ਦਾਸ ਨੇ
ਜੂਨ 84 ਨੂੰ ਕੌਮ ਨੂੰ ਸੁਚੇਤ ਕਰਦੇ ਹੋਏ ਸਬੂਤਾਂ ਸਮੇਤ ਦੱਸਿਆ ਸੀ ਕਿ ਭਾਈ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਬਾਬਾ ਥਾਰਾ ਸਿੰਘ ਸ਼ਹੀਦ ਹੋ ਗਏ ਹਨ। ਬਾਬਾ ਪਰਿਵਾਰ ਅਤੇ ਦਮਦਮੀ ਟਕਸਾਲ ਝੂਠ ਬੋਲ ਕੇ ਸੰਘਰਸ਼ ਨੂੰ ਖ਼ਤਮ ਕਰਾਉਣਾ ਚਾਹੁੰਦੇ ਹਨ। ਕੌਮ ਨਹੀਂ ਮੰਨੀ।
ਸੰਯੁਕਤ ਅਕਾਲੀ ਦਲ ਦੇ ਨਿਰਮਾਣ ਤੋਂ ਬਾਅਦ ਜਦ ਬਾਬਾ ਜੋਗਿੰਦਰ ਸਿੰਘ ਨੇ ਸ੍ਰੀ ਸਿਮਰਨ ਜੀਤ ਸਿੰਘ ਮਾਨ ਨੂੰ 'ਲੀਡਰ' ਘੋਸ਼ਿਤ ਕੀਤਾ ਤਾਂ ਸਪਸ਼ਟ ਕਿਹਾ ਸੀ ਕਿ ਮਾਨ ਸਰਕਾਰ ਵਲੋਂ ਬਾਬਾ ਰਾਮ ਸਿੰਘ ਨਾਮਧਾਰੀ ਨਾਲ ਲਾਏ ਗਏ ਗੜਵਈ ਵਾਂਗ ਹੀ ਕੌਮ ਦੇ ਲੜ ਭਾਰਤ ਸਰਕਾਰ ਵਲੋਂ ਲੱਗਾ ਹੈ। ਜਿਵੇਂ ਨਾਮਧਾਰੀ ਰਾਮ ਸਿੰਘ ਨੂੰ ਗੜਵਈ ਨੇ ਕਾਲੇ ਪਾਣੀ ਪਹੁੰਚਾ ਦਿੱਤਾ ਸੀ ਇਹ ਮਾਨ ਸਿੱਖ ਸੰਘਰਸ਼ ਦਾ ਭੋਗ ਪੁਆ ਦੇਵੇਗਾ। ਕੌਮ ਨਹੀਂ ਮੰਨੀ।
ਭਾਈ ਜਸਬੀਰ ਸਿੰਘ ਤੇ ਸਾਥੀਆਂ ਦੀ ਰਿਹਾਈ ਵੇਲੇ ਸਪਸ਼ਟ ਕਿਹਾ ਸੀ ਅਤੇ ਭਰਵੀਂ ਮੀਟਿੰਗ ਵਿੱਚ ਸਾਬਤ ਵੀ ਕਰ ਦਿੱਤਾ ਸੀ ਕਿ ਇਹ ਲੋਕ ਖਾੜਕੂ ਸੰਘਰਸ਼ ਨੂੰ ਕੁਚਲਨ ਲਈ ਛੱਡੇ ਗਏ ਹਨ। ਪਰ ਕੋਈ ਨਾ ਮੰਨਿਆ।
ਪੰਥਕ ਕਮੇਟੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਸਗੋਂ ਅਕਾਲੀ ਦਲ ਬਣਾ ਕੇ 'ਸਰਕਾਰ-ਏ-ਖ਼ਾਲਸਤਾਨ' ਲਈ ਵੋਟ ਮੰਗਣੀ ਚਾਹੀਦੀ ਹੈ। ਇਸ ਹਿਤ ਸਭ ਖਾੜਕੂ ਧਿਰਾਂ ਨੂੰ ਸਮੁੱਚੇ ਢਾਂਚੇ ਦਾ ਖਰੜਾ ਵੀ ਬਣਾ ਕੇ ਦਿੱਤਾ ।ਕੌਮ ਨਹੀਂ ਮੰਨੀ।
1989 ਦੀਆਂ ਚੋਣਾਂ ਤੋਂ ਬਾਅਦ ਕਿਹਾ ਸੀ ਕਿ ਸਭ ਚੁਣੇ ਗਏ ਲੋਕ ਸਭਾ ਮੈਂਬਰਾਂ ਨੂੰ ਇਕ ਮੱਤ ਤੇ ਇਕਮੁੱਠਤਾ ਨਾਲ ਸੰਸਦ ਵਿੱਚ ਜਾ ਕੇ ਲੋਕਤੰਤਰੀ ਢੰਗ ਨਾਲ ਵੋਟ ਪਰਚੀ ਰਾਹੀਂ ਖ਼ਾਲਸਤਾਨ ਦੀ ਮੰਗ ਕਰਨੀ ਚਾਹੀਦੀ ਹੈ, ਕ੍ਰਿਪਾਣ ਦੀ ਆੜ ਨਾਲ ਸਰਕਾਰੀ ਹੱਥਾਂ ਵਿੱਚ ਨਹੀਂ ਖੇਡਣਾ ਚਾਹੀਦਾ। ਮੈਂ ਸਪਸ਼ਟ ਕਿਹਾ ਸੀ ਕਿ ਕ੍ਰਿਪਾਣ ਨੂੰ ਮਸਲਾ ਬਣਾ ਕੇ ਆਪਣੀ ਚਮੜੀ ਬਚਾਉਣ ਲਈ ਤੇ ਕੌਮ ਨੂੰ ਗੁਮਰਾਹ ਕਰਨ ਲਈ ਲੀਡਰਸ਼ਿਪ ਕੌਮ ਨੂੰ ਕੁਰਾਹੇ ਪਾ ਰਹੀ ਹੈ ਤੇ ਸਰਕਾਰ ਨਾਲ ਮਿਲ ਕੇ ਤੁਰ ਰਹੀ ਹੈ। ਜਿਹੜੇ ਸਰਕਾਰੀ ਹੱਥਾਂ ਵਿੱਚ ਸਰੇ ਆਮ ਖੇਡੇ ਉਨ੍ਹਾਂ ਨਾਲ ਹੀ ਕੌਮ ਤੁਰਦੀ ਰਹੀ ਤੇ ਉਸੇ ਨੂੰ ਹੀ ਲੀਡਰ ਮੰਨਦੀ ਗਈ। ਮੇਰੀ ਸਪਸ਼ਟ ਹਿਤਕਾਰੀ ਗੱਲ ਵੀ ਕੌਮ ਨਹੀਂ ਮੰਨੀ।
ਚੋਣਾਂ ਦੇ ਬਾਈਕਾਟ ਵੇਲੇ ਸਪਸ਼ਟ ਕੀਤਾ ਸੀ ਕਿ ਇਹ ਕਦਮ ਲੋਕ ਸੰਘਰਸ਼ ਲਈ ਹਾਸਲ ਹੋ ਚੁਕੀ ਮਾਣਤਾ ਅਤੇ ਹਿਮਾਇਤ ਨੂੰ ਮੁਕਾਉਣ ਲਈ ਚੁਕਵਾਇਆ ਜਾ ਰਿਹਾ ਹੈ, ਖਾੜਕੂਓ ਰਾਜਨੀਤਕ ਸੰਗਠਨ ਬਣਾ ਕੇ ਚੋਣਾਂ ਲੜੋ। ਕੌਮ ਨਹੀਂ ਮੰਨੀ।
ਅੰਮ੍ਰਿਤਸਰ ਅਕਾਲੀ ਦਲ ਦੇ ਨਿਰਮਾਣ ਸਮੇਂ ਕਿਹਾ ਸੀ ਕਿ ਇਹ ਤਖ਼ਤ ਸਾਹਿਬ ਵਲੋਂ ਹੀ ਸਿੱਖ ਸੰਘਰਸ਼ ਵਿੱਚ ਹਾਸਲ ਕੀਤੀਆਂ ਜਾ ਚੁੱਕੀਆਂ ਕਾਮਯਾਬੀਆਂ ਨੂੰ ਪੁੱਠਾ ਗੇੜ ਦੇਣ ਲਈ ਬਣਾਇਆ ਗਿਆ ਹੈ,ਘਟੋਂ ਘਟ ਨਿਸ਼ਾਨਾਂ ਲੋਕਤੰਤਰੀ ਪੱਧਤੀ ਵਿੱਚ ਖ਼ਾਲਸਤਾਨ ਦੇ ਨਿਰਮਾਣ ਦਾ ਹੋਣਾ ਚਾਹੀਦਾ ਹੈ ਤੇ ਇਸ ਦਾ ਆਗੂ ਮਾਨ ਨਹੀਂ ਹੋਣਾ ਚਾਹੀਦਾ। ਕੌਮ ਨਹੀਂ ਮੰਨੀ।
ਫਰਵਰੀ 2007 ਦੀਆਂ ਚੋਣਾਂ ਵੇਲੇ ਕਿਹਾ ਕਿ ਆਓ ਖ਼ਾਲਸਤਾਨ ਦੇ ਮੁੱਦੇ ਤੇ ਚੋਣ ਲੜੀਏ। ਸਭ ਨੇ ਮੈਨੂੰ ਗੱਦਾਰ ਕਿਹਾ ਤੇ ਮਾਨ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਪ੍ਰਸਤ ਕਿਹਾ ਜਿਹੜੇ ਕਾਂਗਰਸ ਨਾਲ ਜਾ ਰਲੇ ਸਨ ਤੇ ਉਸ ਲਈ ਕੰਮ ਕਰਦੇ ਰਹੇ।ਕੌਮ ਨੂੰ ਤਾਂ ਵੀ ਪ੍ਰਤੱਖ ਸਭ ਹੰਢਾ ਕੇ ਵੀ ਸਮਝ ਨਾ ਪਈ।
ਮੈਨੂੰ ਹਰ ਵਾਰ ਕਿਹਾ ਗਿਆ ਹੈ ਕਿ "ਤੁਸੀਂ ਵੈਬ ਤੇ ਇਹ ਸਭ ਲਿਖ ਦਿਓ ਤਾਂ ਜੋ ਕੌਮ ਨੂੰ ਚੇਤਾ ਰਹੇ" ਪਰ ਕਿਸੇ ਨੂੰ ਵੀ ਕੋਈ ਫਰਕ ਨਹੀਂ ਪੈਂਦਾ । ਪਹਿਲਾਂ ਵੀ ਇਹ ਸਭ ਲਿਖਿਆ ਹੀ ਹੈ। ਕਿਸੇ ਨੇ ਕੀ ਮੰਨਿਆਂ ਤੇ ਕਿੰਨ੍ਹਾਂ ਕੁ ਸੱਚਾਈ ਮਗਰ ਤੁਰਿਆ ?
ਉਪਰੋਕਤ ਫੋਟੋ ਵੀ ਹੁਣ ਕੁਝ ਆਪਣਿਆਂ ਦੇ ਕਹਿਣ ਤੇ ਹੀ ਵੈਬ ਤੇ ਚਾੜੀ ਹੈ। ਵਕਤ, ਮੌਕਾ, ਜਰੀਆਂ ਗੁਆ ਦੇਣ ਤੋਂ ਬਾਅਦ ਵੀ ਕੌਮ ਜਦ ਸਭ ਸੱਚਾਈ ਪ੍ਰਤੱਖ ਹੰਢਾ ਲੈਂਦੀ ਹੈ ਤਾਂ ਵੀ ਸੱਚ ਤੇ ਤੁਰਦੀ ਨਹੀਂ ਤੇ ਕੌਮ ਨੂੰ ਮਰਵਾਉਣ ਤੇ ਖਾਕ ਕਰਵਾਉਣ ਵਾਲਿਆਂ ਨਾਲ ਹੀ ਨਿਭਦੀ ਜਾਂਦੀ ਹੈ, ਉਪਰੋਕਤ ਇਤਿਹਾਸਕ ਗਵਾਹੀਆਂ ਇਹੋ ਸੱਚਾਈ ਪ੍ਰਗਟਾਉਂਦੀਆਂ ਹਨ। ਪਰ ਮੰਨਦਾ ਕੌਣ ਹੈ ?.....
ਮੇਰੀ ਕੌਮ ਨੂੰ ਸਿੱਖ ਤੋਂ ਪੰਜਾਬੀ ਤਾਂ ਬਣਾ ਹੀ ਲਿਆ ਗਿਆ ਹੈ ਅਗਲੇਰੀ ਮੌਤ ਲਈ ਮੇਰੀ ਕੌਮ ਦੇ ਚੇਤੰਨ ਬੰਦੇ ਖੁਦ ਤਿਆਰੀ ਖਿੱਚੀ ਫਿਰਦੇ ਹਨ। ਮੈਂ ਤਾਂ ਹਰਕਾਰਾ ਹਾਂ ਜਾਗਦੇ ਰਹੋ ਕਹੀ ਜਾਵਾਂਗਾ........

No comments:
Post a Comment