ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਉਣ ਲਈ ਸਭ ਤੋਂ ਵਧੀਆ ਚੋਣ ਹੋਵੇਗੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾਉਣਾ ਤੇ ਸ਼ਹੀਦੀ ਪਿਛਲੇ ਉਦੇਸ਼ ਦਾ ਪ੍ਰਚਾਰ ਦੁਨੀਆਂ ਤੱਕ ਪਹੁੰਚਾਉਣਾ: ਕਿਰਪਾਲ ਸਿੰਘ
ਅੰਤਰ-ਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਮਨਾਉਣ ਲਈ ਸਭ ਤੋਂ ਵਧੀਆ ਚੋਣ ਹੋਵੇਗੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾਉਣਾ ਤੇ ਸ਼ਹੀਦੀ ਪਿਛਲੇ ਉਦੇਸ਼ ਦਾ ਪ੍ਰਚਾਰ ਦੁਨੀਆਂ ਤੱਕ ਪਹੁੰਚਾਉਣਾ। ਇਹ ਸ਼ਬਦ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹਰ ਮਹੀਨੇ ਦੀ ੧੦ ਤਰੀਕ ਨੂੰ ਹੋਣ ਵਾਲੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਪਾਲ ਸਿੰਘ ਬਠਿੰਡਾ ਨੇ ਅੱਜ ਇੱਥੇ ਕਹੇ। ਉਨ੍ਹਾਂ ਕਿਹਾ ਜਦੋਂ ਤੋਂ ਦੁਨੀਆਂ ਹੋਂਦ ਵਿਚ ਆਈ ਹੈ ਉਸੇ ਸਮੇਂ ਤੋਂ ਹਰ ਇਨਸਾਨ ਆਪਣੇ ਲਈ ਵੱਧ ਤੋਂ ਵੱਧ ਸੁੱਖ ਆਰਾਮ ਦੇ ਸਾਧਨ ਇਕੱਠੇ ਕਰਨ ਦੇ ਸੰਘਰਸ਼ ਵਿਚ ਲੱਗੇ ਹੋਏ ਹਨ। ਸੁੱਖਾਂ ਦੀ ਪ੍ਰਾਪਤੀ ਲਈ ਕੁੱਝ ਇਨਸਾਨਾਂ ਨੇ ਰੱਬ ਦੀ ਭਗਤੀ ਭਾਵ ਧਰਮ ਅਤੇ ਕੁੱਝ ਨੇ ਸ਼ਕਤੀ ਭਾਵ ਰਾਜ ਦਾ ਸਹਾਰਾ ਲਿਆ। ਧਰਮ ਦਾ ਸਹਾਰਾ ਲੈਣ ਵਾਲੇ ਆਪਣੇ ਅਸਲੀ ਧਰਮ ਤੋਂ ਖੁੰਝ ਕੇ ਕੇਵਲ ਸਰੀਰਕ ਸੁੱਚ ਤੇ ਧਾਰਮਿਕ ਕਰਮ ਕਾਂਡ ਕਰਨ ਤੱਕ ਸੀਮਤ ਹੋ ਕੇ ਰਹਿ ਗਏ ਤੇ ਸ਼ਕਤੀ ਦੀ ਵਰਤੋਂ ਕਰਨ ਵਾਲੇ ਸੁੱਖਾਂ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਕਮਾਈ ਦੇ ਸਾਧਨ ਆਪਣੀ ਮੁੱਠੀ ਵਿਚ ਕਰਨ ਦੀ ਹੋੜ ਵਿਚ ਬਹਿ ਤੁਰੇ। ਆਪਣੇ ਲਈ ਧਨ ਪਦਾਰਥ ਇਕੱਠੇ ਕਰਨ ਤੋਂ ਵਧਦੇ ਵਧਦੇ ਦੇਸ਼ ਦੇ ਰਾਜੇ ਬਣਨ ਦੀ ਲਾਲਸਾ ਜਾਗ ਉੱਠੀ। ਇਸ ਹੋੜ ਵਿਚ ਲੱਗਾ ਹਰ ਵਿਅਕਤੀ ਆਪਣੀ ਸ਼ਕਤੀ ਨੂੰ ਦੂਸਰੇ ਦੇ ਹੱਕਾਂ ’ਤੇ ਡਾਕੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਘਰ ਦੀਆਂ ਲੜਾਈਆਂ ਤੋਂ ਲੈ ਕੇ ਦੁਨੀਆਂ ਦੇ ਇਤਿਹਾਸ ਵਿਚ ਇੱਕ ਦੂਸਰੇ ਦੇਸ਼ਾਂ ਵਿਚਕਾਰ ਜਿੰਨੇ ਵੀ ਜੰਗ ਯੁੱਧ ਹੋਏ ਇਨ੍ਹਾਂ ਦਾ ਮੁੱਖ ਕਾਰਨ ਦੂਸਰੇ ਦੇ ਕਮਾਈ ਦੇ ਸਾਧਨ ਤੇ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈਣਾ ਅਤੇ ਕਬਜ਼ਾ ਹਮੇਸ਼ਾ ਲਈ ਕਾਇਮ ਰੱਖਣ ਦੀ ਭਾਵਨਾ ਹੀ ਹੁੰਦੀ ਹੈ। ਇਸੇ ਭਾਵਨਾ ਅਧੀਨ ਤਕੜੀ ਧਿਰ ਵੱਲੋਂ ਮਾੜੀ ਧਿਰ ’ਤੇ ਜੋਰ-ਜੁਲਮ ਹੁੰਦੇ ਆ ਰਹੇ ਹਨ। ਇਸ ਜ਼ੋਰ ਜ਼ੁਲਮ ਦੌਰਾਨ ਮਾੜੀ ਧਿਰ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਯੂਐੱਨਓ ਨੇ ਕੁੱਝ ਨਿਯਮ ਬਣਾਏ ਤੇ ਇਨ੍ਹਾਂ ਨਿਯਮਾਂ ਦੇ ਪ੍ਰਚਾਰ ਪਾਸਾਰ ਲਈ ਹੋਰ ਦਿਨਾਂ, ਜਿਵੇਂ ਕਿ ਲੇਬਰ ਡੇ, ਵੋਮੈਨ ਡੇ, ਚਿਲਡਰਨ ਡੇ, ਟੀਚਰਜ਼ ਡੇ ਵਾਂਗ ‘ਹਿਊਮਨ ਰਾਈਟਸ ਡੇ ਭਾਵ ਮਨੁੱਖੀ ਅਧਿਕਾਰ ਦਿਵਸ’ ਵੀ ਨੀਯਤ ਕੀਤਾ ਗਿਆ। ਵਿਸ਼ਵ ਪੱਧਰ ’ਤੇ ਮਨਾਉਣ ਲਈ ਇਸ ਦਿਵਸ ਦੀ ਚੋਣ ੧੦ ਦਸੰਬਰ ਕੀਤੀ ਗਈ ਹੈ।
ਯੂਐੱਨਓ ਤਾਂ ਭਾਵੇਂ ੧੯੪੫ ’ਚ ਹੋਂਦ ਵਿਚ ਆਈ ਤੇ ਅਜਿਹੇ ਦਿਨ ੧੯੪੮ ਤੋਂ ਮਨਾਉਣੇ ਸ਼ੁਰੂ ਕੀਤੇ ਪਰ ਕਮਜ਼ੋਰ ਵਰਗ ਦੇ ਲਿਤਾੜੇ ਜਾ ਰਹੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ੫੪੩ ਸਾਲ ਪਹਿਲਾਂ ਹੀ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਜ਼ੁਲਮ ਕਰ ਰਹੇ ਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰਾਂ, ਮੁਲਾਜ਼ਮਾਂ ਨੂੰ: ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀਂ ਵਢੀਂ ਲਾਇਤਬਾਰ ॥੨॥’ (ਮਲਾਰ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ -ਪੰਨਾ ੧੨੮੮) ਅਤੇ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥’ (ਤਿਲੰਗ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੭੨੩) ਕਹਿ ਕੇ ਵੰਗਾਰਿਆ। ਆਪਣੀ ਸ਼ਕਤੀ ਦੇ ਸਹਾਰੇ ਹਾਕਮ ਬਣੇ ਰਾਜਿਆਂ ਦਾ ਸੁਭਾਅ ਤਾਂ ਆਪਣੀ ਬਾਦਸ਼ਾਹਤ ਸਦਾ ਲਈ ਕਾਇਮ ਰੱਖਣ ਲਈ ਲੋਕਾਂ ’ਤੇ ਜ਼ੁਲਮ ਕਰਨ ਵਾਲਾ ਬਣਿਆ ਹੀ ਸੀ ਪਰ ਧਾਰਮਿਕ ਆਗੂ ਜਿਨ੍ਹਾਂ ਦਾ ਕੰਮ ਹਮੇਸ਼ਾ ਜੰਤਾ ਦੀ ਭਲਾਈ ਕਰਨਾ ਹੁੰਦਾ ਹੈ ਭਾਵੇਂ ਇਹ ਕੰਮ ਕਰਦਿਆਂ ਉਨ੍ਹਾਂ ਨੂੰ ਰਾਜਿਆਂ ਤੇ ਜ਼ੁਲਮਾਂ ਦਾ ਵਿਰੋਧ ਵੀ ਕਿਉਂ ਨਾ ਸਹਿਣਾ ਪਏ, ਉਹ ਵੀ ਆਪਣਾ ਧਰਮ ਭੁਲਾ ਕੇ ਵੀ ਰਾਜਿਆਂ ਤੋਂ ਮਿਲੀਆਂ ਸੁਖ ਸਹੂਲਤਾਂ ਮਾਣਨ ਲਈ ਉਨ੍ਹਾਂ ਦੇ ਖ਼ੁਸ਼ਾਮਦੀ ਬਣ ਚੁੱਕੇ ਸਨ ਜਿਨ੍ਹਾਂ; ’ਤੇ ਚੋਟ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਫ਼ੁਰਮਾਨ ਕੀਤਾ:
‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥’ (ਧਨਾਸਰੀ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੬੬੨)
ਭਾਵ ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰੱਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵੱਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਿਕ ਜੀਵਨ ਵੱਲੋਂ ਸੁੰਞ ਹੀ ਸੁੰਞ ਹੈ ॥੨॥
ਕੁਰਲੀਆਂ ਕਰ ਕੇ ਸੁੱਚੇ ਅਖਵਾਉਣ ਵਾਲੇ ਅਖੌਤੀ ਧਰਮੀਆਂ, ਆਪਣੀ ਰਿਆਇਆ ਨਾਲ ਬੇਇਨਸਾਫ਼ੀ ਕਰ ਰਹੇ ਜ਼ਾਲਮ ਰਾਜਿਆਂ ਤੇ ਵਿੱਦਿਆ ਦਾ ਹੰਕਾਰ ਕਰ ਰਹੇ ਵਿਦਵਾਨਾਂ ਨੂੰ ਆਪਣਾ ਆਪਣਾ ਧਰਮ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ:
‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥’(ਸਾਰੰਗ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੨੪੦) ਜਿਸ ਦਾ ਭਾਵ ਹੈ ਕਿ (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਿਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿਦਵਤਾ ਪਵਿੱਤਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਪਵਿੱਤਰ ਹਨ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿੱਤਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਹਿਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਹੀ ਸੱਚੀ ਚੁਲੀ ਹੈ ਕਿ ਉਹ ਆਪਣੀ ਰਿਆਇਆ ਨੂੰ ਇਨਸਾਫ਼ ਦੇਵੇ। ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿੱਤਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ॥੨॥
ਧਾਰਮਿਕ ਤੇ ਰਾਜਨੀਤਕ ਲੋਕਾਂ ਵੱਲੋਂ ਲਿਤਾੜੀ ਜਾ ਰਹੀ ਮਨੁੱਖਤਾ ਨੂੰ ਜਾਗਰੂਕ ਕਰਨ ਅਤੇ ਹਮੇਸ਼ਾ ਹਮੇਸ਼ਾ ਲਈ ਅਗਵਾਈ ਦੇਣ ਲਈ ਅਜਿਹੇ ਪਵਿੱਤਰ ਕਲਾਮਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਪਾਦਿਤ ਕੀਤੇ ਜਾਣ ਕਾਰਨ ਹੀ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ। ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦਾ ਸਿਖਰ ਸੀ ਸਾਰੀ ਦੁਨੀਆਂ ਵਿਚ ਅੱਜ ਤੱਕ ਇਸ ਦੀ ਮਿਸਾਲ ਨਹੀਂ ਮਿਲਦੀ। ਕਿਉਂਕਿ ਆਪਣੇ ਧਰਮ ਲਈ, ਆਪਣੇ ਆਜ਼ਾਦੀ ਦੇ ਹੱਕਾਂ ਨੂੰ ਹਾਸਲ ਕਰਨ ਲਈ, ਜ਼ਰ ਜੋਰੂ ਜ਼ਮੀਨ ਹਾਸਲ ਕਰਨ ਲਈ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਤੇ ਕਰ ਰਹੇ ਹਨ ਜਾਂ ਹੰਕਾਰ ਵਿਚ ਲੜ ਭਿੜ ਕੇ ਮਰੇ ਤੇ ਮਰ ਰਹੇ ਹਨ ਪਰ ਐਸੀ ਕੋਈ ਮਿਸਾਲ ਨਹੀਂ ਮਿਲਦੀ ਜਿਸ ਨੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਵਾਂਗ ਉਨ੍ਹਾਂ ਬ੍ਰਾਹਮਣਾਂ ਤੇ ਹਿੰਦੂਆਂ ਦੇ ਧਰਮ, ਜਿਸ ਵਿਚ ਗੁਰੂ ਸਾਹਿਬ ਜੀ ਦਾ ਆਪਣਾ ਕੋਈ ਵਿਸ਼ਵਾਸ ਨਹੀਂ ਸੀ; ਦੀ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਲਈ ਸ਼ਹੀਦੀ ਦਿੱਤੀ ਹੋਵੇ।
ਕਿਰਪਾ ਰਾਮ ਦੀ ਅਗਵਾਈ ’ਚ ਜਦੋਂ ਕਸ਼ਮੀਰੀ ਪੰਡਿਤਾਂ ਦੇ ਵਫ਼ਦ ਨੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਦਰਬਾਰ ਵਿਚ ਅਨੰਦਪੁਰ ਸਾਹਿਬ ਵਿਖੇ ਹਾਜ਼ਰ ਹੋ ਕੇ ਫ਼ਰਿਆਦ ਕੀਤੀ ਕਿ ਔਰੰਗਜ਼ੇਬ ਸਰਕਾਰ ਵੱਲੋਂ ਉਨ੍ਹਾਂ ਦੇ ਮੰਦਰ ਢਾਹੇ ਜਾ ਰਹੇ ਹਨ, ਜਬਰੀ ਤਿਲਕ ਜੰਞੂ ਲੁਹਾ ਕੇ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਲਈ ਸਾਡੇ ਧਰਮ ਨੂੰ ਬਚਾਉਣ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਸਾਹਿਬ ਜੀ ਨੇ ਸਾਫ਼ ਲਫ਼ਜ਼ਾਂ ’ਚ ਪੰਡਤਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ੧੦ ਸਾਲ ਦੀ ਉਮਰ ਵਿਚ ਹੀ ਜਨੇਊ ਦਾ ਖੰਡਨ ਕਰ ਕੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਤਕਰੀਬਨ ਹਰ ਬ੍ਰਾਹਮਣੀ ਕਰਮ ਕਾਂਡਾਂ ਦਾ ਤਰਕ ਭਰਪੂਰ ਜ਼ੋਰਦਾਰ ਖੰਡਨ ਕੀਤਾ ਹੈ ਇਸ ਲਈ ਸਾਡਾ ਤੁਹਾਡੇ ਇਨ੍ਹਾਂ ਧਾਰਮਿਕ ਚਿੰਨ੍ਹਾਂ ਵਿਚ ਕੋਈ ਵਿਸ਼ਵਾਸ ਨਹੀਂ ਹੈ ਪਰ ਕਿਉਂਕਿ ਕਿਸੇ ਨੂੰ ਤਲਵਾਰ ਦੇ ਜ਼ੋਰ ਜਬਰੀ ਧਰਮ ਕਬੂਲ ਕਰਨ ਲਈ ਮਜਬੂਰ ਕਰਨਾ ਮਨੁੱਖੀ ਅਧਿਕਾਰਾਂ ’ਤੇ ਡਾਕਾ ਹੈ ਜਿਸ ਦਾ ਗੁਰੂ ਨਾਨਕ ਦਾ ਘਰ ਹਮੇਸ਼ਾ ਆਪਣੀ ਜਾਨ ’ਤੇ ਖੇਲ੍ਹ ਕੇ ਵੀ ਵਿਰੋਧ ਕਰੇਗਾ। ਇਸ ਲਈ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਗੁਰੂ, ਗੁਰੂ ਤੇਗ਼ ਬਹਾਦਰ ਹੈ ਇਸ ਲਈ ਜੇ ਕਰ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਇਹ ਸੁਨੇਹਾ ਸੁਣ ਕੇ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਜੀ ਨੂੰ ੧੨ ਜੁਲਾਈ ੧੬੭੫ ਨੂੰ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਮਲਕਪੁਰ ਰੰਗਣਾ ਤੋਂ ਗ੍ਰਿਫ਼ਤਾਰ ਕੀਤਾ ਤੇ ਬੱਸੀ ਪਠਾਣਾ ਚੌਕੀ ਵਿਚ ਨਜ਼ਰਬੰਦ ਕੀਤਾ ਗਿਆ। ਔਰੰਗਜ਼ੇਬ ਦੇ ਦੂਤ ਵਜੋਂ ਨਕਸ਼ਬੰਦੀ ਆਗੂ ਸੈਫ਼-ਉਦ-ਦੀਨ ਨੇ ਰਾਜਨੀਤੀ ਦੇ ਚਾਰ ਗੁਣ - ਸਾਮ ਦਾਮ ਭੇਦ ਡੰਡ ਦੀ ਵਰਤੋਂ ਕਰਦੇ ਹੋਏ ਪਹਿਲਾਂ ਤਾਂ ਗੁਰੂ ਸਾਹਿਬ ਜੀ ਦੀ ਝੂਠੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਤੁਸੀਂ ਤਾਂ ਬਹੁਤ ਮਹਾਨ ਪੁਰਸ਼ ਹੋ, ਤੁਹਾਡਾ ਤਾਂ ਦਰਸ਼ਨ ਕਰ ਕੇ ਹੀ ਨਿਹਾਲ ਹੋ ਗਿਆ ਹਾਂ। ਗੁਰੂ ਸਾਹਿਬ ਜੀ ਜਾਣੀ ਜਾਣ ਸਨ ਕਿ ਇਹ ਉਨ੍ਹਾਂ ਨੂੰ ਭਰਮਾਉਣ ਲਈ ਝੂਠੀ ਵਡਿਆਈ ਕਰ ਰਿਹਾ ਹੈ। ਇਸ ਲਈ ਉਨ੍ਹਾਂ ਕਿਹਾ ਸੈਫ਼-ਉਦ-ਦੀਨ ਹਾਲੀ ਤਾਂ ਆਪਣੀ ਕੋਈ ਗੱਲਬਾਤ ਹੀ ਨਹੀਂ ਹੋਈ ਤੂ ਪਹਿਲਾਂ ਹੀ ਦਰਸ਼ਨ ਕਰ ਕੇ ਨਿਹਾਲ ਕਿਵੇਂ ਹੋ ਗਿਆ ਕਿਉਂਕਿ ਅਸਲੀ ਦਰਸ਼ਨ ਮਨੁੱਖ ਦਾ ਚਿਹਰਾ ਵੇਖ ਕੇ ਨਹੀਂ ਹੁੰਦੇ ਪਰ ਉਸ ਨਾਲ ਹੋਈ ਗੱਲਬਾਤ ਵਿਚੋਂ ਉਸ ਦੀ ਵਿਚਾਰ-ਧਾਰਾ ਸਮਝ ਕੇ ਹੀ ਹੋ ਸਕਦੇ ਹਨ। ਪਹਿਲਾ ਵਾਰ ਨਾ ਚੱਲਣ ’ਤੇ ਦੂਸਰਾ ਫ਼ਾਰਮੂਲਾ ਦਾਮ ਭਾਵ ਪੈਸੇ ਤੇ ਅਹੁਦੇ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕੇ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਨੂੰ ਕਾਜ਼ੀ ਦਾ ਅਹੁਦਾ ਦੇ ਦਿੱਤਾ ਜਾਵੇਗਾ ਤੇ ਸਰਕਾਰੇ ਦਰਬਾਰੇ ਤੁਹਾਡੀ ਪੂਰੀ ਪੁੱਛ ਪੜਤਾਲ ਹੋਵੇਗੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਸੈਫ਼-ਉਦ-ਦੀਨ ਮੈਨੂੰ ਤੁਹਾਡੇ ਸਰਕਾਰੀ ਅਹੁਦੇ ਤੇ ਪੁੱਛ ਪੜਤਾਲ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਭੂ ਦੀ ਸਿਫ਼ਤ ਸਲਾਹ ਅਤੇ ਮਨੁੱਖੀ ਵਿਚਾਰਾਂ ਦੀ ਆਜ਼ਾਦੀ ਤੋਂ ਬਿਨਾਂ ਹੋਰ ਸਭ ਸੁਖ ਸਹੂਲਤਾਂ ਮੇਰੇ ਲਈ ਤੁੱਛ ਮਾਤਰ ਹੀ ਹਨ। ਦੋ ਵਾਰ ਖ਼ਾਲੀ ਜਾਣ ਤੋਂ ਬਾਅਦ ਤੀਜੀ ਚਾਲ ਵੰਡੀ ਪਾਉਣ ਦੀ ਕੋਸ਼ਿਸ਼ ਕਰਦਿਆਂ ਚੱਲੀ ਤੇ ਕਿਹਾ ਕਿ ਤੁਹਾਡੇ ਤਾਂ ਇਨ੍ਹਾਂ ਬ੍ਰਾਹਮਣਾਂ ਦੇ ਧਰਮ ਨਾਲ ਵਿਚਾਰਧਾਰਕ ਤੌਰ ’ਤੇ ਬਹੁਤ ਮਤਭੇਦ ਹਨ। ਤੁਸੀਂ ਤਿਲਕ ਜੰਞੂ ਵਿਚ ਕੋਈ ਵਿਸ਼ਵਾਸ ਨਹੀਂ ਰੱਖਦੇ। ਇਹ ੩੩ ਕਰੋੜ ਦੇਵੀ ਦੇਵਤਿਆਂ ਨੂੰ ਮੰਨਦੇ ਹਨ ਤੇ ਉਨ੍ਹਾਂ ਦੇ ਬੁੱਤ ਮੂਰਤੀਆਂ ਬਣਾ ਕੇ ਉਨ੍ਹਾਂ ਨੂੰ ਪੂਜਦੇ ਹਨ ਜਦੋਂ ਕਿ ਤੁਸੀਂ ਇੱਕ ਅਕਾਲ ਪੁਰਖ ਨੂੰ ਮੰਨਦੇ ਹੋ ਤੇ ਤੁਹਾਡਾ ੧ ਹੀ ਇਨ੍ਹਾਂ ੩੩ ਕਰੋੜ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਨ੍ਹਾਂ ਦਾ ਧਰਮ ਧਾਰਮਿਕ ਕਰਮ ਕਾਂਡਾਂ ’ਤੇ ਖੜ੍ਹਾ ਹੈ ਜਦੋਂ ਕਿ ਤੁਹਾਡਾ ਧਰਮ ਕਰਮ ਕਾਂਡਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ। ਜੇ ਕਰ ਤੁਹਾਡੀ ਧਾਰਮਿਕ ਤੇ ਵਿਚਾਰਧਾਰਕ ਕੋਈ ਸਾਂਝ ਹੀ ਨਹੀਂ ਤਾਂ ਇਨ੍ਹਾਂ ਲਈ ਸ਼ਹੀਦ ਹੋਣ ਦਾ ਕੀ ਲਾਭ ਹੈ? ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਕਿਹਾ ਠੀਕ ਹੈ ਸਾਡੀ ਵਿਚਾਰਧਾਰਕ ਤੌਰ ’ਤੇ ਕੋਈ ਸਾਂਝ ਨਹੀਂ ਹੈ। ਇਸ ਲਈ ਇਨ੍ਹਾਂ ਨੂੰ ਸਮਝਾ ਕੇ ਤਾਂ ਫੋਕਟ ਕਰਮਕਾਂਡ ਤਿਆਗਣ ਲਈ ਪ੍ਰੇਰਨਾ ਕਰਨੀ ਜਾਇਜ਼ ਹੈ ਪਰ ਤਲਵਾਰ ਦੇ ਜ਼ੋਰ ਡਰਾ ਧਮਕਾ ਕੇ ਧਰਮ ਤਬਦੀਲ ਕਰਵਾਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਅਸੀਂ ਸਿਰਫ਼ ਹਿੰਦੂਆਂ ਦੇ ਤਿਲਕ ਜੰਞੂ ਦੀ ਆਜ਼ਾਦੀ ਲਈ ਹੀ ਸ਼ਹੀਦੀ ਦੇਣ ਲਈ ਤਿਆਰ ਨਹੀਂ ਹੋਏ ਜੇ ਕੱਲ੍ਹ ਨੂੰ ਕੋਈ ਹੋਰ ਸਖਤੇ ਦਾ ਰਾਜ ਆ ਗਿਆ ਤੇ ਉਹ ਜਬਰੀ ਤੁਹਾਡੀਆਂ ਮਸਜਿਦਾਂ ਢਾਹੇ ਤੇ ਤੁਹਾਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕਰੇ ਤਾਂ ਤੁਹਾਡੇ ਲਈ ਸ਼ਹੀਦੀ ਦੇਣ ਵਾਸਤੇ ਵੀ ਤਿਆਰ ਹੋਵਾਂਗੇ। ਜਦੋਂ ਸਾਮ ਦਾਮ ਭੇਦ ਦੀਆਂ ਪਹਿਲੀਆਂ ਤਿੰਨੇ ਹੀ ਨੀਤੀਆਂ ਬੇਅਸਰ ਰਹੀਆਂ ਤਾਂ ਸੈਫ਼-ਉਦ-ਦੀਨ ਨੇ ਔਰੰਗਜ਼ੇਬ ਨਾਲ ਸਲਾਹ ਮਸ਼ਵਰਾ ਕੀਤਾ ਤੇ ਉਸ ਨੇ ਹੁਕਮ ਕੀਤਾ ਕਿ ਜੇ ਨਹੀਂ ਮੰਨਦੇ ਤਾਂ ਆਖ਼ਰੀ ਢੰਗ ਡੰਡ ਦਾ ਇਸਤੇਮਾਲ ਕਰ ਕੇ ਵੇਖ ਲਿਆ ਜਾਵੇ ਅਤੇ ਜੇ ਫਿਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ। ਡੰਡ ਦੇਣ ਲਈ ਗੁਰੂ ਸਾਹਿਬ ਜੀ ਦਾ ਨਾਪ ਲਿਆ ਗਿਆ ਤੇ ਉਸ ਅਨੁਸਾਰ ਲੋਹੇ ਦਾ ਇੱਕ ਤੰਗ ਪਿੰਜਰਾ ਬਣਾਇਆ ਗਿਆ ਜਿਸ ਦੇ ਆਸ ਪਾਸ ਤੇ ਹੇਠਲੀ ਤਰਫ਼ ਤਿੱਖੀਆਂ ਛੁਰੀਆਂ ਲਾਈਆਂ ਗਈਆਂ। ਇਸ ਤੰਗ ਪਿੰਜਰੇ, ਜਿਸ ਵਿਚ ਗੁਰੂ ਸਾਹਿਬ ਜੀ ਨਾ ਚੰਗੀ ਤਰ੍ਹਾਂ ਸਿੱਧੇ ਖੜ੍ਹ ਸਕਦੇ ਸਨ ਨਾ ਬੈਠ ਸਕਦੇ ਸਨ ਤੇ ਨਾ ਹੀ ਕਿਸੇ ਪਾਸੇ ਢੋਹ ਲਾ ਸਕਦੇ ਸਨ, ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ। ਇੰਨੇ ਤਸੀਹੇ ਝੱਲਣ ਪਿੱਛੋਂ ਵੀ ਜਦ ਗੁਰੂ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਸਬੰਧੀ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਾਜ਼ੀ ਨੇ ਧਾਰਮਿਕ ਫ਼ਤਵੇ ਦੇ ਨਾਮ ਹੇਠ ਔਰੰਗਜ਼ੇਬ ਦਾ ਹੁਕਮ ਸੁਣਾ ਦਿੱਤਾ ਕਿ ਗੁਰੂ ਤੇਗ਼ ਬਹਾਦੁਰ ਜੀ ਨੂੰ ਹੋਰ ਮੌਕਾ ਪ੍ਰਦਾਨ ਕਰਨ ਲਈ ਪਹਿਲਾਂ ਇਨ੍ਹਾਂ ਨਾਲ ਗ੍ਰਿਫ਼ਤਾਰ ਕੀਤੇ ਤਿੰਨੇ ਸਿੱਖਾਂ ਨੂੰ ਵਾਰੀ ਵਾਰੀ ਸਖ਼ਤ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਸ਼ਾਇਦ ਆਪਣੇ ਸਿੱਖ ’ਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਮੰਨ ਜਾਣ। ਇਸ ਲਈ ੨੪ ਨਵੰਬਰ ੧੬੭੫ ਨੂੰ ਚਾਂਦਨੀ ਚੌਕ ਵਿਚ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ, ਫਿਰ ਭਾਈ ਦਿਆਲਾ ਜੀ ਨੂੰ ਆਲੂ ਦੀ ਤਰ੍ਹਾਂ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਉਸ ਉਪਰੰਤ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਜਦ ਇੰਨਾ ਦਰਦਨਾਕ ਤਸ਼ੱਦਦ ਵੀ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਵਿਚੋਂ ਕਿਸੇ ਇੱਕ ਨੂੰ ਵੀ ਸਿਦਕ ਤੋਂ ਨਾ ਡੁਲਾ ਸਕਿਆ ਤੇ ਨਾ ਹੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ’ਤੇ ਕੋਈ ਅਸਰ ਹੋਇਆ ਤਾਂ ਆਖ਼ਰੀ ਮੌਕਾ ਦੇਣ ਪਿੱਛੋਂ ਕਾਜ਼ੀ ਦੇ ਫ਼ਤਵੇ ਅਨੁਸਾਰ ਗੁਰੂ ਜੀ ਦਾ ਸਿਰ ਤਲਵਾਰ ਨਾਲ ਕਲਮ ਕਰ ਕੇ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਗੁਰੂ ਸਾਹਿਬ ਜੀ ਨੇ ਜ਼ੁਲਮ ਦਾ ਟਾਕਰਾ ਸ਼ਾਂਤੀ ਨਾਲ ਕਰਨ ਲਈ ਲੋਕਾਂ ’ਚ ਜੋਸ਼ ਭਰਨ ਲਈ ਮਹਾਨ ਸ਼ਹੀਦੀ ਦਿੱਤੀ।
ਜੇ ਕਰ ਆਜ਼ਾਦ ਭਾਰਤ ਸਰਕਾਰ ਦੇ ਨੁਮਾਇੰਦੇ ਚਾਹੁੰਦੇ ਤਾਂ ੧੯੪੮ ਦੀ ਯੂਐੱਨਓ ਮੀਟਿੰਗ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਇਤਿਹਾਸ ਦੱਸ ਕੇ ਇਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਾਰੀ ਦੁਨੀਆਂ ਵਿਚ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਦੀ ਤਜਵੀਜ਼ ਪੇਸ਼ ਕਰਦੇ ਤਾਂ ਯਕੀਨਨ ਤੌਰ ’ਤੇ ਸਾਰਿਆਂ ਨੇ ਇਸ ਨਾਲ ਸਹਿਮਤੀ ਪ੍ਰਗਟ ਕਰ ਦੇਣੀ ਸੀ ਕਿਉਂਕਿ ਸਾਰੀ ਦੁਨੀਆਂ ਵਿਚ ਐਸੀ ਕੋਈ ਮਿਸਾਲ ਹੀ ਨਹੀਂ ਮਿਲਦੀ ਕਿ ਕਿਸੇ ਨੇ ਉਸ ਧਰਮ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਲਈ ਸਖ਼ਤ ਤਸੀਹੇ ਝੱਲ ਕੇ ਸ਼ਹੀਦੀ ਦਿੱਤੀ ਹੋਵੇ, ਜਿਸ ਵਿਚ ਉਸ ਦਾ ਆਪਣਾ ਕੋਈ ਵਿਸ਼ਵਾਸ ਨਾ ਹੋਵੇ। ਪਰ ਕਿਉਂਕਿ ਨਹਿਰੂ ਦੇ ਮਨ ਵਿਚ ਖੋਟ ਸੀ ਕਿ ਜੇ ਸਿੱਖਾਂ ਦੇ ਗੁਰੂ ਦੇ ਸ਼ਹੀਦੀ ਦਿਵਸ ਨੂੰ ਸਾਰੀ ਦੁਨੀਆਂ ਵਿਚ ਮਨੁੱਖੀ ਅਧਿਕਾਰ ਦਿਵਸ ਦੇ ਤੌਰ ’ਤੇ ਮਨਾਇਆ ਜਾਣ ਲੱਗ ਪਿਆ ਤਾਂ ਇਸ ਨਾਲ ਸਿੱਖੀ ਸਿਧਾਂਤ ਦਾ ਪ੍ਰਚਾਰ ਤੇ ਸਿੱਖੀ ਦਾ ਬੋਲਬਾਲਾ ਹੋਵੇਗਾ ਜਿਹੜਾ ਕਿ ਨਹਿਰੂ ਨੂੰ ਪ੍ਰਵਾਨ ਨਹੀਂ ਸੀ।
ਦੂਸਰੇ ਪਾਸੇ ਮੌਜੂਦਾ ਸਿੱਖ ਆਗੂ ਵੀ ਗੁਰੂ ਸਾਹਿਬ ਜੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਉਣ ਲਈ ਨਾ ਕਾਮਯਾਬ ਹੀ ਰਹੇ ਹਨ ਤੇ ਬਹੁਗਿਣਤੀ ਆਗੂ ਖ਼ੁਦ ਸਿੱਖੀ ਸਿਧਾਂਤ ਤੋਂ ਗਿਰ ਚੁੱਕੇ ਹਨ। ਜਿਸ ਵੀ ਵਿਅਕਤੀ ਕੋਲ ਰਾਜਸੀ ਸਤਾ ਤੇ ਸਾਧਨ ਲੋੜ ਤੋਂ ਵੱਧ ਇਕੱਤਰ ਹੋ ਜਾਣ ਉਸ ਦੇ ਆਚਰਨ ਵਿਚ ਗਿਰਾਵਟ ਆਉਣੀ ਸੁਭਾਵਕ ਹੈ। ਜਿਹੜੇ ਔਗੁਣ ਪੁਰਾਤਨ ਰਜਵਾੜਾਸ਼ਾਹੀ ਵਿਚ ਸਨ ਉਹ ਅੱਜ ਦੀ ਅਖੌਤੀ ਲੋਕਤੰਤਰਿਕ ਸਰਕਾਰ ਭਾਵੇਂ ਕਿਸੇ ਵੀ ਰਾਜਨੀਤਕ ਪਾਰਟੀ ਦੀ ਹੋਵੇ, ਦੇ ਆਗੂਆਂ ਵਿਚ ਵੀ ਆ ਚੁੱਕੇ ਹਨ। ਸਾਰੀਆਂ ਪਾਰਟੀਆਂ ਵਿਚ ਅਪਰਾਧੀਆਂ ਨੂੰ ਉੱਚੇ ਅਹੁਦੇ ਦਿੱਤੇ ਹੋਏ ਹਨ ਜਿਹੜੇ ਸਰਕਾਰ ਵਿਰੁੱਧ ਉੱਠ ਰਹੀ ਆਵਾਜ਼ ਨੂੰ ਆਪਣੇ ਬਾਹੂ-ਬਲ ਨਾਲ ਦਬਾਉਣ ਲਈ ਸਰਕਾਰ ਦੀ ਮਦਦ ਕਰਦੇ ਹਨ ਤੇ ਇਸ ਦੇ ਬਦਲੇ ਵਿਚ ਮਾਫ਼ੀਆ ਗਰੁੱਪਾਂ ਦਾ ਰੂਪ ਧਾਰ ਕੇ ਲੋਕਾਂ ਦੀਆਂ ਜਾਇਦਾਦਾਂ ਹੜੱਪਣ, ਧੀਆਂ ਭੈਣਾਂ ਦੀ ਬੇਪਤੀ ਕਰਨ ਵਰਗੀਆਂ ਉਹ ਸਾਰੀਆਂ ਧੱਕੇਸ਼ਾਹੀਆਂ ਕਰ ਕੇ ਲੋਕਾਂ ਦੇ ਮਨੁੱਖੀ ਅਧਿਕਾਰਾਂ ’ਤੇ ਉਸੇ ਤਰ੍ਹਾਂ ਸ਼ਰੇਆਮ ਡਾਕਾ ਮਾਰ ਰਹੇ ਹਨ ਜਿਸ ਤਰ੍ਹਾਂ ਕਿ ਪੁਰਾਤਨ ਰਜਵਾੜੇ ਤੇ ਉਨ੍ਹਾਂ ਦੇ ਅਹਿਲਕਾਰ ਕਰਦੇ ਰਹੇ ਹਨ। ਕੈਰੋਂ ਦੇ ਰਾਜ ਸਮੇਂ ਉਸ ਦੇ ਲੜਕੇ ਨੇ ਇੱਕ ਫ਼ੌਜੀ ਅਫ਼ਸਰ ਦੀ ਧੀ ਨੂੰ ਜ਼ਬਰਦਸਤੀ ਉਧਾਲ਼ ਲਿਆ ਸੀ, ਬੇਅੰਤ ਸਿੰਘ ਦੇ ਰਾਜ ’ਚ ਉਸ ਦੇ ਪੋਤਰੇ ਨੇ ਕੇਤੀਆ ਕਾਂਡ ਵਰਗੇ ਸ਼ਰਮਨਾਕ ਕਾਰੇ ਕੀਤੇ ਸਨ। ਇਨ੍ਹਾਂ ਨਾਲੋਂ ਵੀ ਵੱਧ ਅਫ਼ਸੋਸ ਹੈ ਕਿ ਗੁਰੂ ਸਾਹਿਬਾਨ ਦੇ ਵਾਰਸ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਜਿਹੜੇ ੧੮ਵੀਂ ਸਦੀ ’ਚ ਮੁਗ਼ਲ ਧਾੜਵੀਆਂ ਵੱਲੋਂ ਕਾਬਲ ਕੰਧਾਰ ਦੀਆਂ ਮੰਡੀਆਂ ਵਿਚ ਟਕੇ ਟਕੇ ’ਚ ਵੇਚਣ ਲਈ ਜਬਰੀ ਲਿਜਾਈਆਂ ਜਾ ਰਹੀਆਂ ਹਿੰਦੁਸਤਾਨੀ ਕੁੜੀਆਂ ਨੂੰ ਆਪਣੀਆਂ ਜਾਨਾਂ ’ਤੇ ਖੇਡ ਕੇ ਛੁਡਾ ਕੇ ਇੱਜ਼ਤ ਸਤਿਕਾਰ ਨਾਲ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਣ ਵਾਲੇ ਸਿੰਘਾਂ ਦੀਆਂ ਸਾਖੀਆਂ ਵੀ ਮਾਨ ਨਾਲ ਸੁਣਾਉਂਦੇ ਰਹੇ ਹਨ, ਉਨ੍ਹਾਂ ਦੇ ਆਗੂ ਖ਼ੁਦ ਸ਼ਰੂਤੀ ਕਾਂਡ ਤੇ ਅੰਮ੍ਰਿਤਸਰ ਵਰਗੇ ਸ਼ਰਮਨਾਕ ਕਾਂਡਾਂ ਵਿਚ ਸ਼ਾਮਲ ਹੋ ਰਹੇ ਹਨ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੋਣ ਕਾਰਨ ਪੁਲਿਸ ਇਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਦੀ ਮਦਦ ਵਿਚ ਆ ਖੜ੍ਹਦੀ ਹੈ। ਜੇ ਅੱਜ ਅਸੀਂ ਸ਼ਰੂਤੀ ਕਾਂਡ ਤੇ ਅੰਮ੍ਰਿਤਸਰ ਕਾਂਡ ਵਿਰੁੱਧ ਆਵਾਜ਼ ਨਹੀਂ ਉਠਾਉਂਦੇ, ੧੯੮੪ ’ਚ ਸਿੱਖਾਂ ਦੀ ਕੀਤੀ ਨਸਲ ਘਾਤ, ੨੦੦੨ ’ਚ ਗੁਜਰਾਤ ਦੇ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਤੇ ੨੦੦੮ ’ਚ ਈਸਾਈਆਂ ’ਤੇ ਹੋਏ ਜ਼ੁਲਮਾਂ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਤਾਂ ਸਾਡੇ ਵੱਲੋਂ ਜਾਂ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂਐੱਨਓ ਤੋਂ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਦੇ ਤੌਰ ’ਤੇ ਮਨਾਉਣ ਲਈ ਆਵਾਜ਼ ਉਠਾਈ ਜਾਵੇ ਤਾਂ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਉਦੇਸ਼ ਤੇ ਸੰਦੇਸ਼ ਸਾਰੀ ਦੁਨੀਆਂ ਵਿਚ ਪਹੁੰਚਾ ਕੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਸਹੀ ਮਾਅਨਿਆਂ ਵਿਚ ਬੁਲੰਦ ਕੀਤੀ ਜਾ ਸਕੇ ਤੇ ਇਸ ਜ਼ਰੀਏ ਸਾਰੀ ਦੁਨੀਆਂ ਦੇ ਲੋਕ ਆਪਣੀ ਆਜ਼ਾਦੀ ਤੇ ਸਵੈਮਾਨ ਦਾ ਨਿੱਘ ਮਾਣ ਸਕਣ।

No comments:
Post a Comment