Monday, December 31, 2012

ਸ੍ਰੀ ਗੁਰਪਤਵੰਤ ਸਿੰਘ ਪੰਨੂ ਨੂੰ ਇਕ ਖ਼ਤ

‘ਸਿੱਖ ਫਾਰ ਜਸਟਿਸ’ ਨੇ ਸ੍ਰੀ ਬਾਦਲ ਉਪਰ ਇਕ ਕੇਸ ਅਮਰੀਕਾ ਦੀ ਅਦਾਲਤ ਵਿੱਚ ਕੀਤਾ ਹੋਇਆ ਹੈ। ਇਸ ਸਬੰਧੀ ਮੈਂ ਸ੍ਰੀ ਗੁਰਪਤਵੰਤ ਸਿੰਘ ਪੰਨੂ ਨੂੰ ਇਕ ਖ਼ਤ 7 ਅਕਤੂਬਰ 2012 ਨੂੰ ਪਾਇਆ ਸੀ। ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਈ ਖ਼ਤ ਪਾਏ ਜਿਨ੍ਹਾਂ ਦਾ ਉਨ੍ਹਾਂ ਮੈਨੂੰ ਕੋਈ ਉੱਤਰ ਨਹੀਂ ਦਿੱਤਾ। ਮੇਰੇ ਖ਼ਤ ਨੂੰ ਵੈਬ ਸਾਈਟ ਤੋਂ ਲੈ ਕੇ ਨੌਜਵਾਨ ਪ੍ਰਭਜੋਤ ਸਿੰਘ ਨੇ ਵੀ ਸ੍ਰੀ ਪੰਨੂ ਨੂੰ ਭੇਜਿਆ ਹੈ। ਸ੍ਰੀ ਪੰਨੂ ਦੀ ਅਤੇ ਨੌਜਵਾਨ
ਸਿੱਖ ਪ੍ਰਭਜੋਤ ਸਿੰਘ ਦੀ ਜੋ ਆਪਸੀ ਗੱਲ ਬਾਤ ਹੋਈ ਹੈ ਉਸ ਨੂੰ ਸਿੱਖ ਨੌਜਵਾਨ ਨੇ
ਮੈਨੂੰ ਭੇਜਿਆ ਹੈ । ਜਿਸ ਤੋਂ ਬਾਅਦ ਮੈਂ ਸ੍ਰੀ ਗੁਰਪਤਵੰਤ ਸਿੰਘ ਨੂੰ ਜੋ ਖ਼ਤ ਪਾਏ ਹਨ
ਉਨ੍ਹਾਂ ਦਾ ਜਵਾਬ ਸ੍ਰੀ ਗੁਰਪਤਵੰਤ ਸਿੰਘ ਦੇਣਾ ਆਪਣੀ ਹੱਤਕ ਸਮਝਦੇ ਹੋਣਗੇ ਇਸ ਲਈ
ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ।  ਹਾਂ ਉਨ੍ਹਾਂ ਗੁੱਠ ਮੀਟਿੰਗਾਂ ਵਿੱਚ ਕਈ
ਸਿੱਖਾਂ ਨੂੰ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ। ਜਿਸ ਵਿੱਚੋਂ ਇਕ ਗੱਲ ਇਹ ਵੀ ਧਿਆਨ
ਮੰਗਦੀ ਹੈ ਕਿ “ਮੈਂ ਜਾਣ ਬੁੱਝ ਕੇ ਸ੍ਰੀ ਮਾਨ ਨੂੰ ਫਸਾਉਣਾ ਚਾਹੁੰਦਾ ਹਾਂ ਅਤੇ ਬਾਦਲ
ਨੂੰ ਬਚਾਉਣਾ ਚਾਹੁੰਦਾ ਹਾਂ”; ਜਿਹੜੇ ਪੰਨੂ ਹੋਰੀ ਖੁਦ ਬਾਦਲ ਨੂੰ ਹਮੇਸ਼ਾਂ ਲਈ ਕਲੀਨ
ਚਿਟ ਉਵੇਂ ਹੀ ਅਮਰੀਕੀ ਅਦਾਲਤ ਤੋਂ ਲੈ ਕੇ ਦੇਣਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਨੇ ਕੁਝ
ਦੋਸ਼ੀ ਕਾਂਗਰਸੀ ਲੀਡਰਾਂ ਨੂੰ ਲੈ ਕੇ ਦਿੱਤੀ ਹੈ ਉਹੀ ਕੁਕਰਮ ਕਰਨ ਵਾਲਾ ਪੰਨੂ ਇਹ ਕਹਿ
ਰਿਹਾ ਹੈ ਕਿ ਮੈਂ ਬਾਦਲ ਨੂੰ ਬਚਾਉਣਾ ਚਾਹੁੰਦਾ ਹਾਂ ! ਸਿੱਖ ਕੌਮ ਦੇ ਵਾਸੀਆਂ ਨੂੰ
ਆਪਣੀ ਬਿਬੇਕ ਬੁਧ ਜਿਸ ਲਈ ਕੌਮ ਦੋ ਵਾਰ ਅਰਦਾਸ ਕਰਦੀ ਹੈ ਨਾਲ ਸੋਚਣਾ ਚਾਹੀਦਾ ਹੈ ਕਿ
ਨਾ ਤਾਂ ਕਦੇ ਪੰਨੂ ਨੇ ਨਾ ਕਦੇ ਮਾਨ ਨੇ ਅਤੇ ਨਾ ਹੀ ਕਦੇ ਹੋਰ ਕਿਸੇ ਵੀ ਸਿੱਖ ਲੀਡਰ
ਨੇ ਅੱਜ ਤਕ ਪ੍ਰਮਾਣਿਤ ਕਰਦੇ ਹੋਏ ਤੱਥ ਦੇ ਕੇ ਇਹ ਗੱਲ ਨਹੀਨ ਕਹੀ ਕਿ “ਪੰਜਾਬ ਵਿੱਚ
ਸਿੱਖ ਕੌਮ ਦੇ ਨਕਲੀ ਮੁਕਾਬਲੇ ਪ੍ਰਸ਼ਾਸਨ, ਪੁਲਿਸ ਅਤੇ ਸਰਕਾਰੀ ਸ਼ਹਿ ਨਾਲ ਗੁੰਡਾ
ਡੇਰੇਵਾਦ ਤੋਂ ਕਰਵਾਉਣ ਵਾਲ ਸ੍ਰੀ ਬਾਦਲ ਹੈ। ਸ੍ਰੀ ਪ੍ਰਕਾਸ ਸਿੰਘ ਬਾਦਲ ਨੇ ਹੀ ਪੰਜਾਬ
ਵਿੱਚ ਸਿੱਖਾਂ ਦੇ ਨਕਲੀ ਮੁਕਾਬਲਿਆਂ ਦਾ ਆਰੰਭ ਕਰਵਾਇਆ ਹੈ।” ਤਾਂ ਇਸ ਵਿੱਚ ਮੈਂ ਕੀ
ਬਾਦਲ ਨੂੰ ਬਚਾਉਣ ਦਾ ਕੰਮ ਕਰ ਰਿਹਾ ਹਾਂ ? “ਮੈਂ ਤਾਂ ਪੰਨੂ ਨੂੰ ਇਹ ਵੀ ਕਿਹਾ ਹੈ ਕਿ
ਇਸ ਦਾ ਸਬੂਤ ਅਤੇ ਹੋਰ ਤੱਥ ਦੇਣ ਲਈ ਮੈਂ ਅਦਾਲਤ ਵਿੱਚ ਆਨ ਕੇ ਬਿਆਨ ਵੀ ਦੇਣ ਨੂੰ
ਤਿਆਰ ਹਾਂ” ਤਾਂ ਕਿ ਇਹ ਗੱਲ ਮੈਂ ਬਾਦਲ ਨੂੰ ਬਚਾਉਣ ਲਈ ਕਹੀ ਹੈ ? ਮੈਂ ਸ੍ਰੀ ਪੰਨੂ
ਨੂੰ ਇਹ ਵੀ ਜਾਣਕਾਰੀ ਭੇਜੀ ਹੈ ਕਿ ਇਸ ਮਾਮਲੇ ਵਿੱਚ ਹੋਰ ਕਿਹੜੇ ਕਿਹੜੇ ਸਿੱਖ ਹਨ
ਜਿਹੜੇ ਬਿਆਨ ਦੇ ਕੇ ਪੰਨੂ ਦੇ ਹੀ ਵਿੱਢੇ ਸੰਘਰਸ਼ ਕਿ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ
ਜਾ ਸਕੇ ਵਿੱਚ ਸਹਾਈ ਹੋ ਸਕਦੇ ਹਨ ਤਾਂ ਕਿ ਇਹ ਮੇਰੀ ਕਾਰਵਾਈ ਬਾਦਲ ਨੂੰ ਬਚਾਉਣ ਵਾਲੀ
ਹੈ ? ਜਿਵੇਂ ਪੰਨੁ ਕਹਿ ਰਿਹਾ ਹੈ ! ਜਾਂ ਪੰਨੂ ਹੀ ਬਾਦਲ ਨੂੰ ਹਮੇਸ਼ਾਂ ਲਈ ਕਲੀਨ ਚਿਟ
ਦਿਵਾਉਣਾ ਚਾਹੁੰਦਾ ਹੈ ? ਉਵੇਂ ਹੀ ਜਿਵੇਂ ਅਕਾਲ ਤਖ਼ਤ ਨੇ ਬਾਦਲ ਨੂੰ ਫਖ਼ਰੇ ਕੌਮ ਦਾ
ਅਵਾਰਡ ਦੇ ਦਿੱਤਾ ਹੈ !! ਫੈਸਲਾਕੁਨ ਨਿਰਣਾ ਇਹ ਕਰਨ ਦੀ ਸਿਖਰਲੀ ਲੋੜ ਹੈ।  ਇਹ ਮੇਰਾ
ਵਿਚਾਰ ਨਹੀਂ ਹੈ ਅੱਜ ਜਿਵੇਂ ਸਿੱਖ ਮੰਨਦੇ ਹਨ, ਸ੍ਰੀ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ
ਸਿੱਖ ਕੌਮ ਦਾ ਸੰਘਰਸ਼ ਲੜ ਰਹੇ ਹਨ ਅਤੇ ਵਿਦੇਸ਼ੀ ਸਿੱਖਾਂ ਮੁਤਾਬਕ ‘ਖ਼ਾਲਿਸਤਾਨ’ ਦੇ
ਇਕ ਮਾਤਰ ਲੀਡਰ ਹਨ ਉਹ ਹੀ ਇਸ ਨਕਲੀ ਮੁਕਾਬਲੇ ਦੇ “ਪੰਥਕ” ਗਵਾਹ ਹਨ।  ਤੇ ਜੇ ਮੈਂ ਇਹ
ਕਹਿੰਦਾ ਹਾਂ ਕਿ ਉਹ ਬਾਦਲ ਖ਼ਿਲਾਫ਼ ਆ ਕੇ ਗਵਾਹੀ ਦੇਣ ਤਾਂ ਕੀ ਮੈਂ ਬਾਦਲ ਨੂੰ
ਫਸਾਉਣਾ  ਚਾਹੁੰਦਾ ਹਾਂ ਜਾਂ ਬਚਾਉਣਾ ? ਤੇ ਇਹ ਗੱਲ ਕਿਵੇਂ ਸ੍ਰੀ ਮਾਨ ਦੇ ਖ਼ਿਲਾਫ਼
ਹੋ ਗਈ ? ਆਖਿਰ ਮਾਨ ਦਲ ਦੇ ਹੀ ਵਰਕਰਾਂ ਨੇ ਹੀ ਤਾਂ ਅਮਰੀਕਾ ਵਿੱਚ ਕੇਸ ਫਾਈਲ ਕੀਤਾ
ਹੈ। ਮੇਰੀ ਸਿੱਖ ਕੌਮ ਪੰਥਕ ਨਜ਼ਰੀਏ ਨਾਲ ਨਹੀਂ ਸਗੋਂ ਧੜੇਬੰਦੀ ਦੇ ਨਿਜੀ ਹਿਤਾਂ ਅਤੇ
ਸਵਾਰਥਾਂ ਲਈ ਪੰਥ ਨੂੰ ਵਰਤ ਕੇ ਆਪੋ ਆਪਣੇ ਨਿਸ਼ਾਨੇ ਫੁੰਡਣ ਵਿੱਚ ਲੱਗੀ ਹੈ, ਜਿਸ ਨਾਲ
ਪੰਥ ਨੂੰ ਹਮੇਸ਼ਾਂ ਹੀ ਹਰਵਾਇਆ ਜਾ ਰਿਹਾ ਹੈ ਅਤੇ ਗੱਦਾਰਾ ਨੂੰ ਹਮੇਸ਼ਾਂ ਹੀ ਜਿਤਾਇਆ
ਜਾ ਰਿਹਾ ਹੈ। ਪਤਾ ਨਹੀਂ ਕੌਮ ਕਦੇ ਸਮਝੇਗੀ ਵੀ ਕਿ ਨਹੀਂ  !! ਪਰ ਮੈਂ ਹੁਣ ਲੰਮਾ
ਸਮਾਂ ਇੰਤਜ਼ਾਰ ਤੋਂ ਬਾਅਦ ਸਿੱਖ ਕੌਮ ਦੀ ਜਾਣਕਾਰੀ ਵਿੱਚ ਇਹ ਸਭ ਕੁਝ ਬਿਨਾਂ ਕਿਸੇ ਵੀ
ਟਿੱਪਣੀ ਤੋਂ ਲਿਆਉਣਾ ਉਚਿਤ ਸਮਝਦਾ ਹਾਂ ਬਾਕੀ ਸਿੱਖ ਕੌਮ ਤੇ ਹੀ ਛੱਡਦਾ ਹਾਂ :
ਮੈਂ ਪੰਨੂ ਨੂੰ ਅਪੀਲ ਭੇਜੀ ਸੀ :
“ਸਿੱਖ ਫਾਰ ਜਸਟਿਸ ਨੂੰ ਅਸਲ ਮੁੱਦਿਆਂ ਨੂੰ ਲੈ ਕੇ ਤੁਰਨ ਦੀ ਅਪੀਲ”
7 ਸਤੰਬਰ 2012
ਸਤਿਕਾਰ ਯੋਗ ਅਟਾਰਨੀ ਸ਼੍ਰੀ ਗੁਰਪਤਵੰਤ ਸਿੰਘ ਜੀ ਪੰਨੂ,

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
1. ਸ. ਪਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਆਪ ਜੀ ਦੀ ਜੱਥੇਬੰਦੀ ਰਾਹੀਂ ਕੁਝ ਪੀੜਤਾਂ
ਵਲੋਂ ਦਾਇਰ ਕੀਤਾ ਗਿਆ ਕੇਸ ਇਕ ਸ਼ਲਾਘਾ ਯੋਗ ਕਾਰਵਾਈ ਹੈ। ਕਾਨੂੰਨ ਦੇ ਮਾਹਿਰ ਹੋਣ ਦੇ
ਨਾਤੇ ਆਪ ਜੀ ਖ਼ੁਦ ਇਸ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਕਿ ਅਜਿਹੇ ਕੇਸਾਂ ਰਾਹੀਂ
ਦੋਸ਼ੀਆਂ ਨੂੰ ਕੁਝ ਚਿਰ ਲਈ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਯੋਗ
ਸਜਾ ਨਹੀਂ ਕਰਵਾਈ ਜਾ ਸਕਦੀ। ਇਹ ਥੋੜ੍ਹ ਚਿਰੀ ਅਖ਼ਬਾਰੀ ਸੁਰਖ਼ੀਆਂ ਅਤੇ ਵਾਹੋ ਵਾਹੀ
ਵਾਲੀਆਂ ਕਾਰਵਾਈਆਂ ਮਾਤਰ ਬਣ ਕੇ ਰਹਿ ਜਾਂਦੀਆਂ ਹਨ। ਜਿਵੇਂ ਟਾਈਟਲਰ ਦਾ ਕੇਸ। ਮੈਂ
ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਥੋੜ੍ਹ ਚਿਰੀ ਵਾਹੋ ਵਾਹੀ ਖੱਟਣ ਵਾਲੀਆਂ ਕਾਰਵਾਈਆਂ
ਬਣਨ ਦੀ ਬਜਾਏ ਹਮੇਸ਼ਾਂ ਲਈ ਦੋਸ਼ੀ ਕਰਾਰ ਦਿਲਵਾਉਣ ਵਾਲੀ ਇਕੋ ਕਾਰਵਾਈ ਵਿੱਚ ਬਦਲ ਲਿਆ
ਜਾਵੇ। ਕਿਉਂ ਕੇ, ਇੰਝ ਕੀਤੇ ਕੇਸਾਂ ਵਿੱਚੋਂ ਜਦ ਦੋਸ਼ੀ ਬੱਚ ਕੇ ਨਿਕਲ ਜਾਂਦਾ ਹੈ ਤਾਂ
ਫਿਰ ਦੋਸ਼ੀ ਨੂੰ ਤਾਂ ਪੱਕਾ ਰਲੀਫ ਦੇਣ ਵਾਲੀ ਕਲੀਨ ਚਿੱਟ ਮਿਲ ਜਾਂਦੀ ਹੈ। ਅਜਿਹਾ ਰਾਹ
ਅਖ਼ਤਿਆਰ ਕੀਤਾ ਜਾਵੇ ਜਿਸ ਨਾਲ ਕਿ ਸਾਰੇ ਹੀ ਦੋਸ਼ੀ ਇਕੋ ਵਾਰ ਕਾਨੂੰਨੀ ਲਪੇਟੇ ਵਿੱਚ
ਆ ਜਾਣ ਤੇ ਬਚ ਕੇ ਨਾ ਨਿਕਲ ਸਕਣ। ਆਪ ਜੀ ਵਕੀਲ ਹੋ ਤੇ ਮੇਰੀ ਭਾਵਨਾ ਨੂੰ ਚੰਗੀ
ਤਰ੍ਹਾਂ ਸਮਝਦੇ ਹੋ।
2. ਜਿੱਥੋਂ ਤਕ ਸ. ਬਾਦਲ ਦੇ ਕੇਸ ਦਾ ਸਬੰਧ ਹੈ, ਇਸ ਸਬੰਧੀ ਆਪ ਨੇ ਵੀ 2 ਸਤੰਬਰ 2012
ਦੀਆਂ ਅਖ਼ਬਾਰਾਂ ਵਿੱਚ ਬਿਆਨ ਦਿੱਤਾ ਹੈ ਕਿ “ਬਾਦਲ ਖ਼ਿਲਾਫ਼ ਸ਼ਿਕਾਇਤ ਵਿੱਚ ਸੋਧ
ਕੀਤੀ ਜਾਵੇਗੀ ਤੇ ਇਸ ਵਿੱਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਰ ਸਿੱਖਾਂ ਤੇ ਗਵਾਹਾਂ ਨੂੰ
ਸ਼ਾਮਿਲ ਕੀਤਾ ਜਾਵੇਗਾ ਤੇ ਹੋਰ ਦੋਸ਼ ਜੋੜੇ ਜਾਣਗੇ” ਇਸ ਨਿਮਿਤ ਮੈਂ ਆਪ ਜੀ ਨੂੰ ਪੂਰਨ
ਸਹਿਯੋਗ ਕਰਨ ਲਈ ਤਿਆਰ ਹਾਂ ਅਤੇ ਸ. ਬਾਦਲ ਖ਼ਿਲਾਫ਼ ਬਣਦੇ ਇਨ੍ਹਾਂ ਕੇਸਾਂ ਵਿੱਚ
ਸਬੂਤਾਂ ਸਮੇਤ ਧਿਰ ਬਣਨ ਅਤੇ ਗਵਾਹੀ ਦੇਣ ਲਈ ਆਪਣੀ ਰਜ਼ਾਮੰਦੀ ਦਿੰਦਾ ਹਾਂ; ਤੇ ਨਾਲ
ਹੀ ਬੇਨਤੀ ਕਰਦਾ ਹਾਂ ਕਿ ਇਹ ਬਣਦੇ ਕਾਨੂੰਨੀ ਮੁੱਦੇ ਅਸਲ ਦੋਸ਼ ਵੀ ਸ਼ਾਮਲ ਕਰ ਲਏ ਜਾਣ
:
2 ਦਾ 1. ਸ. ਬਾਦਲ ਬਤੌਰ ਮੁੱਖ ਮੰਤ੍ਰੀ ਆਪਣੇ ਨਿਜੀ ਸਵਾਰਥਾਂ ਦੀ ਪੂਰਤੀ ਲਈ ਮਨੁੱਖਤਾ
ਨੂੰ ਨਕਲੀ ਮੁਕਾਬਲਿਆਂ ਵਿੱਚ ਮਰਵਾਉਣ ਲਈ ਸਰਕਾਰੀ ਮਸ਼ੀਨਰੀ ਅਤੇ ਸਟੇਟ ਪੁਲਿਸ ਦਾ
ਨਾਜਾਇਜ਼, ਅਵੈਧਾਨਿਕ ਅਤੇ ਅਸੰਵਿਧਾਨਿਕ ਇਸਤੇਮਾਲ ਕਰਨ ਨੂੰ ਭਾਰਤ ਵਿੱਚ “ਸਿੱਖਾਂ ਦੇ
ਅਤੇ ਮਨੁੱਖਤਾ ਦੇ ਨਕਲੀ ਮੁਕਾਬਲਿਆਂ” ਨੂੰ ਸਟੇਟ ਸ਼ਕਤੀ ਨਾਲ ਈਜਾਦ ਕਰਨ ਵਾਲਾ ਪਹਿਲਾ
ਮੁੱਖ ਮੰਤ੍ਰੀ ਹੈ। ਇਸ ਨੇ ਇਹ ਕੰਮ ਆਪਣੀ ਪਸੰਦ ਦੇ ਅਤੇ ਇੰਝ ਕਰਨ ਦੀ ਰਜ਼ਾਮੰਦੀ ਨਾਲ
ਆਪਣੇ ਕਿਰਪਾ ਪਾਤਰ ਪੁਲਿਸ ਅਫ਼ਸਰ ਸ੍ਰੀ ਸਿਮਰਨਜੀਤ ਸਿੰਘ ਮਾਨ ਨੂੰ ਫ਼ਰੀਦਕੋਟ
ਜ਼ਿਲ੍ਹੇ ਦਾ ਪੁਲਿਸ ਮੁੱਖੀ ਲਗਾ ਕੇ ਉਸ ਤੋਂ ਭਾਰਤ ਦੇਸ਼ ਵਿੱਚ “ਸਿੱਖਾਂ ਦਾ ਸਭ ਤੋਂ
ਪਹਿਲਾ ਨਕਲੀ ਮੁਕਾਬਲਾ” “ਸਰਾਇ ਨਾਗਾ” ਵਿਖੇ ਸਤਿਗੁਰੂ ਸ੍ਰੀ ਗੁਰੂ ਅਗੰਦ ਜੀ ਦੀ ਜਨਮ
ਭੂਮੀ ਤੇ, ਗੁਰੂ ਸਾਹਿਬ ਜੀ ਦੀ ਦੀ ਜਨਮ ਭੂਮੀ ਦੇ ਗੁਰਦੁਆਰਾ ਸਾਹਿਬ ਜੀ ਦੀ ਜਮੀਨ ਉਪਰ
ਨਾਜ਼ਾਇਜ਼ ਕਬਜ਼ੇ ਲੈਣ ਲਈ ਬਣਵਾਇਆ ਹੈ। ਜਿਸ ਦੀ ਵਿਭਾਗੀ ਪੜਤਾਲ ਵੀ ਹੋਈ ਸੀ ਅਤੇ ਇਸ
ਪੜਤਾਲ ਵਿੱਚੋਂ ਕਾਂਗਰਸ ਦੇ ਪਹਿਲੀ ਕਤਾਰ ਦੇ ਲੀਡਰ ਸ. ਜੋਗਿੰਦਰ ਸਿੰਘ ਸਾਬਕਾ ਸਪੀਕਰ
ਪੰਜਾਬ ਵਿਧਾਨ ਸਭਾ ਦੇ ਬੇਟੇ ਪੁਲਿਸ ਅਫ਼ਸਰ ਨੂੰ ‘ਗੈਰ ਕਾਨੂੰਨੀ’ ਢੰਗ ਨਾਲ ਮੁਆਫ਼
ਕਰਕੇ ਅਤੇ ਇਸ ਵੱਡੇ ਕਾਰਨਾਮੇ ਨੂੰ ਸਰ ਅੰਜਾਮ ਦੇਣ ਕਰਕੇ ਉਸ ਨੂੰ ਤਰੱਕੀ ਦੇ ਕੇ ਬਦਲ
ਦਿੱਤਾ ਗਿਆ ਸੀ। ਇਸ ਦੀਆਂ ਸਾਰੀਆਂ ਫਾਈਲਾਂ ਪੰਜਾਬ ਸਰਕਾਰ ਤੋਂ ਅਤੇ ਭਾਰਤ ਦੇ ਗ੍ਰਹਿ
ਵਿਭਾਗ ਤੋਂ ਤਲਬ ਕਰਵਾਈਆਂ ਜਾ ਸਕਦੀਆਂ ਹਨ। ਜੋ ਰਿਕਾਰਡ ਮੈਂ ਆਪ ਭਾਰਤ ਸਰਕਾਰ ਦਾ
ਗ੍ਰਹਿ ਵਿਭਾਗ ਦਾ ਸੰਸਦੀ ਸਲਾਹਕਾਰ ਕਮੇਟੀ ਦਾ ਸੰਸਦ ਵਲੋਂ ਮੈਂਬਰ ਚੁਣੇ ਜਾਣ ਤੋਂ
ਬਾਅਦ ਆਪ ਚੈੱਕ ਕੀਤਾ ਹੋਇਆ ਹੈ।
2-1 ਦਾ 1. ਹੁਣ ਕਿਉਂਕਿ ਸ੍ਰੀ ਸਿਮਰਨਜੀਤ ਸਿੰਘ ਮਾਨ ਖੁਦ ਇਕ ਸਿੱਖ ਲੀਡਰ ਹਨ ਅਤੇ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੈਂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ ਇਸ ਲਈ ਉਨ੍ਹਾਂ ਨੂੰ ਵੀ ਇਸ ਵਿੱਚ ਬਤੌਰ
ਗਵਾਹ ਬੁਲਾਇਆ ਜਾਣਾ ਚਾਹੀਦਾ ਹੈ। ਮੈਨੂੰ ਪੂਰੀ ਆਸ ਹੈ ਕਿ ਜਿਵੇਂ ਮੈਂ ਉਨ੍ਹਾਂ ਨਿਮਿਤ
ਮਾਮਲਾ ਚੁੱਕ ਕੇ ਖ਼ਾਲਸਾ ਪੰਥ ਨੂੰ ਇਹ ਦੱਸਿਆਂ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਦੇ
ਸਰਕਾਰੀ ਸਰਬਰਾਹ ਤੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਹੀ ਸਾਬਤ ਕਰਨ ਵਾਲੇ ਅਰੂੜ੍ਹ
ਸਿੰਹੁ ਦੇ ਸਕੇ ਦੋਹਤੇ ਹਨ ਤਾਂ ਉਸ ਵਕਤ ਸਾਰੀ ਕੌਮ ਤੇ ਮਾਨ ਮੇਰੇ ਮਗਰ ਪੈ ਗਏ ਸਨ ਕਿ
ਮੈਂ ਸਰਕਾਰੀ ਟਾਉਟਗਿਰੀ ਕਰਕੇ ਝੂਠੇ ਦੋਸ਼ ਲਾ ਰਿਹਾ ਹਾਂ, ਤੇ ਸਾਰੀ ਕੌਮ ਨੇ ਵੇਖਿਆ
ਕਿ ਫਿਰ 6 ਸਾਲ ਬਾਅਦ ਵਿੱਚ ਫ਼ਤਹਿਗੜ੍ਹ ਸਾਹਿਬ ਸਮਾਗਮ ਤੇ ਸ੍ਰੀ ਮਾਨ ਨੇ ਇਸ ਹਿਤ
ਆਪਣੀ ਭੁੱਲ ਬਖ਼ਸ਼ਾਉਣ ਲਈ ਸਟੇਜ ਤੋਂ ਸਵੀਕਾਰ ਕੀਤਾ ਕਿ ਜਨਰਲ ਡਾਇਰ ਨੂੰ ਸਿਰੋਪਾ ਦੇਣ
ਵਾਲਾ ਅਰੂੜ੍ਹ ਸਿੰਹੁ ਉਨ੍ਹਾਂ ਦਾ ਨਾਨਾ ਹੀ ਸੀ ਤੇ ਉਹ ਉਸ ਦੀ ਇਸ ਕਾਰਵਾਈ ਲਈ ਮੁਆਫ਼ੀ
ਮੰਗਦੇ ਹਨ। ਪਰ ਇਹ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਕਾਰਵਾਈ ਮਾਤਰ ਰਹਿ
ਗਈ ਸੀ ਕਿਉਂਕੀ ਓਦੋਂ ਤਕ ਸਿੱਖ ਕੌਮ ਦਾ ਉਹ ਘਾਣ ਕਰਵਾ ਚੁਕੇ ਸਨ। ਇਸ ਲਈ ਮੈਂ ਸਮਝਦਾ
ਹਾਂ ਕਿ ਹੁਣ ਸ੍ਰੀ ਮਾਨ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਮੇਰੇ ਕਥਨ ਦਾ ਪਹਿਲਾਂ
ਵਾਂਗ ਵਿਰੋਧ ਨਹੀਂ ਕਰਨਗੇ ਸਗੋਂ ਕੌਮ ਹਿਤ ਵਿੱਚ ਅਤੇ ਖੁੱਲ ਦਿਲੀ ਨਾਲ ਆਪਣੀ ਭੁੱਲ
ਬਖ਼ਸ਼ਾਉਣ ਹਿਤ ਪੰਥ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਹਿਤ ਅਤੇ ਸ੍ਰੀ ਬਾਦਲ ਦੇ
ਖ਼ਿਲਾਫ਼ ਅਟਾਰਨੀ ਸ੍ਰੀ ਗੁਰ ਪਤਵੰਤ ਸਿੰਘ ਪੰਨੂੰ ਦੇ ਹਿਤ ਵਿੱਚ ਅਦਾਲਤ ਵਿੱਚ ਪੇਸ਼
ਹੋ ਕੇ ਸੱਚ ਤੋਂ ਪਰਦਾ ਆਪ ਖੋਲ ਕੇ ਸਿੱਖ ਕੌਮ ਅਤੇ ਖ਼ਾਲਸਾ ਪੰਥ ਨਾਲ ਇਮਾਨਦਾਰੀ
ਵਰਤਣਗੇ।
3. ਸ. ਬਾਦਲ ਨੇ ਆਪਣੇ ਮੁੱਖ ਮੰਤ੍ਰੀ ਹੁੰਦਿਆਂ ਹੀ 13 ਅਪ੍ਰੈਲ 1978 ਦਾ ਸ੍ਰੀ
ਅੰਮ੍ਰਿਤਸਰ ਵਿਖੇ ਨਕਲੀ ਨਿਰੰਕਾਰੀਆਂ ਤੋਂ ਸਰਕਾਰੀ ਸਰਪ੍ਰਸਤੀ ਹੇਠ ਹੀ ਸਿੱਖਾਂ ਦਾ
ਕਤਲੇ ਆਮ ਕਰਵਾਇਆ ਅਤੇ ਫਿਰ ਆਪਣਾ ਪੰਜਾਬ ਸਰਕਾਰ ਦਾ ਮੁੱਖ ਮੰਤ੍ਰੀ ਦਾ ਜਹਾਜ਼ ਦੇ ਕੇ
ਕਥਿਤ ਕਾਤਲਾਂ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੀ ਸੁਰੱਖਿਅਤ ਥਾਂ ਤੇ ਆਪਣੇ ਦਲ ਦੇ
ਸਿਰਕੱਢ ਲੀਡਰ ਜੱਥੇਦਾਰ ਸ੍ਰੀ ਉਮਰਾਨੰਗਲ ਰਾਹੀਂ ਭਿਜਵਾਇਆ। ਇਸ ਕੰਮ ਨੂੰ ਅਤੇ ਸਿੱਖਾਂ
ਦੇ ਕਤਲੇਆਮ ਵਿੱਚ ਸਹਿਯੋਗੀ ਬਣਨ ਲਈ ਹੀ ਜੱਥੇਦਾਰ ਉਮਰਾਂਨੰਗਲ ਦੇ ਬੇਟੇ ਨੂੰ
ਆਈ.ਪੀ.ਐਸ. ਰੈਂਕ ਦੇ ਔਹਦੇ ਤਕ ਬਿਨਾਂ ਇਸ ਦੀ ਕੋਈ ਵੀ ਸੰਵਿਧਾਨਿਕ ਅਤੇ ਕਾਨੂੰਨੀ
ਪ੍ਰੀਖਿਆ ਦਿੱਤੇ ਅਤੇ ਵਿਧੀ ਵਿਧਾਨ ਦਾ ਪਾਲਣ ਕੀਤੇ ਪੰਜਾਬ ਸਰਕਾਰ ਨੇ ਪੁਲਿਸ ਮੁਖੀ
ਬਣਾਇਆ ਹੈ। ਇਸ ਕੰਮ ਨੂੰ ਸਰ ਅੰਜਾਮ ਦੇਣ ਵਾਲੇ ਦੂਜੇ ਉਸ ਵਕਤ ਦੇ ਡੀ ਸੀ ਅੰਮ੍ਰਿਤਸਰ
ਸ੍ਰੀ ਨਿਰੰਜਨ ਸਿੰਹੁ ਨੂੰ ਫਿਰ ਦੁਬਾਰਾ ਪੰਜਾਬ ਦਾ ਮੁੱਖ ਮੰਤ੍ਰੀ ਬਣਦੇ ਸਾਰ ਹੀ ਸ੍ਰੀ
ਬਾਦਲ ਨੇ ਪੰਜਾਬ ਸਰਕਾਰ ਵਿੱਚ ਬਤੌਰ ਕੈਬਿਨਿਟ ਮੰਤ੍ਰੀ ਸਟੇਟਸ ਨਾਲ ਚੇਅਰਮੈਨ ਲਾਇਆ
ਹੋਇਆ ਹੈ। ਇੰਝ ਬਾਦਲ ਸਾਹਿਬ ਆਪਣੇ ਵਲੋਂ ਸਰਕਾਰ ਵਿੱਚ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ
ਵਰਤੋਂ ਨਾਲ ਸਿੱਖਾਂ ਤੇ ਅਪਰਾਧਿਕ ਕਾਰਵਾਈਆਂ ਅਤੇ ਹਮਲਾਵਰ ਦੁਰਾਚਾਰਾਂ ਨਾਲ ਨਸਲਘਾਤ
ਕਰਵਾਉਣ ਦੇ ਆਦੀ ਹਨ ਤੇ ਇਹ ਮਾਮਲਾ ਸਿੱਧ ਕਰਦਾ ਹੈ ਕਿ ਅਜਿਹੇ ਅਫ਼ਸਰਾਂ ਨੂੰ ਫਿਰ ਉਹ
ਇਨਾਮ ਵੀ ਦਿੰਦੇ ਹਨ।
4. ਇਸੇ ਕੜੀ ਵਿੱਚ ਹੀ ਉਨ੍ਹਾਂ ਨੇ ਦਰਜਨਾਂ ਸਿੱਖ ਨੌਜਵਾਨਾਂ ਨੂੰ ਨਕਲੀ ਮੁਕਾਬਲਿਆਂ
ਵਿੱਚ ਮਾਰਨ ਵਾਲੇ ਡੀ.ਐਸ.ਪੀ. ਗਰੇਵਾਲ ਨੂੰ ਆਪਣੀ ਨਿਜੀ ਸਿਕਿਉਰਿਟੀ ਵਿੱਚ ਬਤੌਰ
ਪੁਰਸਕਾਰ ਰੱਖਿਆ ਸੀ।
5. ਇਸੇ ਸਿਲਸਿਲੇ ਵਿੱਚ ਹੀ ਸਿੱਖ ਨੌਜਵਾਨਾਂ ਦੇ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸਰਕਾਰੀ
ਖਾਕੀ ਵਰਦੀ ਰਾਹੀਂ ਵਿਧਾਨਿਕ ਸਰਪ੍ਰਸਤੀ ਨਾਲ ਆਲਮ ਸੈਨਾ ਬਣਾਉਣ ਵਾਲੇ ਡੀ ਜੀ ਪੀ ਸ੍ਰੀ
ਇਜ਼ਹਾਰ ਆਲਮ ਨੂੰ ਉਨ੍ਹਾਂ ਅਕਾਲੀ ਦਲ ਵਿੱਚ ਸਿਰਫ਼ ਸ਼ਾਮਲ ਹੀ ਨਹੀਂ ਕੀਤਾ ਸਗੋਂ ਇਸ
ਨੂੰ ਵਿਧਾਇਕ ਵਜੋਂ ਟਿਕਟ ਦੇ ਕੇ ਮਲੇਰ ਕੋਟਲੇ ਵਿਧਾਨ ਸਭਾ ਹਲਕੇ ਤੋਂ ਖੜਾ ਵੀ ਕੀਤਾ
ਪਰ ਜਦ ਇਸ ਦਾ ਲੋਕਾਂ ਵਿੱਚ ਖੁੱਲ੍ਹਾਂ ਵਿਰੋਧ ਹੋ ਗਿਆ ਤਾਂ ਪਰਦਾ ਪਾਉਣ ਲਈ ਇਸ ਦੀ
ਥਾਂ ਤੇ ਇਸ ਦੀ ਪਤਨੀ ਨੂੰ ਟਿਕਟ ਦੇ ਕੇ ਅਕਾਲੀ ਦਲ ਦੀ ਵਿਧਾਇਕ ਬਣਾ ਲਿਆ ਹੈ।
6. ਇਸੇ ਸਿਲਸਿਲੇ ਦੇ ਤਹਿਤ ਹੀ ਜੂਨ 84 ਵਿੱਚ ਭਾਰਤ ਅੰਦਰ ਭਾਰਤ ਦੇ ਹੀ ਸਿਵਲ
ਨਾਗਰਿਕਾਂ ਤੇ ਫੌਜੀ ਹਮਲਾ ਕਰਵਾ ਕੇ ਪੰਜਾਬ ਵਿੱਚ ਸਿੱਖ ਨਸਲ ਘਾਤ ਦੇ ਅਪਰਾਧਿਕ
ਕਾਰਵਾਈ ਤੇ ਸਾਈਨ ਕਰਨ ਵਾਲੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਜ਼ੈਲ ਸਿਹੁੰ ਦੇ ਉਸ ਨਿਜੀ
ਸਹਾਇਕ ਅਤੇ ਸਕੱਤਰ ਨੂੰ ਜਿਸ ਨੇ ਇਹ ਸਾਰੀਆਂ ਫਾਈਲਾਂ ਤਿਆਰ ਕੀਤੀਆਂ ਅਤੇ ਸਰਕਾਰ ਵਲੋਂ
ਦਸਤਖ਼ਤ ਕਰਵਾਏ ਉਸ ਵਿਅਕਤੀ ਸ੍ਰੀ ਤਰਲੋਚਨ ਸਿੰਹੁ ਨੂੰ ਪਿਛਲੇ ਦਰਵਾਜੇ ਤੋਂ ਸਿੱਖ ਕੌਮ
ਦੇ ਇਸ ਨਸਲ ਘਾਤੀ ਕੰਮ ਨੂੰ ਆਪਣੀ ਮਾਣਤਾ ਦੇਣ ਹਿਤ ਹੀ ਅਨੰਦਪੁਰ ਸਾਹਿਬ ਹੈਰੀਟੇਜ਼
ਕੰਪਲੈਕਸ ਦੇ ਉਦਘਾਟਨ ਸਮਾਗਮ ਦਾ ਕਰਤਾ ਧਰਤਾ ਸਥਾਪਿਤ ਕਰਨ ਲਈ ਵਿਸ਼ੇਸ਼ ਤੌਰ ਤੇ
ਕਨੇਡਾ ਤੋਂ ਬੁਲਵਾਇਆ ਅਤੇ ਇਸ ਹਿਤ ਇਸ ਦਾ ਸਨਮਾਨ ਕੀਤਾ ਅਤੇ ਉਸ ਨੂੰ ਸੰਸਦ ਮੈਂਬਰ
ਬਣਵਾਉਣ ਵਿੱਚ ਸਿੱਧੀ ਮਦਦ ਕੀਤੀ।
7. ਇਸੇ ਸਿਲਸਿਲੇ ਨੂੰ ਹੀ ਹਮੇਸ਼ਾਂ ਤੋਰਦੇ ਹੋਏ ਆਪਣੇ ਸ਼ਾਸਨ ਕਾਲ ਦੌਰਾਨ ਹੁਣ ਪੰਜਾਬ
ਵਿੱਚ ਪੰਚਾਇਤੀ ਜ਼ਮੀਨ ਵੇਚਣਾ ਇਕ ਅਪਰਾਧ ਹੋਣ ਦੇ ਬਾਵਜੂਦ ਅਤੇ ਪਿੰਡ ਦੇ ਪੰਚਾਇਤੀ
ਗੁਰਦੁਆਰੇ ਦੀ ਸਰਕਾਰੀ ਰਜਿਸਟਰੀ ਰਾਹੀਂ ਵੇਚ ਖਰੀਦ ਇਕ ਅਪਰਾਧ ਹੋਣ ਦੇ ਬਾਵਜੂਦ ਰਾਧਾ
ਸਵਾਮੀ ਡੇਰਾ ਬਿਆਸ ਨੂੰ ਇਸ ਨੇ ਸਿੱਖ ਧਰਮ ਦਾ ਨਸਲ ਘਾਤ ਕਰਵਾਉਣ ਲਈ ਹੀ ਸਰਕਾਰੀ ਤੌਰ
ਤੇ ‘ਗੁਰਦੁਆਰਾ ਡੇਰੇ ਨੂੰ ਵਿਕਵਾ ਦਿੱਤਾ’ ਅਤੇ ਇੰਝ ਕਰਨ ਵਾਲੇ ਅਫ਼ਸਰਾਂ ਅਤੇ ਪੰਚਾਇਤ
ਤੇ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਰਕਾਰੀ ਸ਼ੈਲਟਰ ਵਿੱਚ ਲੈ ਲਿਆ ਹੈ ਤੇ
ਉਨ੍ਹਾਂ ਦੇ ਇਸ ਅਪਰਾਧ ਦੀ ਕੋਈ ਜਾਂਚ ਕਰਵਾਉਣਾ ਤਾਂ ਦੂਰ ਦੀ ਗੱਲ ਉਨ੍ਹਾਂ ਉਪਰ ਕੋਈ
ਬਣਦੀ ਅਪਰਾਧਿਕ ਕਾਰਵਾਈ ਤੱਕ ਨਹੀਂ ਹੋਣ ਦਿੱਤੀ ਹੈ। ਇੰਝ ਰਾਤੋਂ ਰਾਤ ਸਿੱਖ ਧਰਮ ਦਾ
ਗੁਰਦੁਆਰਾ ਹੈਵੀ ਮਸ਼ੀਨਾਂ ਨਾਲ ਢਾਹ ਕੇ ਜ਼ਮੀਨ ਪੱਧਰ ਕਰ ਦਿੱਤੀ ਹੈ।
8. ਸਿੱਖ ਧਰਮ ਦੀ ਨਸਲਕਸ਼ੀ ਕਰਨ ਵਾਲੇ ਹੋਰ ਡੇਰੇਦਾਰਾਂ ਨੂੰ ਇਹ ਸਰਕਾਰੀ ਸ਼ਰਣ ਵਿੱਚ
ਲੈਂਦਾ ਹੈ, ਉਨ੍ਹਾਂ ਨੂੰ ਮੱਥੇ ਟੇਕ ਕੇ ਉਨ੍ਹਾਂ ਦੀ ਸਿੱਖ ਧਰਮ ਵਿਰੋਧੀ ਕਾਰਵਾਈਆਂ
ਨੂੰ ਜਾਇਜ਼ ਠਹਿਰਾਉਂਦਾ ਹੈ ਜਿਵੇਂ ਭਨਿਆਰੇ ਵਾਲਾ ਸਾਧ, ਆਸ਼ੂਤੋਸ਼ ਸਾਧ ਜੋ ਕਿ
ਭੂਤਪੂਰਵ ਭਾਰਤੀ ਖੁਫ਼ੀਆਂ ਅਜੈਂਸੀ ਦਾ ਇਕ ਕਾਰਿੰਦਾ ਹੈ ਤੇ ਹਿਮਾਚਲ ਸਰਕਾਰ ਵਿੱਚ ਵੀ
ਬਾਰਡਰ ਪੁਲਿਸ ਦੀ ‘ਪੇ ਰੌਲ’ ਤਿਹਾੜੀਦਾਰ ਖੁਫ਼ੀਆਂ ਅਜੈਂਟ ਰਿਹਾ ਹੈ, ਸਿਰਸੇ ਵਾਲਾ
ਸਾਧ ਆਦਿ ..
9. ਪੰਜਾਬ ਵਿੱਚ ਸ਼ਾਂਤਮਈ, ਲੋਕਤੰਤਰੀ ਢੰਗ ਅਤੇ ਵੋਟ ਪਰਚੀ ਰਾਹੀਂ ਬਕਾਇਦਾ ਇਲੈਕਸ਼ਨ
ਕਮੀਸ਼ਨ ਦੀ, ਭਾਰਤੀ ਸੰਵਿਧਾਨ ਦੀ ਅਤੇ ਕਾਨੂੰਨ ਦੀ ਸੰਮਤੀ ਨਾਲ “ਖ਼ਾਲਸਤਾਨ” ਤੇ
ਵੋਟਾਂ ਮੰਗਣ ਵਾਲੇ ਉਮੀਦਵਾਰ ਸਿਰਦਾਰ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੇ ਖ਼ਿਲਾਫ਼,
ਜਿਸ ਨੇ ਕਿ ਇਸੇ ਮੁੱਖ ਮੰਤ੍ਰੀ ਦੇ ਖ਼ਿਲਾਫ਼ ਇਸੇ ਦੇ ‘ਲੰਬੀ” ਵਿਧਾਨ ਸਭਾ ਹਲਕੇ ਤੋਂ
ਭਾਰਤ ਵਿੱਚ ਪਹਿਲੀ ਵਾਰ ਖ਼ਾਲਸਤਾਨ ਲਈ ਵੋਟ ਮੰਗੀ ਸੀ ਤੋਂ ਸਿਆਸੀ ਬਦਲਾ ਲੈਣ ਲਈ;
ਮੁੱਖ ਮੰਤ੍ਰੀ ਬਣਦੇ ਸਾਰ “ਦੇਸ਼ ਧ੍ਰੋਹ” ਅਤੇ ਦਹਿਸ਼ਤਵਾਦੀ ਕਾਨੂੰਨਾਂ ਦੇ ਅੰਦਰ
ਲੁਧਿਆਣਾ ਵਿਖੇ ਪਰਚਾ ਦਰਜ ਕਰਵਾਉਂਦਾ ਅਤੇ ਪੁਲਿਸ ਕੇਸ ਬਣਵਾ ਕੇ ਗ੍ਰਿਫ਼ਤਾਰ
ਕਰਵਾਉਂਦਾ ਹੈ। ਮੁੱਖ ਮੰਤ੍ਰੀ ਦੀ ਸੌਂਹ ਲੈਂਦੇ ਸਾਰ ਸਭ ਤੋਂ ਪਹਿਲਾ ਕੰਮ ਇਹੋ ਰਾਜਸੀ
ਬਦਲਾ ਖੋਰੀ ਦਾ ਬਾਦਲ ਕਰਦਾ ਹੈ। ਇਤਨਾ ਹੀ ਨਹੀਂ ਦੁਬਾਰਾ ਫਿਰ ਆਪਣੀ ਭਾਈਵਾਲ ਭਾਜਪਾ
ਦੇ ਵਰਕਰਾਂ ਤੋਂ ਨੰਗਲ ਵਿੱਚ ਇਸ ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਤੇ ਇਸ ਦੀ ਪਤਨੀ
ਕਮਲਜੀਤ ਕੌਰ ਤੇ ਅਤੇ ਇਸ ਦੇ ਸਾਥੀ ਕੈਪਟਨ ਜਗਤਾਰ ਸਿੰਘ, ਸ. ਵਰਿਆਮ ਸਿੰਘ ਅਤੇ ਦਲ ਦੇ
ਜਲੰਧਰ ਦੇ ਸਕੱਤਰ ਸ. ਗਗਨਦੀਪ ਸਿੰਘ ਤੇ ਜਾਨ ਲੇਵਾ ਹਮਲਾ ਕਰਵਾਉਂਦਾ ਹੈ। ਭਾਰਤੀ
ਜੰਨਤਾ ਪਾਰਟੀ ਦੇ ਹਿੰਦੂ ਹਮਲਾਵਰਾਂ ਖ਼ਿਲਾਫ਼ ਪੁਲਿਸ ਨੂੰ ਕੋਈ ਵੀ ਕੇਸ ਦਰਜ ਨਾ ਕਰਨ
ਦੇ ਹੁਕਮ ਦਿੰਦਾ ਹੈ।
10. ਪ੍ਰੈਸ ਕਲੱਬ ਜਲੰਧਰ ਵਿੱਚ ਬਾਦਲ ਸਰਕਾਰ ਵਲੋਂ ਕੀਤੇ ਜਾ ਰਹੇ ਗੈਰ ਮਨੁੱਖੀ
ਸਰਕਾਰੀ ਅਪਰਾਧਾਂ ਅਤੇ ਮਨੁੱਖੀ, ਸਿਆਸੀ, ਧਾਰਮਿਕ ਮਾਨਵ ਅਧਿਕਾਰਾਂ ਦੇ ਖ਼ਿਲਾਫ਼ ਬਣਦੇ
ਭਾਰਤੀ ਸੰਵਿਧਾਨ ਅਧੀਨ ਕੇਸਾਂ ਦਾ ਜਦ ਵੇਰਵਾ ਦੇਣ ਇਹ ਲੋਕ ਜਾਣ ਲੱਗਦੇ ਹਨ ਤਾਂ ਮੁੱਖ
ਮੰਤ੍ਰੀ ਬਾਦਲ ਆਪਣੇ ਗ੍ਰਹਿ ਮੰਤ੍ਰੀ ਪੁੱਤਰ ਸ੍ਰੀ ਸੁਖਬੀਰ ਸਿੰਘ ਬਾਦਲ ਰਾਹੀਂ ਜਲੰਧਰ
ਵਿੱਚ ਆਪਣੀ ਪੁਲਿਸ ਫੋਰਸ ਨੂੰ ਕਹਿ ਕੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨੂੰ ਉਸ ਦੀ ਪਤਨੀ ਸਰਦਾਰਨੀ ਕਮਲਜੀਤ ਕੌਰ, ਜਲੰਧਰ
ਦੇ ਪ੍ਰਧਾਨ ਅਮਨਦੀਪ ਸਿੰਘ ਪ੍ਰਿੰਸ, ਕੈਪਟਨ ਜਗਤਾਰ ਸਿੰਘ ਅਤੇ ਸ. ਵਰਿਆਮ ਸਿੰਘ ਨੂੰ
ਸਿਆਸੀ ਰੰਜਸ਼ਾਂ ਕੱਢਣ ਲਈ ਮੁੜ ਝੂਠੀਆਂ ਕਹਾਣੀਆਂ ਘੜ ਕੇ ਗ੍ਰਿਫ਼ਤਾਰ ਕਰ ਲੈਂਦਾ ਹੈ
ਤੇ ਗੈਰ ਵਿਧਾਨਿਕ ਤੌਰ ਤੇ ਜਲੰਧਰ ਦੀ ਜੇਲ੍ਹ ਵਿੱਚ ਡੱਕ ਦਿੰਦਾ ਹੈ। ਜ਼ਮਾਨਤਾਂ ਲੈਣ
ਤੋਂ ਵੀ ਮਨਾਂ ਕਰ ਦਿੰਦਾ ਹੈ। ਹਾਲਾਤ ਇਸ ਕਦਰ ਬਦ ਤਰ ਹਨ ਕਿ ਪੰਜਾਬ ਮਨੁੱਖੀ ਅਧਿਕਾਰ
ਕਮੀਸ਼ਨ ਵੀ ਬਾਰ-ਬਾਰ ਇਸ ਦੀ ਸ਼ਿਕਾਇਤ ਕਰਨ ਅਤੇ ਉੱਥੇ ਜਾ ਕੇ ਬਿਆਨ ਦਰਜ ਕਰਵਾਉਣ ਤੋਂ
ਬਾਅਦ ਵੀ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਦਾ ਹੈ।
ਸ੍ਰੀ ਮਾਨ ਅਟਾਰਨੀ ਗੁਰਪਤਵੰਤ ਸਿੰਘ ਜੀਓ, ਮੈਂ ਉਪਰੋਕਤ ਸਾਰਿਆਂ ਤੱਥਾਂ ਸਬੰਧੀ ਆਪਣੇ
ਖਰਚੇ ਤੇ ਅਮਰੀਕਾ ਆਨ ਕੇ ਅਤੇ ਆਪਣੇ ਨਾਲ ਹੋਰ ਲੋੜੀਂਦੀਆਂ ਗਵਾਹੀਆਂ ਲਿਆ ਕੇ ਭੁਗਤਾਨ
ਦਾ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ । ਮੈਂ ਇਨ੍ਹਾਂ ਨਿਮਿਤ ਆਪ ਜੀ ਲਈ ਅਮਰੀਕੀ
ਕਾਨੂੰਨਾਂ ਮੁਤਾਬਕ ਅਮਰੀਕਾ ਵਿੱਚੋਂ ਹੀ ਗਵਾਹੀਆਂ ਅਤੇ ਪਰਚੇ ਦਰਜ ਕਰਾਉਣ ਵਾਲੇ ਸੱਜਨ
ਦੇਣ ਲਈ ਪ੍ਰਤਿ ਬਧ ਹਾਂ।
ਭਾਗ ਦੋ
11. ਇਕ ਅਮਰੀਕੀ ਅਟਾਰਨੀ ਨੂੰ ਇਹ ਸਲਾਹ ਦਿੰਦਾ ਠੀਕ ਤਾਂ ਨਹੀਂ ਲੱਗਦਾ ਪਰ ਫਿਰ ਵੀ
ਮੈਂ ਪੂਰੇ ਮਾਣ ਸਤਿਕਾਰ ਨਾਲ ਆਪ ਜੀ ਦਾ ਪੇਸ਼ੇਵਾਰਾਨਾਂ ਆਦਰ ਅਤੇ ਸਵੈਮਾਨ ਦੇ ਸਤਿਕਾਰ
ਨੂੰ ਬਰਕਰਾਰ ਰੱਖਦੇ ਹੋਏ ਸਨਿਮਰ ਬੇਨਤੀ ਰੂਪ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ
ਇਕੱਲੇ ਇਕੱਲੇ ਦੋਸ਼ੀ ਨਾਲ ਨਜਿੱਠਣਾ ਬੜਾ ਔਖਾ, ਦੁਸ਼ਵਾਰ, ਖਰਚੀਲਾ ਅਤੇ ਸਮੇਂ ਦੀ
ਬਰਬਾਦੀ ਵਾਲਾ ਕਠਿਨ ਕੰਮ ਹੁੰਦਾ ਹੈ। ਇਸ ਲਈ ਆਪ ਜੀ ਨੂੰ ਚਾਹੀਦਾ ਹੈ ਕਿ ਭਾਰਤ ਵਿੱਚ
ਸਿੱਖਾਂ ਦਾ ਨਸਲ ਘਾਤ ਕਰਨ, ਕਰਾਉਣ ਵਾਲੇ ਸਾਰੇ ਦੋਸ਼ੀਆਂ ਨੂੰ ਅਤੇ ਸਟੇਟ ਸਤਾ ਨੂੰ
ਇਕੋ ਵਾਰ ਇਕੋ ਕੇਸ ਵਿੱਚ ਪੀੜਨ ਦੀ ਕਾਰਵਾਈ ਅਰੰਭਣ ਹਿਤ ਇਨ੍ਹਾਂ ਸਭਨਾਂ ਦੇ ਖ਼ਿਲਾਫ਼
ਅੰਤਰ ਰਾਸ਼ਟਰੀ ਅਦਾਲਤਾਂ ਵਿੱਚ ਉਵੇਂ ਹੀ ਇਕੱਠਾ ਕੇਸ ਚਲਾਉਣ ਦੀ ਲੋੜ ਹੈ ਜਿਵੇਂ
ਹਿਟਲਰ ਅਤੇ ਉਸ ਦੇ ਸਾਥੀਆਂ ਤੇ ਚਲਿਆ ਅਤੇ ਸੁਣਿਆ ਗਿਆ ਸੀ। ਨਾਜ਼ੀਆਂ ਦੇ ਖ਼ਿਲਾਫ਼
ਚੱਲੇ ਕੇਸ ਅਨੁਸਾਰ ਹੀ ਉਨ੍ਹਾਂ ਹੀ ਅਦਾਲਤਾਂ ਵਿੱਚ ਭਾਰਤੀਆਂ ਅਤੇ ਪੰਜਾਬ ਦੇ
ਹੁਕਮਰਾਨਾਂ ਖ਼ਿਲਾਫ਼ ਕੇਸ ਬਣਦਾ ਹੈ ਜਿਸ ਵਿੱਚ ਮਰਨ ਉਪਰੰਤ ਭਾਰਤ ਦੀ ਪ੍ਰਧਾਨ ਮੰਤ੍ਰੀ
ਸ੍ਰੀਮਤੀ ਇੰਦਰਾਂ ਗਾਂਧੀ, ਭਾਰਤ ਦਾ ਰਾਸ਼ਟਰਪਤੀ ਮਰਹੂਮ ਸ੍ਰੀ ਜੈਲ ਸਿੰਹੁ, ਰਾਸ਼ਟਰ
ਪਤੀ ਦਾ ਸਹਾਇਕ ਸ਼੍ਰੀ ਤਰਲੋਚਨ ਸਿੰਹੁ, ਉਸ ਵਕਤ ਦੇ ਭਾਰਤ ਦੇ ਗ੍ਰਹਿ ਮੰਤ੍ਰੀ ਮਰਹੂਮ
ਸ੍ਰੀ ਪੀ ਸੀ ਸੇਠੀ, ਰੱਖਿਆ ਮੰਤ੍ਰੀ ਸ੍ਰੀ ਨਰਸਿਮ੍ਹਾਂ ਰਾਓ, ਪੰਜਾਬ ਦੇ ਗਵਰਨਰ ਮਰਹੂਮ
ਸ੍ਰੀ ਅਰਜਨ ਸਿੰਹੁ, ਮਰਹੂਮ ਸ਼੍ਰੀ ਸਿੱਧਾਰਤ ਸ਼ੰਕਰ ਰੇਅ, ਮਰਹੂਮ ਸ੍ਰੀ ਸੁਰਿੰਦਰ
ਨਾਥ, ਫੌਜ ਪਰਮੁਖ ਮਰਹੂਮ ਸ੍ਰੀ ਵੈਦਿਆ, ਸ੍ਰੀ ਬਰਾੜ, ਸ੍ਰੀ ਦਇਆਲ ਪੰਜਾਬ ਦਾ ਗ੍ਰਹਿ
ਸਕੱਤਰ ਸ੍ਰੀ ਚੱਠਾ, ਪੰਜਾਬ ਦਾ ਪੁਲਿਸ ਪ੍ਰਮੁਖ ਸ੍ਰੀ ਕੇ.ਪੀ.ਐਸ. ਗਿੱਲ, ਸ੍ਰੀ
ਰੀਬੇਰੋ, ਪੰਜਾਬ ਦਾ ਚੀਫ਼ ਸਕੱਤਰ ਸ੍ਰੀ ਕਪੂਰ, ਅਤੇ ਪੰਜਾਬ ਪੁਲਿਸ ਦੇ ਉਹ ਸਾਰੇ
ਅਫ਼ਸਰ ਜਿਨ੍ਹਾਂ ਨੇ ਨਕਲੀ ਮੁਕਾਬਲੇ ਬਣਾਏ ਹਨ, ਕਾਂਗਰਸ ਪਾਰਟੀ ਦੇ ਉਹ ਸਾਰੇ ਸਾਬਕਾ
ਮੰਤ੍ਰੀ ਅਤੇ ਸੰਸਦ ਮੈਂਬਰ ਜਿਨ੍ਹਾਂ ਨੇ ਪੂਰੇ ਭਾਰਤ ਵਿੱਚ ਗਿਣੀ ਮਿੱਥੀ ਸਾਜ਼ਸ਼ ਅਧੀਨ
ਨਵੰਬਰ ਮਹੀਨੇ ਵਿੱਚ ਸਿੱਖਾਂ ਦਾ ਨਸਲ ਘਾਤ ਕਰਵਾਇਆ ਹੈ, ਇਸ ਵਿੱਚ ਸਹਿਯੋਗੀ ਪੁਲਿਸ
ਅਫਸਰਾਂ ਨੂੰ ਸਿੱਧਾ ਸ਼ਾਮਲ ਕਰਨ ਦੀ ਬੜੀ ਤੀਬਰ ਅਤੇ ਅਸਲ ਲੋੜ ਹੈ।
12. ਸਹੀ ਮਾਇਨੇ ਵਿੱਚ ਸਿੱਖ ਫਾਰ ਜਸਟਿਸ ਦਾ ਇਹੋ ਕੰਮ ਹੈ ਕਰਨ ਯੋਗ। ਆਪ ਨੂੰ ਨਿੱਕੇ
ਨਿੱਕੇ ਮਾਮਲਿਆਂ ਵਿੱਚ ਸਿਰਫ਼ ਸ਼ੋਹਰਤ ਹਾਸਲ ਕਰਨ ਲਈ ਆਪਣੀ ਤੀਬਰ, ਤੀਖਣ ਬੁੱਧੀ ਅਤੇ
ਸ਼ਕਤੀ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਸਗੋਂ ਇਸ ਠੋਸ ਮਾਮਲੇ ਨੂੰ ਹੱਥ ਵਿੱਚ ਲੈ
ਕੇ ਕੇਸ ਬਣਾਉਣਾ ਅਤੇ ਦਾਇਰ ਕਰਨਾ ਚਾਹੀਦਾ ਹੈ। ਇਸ ਲਈ ਹਰ ਪੱਖ ਤੋਂ ਦਾਸ ਤੁਹਾਡੀ ਹਰ
ਬਣਦੀ ਸਮਰਥਾ ਮੁਤਾਬਕ ਸਹਾਇਤਾ ਕਰਨ ਲਈ ਵਚਨਬੱਧ ਹੈ। ਦਾਸ ਸਮਝਦਾ ਹੈ ਕਿ ਸਿੱਖਾਂ ਨੂੰ
ਫ਼ਜ਼ੂਲ ਦੇ ਕੰਮਾਂ ਵਿੱਚ ਵਕਤੀ ਵਾਹੋ ਵਾਹੀ ਲੈਣ ਵਾਲੇ ਥੁੜ ਚਿਰੀ ਸਿਰਫ਼ ਮਾਨਸਿਕ
ਤਸੱਲੀ ਦੇਣ ਵਾਲੇ ਮਾਮਲਿਆਂ ਵਿੱਚ ਹੀ ਅੰਤਮ ਮੰਜ਼ਿਲ ਦਾ ਭੁਲੇਖਾ ਪਾ ਕੇ ਉਲਝਾ ਲਿਆ
ਗਿਆ ਹੈ। ਇਸ ਭਰਮ ਅਤੇ ਤਿਲਕਣ ਵਿੱਚੋਂ ਨਿਕਲ ਕੇ ਸ਼ਾਹ ਰਾਹ ਤੇ ਤੁਰਨ ਦੀ ਲੋੜ ਹੈ। ਆਪ
ਜੀ ਵਿੱਚ ਸਮਰਥਾ ਅਤੇ ਅਨਰਜੀ ਹੈ। ਆਪ ਇੰਝ ਕਰ ਸਕਦੇ ਹੋ ਇਸ ਲਈ ਆਪ ਨੂੰ ਇੰਝ ਕਰ ਲੈਣਾ
ਚਾਹੀਦਾ ਹੈ।
13. ਮੈਂ ਆਪ ਜੀ ਨੂੰ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਹਰ ਪੱਧਰ ਤੇ ਸਹਿਯੋਗ ਦਾ ਪੂਰਨ
ਭਰੋਸਾ ਦਿੰਦਾ ਹਾਂ। ਜਿੱਥੋਂ ਤਕ ਹੋ ਸਕੇਗਾ ਉਥੋਂ ਤਕ ਆਪ ਜੀ ਦੀ ਮਾਇਕ ਸਹਾਇਤਾ ਦਾ ਵੀ
ਭਰੋਸਾ ਦਿੰਦਾ ਹਾਂ ਤੇ ਇਨ੍ਹਾਂ ਆਰਥਿਕ ਲੋੜਾਂ ਦੀ ਪੂਰਤੀ ਲਈ ਜੇ ਲੋੜ ਪਈ ਤਾਂ ਦਾਸ
ਆਪਣੇ ਸੈਂਕੜੇ ਸਾਥੀਆਂ ਨਾਲ ਵਿਸ਼ਵ ਪੱਧਰ ਤੇ ਕੌਮ ਤੋਂ ‘ਭੀਖ’ ਵੀ ਮੰਗਣ ਲਈ ਤਿਆਰ
ਰਹੇਗਾ। ਅਸੀਂ ਇਹ ਕਰ ਦਿਖਾਵਾਂਗੇ। ਸ਼ਰਤ ਇਕੋ ਹੈ ਕਿ ਠੋਸ ਬਣਦੀ ਕਾਰਵਾਈ ਸਿੱਧੀ
ਨਾਜ਼ੀਆਂ ਵਾਂਗ ਭਾਰਤੀ ਅਪਰਾਧੀਆਂ ਉਪਰ ਕੀਤੀ ਜਾਵੇ । ਜਿਸ ਲਈ ਇਕ ਲਾਇਰਜ਼ ਦਾ ਤੇ
ਸਬੰਧਿਤ ਜਾਣਕਾਰੀ ਤੇ ਵਿਜ਼ਨ ਰੱਖਣ ਵਾਲਿਆਂ ਦਾ ਇਕ ਪੈਨਲ ਬਣਾ ਕੇ ਕੰਮ ਕੀਤਾ ਜਾਵੇ।
ਜਿਸ ਦੀ ਅਗਵਾਈ ਆਪ ਜੀ ਹੀ ਕਰੋ, ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਆਪ
ਜੀ ਨੇ ਜੁਰਅਤ ਕੀਤੀ ਹੈ। ਆਪ ਜੀ ਵਿੱਚ ਇਹ ਸਮਝ ਵੀ ਹੈ ਤੇ ਆਪ ਜੀ ਜਾਣਦੇ ਹੋ ਕਿ ਇਹ
ਕੰਮ ਹੀ ਉਚਿਤ ਕੰਮ ਹੈ। ਇਸ ਲਈ ਧੂਲ ਵਿੱਚ ਟੱਟੂ ਭਜਾ ਕੇ ਖੱਜਲ ਖੁਆਰ ਨਾ ਹੋਵੋ। ਆਪਣੀ
ਅਨਰਜੀ ਨੂੰ ਨਿਰਮਾਣ ਕਾਰੀ ਪ੍ਰਾਪਤੀਆਂ ਕਰਕ ਕੇ ਦੇਣ ਵਾਲੇ ਕੰਮ ਵਿੱਚ ਲਾਵੋ।
ਆਪ ਤੋਂ ਆਸ ਵੰਦ ਆਪ ਦਾ ਗੁਰਭਾਈ,

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ
ਸਾਬਕਾ ਐਮ.ਪੀ.
ਮੇਰੇ ਇਸ ਖ਼ਤ ਦਾ ਪੰਨੂੰ ਨੇ ਕੋਈ ਜਵਾਬਨ ਨਹੀਂ ਦਿੱਤਾ ਪਰ ਉਸ ਨੇ ਜੋ ਕਾਰਵਾਈ ਕੀਤੀ
ਉਸ ਸਬੰਧੀ ਜੋ ਉਸ ਨੂੰ ਮੈਂ ਫਿਰ ਖ਼ਤ ਪਾਏ ਉਹ ਇੰਝ ਹਨ:
ਮਿਤੀ 26-10-2012 ਨੂੰ ਮੈਨ ਪੰਨੂ ਨੂੰ ਖ਼ਤ ਪਾਇਆ:

ਸ੍ਰੀ ਗੁਰਪਤਵੰਤ ਸਿੰਘ ਪੰਨੂ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
ਸ. ਪ੍ਰਭਜੋਤ ਸਿੰਘ ਨੇ ਮੈਨੂੰ ਆਪ ਜੀ ਨਾਲ ਹੋਈ ਪਤ੍ਰਚਾਰੀ ਦਾ ਰਿਕਾਰਡ ਮੇਰੀ ਵੈਬਸਾਈਟ
ਅਤੇ ਫੇਸ ਬੁੱਕ ਰਾਹੀਂ ਮੈਨੂੰ ਭੇਜਿਆ ਹੈ।ਜੋ ਇੰਝ ਹੈ :

ਆਪ ਜੀ ਦੇ ਮਹਾਨ ਵਿਚਾਰ ਪੜੇ । ਜਿਨ੍ਹਾਂ ਤੋਂ ਆਪ ਜੀ ਦੀ ਵਿਚਲਿਤ, ਦੁਬਿਧਾ ਮਈ,
ਨਮੌਸ਼ੀਭਰੀ, ਪੱਖਪਾਤੀ ਅਤੇ ਆਪਾ ਵਿਰੋਧੀ ਵਿਚਾਰਧਾਰਾ ਪੜ੍ਹੀ ਹੈ ਜਿਹੜੀ ਆਪ ਜੀ ਨੇ
ਆਪਣੇ ਖ਼ਤਾ ਵਿੱਚ ਪ੍ਰਗਟਾਈ ਹੈ।ਸਿੱਖ ਫਾਰ ਜਸਟਿਸ ਦੀਆਂ ਬਹੁਤ ਸਾਰੀਆਂ ਚਿੱਠੀਆਂ
ਮੈਨੂੰ ਮਿਲਦੀਆਂ ਰਹਿੰਦੀਆਂ ਹਨ, ਜੋ ਸਾਰੀਆਂ ਹੀ ਨਾਲੋਂ ਨਾਲ ਮੀਡੀਏ ਨੂੰ ਜਾਰੀ
ਕੀਤੀਆਂ ਹੁੰਦੀਆਂ ਹਨ। ਮੀਡੀਏ ਨੂੰ ਆਪਣੇ ਵਿਚਾਰ ਜਾਰੀ ਕਰਨੇ ਸ਼ਾਇਦ ਤੁਹਾਡੀ ਨਿਜੀ
ਅਮਰੀਕੀ ਸਿੱਖ ਵਿਚਾਰਧਾਰਾ ਦੀ ਡਿਕਸ਼ਨਰੀ ਵਿੱਚ ਅਪਰਾਧ ਹੋਵੇਗਾ। ਇਸ ਲਈ ਮੈਂ ਹੁਣ ਇਹ
ਖ਼ਤ ਤੁਹਾਡੀ ਪ੍ਰਗਟਾਈ ਮੰਸ਼ਾਂ ਅਨੁਸਾਰ ਪਾ ਰਿਹਾ ਹਾਂ। ਪਹਿਲਾਂ ਵੀ ਤੁਹਾਨੂੰ ਨਿਜੀ
ਖ਼ਤ ਹੀ ਪਾਏ ਹਨ ਜਿੰਨਾਂ ਦਾ ਤੁਸੀ ਇਤਨਾ ਵੱਡਾ ਬਾਤ ਦਾ ਬਤੰਗੜ ਆਪਣੀ ਦੁਬਿਧਾ ਭਰਪੂਰ
ਸ਼ੋਸ਼ਣਕਾਰੀ ਮਾਨਸਿਕਤਾ ਨੂੰ ਲੁਕਾਉਣ ਲਈ ਬਣਾ ਲਿਆ ਹੈ। ਇਸ ਲਈ ਬੇਨਤੀ ਹੈ ਕਿ ਆਪ
ਮੈਨੂੰ ਆਪਣੀ ਜੱਥੇਬੰਦੀ ਦਾ ਉਹ ਪਰਫ਼ਾਰਮਾਂ ਭੇਜਣ ਦੀ ਕਿਰਪਾ ਕਰ ਦਿਓ ਜਿਸ ਤਹਿਤ ਮੈਂ
ਵੀ ਆਪ ਜੀ ਦੀ ਜੱਥੇਬੰਦੀ ਦੀਆਂ ਸੇਵਾਵਾਂ ਇਨ੍ਹਾਂ ਹੇਠਲੀਆਂ ਮਦਾਂ ਵਿੱਚ ਲੈ ਸਕਾਂ ਅਤੇ
ਸਿੱਖ ਕੌਮ ਲਈ ਅਸਲ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕੀਤੇ ਕੇਸ ਵਿੱਚ
ਦਾਖ਼ਲ ਹੋ ਸਕਾ। ਸ਼ਾਇਦ ਇਸ ਵਿੱਚ ਤੁਹਾਨੂੰ ਕੋਈ ਬਾਹਰੀ ਤਾਕਤੀ ਤਕਲੀਫ਼ ਨਹੀਂ ਹੋਣੀ
ਚਾਹੀਦੀ।
ਤੁਸੀ ਕਿਉਂਕਿ ਇਹ ਵੀ ਕਿਹਾ ਹੈ ਕਿ ਮੈਨੂੰ ਜਾਣਦੇ ਨਹੀਂ । ਸ਼ਾਇਦ ਆਪ ਜੀ ਦੀ ਨਿਜੀ
ਕਾਨੂੰਨੀ ਭਾਸ਼ਾਈ ਮਨੋਬਿਰਤੀ ਵਿੱਚ ਅਜਿਹੀ ਦੁਬਿਧਾ ਭਰਪੂਰ ਗੈਰ ਕਾਨੂੰਨੀ ਪ੍ਰਵਿਰਤੀ
ਘਰ ਕਰ ਗਈ ਹੈ ਕਿ ਜਿਨ੍ਹਾਂ ਨੂੰ ਤੁਸੀ ਜਾਣਦੇ ਨਹੀਂ ਉਨ੍ਹਾਂ ਦੇ ਨਾਲ ਤੁਸੀ ਕੋਈ
ਸੰਪਰਕ ਨਹੀਂ ਰੱਖਦੇ। ਇਹ ਤੁਹਾਡੀ ਨਿਜੀ ਮਰਜ਼ੀ ਮੁਤਾਬਕ ਠੀਕ ਹੀ ਹੈ ਪਰ ਫੇਰ ਆਪ ਜੀ
ਦੀਆਂ ਰੈਗੁਲਰ ਮੇਲ ਮੈਨੂੰ ਜਿਹੜੀਆਂ ਲਗਾਤਾਰ ਆਉਂਦੀਆਂ ਹਨ ਉਨ੍ਹਾਂ ਦਾ ਕੀ ਅਰਥ ਹੈ ?
ਤੁਹਾਡੀਆਂ ਸਾਰੀਆਂ ਨਮੋਸ਼ੀਆਂ, ਹਾਰਾਂ ਕਰਕੇ ਮਿਲਦੀ ਫਰਸਟਰੇਸ਼ਨ ਨੂੰ ਮੈਂ ਆਪਣੀ ਝੋਲੀ
ਵਿੱਚ ਪੁਆਉਂਦਾ ਹੋਇਆ ਆਪ ਜੀ ਨੂੰ ਮੈਂ ਆਪਣੀ ਸੰਖੇਪ ਜਾਣਕਾਰੀ ਦੇਣਾ ਉਚਿਤ ਸਮਝਦਾ ਹਾਂ
ਤਾਂ ਜੋ ਤੁਸੀ ਇਹ ਜਾਨ ਸਕੋ ਕਿ ਮੇਰੇ ਇਸ ਕੇਸ ਵਿੱਚ ਦਾਖਲ ਹੋਣ ਨਾਲ ਤੁਹਾਡਾ ਹੀ ਪੱਖ
ਕਿਵੇਂ ਮਜ਼ਬੂਤ ਹੋਵੇਗਾ । ਹਾਂ ਉਹ ਗੱਲ ਫਿਰ ਵੱਖਰੀ ਹੈ ਕਿ ਜੇ ਆਪ ਜੀ ਨੇ ਕੇਸ ਸਿਰਫ਼
ਸ਼ੋਹਰਤ ਅਤੇ ਮਸ਼ਹੂਰੀ ਕਰਕੇ ਆਪਣੀ ਅੰਤਰੀਵ ਭਾਵਨਾ ਵਿੱਚ ਮਿਥੇ ਕੁਝ ਹੋਰ ਹੀ
ਨਿਸ਼ਾਨਿਆਂ ਲਈ ਜੇ ਕੀਤੇ ਹਨ ਤਾਂ ਫਿਰ ਮੇਰੀ ਸ਼ਮੂਲੀਅਤ ਤੁਹਾਨੂੰ ਤੁਹਾਡੇ ਉਹ ਗੁਪਤ
ਰਹੱਸਮਈ ਅੰਤਰੀਵ ਈਰਾਦੇ ਪੁਰੇ ਨਹੀਂ ਹੋਣ ਦੇਣ ਦੀ ਦਿੱਕਤ ਆਵੇਗੀ ਜਿਸ ਕਰਕੇ ਆਪ ਮੇਰੀ
ਸ਼ਮੂਲੀਅਤ ਨਹੀਂ ਚਾਹੋਗੇ ! ਇਹ ਆਪ ਜੀ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ
ਹੋਰ ਦੀ ਮਜਬੂਰੀ ਹੋ ਸਕਦੀ ਹੈ । ਮੇਰੀ ਜਾਂ ਮੇਰੀ ਕੌਮ ਦੀ ਕੋਈ ਮਜਬੂਰੀ ਨਹੀਂ ਹੈ
ਸਿਵਾ ਇਸ ਤੋਂ ਕਿ ਕੁਝ ਲੋਕ ਅਜਿਹੀ ਪੈਂਤੜੇ ਬਾਜ਼ੀ ਨਾਲ ਕੌਮੀ ਸ਼ੋਸ਼ਣ ਲਗਾਤਾਰ ਕਰਦੇ
ਹੀ ਚਲੇ ਜਾ ਰਹੇ ਹਨ। ਉਹ ਫਿਰ ਚਾਹੇ ਮੈਂ ਹੋਵਾਂ ਜਾਂ ਤੁਸੀ, ਉਹ ਕੌਣ ਲੋਕ ਹਨ ਇਸ ਦਾ
ਨਿਪਟਾਰਾ ਕੀ ਵਾਕੇ ਹੀ ਨਹੀਂ ਹੋ ਜਾਣਾ ਚਾਹੀਦਾ ? ਸ਼ਾਇਦ ਤੁਸੀ ਮੇਰੇ ਨਾਲ ਸਹਿਮਤ
ਹੋਵੋਗੇ ਕਿ ਇਸ ਦਾ ਨਿਪਟਾਰਾ ਹੋਣ ਹੀ ਚਾਹੀਦਾ ਹੈ।

ਹਮੇਸ਼ਾਂ ਦੀ ਤਰ੍ਹਾਂ ਸ੍ਰੀ ਗੁਰ ਪਤਵੰਤ ਸਿੰਘ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ।
ਇਸ ਤੋਂ ਬਾਅਦ ਮੈਨ ਫਿਰ ਉਨ੍ਹਾਂ ਨੂੰ ਇਹ ਖ਼ਤ ਭੇਜਿਆ :

ਮੈਂ ਫਿਰ 2 ਨਵੰਬਰ 2012 ਪੱਤਰ ਲਿਖ ਕੇ ਉੱਤਰ ਦੇਣ ਲਈ ਇੰਝ ਕਿਹਾ :
ਸ੍ਰੀ ਗੁਰਪਤਵੰਤ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਆਪ ਜੀ ਦੀਆਂ ਸਾਰੀਆਂ ਮੇਲ ਜੋ ਆਪ ਨੇ ਸ. ਪ੍ਰਭਜੋਤ ਸਿੰਘ ਨੂੰ ਪਾਈਆਂ ਹਨ ਉਨ੍ਹਾਂ
ਮੈਨੂੰ ਭੇਜੀਆਂ ਹਨ।ਤੁਹਾਡੇ ਵਿਚਾਰ ਪੜ੍ਹ ਕੇ ਬੜੀ ਖੁਸ਼ੀ ਹੋਈ ਹੈ।ਉਨ੍ਹਾਂ ਮੇਰੇ ਤੋਂ
ਵੀ ਤਤਸਬੰਧੀ ਕਈ ਪੁੱਛਾਂ ਪੁੱਛੀਆਂ ਹਨ। ਮੈਂ ਆਪਣੇ 7 ਸਤੰਬਰ ਅਤੇ 26 ਅਕਤੂਬਰ ਦੇ
ਪੱਤਰਾਂ ਦਾ, ਤੁਹਾਡਾ ਜਵਾਬ ਆਏ ਬਗੈਰ ਉਨ੍ਹਾਂ ਨੂੰ ਕੁਝ ਵੀ ਕਹਿਣ ਤੋਂ ਅਸਮਰਥ ਹਾਂ।
ਉਸ ਨੌਜਵਾਨ ਦੇ ਉੱਦਮ ਦੀ  ਮੈਂ ਸ਼ਲਾਘਾ ਕਰਦਾ ਹਾਂ। ਆਪ ਦੇ ਇਸ ਹੇਠਲੇ ਜਵਾਬ ਨਿਮਿਤ
ਮੈਂ ਆਪ ਆਪ ਨੂੰ ਸੰਬੋਧਨ ਹਾਂ :

“Sir with due respect, You are probably better Sikh than I am, So you
have the same responsibility to do something for those who died.
 I am not anyone’s paid employee if you think so. You can ask r
espected Ex MP Atinderpal Singh to start campaign which justifies real
cause, And if Sikhs have filed case against Badal, why do you think it
is not cause worth pursuing So all the advice which I have been asked
to follow can be taken care by you and all others.
 Regards”


ਅਸੀਂ ਜਿੰਨੇ ਵੀ ਜਿਸ ਪੱਧਰ ਤੇ ਵੀ ਆਪੋ ਆਪਣੀ ਸਮਰਥਾ ਵਿੱਚ ਜਿਤਨਾ ਵੀ ਕੰਮ ਆਪਣੀ ਕੌਮ
ਲਈ ਕਰਦੇ ਹਾਂ ਉਸ ਨਿਮਿਤ ਅਸੀਂ ਸਾਰੇ ਹੀ ਵਿਅਕਤੀਗਤ ਅਤੇ ਜੱਥੇਬੰਦਕ ਤੌਰ ਤੇ;
ਸੰਸਥਾਵਾਂ ਦੂਜੀਆਂ ਸੰਸਥਾਂਵਾਂ ਨੂੰ ਵੀ ਅਤੇ ਵਿਅਕਤੀਆਂ ਨੂੰ ਵੀ, ਵਿਅਕਤੀ ਵੋਟਰਾਂ
ਨੂੰ ਤੇ ਸੰਸਥਾਵਾਂ ਨੂੰ ਵੀ’ ਅਰਥਾਤ ਆਪਣੀ ਕੌਮ ਦੇ ਹਰ ਇਕ ਬਾਸ਼ਿੰਦੇ ਨੂੰ ਜਵਾਬ ਦੇਹਿ
ਹਾਂ। ਅਜਿਹਾ ਮੇਰਾ ਯਕੀਨ ਹੈ। ਲੋਕਤੰਤਰ ਵਿੱਚ ਇਹੋ ਹੀ ਤਾਂ ਜਵਾਬਦੇਹੀ ਹੁੰਦੀ ਹੈ।
ਤੁਸੀ ਐਡਵੋਕੇਟ ਹੋ ਅਤੇ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਰ ਇਨਸਾਨ ਨੂੰ ਹੱਕ ਹੈ
ਕਿ ਉਹ ਆਪਣੀ ਰਾਏ ਖੁੱਲ ਕੇ ਅਤੇ ਪੂਰੀ ਜ਼ਮੀਰ ਦੀ ਸੁਤੰਤਰਤਾ ਨਾਲ ਪਰਗਟ ਕਰੇ। ਇਕ
ਅਮਰੀਕਨ ਵਕੀਲ ਤੋਂ ਇਹ ਆਸ ਜਿਆਦਾ ਰੱਖਣੀ ਚਾਹੀਦੀ ਹੈ, ਨਹੀਂ ?
‘ਸ੍ਰੀਮਾਨ ਬਾਦਲ’ ਦੇ ਖ਼ਿਲਾਫ਼ ਕੀਤੇ ਗਏ ਆਪ ਜੀ ਦੇ ਕੇਸ ਦੀ ਮੈਂ ਸ਼ਲਾਘਾ ਕਰਦਾ ਹਾਂ
ਤੇ ਮੈਂ ਨਹੀਂ ਚਾਹੁੰਦਾ ਕਿ ਅਜਿਹੇ ਕੇਸ ਵਿੱਚ ਪੰਥ ਦੀ ਪਿੱਠ ਲੱਗੇ। ਸ਼ਾਇਦ ਸਾਰਾ ਹੀ
ਸਿੱਖ ਸਮਾਜ ਇੰਝ ਚਾਹੁੰਦਾ ਹੋਵੇ । ਇਸ ਨਿਮਿਤ ਮੈਂ ਤਾਂ ਆਪ ਜੀ ਦੇ ਕਾਨੂੰਨੀ ਤੌਰ ਤੇ
ਹੀ ਹੱਥ ਮਜ਼ਬੂਤ ਕਰਨ ਲਈ ਆਪ ਨੂੰ ਪੱਤਰ ਪਾਏ ਹਨ ਤੇ ਸਲਾਹਾਂ ਦਿੱਤੀਆਂ ਹਨ। ਤੁਸੀ
ਮੋੜਵੀਂ ਗੱਲ ਕੀਤੀ ਹੈ ਕਿ ਸਲਾਹਾਂ ਦੇਣ ਵਾਲੇ ਆਪ ਖੁਦ ਕੇਸ ਕਿਉਂ ਨਹੀਂ ਕਰਦੇ ਤਾਂ
ਮੈਂ ਆਪ ਜੀ ਨੂੰ ਸਪਸ਼ਟ ਕਰ ਦਿਆਂ ਕਿ ਮੈਂ ਆਪ ਜੀ ਨਾਲ ਹੀ, ਆਪ ਜੀ ਦੇ ਹੀ ਕੇਸ ਵਿੱਚ
ਉਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਜਿਹੜੇ ਮੈਂ ਆਪ ਜੀ ਨੂੰ ਸਲਾਹ ਵਜੋਂ ਲਿਖੇ ਹਨ
ਤੇ ਆਪ ਜੀ ਪਾਸ ਹਨ; ਸ੍ਰੀ ਬਾਦਲ ਵਿਰੁਧ ਕੇਸ ਵਿੱਚ ਸ਼ਾਮਲ ਹੋਣ ਨੂੰ ਤਿਆਰ ਹਾਂ। ਤੁਸੀ
ਆਪ ਸਤਿਕਾਰਤ ਵਕੀਲ ਹੋ ਤੇ ਤੁਹਾਨੂੰ ਹੀ ਮੈਂ ਆਪਣਾ ਵਕੀਲ ਵੀ ਨੀਅਤ ਕਰਨ ਦੀ ਸਹਿਮਤੀ
ਦਿੰਦਾ ਹਾਂ। ਆਪ ਜੀ ਆਪਣਾ ਵਕਾਲਤ ਨਾਮਾ ਭੇਜਣ ਦੀ ਕਿਰਪਾ ਕਰਨੀ ਤੇ ਉਹ ਕਾਗ਼ਜ਼ ਭੇਜਣ
ਦੀ ਕਿਰਪਾ ਕਰਨੀ ਜੋ ਹੋਰ ਇਸ ਲਈ ਲੋੜੀਂਦੇ ਹੋਣ। ਜੇ ਆਪ ਮੇਰਾ ਕੇਸ ਸ੍ਰੀ ਬਾਦਲ ਵਿਰੁਧ
ਨਹੀਂ ਲੜਨਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ । ਆਪ ਜੀ ਇਸ ਕਿੱਤੇ ਵਿੱਚ ਮਾਹਿਰ ਹੋ
ਇਸ ਲਈ ਮੈਨੂੰ ਕੋਈ ਵਕੀਲ ਕਰਕੇ ਦੇਣ ਦੀ ਕਿਰਪਾ ਕਰਨੀ, ਜਿਸ ਲਈ ਮੈਂ ਆਪ ਦਾ ਧੰਨਵਾਦੀ
ਹੋਵਾਂਗਾ। ਇਸ ਕੇਸ ਨੇ ਸਿੱਖਾਂ ਵਿੱਚ ਬਹੁਤ ਆਸ ਜਾਗਾਈ ਹੈ। ਮੈਂ ਨਹੀਂ ਚਾਹੁੰਦਾ ਕਿ
ਆਪ ਜੀ ਇਹ ਕੇਸ ਹਾਰੋ। ਇਸੇ ਮਕਸਦ ਨਾਲ ਮੈਂ ਆਪ ਜੀ ਨੂੰ ਤੁਹਾਡੇ ਵਿਰੋਧ ਦੇ ਬਾਵਜੂਦ
ਆਪਣੇ ਵਲੋਂ ਦਿੱਤੀ ‘ਸਰਾਏ ਨਾਗਾ ਕੇਸ ਦੀ’ ਸਲਾਹ ਨਿਮਿਤ ਇਸ ਆਸ ਨਾਲ ਸਬੂਤ ਇਸੇ ਖ਼ਤ
ਨਾਲ ਭੇਜ ਰਿਹਾ ਹਾਂ ਕਿ ਆਪ ਜੀ ਆਪਣਾ ਰੁੱਖ ਹਾਂਦਰੂ ਕਰੋਗੇ। ਮਾਨਵਤਾ ਵਿਰੁਧ ਸ੍ਰੀ
ਬਾਦਲ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਘੋਰ ਅਪਰਾਧ ਨਿਮਿਤ ਇਹ ਇੰਕਸ਼ਾਫ ਸ. ਗੁਰਤੇਜ਼
ਸਿੰਘ ਜੀ ਦਾ ਹੈ ਜੋ ਨੱਥੀ ਕਰ ਰਿਹਾ ਹਾਂ।
ਈਰਖਾ, ਗੁੱਸਾ, ਗਿਲਾਨੀ, ਨਿਜ ਗਰਜ਼ੀ ਸੱਤਾ ਸ਼ੋਸ਼ਣ ਅਤੇ ਧੜਾ ਕੌਮਾਂ ਨੂੰ ਉਵੇਂ ਹੀ
ਗਾਲ ਦਿੰਦੀਆਂ ਹੈ ਜਿਵੇਂ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਾਲਦਾ ਹੈ। ਸਾਨੂੰ
ਸਭ ਸਿੱਖਾਂ ਨੂੰ ਇਸ ਤੋਂ ਬਚਨ ਲਈ ਹੀ ਗੁਰਮਤਿ ਦੀ ਤਾਕੀਦ ਹੈ। ਕੌਮੀ ਹਿਤ ਵਿੱਚ ਆਪ
ਤੋਂ ਹਾਂਦਰੂ ਸਹਿਯੋਗ ਦੀ ਆਸ ਹੈ।
ਜਵਾਬ ਦੀ ਉਡੀਕ ਵਿੱਚ ਸ਼ੁਭਚਿੰਤਕ;

Categorized | Articles In English
Posted by Gurtej Singh at 4:26 am.


An incident took place in Faridkot district, which is worth recalling.
On April 9, 1979, eight Nihangs four of them belonging to the villages
Khara and other four from village Sakkanwali and Mamdot were
travelling to Damdama Sahib in Bhatinda to celebrate Baisakhi. Pritam
Singh was their leader. They were on a bullock-cart. Their ninth
companion was a pet monkey tied with a chain to a bamboo component of
the cart. They halted at Sarai Naga village, the birth place of Guru
Angad, the second Sikh Guru. They decided perform one uninterrupted
reading of the Sikh scripture (akhandpath) before going further. Their
ceremony commenced at the birthplace shrine on the Sarai Naga-Harinau
road. There was another Gurdwara adjoining the house of Harcharan
Singh who is a prominent politician of the area at that time. He had
been a minister in the Punjab cabinet and would soon become the
governor of Haryana and then the most lack-lustre Chief Minister of
the Punjab thereafter. He had close connections with both the shrines.
His son Kanwarjit Singh was also a politician and the sitting member
of the Punjab Legislative Assembly from the Congress party.
These Nihangs (probably on the 10th April) picked up a quarrel with
the caretaker of the shrine – Mahant Surinder Hari Singh. He
unfortunately had a pet dog which started playing with the monkey and
eventually bit it. The Nihangs were furious and used the stick to
chastise the dog. They had harsh words for its owner. They also flung
a religious doctrine in his face and rebuked him for maintaining a dog
in a holy place. The angry mahant refused to give them food or rations
for the ceremony. He also went and complained to Kanwarjit Singh. The
Nihangs tried their luck at the other Gurdwara where also they could
not get either food or rations. So they sent three of their party back
to Khara village to fetch their requirements.
In the meanwhile they decided to complain to Kanwarjit Singh. He was
already unfavourably inclined towards them. His rude refusal to
intervene angered the Nihangs. They also complained that the dirt from
his stables was being drained into the Gurdwara premises and into the
water tank there. An ugly altercation followed in which foul language
was used on both sides. Young and excitable Kanwarjit informed the
police. A sub-inspector with some constables was despatched. He
arrived a little late. At the same time the three Nihangs from Khara
also returned. Both parties met just near the Gurdwara and the police
tried to intimidate the Nihangs thinking them to be responsible for
the altercation and the killing of the Mahant’s dog. They knew nothing
and refused to be cowed down. The policemen were armed and threatened
to use their weapons. Seeing the menacingly aggressive behaviour of
the police, the Nihangs hurriedly took shelter in the nearby field.
The police took up positions and started firing. The Nihangs
threatened to kill anyone who came near them. The police took that to
be an empty threat and decided to call the bluff. The policemen
advanced in their direction while firing. The Nihangs were armed and
fired back. Eventually three policemen were killed. The remaining
police party asked for reinforcements.
The Senior Superintendent of Police (SSP) became greatly and
unnecessarily alarmed. He reached the spot early next morning with a
considerably large force and encircled the shrine. The police started
firing at the shrine. Many shots were fired at the building and
several bullet marks could be seen on it even several months later.
The Nihangs climbed up on to the dome on top and were safe inside it.
They did not fire at the police even from that vantage position. None
was hurt though hundreds of rounds were fired. The police threatened
to blow up the Gurdwara. It abducted the wives, three daughters and
two sons of the besieged from the neighbouring villages and forced
them to appeal to the embattled Nihangs to surrender. They threatened
to molest them if they did not and promised to take action according
to law if they did surrender. The police also used the services of two
persons known to the Nihangs. They were, Pandit Meghnath of
Wandarjatana and Baldev Singh of Warring village. The mediators
assured them on behalf of the police that only legal action against
them would be taken. Taking the threat of molestation of their women,
the blowing up of the Gurdwara seriously and being tempted by the
offer of legal action alone, the Nihangs surrendered.
It was about 11AM. Thousands of people from that and neighbouring
villages gathered and witnessed the surrender. Immediately after the
surrender, five Nihangs were separated from the rest. They were
blindfolded, tied up with ropes and taken behind the Gurdwara in full
view of the assembled public. The offending arms of two of them were
immediately cut off by the police and the SSP fired at them with his
own service revolver and killed at least two when the District
Magistrate literally held his hand and prevented further cold-blooded
murder. The other two were done to death by some other policeman
present there. Sardar Gurbax Singh Gosal was the District Magistrate
and he gave me this information. The fifth (Srichand Singh) was let
off at his bidding. Relatives of the killed Nihangs were present on
the scene and asked for the dead bodies for performing the last rites.
With incredible cruelty and meanness of the highest order, the police
rudely refused to hand over the dead bodies.
A year later I met this SSP in the Punjab Secretariat and asked him
why he had fired at one of the holiest shrines of Sikhism and why he
had killed the Nihangs after taking them in his custody. His reply was
astounding. He told me in Punjabi, “main fauja da jarnail si. Mere
sahmane mere sipahi shahid hoe paie san. Merian akhan vich khoon uttar
aiya.” (`I was a general of the army. My men lay martyred before me.
Blood came to my eyes.’) He was unrepentant even a year after the
event. He did not acknowledge that the police had failed to handle the
situation tactfully from the very beginning. It fired without much
need since the identity of the offending Nihangs was known and they
could have been arrested anytime. The police should at least have
waited for them to commit some crime. As soon as the police commenced
firing without any provocation, the right of self defence accrued to
the Nihangs. When they were apprehended, they should have been charged
and prosecuted in accordance with law. Their cold-blooded murder had
rendered the police force, and particularly the SSP, a mass murderer.
In the circumstances my reply to him was nearer to the truth. `You
were not a general of any army but a police functionary of a small
district. You had taken an oath to abide by the constitution. Was
there anything in the oath or the constitutional document which
exempts a police officer from prosecuting those in custody and permits
their killing just because his eyes become bloodshot at the sight of
the killed policemen?’
Comments:
1. The above narrative of massive violation of human rights (and
animal rights) would have been hilarious had it not been also so
tragic.
2. What is more significant about the episode is that it was soon
forgotten. No officer responsible for the event was even transferred.
That is normally done in even minor incidents like snatching a
newsman’s camera. It never became an issue in the state politics. One
wonders, what would have happened if the victims had been non-Sikhs.
Could the incident have been so easily brushed under the carpet?
3. SSM, the then SSP made an issue of my remarks and complained to
several common friends. That meant his superiors in the police had not
administered even a friendly rebuke to him. Neither had his political
bosses done that. Every one in authority appeared to know that the
human rights of certain kind of Sikhs (presumed to be orthodox) could
be violated with impunity. We later had L. K. Advani, the Home
Minister of India pleading for blanket amnesty to those policemen who
killed Sikhs at the drop of a hat during the `bloody decade.’ This has
been the position for long. The first Prime Minister of India J. L.
Nehru issued orders directly to all the Sub Divisional Magistrates to
suppress Sikhs during the peaceful agitation in favour of carving out
a linguistic state in accordance with a forty year old policy of his
own party. The letter promised that a death occurring in the course of
implementing the PM’s orders would not be considered a crime. Pritam
Singh who retired as an IAS officer, says that he carried this letter
signed by the Prime Minister in his pocket for several days. He often
writes to newspapers and has since mentioned it in one of his
published articles.
For clarity of understanding, a brief explanation of what was
happening behind the scenes to render such foul murders a routine
exercise may be offered. By now it is well known in the Indian context
that politicians aspiring to perpetuate their rule establish a nexus
with the bureaucracy as junior partners. It is a part of their quest
for absolute power. It is an arrangement for cornering all forms and
nuances of political and administrative power. `Jack could eat no fat
and his wife could eat no lean. Betwixt the both of them they licked
the platter clean.’ This extra-constitutional, well camouflaged system
of becoming as absolute a monarch as there has been in history while
still retaining the outward democratic form, was first employed by J.
L. Nehru and remains the preserve of his dynasty. The experiment that
yielded such results, for several obvious reasons, was conducted at
the cost of the Sikhs who were projected as anti-national with the
consent of the entire Hindudom. The elections of 1977 brought others
political parties than Nehru and Indira’s Congress in power in a big
way. In the year 1978, these other parties woke up to immense
possibilities laid bare by Nehru. Sikhs were again to bear the brunt
as they were still the only insignificant minority which could be
ill-treated without a murmur of an objection being raised either
internally or externally. SSP Faridkot became a willing/unwilling
promoter of the new experiment by the newly elected masters of India.
4. This happened during P. S. Badal’s second term as Chief Minister.
During his previous term he had crushed the Naxalite militant movement
in the Punjab by the same methods of police high-handedness. Young men
motivated by nothing other than public welfare, were illegally
eliminated by the police. Old people like Baba Boojha Singh were tied
to tree trunks and killed by the police under him. Parameters within
which Badal functioned were known and our SSP took full advantage of
them to establish that he was a no nonsense police officer fully aware
of the intricacies of dynamics of power in Indian democracy. In every
situation in which he ordered or connived at a murder by the police,
P. S. Badal knew that he was condoning an act which was wrong in every
way. He also knew that it pleased those who held the reigns of real
political power and therefore there would be no consequences for him
except the very pleasant ones. Perhaps he was a willing partner in the
larger experiment. So he thought only of furthering his political
interest. Later this became all too evident when in 1984 he gave a
call to the Sikhs in the army to rise in revolt after the army attack
on Darbar Sahib at Amritsar. The consequences were disastrous for many
thousands, but his firm commitment to the system helped Badal in
slipping smoothly back again into political power.
5. The concerned police officer was alarmed (?) at perceiving the full
extent of what he had helped in bringing into existence. He resigned
later from service on seeing the same thing repeated at a much larger
scale by the central government in the Punjab. He was particularly
disturbed because of the firing at the Akal Takhat and the killing of
people in police custody. This is the burden of his letter of
resignation to the President of India. By now you must have guessed
that his name is Simranjit Singh Mann.
6. The whole purpose of relating this story is to make the Sikh human
rights situation better understood. It is an intricate matter and
considerably baffles human right watchers. They need to understand
that no democratic norms apply when a decision has been taken to
chastise the Sikhs, people of other nations and minorities. Human
rights violations in India often take place under apparently ideal
circumstances that would promote respect for them. They are sometimes
knowingly perpetrated by enlightened people in authority who have
taken firm oaths to protect the common people according to law. The
democratically elected governments often fully condone violence by the
agents of the state. Indeed! They often perpetrate these as a closer
study of the recent Gujarat holocaust shows.
7. At the office of the Co-ordination Committee, we often received
human rights experts particularly from the western world who were
sceptical about our claims of human rights violations under an elected
government and Sikh officials. They often contend that since written
laws are there to protect the people, violations are impossible. They
cannot be blamed for these assumptions for they do not know that the
Anglo-Saxon concepts of law and jurisprudence that India has adopted
has been used more as a veil to hide the violations and not as a
shield to protect the people. Incidents like the one at Serai Naga
village should also make us stop and consider when we are eagerly
looking around for slapping the label of a `terrorists’ on a people
who resist insults to human dignity and seek only to remain alive.
Studies of the situation in the Punjab in particular and India in
general, suggests that perhaps those whom the establishment dubs as
terrorists and kills at will are sometimes the most sensitive and the
most cultured of our people. More often than not, they more truly
represent the democratic spirit and entertain the laudable dream of
resisting tyranny in all its forms. Such a one was Sant Baba Jarnail
Singh Bhinderanwale. Many of his companions would qualify to be
assigned that status. One of them, Baba Gurbachan Singh Manochahal,
was also a sensitive poet.


ਸ੍ਰੀ ਮਾਨ ਪੰਨੂ ਨੇ ਕੋਈ ਵੀ ਜਵਾਬ ਮੈਨੂੰ ਨਹੀਂ ਭੇਜਿਆ ਪਰ ਗੁੱਠ ਮੀਟਿੰਗਾਂ ਕਰਕੇ
ਮੇਰਾ ਭੰਡੀ ਪ੍ਰਚਾਰ ਜਰੂਰ ਆਰੰਭ ਦਿੱਤਾ। ਪੰਨੂ ਦਾ ਮਕਸਦ ਹੀ ਇਹੋ ਰਿਹਾ ਹੈ ਕਿ ਕੋਈ
ਵੀ ਗੱਲ ਪ੍ਰੈਸ ਅਤੇ ਮੀਡੀਏ ਵਿੱਚ ਸੱਚ ਨੂੰ ਪ੍ਰਗਟ ਕਰਦੀ ਨਾ ਆਵੇ, ਇਸੇ ਲਈ ਉਹ ਮੇਰੇ
ਵਲੋਂ ਪੱਤਰ ਵੈਬ ਸਾਈਟ ਤੇ ਚਾੜੇ ਜਾਣ ਦੇ ਖ਼ਿਲਾਫ਼ ਬੋਲਦਾ ਹੈ ਪਰ ਆਪ ਨਿਜੀ ਜਵਾਬਾਂ
ਵਿੱਚ ਸਿੱਖਾਂ ਨੂੰ ਮੇਰੇ ਖ਼ਿਲਾਫ਼ ਬੋਲਦਾ ਅਤੇ ਆਪਣੇ ਕੂੜ ਦੇ ਪ੍ਰਚਾਰ ਨੂੰ ਸਹੀ
ਦਰਸਾਉਂਦਾ ਹੈ। ਇਸੇ ਲਈ ਮੈਂ ਪੰਨੂ ਨੂੰ ਇਹ ਹੇਠਲਾ ਸਬੂਤ ਪੇਸ਼ ਕੀਤਾ ਹੈ ਜੋ ਨਾਮਵਰ
ਸ. ਗੁਰਤੇਜ ਸਿੰਘ ਵਲੋਂ ਲਿਖਿਤ ਹੈ ਅਤੇ ਸਵੈ ਪ੍ਰਮਾਣਤ ਹੈ। ਹੁਣ ਪਾਠਕ ਜਨ ਫ਼ੈਸਲਾ
ਕਰਨ ਕਿ ਕੀ ਇਹ ਸਬੂਤ ਬਾਦਲ ਨੂੰ ਬਚਾਉਂਦਾ ਹੈ ਜਾਂ ਫਸਾਉਂਦਾ ਹੈ। ਹੋਰ ਅਗਰ ਇਸ ਦੇ
ਪੱਖ ਵਿੱਚ ਮਾਨ ਸਾਹਿਬ ਆਪਣਾ ਬਿਆਨ ਅਮਰੀਕੀ ਅਦਾਲਤ ਵਿੱਚ ਦਰਜ ਕਰਦੇ ਹਨ ਤਾਂ ਕੀ
ਉਨ੍ਹਾਂ ਦਾ ਮਾਣ ਸਤਿਕਾਰ ਸਿੱਖ ਕੌਮ ਵਿੱਚ ਇਸ ਕਰਕੇ ਵਧੇਗਾ ਨਹੀਂ ਕਿ ਉਨ੍ਹਾਂ ਸਰਕਾਰੀ
ਡਿਊਟੀ ਦੌਰਾਨ ਜੋ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਤੋਂ ਕਰਵਾਇਆ ਉਹ
ਉਹ ਸਭ ਕੁਝ ਡਿਊਟੀ ਦੀਆਂ ਬੰਦਸ਼ਾਂ ਕਰਕੇ ਕਰਨ ਲਈ ਮਜਬੂਰ ਸਨ, ਅਤੇ ਭਾਰਤ ਸਰਕਾਰ ਵਾਕੇ
ਹੀ ਸਿੱਖਾਂ ਦੇ ਨਕਲੀ ਮੁਕਾਬਲੇ ਬਣਾਉਂਦੀ, ਪੰਜਾਬ ਸਰਕਾਰ ਬਣਾਉਂਦੀ ਅਤੇ ਸਿੱਖਾਂ ਨੂੰ
ਮਰਵਾਉਂਦੀ ਆਈ ਹੈ ਅਤੇ ਮਰਵਾ ਰਹੀ ਹੈ ……ਮਾਨ ਅਗਰ ਇਸ ਸੱਚਾਈ ਨੂੰ ਵੀ ਪਰਵਾਨ ਕਰ ਲਵੇ
ਤਾਂ ਸਿੱਖ ਕੌਮ ਉਸ ਨੂੰ ਬਿਨਾ ਸੋਚੇ ਸਮਝੇ ਫਿਰ ਸਿਖਰਾਂ ਤੇ ਲੈ ਜਾਵੇਗੀ! ਪੜ੍ਹ ਕੇ
ਖੁਦ ਫੈਸਲਾ ਕਰੋ ਕਿ ਕੀ ਇਹ ਸੱਚਾਈ ਅਮਰੀਕੀ ਅਦਾਲਤ ਵਿੱਚ ਪੇਸ਼ ਕਰਨੀ ਸਿੱਖ ਕੌਮ ਦੇ
ਖ਼ਿਲਾਫ਼ ਹੈ ਅਤੇ ਬਾਦਲ ਦੇ ਹੱਕ ਵਿੱਚ ਹੈ ਜਾਂ ਬਾਦਲ ਨੂੰ ਫਸਾਉਣ ਲਈ ਜਰੂਰੀ ਹੈ ਤੇ
ਸਿੱਖ ਕੌਮ ਦੇ ਹੱਕ ਵਿੱਚ ਹੈ । ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਪੰਨੂ ਅਸਲ ਤੱਥਾਂ
ਨੂੰ ਅਦਾਲਤ ਵਿੱਚ ਨਾ ਰੱਖ ਕੇ ਬਾਦਲ ਨੂੰ ਬਚਾਉਣਾ ਤੇ ਕੌਮ ਨੂੰ ਹਰਵਾਉਣਾ ਚਾਹੁੰਦਾ ਹੈ
ਤੇ ਇਹੋ ਸਿਲਸਿਲਾ ਜੂਨ 84 ਤੋਂ ਬਾਅਦ ਲਗਾਤਾਰ ਜਾਰੀ ਹੈ ਪਰ ਮੇਰੀ ਕੌਮ ਸਭ ਕੁਝ ਪਿੰਡੇ
ਤੇ ਹੰਢਾਂ ਕੇ ਵੀ ਨਾਸਮਝ ਬਣੀ ‘ਅਦਿੱਖ ਤਾਕਤਾਂ ਵਲੋਂ ਤੋਰੇ ਹੋਏ ਅਤੇ ਪ੍ਰਯੋਜਿਤ ਸਿੱਖ
ਲੀਡਰਾਂ ਰਾਹੀਂ’ ਗੁਮਰਾਹ ਹੋਈ ਜਾਂਦੀ ਹੈ।


ਸੱਚ ਨੂੰ ਪ੍ਰਤੱਖ ਪ੍ਰਮਾਣਿਤ ਕਰਨ ਵਾਲਿਆਂ ਦੀ ਗੱਲ ਨਾ ਮੰਨ ਕੇ ਵੀ ਜੇ ਆਮ ਸਿੱਖ ਖ਼ੁਦ
ਆਪਣੇ ਬਚਾਓ ਲਈ ਆਪ ਹੀ ਤਿਆਰ ਨਹੀਂ ਹੈ ਤਾਂ ਫਿਰ ਸਿੱਖ ਨੂੰ ਅਤੇ ਕੌਮ ਨੂੰ ਕੌਣ ਬਚਾ
ਸਕਦਾ ਹੈ ?

No comments:

Post a Comment