Monday, November 24, 2014

ਚੋਰ ਅਤੇ ਕੁੱਤੀ Posted by Dal Khalsa Alliance

ਚੋਰ ਅਤੇ ਕੁੱਤੀ

ਚੋਰ ਅਤੇ ਕੁੱਤੀ

ਹਫ਼ਦਾ ਹੋਇਆ ਚੇਲਾ ਬਾਬੇ ਦਾ , ਵਿਚ ਡੇਰੇ ਦੇ ਆਇਆ।
ਰੋ ਰੋ ਕੇ ਉਹਨੇ ਦੁਖੜਾ ਸਾਰਾ ਬਾਬੇ ਤਾਈਂ ਸੁਣਾਇਆ।

ਭੁੱਕੀ ਪੁਲਿਸ ਨੇ ਫੜੀ ਅਸਾਡੀ, ਨਾਲੇ ਖੋਹ ਲਈ ਮਾਇਆ।
ਖੂਹੀ ਵਾਲੇ ਮੋੜ ਦੇ ਉੱਤੇ, ਸੀ ਨਾਕਾ ਉਨ੍ਹੀਂ ਲਗਾਇਆ।

ਗੁਰਮੁਖ ਨੂੰ ਤਾਂ ਲੈ ਗਏ ਠਾਣੇ, ਮੇਰੇ ਵੀ ਉਨ੍ਹੀਂ ਤੌਣੀ ਲਾਈ।
ਹੱਡ ਹੱਡ ਮੇਰਾ ਢਿੱਲਾ ਕਰ 'ਤਾ, ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ।

ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ, ਪਰ ਥੋਨੂੰ ਅਕਲ ਨਹੀਂ ਆਉਣੀਂ।
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ? ਜੇ ਆਈ ਨਹੀਂ ਗੱਲ ਬਣਾਉਣੀ।

ਨਿਉਂਦਾ ਪਾ ਕੇ ਲਾਹਵਾਂਗੇ ਹੁਣ, ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ।
ਸਹੁਰੀ ਦੇ ਨਾਲੇ ਖਾਂਦੇ ਸਾਥੋਂ, ਨਾਲੇ ਫੜਨ ਅਸਾਡੀ ਦਾਹੜੀ।

ਨਾਮ ਥੋਡਾ ਤਾਂ ਦੱਸਿਆ ਸੀ ਜੀ, ਪਰ ਠਾਣੇਦਾਰ ਨੇ ਇਕ ਨਾ ਮੰਨੀ। 
ਕਹਿੰਦਾ ਮੈਂ ਸਿੱਧੇ ਕਰਨੇ ਬੂਬਨੇ, ਪਾ ਦੇਣੇ ਮੈਂ ਇਹ ਬੰਨੋ ਬੰਨੀ।

ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ, ਥੋਡੀ ਮਾਂ ਭੈਣ ਇਕ ਕੀਤੀ।
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ, ਬਾਬਾ ਜੀ! ਉਹਨੇ ਕਰੀ ਵਧੀਕੀ।

ਪਾਰਾ ਚੜ੍ਹ ਗਿਆ ਬਾਬੇ ਦਾ ਫਿਰ, ਮਣ ਮਣ ਦੀ ਉਹਨੇ ਕੱਢੀ ਗਾਲ਼ੀ।
ਕਹਿੰਦਾ ਫੂਕ ਦਊਂ ਅੱਗ ਲਾ ਕੇ, ਕੰਮ ਆਊ ਮੇਰੀ ਕਦੋਂ ਦੁਨਾਲੀ।

ਐਥੋਂ ਚੱਕੀਂ ਓਏ ਮੋਬਾਈਲ ਮੇਰਾ, ਡੀ. ਐਸ. ਪੀ. ਨੂੰ ਫੋਨ ਘੁਮਾਵਾਂ।
ਸਾਡੀ ਬਿੱਲੀ ਮਿਆਂਊਂ ਸਾਨੂੰ ਹੀ, ਏਸ ਠਾਣੇਦਾਰ ਨੂੰ ਮਜ਼ਾ ਚਖਾਵਾਂ। 
ਡੀ.ਐਸ.ਪੀ. ਨੇ ਫੋਨ ਉਠਾਇਆ, ਬਾਬਿਉ ਅਸੀਂ ਤਾਬੇਦਾਰ ਤੁਹਾਡੇ।
ਥੋਡੇ ਸਿਰ 'ਤੇ ਹੀ ਉਡਦੇ ਫਿਰੀਏ, ਮੁੱਕ ਜਾਂਦੇ ਸਭ ਫਿਕਰ ਅਸਾਡੇ।

ਕੀ ਹੈ ਹੁਕਮ ਅਸਾਨੂੰ ਸੰਤੋ? ਤੁਸੀਂ ਫੋਨ ਦਾ ਕਸ਼ਟ ਉਠਾਇਆ।
ਸੁਖ-ਸਾਂਦ ਤਾਂ ਸਭ ਹੈ ਡੇਰੇ? ਕਿਸੇ ਭੜਥੂ ਤਾਂ ਨਹੀਂ ਪਾਇਆ।

ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ, ਬਈ ਇਹ ਗੱਲ ਨਹੀਂਉਂ ਚੰਗੀ।
ਫੁਰਤੀ ਨਾਲ ਪਹੁੰਚਾਈਏ ਤੈਨੂੰ, ਤੂੰ ਜਦੋਂ ਵੀ ਸ਼ੈਅ ਕੋਈ ਮੰਗੀ।

ਠਾਣੇਦਾਰ ਨੇ ਮਾਲ ਫੜ ਲਿਐ, ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ।
ਗੁਰਮੁਖ ਅਜੇ ਵੀ ਠਾਣੇ ਬੈਠਾ, ਸਾਂਭ ਪੁਲਸੀਆਂ ਗੰਦਿਆਂ ਨੂੰ।

ਲਾਹ ਕੇ ਠਾਣੇਦਾਰ ਦੀ ਪੇਟੀ, ਠੰਢ ਮਿਰੇ ਸੀਨੇ ਵਿਚ ਪਾ ਦੇ।
ਸਾਧਾਂ ਨਾਲ ਨਾ ਲਈਏ ਪੰਗੇ, ਠਾਣੇਦਾਰ ਨੂੰ ਗੱਲ ਸਮਝਾ ਦੇ।

ਸੰਤੋ, ਇਹ ਨਵਾਂ ਈ ਆਇਐ, ਅਜੇ ਵਾਕਫ਼ ਨਹੀਂ ਇਲਾਕੇ ਦਾ।
ਬਿਨ ਪੁੱਛਿਆਂ ਹੀ ਮੇਰੇ ਕੋਲੋਂ, ਇਹਨੇ ਲੈ ਲਿਆ ਪੰਗਾ ਨਾਕੇ ਦਾ।

ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ? ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ।
ਨੀਤੀ ਵਰਤ ਕੇ ਦੁਨੀਆਂ ਚਾਰੋ, ਜ਼ਰਾ ਠੰਢ ਵਰਤਾਉ ਬਾਬਾ ਜੀ।

ਦਫਤਰ ਵਿਚ ਬੁਲਾ ਕੇ ਇਸਨੂੰ, ਛੋਈ ਇਸਦੀ ਲਾਹਵਾਂਗਾ।
ਕਰੂਗਾ ਥੋਡੇ ਦਰਸ਼ਨ ਆਕੇ, ਤੇ ਚਰਨੀਂ ਥੋਡੀ ਪੁਆਵਾਂਗਾ।

ਮੁੜ ਨਾ ਕਰੂ ਅਜਿਹੀ ਗ਼ਲਤੀ, ਥੋਡਾ ਸੇਵਕ ਬਣ ਕੇ ਚੱਲੂਗਾ।
ਜੀਪ ਠਾਣੇ ਦੀ, ਮਾਲ ਤੁਹਾਡਾ, ਜਿੱਧਰੇ ਵੀ ਚਾਹੋਂ, ਘੱਲੂਗਾ।

ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ, ਨਾ ਫਿਕਰ ਕੇਸ ਦਾ ਕਰਨਾ ਜੀ।
ਮਾਲ ਤੇ ਮਾਇਆ ਪਹੁੰਚੂ ਡੇਰੇ, ਕਿਸੇ ਗੱਲੋਂ ਨਹੀਂ ਡਰਨਾ ਜੀ।

ਕੰਮ ਮਿਰਾ ਨਾ ਭੁੱਲਿਉ ਬਾਬਿਉ, ਮੈਂ ਫੀਤੀ ਹੋਰ ਲੁਆਉਣੀ ਐ।
ਯਾਰ ਤੁਹਾਡਾ ਬਣਿਐ ਮੰਤਰੀ, ਮਿਰੀ ਵਿਗੜੀ ਤੁਸੀਂ ਬਣਾਉਣੀ ਐ।

ਬਾਬਾ ਜੀ! ਮੈਂ ਚਾਂਭਲ ਚਾਂਭਲ, ਅਣਗਿਣਤ ਹੀ ਬੰਦੇ ਮਾਰੇ ਸੀ।
ਰੁਕੀ ਪਈ ਐ ਮਿਰੀ ਤਰੱਕੀ, ਮੈਥੋਂ ਲੰਘ ਗਏ ਅੱਗੇ ਸਾਰੇ ਜੀ।
ਨਿਰਮਲ ਸਿੰਘ ਕੰਧਾਲਵੀ

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ

ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ
ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ


     ਪਿਛਲੇ 40 ਸਾਲਾਂ ਤੋਂ ਡਾਕਟਰੀ ਕਿੱਤੇ ਰਾਹੀਂ ਆਮ ਲੋਕਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਣ ਕਰਕੇ ਮੈਂ ਪੰਜਾਬੀ ਲੋਕਾਂ ਅਤੇ ਵਿਸ਼ੇਸ਼ ਕਰਕੇ ਦਲਿਤਾਂ ਤੇ ਦੂਸਰੀਆਂ ਪੱਛੜੀਆਂ ਜਾਤਾਂ ਤੇ ਗਰੀਬ ਕਿਸਾਨੀ ਦੀ ਆਰਥਿਕ ਮੰਦਹਾਲੀ ਦੇ ਨਾਲ-ਨਾਲ ਪੰਜਾਬੀ ਸਮਾਜ ਦੇ ਤਾਣੇ ਪੇਟੇ ਨੂੰ ਵੀ ਬਹੁਤ ਗਹੁ ਨਾਲ ਵਾਚਿਆ ਹੈ। ਆਮ ਆਦਮੀ ਪਾਰਟੀ ਰਾਹੀਂ ਪਾਰਲੀਮੈਂਟ ਸਿਆਸਤ ਦੇ ਚੋਣ ਅਖਾੜੇ 'ਚ ਕੁੱਦਣ ਕਰਕੇ ਚੋਣਾਂ ਦੌਰਾਨ ਪਟਿਆਲਾ ਹਲਕੇ ਦੇ ਪਟਿਆਲਾ ਸਮੇਤ, ਰਾਜਪੁਰਾ, ਸਮਾਣਾ, ਨਾਭਾ, ਸ਼ੁਤਰਾਣਾ, ਪਾਤੜਾਂ, ਡੇਰਾਬਸੀ, ਲਾਲੜੂ, ਘਨੌਰ, ਸਨੌਰ ਅਤੇ ਭਾਦਸੋਂ ਵਰਗੇ ਦਰਜਨ ਦੇ ਕਰੀਬ ਸ਼ਹਿਰਾਂ, ਕਸਬਿਆਂ ਅਤੇ ਕਰੀਬ 900 ਪਿੰਡਾਂ ਦੇ ਦੌਰਿਆਂ ਦੌਰਾਨ ਪੰਜਾਬ ਦੀ ਆਰਥਿਕ, ਸਮਾਜਿਕ ਜ਼ਿੰਦਗੀ ਦੇ ਜਿਹਨਾਂ ਤੱਥਾਂ ਅਤੇ ਪੱਖਾਂ ਨੇ ਮੈਂਨੂੰ ਪੀੜਾ ਦਿੱਤੀ ਤੇ ਸੋਚਣ ਲਈ ਮਜਬੂਰ ਕੀਤਾ ਉਹ ਸਨ ਪਿੰਡਾਂ ਦਾ ਧੜਿਆਂ ਵਿੱਚ ਅਤੇ ਇਸਤੋਂ ਵੀ ਅੱਗੇ ਜਾਤਾਂ-ਪਾਤਾਂ, ਗੋਤਾਂ-ਪੱਤੀਆਂ 'ਚ ਵੰਡੇ ਹੋਣਾ। ਮੈਂ ਜਦੋਂ ਵੀ ਕਿਸੇ ਪਿੰਡ 'ਚ ਵੜਦਾ ਤਾਂ ਕੋਈ ਵਾਕਿਫ ਦੋਸਤ ਉਸ ਪਿੰਡ ਵਿੱਚ ਜੱਟਾਂ, ਸੈਣੀਆਂ, ਪੰਡਤਾਂ, ਮਜ੍ਹਬੀ ਅਤੇ ਰਾਮਦਾਸੀਏ ਸਿੱਖਾਂ, ਕੰਬੋਜਾਂ, ਬਾਜੀਗਰਾਂ ਸਮੇਤ ਹੋਰਨਾਂ ਜਾਤਾਂ ਦੀ ਮੋਟੀ ਜਿਹੀ ਗਿਣਤੀ ਬਾਰੇ ਕੰਨ ਵਿੱਚ ਫੂਕ ਮਾਰ ਦਿੰਦਾ। ਉਕਤ ਪਿੰਡ ਅਕਾਲੀ ਹੈ ਜਾਂ ਕਾਂਗਰਸੀ ਇਹ ਵੀ ਦੱਸ ਦਿੰਦਾ। ਕੁਝ ਪਿੰਡਾਂ ਵਿੱਚ ਤਾਂ ਦੋ ਅਲੱਗ-ਅਲੱਗ ਪੱਤੀਆਂ ਵਾਲੇ ਵੀ ਸਾਂਝੇ ਇਕੱਠ ਵਿੱਚ ਨਾ ਆ ਕੇ ਆਪੋ ਆਪਣੀ ਪੱਤੀ ਵਿੱਚ ਭਾਸ਼ਣ ਦੇਣ ਲਈ ਮਜਬੂਰ ਕਰਦੇ। ਸਵਰਨ ਜਾਤਾਂ ਤੇ ਦਲਿਤਾਂ ਦੇ ਸਾਂਝੇ ਇਕੱਠ ਤਾਂ ਸ਼ਾਇਦ 2-3 ਦਰਜਨ ਪਿੰਡਾਂ ਵਿੱਚ ਹੀ ਹੋਏ ਹੋਣ। ਪਰਤੱਖ ਕੁੜੱਤਣ ਕੋਈ ਨਹੀਂ ਦਿਖੀ ਪਰ ਸਾਂਝੇ ਦੁੱਖਾਂ, ਸਾਂਝੀਆਂ ਮੁਸ਼ਕਿਲਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਵਾਲੇ ਅਤੇ ਦਹਾਕਿਆਂ ਤੋਂ ਸਾਂਝੇ ਤੌਰ 'ਤੇ ਰਹਿ ਰਹੇ ਲੋਕਾਂ ਅੰਦਰ ਕੁਦਰਤੀ ਸਾਂਝ ਵਾਲਾ ਜਜ਼ਬਾ ਗਾਇਬ ਸੀ। ਮੈਂ ਆਪਣਾ ਹਰ ਭਾਸ਼ਣ ਜਾਤ-ਪਾਤ ਕਾਰਨ ਆਮ ਲੋਕਾਂ ਦੀ ਇਸ ਟੁੱਟ ਰਹੀ ਸਾਂਝ ਤੋਂ ਸ਼ੁਰੂ ਕਰਦਾ ਅਤੇ ਉਹਨਾਂ ਨੂੰ ਸਾਂਝੇ ਦੁੱਖਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਦਾ ਅਹਿਸਾਸ ਕਰਵਾਉਂਦਾ ਹੋਇਆ ਮੌਜੂਦਾ ਲੋਕ ਦੋਖੀ ਪ੍ਰਬੰਧ ਦੀ ਥਾਂ ਨਵਾਂ ਬਿਹਤਰ ਲੋਕ ਪੱਖੀ ਪ੍ਰਬੰਧ ਕਾਇਮ ਕਰਨ ਦੇ ਹੋਕੇ ਨਾਲ ਖਤਮ ਕਰਦਾ। ਜ਼ਿੰਦਗੀ ਦੇ ਇਸ ਪੜਾਅ 'ਤੇ ਮੇਰੇ ਇਸ ਨਵੇਂ ਸਫਰ ਦੇ ਕੌੜੇ ਪਰ ਸੱਚੇ ਤਜ਼ਰਬੇ ਬਾਰੇ ਬੱਸ ਏਨਾ ਹੀ। ਅੱਜ ਦੀ ਇਸ ਲਿਖਤ ਦਾ ਮੇਰਾ ਇਹ ਮੁੱਖ ਮਕਸਦ ਹੈ ਹੀ ਨਹੀਂ। ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਪਿੰਡਾਂ ਦੇ ਸਮਾਜਿਕ ਤਾਣੇ-ਬਾਣੇ ਦੇ ਇਸ ਹਸ਼ਰ ਪਿੱਛੇ 65 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਹਨਾਂ ਦੀ ਆਮ ਲੋਕਾਂ ਅੰਦਰ ਵੰਡੀਆਂ ਪਾ ਕੇ ਸੱਤਾ 'ਤੇ ਕਾਬਜ਼ ਰਹਿਣ ਦੀ ਸੋੜੀ ਸਿਆਸੀ ਸੋਚ ਜਿੰਮੇਵਾਰ ਹੈ।
     ਆਓ ਆਪਾਂ ਹੁਣ ਉਸ ਅਸਲੀ ਵਿਸ਼ੇ ਦੀ ਚਰਚਾ ਕਰੀਏ ਜਿਸਨੇ ਮੈਂਨੂੰ ਕਈ ਦਿਨਾਂ ਤੋਂ ਦੁਖੀ ਤੇ ਪਰੇਸ਼ਾਨ ਕੀਤਾ ਹੋਇਆ ਹੈ। ਧੁਰ ਅੰਦਰ ਤੱਕ ਝੰਜੋੜਿਆ ਹੋਇਆ ਹੈ ਅਤੇ ਗੰਭੀਰਤਾ ਨਾਲ ਸੋਚਣ, ਲਿਖਣ ਤੇ ਬੋਲਣ ਲਈ ਮਜਬੂਰ ਕੀਤਾ ਹੈ। ਪੰਜਾਬ ਅੰਦਰ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ, ਪਰ ਇਸ ਜਾਤ-ਪਾਤੀ ਕੋਹੜ ਨੂੰ ਜਿਸ ਕਰੂਰ ਰੂਪ ਵਿੱਚ ਦਲਿਤ ਭਾਈਚਾਰੇ ਦੀਆਂ ਵੱਖਰੀਆਂ ਸ਼ਮਸ਼ਾਨਘਾਟਾਂ ਲਈ ਫੰਡ ਦੇਣ ਬਾਬਤ, ਮੇਰੇ ਹਲਕੇ ਦੇ ਪਿੰਡਾਂ ਵਿੱਚੋਂ ਲਗਾਤਾਰ ਪ੍ਰਾਪਤ ਹੋ ਰਹੀਆਂ ਅਰਜੀਆਂ ਨੇ ਉਜਾਗਰ ਕੀਤਾ ਹੈ, ਉਹ ਮੇਰੇ ਲਈ ਇੱਕ ਅਜਿਹੀ ਚੁਣੋਤੀ ਬਣ ਚੁੱਕੀ ਹੈ, ਜੋ ਮੰਗ ਕਰਦੀ ਹੈ ਕਿ ਮੈਂ ਇਸ ਵਿਸ਼ੇ 'ਤੇ, ਮਾਨਵਤਾਵਾਦੀ ਨਜ਼ਰੀਏ ਤੋਂ ਸਮੁੱਚੇ ਪੰਜਾਬੀ ਸਮਾਜ ਨਾਲ ਇੱਕ ਗਹਿਰ ਗੰਭੀਰ ਚਰਚਾ ਕਰਾਂ।
     ਕਿਸੇ ਆਤਮ ਉਸਤਤ ਲਈ ਨਹੀਂ, ਬਲਕਿ ਸੰਵਾਦ ਦੇ ਇਸ ਵਿਸ਼ੇ ਦੀ ਇਹ ਮਜਬੂਰੀ ਹੈ ਕਿ ਮੈਂਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੇਰਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਪਚਰੰਡਾ ਵਿਖੇ, ਤਥਾ ਕਥਿਤ 'ਸਵਰਨ ਜਾਤ' ਨਾਲ ਸੰਬੰਧ ਰੱਖਣ ਵਾਲੇ ਉਸ ਪਰਿਵਾਰ ਵਿੱਚ ਹੋਇਆ ਹੈ, ਜਿਸਦੇ ਮੁਖੀ ਮੇਰੇ ਸਤਿਕਾਰਯੋਗ ਪਿਤਾ ਮਾਸਟਰ ਭਗਤ ਰਾਮ ਜੀ ਨੇ ਇੱਕ ਪ੍ਰਤੀਬੱਧ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾਉਂਦਿਆਂ 1924 ਤੋਂ 1961 ਤੱਕ, ਜਦੋਂ ਸਮਾਜ ਵਿੱਚ ਜਾਤ-ਪਾਤੀ ਪਰੰਪਰਾ ਅੱਜ ਤੋਂ ਕਿਤੇ ਵੱਧ ਕੁੱੱਢਰ ਤੇ ਕਠੋਰ ਸੀ, 'ਸਵਰਨ ਜਾਤਾਂ' ਦੇ ਵਿਰੋਧ ਦੇ ਬਾਵਜੂਦ, ਹਜ਼ਾਰਾਂ ਦਲਿਤ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਸਕੂਲ ਹੀ ਨਹੀਂ ਲਿਆਂਦਾ, ਪੜਾਇਆ ਹੀ ਨਹੀਂ, ਸਗੋਂ ਅੱਧੀ ਛੁੱਟੀ ਵੇਲੇ ਦਲਿਤ ਬੱੱਚਿਆਂ ਸਮੇਤ ਸਾਰੇ ਬੱਚਿਆਂ ਨਾਲ ਇਕੱਠੇ ਬੈਠ ਕੇ ਰੋਟੀ ਖਾਣ ਦੀ ਰੀਤ ਵੀ ਚਲਾਈ। ਉਹਨਾਂ ਆਪਣੇ ਨਾਅ ਪਿੱਛੇ ਜਾਤ ਦਰਸਾਉਂਦਾ ਗੋਤ ਨਹੀਂ ਲਾਇਆ। ਸਾਰੇ ਧਰਮਾਂ ਵਿੱਚੋਂ ਕੇਵਲ ਸਿੱੱਖ ਧਰਮ ਨੂੰ ਹੀ ਸਮੇਂ ਦੇ ਹਾਣੀ ਅਤੇ ਸਮਾਜਿਕ ਹਕੀਕਤਾਂ ਤੇ ਮਨੁੱੱਖਤਾ ਦੇ ਸਭ ਤੋਂ ਨੇੜੇ ਮੰਨਦੇ ਹੋਣ ਕਰਕੇ ਹੀ ਉਹਨਾਂ ਨੇ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਧਰਮਵੀਰ ਬੁੱੱਲ੍ਹਾ, ਯਸ਼ਵੀਰ ਕਬੀਰ ਤੇ ਹਰਵੀਰ ਨਾਨਕ ਰੱੱਖੇ। ਇਹਨਾਂ ਪਰਿਵਾਰਕ ਕਦਰਾਂ-ਕੀਮਤਾਂ ਤੇ ਸੰਸਕਾਰਾਂ ਦੀ ਗੁੜ੍ਹਤੀ ਕਾਰਨ, ਮੈਂ ਜਾਤ-ਪਾਤ/ਵਰਣ ਵਿਵਸਥਾ ਦਾ ਕੱਟੜ ਵਿਰੋਧੀ ਹਾਂ ਅਤੇ ਮੇਰੇ ਵਲੂੰਧਰੇ ਹਿਰਦੇ ਤੇ ਤਿੱਖੇ ਪ੍ਰਤੀਕਰਮ ਦਾ ਕਾਰਨ ਵੀ ਇਹੋ ਹੈ।
ਧਰਮ ਮੇਰੇ ਲਈ ਕਿਸੇ ਮਨੁੱੱਖ ਦੀ ਨਿੱੱਜੀ ਆਸਥਾ ਦਾ ਮਾਮਲਾ ਹੈ। ਕੋਈ ਵੀ ਮਨੁੱੱਖ ਇੱੱਕ ਜਾਂ ਦੂਜੇ ਕਿਸੇ ਵੀ ਧਰਮ ਨੂੰ ਮੰਨਣ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਲਈ ਅਜ਼ਾਦ ਹੈ ਤੇ ਮੈਂ ਮਨੁੱੱਖ ਦੇ ਇਸ ਬੁਨਿਆਦੀ ਹੱਕ ਤੇ ਅਜ਼ਾਦੀ ਦਾ ਸਤਿਕਾਰ ਕਰਦਾ ਹਾਂ।
     ਵਰਣ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖਾਤਮੇ ਦੀ ਆਸ ਕਦੇ ਵੀ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫਲਸਫਾ ਹੈ ਜੋ ਇਸ ਕੋਹੜ ਨੂੰ ਮੁੱਢੋਂ-ਸੁੱੱਢੋਂ ਖਤਮ ਕਰਨ ਦੀ ਸਮਰੱੱਥਾ ਰੱਖਦਾ ਹੈ।
     ਸੋ ਮੈਂ ਆਪਣੀ ਗੱਲ ਸਿੱਖ ਧਰਮ ਦੇ ਪ੍ਰਸੰਗ ਵਿਚ ਕਰਨੀ ਸ਼ੁਰੂ ਕਰਦਾ ਹਾਂ। ਇਹ ਸਾਰੇ ਸੰਸਾਰ ਨੂੰ ਪਤਾ ਹੈ ਕਿ ਸਿੱਖ ਧਰਮ ਦਾ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸਾਰੇ ਧਰਮ ਗ੍ਰੰਥਾਂ ਦਾ ਜਿੱਥੇ ਮੈਂ ਸਤਿਕਾਰ ਕਰਦਾ ਹਾਂ ਉੱਥੇ ਇਹ ਤੱਥ ਵੀ ਸਮਝਣ ਦੀ ਲੋੜ ਹੈ ਕਿ ਹਰ ਧਰਮ ਗ੍ਰੰਥ ਵਿਚ ਸਿਰਫ਼ ਉਸ ਧਰਮ ਦੇ ਬਾਨੀ ਪੈਗ਼ੰਬਰ ਦੀ ਬਾਣੀ ਜਾਂ ਉਸ ਧਰਮ ਨਾਲ ਹੀ ਜੁੜੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ ਗਈ ਪ੍ਰਾਪਤ ਹੁੰਦੀ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 36 ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਪਰੇਮੀ ਸਿੱਖਾਂ ਦੀ ਬਾਣੀ ਦਰਜ ਹੈ। ਇੰਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਮੁਢਲੇ ਅਤੇ ਚਿਰੰਜੀਵ ਸਾਥੀ ਭਾਈ ਮਰਦਾਨਾ, ਸੱਤਾ ਬਲਵੰਡ, ਆਦਿ ਦੀ ਬਾਣੀ ਸ਼ਾਮਿਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੇਵਲ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਇਹ ਗ੍ਰੰਥ ਤਾਂ ਸਰਬਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ 'ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ' ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।
     ਹਿੰਦੂ ਧਰਮ ਵਿਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮਨੂੰਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ- ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ ਅਤੇ ਅਗਿਆਨਤਾ, ਜਲਾਲਤ ਤੇ ਜਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ-ਇੱਕ ਅਣਮਨੁੱਖੀ, ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਅਤੇ ਇਸ ਧਰਮ ਨੇ ਜਾਤਪਾਤੀ ਆਧਾਰਾਂ ਤੇ ਸਮਾਜ ਵਿਚ ਵੰਡੀਆਂ ਪਾ ਕੇ ਅਤੇ ਪੁਜਾਰੀ ਸ਼ਰੇਣੀ ਅਤੇ ਰਾਜਾ ਸ਼ਰੇਣੀ ਨੇ ਆਪਣੇ ਨਾਪਾਕ ਗੱਠ ਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਦੀ ਲੁੱਟ ਖਸੁੱਟ ਜਾਰੀ ਰੱਖੀ। ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ ਕੱਲ੍ਹ ਦੀ ਬੋਲੀ ਵਿਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ, ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਪਰ ਖੜ੍ਹਾ ਸੀ।
     ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜਾਤ ਨਹੀਂ ਵੇਖੀ। ਉਸਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਦੀ ਸਾਰੀ ਉਮਰ ਸਾਰੇ ਧਰਮਾਂ ਵਿਚ ਫੈਲੇ ਅੰਧ ਵਿਸ਼ਵਾਸ਼ਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼ਰੇਣੀ ਵਲੋਂ ਕੀਤੀ ਲੁੱਟ ਦੇ ਵਿਰੋਧ ਵਿਚ, ਉਨ੍ਹਾਂ ਹਰ ਧਰਮ ਵਿਚ ਫੈਲੇ ਤਰਕਹੀਣਤਾ ਅਤੇ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ਉਪਰ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਗੰਗਾ (ਹਰਿਦੁਆਰ) ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿਚ ਹਾਜੀ ਦੇ ਰੂਪ ਵਿਚ ਜਾ ਕੇ ਉਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ ਸੀ ਜਾਂ ਕੁਰਕਸ਼ੇਤਰ ਵਿਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ ਜਵਾਬ ਕਰ ਕੇ ਬਿਨਾਂ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾਂ ਕਿਸੇ ਭੀੜ ਵਲੋਂ ਦੂਜਿਆਂ ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ ਮਨਵਾਈ। ਪਰੰਤੂ ਅਸੀਂ ਅੱਜ ਵੀ ਉਹੀ ਗੱਲਾਂ ਕਰਨ ਤੋਂ ਹਟੇ ਨਹੀਂ ਬਲਕਿ ਇਹ ਅੰਧਵਿਸ਼ਵਾਸ਼ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ। ਗੁਰੂ ਨਾਨਕ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ ਸੀ। ਇਹ ਗਿਆਨ ਤਾਂ ਸਾਰੀ ਦੁਨੀਆਂ ਵਿਚ ਇਕ ਚੰਗੇ ਮਨੁੱਖ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁਜੀ ਸਾਹਿਬ ਵਿਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ ''ਕਿਵ ਸਚਿਆਰਾ ਹੋਈ ਐ ਕਿਵਿ ਕੂੜੈ ਤੁਟੈ ਪਾਲਿ'' ਅਰਥਾਤ ਮਨੁੱਖ ਦੇ ਦੁਆਲੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸਨੂੰ ਇਕ ਸਚਿਆਰ ਮਨੁੱਖ ਕਿਵੇਂ ਬਣਾਉਂਣਾ ਹੈ?  ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ। ਇਸੇ ਕਾਰਣ ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਲਿਖਦੇ ਹਨ:
'ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸਚਾ ਢੋਆ'
ਇੱਥੋਂ ਤਕ ਕਿ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਵਿਚ ਆਪਣੀ ਬੇਨਤੀ ਸੱਚੇ ਪਾਤਿਸ਼ਾਹ ਨੂੰ ਕੀਤੀ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ£
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ£
ਬਿਲਾਵਲ ਮ:੩, ਅੰਗ 853
ਇਥੇ ਇਹ ਵਿਚਾਰ ਸਮਝਣਯੋਗ ਹੈ ਕਿ ਗੁਰੂ ਸਾਹਿਬ ਦੀ ਚਿੰਤਾ ਕਿਸੇ ਇਕ ਧਰਮ, ਇਕ ਇਲਾਕੇ, ਇਕ ਫ਼ਿਰਕੇ ਜਾਂ ਇਕ ਦੌਰ ਲਈ ਨਹੀਂ ਸੀ। ਉਨ੍ਹਾਂ ਦੀ ਚਿੰਤਾ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਣ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਕਰ ਕੇ ਅਤੇ ਬਾਕੀ ਗੁਰੂ ਸਾਹਿਬਾਨ ਨੇ ਵੀ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ :
ਜਬਿ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ£
(ਮਹਲਾ ੧, ਅੰਕ 660)
     ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਏਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਗਏ ਤਾਂ ਸਾਖੀਕਾਰ ਅਨੁਸਾਰ ਭਾਈ ਲਾਲੋ ਨੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸੰਬੰਧਤ ਹੋਣ ਕਾਰਣ, ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹਿ ਤੁਹਾਡਾ ਚੌਂਕਾ ਤੁਹਾਡੀ ਉੱਚੀ ਜਾਤ ਹੋਣ ਕਾਰਣ ਅਲਹਿਦਾ ਬਣਾ ਲਈਏ ਤਾਂ ਕਿ ਤੁਹਾਡੇ ਲਈ ਤਿਆਰ ਕੀਤੇ ਜਾਣ ਵਾਲਾ ਭੋਜਨ ਅਪਵਿੱਤਰ ਨਾ ਹੋ ਜਾਵੇ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਕਿ ਭਾਈ ਲਾਲੋ ਸਾਰੀ ਧਰਤੀ ਹੀ ਸਾਡਾ ਚੌਂਕਾ ਹੈ। ਤੂੰ ਪਿਆਰ ਨਾਲ ਜਿੱਥੇ ਵੀ ਭੋਜਨ ਤਿਆਰ ਕਰੇਂਗਾ ਉਹ ਸਾਡੇ ਲਈ ਪਵਿੱਤਰ ਹੀ ਪਵਿੱਤਰ ਹੋਵੇਗਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਨਿਭਾਉਂਦਿਆਂ, ਗੁਰੂ ਸਾਹਿਬ ਨੇ ਆਪਣੇ ਇਕ ਮਿੱਤਰ ਭਾਈ ਭਾਗੀਰਥ ਨੂੰ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੇ ਕਾਰਜ ਨੂੰ ਹੱਥੀਂ ਨੇਪਰੇ ਚਾੜ੍ਹਨ ਦਾ ਹੁਕਮ ਕੀਤਾ। ਇਹ ਹੈ ਗੁਰੂ ਬਾਬੇ ਦਾ ਗ਼ਰੀਬਾਂ ਨਿਮਾਣਿਆਂ ਅਤੇ ਲਿਤਾੜੇ ਹੋਏ ਲੋਕਾਂ ਲਈ ਪਿਆਰ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਬਾਣੀ ਵਿਚ ਵੀ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇੰਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ:
ਨੀਚਾ ਅੰਦਰਿ ਨੀਚ ਜਾਤਿ  ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ£
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ£
(ਸਿਰੀ ਰਾਗੁ ਮ: ੧, ਅੰਗ 15)
     ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤੀ ਪ੍ਰਬੰਧ ਉੱਪਰ ਤਾਬੜ ਤੋੜ ਹਮਲੇ ਕੀਤੇ। ਕਬੀਰ ਸਾਹਿਬ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤੀ ਹਉਮੈ ਉਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤੀਕ ਪੁੱਛ ਲਿਆ ਕਿ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ£
ਤਉ ਆਨ ਬਾਟ ਕਾਹੇ ਨਹੀ ਆਇਆ£
ਤੁਮ ਕਤ ਬ੍ਰਾਹਮਣ ਹਮ ਕਤ ਸੂਦ£
ਹਮ ਕਤ ਲੋਹੂ ਤੁਮ ਕਤ ਦੂਧ£
(ਗਉੜੀ ਕਬੀਰ- ਪੰਨਾ 324)
     ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇਕ ਜਾਤ, ਵਰਣ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ਸਥਿਤ ਹੋਣਾ ਸਿੱਖ ਧਰਮ ਵਿਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਿਰਾਂ ਵਿਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ। ਚਾਰੋਂ ਦਰਵਾਜ਼ੇ ਚਾਰੇ ਵਰਣਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਸਾਰੇ ਵਰਣਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱੱਖ ਹੋਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ£
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ£
(ਪ੍ਰਭਾਤੀ ਕਬੀਰ, ਅੰਗ 1349)
     ਸਿੱਖ ਧਰਮ ਵਿਚ ਜਾਤ-ਪਾਤੀ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ, ਪਰੰਤੂ ਜਿਹੜੇ ਲੋਕ ਜਾਤਾਂ ਦੇ ਨਾਮ ਉਤੇ, ਵੱਖ-ਵੱਖ ਭਗਤਾਂ ਦੇ ਨਾਮ ਉਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿਚ ਵਿਤਕਰੇ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਗੁਰਬਾਣੀ ਵਲੋਂ ਦਿੱਤੀ ਸਿੱਖਿਆ ਦੀ ਰੌਸ਼ਨੀ ਵਿਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਾਜ਼ੀਆਂ ਨੇ ਕਿਤਾਬ (ਕੁਰਾਨ) ਖੋਲ੍ਹ ਕੇ ਪੁੱੱਛਿਆ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਤਾਂ ਭਾਈ ਗੁਰਦਾਸ ਜੀ ਨੇ ਇਸ ਪ੍ਰਸ਼ਨ ਦਾ ਜੋ ਜਵਾਬ ਆਪਣੀ ਵਾਰ ਵਿਚ ਗੁਰੂ ਸਾਹਿਬ ਦੇ ਇਹਨਾਂ ਕਥਨਾਂ ਰਾਹੀਂ ਦਿੱਤਾ, ਜੋ ਉਹ ਗੁਰੂ ਸਾਹਿਬ ਦੀ ਧਰਮ ਪ੍ਰਤੀ ਦ੍ਰਿਸ਼ਟੀ ਦਾ ਆਧਾਰ ਸੂਤਰ ਹੈ:
''ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ£
(ਵਾਰ ੧, ਪਉੜੀ ੩੩)
     ਇਸ ਦਾ ਸਪਸ਼ਟ ਭਾਵ ਇਹ ਹੈ ਕਿ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿਚ ਕੋਈ ਵਡਿਆਈ ਨਹੀਂ ਸਗੋਂ ਉਸਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਉਸ ਵਲੋਂ ਕੀਤੇ ਚੰਗੇ ਕਰਮਾਂ ਵਿਚ ਉਸ ਦੀ ਵਡਿਆਈ ਨਿਹਿਤ ਹੈ।
     ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਕ ਜੱਦੋ ਜਹਿਦਾਂ ਦੇ ਰਾਹ ਪਾਉਣ ਵਿਚ ਹੈ। ਇਸੇ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ''ਪਾਪ ਕੀ ਜੰਞ ਲੈ ਕਾਬਲਹੁ ਧਾਇਆ'' ਰਾਹੀਂ ਮੁਖ਼ਾਤਿਬ ਕੀਤਾ। ਰਾਜਿਆਂ ਨੂੰ ਸੀਂਹ ਅਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਦੀ ਇਤਿਹਾਸਿਕ ਦਲੇਰੀ ਵੀ ਸਿਰਫ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ ਤਾਂ:
'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ £
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ £'
ਦਾ ਸੰਕਲਪ ਦੇ ਕੇ, ਖਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖਾਲਸਾ ਸਿਰਜ ਕੇ ਖੁਦ ਸ਼ਸ਼ਤਰ ਧਾਰਨ ਕੀਤੇ ਅਤੇ ਗੁਰੀਲਾ ਫੋਜੀ ਕਾਰਵਾਈ ਰਾਹੀਂ, ਹੱਕ-ਸੱਚ ਨੂੰ ਸਥਾਪਤ ਕਰਨ ਲਈ ਖੁਦ, ਅੋਰੰਗਜੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ।
     ਆਓ ਆਪਾਂ ਇੱਕ ਵਾਰ ਫੇਰ ਸਿੱਖ ਧਰਮ ਅੰਦਰ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਧਿਰਾਂ ਨੂੰ ਦਿੱਤੀ ਵੰਗਾਰ ਦਾ ਜ਼ਿਕਰ ਕਰੀਏ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤੱਕ ਕਿਹਾ:
ਕਾਜ਼ੀ ਕੂੜੁ ਬੋਲਿ ਮਲੁ ਖਾਇ£
ਬ੍ਰਾਹਮਣੁ ਨਾਵੈ ਜੀਆ ਘਾਇ£
ਜੋਗੀ ਜੁਗਤਿ ਨ ਜਾਣੈ ਅੰਧੁ£
ਤੀਨੇ ਓਜਾੜੇ ਕਾ ਬੰਧੁ£
(ਧਨਾਸਰੀ ਮ: ੧, ਅੰਗ 662)
ਇਉਂ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ, ਸਮਾਜ ਨੂੰ ਲੁੱਟਣ ਅਤੇ ਗੁੰਮਰਾਹ ਕਰਨ ਵਿਚ ਲੱਗੇ ਹੋਏ ਸਨ।
ਜਾਤਪਾਤ ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤਪਾਤ ਦੀ ਫੋਕੀ ਹੈਂਕੜ ਕਿਸੇ ਕੰਮ ਦੀ ਨਹੀਂ:
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ£
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ£੧£
ਜਾਤਿ ਕਾ ਗਰਬੁ ਨਾ ਕਰ ਮੂਰਖ ਗਵਾਰਾ£
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ£
(ਭੈਰਉ, ਮ:੩, 1128)
ਇਸ ਤੋਂ ਵੀ ਅੱਗੇ ਜਾਂਦਿਆਂ ਗੁਰਬਾਣੀ ਕਿਸੇ ਮਨੁੱਖ ਦੀ ਜਾਤ ਨੂੰ, ਉਸ ਮਨੁੱਖ ਦੇ ਕਿਸੇ ਵਿਸ਼ੇਸ਼ ਜਾਤੀ ਵਿਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ ਤਾਂ ਕਿਸੇ ਬੰਦੇ ਵਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ।
ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ£
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ£
(ਪ੍ਰਭਾਤੀ ਮ: ੧, ਅੰਗ 1330)
     ਗੁਰਬਾਣੀ ਵਿਚ ਤਾਂ 'ਸੋ ਪੰਡਿਤ ਜੋ ਮਨੁ ਪ੍ਰਬੋਧੈ' ਦੀ ਸਿੱਖਿਆ ਦੇਣ ਦੇ ਨਾਲ ਨਾਲ ਪੰਡਤ ਉਸ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰੋਂ ਵਰਣਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ:
ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਨੇ ਜਾਤਪਾਤ ਨੂੰ ਤੋੜਨ ਵਿਚ ਬਹੁਤ ਫ਼ੈਸਲਾਕੁੰਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਦੀ ਪ੍ਰਥਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਆਰੰਭ ਹੋ ਗਈ ਸੀ। ਪਰੰਤੂ ਇਸ ਨੂੰ ਇਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ''ਪਹਿਲੇ ਪੰਗਤ ਪਾਛੈ ਸੰਗਤ'' ਜਾਤਪਾਤ ਵਿਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿਚ ਇਹ ਇਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤਪਾਤ ਦੇ ਕੋੜ੍ਹ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰੰਤੂ ਇਸ ਨਾਲ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿਚ ਬਿਲਕੁਲ ਸਮਾਪਤ ਕਰ ਦਿੱਤਾ ਗਿਆ ਹੈ। ਇੱਥੋਂ ਤੀਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦਿ ਛਕਣਾ ਪਿਆ। ਇਉਂ ਇਸ ਸੰਸਥਾ ਨੇ ਰਾਜਾ ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ। ਸਿੱਖ ਧਰਮ ਦੇ ਵਿਚ ਲੰਗਰ ਛਕਾਉਣ ਵੇਲੇ ਜਾਤ-ਪਾਤ ਦਾ ਵਿਤਕਰਾ ਤਾਂ ਕਿਤੇ ਰਹਿ ਗਿਆ, ਇਥੇ ਤਾਂ ਇਤਿਹਾਸ ਗਵਾਹ ਹੈ ਕਿ ਸਿੰਘ ਜਦੋਂ ਜੰਗਲਾਂ ਵਿਚ ਰਹਿ ਕੇ ਗੁਰੀਲਾ ਲੜਾਈ ਲੜਦੇ ਸਨ, ਤਾਂ ਲੰਗਰ ਘੰਟੀ ਵਜਾ ਕੇ ਛਕਦੇ ਸਨ ਅਤੇ ਉਸ ਵੇਲੇ ਜੇ ਕੋਈ ਦੁਸ਼ਮਣ ਵੀ ਪੰਗਤ ਵਿਚ ਆ ਕੇ ਬੈਠ ਜਾਂਦਾ ਸੀ ਤਾਂ ਉਸ ਨਾਲ ਵਿਤਕਰਾ ਨਹੀਂ ਕਰਦੇ ਸਨ। ਲੰਗਰ ਉਸ ਨੂੰ ਵੀ ਬਰਾਬਰ ਮਿਲਦਾ ਸੀ। ਉਸ ਉਪਰ ਕੋਈ ਵਾਰ ਨਹੀਂ ਕਰਦਾ ਸੀ। ਇੱਥੋਂ ਤੀਕ ਕਿ ਲੰਗਰ ਵਰਤਾਉਣ ਵਾਲਿਆਂ ਨੂੰ ਜੇ ਲੰਗਰ ਆਪਣੇ ਖਾਣ ਲਈ ਨਹੀਂ ਵੀ ਬਚਦਾ ਸੀ ਤਾਂ ਇਸ ਉਪਰ ਉਹ ਕੋਈ ਉਜਰ ਨਹੀਂ ਕਰਦੇ ਸਨ। ਇਸ ਇਤਿਹਾਸਕ ਹਵਾਲੇ ਦਾ ਜ਼ਿਕਰ ਇਉਂ ਮਿਲਦਾ ਹੈ:
ਦੇਗ ਤਿਆਰ ਗੁਰ ਹੋਈ
ਓਸ ਸਮੇਂ ਵੈਰੀ ਕਿਨ ਆਵੈ
ਪਰਮ ਮੀਤ ਸਮ ਤਾਹਿ ਛਕਾਵੈ
ਵੈਰੀ ਮਿਤ੍ਰਨ ਕੋ ਸਮ ਦੈ ਹੈਂ
ਬਚੇ ਜੋ ਪਾਛੈ ਖੁਦ ਖਾ ਲੈ ਹੈਂ
ਨਹਿਂ ਤੋ ਲੰਗਰ ਮਸਤ ਬਨੈ ਹੈਂ£
(ਜਸਵੰਤ ਸਿੰਘ ਨੇਕੀ, ਗੁਰਮਤਿ ਮਨੋਵਿਗਿਆਨ, ਪੰਨਾ-156)
     ਸੱਚ ਜਾਣੋ ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ, ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਲੋਂ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਹੀ ਤਿਲਾਂਜਲੀ ਦੇ ਕੇ ਮੁੜ ਕੇ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਸੋਚ ਦੇ ਰਾਹ ਪੈ ਚੁੱਕੇ ਹਾਂ। ਸਾਨੂੰ ਇਹ ਵੀ ਭੁੱਲ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਵਿਚ ਚਾਰ ਉਦਾਸੀਆਂ ਰਾਹੀਂ ਸਾਰੀ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ ਬਰਾਬਰੀ ਵਿਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰ ਕੇ 'ਗਰੀਬ ਸਿੰਘਾਂ' ਨੂੰ ਜਿਹੜੀ ਪਾਤਿਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਕਿਉਂ-ਭੁੱਲ ਬੈਠੇ ਹਾਂ! ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਜ ਵਿਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇੰਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮ੍ਰਿਤ ਛਕਿਆ ਅਤੇ ਇਉਂ ਗੁਰੂ ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ,
ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ£
ਵਾਹਿ ਵਾਹਿ ਗੋਬਿੰਦ ਸਿੰਘ ਆਪੇ ਗੁਰ ਚੇਲਾ£
ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ ਚੇਲੇ ਵਿਚਲੇ ਫਰਕ ਨੂੰ ਗੁਰੂ ਜੀ ਵਲੋਂ ਖ਼ਤਮ ਕਰ ਦੇਣ ਬਾਰੇ ਕਿੰਨਾ ਠੀਕ ਲਿਖਿਆ ਹੈ ਕਿ
ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ,
ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ।
ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
     ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਮੁੜ ਜਾਤਪਾਤ ਅਤੇ ਸਮਾਜਕ ਵੰਡ ਦੀ ਉਸੇ ਜਿਲ੍ਹਣ ਵਿਚ ਖੁਭਣ ਲੱਗੇ ਹਾਂ, ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇੰਨਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ ਵੀ ਵੰਡ ਲਏ ਹਨ।
ਸਾਰੇ ਸੰਸਾਰ ਅੰਦਰ ਅਤੇ ਖੁਦ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋ ਤੀਕ ਕਿ ਸਾਡੇ ਆਪਣੇ ਸ਼ਹਿਰ ਪਟਿਆਲੇ ਵਿਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿਚ ਸਾਰੇ ਮ੍ਰਿਤਕ ਸਰੀਰਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਅਸੀਂ ਸੰਸਕਾਰ ਕਰਦੇ ਹਾਂ। ਕਦੀ ਕਿਸੇ ਨੇ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਅਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾ ਸੁਣੀ ਹੋਣੀ।
     ਸੋਚਣ ਵਾਲੀ ਗੱਲ ਇਹ ਹੈ ਕਿ ਸੰਸਕਾਰ ਕਰਨ ਨਾਲ ਜਦੋਂ ਬੰਦਾ ਚਲਾ ਹੀ ਗਿਆ ਤਾਂ ਅੱਧੇ ਘੰਟੇ ਬਾਅਦ ਰਾਖ ਤੋਂ ਬਿਨਾਂ ਉਸ ਦਾ ਕੁੱਝ ਵੀ ਬਾਕੀ ਨਹੀਂ ਬਚਦਾ। ਕੀ ਜਾਤਪਾਤ ਦੇ ਕੋਹੜ ਨੂੰ ਅਸੀਂ 'ਪਰਲੋਕ' ਵਿਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਅਸੀਂ ਛੁਤ-ਛਾਤ 'ਤੇ ਅਦਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ। ਮੇਰੀ ਸਾਰੇ ਧਰਮਾਂ, ਸਾਰੇ ਵਰਗਾਂ, ਸਾਰੀਆਂ ਜਾਤਾਂ (ਮੈਂ ਜਾਤਾਪਾਤ ਨੂੰ ਭੋਰਾ ਨਹੀਂ ਮੰਨਦਾ) ਸਾਰੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖਤਾਂ ਦੇ ਸਤਿਕਾਰਯੋਗ ਜੱਥੇਦਾਰ ਸਾਹਿਬਾਨਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਸਿੱਖ ਬੁੱਧਜੀਵੀਆਂ, ਸਿੱਖ ਚਿੰਤਕਾਂ, ਸਿੱਖ ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿਚ ਸੱਚੀ ਸ਼ਰਧਾ ਅਤੇ ਵਿਸ਼ਵਾਸ਼ ਰੱਖਣ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਤੇ ਭੈਚਾਂ ਨੂੰ ਅਪੀਲ ਹੈ, ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਕ ਮਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰਨ ਲਈ, ਸਾਰੇ ਸਮਾਜ ਨੂੰ ਨਾਲ ਲੈ ਕੇ ਇਕਮੁੱਠ ਹੋ ਕੇ ਇਸ ਲਾਹਨਤ ਨੂੰ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਕ ਤੌਰ ਤੇ ਸੰਗਠਿਤ ਹੋ ਕੇ ਇਸ ਦਾ 'ਕੀਰਤਨ ਸੋਹਿਲਾ' ਪੜ੍ਹੀਏ ਅਤੇ ਹਰ ਪਿੰਡ ਵਿਚ ਸਾਰੀਆਂ ਜਾਤਾਂ ਲਈ ਸਾਂਝੇ ਗੁਰਦੁਆਰਾ ਸਾਹਿਬ, ਸਾਂਝੀਆਂ ਧਰਮਸ਼ਾਲਾਵਾਂ ਅਤੇ ਸਾਂਝੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਆਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਗ਼ਰੀਬ ਲੋਕਾਂ ਨੂੰ ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇਕ ਸਿਹਤਮੰਦ, ਜਾਗਰੂਕ ਅਤੇ ਸੱਚ ਉਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ। ਇੱੱੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ ਜਿਸਨੇ ਗੁਰੂ ਸਾਹਿਬ ਦੇ ਸੀਸ ਨੂੰ ਆਪਣੀ ਜਾਨ ਤਲੀ ਤੇ ਧਰ ਕੇ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ''ਰੰਘਰੇਟੇ ਗੁਰੂ ਕੇ ਬੇਟੇ'' ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਨੂੰ ਅੱਜ ਮ੍ਰਿਤਕ ਸਰੀਰ ਦਾ ਸੰਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿਚ ਕਰਨ ਤੋਂ ਸਾਡੇ ਮਨਾਂ ਵਿਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ? ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤੀ ਹਉਮੈ ਵਿਚ ਗ੍ਰਸੀ ਆਪਣੀ ਮਨਮੁਖਤਾ ਨਾਲ।
ਜਿਹੜੇ ਲੋਕ ਅੱਜ 'ਸਿੱਖ ਧਰਮ ਨੂੰ ਖਤਰੇ' ਦੀ ਦੁਹਾਈ ਦਿੰਦੇ ਹਨ, ਉਹ ਗੁਰਮੁਖ ਨਾ ਹੋ ਕੇ ਮਨਮੁਖੀ ਹੋ ਸਕਦੇ ਹਨ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਸਮੂਹ ਜਗਤ ਲੋਕਾਈ ਲਈ ਹੈ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ, ਜੀਵਨ ਜਾਂਚ ਵੀ ਹੈ। ਅਜੋਕੇ ਸੰਸਾਰ ਅੰਦਰ ਜੇਕਰ ਸਿੱਖ ਧਰਮ ਦੇ ਸਰਵ ਸਾਂਝੀਵਾਲਤਾ ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ 'ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖਤਰਾ ਸਿੱਖ ਧਰਮ ਨੂੰ ਨਹੀਂ, ਬਲਕਿ ਵਿਤਕਰਿਆਂ 'ਤੇ ਉਸਰੀ ਸਮੂਹ ਸੱਤਾ 'ਤੇ ਸਥਾਪਤੀ ਅਤੇ ਬਾਕੀ ਸਾਰੇ ਧਰਮਾਂ ਨੂੰ ਜ਼ਰੂਰ ਖੜਾ ਹੋ ਸਕਦਾ ਹੈ।
     ਸਿੱਖ ਧਰਮ ਦੇ ਅਗਵਾਣੂ, ਸਿੱਖ ਚਿੰਤਕ, ਸਿੱਖ ਬੁੱਧਜੀਵੀ ਤੇ ਸਿਧਾਂਤਕਾਰ ਸਿੱਖੀ ਦੇ ਇਸ ਪੱਖ ਤੋਂ ਪੂਰੀ ਤਰਾਂ ਜਾਣੂ ਨਹੀਂ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹਾਂ। ਲੱਗਦਾ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਉਹ ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਡਰਦੇ ਇਸਨੂੰ ਕੇਵਲ ਸਿੱਖ ਜਗਤ ਤੱਕ ਹੀ ਸੀਮਿਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸਨੂੰ ਇਸਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤੱਕ ਹੀ ਸੀਮਿਤ ਕਰਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਅੰਦਰ ਬੁਰੀ ਤਰਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਸੰਗਤ ਤੇ ਪੰਗਤ ਵਰਗੇ ਸੁਨੱਖੇ ਸੰਕਲਪਾਂ ਅੰਦਰ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਕੋਈ ਮੰਨੇ ਭਾਵੇਂ ਨਾ, ਪਰ ਸੱਚ ਇਹ ਹੈ ਕਿ ਪਿਛਲੇ 500 ਸਾਲਾਂ ਅੰਦਰ ਸਿੱਖ ਧਰਮ ਦਾ ਹੋਲੀ-ਹੋਲੀ ਬ੍ਰਾਹਮਣੀਕਰਨ ਹੋ ਚੁੱਕਿਆ ਹੈ ਜਾਂ ਹੋਣ ਕਿਨਾਰੇ ਹੈ।
ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਅੰਦਰ ਮੁੜ ਪੈਰ ਪਸਾਰ ਚੁੱਕੀ ਜਾਤ-ਪਾਤੀ ਵਿਵਸਥਾ ਦੇ ਖਿਲਾਫ, ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਦੇ ਇਸ ਪਹਿਲੇ ਕਦਮ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।

ਡਾ. ਧਰਮਵੀਰ ਗਾਂਧੀ
ਮੈਂਬਰ ਪਾਰਲੀਮੈਂਟ, ਪਟਿਆਲਾ (ਪੰਜਾਬ)
ਮੋਬਾਇਲ ਨੰਬਰ: +91-98142-05969


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Sunday, November 23, 2014

ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।


ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।
ਸੰਗਰੂਰ (23 ਨਵੰਬਰ, 2014): ਅਕਾਲੀ-ਭਾਜਪਾ ਗੱਠਜੋੜ ਦੇ ਸਬੰਧ ਵਿੱਚ ਸ੍ਰ ਕਰੀਮਪੁਰੀ ਨੇ ਕਿਹਾ ਕਿ ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਨਹੁੰ-ਮਾਸ ਦਾ ਰਿਸ਼ਤਾ ਨਹੀਂ ਸਗੋਂ ਇਹ ਸ਼ੇਰ ਅਤੇ ਮਾਸ ਦਾ ਰਿਸ਼ਤਾ ਬਣ ਚੁੱਕਿਆ ਹੈ। ਹੁਣ ਹਾਲਾਤ ਇਹ ਹਨ ਕਿ ਭਾਜਪਾ, ਬਾਦਲ ਦਲ ਨੂੰ ਖਾਣਾ ਚਾਹੁੰਦੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਆਰਐੱਸਐੱਸ ਦੀਆਂ ਭਾਰਤ ਭਰ ਵਿੱਚ ਵਧ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਦਿਆਂ ਕਿਹਾ ਕਿ ਆਰ. ਐੱਸ. ਐੱਸ ਦਾ ਏਜੰਡਾ ਦੇਸ਼ ਲਈ ਘਾਤਕ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਦਾ ਵਿਰੋਧੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਸਿੱਖਾਂ ਦਾ ਅਪਮਾਨ ਕੀਤਾ ਹੈ ਜਦੋਂਕਿ ਸੱਤਾ ਦੌਰਾਨ ਬਾਦਲ ਦਲ ਭਾਜਪਾ ਦਾ ਅਪਮਾਨ ਕਰਦਾ ਆਇਆ ਹੈ। ਹੁਣ ਭਾਜਪਾ ਖੁਦ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਕੇ ਬਾਦਲ ਦਲ ਤੋਂ ਆਪਣੇ ਅਪਮਾਨ ਦਾ ਬਦਲਾ ਲੈ ਰਹੀ ਹੈ।
ਸ੍ਰ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਫੈਲ ਚੁੱਕਿਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਜਿਸ ਲਈ ਅਕਾਲੀ ਦਲ ਦੇ ਨਾਲ ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਤਿੰਨ ਲੱਖ ਛੋਟੇ ਕਿਸਾਨ ਖੇਤੀ ਦਾ ਧੰਦਾ ਛੱਡ ਚੁੱਕੇ ਹਨ। ਪਿਛਲੇ ਦੋ ਸਾਲਾਂ ਵਿੱਚ ਬਠਿੰਡਾ ਤੇ ਸੰਗਰੂਰ ਦੇ ਸੈਂਕੜੇ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।
ਸ੍ਰ. ਕਰੀਮਪੁਰੀ ਇੱਥੇ ਰੈਸਟ ਹਾਊਸ ਵਿਖੇ ਪਾਰਟੀ ਦੀ ਜ਼ਿਲ੍ਹਾ ਮੀਟਿੰਗ ਵਿੱਚ ਭਾਗ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Saturday, November 22, 2014

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਚੰਡੀਗੜ੍ਹ : ਜਿਉਂ-ਜਿਉਂ ਸੰਤ ਰਾਮਪਾਲ ਦੇ ਕੇਸ ਦੀ ਜਾਂਚ ਹੋ ਰਹੀ ਹੈ ਤਿਉਂ-ਤਿਉਂ ਇਸ ਕੇਸ ਵਿਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਇਸ ਮਾਮਲੇ ਵਿਚ ਇਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਜਿਸ ਵਿਚ ਪੁਲਸ ਅਤੇ ਫੋਰੈਂਸਿਕ ਟੀਮ ਨੇ ਬਰਵਾਲਾ ਆਸ਼ਰਮ ਤੋਂ ਪ੍ਰੈਗਨੈਂਸੀ ਟੈਸਟ ਕਰਨ ਵਾਲੀ ਕਿੱਟ ਵੀ ਬਰਾਮਦ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਥੇ ਸ਼ੱਕੀ ਗਤੀਵਿਧੀਆਂ ਵੀ ਹੁੰਦੀਆਂ ਰਹੀਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਰਾਮਪਾਲ ਨੇ ਆਸ਼ਰਮ 'ਚ ਖਾਸ ਚੜ੍ਹਾਵੇ (ਭੇਂਟ) ਦੇ ਨਾਂ 'ਤੇ ਔਰਤਾਂ ਨਾਲ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਇਸ ਸ਼ੱਕ ਨੂੰ ਇਸ ਲਈ ਮਜ਼ਬੂਤੀ ਮਿਲ ਰਹੀ ਹੈ ਕਿਉਂਕਿ ਆਸ਼ਰਮ ਤੋਂ ਪਹਿਲਾਂ ਹੀ ਕੰਡੋਮ, ਅਸ਼ਲੀਲ ਕਿਤਾਬਾਂ, ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਵੀ ਬਰਾਮਦ ਹੋਈਆਂ ਸਨ।
ਇੰਨਾ ਹੀ ਨਹੀਂ ਸਤਲੋਕ ਆਸ਼ਰਮ ਦੇ ਸੰਤ ਰਾਮਪਾਲ ਆਪਣੇ ਪੈਰੋਕਾਰਾਂ ਦੇ ਸਾਹਮਣੇ ਬਾਂਝਪਨ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੇ ਸਨ। ਸ਼ੁੱਕਰਵਾਰ ਨੂੰ ਸਰਚ ਮੁਹਿੰਮ ਦੌਰਾਨ ਯੋਨ ਰੋਗਾਂ 'ਚ ਵਰਤੀਆਂ ਜਾਣ ਵਾਲੀਆਂ ਦੇਸੀ ਦਵਾਈਆਂ ਦੀਆਂ ਪਰਚੀਆਂ ਦੇ ਨਾਲ-ਨਾਲ ਆਸ਼ਰਮ 'ਚ ਪ੍ਰੈਗਨੈਂਸੀ ਕਿੱਟ ਵੀ ਬਰਾਮਦ ਹੋਈ ਹੈ।
ਰਾਮਪਾਲ ਦੇ ਬੈਡਰੂਮ 'ਚੋਂ ਪ੍ਰੈਗਨੈਂਸੀ ਕਿੱਟ ਮਿਲਣ ਦੀ ਪੁਸ਼ਟੀ ਹਿਸਾਰ ਰੇਂਜ ਦੇ ਆਈ.ਜੀ. ਅਨਿਲ ਰਾਓ ਨੇ ਕੀਤੀ ਹੈ। ਆਈ.ਜੀ. ਨੇ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਤਲਾਸ਼ੀ 'ਚ ਤਿੰਨ 12 ਬੋਰ ਦੀਆਂ ਰਿਵਾਲਵਰਾਂ, ਦੋ ਡਬਲ ਬੈਰਲ ਰਾਈਫਲਾਂ, ਦੋ 315 ਬੋਰ ਦੀਆਂ ਰਾਈਫਲਾਂ, 19 ਏਅਰਗੰਨਾਂ ਮਿਲੀਆਂ ਹਨ। ਇਸ ਤੋ ਇਲਾਵਾ ਦਰਜਨਾਂ ਐਸਿਡ ਦੀਆਂ ਪਿਚਕਾਰੀਆਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਆਸ਼ਰਮ ਕਹਾਏ ਜਾਣ ਵਾਲੇ ਰਾਮਪਾਲ ਦੇ ਇਸ ਅੱਡੇ 'ਚੋਂ ਸਵੀਮਿੰਗ ਪੂਲ, ਟਾਈਲਜ਼ ਮਾਰਬਲ ਵਾਲੇ ਵੱਡੇ-ਵੱਡੇ ਹਾਲ, 40 ਇੰਚ ਸਕਰੀਨ ਵਾਲੇ ਐੱਲ. ਸੀ. ਡੀ, ਐਕਸਰਸਾਈਜ਼ ਕਰਨ ਵਾਲੀ ਸਾਈਕਲ ਅਤੇ ਰਾਮਪਾਲ ਦੀ ਬੂਲੇਟ ਪਰੂਫ ਗੱਡੀ ਵੀ ਮਿਲੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਿਹਾ ਮਿਲਿਆ ਹੈ, ਜਿਸ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੈਰਾਨ ਕਰ ਦਿੱਤਾ ਹੈ।

ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ

ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ 
ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ 


ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ

ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ

ਅੰਮ੍ਰਿਤਸਰ:22ਨਵੰਬਰ: ਨਰਿੰਦਰ ਪਾਲ ਸਿੰਘ:ਸਿੱਖਾਂ ਨਾਲ ਦੇਸ਼ ਵੰਡ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਖੁਦ ਮੁਖਤਿਆਰ ਖਿੱਤਾ ਦਿੱਤੇ ਜਾਣ ,ਜੇਲ੍ਹਾਂ ਵਿੱਚ ਬੰਦ ਸਮੁਚੇ ਸਿੱਖ ਨਜਰਬੰਦਾਂ ਦੀ ਰਿਹਾਈ,ਕਾਲੀਆਂ ਸੂਚੀਆਂ ਦਾ ਖਾਤਮਾ,ਪਿਛਲੀ ਲਹਿਰ ਦੌਰਾਨ ਪੀੜਤ ਪ੍ਰੀਵਾਰਾਂ ਦੇ ਮੁੜ ਵਸੇਵੇਂ ਵਰਗੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਅੱਜ ਇਥੇ ਇੱਕ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ ਕੀਤਾ ਗਿਆ।ਕੁਝ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਯੂਨਾਈਟਿਡ ਸਿੱਖ ਮੂਵਮੈਂਟ ਨਾਮੀ ਜਥੇਬੰਦੀ ਦੇ ਸੱਦੇ ਤੇ ਸਥਾਨਕ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਵਿਖੇ ਅਯੋਜਿਤ ਇਸ ਸਮਾਗਮ ਦੀ ਆਰੰਭਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿੱਚ ਪੰਜ ਵਾਰ ਮੂਲ ਮੰਤਰ ਦੇ ਪਾਠ ਉਚਾਰਣ ਨਾਲ ਹੋਈ ।ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸ੍ਰ ਰਾਜੀਵ ਸਿੰਘ ਨੇ ਨਵੀਂ ਪਾਰਟੀ ਦੁਆਰਾ ਸੰਗਤਾਂ ਦੀ ਪ੍ਰਵਾਨਗੀ ਲਈ 8 ਮਤੇ ਪੇਸ਼ ਕੀਤੇ ।ਪੇਸ਼ ਮਤਿਆਂ ਅਨੁਸਾਰ ਯੂਨਾਈਟਿਡ ਸਿੱਖ ਮੂਵਮੈਂਟ ਅਤੇ ਇਨਸਾਫ ਲਹਿਰ ਨੂੰ ਭੰਗ ਕਰਦਿਆਂ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਗਿਆ।ਪੇਸ਼ ਮਤੇ ਅਨੁਸਾਰ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਕਾਇਮ ਕਰਨ ਲਈ ਇੱਕ 25 ਮੈਂਬਰੀ ਐਡਹਾਕ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਜਿਸਦੇ ਕਨਵੀਨਰ ,ਯੂਨਾਈਟਿਡ ਸਿੱਖ ਮੂਵਮੈਂਟ ਦੇ ਹੀ ਭਾਈ ਮੋਹਕਮ ਸਿੰਘ ,ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਡਾ:ਭਗਵਾਨ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ ।ਪੇਸ਼ ਕੀਤੇ ਗਏ ਦੂਸਰੇ ਮਤੇ ਵਿੱਚ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ,ਸਮੁੱਚੀ ਕਾਂਗਰਸ ਅਤੇ ਸੰਵਿਧਾਨ ਸਭਾ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ,ਉਤਰੀ ਭਾਰਤ ਵਿੱਚ ਇੱਕ ਖੁਦ ਮੁਖਤਿਆਰ ਖਿੱਤਾ ਜਾਵੇ ਜਿੱਥੇ ਸਿੱਖ ਵੀ ਅਜਾਦੀ ਦਾ ਨਿੱਘ ਮਾਣ ਕਸਣ ।ਪੰਜਾਬ ਨੂੰ ਇਨਸਾਫ ਦੇਣ ਲਈ ਚੰਡੀਗੜ੍ਹ ਪੰਜਾਬ ਨੂੰ ,ਪੰਜਾਬੀ ਬੋਲਦੇ ਇਲਾਕੇ ,ਦਰਿਆਈ ਪਾਣੀਆਂ ਦਾ ਅਧਿਕਾਰ ,ਡੈਮਾ ਦਾ ਪ੍ਰਬੰਧ ,ਪੰਜਬਾ ਹਵਾਲੇ ਕੀਤਾ ਜਾਵੇ ।ਕੇਂਦਰ ਪਾਸ ਸਿਰਫ ਚਾਰ ਵਿਭਾਗ ,ਰੱਖਿਆ,ਵਿਦੇਸ਼,ਡਾਕ ਅਤੇ ਤਾਰ,ਵਿੱਤ,ਰੇਲਵੇ ਆਦਿ ਛੱਡਕੇ ਬਾਕੀ ਸੂਬਿਆਂ ਨੂੰ ਦਿੱਤੇ ਜਾਣ ਅਤੇ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ।ਪੇਸ਼ ਇੱਕ ਹੋਰ ਮਤੇ ਰਾਹੀਂ ਜੇਲ੍ਹਾਂ ਵਿੱਚ ਨਜਰਬੰਦ ਸਿੱਖ ਰਾਜਸੀ ਬੰਦੀਆਂ ,ਭਾਈ ਬਲਵੰਤ ਸਿੰਘ ਰਾਜੋਆਣਾ,ਜਗਤਾਰ ਸਿੰਘ ਹਵਾਰਾ,ਦਇਆ ਸਿੰਘ ਲਾਹੌਰੀਆ ,ਦਵਿੰਦਰ ਪਾਲ ਸਿੰਘ ਭੁਲਰ ,ਗੁਰਦੀਪ ਸਿੰਘ ਕਰਨਾਟਕਾ ,ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਮੰਗ ਕਤਿੀ ਗਈ ।ਇਹ ਵੀ ਮੰਗ ਕੀਤੀ ਗਈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਈ ਫੌਜੀ ਹਮਲੇ ਅਤੇ ਨਵੰਬਰ 1984ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੰਦਿਆਂ ਪਾਰਲੀਮੈਂਟ ਵਿੱਚ ਸਿੱਖਾਂ ਪਾਸੋਂ ਮੁਆਫੀ ਮੰਗੀ ਜਾਵੇ ।ਪੇਸ਼ ਇਕ ਹੋਰ ਮਤੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਖਿਲਾਫ ਧੜਾ ਧੜ ਦਰਜ ਕੀਤੇ ਜਾ ਰਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ।ਪੇਸ਼ ਮਤੇ ਰਾਹੀਂ ਅਕਾਲੀ ਦਲ ਤੇ ਕਾਂਗਰਸ ਨੂੰ ਪ੍ਰੀਵਾਰਵਾਦ ਤੇ ਭ੍ਰਿਸ਼ਟਾਚਾਰ ਤੋਂ ਪੀੜਤ ਪਾਰਟੀਆਂ ਦੱਸਿਆ ਗਿਆ ਜਦਕਿ ਭਾਜਪਾ ਨੂੰ ਫਿਰਕੂ ਜਮਾਤ ਐਲਾਨਿਆ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਅਸੀਂ ਅਜਾਦੀ ਦੀ ਦੂਸਰੀ ਜੰਗ ਲੜ ਰਹੇ ਹਾਂ,ਵਿੱਤ ਅਨੁਸਾਰ ਹੰਭਲਾ ਮਾਰਿਆ ਹੈ ,32 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਧਰਮ ਯੁੱਧ ਮੋਰਚਾ ਨਾ ਅਸੀਂ ਜਿੱਤਿਆ ਹੈ,ਨਾਂ ਹਾਰਿਆ ਹੈ ਤੇ ਨਾਂ ਹੀ ਛੱਡਿਆ ਹੈ ।ਉਨ੍ਹਾਂ ਕਿਾਹ ਕਿ ਅਸੀਂ ਪੰਜਾਬ ਵਿੱਚ ਵਸਦੇ ਹਰੇਕ ਭਾਈਚਾਰੇ ਨੂੰ ਨਾਲ ਲੈਕੇ ਚਲਾਂਗੇ ਕਿਉਂਕਿ ਪੰਜਾਬ ਇੱਕਲਾ ਕਿਸੇ ਦਾ ਵੀ ਨਹੀ ਹੈ ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸ੍ਰ ਪਰਕਾਸ਼ ਸਿੰਘ ਬਾਦਲ ਦਿੱਲੀ ਕਤਲੇਆਮ ਪੀੜਤਾਂ ਲਈ ਇਨਸਾਫ ਦੀ ਮਘ ਕਰਦਾ ਹੈ ਲੇਕਿਨ ਪੰਜਾਬ ਵਿੱਚ ਆਲਮ ਸੈਨਾ ਬਣਾਕੇ ਅਨਗਿਣਤ ਸਿੱਖ ਨੌਜੁਆਨਾਂ ਦਾ ਕਤਲ ਕਰਨ ਵਾਲੇ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਵਿੱਚ ਅਹੁੱਦੇ ਬਖਸ਼ਦਾ ਹੈ ।ਉਨ੍ਹਾ ਕਿਹਾ ਕਿ ‘ਮੈਂ ਅਪ੍ਰੈਲ 1978 ਵਿੱਚ ਸ਼ਹੀਦ ਹੋਏ ਸਿੰਘਾਂ ਤੋਂ ਲੈਕੇ ਵਰਤਮਾਨ ਤੀ ਸ਼ਹਾਦਤਾਂ ਪਾਣ ਵਾਲੇ ਸਮੂੰਹ ਸਿੱਖ ਸ਼ਹੀਦਾਂ ਨੂੰ ਹਾਜਰ ਜਾਣਕੇ ਪ੍ਰਣ ਕਰਦਾ ਹਾਂ ਕਿ ਅਸੀਂ ਸੱਤਾ ਲਈ ਨਹੀ ਬਲਕਿ ਇਕ ਇਨਕਲਾਬ ਦੀ ਸ਼ੁਰੂਆਤ ਕਰ ਰਹੇ ਹਾਂ’।ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਦੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖੀ ਸਰੂਪ ਸੰਭਾਲ ਕੇ ਹੀ ਗੁਲਾਮੀ ਉਤਾਰੀ ਜਾ ਸਕਦੀ ਹੈ ।ਉਨ੍ਹਾ ਕਿਹਾ ਕਿ ਜੋ ਸਿੱਖ ਨੌਜੁਆਨ ਪੁਲਿਸ ਦੀ ਗੋਲੀ ਨਾਲ ਖਤਮ ਨਹੀ ਹੋਏ ਉਨ੍ਹਾਂ ਨੂੰ ਨਸ਼ਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ,। ਬੱਚੇ ਸਾਡੇ ਪਤਿਤ ਹੋ ਰਹੇ ਹਨ,ਅਨਸ਼ੇ ਕਰ ਰਹੇ ਹਨ ਅਸੀਂ ਉਨ੍ਹਾ ਨੂੰ ਕਿਸ ਕੌਮ ਕਿਸ ਪੰਥ ਦੇ ਖਾਤੇ ਪਾਣਾ ਹੈ ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਲਾਮੀ ਉਤਾਰਨੀ ਹੈ ਤਾਂ ਆਪਣੇ ਦੋ ਜਾਂ ਤਿੰਨ ਬੱਚਿਆਂ ਚੋਂ ਇੱਕ ਬੱਚਾ ਸਿੱਖ ਫੁਲਵਾੜੀ ਦੀ ਝੋਲੀ ਪਾਓ।ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਾਂ ਦੀ ਏਕਤਾ ਦਾ ਮੂਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਸਿੱਖ ਰਹਿਤ ਮਰਿਆਦਾ ਨੂੰ ਸਵਿਕਾਰਨਾ ਹੈ ।ਉਨ੍ਹਾਂ ਇਤਰਾਜ ਜਿਤਾਉਂਦਿਆ ਕਿਹਾ ਕਿ ਜੇਕਰ ਅਸੀਂ ਅੱਜ ਸਮੁਚੇ ਪੰਜਾਬੀਆਂ ਲਈ ਕੋਈ ਸਿਆਸੀ ਪਾਰਟੀ ਦਾ ਗਠਨ ਕੀਤਾ ਹੈ ਤਾਂ ਇਸਦੇ ਨਾਮ ਵਿੱਚ ਸ਼ਬਦ ਅਕਾਲੀ ਦਾ ਪ੍ਰਯੋਗ ਕਰਨ ਦੀ ਬਜਾਏ ਕੋਈ ਸਾਂਝਾਂ ਮੁਹਾਜ ਸ਼ਬਦ ਵਰਤਣਾ ਚਾਹੀਦਾ ਸੀ ।ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪਰਧਾਨ ਭਾਈ ਬਲਵੰਤ ਸਿੰਘ ਗੋਪਾਲਾ ,ਸ੍ਰ ਬਹਾਦਰ ਸਿੰਘ ਰਾਹੋਂ ,ਬਾਬਾ ਚਮਕੌਰ ਸਿੰਘ ਭਾਈ ਰੂਪਾ,ਡਾ:ਸੂਰਤ ਸਿੰਘ ,ਭਾਈ ਸਤਨਾਮ ਸਿੰਘ ਮਨਾਵਾ,ਸ੍ਰ ਵੱਸਣ ਸਿੰਘ ਜ਼ਫਰਵਾਲ ਅਤੇ ਭਾਈ ਮੋਹਕਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਹ ਵੀ ਦੱਸਿਆ ਗਿਆ ਕਿ ਦਲ ਦੀ 1 ਜਨਵਰੀ 2015 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਇਕਤਰਤਾ ਵਿੱਚ ਵੱਡੀ ਗਿਣਤੀ ਸਾਬਕਾ ਫੌਜੀ,ਆਈ.ਏ.ਐਸ. ਅਤੇ ਆਈ.ਪੀ.ਐਸ.ਅਧਿਕਾਰੀ ਸ਼ਾਮਲਿ ਹੋਣਗੇ । ਇਸ ਮੌਕੇ ਜੈਕਾਰਿਆਂ ਦੀ ਗੂੰਜ ਦਰਮਿਆਨ ਯੂਨਾਈਟਿਡ ਅਕਾਲੀ ਦਲ ਦੇ ਉਦੇਸ਼ ਨਾਮੀ ਕਿਤਾਬਚਾ ਵੀ ਜਾਰੀ ਕੀਤਾ ਗਿਆ ਜਿਸਦੀ ਪਹਿਲੀ ਕਾਪੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੁੰ ਦਿੱਤੀ ਗਈ।

Monday, November 17, 2014

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ। ਦਲ ਖਾਲਸਾ ਅਲਾਇੰਸ

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ 
ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ। 
ਦਲ ਖਾਲਸਾ ਅਲਾਇੰਸ
ਵਰਲਡ ਸਿੱਖ ਕੌਂਸਲ ਵੱਲੋਂ "ਸ਼ਹੀਦੀ ਯਾਦਗਾਰੀ ਚਿੰਨ" ਜਾਰੀ ਕੀਤਾ ਗਿਆ।

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ 
ਅੰਗਰੇਜ਼ੀ ਦੀ ਪੁਸਤਕ ‘ਮਰਡਰ ਆਫ਼ ਪਲੂਰਲਿਜ਼ਮ’ ਜ਼ਾਰੀ ਕੀਤੀ ਗਈ ।

ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।

1914 ਤੋਂ 2014 ਤੱਕ 100 ਸਾਲਾਂ ਦੀਆਂ ਸਿੱਖ  ਕੌਮ ਨਾਲ ਸਬੰਧਤ 
ਇਤਿਹਾਸਕ ਘਟਨਾਵਾਂ ਬਾਰੇ ਲਿਖਿਆ ਹੋਇਆ ਅੰਗਰੇਜ਼ੀ ਦਾ ਪੈਂਫਲਿਟ ਵੀ ਜਾਰੀ ਕੀਤਾ ਗਿਆ।

ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।


ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ।  
9 ਨਵੰਬਰ 2014 ਦਿਨ ਐਤਵਾਰ ਨੂੰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਗੁਰੂ-ਘਰ ਐਲਸੋਬਰਾਂਟੇ ਵਿੱਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਸਹਿਯੋਗੀ ਜੱਥੇਬੰਦੀਆਂ ਦੀ ਮੱਦਦ ਨਾਲ ਦਰਦ-ਏ-ਕੌਮ ਨਵੰਬਰ 1984 ਨੂੰ ਸਮਰਪਤ ਅਮਰੀਕਨ ਸਿੱਖ ਇਤਿਹਾਸ ਵਿੱਚ ਪਹਿਲ ਦੇ ਅਧਾਰ ਤੇ ਮਹਾਨ ਸ਼ਹੀਦੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਨਿਰਮਲ ਸਿੰਘ ਨਾਗਪੁਰੀ, ਸਾਬਕਾ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸੀਨੀਅਰ ਮੈਂਬਰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਦੀ ਅਗਵਾਈ ਵਿੱਚ ਕੀਰਤਨੀ ਜੱਥਿਆਂ ਨੇ ਆਪੋ ਆਪਣੀ ਸੇਵਾ ਨਿਭਾਈ । ਭਾਈ ਨਿਰਮਲ ਸਿੰਘ ਨਾਗਪੁਰੀ ਦੇ ਜੱਥੇ ਵਿੱਚ ਭਾਈ ਸੁਖਜੀਵਨ ਸਿੰਘ ਅਤੇ ਭਾਈ ਸਰਬਜੀਤ ਸਿੰਘ, ਬੀਬੀ ਨਵਨੀਤ ਕੌਰ ਦੇ ਜੱਥੇ ਵਿੱਚ ਭਾਈ ਗੁਰਇੱਕਬਾਲ ਸਿੰਘ, ਭਾਈ ਜਸਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਅਮਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਗੁਰਦਿਆਲ ਸਿੰਘ ਅਤੇ ਭਾਈ ਸੁਲੱਖਣ ਸਿੰਘ ਸਾਮਲ ਸਨ ਜਿਨ੍ਹਾਂ ਨੇ ਨਵੰਬਰ1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਰਾਗਮਈ ਆਤਮਰਸ ਰਸਭਿੰਨਾ ਕੀਰਤਨ ਕੀਤਾ । ਸਭਾ ਰਾਹੀਂ ਪੰਥਕ ਸਖਸ਼ਿਅਤਾਂ ਵੱਲੋ ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।
     ਸਭਾ ਦੇ ਸੰਸਥਾਪਕ ਅਤੇ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਨੇ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੂੰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਡਾ. ਅਵਤਾਰ ਸਿੰਘ ਸੇਖੋਂ ਵੱਲੋ ਸੰਪਾਦਿਤ ਕੀਤੀ ਅੰਗਰੇਜ਼ੀ ਦੀ ਪੁਸਤਕ ‘ਮਰਡਰ ਆਫ਼ ਪਲੂਰਲਿਜ਼ਮ’ ਜ਼ਾਰੀ ਕਰਵਾਉਣ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਸੱਦਾ ਦਿੱਤਾ ਗਿਆ । ‘ ਮਰਡਰ ਆਫ਼ ਪਲੂਰਲਿਜ਼ਮ’ ਨਾਂ ਦੀ ਇਹ ਪੁਸਤਕ 19 ਸਤੰਬਰ, 2013 ਨੂੰ ਜਨੇਵਾ, ਸਵਿਟਜ਼ਰਲੈਂਡ ਵਿੱਖੇ ਯੁਨਾਇਟਡ ਨੇਸ਼ਨਜ਼ ਹਿਉਮਨ ਰਾਈਟਸ ਕਾਉਂਸਲ (ਯੂ ਐਨ ਐਚ ਆਰ ਸੀ) ਦੇ 24ਵੇ ਸ਼ੈਸਨ ਦੁਰਾਨ ਪੜ੍ਹੇ ਗਏ ਪਰਚਿਆਂ ਦਾ ਇਖਤਸਾਰ ਹੈ । ਇਹ ਪਰਚੇ ਬੀ.ਬੀ.ਸੀ ਦੇ ਸਾਬਕਾ ਪਰਸਾਰਨ ਕਰਤਾ ‘ਐਲਨ ਹਾਰਟ’, ਸੇਵਾ ਮੁਕਤ ਬਰਗੇਡੀਅਰ ‘ਉਸਮਾਨ ਖਲਿਦ’- ਸਾਬਕਾ ਚੇਅਰਮੈਨ ‘ਲੰਡਨ ਇੰਨਸਟੀਚੂਟ ਆਫ ਸਾਉਥ ਏਸ਼ੀਆ ਯੂ.ਕੇ.’, ‘ਸ੍ਰ. ਗੁਰਤੇਜ ਸਿੰਘ’ (ਆਈ ਏ ਐਸ) – ਪ੍ਰੋਫ਼ੈਸਰ ਆਫ ਸਿੱਖਇਜ਼ਮ ਚੰਡੀਗੜ ਭਾਰਤ,  ‘ਡਾ. ਅਬਦੁੱਲ ਮੁਮੀਨ ਚੌਧਰੀ’ –ਪ੍ਰਿੰਸੀਪਲ ‘ਲੰਡਨ ਇੰਨਸਟੀਚੂਟ ਆਫ ਸਾਉਥ ਏਸ਼ੀਆ ਯੂ.ਕੇ’, ‘ਡਾ. ਅਵਤਾਰ ਸਿੰਘ ਸੇਖੋਂ’ – ਸੈਕਟਰੀ  ਜਨਰਲ ‘ਦਾ ਸਿੱਖ ਐਜੁਕੇਸ਼ਨਲ ਟਰੱਸਟ ਐਡਮੌਂਟਨ, ਏ.ਬੀ’, ਅਤੇ ‘ਸ੍ਰ. ਕਵਨੀਤ ਸਿੰਘ’ – ਫ਼ਾਉਂਡਰ ‘ਸਿੱਖ ਐਜ਼ੁਕੇਸ਼ਨ ਟਰੱਸਟ’ ਨਿਊ ਜਰਸੀ ਯੂ. ਐਸ. ਏ. ਵੱਲੋ ਪੇਸ਼ ਕੀਤੇ ਗਏ ਸਨ । ਇਸ ਪੁਸਤਕ ਦੀਆਂ ਕਾਪੀਆਂ ਸੰਗਤ ਵਿੱਚ ਮੁਫ਼ਤ ਵੰਡੀਆਂ ਗਈਆਂ । ਸਭਾ ਦੁਆਰਾ, ਵਰਲਡ ਸਿੱਖ ਕੌਂਸਲ ਵੱਲੋਂ ਦਰਦ-ਏ-ਕੌਮ ਨਵੰਬਰ 84 ‘ਚ ਹਿੰਦੋਸਤਾਨੀ ਅੱਤਵਾਦ ਹੱਥੋਂ ਹੋਈ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਨੂੰ ਸਮਰਪਤ ਵਿਸ਼ੇਸ ਤੌਰ ਤੇ ਤਿਆਰ ਕੀਤਾ ਗਿਆ "ਸ਼ਹੀਦੀ ਯਾਦਗਾਰੀ ਚਿੰਨ" ਵੀ ਜਾਰੀ ਕੀਤਾ ਗਿਆ। ਡਾ:ਪਰਮਜੀਤ ਸਿੰਘ ਅਜ਼ਰਾਵਤ ਵੱਲੋਂ 1914 ਤੋਂ 2014 ਤੱਕ 100 ਸਾਲਾਂ ਦੀਆਂ ਸਿੱਖ  ਕੌਮ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਬਾਰੇ ਲਿਖਿਆ ਹੋਇਆ ਅੰਗਰੇਜ਼ੀ ਦਾ ਪੈਂਫਲਿਟ ਵੀ ਜਾਰੀ ਕੀਤਾ ਗਿਆ।
     ਜਿਨ੍ਹਾਂ ਪੰਥ ਦਰਦੀਆਂ ਦੇ ਗੁਰੂ-ਘਰ ਵਿੱਚ ਹਾਜ਼ਰ ਸੰਗਤ ਅਤੇ ਗਲੋਬਲ ਪੰਜਾਬ ਟੀ. ਵੀ ਦੇ ਸਰੋਤਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਉਨ੍ਹਾਂ ਵਿੱਚ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ, ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ:ਪਰਮਜੀਤ ਸਿੰਘ ਅਜਰਾਵਤ-ਫਾਊਂਡਰ ਅਤੇ ਪ੍ਰਧਾਨ ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖਾਲਿਸਤਾਨ, ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰ. ਗੁਲਬਰਗ ਸਿੰਘ ਬਾਸੀ - ਚੇਅਰਮੈਨ ਵਰਲਡ ਸਿੱਖ ਕੌਸਲ, ਡਾ. ਰਨਬੀਰ ਸਿੰਘ ਸੰਧੂ – ਸੰਸਥਾਪਕ ਵਰਲਡ ਸਿੱਖ ਕੌਸਲ, ਡਾ. ਆਲਾ ਸਿੰਘ –ਚੇਅਰਮੈਨ ਅੰਤਰ-ਰਾਸ਼ਟਰੀ ਸਿੱਖ ਸੱਭਿਆਚਾਰ ਸੁਸਾਇਟੀ, ਸ੍ਰ. ਬੂਟਾ ਸਿੰਘ ਬਾਸੀ- ਮੁੱਖ ਐਡੀਟਰ ਅਖ਼ਬਾਰ ‘ਸਾਂਝੀ ਸੋਚ’, ਸ੍ਰ. ਸੁਦੇਸ਼ ਸਿੰਘ ਅਟਵਾਲ –ਵਾਈਸ ਪ੍ਰਧਾਨ ਇੰਟਰਨੇਸ਼ਨਲ ਗ਼ਦਰ ਮੈਮੋਰੀਅਲ ਟਰੱਸਟ, ਸ੍ਰ. ਮੇਜਰ ਸਿੰਘ ਕੁਲਾਰ –ਕਾਲਮਨਵੀਸ ਪੰਜਾਬ ਟਾਈਮਜ਼, ਸ੍ਰ. ਗੁਰਜੀਤ ਸਿੰਘ ਝਾਮਪੁਰ- ਸੀਨੀਅਰ ਮੈਂਬਰ ਅਮਰੀਕਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ੍ਰ. ਪਰਮਜੀਤ ਸਿੰਘ ਦਾਖਾ – ਪ੍ਰਧਾਨ ਦਲ ਖਾਲਸਾ ਅਲਾਇੰਸ ਆਦਿ ਸਾਮਲ ਸਨ । ਬੁਲਾਰਿਆਂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋ ਕੇ ਸੰਗਤਾਂ ਜੋਸ਼ ਵਿੱਚ ਆ ਕੇ ਨਾਹਰੇ ਅਤੇ ਜੈਕਾਰੇ ਬੁਲਾ ਰਹੀਆਂ ਸਨ । ਸਟੇਜ ਦੇ ਪ੍ਰਗਰਾਮ ਨੂੰ ਸਫ਼ਲ ਬਣਾਉਣ ਲਈ ਸ੍ਰ. ਸੁਖ਼ਵਿੰਦਰ ਸਿੰਘ ਤਲਵੰਡੀ –ਜਨਰਲ ਸਕੱਤਰ ਇੰਟਰਨੇਸ਼ਨਲ ਸਿੱਖ ਸੱਭਿਆਚਾਰ ਸੁਸਾਇਟੀ ਅਤੇ ਸ੍ਰ. ਜਸਵੀਰ ਸਿੰਘ ਤੱਖਰ – ਫ਼ਾਉਂਡਰ ਬੇ-ਏਰੀਆ ਸਿੱਖ ਅਲਾਇੰਸ ਨੇ ਅਹਿਮ ਭੂਮਿਕਾ ਨਿਭਾਈ । ਸ੍ਰ. ਜਗਦੇਵ ਸਿੰਘ ਭੰਡਾਲ ਵੱਲੋ ਸਵੇਰੇ 11.00 ਵਜੇ ਤੋਂ 2 ਵਜ਼ੇ ਤੱਕ ਇਸ ਪ੍ਰਗੋਰਾਮ ਨੂੰ ਗਲੋਬਲ ਪੰਜਾਬ ਟੀ. ਵੀ. (ਡਿਸ਼ ਨੈਟਵਰਕ ਚੈਨਲ-739) ਤੇ ਲਾਈਵ ਦਿਖਾਇਆ ਗਿਆ । ਮੂਵੀ ਅਤੇ ਫ਼ੋਟੋਗਰਾਫ਼ੀ ਦੀ ਸੇਵਾ ਇੰਦਰ ਵੀਡੀਓ ਅਤੇ ਸ੍ਰ. ਮਹਿੰਦਰ ਸਿੰਘ ਕੰਡਾ ਵੱਲੋ ਕੀਤੀ ਗਈ ।
     ਮਾਈਆਂ ਅਤੇ ਭਾਈਆਂ ਨਾਲ ਦੀਵਾਨ ਹਾਲ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਸੰਗਤਾਂ ਨੇ ਗੈਲਰੀ ਹਾਲ ਵਿੱਚ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਪਾਰਕਿੰਗ ਲਾਟ ਫੁੱਲ ਹੋ ਜਾਣ ਕਾਰਨ ਸੰਗਤਾਂ ਨੂੰ ਜਾਂ ਤਾਂ ਕਾਰਾਂ ਪਾਰਕ ਕਰਨ ਲਈ ਕਾਫੀ ਦੇਰ ਇੰਤਜਾਰ ਕਰਨਾ ਪੈ ਰਿਹਾ ਸੀ ਜਾਂ ਗੁਰੂ ਘਰ ਤੋਂ ਬਾਹਰ ਸੜਕਾਂ ਤੇ ਕਾਰਾਂ ਖੜੀਆਂ ਕਰਨੀਆਂ ਪੈ ਰਹੀਆਂ ਸਨ। ਗਲੋਬਲ ਪੰਜਾਬ ਟੀਵੀ ਰਾਹੀਂ ਲਾਈਵ ਦੇਖ ਰਹੇ ਦਰਸ਼ਕਾਂ ਵਿਚੋਂ ਬਹੁਤੇਆਂ ਨੇ ਸੰਪਰਕ ਕਰਕੇ ਅਤੇ ਗੁਰੂ ਘਰ ਅੰਦਰ ਸਜੀ ਸੰਗਤ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਅਗੋਂ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਲਈ ਉਤਸ਼ਾਹਤ ਕੀਤਾ ਹੈ। ਸੰਗਤਾਂ ਨੂੰ ਲੰਗਰ ਛੱਕਣ ਲਈ ਵੀ ਲੰਮੀਆਂ ਕਤਾਰਾਂ ਵਿੱਚ ਲੰਮਾ ਸਮਾਂ ਇੰਤਜਾਰ ਕਰਨਾ ਪਿਆ ।
     ਦਰਦ-ਏ-ਕੌਮ ਨਵੰਬਰ 84 ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜਿਨ੍ਹਾਂ ਹੋਰ ਪਰਮੁੱਖ ਜੱਥੇਬੰਦੀਆਂ ਅਤੇ ਸਖਸੀਅਤਾਂ ਨੇ ਯੋਗਦਾਨ ਪਾਇਆ ਉਨ੍ਹਾਂ ਵਿੱਚ ਐਲਸੋਬਰਾਂਟੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ, ਵਰਲਡ ਸਿੱਖ ਕੌਂਸਲ, ਦਲ ਖਾਲਸਾ ਅਲਾਇੰਸ, ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖ਼ਾਲਿਸਤਾਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਦਾ ਸਿੱਖ ਐਜੂਕੇਸ਼ਨਲ ਟਰੱਸਟ ਕੈਨੇਡਾ, ਕੌਂਸਲ ਆਫ ਖ਼ਾਲਿਸਤਾਨ, ਗੋਲਡਨ ਪੰਜਾਬ ਕੱਲਬ, ਬੇ ਏਰੀਆ ਸਿੱਖ ਅਲਾਇੰਸ, ਇੰਟਰਨੈਸ਼ਨਲ ਗ਼ਦਰ ਮੈਮੋਰੀਅਲ ਟੱਰਸਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਉਪ੍ਰੰਤ ਪਰਿੰਟ ਮੀਡੀਆ, ਗਲੋਬਲ ਪੰਜਾਬ ਟੀਵੀ-ਡਿਸ਼ ਚੈਨਲ 739, ਇੰਦਰ ਵੀਡੀਓ, ਭਾਈ ਅਮਰ ਸਿੰਘ ਮਲੀ, ਸ੍ਰ:ਜੁਗਰਾਜ ਸਿੰਘ ਸੋਹੀ, ਡਾ:ਦਲਜੀਤ ਸਿੰਘ ਢੱਡਾ ਮਾਛੀਬਾੜਾ, ਸ੍ਰ:ਝਿਰਮਲ ਸਿੰਘ ਅਜਨਾਲਾ, ਸ੍ਰ:ਹਰਚਰਨ ਸਿੰਘ ਅਲਾਮੀਡਾ, ਭਾਈ ਅਮਰੀਕ ਸਿੰਘ ਮਲੀ, ਸ੍ਰ: ਮਲਹਾਰ ਸਿੰਘ, ਭਾਈ ਸੁਰਿੰਦਰ ਸਿੰਘ ਸੈਣੀ, ਭਾਈ ਇੰਦਰਜੀਤ ਸਿੰਘ ਮੱਲੀ, ਸ੍ਰ:ਤਰਸੇਮ ਸਿੰਘ ਸੁਮਨ, ਮਾਤਾ ਗੁਰਦੇਵ ਕੌਰ, ਸ੍ਰ:ਰਣਜੀਤ ਸਿੰਘ ਸੈਨਹੋਜੇ, ਭਾਈ ਬਲਵਿੰਦਰ ਸਿੰਘ, ਭਾਈ ਅਮਰੀਕ ਸਿੰਘ ਪੰਨੂ, ਸ੍ਰ: ਸਤਪਾਲ ਸਿੰਘ ਮਦਾਰ, ਭਾਈ ਅਵਤਾਰ ਸਿੰਘ ਮਿਸ਼ਨਰੀ, ਸ੍ਰ: ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਢਿਲੋਂ ਆਦਿ ਦੇ ਨਾਂ ਵਰਨਣਯੋਗ ਹਨ ।
     ਸਰੀਰਕ ਦਰਦਾਂ ਦੇ ਮਾਹਿਰ, ਡਾ. ਪਰਮਜੀਤ ਸਿੰਘ ਅਜ਼ਰਾਵਤ ਨੇ 3 ਵਜੇ ਤੋ 8 ਵੱਜੇ ਤੱਕ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕੀਤਾ ਅਤੇ ਇਨ੍ਹਾਂ ਦਰਦਾਂ ਤੋ ਬੱਚਣ ਅਤੇ ਇਲਾਜ਼ ਸਬੰਧੀ ਵਿਚਾਰ ਚਰਚਾ ਵੀ ਕੀਤੀ । ਉਨ੍ਹਾਂ ਵੱਲੋ ਹਾਜ਼ਰ ਮਰੀਜ਼ਾਂ ਨੂੰ ਅੰਤਰਧਿਆਨ ਹੋਣ ਦੀ ਵਿੱਧੀ ਤੋਂ ਵੀ ਜਾਣੂ ਕਰਵਾਇਆ ਗਿਆ ।

ਜਾਰੀ ਕਰਤਾ:
ਬਿਉਰੋ
ਅੰਤਰਾਸ਼ਟਰੀ ਸਿੱਖ ਸਾਹਿਤ ਸਭਾ
510 676 4440
510 774 5909