ਭਾਰਤੀ ਫ਼ੌਜ ਦੇ ਰੀਕਾਰਡ ਵਿਚ ਸ਼ਹੀਦ ਜਸਪਾਲ ਸਿੰਘ ਓਮਾਨ ਦੀ ਜੇਲ ਵਿਚ ਬੰਦ
ਚੰਡੀਗੜ੍ਹ, 2 ਦਸੰਬਰ (ਜੀ.ਸੀ. ਭਾਰਦਵਾਜ) : ਭਾਰਤੀ ਫ਼ੌਜ ਅਤੇ ਕੇਂਦਰੀ ਰਖਿਆ ਮੰਤਰਾਲੇ ਦੀ ਅਪਣੇ ਸਿਪਾਹੀਆਂ ਨਾਲ ਕੀਤੀ ਬੇਇਨਸਾਫ਼ੀ ਅਤੇ ਦੁਰਦਸ਼ਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਸਾਹਮਣੇ ਪੁਕਾਰ ਕਰਦੀ ਹੋਈ 67 ਸਾਲਾ ਬੀਬੀ ਬਲਜੀਤ ਕੌਰ ਨੇ ਅਪਣੇ ਪਤੀ ਸ. ਜਸਪਾਲ ਸਿੰਘ ਬਾਰੇ ਦਾਅਵਾ ਕੀਤਾ ਹੈ ਕਿ ਉਹ ਬਤੌਰ ਭਾਰਤੀ ਜੰਗ ਕੈਦੀ ਪਾਕਿਸਤਾਨ ਦੀ ਜੇਲ ਵਿਚ ਹੋਣ ਦੀ ਬਜਾਏ ਓਮਾਨ ਦੀ ਮਸੀਰਾ ਟਾਪੂ ਜੇਲ ਵਿਚ ਤਸੀਹੇ ਝੱਲ ਰਿਹਾ ਹੈ। ਇਥੇ ਪ੍ਰੈ¤ਸ ਕਲੱਬ ਵਿਚ ਮੀਡੀਆ ਸਾਹਮਣੇ ਬਲਜੀਤ ਕੌਰ ਅਤੇ ਉਸ ਦੇ ਇਕ ਪੁੱਤਰ 43 ਸਾਲਾ ਕੰਵਲਜੀਤ ਸਿੰਘ ਨੇ ਰੋ-ਰੋ ਕੇ ਦਸਿਆ ਕਿ ਕਿਵੇਂ ਕੇਂਦਰੀ ਰਖਿਆ ਮੰਤਰਾਲੇ ਨੇ 70 ਸਾਲਾ ਜਸਪਾਲ ਸਿੰਘ ਬਾਰੇ ਪ੍ਰਵਾਰ ਨੂੰ ਹਨੇਰੇ ਵਿਚ ਰਖਿਆ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਉਪਰੰਤ ਹੀ 5 ਸਾਲ ਮਗਰੋਂ ਉਨ੍ਹਾਂ ਨੂੰ ਸ਼ਹੀਦ ਐਲਾਨ ਕੇ ਥੋੜੀ ਜਿਹੀ ਪੈਨਸ਼ਨ ਦੇ ਦਿਤੀ ਜੋ ਅੱਜ ਵੀ ਜਾਰੀ ਹੈ। ਪੰਜਾਬ ਰੈਜੀਮੈਂਟ ਨੰਬਰ 15 ਦਾ ਸਿਪਾਹੀ ਜਸਪਾਲ ਸਿੰਘ ਨੰ . 2452388 ਚੀਨ ਦੀ ਲੜਾਈ ਮਗਰੋਂ 1962 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ। ਉਸ ਨੇ 1965 ਦੀ ਜੰਗ ਵੀ ਲੜੀ ਪਰ 1971 ਦੀ ਲੜਾਈ ਦੌਰਾਨ ਫ਼ਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ਤੋਂ ਦੁਸ਼ਮਣ ਨਾਲ ਲੜਦੇ ਹੋਏ ਬਤੌਰ ਜੰਗੀ ਕੈਦੀ ਫੜਿਆ ਗਿਆ। ਜਸਪਾਲ ਸਿੰਘ ਦੀ ਵਤਨ ਵਾਪਸੀ ਲਈ ਕੋਸ਼ਿਸ਼ ਕਰ ਰਹੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਅਜੈਬ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਿੰਡ ਪਮੌਰ ਜ਼ਿਲ੍ਹਾ ਫ਼ਹਿਤਗੜ੍ਹ ਸਾਹਿਬ ਦੇ ਇਸ ਕੌਮੀ ਹੀਰੋ ਅਤੇ ਯੋਧੇ ਬਾਰੇ ਉਨ੍ਹਾਂ ਪ੍ਰਧਾਨ ਮੰਤਰੀ, ਰਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਯੂ.ਪੀ.ਏ. ਦੀ ਚੇਅਰਪਰਸਨ ਤਕ ਪਹੁੰਚ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਦੇ ਸਾਰੇ ਹੱਦਾਂ-ਬੰਨੇ ਟੱਪ ਕੇ ਭਾਰਤੀ ਜੰਗੀ ਕੈਦੀਆਂ ਨਾਲ ਮਾੜਾ ਸਲੂਕ ਕੀਤਾ ਹੈ ਅਤੇ ਇਸ ਸਬੰਧੀ ਹੁਣ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾ ਤਕ ਪਹੁੰਚ ਕੀਤੀ ਜਾਵੇਗੀ। ਅੰਤਰਰਾਸ਼ਟਰੀ ਪੱਧਰ ’ਤੇ ਬਾਰੀਕੀ ਨਾਲ ਜਾਂਚ ਕਰਾਉਣ ਦੀ ਮੰਗ ਕਰਦਿਆਂ ਡਾ. ਅਜੈਬ ਸਿੰਘ ਨੇ ਕਿਹਾ ਕਿ ਕਿੰਨੀ ਬੇਇਨਸਾਫ਼ੀ ਵਾਲੀ ਗੱਲ ਹੈ ਕਿ ਸਾਡੇ ਮੁਲਕ ਦੀ ਫ਼ੌਜ ਅਤੇ ਰਖਿਆ ਮੰਤਰਾਲੇ ਨੇ ਵੀ 41 ਸਾਲ ਬੀਤ ਜਾਣ ਤੋਂ ਬਾਅਦ ਹਾਲੇ ਤਕ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਭਾਰਤੀ ਜੰਗੀ ਕੈਦੀਆਂ ਦੀ ਸਾਰ ਨਹੀਂ ਲਈ। ਇਹ ਪੁਛੇ ਜਾਣ ’ਤੇ ਕਿ ਜਸਪਾਲ ਸਿੰਘ ਦਾ ਪਤਾ ਕਿਵੇਂ ਲੱਗਾ, ਕੰਵਲਜੀਤ ਸਿੰਘ ਅਤੇ ਬਲਜੀਤ ਕੌਰ ਨੇ ਦਸਿਆ ਕਿ ਸੁਖਦੇਵ ਸਿੰਘ ਨਾਮ ਦਾ ਵਿਅਕਤੀ ਜੋ ਬੂੜਮਾਜਰਾ ਤਹਿਸੀਲ ਚਮੌਕਰ ਸਾਹਿਬ ਦਾ ਰਹਿਣਾ ਵਾਲਾ ਹੈ, ਕੁੱਝ ਸਾਲ ਠੇਕੇ ’ਤੇ ਕੰਮ ਕਰਦਾ ਓਮਾਨ ਦੀ ਕੰਪਨੀ ਵਲੋਂ ਮਸੀਰਾ ਟਾਪੂ ’ਤੇ ਗਿਆ ਸੀ ਜਿਥੇ 70 ਸਾਲਾ ਜਸਪਾਲ ਸਿੰਘ ਨੇ ਅਰਬੀ ਪਹਿਰਾਵੇ ਵਿਚ ਹੁੰਦੇ ਹੋਏ ਪੰਜਾਬੀ ਬੋਲੀ ਵਿਚ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ।
ਥੋੜੇ ਮਿੰਟਾਂ ਵਿਚ ਜਸਪਾਲ ਸਿੰਘ ਨੇ ਪੁਰਾਣੀ ਵਿਥਿਆ ਸੁਣਾਈ ਅਤੇ ਅਪਣੇ ਪਿੰਡ ਪਮੌਰ ਤੇ ਸਹੁਰਾ ਪਿੰਡ ਡੁਗਰੀ ਬਾਰੇ ਦਸਿਆ। ਸੁਖਦੇਵ ਸਿੰਘ ਨੇ ਇਹ ਮੁਲਾਕਾਤ ਸਤੰਬਰ 2010 ਵਿਚ ਕੀਤੀ ਸੀ ਅਤੇ 2 ਸਾਲ ਮਗਰੋਂ ਭਾਰਤ ਵਾਪਸ ਆ ਕੇ ਜਸਪਾਲ ਸਿੰਘ ਦੇ ਪ੍ਰਵਾਰ ਨਾਲ ਸਾਂਝੀ ਕੀਤੀ ਅਤੇ ਡਾ. ਅਜੈਬ ਸਿੰਘ ਰਾਹੀਂ ਵੱਖ-ਵੱਖ ਥਾਵਾਂ ’ਤੇ ਪਿਛਲੇ ਮਹੀਨੇ ਪਹੁੰਚ ਕੀਤੀ। ਸੁਖਦੇਵ ਸਿੰਘ ਨੇ ਇਹ ਵੀ ਦਸਿਆ ਕਿ ਜਸਪਾਲ ਸਿੰਘ ਵਾਲੀ ਓਮਾਨ ਜੇਲ ਵਿਚ ਦੋ ਤਿੰਨ ਹੋਰ ਭਾਰਤੀ ਜੰਗੀ ਕੈਦੀ ਵੀ ਹਨ। ਜਸਪਾਲ ਸਿੰਘ ਦਾ ਪਹਿਰਾਵਾ ਮੌਲਵੀਆਂ ਵਾਲਾ ਹੈ, ਅਰਬੀ ਭਾਸ਼ਾ ਵੀ ਬੋਲ ਸਕਦਾ ਹੈ। 70 ਸਾਲ ਦੀ ਉਮਰ ਹੁੰਦਿਆਂ ਵੀ ਬਹੁਤਾ ਬੁਢਾਪਾ ਅਜੇ ਨਹੀਂ ਆਇਆ ਪਰ ਕਿਸੇ ਕਿਸਮ ਦੀ ਸਖ਼ਤੀ ਜਾਂ ਕਰੜੀ ਕਾਰਵਾਈ ਦੇ ਡਰੋਂ ਉਸ ਨੇ ਸੁਖਦੇਵ ਸਿੰਘ ਨਾਲ ਬਹੁਤੀ ਦੇਰ ਗੱਲ ਨਹੀਂ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਕੈਦੀਆਂ ਨੂੰ ਬਹੁਤਾ ਖੁਲ੍ਹਾ ਨਹੀਂ ਛਡਦੇ ਅਤੇ ਨਾ ਹੀ ਕਿਸੇ ਪਾਸੇ ਜਾਣ ਦਿੰਦੇ ਹਨ। ਬਹੁਤੀ ਦੇਰ ਇਕ ਥਾਂ ਵੀ ਨਹੀਂ ਰਖਦੇ।

No comments:
Post a Comment