Sunday, October 19, 2014

ਕੁਲਦੀਪ ਨਈਅਰ ਦੇ ਬਿਆਨ ਦੀ ਜ਼ੋਰਦਾਰ ਨਿੰਦਾ, ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ

ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ


ਕੁਲਦੀਪ ਨਈਅਰ ਦੇ ਬਿਆਨ ਦੀ ਜ਼ੋਰਦਾਰ ਨਿੰਦਾ
ਸੋਚੀ ਸਮਝੀ ਸਾਜਿਸ਼ ਤਹਿਤ 30 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਸਿੱਖ ਕਿਵੇਂ ਭੁੱਲ ਜਾਣ : 
ਸਿੱਖਾਂ ਦੀ ਕਾਲੀ ਸੂਚੀ ਨਹੀਂ ਹੈ ਤਾਂ ਭਾਰਤ ਸਰਕਾਰ ਦਾ ਗ੍ਰਹਿ ਵਿਭਾਗ ਨੋਟੀਫਿਕੇਸ਼ਨ ਜਾਰੀ ਕਰੇ
ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਹਰੇਕ ਫਿਰਕੇ ਦੇ ਲੋਕ ਅੱਗੇ ਆਉਣ
ਪਟਿਆਲਾ :  18 ਅਕਤੂਬਰ ਕੰਵਰ ਬੇਦੀ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਭਾਰਤੀ ਹਾਈ ਕਮਿਸ਼ਨਰ ਤੇ ਲੇਖਕ ਕੁਲਦੀਪ ਨਈਅਰ ਦੇ ਬਿਆਨ ਦਾ ਸਖਤ ਇਤਰਾਜ਼ ਕੀਤਾ, ਜਿਸ ਵਿਚ ਉਨ੍ਹਾਂ ਨੇ ਸਿੱਖਾਂ ਨੂੰ ਚੁਰਾਸੀ ਦੇ ਸਿੱਖ ਕਤਲੇਆਮ ਨੂੰ ਪੰਜਾਬ ਦੇ ਭਲੇ ਵਾਸਤੇ ਭੁੱਲ ਜਾਣ ਲਈ ਕਿਹਾ।
ਭਾਈ ਪੀਰ ਮੁਹੰਮਦ ਨੇ ਕਿਹਾ ਕਿ ਜਿਥੇ ਦਿੱਲੀ ਅਤੇ ਭਾਰਤ ਦੇ ਕਈ ਹੋਰ ਸ਼ਹਿਰਾਂ ਵਿਚ ਨਵੰਬਰ ਚੁਰਾਸੀ ਦੌਰਾਨ ਸੋਚੀ ਸਮਝੀ ਸਾਜਿਸ਼ ਨਾਲ ਤਿੰਨਾਂ ਦਿਨਾਂ ਵਿਚ 30 ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਔਰਤਾਂ ਦੀ ਬੇਪਤੀ ਅਤੇ ਗੁਰਦੁਆਰੇ ਸਾੜੇ ਗਏ, ਉਥੇ ਇਸ ਦੇ ਜ਼ਿੰਮੇਵਾਰ ਕਾਂਗਰਸੀ ਆਗੂ ਅਤੇ ਇਨ੍ਹਾਂ ਦੇ ਹਮਾਇਤੀਆਂ ਨੂੰ ਕਿਸੇ ਕਿਸਮ ਦੀ ਸਜ਼ਾ 30 ਸਾਲਾਂ ਬਾਅਦ ਵੀ ਨਹੀਂ ਮਿਲੀ, ਜਿਸ ਕਾਰਨ ਅੰਤਰ ਰਾਸ਼ਟਰੀ ਅਦਾਲਤਾਂ ਰਾਹੀਂ ਇਨਸਾਫ ਲਈ ਸਿੱਖਾਂ ਨੂੰ ਪਹੁੰਚ ਕਰਨੀ ਪੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੂਨ ਚੁਰਾਸੀ ਦੇ ਕਤਲੇਆਮ ਤੋਂ ਪਹਿਲੇ ਜਾਂ ਬਾਵਜੂਦ ਵੀ ਪੰਜਾਬ ਨੂੰ ਤਿੰਨ ਮਹਿਕਮਿਆਂ ਤੋਂ ਛੁੱਟ ਬਾਕੀ ਸਾਰੇ ਅਧਿਕਾਰ ਸੌਂਪਣ ਦੀ ਪੇਸ਼ਕਸ਼ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਇਸ ਪੰਥਕ ਮੰਗ ਦੇ ਜਵਾਬ ਵਿਚ ਅਕਾਲ ਤਖਤ, ਚਾਲੀ ਹੋਰ ਗੁਰਦੁਆਰਿਆਂ 'ਤੇ ਹਮਲੇ ਦੌਰਾਨ ਹਜ਼ਾਰਾਂ ਸਿੱਖ ਸ਼ਰਧਾਲੂਆਂ ਦਾ ਕਤਲੇਆਮ ਵੀ ਅੰਤਰ ਰਾਸ਼ਟਰੀ ਜਾਂਚ ਦਾ ਮੁੱਦਾ ਬਣਾਉਣਾ ਪੰਜਾਬ ਦੀ ਸ਼ਾਂਤੀ ਵਾਸਤੇ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਭਾਰਤੀ ਪ੍ਰਸ਼ਾਸਨ ਇਸ ਤਰ੍ਹਾਂ ਦੀ ਜਾਂਚ ਦੇ ਕਾਬਲ ਹੁੰਦਾ ਤਾਂ ਉਹ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਲ ਸਿੰਘ ਜਾਂ ਭਾਈ ਸੁੱਖਾ ਅਤੇ ਭਾਈ ਜਿੰਦਾ ਦੀ ਬਜਾਏ ਖੁੱਦ ਹੀ ਇੰਦਰਾ ਅਤੇ ਵੈਦਿਆ ਵਰਗਿਆਂ ਨੂੰ ਸਜ਼ਾ ਏ ਮੌਤ ਦਿਵਾਉਂਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਉਹ ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਵਾਸਤੇ ਸੈਂਕੜੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਨੀ ਚਾਹੀਦੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੁਚਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇ ਕੁਲਦੀਪ ਨਈਅਰ ਦੇ ਬਿਆਨਾਂ ਮੁਤਾਬਕ ਕੋਈ ਸਿੱਖਾਂ ਦੀ ਕਾਲੀ ਸੂਚੀ ਨਹੀਂ ਹੈ ਤਾਂ ਉਹ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਨੋਟੀਫਿਕੇਸ਼ਨ ਦਿਵਾਉਣ ਅਤੇ ਕੋਈ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨ, ਜਿਸ ਕਾਰਨ ਪੀੜਤ ਪਰਿਵਾਰ ਹੋਰ ਦੁਖੀ ਨਾ ਹੋਣ। 
ਇਸ ਮੌਕੇ ਉਨ੍ਹਾਂ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਹਰੇਕ ਫਿਰਕੇ ਨੂੰ ਅਪੀਲ ਕੀਤੀ ਹੈ ਕਿ ਉਹ 1 ਨਵੰਬਰ 2014 ਨੂੰ ਪੰਜਾਬ ਬੰਦ ਰੱਖਕੇ ਪੂਰਨ ਸਮਰਥਨ ਦੇਣ। ਬੀਬੀ ਜਗਦੀਸ਼ ਕੌਰ ਅਤੇ ਫ਼ੈਡਰੇਸ਼ਨ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ 1 ਨਵੰਬਰ ਨੂੰ ਪੰਜਾਬ ਬੰਦ ਵਿੱਚ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਪੂਰਨ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਨਵਤਾ ਦੇ ਭਲੇ ਅਤੇ ਇਨਸਾਫ਼ ਦੀ ਜੱਦੋ ਜਹਿਦ ਲਈ ਸਭ ਨੂੰ ਪੀੜਤ ਪਰਿਵਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ ਮੈਡੀਕਲ ਸਹੂਲਤ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਇਸੇ ਦੌਰਾਨ ਅਧਿਆਪਕਾਂ ਦੀ ਜਥੇਬੰਦੀ ਈ.ਟੀ.ਟੀ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰ ਜਸਵਿੰਦਰ ਸਿੰਘ ਸਿੱਧੂ ਅਤੇ ਸੀਨੀਅਰ ਆਗੂ ਸ੍ਰ ਰਣਜੀਤ ਸਿੰਘ ਬਾਠ ਨੇ ਵੀ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜਗਰੂਪ ਸਿੰਘ, ਆਤਮ ਪ੍ਰਕਾਸ਼ ਸਿੰਘ, ਰਾਜਿੰਦਰ ਸਿੰਘ ਅਤੇ ਕਈ ਹੋਰ ਆਗੂ ਹਾਜ਼ਰ ਸਨ।

No comments:

Post a Comment