਤੇ ਅਨਾਜ ਦੀ ਭਾਲ਼ ਵਿੱਚ ਦੂਰ ਦੂਰ ਜਾਂਦਾ ਸੀ ਉਹਨਾਂ ਨੂੰ ਆਪਣੇ ਕੋਲ਼ ਉਗਾਉਣ ਲੱਗਿਆ । ਇਉਂ ਮਨੁੱਖ ਇੱਕ ਤੋਂ ਦੋ, ਦੋ ਤੋਂ ਟੱਬਰ, ਅਤੇ ਟੱਬਰਾਂ ਤੋਂ ਕਬੀਲੇ ਆਦਿ ਬਣਾਉਣ ਲੱਗਿਆ । ਹੁਣ ਇਹ ਮਨੁੱਖ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇੱਕ ਤਾਂ ਉਹ ਜਿਹਨਾਂ ਨੇ ਧਰਤੀ ਜਾਂ ਜਮੀਨ ਦੀ ਕੀਮਤ ਜਾਣ ਲਈ ਸੀ ਅਤੇ ਉਹ ਇੱਕ ਜਗਹ ਟਿਕ ਕੇ ਰਹਿਣ ਲੱਗ ਪਏ ਸਨ । ਇਹ ਉਹ ਜਿਹਨਾਂ ਨੇ ਧਰਤੀ ਜਾ ਜਮੀਨ ਦੀ ਕੀਮਤ ਨਹੀਂ ਜਾਣੀ ਤੇ ਉਹ ਖੁਰਾਕ ਆਦਿ ਵਾਸਤੇ ਭਟਕਦੇ ਫਿਰਦੇ ਰਹਿੰਦੇ । ਪਹਿਲੀ ਕਿਸਮ ਦੇ ਮਨੁੱਖਾਂ ਨੂੰ ਦ੍ਰਾਵੜੀਅਨ ਅਤੇ ਦੂਜੀ ਕਿਸਮ ਦੇ ਮਨੁੱਖਾਂ ਨੁੰ ਆਰੀਅਨ ਕਿਹਾ ਜਾ ਸਕਦਾ ਹੈ  । ਦੂਸਰਾ ਗਰੁੱਪ ਭੱਜਿਆ ਫਿਰਦਾ ਸੀ । ਉਹ ਓਧਰ ਨੂੰ ਭੱਜ ਤੁਰਦੇ ਸਨ ਜਿਧਰ ਉਹਨਾਂ ਨੂੰ ਖਾਣ ਪੀਣ ਨੂੰ ਮਿਲ਼ਦਾ ਸੀ । ਅੱਜ ਵੀ ਇਸ ਤਰਾਂ ਦੇ ਮਨੁੱਖਾਂ ਵਿੱਚ ਓਹੀ ਜੀਨਸ਼ ਹਨ । ਉਹਨਾਂ ਦੀ ਮਾਤਰ ਭੂਮੀ ਅਤੇ ਮਾਤਰ ਭਾਸਾ ਕੋਈ ਨਹੀਂ ਹੁੰਦੀ । ਦ੍ਰਾਵੜੀਅਨ ਆਪਣੀ ਮਾਤਰ ਭਾਸ਼ਾ ਅਤੇ ਮਾਤਰ ਭੂਮੀ ਛੇਤੀ ਛੇਤੀ ਨਹੀਂ ਛੱਡਦੇ ।
ਇਹਨਾਂ ਆਪੋ ਆਪਣੀ ਭੂਮੀ ਦੀ ਰਾਖੀ ਵਾਸਤੇ ਕਨੂੰਨ ਬਣਾ ਲਏ। ਸਮਾਜ ਬਣਾ ਲਿਆ। ਜੰਗਲੀ ਮਨੁੱਖਾਂ ਤੋਂ ਸਮਾਜਿਕ ਪ੍ਰਾਣੀ ਬਣ ਗਿਆ। ਇਹਨਾ ਆਪੋ ਆਪਣੀਆਂ ਸਭਿਅਤਾਂ ਬਣਾ ਲਈਆਂ। ਪਹਿਲਾਂ ਪਹਿਲਾਂ ਮਨੁੱਖਾਂ ਦੇ ਰਹਿਣ ਵਾਸਤੇ ਸਿੰਧ ਘਾਟੀ ਦੀ ਸਭਿਅਤਾ, ਚੀਨ ਦੀ ਸਭਿਅਤਾ, ਮਿਸਰ ਦੀ ਸਭਿਅਤਾ, ਮੈਸੋਪੋਟਾਮੀਆ ਅਤੇ ਨੀਲ ਕਾਂਗੋ ਦੀ ਸਭਿਅਤਾ ਵਿਚ ਮਨੁੱਖ ਟਿਕ ਕੇ ਰਹਿੰਦੇ ਸਨ। ਅਫਰੀਕਾ ਸਾਰਾ ਹੀ ਜੰਗਲ਼ਾਂ ਅਤੇ ਜੰਗਲ਼ੀ ਜਾਨਵਰਾਂ ਵਾਸਤੇ ਰਾਖਵਾਂ ਸੀ। ਧਰਤੀ ਦਾ ਤਾਪਮਾਨ ਠੀਕ ਰੱਖਣ ਲਈ ਕੁਦਰਤ ਨੇ ਉੱਤਰੀ ਅਤੇ ਦੱਖਣੀ ਧਰੂਵਾਂ ਤੇ ਭਾਰੀ ਮਾਤਰਾ ਵਿਚ ਬਰਫ ਰੱਖੀ ਸੀ।ਓਥੇ ਮਨੁੱਖ ਨਹੀਂ ਸੀ ਰਹਿ ਸਕਦੇ ।ਜਦੋਂ ਮਨੁੱਖ ਪੱਥਰ ਯੁੱਗ ਤੋਂ ਧਾਤੂ ਜੁੱਗ ਵਿਚ ਆ ਗਿਆ, ਆਰੀਅਨਾਂ ਅਤੇ ਦ੍ਰਾਵੜੀਅਨ ਵਿਚ ਲੜਾਈਆਂ ਸ਼ੁਰੂ ਹੋ ਗਈਆਂ। ਕੁੱਝ ਕੁਦਰਤੀ ਤੌਰ ਤੇ , ਤੇ ਕੁੱਝ ਲੜਾਈਆਂ ਕਾਰਨ ਸਭਿਤਾਵਾਂ ਨਸ਼ਟ ਹੋਣ ਲੱਗੀਆਂ। ਧਰਮ ਬਣਨ ਲੱਗੇ। ਧਰਮਾਂ ਦੇ ਅਧਾਰ ਤੇ ਦੇਸ਼ ਬਣਨ ਲੱਗੇ। ਮਨੁੱਖ ਨਵੀਆਂ ਨਵੀਆਂ ਥਾਵਾਂ ਲੱਭਣ ਲੱਗੇ। ਕਿਸੇ ਨੂੰ ਭਾਰਤ ਲੱਭ ਪਿਆ। ਕਿਸੇ ਨੂੰ ਅਮਰੀਕਾ ਲੱਭ ਪਿਆ। ਕਿਸੇ ਨੂੰ ਕੁੱਝ ਲੱਭ ਪਿਆ ਤੇ ਕਿਸੇ ਨੂੰ ਕੁੱਝ। ਮਨੁੱਖ ਸਾਰੀ ਦੁਨੀਆ ਤੇ ਫੈਲ ਗਿਆ। ਮਨੁੱਖਾਂ ਨੇ ਆਪੋ ਆਪਣੇ ਦੇਸ਼ਾਂ ਦੀ ਰਾਖੀ ਵਾਸਤੇ ਫੌਜਾਂ ਬਣਾ ਲਈਆਂ। ਇੱਕ ਦੂਜੇ ਦੇਸ਼ ਦੇ ਧੰਨ ਮਾਲ ਨੂੰ ਦੇਖ ਕੇ ਉਹਨਾਂ ਤੇ ਕਬਜਾ ਕਰਨ ਦੀਆਂ ਬਿਰਤੀਆਂ ਜਾਗ ਪਈਆਂ। ਲੜਾਈਆਂ ਤੇ ਵਪਾਰ ਰਾਹੀਂ ਇੱਕ ਦੂਜੇ ਦੇ ਦੇਸ਼ ਦਾ ਧੰਨ ਮਾਲ ਆਪਣੇ ਦੇਸ਼ ਲੈਜਾਣ ਲੱਗ ਪਏ। ਮਨੁੱਖ ਦੀ ਬੁੱਧੀ ਸ਼ਾਤਰ ਤੌਂ ਸ਼ਾਤਰ ਹੁੰਦੀ ਗਈ।ਇੱਕ ਵੇਰ ਤਾਂ ਇੰਗਲੈਂਡ ਸਾਰੇ ਸੰਸਾਰ ਤੇ ਫੈਲਦਾ ਫੈਲਦਾ ਫੈਲ ਗਿਆ।ਸੰਸਾਰ ਦੋ ਭਾਗਾਂ ਵਿਚ ਵੰਡਿਆ ਗਿਆ।ਅੱਧਾ ਸੰਸਾਰ ਇੱਕ ਪਾਸੇ ਤੇ ਅੱਧਾ ਦੂਜੇ ਪਾਸੇ ਹੋ ਗਿਆ।ਸੰਸਾਰ ਯੁੱੱਧ ਸ਼ੁਰੂ ਹੋ ਗਿਆ।ਭਿਆਂਨਕ ਹਥਿਆਰਾਂ ਦੀ ਵਰਤੋਂ ਹੋਈ। ਜਪਾਨ ਉੱਪਰ ਹਾਈਡ੍ਰੋਜਨ ਬੰਬ ਗਿਰਾਏ ਗਏ। ਸੰਸਾਰ ਯੁੱਧ ਤੋਂ ਬਾਅਦ ਮਸ਼ੀਨਰੀ ਯੁੱਗ ਆ ਗਿਆ।ਇੱਕ ਕ੍ਰਾਂਤੀ ਆ ਗਈ। ਮਸ਼ੀਨਰੀ ਯੁੱਗ ਤੋਂ ਪਹਿਲਾਂ ਮਨੁੱਖਾਂ ਨੇ ਉਤਨੀ ਤਰੱਕੀ ਨਹੀਂ ਕੀਤੀ ਜਿਤਨੀ ਸੰਸਾਰ ਯੁੱਧ ਤੋਂ ਪੰਜਾਹ ਸਾਲ ਬਾਅਦ ਕੀਤੀ।ਕੁਦਰਤ ਦੇ ਸਾਰੇ ਭੰਡਾਰਾਂ ਨੂੰ ਮਨੁੱਖ ਆਪਣੇ ਵੱਸ ਵਿਚ ਕਰਨ ਲੱਗਾ।  ਇੰਗਲੈਂਡ ਸੁੰਗੜਦਾ ਸੁੰਗੜਦਾ ਸੁੰਗੜ ਗਿਆ । ਮਸ਼ੀਨਰੀ ਦੀ ਮੱਦਦ ਨਾਲ਼ ਮਨੁੱਖ ਉਹਨਾਂ ਥਾਵਾਂ ਤੇ ਭੀ ਛੇੜ ਛਾੜ ਕਰਨ ਲੱਗਾ ਜਿੱਥੇ ਮਨੁੱਖ ਜਾ ਨਹੀਂ ਸੀ ਸਕਦਾ ਜਿਵੇਂ ਅਫਰੀਕਾ ਦੇ ਘਣੇ ਜੰਗਲ਼ਾਂ ਨੂੰ ਕੱਟਣ ਲੱਗਾ  ਉੱਤਰੀ ਤੇ ਦੱਖਣੀ ਧਰੁੱਵਾਂ ਦੀ ਬਰਫ ਨਾਲ਼ ਛੇੜ ਛਾੜ ਕਰਨ ਲੱਗਾ ।  
     ਕਾਰਖਾਨਿਆਂ ਦਾ ਗੰਦ ਧਰਤੀ ਵਿੱਚ ਸਮਾਉਣ ਲੱਗ ਪਿਆ । ਭਾਰੀ ਮਾਤਰਾ ਵਿੱਚ ਕੋਲਾ ਜਲਾਉਣ ਨਾਲ਼ ਧਰਤੀ ਦੀ ਹਵਾ ਗੰਦੀ ਹੋ ਗਈ । ਜੰਗਲ਼ੀ ਜਾਨਵਰ ਘਟਦੇ ਗਏ । ਕੁਦਰਤ ਦਾ ਸੰਤੁਲਨ ਵਿਗੜਨ ਲੱਗਾ । ਧਰਤੀ ਮਾਂ ਨੂੰ ਇੱਕ ਡਿਗਰੀ ਸੈਟੀਗ੍ਰੇਡ ਬੁਖਾਰ ਹੋ ਗਿਆ ਯਾਨੀ ਇੱਕ ਡਿਗਰੀ ਤਾਪਮਾਨ ਵੱਧ ਗਿਆ । ਇੱਸ ਨਾਲ਼ ਉੱਤਰੀ ਅਤੇ ਦੱਖਣੀ ਧਰੁੱਵਾਂ ਦੀਆਂ ਬਰਫਾਂ ਪਿੱਘਲਣ ਲੱਗੀਆਂ । ਧਰਤੀ ਮਾਂ ਦੀ ਓਜੋਨ ਛੱਤਰੀ ਫਟ ਗਈ । ਸੂਰਜ ਦੀਆਂ ਪਰਾਵੈਗਨੀ ਕਿਰਨਾ ਸਿੱਧੀਆਂ ਧਰਤੀ ਤੇ ਪੈਣ ਲੱਗੀਆਂ । ਮਨੁੱਖ, ਜੀਵ ਜੰਤੂ ਤੇ ਬਨਸਪਤੀ ਵਿੱਚ ਵਿਗਾੜ ਪੈਣੇ ਸ਼ੂਰੂ ਹੋ ਗਏ । ਮਨੁੱਖ ਨੂੰ ਨਵੀਆਂ ਨਵੀਆਂ ਬਿਮਾਰੀਆਂ ਨੇ ਘੇਰ ਲਿਆ । ਮਨੁੱਖ ਨੇ ਵਾਧੂ ਲਾਭ ਲਈ ਫਸਲਾਂ ਤੇ ਜ਼ਹਿਰਾਂ ਛਿੜਕ ਕੇ ਵਾਧੂ ਉੱਪਜ ਪੈਦਾ ਕੀਤੀ । ਅੱਜ ਮਨੁੱਖ ਦੀ ਹਰ ਖੁਰਾਕ ਵਿੱਚ ਜਹਿਰ ਹੈ । ਮਾਂ ਦੇ ਦੁੱਧ ਵਿੱਚ ਵੀ ਯੂਰੀਆ ਆ ਰਿਹਾ ਹੈ । ਇਸ ਹਾਲਤ ਵਿੱਚ ਮਨੁੱਖ ਨੂੰ ਕੋਈ ਨਹੀਂ ਬਚਾ ਸਕਦਾ । ਬੇਸੱਕ ਬਹੁੱਤ ਸਾਰੇ ਮਨੁੱਖ ਇਸ ਵਿਗਾੜ ਨੂੰ ਠੀਕ ਕਰਨ ਦੀ ਕੋਸ਼ਿਸ ਵਿੱਚ ਜੁੱਟੇ ਹੋਏ ਹਨ ਪਰ ਬਹੁੱਤ ਸਾਰੇ ਮਨੁੱਖ ਆਪਣੀ ਬੇਸਮਝੀ ਨਾਲ਼ ਵਿਗਾੜ ਤੇ ਵਿਗਾੜ ਪੈਦਾ ਕਰੀ ਜਾ ਰਹੇ ਹਨ । ਜੇ ਮਨੁੱਖ ਨੇ ਬਹੁੱਤ ਸਾਰੇ ਹਸਪਤਾਲ਼ ਭੀ ਬਣਾ ਲਏ ਹਨ ਤਾਂ ਬਹੁਤ ਸਾਰੇ ਮਰੀਜ ਵੀ ਪੈਦਾ ਹੋ ਗਏ ਹਨ । ਇਹ ਸਾਰਾ ਕੁੱਝ ਮਨੁੱਖ ਨੇ ਹੀ ਕੀਤਾ ਹੈ । ਆਪਾ ਸੁਆਰਥੀਪਨ ਵੱਧ ਗਿਆ ਹੈ । ਮਨੁੱਖ ਹਰ ਹੀਲੇ ਭਰਿਸਟਾਚਾਰ ਆਦਿ ਰਾਹੀਂ ਦੌਲਤ ਇਕੱਠੀ ਕਰਨ ਵਿੱਚ ਜੁੱਟ ਗਿਆ ਹੈ  । ਮਨੁੱਖ ਨੂੰ  ਇਹ ਭਰਮ ਹੋ ਗਿਆ ਹੈ ਕਿ ਪੈਸੇ ਨਾਲ਼ ਸੱਭ ਕੁੱਝ ਹੋ ਸਕਦਾ ਹੈ । ਉਹ ਆਪਣੇ ਪੁੱਤ ਪੋਤਰਿਆਂ ਵਾਸਤੇ ਜਮਾਂ ਕਰਨ ਲਗਾ । ਉਸਨੇ ਇਹ ਮੰਨ ਲਿਆ ਹੈ ਕਿ ਉਸਦੇ ਆਉਣ ਵਾਲ਼ੇ ਪੁੱਤ ਪੋਤਰੇ ਬੇਵਕੂਫ ਅਤੇ ਅਪੰਗ ਹੀ ਹੋਣਗੇ । ਅਸੀਂ ਸਾਰੇ ਦੇਖਦੇ ਹਾਂ ਕਿ ਇੱਕ ਪੰਛੀ ਵੀ ਕਿਸੇ ਦੂਸਰੇ ਦੇ ਬਣਾਏ ਆਲਣੇ ਵਿੱਚ ਆਂਡਾ ਨਹੀਂ ਦਿੰਦਾ । ਇਸ ਕਬਜਾ ਕਰਨ ਦੀ ਬਿਰਤੀ ਅਤੇ ਖੋਹਾ ਖਿੱਚੀ ਨਾਲ਼ ਮਨੁੱਖ ਮਨੁੱਖਾਂ ਨੂੰ ਮਾਰਨ ਲੱਗ ਪਿਆ । ਮਨੁੱਖਾਂ ਨੇ ਆਪੋ ਆਪਣੇ ਧਰਮ ਬਣਾ ਲਏ ਅਤੇ ਇਸ ਧਰਮ ਵਿੱਚ ਹੀ ਕੈਦ ਹੋ ਕੇ ਰਹਿ ਗਿਆ  ਮਨੁੱਖਤਾ ਦੀ ਗੱਲ ਕਰਨ ਵਾਲ਼ਿਆਂ ਨੂੰ ਸਰਕਾਰਾਂ ਅੱਤਵਾਦੀ ਗਰਦਾਨ ਕੇ ਉਹਨਾਂ ਨੂੰ ਮਾਰਨ ਲੱਗ ਗਈਆਂ ਹਨ । ਇੱਕ ਧਰਮ ਨੂੰ ਮੰਨਣ ਵਾਲ਼ੇ ਦੂਜੇ ਧਰਮ ਨੂੰ ਮੰਨਣ ਵਾਲ਼ਿਆਂ ਨੂੰ ਮਾਰਨ ਲੱਗ ਪਏ ਹਨ । ਕੁੱਝ ਉਦਾਹਰਣਾ ਇੱਸ ਪ੍ਰਕਾਰ ਹਨ :- ਭਾਰਤ ਦਾ ਇੱਕ ਗੁਜਰਾਤ ਪ੍ਰਾਂਤ ਹੈ ਜੋ ਅਹਿੰਸਾ ਦੇ ਪੁਜਾਰੀ ਮਹਾਤਮਾਂ ਗਾਂਧੀ ਦੀ ਜਨਮ ਭੂੰਮੀ ਹੈ । ਸੰਨ ੨੦੦੨ ਵਿੱਚ ਇਸ ਪ੍ਰਾਂਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ । ਇਸ ਕਤਲੇਆਮ ਵਿੱਚ ਇੱਕ ਗਰਭਵਤੀ ਔਰਤ ਦਾ ਪੇਟ ਪਾੜ ਕੇ ਉੱਸ ਦਾ ਬੱਚਾ ਕੱਢ ਕੇ ਤ੍ਰਿਸੂਲ ਤੇ ਟੰਗਿਆ ਗਿਆ । ਉਸ ਵੇਲ਼ੇ ਗੁਜਰਾਤ ਪ੍ਰਾਂਤ ਦਾ ਮੁੱਖ ਮੰਤਰੀ 'ਸ੍ਰੀ ਨਰਿੰਦਰ ਮੋਦੀ' ਸੀ ।ਅਮਰੀਕਾ ਨੇ ਏਸੇ ਕਰਕੇ ਮੋਦੀ ਦੇ ਅਮਰੀਕਾ ਦਾਖਲੇ ਤੇ ਰੋਕ ਲਗਾਈ ਸੀ । ਗ੍ਰਹਿ ਮੰਤਰੀ 'ਸ੍ਰੀ ਅਮਿਤ ਸ਼ਾਹ' ਸੀ । ਲੋਕਾਂ ਨੇ ਕਾਤਲਾਂ ਦੇ ਟੋਲੇ ਦਾ ਮੁੱਖੀਆ 'ਸ੍ਰੀ ਅੰਮਿਤ ਸ਼ਾਹ' ਨੂੰ ਕਿਹਾ । 'ਸ੍ਰੀ ਅਮਿਤ ਸ਼ਾਹ' ਤੇ ਅਦਾਲਤ ਵਿੱਚ ਮੁਕੱਦਮਾਂ ਚੱਲਿਆ । 'ਸ੍ਰੀ ਅਮਿਤ ਸ਼ਾਹ' ਦਾ ਵਕੀਲ 'ਯੂ ਲਲਿਤ' ਸੀ । ਉਸ ਨੇ ਕੇਸ ਜਿੱਤਿਆ ਤੇ 'ਅਮਿਤ ਸ਼ਾਹ' ਨੂੰ ਬੇਕਸੂਰ ਸਾਬਤ ਕੀਤਾ ਸੀ । ਭਾਰਤ ਵਿੱਚ ੨੦੧੪ ਨੂੰ ਲੋਕ ਸਭਾ ਦੀਆਂ ਚੋਣਾ ਹੋਈਆਂ । ਗੁਜਰਾਤ ਦੇ 'ਸ੍ਰੀ ਨਰਿੰਦਰ ਮੋਦੀ' ਨੂੰ ਹਿੰਦੋਸਤਾਨ ਦੇ ਲੋਕਾਂ ਨੇ ਭਾਰੀ ਬਹੁਮੱਤ ਨਾਲ਼ ਜਿਤਾਇਆ । 'ਸ੍ਰੀ ਨਰਿੰਦਰ ਮੋਦੀ' ਭਾਰਤ ਦਾ ਪ੍ਰਧਾਨ ਮੰਤਰੀ ਬਣਿਆ । 'ਸ੍ਰੀ ਅਮਿਤ ਸ਼ਾਹ' ਪਾਰਟੀ ਪ੍ਰਧਾਨ ਅਤੇ ਵਕੀਲ 'ਸ਼੍ਰੀ ਯੂ ਲਲਿਤ' ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ । ਇਸੇ ਤਰਾਂ ਹਿੰਦੋਸਤਾਨ ਦੀ ਜੰਨਤਾ ਨੇ ੧੯੮੪ ਵਿੱਚ ਕਾਂਗਰਸ ਨੂੰ ਰਿਕਾਰਡ ਤੋੜ ਬਹੁਮੱਤ ਨਾਲ਼ ਜਿਤਾਇਆ ਕਿਉਂਕਿ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ । ਇਹ ਹਿੰਦੋਸਤਾਨ ਦੇ ਲੋਕਾਂ ਦੀ ਮਾਨਸਿਕਤਾ ਹੈ ।
    ਅੱਜ ਕੱਲ ਮੋਬਾਇਲ ਦੇ ਵਟਸਅੱਪ ਤੇ ਇੱਕ ਤਸਵੀਰ ਦਿਖਾਈ ਜਾ ਰਹੀ ਹੈ । ਕੁੱਝ ਮੁਸਲਮਾਨ ਗੋਲ਼ ਘੇਰੇ ਵਿੱਚ ਬੈਠ ਕੇ ਕੁਰਾਨ ਸ਼ਰੀਫ ਪੜ ਰਹੇ ਹਨ। ਵਿਚਕਾਰ ਇੱਕ ਇਸਾਈ ਨੂੰ ਹਲਾਲ ਕਰ ਰਹੇ ਹਨ । ਅਗਰ ਇਹ ਸੱਚ ਹੈ ਤਾਂ ਇਹ ਮਨੁੱਖਤਾ ਦੇ ਮੱਥੇ ਤੇ ਕਲੰਕ ਹੈ। ਅਗਰ ਕਿਸੇ ਨੇ ਮੁਸਲਮਾਨਾ ਨੂੰ ਬਦਨਾਮ ਕਰਨ ਦੀ ਸ਼ਰਾਰਤ ਕੀਤੀ ਹੈ ਤਾਂ ਸ਼ਰਾਰਤ ਕਰਨ ਵਾਲ਼ੇ ਦਾ ਸਾਰਾ ਮੱਥਾ ਹੀ ਕਾਲ਼ਾ ਹੈ। ਉਹ ਮਹਾਂ ਮੂਰਖ ਹੈ।
     ਤੀਸਰੀ ਉਦਾਹਰਣ ਮੱਧ ਅਫਰੀਕਾ ਦੇਸ਼ ਦੀ ਹੈ । ਮੱਧ ਅਫਰੀਕਾ ਗਣਰਾਜ ਸੈਨਾ ਦਾ ਕਮਾਂਡਰ ਆਪਣੇ ਸੈਨਿਕਾ ਨਾਲ਼ ਮਿਲ਼ ਕੇ ਇੱਕ ਮੁਸਲਮਾਨ ਨੌਜੁਆਂਨ ਨੂੰ ਤਸੀਹੇ ਦੇ ਰਿਹਾ ਸੀ । ਕਮਾਂਡਰ ਦਾ ਨਾਮ ਥੁaਨa ੰaਗਲੋਰਿ ਹੈ  ਜਦੋਂ ਮੁਸਲਮਾਨ ਨੌਜੁਆਨ ਮਰਨ ਲੱਗਾ ਤਾਂ ਉਸ ਨੂੰ ਅੱਗ ਲਗਾ ਦਿੱਤੀ ਗਈ  । ਸੈਨਾ ਦੇ ਕਮਾਂਡਰ ਨੇ ਉਸ ਦੀ ਲੱਤ ਵੱਢ ਲਈ । ਉਥੇ ਹੀ ਬੈਠ ਕੇ ਲੱਤ ਖਾਣ ਲੱਗ ਪਿਆ । ਮੀਡੀਆ ਵਾਲ਼ੇ ਇਸ ਦ੍ਰਿਸ਼ ਨੂੰ ਫਿਲਮਾ ਰਹੇ ਸਨ । ਫੋਟੋਆਂ ਖਿੱਚ ਰਹੇ ਸਨ । ਉਥੋਂ ਦੇ ਰਾਸਟਰਪਤੀ ਕੈਥਰੀਨ ਨੇ ਇਸ ਭਿਆਨਿਕ ਦਰਿੰਦਗੀ ਦੀ ਸਰਾਹਨਾ ਕੀਤੀ । ਅਜੋਕਾ ਮਨੁੱਖ ਇਸ ਹੱਦ ਤੱਕ ਪਹੁੰਚ ਕੇ ਵੀ ਧਾਰਮਿਕ ਅਖਵਾਉਂਦਾ ਹੈ । ਇਸ ਤਰਾਂ ਦੀਆਂ ਕਾਰਵਾਈਆਂ ਨਾਲ਼ ਧਰਮ ਬਦਨਾਮ ਹੁੰਦਾ ਹੈ । ਅੱਜ ਕੱਲ ਜੋ ਚੱਲ ਰਿਹਾ ਹੈ ਉਸ ਨੂੰ ਸੱਭਿਤਾਵਾਂ ਦਾ ਭੇੜ ਕਹੀਏ ਜਾਂ ਪਖੰਡੀ ਧਰਮਾਂ ਦੇ ਭੇੜ । ਅੱਜ ਕੱਲ ਅਸੀਂ ਹਰ ਰੋਜ ਸੁਣਦੇ ਹਾਂ :- ਇਰਾਕ ਵਿੱਚ ਬੰਬ ਧਮਾਕਿਆਂ ਨਾਲ਼ ਸੌ ਬੰਦੇ ਮਾਰੇ ਗਏ । ਇਜ਼ਰਾਈਲ ਨੇ ਫਿਲਸਤੀਨੀਆਂ ਦੇ ਬਹੁੱਤ ਬੰਦੇ ਮਾਰ ਦਿੱਤੇ । ਯੂਕਰੇਨ ਵਿੱਚ ਗ੍ਰਹਿ ਯੁੱਧ ਛਿੜ ਗਿਆ । ਬਰਮਾ ਵਿੱਚ ਕਤਲੇਆਮ ਹੋ ਰਿਹਾ ਹੈ । ਅਫਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਨਾਲ਼ ਬਹੁਤ ਬੰਦੇ ਮਾਰੇ ਗਏ । ਅੱਜ ਮਨੁੱਖ ਨੇ ਮਨੁੱਖਾਂ ਨੂੰ ਮਾਰਨ ਲਈ ਇਸ ਤਰਾਂ ਦੇ ਬੰਬ ਬਣਾ ਰੱਖੇ ਹਨ ਜਿਹਨਾਂ ਨਾਲ਼ ਧਰਤੀ ਕਈ ਵੇਰ ਤਬਾਹ ਹੋ ਸਦੀ ਹੈ । ਇੱਕ ਧਰਮ ਨੂੰ ਮੰਨਣ ਵਾਲ਼ੇ ਮਨੁੱਖ ਦੂਜੇ ਧਰਮ ਨੂੰ ਮੰਨਣ ਵਾਲ਼ਿਆਂ ਮਨੁੱਖਾ ਨੂੰ ਇਸ ਲਈ ਕਤਲ ਕਰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਉਹਨਾਂ ਦਾ ਧਰਮ ਹੀ ਸੱਭ ਤੋਂ ਵਧੀਆ ਹੈ । ਉਹ ਸਾਰੀ ਧਰਤੀ ਤੇ ਆਪਣਾ ਰਾਜ ਚਾਹੁੰਦੇ ਹਨ । ਭਾਰਤ ਵਿੱਚ ਭੀ ਏਹੋ ਬਿਮਾਰੀ ਫੈਲੀ ਹੋਈ ਹੈ । ਇਥੇ ਭੀ ਬਹੁਮਤ ਵਾਲ਼ਿਆਂ ਵਲੋਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਸ਼ਾਤਰ ਨੀਤੀਆਂ ਘੜੀਆਂ ਜਾ ਰਹੀਆਂ ਹਨ । ਭਾਰਤੀ ਸੰਵਿਧਾਨ ਅਨੁਸਾਰ ਇਹ ਗਲਤ ਹੈ ।ਸਾਰੇ ਧਰਮਾਂ ਦਾ ਆਦਰ ਕਰਨਾ ਸੰਵਿਧਾਨਿਕ ਹੁਕਮ ਹੈ। ਇਸ ਧਰਤੀ ਤੇ ੬ ਅਰਬ ਲੋਕ ਹਨ । ਸੰਸਾਰ ਨੂੰ ਉਪਰੋਕਤ ਦੁੱਖਾਂ ਤੋਂ ਛੁਟਕਾਰਾ ਦਿਲਵਾਉਣ ਵਾਲ਼ਾ ਮਨੁੱਖ ਕੋਈ ਦਿਖਾਈ ਨਹੀਂ ਦਿੰਦਾ ।
     ਮਨੁੱਖ ਨੂੰ ਮਨੁੱਖ ਬਣਾਉਣ ਲਈ ਤਿੰਨ ਸੰਸਥਾਵਾਂ ਦਾ ਯੋਗਦਾਨ ਹੁੰਦਾ ਹੈ । ਪਹਿਲੀ ਸੰਸਥਾ ਹੈ ਮਾਤਾ ਪਿਤਾ । ਬਹੁਤ ਸਾਰੇ ਮਾਪੇ ਬਗੈਰ ਪਲੈਨਿੰਗ ਤੋਂ ਹੀ ਬੱਚੇ ਪੈਦਾ ਕਰੀ ਜਾ ਰਹੇ ਹਨ । ਜੇ ਮਾਤਾ ਪਿਤਾ ਪਲੈਨਿੰਗ ਨਾਲ਼ ਬੱਚੇ ਪੈਦਾ ਕਰਨ ਤਾਂ ਹੋਰ ਗੱਲ ਹੈ । ਜੇ ਬੱਚੇ ਆਪ ਹੀ ਪੈਦਾ ਹੋਣ ਤਾਂ ਹੋਰ ਗੱਲ ਹੈ । ਪਲੈਨਿੰਗ ਨਾਲ਼ ਬੱਚੇ ਦੀ ਸਿਹਤ ਤੇ ਦਿਮਾਗ ਦੀ ਬਣਤਰ ਠੀਕ ਹੋ ਸਕਦੀ ਹੈ । ਵੰਸ਼ਕ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ । ਬੱਚੇ ਨੂੰ ਅੱਛੇ ਸੰਸਕਾਰ ਬੱਚੇ ਦੀ ਮਾਂ ਦੇ ਪੇਟ ਵਿੱਚੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਹਨ । ਪੰਜ ਸਾਲ ਤੱਕ ਦੇ ਬੱਚੇ ਦਾ ਦਿਮਾਗ ਪੂਰਨ ਰੂਪ ਵਿੱਚ ਬਣ ਜਾਂਦਾ ਹੈ । ਪਹਿਲੇ ਪੰਜ ਸਾਲਾਂ ਵਿੱਚ ਮਨੁੱਖਤਾ ਦੀ ਨੀਂਹ ਰੱਖੀ ਜਾ ਸਕਦੀ ਹੈ । ਅੱਛੇ ਬੱਚੇ ਪੈਦਾ ਕਰਨ ਲਈ ਜਾਨਵਰਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ । ਜਿਵੇਂ ਅਸੀਂ ਦੇਖਦੇ ਹਾਂ ਨਰ ਮਾਦਾ ਕੇਵਲ ਬੱਚੇ ਪੈਦਾ ਕਰਨ ਲਈ ਹੀ ਮਿਲਨ ਕਰਦੇ ਹਨ । ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਗਰਭਵਤੀ ਮਾਦਾ ਨਾਲ਼ ਨਰ ਮੇਲ ਨਹੀਂ ਕਰਦੇ । ਮਨੁੱਖ ਇਸ ਹਾਲਤ ਵਿੱਚ ਕਿਵੇਂ ਆਵੇ ਇਹ ਵਿਗਿਆਨੀਆਂ ਦੀ ਸਿਰਦਰਦੀ ਹੈ । ਵਿਗਿਆਨੀਆਂ ਨੂੰ ਇਸ ਤਰਫ ਧਿਆਂਨ ਦੇਣਾ ਚਾਹੀਦਾ ਹੈ ।
     ਦੂਸਰੀ ਸੰਸਥਾ ਹੈ ਬੱਚੇ ਦਾ ਸਕੂਲ ਅਤੇ ਉਸ ਦੇ ਅਧਿਆਪਕ । ਅੱਜ ਕੱਲ ਅਸੀਂ ਬੱਚਿਆਂ ਨੂੰ ਪੈਸੇ ਬਣਾਉਣ ਵਾਲ਼ੀਆਂ ਮਸੀਨਾ ਬਣਾਉਣ ਲਈ ਹੀ ਮਹਿੰਗੇ ਮਹਿੰਗੇ ਸਕੂਲਾਂ ਵਿੱਚ ਦਾਖਲਾ ਦੁਆਉਂਦੇ ਹਾਂ । ਪਹਿਲਾਂ ਬੱਚੇ ਵਿੱਚ ਮਨੁੱਖਤਾ ਦੇ ਗੁਣ ਭਰਨੇ ਜਰੂਰੀ ਹਨ ਨਾਂ ਕਿ ਇੰਜੀਨੀਅਰ, ਡਾਕਟਰ, ਸਾਇੰਸਦਾਨ ਜਾਂ ਵੱਡਾ ਆਫੀਸਰ  ਵਿਗਿਆਨ ਦੀ ਵਰਤੋਂ ਕੁਦਰਤੀ ਭੰਡਾਰਾਂ ਨੂੰ ਆਪਣੇ ਵੱਸ ਵਿੱਚ ਕਰਨ ਲਈ ਕੀਤੀ ਜਾਂਦੀ ਹੈ  ਮਨੁੱਖ ਨੂੰ ਇਹ ਭਰਮ ਹੋ ਗਿਆ ਹੈ ਕਿ ਪੈਸੇ ਨਾਲ਼ ਸਾਰੀਆਂ ਪਰਾਪਤੀਆਂ ਹੋ ਸਕਦੀਆਂ ਹਨ  ਨੈਤਿਕ ਸਿੱਖਿਆ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ ।
     ਤੀਸਰੀ ਸੰਸਥਾ ਹੈ ਸਤਸੰਗਤ ।ਸੱਚੇ ਅਤੇ ਰੱਬ ਨੂੰ ਮੰਨਣ ਵਾਲ਼ੇ ਨਿਸ਼ਕਾਮ ਪਰਉਪਕਾਰੀ ਮਨੁੱਖਾਂ ਦੇ ਮੇਲ ਨੂੰ ਸਤਸੰਗਤ ਕਿਹਾ ਜਾਂਦਾ ਹੈ । ਸਤਸੰਗਤ ਨਾਲ਼ ਭੈੜਾ ਮਨੁੱਖ ਵੀ ਚੰਗਾ ਹੋ ਜਾਂਦਾ ਹੈ । ਸਤਸੰਗੀਆਂ ਦਾ ਨਿਸ਼ਾਨਾ ਸੱਭ ਦਾ ਭਲਾ ਕਰਨਾ ਹੁੰਦਾ ਹੈ । ਵਾਤਾਵਰਣ ਨੂੰ ਸਾਫ ਅਤੇ ਕੁਦਰਤੀ ਰੱਖਣਾ । ਸਾਰੀ ਮਨੁੱਖ ਜਾਤੀ ਨੂੰ ਤੇ ਆਪਣੇ ਆਪ ਨੂੰ ਭੀ ਰੱਬ ਦੀ ਸੰਤਾਨ ਸਮਝ ਕੇ ਸਾਰਿਆਂ ਨਾਲ਼ ਸੋਹਣਾ ਵਰਤਾਅ ਕਰਨਾ ਹੈ । ਗੁਰਬਾਣੀ ਵਿੱਚ ਅਨੇਕਾ ਪ੍ਰਮਾਣ ਮਿਲਦੇ ਹਨ ਜਿਹਨਾਂ ਰਾਂਹੀ ਇਹ ਸਿੱਧ ਹੁੰਦਾ ਹੈ ਕਿ ਬਾਬੇ ਨਾਨਕ ਸਾਹਿਬ ਦਾ ਗੁਰੁ ਸਤਿਸੰਗਤ ਹੀ ਸੀ ।
ਜਦੋਂ ਮਨੁੱਖਾਂ ਵਿੱਚ ਜਾਂ ਕਿਸੇ ਭੀ ਮਨੁੱਖ ਵਿੱਚ ਮਨੁੱਖਤਾ ਘਰ ਕਰ ਜਾਵੇ ਤਾਂ ਉਹ ਸੇਵਕ ਬਣ ਜਾਂਦਾ ਹੈ । ਫਿਰ ਉਹ ਸੇਵਕ ਚਹੇ ਆਪਣਿਆਂ ਕਰਾਂ ਨਾਲ਼ ਸੇਵਾ ਕਰੇ ਜਾਂ ਕਲਾ ਨਾਲ਼ ਕਰੇ । ਕਿਰਪਾਨ ਨਾਲ਼ ਕਰੇ ਜਾਂ ਫਿਰ ਕਲਮ ਨਾਲ਼ ਕਰੇ ਉਹ ਮਨੁੱਖਤਾ ਉੱਪਰ ਕਿਰਪਾ ਹੀ ਹੁੰਦੀ ਹੈ ਅਤੇ ਕਲਿਆਂਣਕਾਰੀ ਭੀ ਹੁੰਦੀ ਹੈ । ਬੇਸੱਕ ਬਾਕੀ ਮਨੁੱਖਾਂ ਨੇ ਵਿਕਾਸ ਜਰੂਰ ਕੀਤਾ ਹੈ । ਪੱਥਰ ਯੁੱਗ ਤੋਂ ਕਪਿਊਟਰ ਯੁੱਗ ਵਿੱਚ ਆ ਗਿਆ ਹੈ । ਆਪਣੇ ਵਿਚਾਰ ਸਾਰੀ ਦੁਨੀਆਂ ਨਾਲ਼ ਝੱਟਪਟ ਸਾਂਝੇ ਕਰ ਸਕਦਾ ਹੈ । ਪੰਜਾਬੀ ਦਾ ਮਨੁੱਖ ਪੋਹ ਮਾਘ ਦੀਆਂ ਰਾਤਾਂ ਨੂੰ ਆਪਣੀ ਰਜਾਈ ਵਿੱਚ ਬੈਠਾ ਅਸਟ੍ਰੇਲੀਆ ਦੇ ਗਰਮ ਇਲਾਕੇ ਵਿੱਚ ਬੈਠੇ ਭਾਈ ਨਾਲ਼ ਗੱਲਬਾਤ ਕਰ ਸਕਦਾ ਹੈ , ਪਰ ਆਪਣੇ ਗੁਆਢ ਵਿੱਚ ਵੱਸਦੇ ਭਾਈ ਨਾਲ਼ ਗੱਲਬਾਤ ਕਰਕੇ ਰਾਜੀ ਨਹੀਂ । ਸੰਸਾਰ ਸੁੰਗੜ ਗਿਆ ਪਰ ਟੱਬਰ ਬਿਖਰ ਗਏ । ਮਾਤਾ ਪਿਤਾ ਰੁਲ਼ ਗਏ।
     ਮਨੁੱਖਾਂ ਨੂੰ ਇਸ ਦੁਰਦਸ਼ਾ ਵਿੱਚੋਂ ਕੱਢਣ ਲਈ ਗੁਰੁ ਨਾਨਕ ਸਾਹਿਬ ਨੇ ਦੁਨੀਆਂ ਸਾਹਮਣੇ ਇੱਕ ਸਿਧਾਂਤ ਰੱਖਿਆ ਹੈ । ਇਸ ਸਿਧਾਂਤ ਨੂੰ ਗੁਰਮਤਿ ਸਿਧਾਂਤ ਕਿਹਾ ਜਾਂਦਾ ਹੈ ।ਸਿੱਖਾਂ ਨੇ aਾਹ ਸਿਧਾਂਤ ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਸਾਰ ਵਾਸਤੇ ਸੰਭਾਲ ਕੇ ਰੱਖਿਆ ਹੈ।ਆਪ ਨੇ ਇਸ ਸਿਧਾਂਤ ਨੂੰ ਲਾਗੂ ਕਰਨ ਵਾਲ਼ਾ ਰੋਲ ਮਾਡਲ ਭੀ ਸੰਸਾਰ ਨੂੰ ਦਿਤਾ ਹੈ  । ਉਹ ਰੋਲ ਮਾਡਲ ਗੁਰੁ ਗੋਬਿੰਦ ਸਿੰਘ ਜੀ ਹਨ । ਹੁਣ ਜੇ ਸੰਸਾਰ ਦੇ ਲੋਕ ਚਾਹੁੰਦੇ ਹਨ ਕਿ ਧਰਤੀ ਤੇ ਸੁੱਖ ਸਾਂਤੀ ਆਵੇ । ਸਾਰੇ ਮਨੁੱਖ ਪਸ਼ੂ-ਪੰਛੀ ਆਦਿ ਅਨੰਦਮਈ ਜੀਵਨ ਜਿਉਣ ਤਾਂ ਸੰਸਾਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਾਨਕਸ਼ਾਹੀ ਮਨੁੱਖਾਂ ਦੀ ਭਾਲ਼ ਕਰਨ । ਉਹਨਾਂ ਨੂੰ ਆਪਣੇ ਸਾਰੇ ਪ੍ਰਬੰਧ ਸੰਭਾਲ਼ ਦੇਣ ਇਸ ਨਾਲ਼ ਸੱਭ ਕੁੱਝ ਠੀਕ ਹੋ ਜਾਵੇਗਾ । ਨਾਨਕ ਸ਼ਾਹੀ ਮਨੁੱਖਾਂ ਦੀ ਨਿਸ਼ਾਨੀ ਇਹ ਹੈ :- ਉਹ ਮਨੁੱਖ ਜਿਹਨਾਂ ਨੇ ਸੰਸਾਰੀ ਗਿਆਨ ਵਿੱਚ ਪ੍ਰਚੰਡ ਗਿਆਨ ਹਾਸਲ ਕੀਤਾ ਹੋਵੇ । ਉਹ ਇੱਕ ਅਕਾਲ; ਪੁਰਖੁ, ਦਸ ਗੁਰੁ ਸਹਿਬਾਨ (ਸ੍ਰੀ ਗੁਰੁ ਨਾਨਕ ਸਾਹਿਬ ਤੋਂ ਸ੍ਰੀ ਗੋਬਿੰਦ ਸਾਹਿਬ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੁ ਸਹਿਬਾਨ  ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦੇ ਹੋਣ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨਦੇ ਹੋਣ । ਉਹ ਕੇਸਾਂ ਦੀ ਬੇਅਦਬੀ ਨਾ ਕਰਦੇ ਹੋਣ । ਯਾਨੀ ਉਹ ਸਾਬਤ ਸੂਰਤ ਦਸਤਾਰ ਸਿਰਾ ਹੋਣ, ਕਿਉਂਕਿ ਕੁਦਰਤ ਦਾ ਕੁਦਰਤੀਪਨ ਰੱਖਣ ਲਈ ਮਨੁੱਖ ਦਾ ਆਪ ਕੁਦਰਤੀ ਹੋਣਾ ਜਰੂਰੀ ਹੈ ਉਹ ਤੰਬਾਕੂ ਅਤੇ ਕੋਈ ਹੋਰ ਨਸ਼ਾ ਨਾ  ਵਰਤਦੇ ਹੋਣ । ਤੰਬਾਕੂ ਅਤੇ ਨਸ਼ੇ ਬਿਮਾਰੀਆਂ ਦੀ ਜੜ੍ਹ ਹਨ । ਉਹ ਪਰਇਸਤਰੀ ਜਾਂ ਪਰ ਪੁਰਸ਼ ਭੋਗੀ ਨਾ ਹੋਣ । ਏਡਜ਼ ਆਦਿ ਦਾ ਕਾਰਨ ਲਿੰਗ ਸੁਤੰਤਰਤਾ ਹੈ । ਉਹ ਕੁੱਠਾ ਨਾ ਖਾਂਦੇ ਹੋਣ । ਮਿਹਨਤ ਕਰਕੇ ਖਾਣ । ਕਿਰਤ ਕਰਦੇ ਹੋਣ । ਘਾਲ਼ ਖਾਇ ਕਛੁ ਹਾਥੋਂ ਦੇ, ਦੇ ਸਿਧਾਂਤ ਦੀ ਪਾਲਨਾ ਕਰਦੇ ਹੋਣ । ਠੀਕ ਮਨੁੱਖਾਂ ਦੀ ਏਹੀ ਯੋਗਤਾ ਹੈ । ਇਸ ਤਰਾਂ ਦੇ ਮਨੁੱਖ ਜੇ ਕਿਤੇ ਭਾਰਤ ਵਰਗੇ ਦੇਸ਼ ਦੀ ਪਾਰਲੀਮੈਂਟ ਵਿੱਚ ਹੋ ਜਾਵੇ ਤਾਂ ਭਾਰਤ ਫਿਰ ਤੋਂ ਸੋਨੇ ਦੀ ਚਿੱੜੀ ਬਣ ਜਾਵੇਗਾ । ਦੁਨੀਆਂ ਵਿੱਚ ਸੁੱਖ-ਸਾਂਤੀ ਆਉਣ ਦੀ ਗ੍ਰਾਂਟੀ ਹੈ । ਭਾਰਤ ਵਾਲ਼ਿਆਂ ਨੇ ਇੱਕ ਠੀਕ ਮਨੁੱਖ ਸ.ਮਨਮੋਹਣ ਸਿੰਘ ਨੂੰ ਪਰਖ ਲਿਆ ਹੈ । ਬੇਸੱਕ ਮਨਮੋਹਣ ਸਿੰਘ ਕੋਲ਼ ਆਂਪਣਾ ਕੋਈ ਬਹੁਮਤ ਨਹੀਂ ਸੀ , ਉਸ ਦੇ ਆਲ਼ੇ ਦੁਆਲ਼ੇ ਗਲਤ ਅਤੇ ਭਰਿਸਟਾਚਾਰੀ ਮਨੁੱਖਾਂ ਦਾ ਟੋਲਾ ਸੀ ਫਿਰ ਵੀ ਸ:ਮਨਮੋਹਣ ਸਿੰਘ ਦਸ ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੱਕ ਗੰਦੇ ਤਲਾਬ ਵਿੱਚ ਕਮਲ ਦੀ ਤਰਾਂ ਰਿਹਾ । ਅਮਰੀਕਾ ਵਰਗੇ ਦੇਸ਼ ਨੇ ਉਸ ਦੀ ਵਿਦਵਤਾ ਦਾ ਲੋਹਾ ਮੰਨਿਆ । ਇਸੇ ਤਰਾਂ ਦਾ ਹੀ ਇੱਕ ਹੋਰ ਠੀਕ ਮਨੁੱਖ ਧਰਤੀ ਦੇ ਦੱਖਣੀ ਧਰੁੱਵ ਲਾਗੇ ਦੇ ਦੇਸ਼ ਨਿਊਜੀਲੈਂਡ ਵਿੱਚ ਭੀ ਹੈ । ਉਥੋਂ ਦੇ ਲੋਕਾਂ ਨੇ ਉਹਨੂੰ ਜਸਟਿਸ ਆਫ ਪੀਸ ਬਣਾਇਆ ਹੋਇਆ ਹੈ । ਭਾਰਤ ਵਾਸੀਆਂ ਦੀ ਇਹ ਬਦਕਿਸਮਤੀ ਹੈ ਕਿ ਇਹਨਾਂ ਨਾਨਕਸ਼ਾਹੀ ਠੀਕ ਮਨੁੱਖਾਂ ਤੋਂ ਪੂਰਨ ਲਾਭ ਪ੍ਰਾਪਤ ਕਰਕੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯
ਗਿਆਸਪੁਰਾ, ਲੁਧਿਆਣਾ ।।

Tuesday, August 26, 2014

“ਸੰਘ” ਦਾ ਰਾਜ ਹੈ ,ਇਸ ਦੇਸ਼ (ਹਿੰਦੋਸਤਾਨ) ਵਿੱਚ ਰਹਿੰਨਾਂ ਹੈ ਤਾਂ ਹਿੰਦੂ ਬਣ ਕੇ ਰਿਹਨਾਂ ਪਵੇਗਾ। Posted by Dal Khalsa Alliance

“ਸੰਘ” ਦਾ ਰਾਜ ਹੈ,
ਇਸ ਦੇਸ਼ (ਹਿੰਦੋਸਤਾਨ) ਵਿੱਚ ਰਹਿੰਨਾਂ ਹੈ ਤਾਂ ਹਿੰਦੂ ਬਣ ਕੇ ਰਿਹਨਾਂ ਪਵੇਗਾ।

“ਸੰਘ” ਦਾ ਰਾਜ ਹੈ,
ਇਸ ਦੇਸ਼ (ਹਿੰਦੋਸਤਾਨ) ਵਿੱਚ ਰਹਿੰਨਾਂ ਹੈ ਤਾਂ ਹਿੰਦੂ ਬਣ ਕੇ ਰਿਹਨਾਂ ਪਵੇਗਾ।


ਮੇਰੇ ਵੀਰੋ !
     ਕੌਮ ਦੇ ਮਾੜੇ ਹਾਲਾਤ ਇਸ ਲਈ ਨਹੀ ਹਨ, ਕਿ ਦੁਸ਼ਮਨ ਇਕ ਜੁਟ ਹੈ। ਪੰਥ ਦੇ ਮਾੜੇ ਹਾਲਾਤ ਇਸ ਲਈ ਹਨ , ਕਿਉਕਿ ਅਸੀ ਇਕ ਜੁਟ ਨਹੀ ਹਾਂ । ਸਾਡੀ ਹਾਲਤ ਤਾਂ ਇਸ ਵੇਲੇ ਉਸ ਅਨਭੋਲ ਬੱਚੇ ਵਰਗੀ ਹੈ ਜੋ ਅਨਗਹਲੀ ਅਤੇ ਨਾਂਸਮਝੀ ਕਰਕੇ ਚਾਕੂ ਨੂੰ ਉਸਦੇ ਦਸਤੇ ਤੋਂ ਫੜਨ ਦੀ ਬਜਾਏ ਉਸਦੇ ਧਾਰਦਾਰ ਹਿੱਸੇ ਨੂੰ ਫੱੜ ਕੇ ਆਪ ਹੀ ਲਹੂ ਲੁਹਾਨ ਹੋ ਚੁਕਾ ਹੈ । ਹਉਮੇ , ਚੌਧਰ ਅਤੇ ਗੋਲਕਾਂ ਦੇ ਲਾਲਚੀ ਪ੍ਰਧਾਨਾਂ ਨੇ ਕੋਮ ਦੀਆਂ ਨੀਹਾਂ ਨੂ ਖੋਖਲਾ ਕਰ ਦਿਤਾ ਹੈ । ਪ੍ਰਚਾਰ ਦੇ ਨਾਂ ਤੇ ਸਾਡੇ ਡਾਲਰਾਂ ਦੇ ਭੂੱਖੇ ਪ੍ਰਚਾਰਕ ਉਨ੍ਹਾਂ ਲੋਗਾਂ ਦੇ ਜੁੱਤੀ ਚੱਟ ਬਣੇ ਫਿਰਦੇ ਹਨ , ਜੋ ਆਪ ਬੁਰਛਾ ਗਰਦਾਂ ਦੇ ਪਾਲਤੂ ਅਜੈੰਟ ਹਨ । ਸਾਨੂੰ ਕਿਸੇ ਤੇ ਭਰੋਸਾ ਨਹੀ ਰਿਹਾ , ਕਿ ਕੌਣ ਅਪਣਾਂ ਹੈ, ਤੇ ਕੌਣ ਚੋਰਾਂ ਨਾਲ ਰਲਿਆ ਹੋਇਆ ਹੈ।
     95 % ਸਿੱਖਾਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀ ਹੈ। ਉਹ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਣ ਨੂੰ ਹੀ ਸਿੱਖੀ ਸਮਝਦੇ ਹਨ । ਅੰਮ੍ਰਿਤ ਛਕ ਲੈਣ ਤੋਂ ਬਾਦ ਉਹ ਇਹ ਸਮਝ ਲੈੰਦੇ ਹਨ ਕਿ ਸਿੱਖੀ ਪ੍ਰਤੀ ਸਾਡਾ ਫਰਜ ਪੂਰਾ ਹੋ ਗਇਆ ਹੈ , ਅਸੀ ਪੂਰਨ ਸਿੱਖ ਬਣ ਚੁਕੇ ਹਾਂ । ਕੌਮ ਦੇ ਮਾੜੇ ਹਾਲਾਤ ਸਾਡੀ ਅਪਣੀ ਵਜਿਹ ਨਾਲ ਹੋਏ ਹਨ। ਦੁਸ਼ਮਨ ਦੇ ਮਾਰਿਆਂ ਨਾਂ ਅਸੀ ਕਦੀ ਨਹੀ ਸਾਂ ਮੁੱਕੇ, ਆਪਣਿਆ ਦੇ ਕਾਰਣ ਹੁਣ ਮੁੱਕ ਜਾਵਾਂਗੇ । ਨਾਂ ਕੁਝ ਕਹਿਨ ਨੂੰ ਮਨ ਕਰਦਾ ਹੈ, ਤੇ ਨਾਂ ਕੁਝ ਲਿਖਣ ਨੂੰ ਮਨ ਕਰਦਾ ਹੈ ਹੁਣ। ਅਪਣੀ ਮੌਤ ਦਾ ਨਜਾਰਾ , ਅਪਣੀਆਂ ਅੱਖਾਂ ਦੇ ਸਾਮ੍ਹਣੇ ਵੇਖ ਰਹੇ ਹਾਂ ਅਸੀ ,ਲੇਕਿਨ ਲਾਚਾਰ ਹੋ ਕੇ ਪਏ ਹੋਏ ਹਾਂ ।
     ਹੱਲੀ ਕਈ ਭੋਲੇ ਭਾਲੇ ਸਿੱਖ ਇਹ ਆਸ ਲਾਈ ਬੈਠੇ ਹਨ ਕਿ “ਸਿੱਖੀ ਨੂੰ ਕੌਨ ਮੁਕਾ ਸਕਦਾ ਹੈ ? ਸਿੱਖੀ ਮੁਕਦੀ ਨਹੀ । ਭੋਲਿਉ ! ਵਡੀਆਂ ਵਡੀਆਂ ਸਲਤਨਤਾਂ ,ਕੌਮਾਂ ਅਤੇ ਸਭਿਅਤਾਵਾਂ ਇਸ ਦੁਨੀਆਂ ਵਿਚੋ ਮੁੱਕ ਚੁਕੀਆਂ ਨੇ, । ਰਹਿ ਗਈਆਂ ਨੇ ਤੇ ਸਿਰਫ ਉਨ੍ਹਾਂ ਦੀਆਂ ਬਨਾਈਆਂ ਇਮਾਰਤਾਂ , ਮਹਿਲਾਂ ਅਤੇ ਕਿਲਿਆਂ ਦੇ ਖੰਡਹਰ । “ਪੰਜਾਬ ਦਾ ਹਾਲ ਵੇਖੋ ! ਸਿੱਖੀ ਨਸ਼ਿਆਂ , ਪਤਿਤ ਪੁਣੇ, ਅਤੇ ਕੈੰਸਰ ਦੇ ਰੋਗ ਨੇ ਹੀ ਮੁਕਾ ਛੱਡੀ ਹੈ [ ਹੁਣ ਤੁਹਾਡੀ ਵਾਰੀ ਹੈ, ਪੰਜਾਬ ਤੋਂ ਬਾਹਰ ਰਹਿਨ ਵਾਲਿਉ ! ਇਸ ਸਭ ਕੁਝ ਅਪਣੇ ਆਪ ਨਹੀ ਹੋਇਆ , ਇਹ ਇਕ ਗਿਣੀ ਮਿੱਥੀ ਸਾਜਿਸ਼ ਦਾ ਨਤੀਜਾ ਹੈ , ਜੋ ਤੁਹਾਡੇ ਨਾਲ ਵਰਤਿਆ ਗਿਆ ਹੈ।
     ਬਾਹਰਲੇ ਸਿੱਖੋ , ਹੁਣ ਤੁਹਾਡੀ ਵਾਰੀ ਹੈ, “ਸੰਘ” ਦਾ ਰਾਜ ਹੈ ,ਇਸ ਦੇਸ਼ (ਹਿੰਦੋਸਤਾਨ) ਵਿੱਚ ਰਹਿੰਨਾਂ ਹੈ ਤਾਂ ਹਿੰਦੂ ਬਣ ਕੇ ਰਿਹਨਾਂ ਪਵੇਗਾ। ਤੁਸੀ ਭਾਵੇ ਕਹੀ ਜਾਉ ਕਿ "ਹਮ ਹਿੰਦੀ ਨਹੀ" ਲੇਕਿਨ ਤੁਹਾਡੀ ਧਾਰਮਿਕ ਤੇ ਸਿਯਾਸੀ ਆਗੂ ਤਾਂ ਸਵੀਕਾਰ ਕਰ ਚੁਕੇ ਹਨ ਕਿ ਉਹ "ਕੇਸਾਧਾਰੀ ਹਿੰਦੂ" ਹਨ । ਇੱਸੇ ਲਈ ਉਨ੍ਹਾਂ ਦੀ ਜੁਬਾਨ ਮੋਹਨ ਭਾਗਵਤ ਦੀ ਘੋਸ਼ਨਾਂ ਦੇ ਖਿਲਾਫ ਅੱਜ ਤਕ ਨਹੀ ਖੁੱਲੀ । ਤੁਹਾਨੂੰ ਹਿੰਦੂ ਬਣਾਂ ਕੇ ਤੁਹਾਡਾ ਵਜੂਦ ਮੁਕਾ ਦਿਤਾ ਜਾਵੇਗਾ। ਤੁਹਾਡਾ “ਹਿੰਦੂਕਰਣ “ਹੋ ਚੁਕਾ ਹੈ, ਜਰਾ ਅਪਣੇ ਅੰਦਰ ਝਾਤ ਮਾਰ ਕੇ ਵੇਖੋ ? ਤੁਹਾਡੀ ਮਾਂ ਬੋਲੀ , ਤੁਹਾਡਾ ਕੈਲੰਡਰ ਤੁਹਾਡੀ ਵਖਰੀ ਹੋਂਦ ਦੀ ਹਰ ਨਿਸ਼ਾਨੀ, ਤੁਹਾਡੇ ਤੋਂ ਖੋਹ ਲਈ ਗਈ ਹੈ। ਅਸੀ ਕੇਸਾਧਾਰੀ ਹਿੰਦੂ ਦੇ ਰੂਪ ਵਿੱਚ ਹੀ ਵਿਚਰ ਰਹੇ ਹਾਂ । ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਸਾਨੂੰ , ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਪੁਜਾਰੀ ਬਣਾਂ ਦਿਤਾ ਗਇਆ ਹੈ। ਅਸੀ ਇੱਸੇ ਤਰ੍ਹਾਂ ਇਕ ਦੂਜੇ ਨੂੰ ਮੁਕਦਿਆ ਵੇਖਦੇ ਰਹਾਂਗੇ । ਕੋਈ ਅਵਾਜ ਨਹੀ ਉੱਠੇਗੀ , ਕਿਉ ਕਿ ਕੋਮ ਕਿਸੇ ਚੰਗੇ ਅਤੇ ਦਲੇਰ ਆਗੂ ਦੀ ਕਮੀ ਕਰਕੇ , ਦਿਸ਼ਾ ਹੀਨ ਹੋ ਚੁਕੀ ਹੈ, ਕਿਸੇ ਵੱਡੇ ਤੂਫਾਨ ਜਾਂ ਸੁਨਾਮੀ ਵਿੱਚ ਉਜੜੇ ਹੋਏ ਪਰਿਵਾਰ ਵਾਂਗ ।
    ਇੰਦਰਜੀਤ ਸਿੰਘ ਕਾਨਪੁਰ

Sunday, August 24, 2014

ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ

ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ 

ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ 


ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ 


ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ 


ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਮਹਾਨ ਸ਼ਹੀਦੀ ਕੀਰਤਨ ਦਰਬਾਰ 

ਹਿੰਦੋਸਤਾਨ ਅੰਦਰ ਨਵੰਬਰ 84 ਚ ਹਿੰਦੂ ਅੱਤਵਾਦ ਵੱਲੋਂ  ਸਿੱਖ ਨਸਲਕੁਸ਼ੀ ਰਾਹੀਂ ਸ਼ਹੀਦ ਕੀਤੇ ਸਮੂੰਹ ਸਿੱਖ ਸ਼ਹੀਦਾਂ ਦੀ 30ਵੀਂ ਵਰੇ ਗੰਢ ਨੂੰ ਸਮਰਪਿਤ ਮਹਾਨ ਸ਼ਹੀਦੀ ਕੀਰਤਨ ਦਰਬਾਰ ਅਮਰੀਕਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਬੇ ਏਰੀਆ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਸ਼ਹੀਦੀ ਕੀਰਤਨ ਦਰਬਾਰ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਮਹਾਨ ਸ਼ਹੀਦੀ ਕੀਰਤਨ ਦਰਬਾਰ ਚ ਹਿਸਾ ਲੈਣ ਦੇ ਚਾਹਵਾਨ ਕੀਰਤਨੀ ਜਥੇ ਸੰਪਰਕ ਕਰ ਸਕਦੇ ਹਨ। ਪਹਿਲ ਕੇਲੈਫੋਰਨੀਆ ਦੇ ਕੀਰਤਨੀ ਜਥਿਆਂ ਨੂੰ। ਪੂਰੀ ਜਾਣਕਾਰੀ ਛੇਤੀ ਹੀ।
ਪ੍ਰਬੰਧਕ
ਪਰਮਜੀਤ ਸਿੰਘ ਸੇਖੋਂ (ਦਾਖਾ)
ਕੁਲਦੀਪ ਸਿੰਘ ਢੀਂਡਸਾ
ਸੁਖਵਿੰਦਰ ਸਿੰਘ ਸੰਘੇੜਾ (ਤਲਵੰਡੀ)
510-774-5909  


Saturday, August 23, 2014

ਪੁਲੀਸ ਕੈਟ, ਰਾਅ ਦਾ ਏਜੰਟ, ਭਾਰਤੀ ਏਜੰਸੀਆਂ ਨਾਲ ਨੇੜਲੇ ਸੰਬਧ, ਅਖੌਤੀ ਖਾਲਸਤਾਨੀ ਲੀਡਰ

ਪੁਲੀਸ ਕੈਟ

 ਰਾਅ ਦਾ ਏਜੰਟ
ਰਾਅ ਦਾ ਏਜੰਟ

ਪੁਲੀਸ ਕੈਟ, ਰਾਅ ਦਾ ਏਜੰਟ, ਭਾਰਤੀ ਏਜੰਸੀਆਂ ਨਾਲ ਨੇੜਲੇ ਸੰਬਧ, ਅਖੌਤੀ ਖਾਲਸਤਾਨੀ ਲੀਡਰ

ਆਹ ਜਿਹੜਾ ਬਦਨਾਮ ਪੁਲੀਸ ਅਫਸਰ ਗਰੁਮੀਤ ਪੈਕੀ ਕੈਟ ਅੱਧ ਵਾਟੇ ਜੇਲ ਚੋ ਰਿਹਾ ਹੋ ਕੇ ਆਇਆ ਹੈ । ਇਹ ਪਹਿਲਾ ਖਾਲਸਤਾਨੀ ਸੰਘਰਸ਼ ਚ ਚੋਟੀ ਦਾ ਖਾੜਕੂ ਹੁੰਦਾ ਸੀ। ਅਜਿਹੇ ਖਾੜਕੂ ਅੱਜ ਵੀ ਅਮਰੀਕਾ ਦੇ ਵੱਖ ਵੱਖ ਹਿਸਿਆਂ ਚ ਅਤੇ ਫਰੀਮਾਂਟ ਏਰੀਆ ਵਿੱਚ ਅਖੌਤੀ ਖਾਲਸਤਾਨੀ ਲੀਡਰ ਹਨ ? ਅਤੇ ਸਿੱਖ ਕੌਮ ਨੂੰ ਅਖੌਤੀ ਸਹੀ ਸੇਧ ਦੇ ਰਹੇ ਹਨ ? ਨਾਲੇ ਪੁੰਨ ਨਾਲੇ ਫਲੀਆ ?
ਸਹੀ ਬੰਦਿਆ ਦੀ ਅਲੋਚਨਾ ਕਰਨੀ ਮਹਾ ਪਾਪ ਹੈ , ਪਰ ਜੇ ਕੋਈ ਗਲਤ ਕਰ ਰਿਹਾ ਉਸ ਨੂੰ ਨੰਗਾ ਕਰਨਾ ਵੀ ਜਰੂਰੀ ਹੈ ? 
ਡਾ:ਸੋਹਣ ਸਿੰਘ ਅਖੌਤੀ ਪੰਥਕ ਕਮੇਟੀ, 
ਅਖੌਤੀ ਖਾਲਸਤਾਨ ਅਫੇਅਰਜ਼ ਸੈਂਟਰ, 
ਅਖੌਤੀ ਸਿੱਖ ਕਾਕਸ, 
ਅਖੌਤੀ ਅਮੈਰਕਿਨ ਗੁ:ਪ੍ਰ:ਕਮੇਟੀ ਨੇ 
ਸਚੀ ਸੁਚੀ ਖਾਲਸਤਾਨੀ ਵਿਚਾਰਧਾਰਾ ਨੂੰ ਭਾਰੀ ਸਟ ਮਾਰੀ ਹੈ। 
ਡਾ:ਸੋਹਣ ਸਿੰਘ ਪੰਥਕ ਕਮੇਟੀ ਦੇ ਮੁੱਖ ਬੁਲਾਰੇ ਅਤੇ ਖਾਲਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਵੈਦ ਹਕੀਮ ਅਮਰਜੀਤ ਸਿੰਹੁ ਨੂੰ ਡਾ:ਔਲਖ ਰਾਅ ਦਾ ਏਜੰਟ ਕਿੰਹਦੇ ਹਨ ਅਤੇ ਹਕੀਮ ਅਮਰਜੀਤ ਸਿੰਹੁ ਆਪਣਾ ਅਗਾ ਪਿਛਾ ਵੀ ਕਿਸੇ ਨੂੰ ਨਹੀਂ ਦਸਦਾ। 
ਸਿੱਖ ਕਾਕਸ ਦਾ ਖਾਲਸਤਾਨੀ ਵਿਚਾਰਧਾਰਾ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। 
ਅਮੈਰਕਿਨ ਗੁ:ਪ੍ਰ:ਕਮੇਟੀ ਦੇ ਕੌਆਰਡੀਨੇਟਰ ਡਾ:ਪ੍ਰਿਤਪਾਲ ਸਿੰਘ ਦੇ ਭਾਰਤੀ ਏਜੰਸੀਆਂ ਨਾਲ ਨੇੜਲੇ ਸੰਬਧ ਸ੍ਰ:ਸਿਮਰਨਜੀਤ ਸਿੰਘ ਮਾਨ ਦੀ ਵੀਡੀੳ ਨੇ ਜਗ ਜਾਹਿਰ ਕਰ ਦਿੱਤੇ ਹਨ। 
ਇਹਨਾਂ ਸੰਸਥਾਵਾਂ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਬਹੁਤੇ ਸੀਨੀਅਰ ਆਗੂ ਆਪਣੇ ਆਪ ਨੂੰ ਖਾਲਸਤਾਨੀ ਕਹਾਉਂਦੇ ਹਨ ਫਿਰ ਇਹਨਾਂ ਨੂੰ ਭਾਰਤੀ ਪਾਸਪੋਰਟ ਅਤੇ ਵੀਜ਼ੇ ਕਿਵੇਂ ਪ੍ਰਾਪਤ ਹੋ ਜਾਂਦੇ ਹਨ। 
ਸਿੱਖ ਕੌਮ ਦਾ ਘਾਣ ਪੀੜ ਕਰਨ ਲਈ ਜਿੰਨੀਆਂ ਸਰਕਾਰਾਂ ਜਿੰਮੇਵਾਰ ਹਨ ਉਤਨੇ ਹੀ ਇਹ ਅਖੌਤੀ ਖਾਲਸਤਾਨੀ ਵੀ ਜਿੰਮੇਵਾਰ ਹਨ।
ਦਲ ਖਾਲਸਾ ਅਲਾਇੰਸ

Thursday, August 21, 2014

ਮਜ੍ਹਬ, ਧਰਮ, ਤੇ ਗੁਰੂ ਗਰੰਥ ਸਾਹਿਬ ਜੀ, Posted by Dal Khalsa Alliance


ਮਜ੍ਹਬ, ਧਰਮ, ਤੇ ਗੁਰੂ ਗਰੰਥ ਸਾਹਿਬ ਜੀ,

ਦੁਨੀਆਂ ਤੇ ਜ੍ਹਿਨੇ ਵੀ ਧਰਮ ਕਹੇ ਜਾਂਦੇ ਹਨ, ‘ਹਿੰਦੂ ‘ਸਿੱਖ ‘ਇਸਾਈ ‘ਮੁਸਲਮਾਨ ‘ਬੋਧੀ ‘ਜਹੂਦੀ ‘ਜੈਨੀਂ……ਆਦਿ, ਅਸਲ ਵਿੱਚ ਇਹ ਵੱਖਰੇ ਵੱਖਰੇ ਧਰਮ ਨਹੀ ਹਨ, ਧਰਮ ਦੇ ਨਾਮ ਹੇਠ ਚੱਲੀਆਂ ਵੱਖਰੀਆਂ ਵੱਖਰੀਆਂ ਮਜ੍ਹਬੀ ਲਹਿਰਾਂ ਹਨ।

ਧਰਮ ਤਾਂ ਸਾਰੇ ਸੰਸਾਰ ਦਾ ਇਕੋ ਹੀ ਹੈ, “ਸੱਚ” 

ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥ (੧੧੮੮)    ਅਤੇ  
ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ ॥ (੪੮੮)


ਨੋਟ- ਧਰਮ (ਸੱਚ) ਸਿਰਫ ਇੱਕ ਦੋ ਅੱਖਰਾਂ ਦਾ ਲਫਜ਼ ਹੀ ਨਹੀ ਹੈ, ਧਰਮ ਇੱਕ ਸੰਪੂਰਨ ਪੈਕਿਜ ਹੈ, ਅਸਲੀਅਤ ਹੈ, ਜਿਸ ਵਿੱਚ ਦੁਨੀਆਂ ਦੀਆਂ ਸਾਰੀਆਂ ਚੰਗਿਆਈਆਂ ਆਉਂਦੀਆਂ ਹਨ, ਸਾਰੇ ਸੁਭ ਗੁਣ ਆਉਂਦੇ ਹਨ, ਇਸ ਕਰਕੇ ਹੀ ਗੁਰਬਾਣੀ ਵਿੱਚ ਸੱਚ ਨੂੰ ਸੱਭ ਤੋਂ ਉਪਰ ਕਿਹਾ ਹੈ, 

 ਇਹੁ ਸਚੁ ਸਭਨਾ ਕਾ ਖਸਮੁ ਹੈ, ਜਿਸੁ ਬਖਸੇ ਸੋ ਜਨੁ ਪਾਵਹੇ ॥   (੯੨੨)

ਮਜ੍ਹਬ ਤੇ ਧਰਮ ਵਿੱਚ ਫਰਕ ਕੀ ਹੈ?

ਮਜ੍ਹਬਾ ਦੇ ਆਪਣੇ ਵੱਖਰੇ ਵੱਖਰੇ ਅਸੂਲ ਹੁੰਦੇ ਹਨ, , ਪਰ ਧਰਮ (ਸੱਚ) ਦੇ ਅਸੂਲ ਵੱਖਰੇ ਵੱਖਰੇ ਨਹੀ ਹੁੰਦੇ, ਧਰਮ ਸਾਰਿਆਂ ਦਾ ਸਾਂਝਾ ਹੈ, 

ਪਰ ਮਜ੍ਹਬ ਸਾਰਿਆਂ ਦਾ ਸਾਂਝਾ ਨਹੀ ਹੁੰਦਾ, ਮਜ੍ਹਬ ਤੇ ਚਲਣ ਲਈ ਧਰਮ ਜਰੂਰੀ ਹੈ, ਪਰ ਧਰਮ ਤੇ ਚਲਣ ਲਈ ਮਜ੍ਹਬ ਜਰੂਰੀ ਨਹੀ ਹੈ, 

ਮਜ੍ਹਬ ਦੀ ਪਹਿਚਾਣ ਮੱਨੁਖ ਦੇ ਪਹਿਰਾਵੇ ਤੋਂ ਹੁੰਦੀ ਹੈ, ਜਦਕਿ ਧਰਮ ਦੀ ਪਹਿਚਾਣ ਮੱਨੁਖ ਦੇ ਆਚਰਣ ਤੋਂ ਹੁੰਦੀ ਹੈ, 

ਧਰਮ ਜਨਮ ਤੋਂ ਹੀ ਹਰਇੱਕ ਜੀਵ ਦੇ ਅੰਦਰ ਹੈ, ਜਦਕਿ ਮਜ੍ਹਬ ਜਨਮ ਤੋਂ ਬਾਦ ਕੋਈ ਨਾਂ ਕੋਈ ਅਪਣਾਉਣਾਂ ਪੈਦਾ ਹੈ।

ਮੱਨੁਖ ਕਿਸੇ ਵੀ ਮਜ੍ਹਬ ਵਿੱਚ ਸ਼ਾਮਲ ਹੋਕੇ ਧਰਮ (ਸੱਚ) ਤੇ ਚੱਲ ਸਕਦਾ ਹੈ, ਪਰ ਇਹ ਸਮਝਣਾ ਜਰੂਰੀ ਹੈ ਕਿ ਕਿਸੇ ਵੀ ਮਝਬ ਦਾ ਗਿਆਨ ਕੀ ਹੈ, ਕਿਸੇ ਇੱਕ ਫਿਰਕੇ ਲਈ ਹੈ, ਜਾਂ ਸਮੁਚੀ ਮਨੁਖਤਾ ਲਈ ਹੈ।

ਸੁਨਤ ਕਰਨ ਤੋਂ ਬਗੈਰ ਮੁਸਲਮਾਨ ਨਹੀ ਬਣਿਆ ਜਾ ਸਕਦਾ, ਪਰ ਧਾਰਮਿਕ (ਸੱਚਾ ਮੱਨੁਖ) ਬਣਿਆ ਜਾ ਸਕਦਾ ਹੈ, ਧਰਮ (ਸੱਚ) ਕਮਾਇਆ ਜਾ ਸਕਦਾ ਹੈ।

ਕੇਸਾਂ ਤੋਂ ਬਗੈਰ ਸਿੱਖ ਨਹੀ ਬਣਿਆ ਜਾ ਸਕਦਾ, ਪਰ ਧਰਮ (ਸੱਚ) ਕਮਾਇਆ ਜਾ ਸਕਦਾ ਹੈ, ਕੋਈ ਮੱਨੁਖ ਚੋਲਾ ਪਾਕੇ, ਪੰਜ ਕੱਕਾਰ ਧਾਰਨ ਕਰਕੇ ਸਿੱਖ ਤਾਂ ਅਖਵਾ ਸਕਦਾ ਹੈ ਪਰ ਜਰੂਰੀ ਨਹੀ ਉਹ ਧਾਰਮਿਕ (ਸੱਚਾ) ਵੀ ਹੋਵੇ।


ਇਸੇ ਤਰਾਂ ਕਿਸੇ ਵੀ ਮਜ੍ਹਬ ਦੇ ਅਸੂਲ ਅਪਣਾਏ ਬਿਣਾ ਮਜ੍ਹਬੀ ਲਹਿਰ ਦਾ ਮੈਂਬਰ ਨਹੀ ਬਣਿਆਂ ਜਾ ਸਕਦਾ, ਪਰ ਧਾਰਮਿਕ (ਸੱਚਾ) ਮੱਨੁਖ ਬਣਿਆ ਜਾ ਸਕਦਾ ਹੈ।


ਖੁਸ਼ ਕਿਸਮਤੀ ਇਹ ਹੈ ਕਿ ਸਿੱਖ ਮਜ੍ਹਬ, ਧਰਮ (ਸੱਚ) ਦੇ ਬਹੁਤ ਨੇੜੇ ਹੈ, ਕਿਉਂਕੇ ਸਿਖਾਂ ਦੇ ਗਿਆਨ ਦਾ ਸੋਮਾਂ, ਸ੍ਰੀ ਗੁਰੂ ਗਰੰਥ ਸਾਹਿਬ ਜੀ, ਇੱਕ ਸੰਪੂਰਨ ਧਰਮ (ਸੱਚ) ਹੈ, ਸਮੁਚੀ ਮੱਨੁਖਤਾ ਲਈ ਹੈ, ਗੁਰੂ ਗਰੰਥ ਸਾਹਿਬ ਜੀ, ਜਦੋ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਕਹਿੰਦੇ ਹਨ ਤਾਂ ਸਮੁਚੀ ਮੱਨੁਖਤਾ ਨੂੰ ਕਹਿੰਦੇ ਹਨ, ਗੁਰੂ ਸਾਹਿਬ ਜੀ ਨੇ ‘ਭਾਈ ‘ਮੀਤ ‘ਪਿਆਰੇ ਆਦਿ ਲਫਜ਼ ਸਮੁਚੀ ਮੱਨੁਖਤਾ ਵਾਸਤੇ ਵਰਤੇ ਹਨ।

ਗੁਰੂ ਗਰੰਥ ਸਾਹਿਬ ਜੀ, ਮਜ੍ਹਬ ਦੀ ਗੱਲ ਹੀ ਨਹੀ ਕਰਦੇ, ਸਿਰਫ ਤੇ ਸਿਰਫ ਧਰਮ ਸਿੱਖਾਂਉਂਦੇ ਹਨ, ਧਰਮ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ,
 ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ ॥ (੪੮੮)

ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ‘ਸਿੱਖ ‘ਹਿੰਦੂ ‘ਮੁਸਲਮਾਨ ‘ਬੋਧੀ ‘ਜੈਨੀਂ ‘ਇਸਾਈ ‘ਆਸਤਿਕ ਜਾ ਨਾਸਤਿਕ ਨਹੀ ਦੇਖਦੇ, ਗੁਰੂ ਜੀ ਸਮੁਚੇ ਬਰ੍ਹਿਮੰਡ ਨੂੰ ਇੱਕ ਨੂਰ ਤੋਂ ਪੈਦਾ ਹੋਇਆ ਦੇਖਦੇ ਹਨ, 

 ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥ 

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ॥  (੧੩੪੯)

ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ਕੇਸ ਰੱਖਣ ਜਾ  ਕੱਟਣ ਦਾ ਉਪਦੇਸ਼ ਨਹੀ ਦਿੰਦੇ, ਸਿਰਫ ਤੇ ਸਿਰਫ ੴ (ਸਮੁਚੇ ਬਰ੍ਹਿਮੰਡ) ਨਾਲ ਪ੍ਰੀਤ ਕਰਨ ਦਾ ਉਪਦੇਸ਼ ਦਿੰਦੇ ਹਨ, 

 ਕਬੀਰ ਪ੍ਰੀਤਿ ਇੱਕ ਸਿਉ ਕੀਏ, ਆਨ ਦੁਬਿਧਾ ਜਾਇ ॥ 

ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥   (੧੩੬੫)

ਜਿਥੇ ਗੁਰੂ ਗਰੰਥ ਸਾਹਿਬ ਜੀ, ਮੱਨੁਖ ਨੂੰ ਸੱਚ ਤੇ ਚੱਲਣਾ ਸਿੱਖਾਉਂਦੇ ਹਨ, ਅੰਦਰਲੀਆਂ ਬੁਰਾਈਆਂ ਤੋਂ ਮੁਕਤ ਕਰਦੇ ਹਨ, ਉਥੇ ਨਾਲ ਨਾਲ ਮਜ੍ਹਬੀ ਕਰਮਕਾਂਡਾਂ ਤੋਂ ਵੀ ਮੁਕਤ ਕਰਦੇ ਹਨ, 

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ 

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ (੭੪੭)

ਕੋਈ ਕਿਸੇ ਵੀ ਨਾਮ ਦਾ ਰਟਣ ਕਰੇ, ਕੋਈ ਕਿਸੇ ਵੀ ਰੰਗ ਦੇ ਕਪੜੇ ਪਹਿਨੇ, ਕੋਈ ਕਿਸੀ ਜਗਾ ਨੂੰ ਵਸ਼ੇਸ਼ ਮੱਨੇ ਕੋਈ ਕਿਸੀ ਤਰਾਂ ਦਾ ਬਣਕੇ ਰਹੇ, ਹਰਇੱਕ ਮੱਨੁਖ ਆਪਣੇ ਆਪ ਵਿੱਚ ਆਪਣੇ ਮਜ੍ਹਬ ਲਈ ਆਪਣੇ ਲਾਈਫ ਸਟਾਈਲ ਲਈ ਪੂਰਨ ਤੌਰ ਤੇ ਅਜਾਦ ਹੈ, 

 ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ (੮੮੫)

ਪਰ ਇਹ ਸੱਭ ਮਜ੍ਹਬਾਂ ਦੇ ਆਪਣੇ ਅਸੂਲ ਤਾਂ ਹੋ ਸਕਦੇ ਹਨ, ਕਿਸੇ ਦਾ ਆਪਣਾ ਲਾਈਫ ਸਟਾਈਲ ਹੋ ਸਕਦਾ ਹੈ, ਪਰ ਜੇ ਕੋਈ ਇਹ ਸੱਭ ਕਰਕੇ ਇਹ ਸਮਝੇ ਕਿ ਮੈ ਧਰਮ ਕਮਾ ਰਿਹਾ ਹਾਂ, ਮੈ ਰੱਬ ਦੇ ਬਹੁਤ ਨੇੜੇ ਹਾਂ, ਇਹ ਸੱਭ ਉਸ ਦਾ ਭਰਮ ਤਾਂ ਹੋ ਸਕਦਾ ਹੈ ਸੱਚ ਨਹੀ ਹੋ ਸਕਦਾ, 

ਅੱਗੇ ਜਾਕੇ ਗੁਰੂ ਜੀ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਆਪਣਾ ਫੈਸਲਾ ਦਿੰਦੇ ਹਨ ਕਿ ਅਸਲ ਵਿੱਚ ਜਿਸ ਨੇ ਕੁਦਰਤੀ ਨਿਜ਼ਮਾਂ ਵਿੱਚ ਵਰਤ ਰਹੇ ਰੱਬੀ ਹੁਕਮ ਨੂੰ ਸਮਝ ਲਿਆ ਉਸ ਨੇ ਹੀ ਰੱਬ ਦੀ ਬਿਅੰਤਤਾ ਨੂੰ ਜਾਣਿਆਂ ਹੈ, 

ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥ (੮੮੫)

ਸਤਿਨਾਮ ਸਿੰਘ ਮੌਂਟਰੀਅਲ 514-219-2525

Monday, August 4, 2014

ਸੱਚੋ ਸੱਚ, ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ? Dal Khalsa Alliance

ਸੱਚੋ ਸੱਚ, ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?
ਸੱਚੋ ਸੱਚ, ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?
     ਗੁਰੂ ਨਾਨਕ ਸਾਹਿਬ ਜੀ ਦੇ ਲਗਾਏ ਗਏ ਸਿੱਖੀ ਦੇ ਬੂਟੇ ਦੀ ਆਰ ਐਸ ਐਸ ਭਾਵੇਂ ਨੰਬਰ ਵੰਨ ਦੁਸ਼ਮਣ ਜਮਾਤ ਹੈ ਪਰ ਸਿੱਖ ਵਿਰੋਧੀ  ਹਰ ਕਾਰਵਾਈ ਨੂੰ ਬਿਨ ਸੋਚੇ ਸਮਝੇ ਆਰ ਐਸ ਐਸ ਦੀ ਝੋਲੀ ਪਾ ਕੇ, ਫੋਕੇ ਬਿਆਨ ਲਗਾ ਕੇ ਸਚਾਈ ਨੂੰ ਦਬਾਇਆ ਨਹੀਂ ਜਾ ਸਕਦਾ। ਡਾ:ਅਮਰਜੀਤ ਸਿੰਹੁ ਅਤੇ ਡਾ:ਪ੍ਰਿਤਪਾਲ ਸਿੰਘ ਨੇ ਸਹਾਰਨਪੁਰ ਵਿੱਚ ਸਿੱਖਾਂ ਵਿਰੁਧ ਵਾਪਰੀ ਮੁਸਲਮਾਨਾਂ ਦੀ ਅਸਲ ਘਟਨਾ ਨੂੰ ਆਰ ਐਸ ਐਸ ਦੀ ਝੋਲੀ ਪਾ ਕੇ, ਪਾਕਸਤਾਨ ਵਿਚਲੇ ਆਪਣੇ ਸੰਬਧਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਹੈ।ਡਾ:ਪ੍ਰਿਤਪਾਲ ਸਿੰਘ ਦੇ ਪਾਕਸਤਾਨ ਵਿਚਲੇ ਜਾਇਜ ਨਜਾਇਜ਼ ਸੰਬਧਾਂ ਦਾ ਖੁਲਾਸਾ ਪਿਛਲੇ ਦਿਨੀਂ ਸਾਂਝੀ ਸੋਚ ਅਖਬਾਰ 17 ਜੁਲਾਈ ਪੰਨਾ 1 ਅਤੇ 8 ਉਪਰ ਚ ਸ੍ਰ:ਸੁਰਿੰਦਰ ਸਿੰਘ ਸੈਣੀ ਰਾਹੀਂ ਹੋ ਚੁਕਿਆ ਹੈ। 
     ਡਾ:ਅਮਰਜੀਤ ਸਿੰਹੁ ਅਤੇ ਡਾ:ਪ੍ਰਿਤਪਾਲ ਸਿੰਘ ਦੀ, ਚੜ੍ਹਦੀ ਕਲ੍ਹਾ ਅਖਬਾਰ ਜੁਲਾਈ 30 ਪੰਨਾ 16 ਉਪਰ ਲਗੀ ਸਹਾਰਨਪੁਰ ਦੀ ਸਚਾਈ ਤੋਂ ਕੋਹਾਂ ਦੂਰ ਖਬਰ ਦੀ ਦਲ ਖਾਲਸਾ ਅਲਾਇੰਸ ਸਖਤ ਸ਼ਬਦਾਂ ਚ ਨਖੇਧੀ ਕਰਦਾ ਹੈ ਅਤੇ ਸ੍ਰ:ਅਤਿੰਦਰਪਾਲ ਸਿੰਘ ਰਾਹੀਂ ਪ੍ਰਾਪਤ ਹੋਈ ਸੱਚੀ ਖੱਬਰ ਦੀ ਸ਼ਲਾਘਾ ਕਰਦਾ ਹੈ। ਸਹਾਰਨਪੁਰ ਦੀ ਸਚਾਈ ਹੇਠਾਂ ਪੜ੍ਹੋ।
     ਜਿਵੇਂ ਕਿ ਹਰ ਸਮਾਜ ਵਿੱਚ ਇਹ ਲਹਿਰ ਚੱਲ ਪਈ ਹੈ ਕਿ ਗੁੰਡੇ, ਸਮਗਲਰ, ਸਮੈਕੀਏ, ਦਲਾਲ ਅਤੇ ਦੋ ਨੰਬਰੀਏ ਅੱਜ ਕਲ ਰਾਜਨੀਤਕ ਲੀਡਰ ਬਣਨ ਲੱਗ ਗਏ ਹਨ। ਲੋਕ ਤੰਤਰ ਇਨ੍ਹਾਂ ਦੇ ਹੀ ਧੜਾ ਤੰਤਰ ਵਿੱਚ ਬਦਲ ਚੁਕਾ ਹੈ। ਇਹੋ ਸਭ ਕੁਝ ਹੀ ਇੱਕ ਖ਼ਾਸ ਵਜ੍ਹਾ ਹੈ ਸਹਾਰਨਪੁਰ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ 26 ਜੁਲਾਈ ਨੂੰ ਵਾਪਰੇ ਘਟਨਾ ਕਰਮ ਦਾ। 
     ਸਿੰਘ ਸਭਾ ਗੁਰਦੁਆਰਾ ਸਹਾਰਨਪੁਰ ਵੱਲੋਂ 2001 ਵਿੱਚ ਮੰਨਸਾ ਦੇਵੀ ਦੇ ਪੁੱਤਰ ਤੋਂ ਪੀਲੀ ਕੋਠੀ ਅਤੇ ਲਾਲ ਕੋਠੀ ਦੀ 2850 ਵਰਗ ਗਜ਼ ਜ਼ਮੀਨ ਖਰੀਦੀ । ਇਹ ਕੋਠੀਆਂ ਢਾਹ ਦਿੱਤੀਆਂ ਗਈਆਂ । ਇੱਥੇ 110 ਫੁਟ ਗੁਣਾ 115 ਫੁਟ ਦਾ ਇੱਖ ਹਾਲ ਪਹਿਲਾਂ ਹੀ ਬਣਾ ਲਿਆ ਗਿਆ।
     ਹੁਣ ਜਦੋਂ ਲੜਕੀਆਂ ਲਈ ਕਾਲਜ ਬਣਾਉਣ ਦਾ ਕੰਮ ਅਰੰਭਿਆ ਤਾਂ ਨੀਂਹ ਵਿੱਚੋਂ ਨਿਕਲੀ ਇੱਕ ਸਿਲ਼ ਨੂੰ; ਇੱਕ ਮੁਸਲਮਾਨ ਮਜ਼ਦੂਰ ਨੇ ਇੱਕ ਨਾਮੀ ਗੁੰਡੇ ਤੋਂ ਬਣੇ ਰਾਜਨੀਤਕ ਲੀਡਰ ਨੂੰ ਜਾ ਕੇ ਦੱਸਿਆ ਕਿ ਸ਼ਾਇਦ ਇੱਥੇ ਕਦੇ ਕਬਰਸਤਾਨ ਰਿਹਾ ਹੋਵੇਗਾ। ਇਸ ਮੁਸਲਮਾਨ ਰਾਜਸੀ ਆਗੂ ਨੇ ਸਿੱਖਾਂ ਦੇ ਆਗੂਆਂ ਨੂੰ ਕਿਹਾ ਕਿ ਹੁਣ ਅਗਰ ਇੱਥੇ ਤੁਸੀ ਨਿਰਮਾਣ ਕਰਨਾ ਹੈ ਤਾਂ ‘ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ ਅਗਰ ਉਹ ਨਹੀਂ ਦੇਣਗੇ ਤਾਂ ਉਹ ਫਸਾਦ ਖੜੇ ਕਰ ਦਏਗਾ’! ਇਹ ਹੈ ਅਸਲ ਕਹਾਨੀ ਸਹਾਰਨਪੁਰ ਵਿਖੇ ਚਲ ਰਹੀ ਗੜਬੜ ਦੀ।
     ਇਹ ਲੋਕ ਇਹ ਭੁੱਲ ਗਏ ਹਨ ਕਿ ਸਹਾਰਨਪੁਰ ਵਿੱਚ ਅਬਾਦੀ ਪੱਖੋਂ ਕੇਵਲ 7000 ਸਿੱਖ ਰਹਿੰਦੇ ਹਨ।ਉਹ ਇੱਥੇ ਹਰ ਤਬਕੇ ਦੀ ਬਿਹਤਰੀ, ਭਵਿੱਖਤ ਉਨਤੀ, ਅਤੇ ਉਨ੍ਹਾਂ ਵਿੱਚ ਵਿਦਿਆ ਦੇ ਪ੍ਰਸਾਰ ਅਤੇ ਪਸਾਰ ਲਈ ਸਾਰੇ ਬਹੁ ਅਬਾਦੀ ਫਿਰਕਿਆਂ ਇੱਥੋਂ ਤਕ ਕਿ ਸਰਕਾਰ ਤੋਂ ਵੀ ਵੱਧ ਹਿੱਸ, ਪੁਰੀ ਨਿਰਪੱਖਤਾ ਅਤੇ ਨਿਰਲੇਪਤਾ ਦੇ ਨਾਲੌਂ ਨਾਲ ਗੁਰੁ ਨਾਨਕ ਸਾਹਿਬ ਜੀ ਦੇ ਸੰਕਲਪ ਨਿਰਸਵਾਰਥਤਾ ਨਾਲ ਪਾ ਰਹੇ ਹਨ। ਜਿਸ ਦਾ ਸਬੂਤ ਹੈ ਕਿ ਸਹਾਰਨਪੁਰ ਵਿੱਚ 7 ਹਜ਼ਾਰ ਵਾਲੀ ਕੁਲ ਅਬਾਦੀ ਵਾਲੀ ਸਿੱਖ ਕੌਮ; ਗੁਰੁ ਨਾਨਕ ਗਰਲਜ਼ ਕਾਲਜ, ਗੁਰੁ ਨਾਨਕ ਬਵਾਇਜ਼ ਇੰਟਰ ਕਾਲਜ਼ ਅਤੇ ਗੁਰੁ ਤੇਗ ਬਹਾਦੁਰ ਪਬਲਿਕ ਸਕੂਲ ਆਮ ਲੋਕਾਂ ਲਈ ਅਤੇ ਸਭ ਧਰਮਾਂ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖਤ ਨਿਰਮਾਣ ਲਈ ਚਲਾ ਰਹੇ ਹਨ। ਇਨ੍ਹਾਂ ਤਿੰਨਾਂ ਸਕੂਲਾਂ ਵਿੱਚ 8000 ਵਿਦਿਆਰਥੀ ਪੜਦੇ ਹਨ, ਜਿਨ੍ਹਾਂ ਵਿੱਚੋਂ ਸਿੱਖ ਵਿਦਿਆਰਥੀ ਕੇਵਲ 68 ਹਨ। ਜਿਸ ਮੁਸਲਮਾਨ ਫਿਰਕੇ ਨੇ ਸਿੱਖਾਂ ਤੇ ਹਮਲਾ ਕੀਤਾ ਹੈ ਉਨ੍ਹਾਂ ਦੇ 6000 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਤਾਂ ਵੀ ਸਿੱਖਾਂ ਤੇ ਹਮਲਾ ਕੀਤਾ ਗਿਆ ਹੈ। ਕਿਉਂ ? ਸਿਰਫ਼ ਇਸ ਲਈ ਕਿ ਭਾਰਤੀ ਲੋਕਤੰਤਰ ਵਿੱਚ ਹੁਣ ਕੱਟੜਪੰਥੀ ਫਿਰਕੂ ਤਾਕਤਾਂ ਸੱਤਾ ਵਿੱਚ ਹਨ ਤੇ ਇਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਹੁਣ ਬੜੀ ਹੀ ਤੇਜੀ ਨਾਲ ਫਿਰਕੂ ਵੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ ਤੇ ਬਦਲਿਆਂ ਜਾ ਰਿਹਾ ਹੈ। ਜਿਸ ਦੇ ਨਤੀਜੇ ਵੱਜੋ ਭਾਰਤੀ ਲੋਕਤੰਤਰ ਹੁਣ ਫਿਰਕੂ ਗੁੰਡਾ ਤੰਤਰ ਵਿੱਚ ਬਦਲ ਲਿਆ ਗਿਆ ਹੈ।
     ਕੀ ਇਹ ਪੱਖ ਸਿੱਖ ਕੌਮ ਬਣਾਏ ਜਾ ਰਹੇ ‘ਕਮੀਸ਼ਨਾਂ’ ਅੱਗੇ ਖੁੱਲ ਕੇ ਰੱਖ ਸਕਣਗੇ ਕਿ ਆਪੋ ਆਪਣੇ ਲੀਡਰਾਂ ਦੇ ‘ਰਾਜਨੀਤਕ ਸਵਾਰਥਾਂ ਕਰਕੇ ਚੁੱਪ’ ਰਹਿ ਕੇ ਦੜ ਵੱਟਣ ਦੀ ਆਪਣੀ ਆਦਤ ਅਨੁਸਾਰ ਕੌਮੀ ਘਾਣ ਕਰਵਾਈ ਜਾਣਗੇ ? ਪੰਜਾਬ ਅਤੇ ਦਿੱਲੀ ਦੇ ਬਹੁਤ ਸਾਰੇ ਲੀਡਰਾਂ ਨੂੰ ਇਸ ਮੁੱਦੇ ਤੇ ਟੈਲੀਵੀਜ਼ਨ ਤੇ ਲਾਈਵ ਬਹਿਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਪਰ ਅਫਸੋਸ ਕਿ ਕਿਸੇ ਨੇ ਵੀ ਇਸ ਅਸਲ ਮੁੱਦੇ ਨੂੰ ਚੁੱਕਣ ਦੀ ਜੁਰਅਤ ਨਹੀਂ ਕੀਤੀ। ਸਿੱਖ ਰਾਜਨੀਤਕ ਮਨੋਬਿਰਤੀ ਪੱਖੋਂ ਘਸਿਆਰੇ ਬਣੀ ਤੁਰਨ ਲੱਗ ਪਏ ਹਨ। ਕੀ ਭਵਿੱਖ ਪੱਖੋਂ ਕੁਝ ਕਹਿਣ ਦੀ ਲੋੜ ਬਾਕੀ ਰਹਿ ਜਾਂਦੀ ਹੈ……

ਜਾਰੀ ਕਰਤਾ
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ
ਦਲ ਖਾਲਸਾ ਅਲਾਇੰਸ