Wednesday, October 1, 2014

ਗਾਂਧੀ ਅਤੇ ਕਾਂਗਰਸ ਨੇ ਅੰਗਰੇਜਾਂ ਨੂੰ ਸਹਿਯੋਗ ਦਿੱਤਾ ਸੀ | ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਗਾਂਧੀ ਅਤੇ ਕਾਂਗਰਸ ਨੇ ਅੰਗਰੇਜਾਂ ਨੂੰ ਸਹਿਯੋਗ ਦਿੱਤਾ ਸੀ | 
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਗਾਂਧੀ ਅਤੇ ਕਾਂਗਰਸ ਨੇ ਅੰਗਰੇਜਾਂ ਨੂੰ ਸਹਿਯੋਗ ਦਿੱਤਾ ਸੀ | 
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

     1, ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੇ ਅਹਿੰਸਾ ਦੇ ਪੁਜਾਰੀ ਗਾਂਧੀ ਨੇ ਕਿਹਾ ਸੀ ” ਸਾਨੂੰ ਬ੍ਰਿਟੇਨ ਦੀ ਬਰਬਾਦੀ ਦੇ ਬਦਲੇ ਆਜ਼ਾਦੀ ਨਹੀਂ ਚਾਹੀਦੀ |’‘ ਹੋਰ ਕਹਿੰਦਾ ਹੈ ” ਭਗਤ ਸਿੰਘ ਦੀ ਪੂਜਾ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਅਤੇ ਹੋ ਰਿਹਾ ਹੈ | ਭਗਤ ਸਿੰਘ ਦੇ ਅੰਤ ਨਾਲ ਗੁੰਡਾਗਰਦੀ ਦਾ ਅੰਤ ਹੋਵੇਗਾ |” ਫਾਂਸੀ ਛੇਤੀ ਦੇ ਦੇਣੀ ਚਾਹੀਦੀ ਹੈ ਤਾਂਕਿ 26 ਮਾਰਚ ਤੋਂ 31 ਮਾਰਚ ਤੱਕ ਕਰਾਚੀ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ ਵਿੱਚ ਕੋਈ ਰੁਕਾਵਟ ਨਾਂ ਆਵੇ | ਜਦੋਂ ਗਾਂਧੀ ਕਰਾਚੀ ਪਹੁੰਚਿਆ ਤਾਂ ਲੋਕਾਂ ਨੇ ਕਾਲੇ ਝੰਡਿਆਂ ਨਾਲ ਗਾਂਧੀ ਦਾ ਸਵਾਗਤ ਕੀਤਾ | ਕੇ ਗਾਂਧੀ ਨੇ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਦੀ ਸੰਧੀ ਤੇ ਦਸਖਤ ਕਿਉਂ ਕੀਤੇ ਸਨ | ਗਾਂਧੀ ਦੀ ਅਹਿੰਸਾ ਦੀ ਨੀਤੀ ਅਨੁਸਾਰ ਫਾਂਸੀ ਦੇਣੀ ” ਕੀ ਹਿੰਸਾ ਨਹੀਂ ਸੀ ?”
     2, ਇਸੀ ਤਰ੍ਹਾਂ ਇੱਕ ਹੋਰ ਮਹਾਨ ਕ੍ਰਾਂਤੀਕਾਰੀ ਜਤਿਨਦਾਸ ਨੂੰ ਅੰਗਰੇਜਾਂ ਨੇ ਆਗਰਾ ਵਿਖੇ ਸ਼ਹੀਦ ਕੀਤਾ ਉਸ ਸਮੇਂ ਗਾਂਧੀ ਆਗਰਾ ਵਿੱਚ ਸੀ ਅਤੇ ਜਦੋਂ ਗਾਂਧੀ ਨੂੰ ਸ਼ਹੀਦ ਦੇ ਸਰੀਰ ਉੱਪਰ ਫੁੱਲਾਂ ਦੀ ਮਾਲਾ ਪਾਨ ਵਾਸਤੇ ਕਿਹਾ ਗਿਆ ਤਾਂ ਇਸਨੇ ਸਾਫ਼ ਇਨਕਾਰ ਕਰ ਦਿੱਤਾ | ਜਿਸ ਨੌਜਵਾਨ ਨੇ ਆਪਣੀ ਦੇਸ਼ ਵਾਸਤੇ ਕੁਰਬਾਨ ਕੀਤੀ ਉਸ ਦੀ ਲਾਸ਼ ਉੱਪਰ ਵੀ ਨਫਰਤ ਦੇ ਭਰੇ ਹੋਏ ਗਾਂਧੀ ਨੇ ਫੁੱਲਮਾਲਾ ਨਹੀਂ ਪਾਈ … ਇਹ ਸੀ ਅਹਿੰਸਾ ਦੇ ਪੁਜਾਰੀ ਦੀ ਕਰਤੂਤ |
     3, ਜਦੋਂ ਸੰਨ 1937 ਵਿੱਚ ਕਾਂਗਰਸ ਦੇ ਪ੍ਰਧਾਨ ਵਾਸਤੇ ਸੁਭਾਸ਼ ਚੰਦਰ ਬੋਸ ਅਤੇ ਗਾਂਧੀ ਵਲੋਂ ਖੜੇ ਕੀਤੇ ਸੀਤਾਭਿਰਮੈਯਾ ਦੀ ਚੋਣ ਵੇਲੇ ਗਾਂਧੀ ਨੇ ਕਿਹਾ ਸੀ ਜੇਕਰ ਸੀਤਾਭਿਰਮੈਯਾ ਚੋਂ ਹਾਰ ਗਿਆ ਤਾਂ ਮੈਂ (ਗਾਂਧੀ) ਰਾਜਨੀਤੀ ਛੱਡ ਦੇਵੇਂਗਾ …. ਅਤੇ ਸੀਤਾ ਭਿਰਮੈਯਾ ਚੋਣ ਹਾਰ ਗਿਆ ਸੀ…. ਪਰ ਗਾਂਧੀ ਮਰਨ ਤੱਕ ਰਾਜਨੀਤੀ ਦੇ ਮੈਦਾਨ ਵਿੱਚ ਰਿਹਾ |
     4, ਇਸੀ ਤਰ੍ਹਾਂ ਜਦੋਂ ਗਾਂਧੀ ਨੇ ਕਿਹਾ ਸੀ ” ਪਾਕਿਸਤਾਨ ਮੇਰੀ ਲਾਸ਼ ਉੱਪਰ ਬਣੇਗਾ |” ਪਰ ਪਾਕਿਸਤਾਨ ਗਾਂਧੀ ਦੇ ਸਮਰਥਨ ਨਾਲ ਹੀ ਬਣਿਆ ਸੀ |
     5, ਗਾਂਧੀ ਅਤੇ ਕਾਂਗਰਸ ਨੇ ਦੂਜੇ ਸੰਸਾਰ ਯੁਧ ਵਿੱਚ ਅੰਗਰੇਜਾਂ ਨੂੰ ਸਹਿਯੋਗ ਦਿੱਤਾ ਸੀ, ਕੀ ਉਥੇ ਅਹਿੰਸਾ ਦੇ ਪੁਜਾਰੀ ਲੱਡੂ ਖਾਣ ਗਏ ਸੀ ?
     6, ਗਾਂਧੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਅੰਦੋਲਨ (ਸਤਿਆਗ੍ਰਿਹ) ਚਲਾਏ ਅਤੇ ਤਿੰਨੋਂ ਹੀ ਅਧ ਵਿਚੋਂ ਹੀ ਵਾਪਿਸ ਲੈ ਲਏ .. ਫਿਰ ਵੀ ਲੋਕ ਕਿੱਦਾਂ ਕਹੀ ਜਾਂਦੇ ਹਨ ਕਿ ਆਜ਼ਾਦੀ ਗਾਂਧੀ ਨੇ ਦਿਵਾਈ ਸੀ ?
     7, ਜਦੋਂ ਦੇਸ਼ ਦੇ ਮਹਾਨ ਸਪੂਤ ਊਧਮ ਸਿੰਘ ਨੇ ਇੰਗਲੈਂਡ ਅੰਦਰ ਮਾਇਕਲ ਅਡਵਾਇਰ ਨੂੰ ਮਾਰਿਆ ਸੀ ਤਾਂ ਗਾਂਧੀ ਨੇ ਉਨ੍ਹਾਂ ਨੂੰ ਪਾਗਲ ਤੱਕ ਕਹਿ ਦਿੱਤਾ ਸੀ | ਇਸੀ ਵਾਸਤੇ ਨੀਰਦ ਚੌਧਰੀ ਨੇ ਗਾਂਧੀ ਨੂੰ ਦੁਨੀਆਂ ਦਾ ਸਬਤੋਂ ਵੱਡਾ ਸਫਲ ਪਾਖੰਡੀ ਲਿਖਿਆ ਹੈ |
     8, ਭਾਰਤ ਦੀ ਇਸ ਆਜ਼ਾਦੀ ਦੇ ਬਾਰੇ ਇਤਿਹਾਸਕਾਰ ਸੀ.ਆਰ.ਮਜਮੂਦਾਰ ਲਿਖਦੇ ਹਨ — ਭਾਰਤ ਦੀ ਆਜ਼ਾਦੀ ਦਾ ਸਿਹਰਾ ਗਾਂਧੀ ਦੇ ਸਿਰ ਬੰਨਣਾ ਸੱਚਾਈ ਨਾਲ ਮਜ਼ਾਕ ਕਰਨਾ ਹੋਵੇਗਾ | ਇਹ ਕਹਿਣਾ ਕੇ ਉਸਨੇ ਸਤਿਆਗ੍ਰਿਹ ਅਤੇ ਚਰਖੇ ਨਾਲ ਆਜ਼ਾਦੀ ਦਿਵਾਈ ਬਹੁਤ ਵੱਡੀ ਮੂਰਖਤਾ ਹੋਵੇਗੀ | ਇਸ ਵਾਸਤੇ ਗਾਂਧੀ ਨੂੰ ਆਜ਼ਾਦੀ ਦਾ ਹੀਰੋ ਖਣਾ ਉਨ੍ਹਾਂ ਸਾਰੇ ਕਰਾਂਤੀਕਾਰੀਆਂ ਦਾ ਅਪਮਾਨ ਹੈ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਆਪਣਾ ਖੂਨ ਵਹਾਇਆ | ਜੇਕਰ ਚਰਖੇਆਂ ਨਾਲ ਆਜ਼ਾਦੀ ਮਿਲਣੀ ਸੰਭਵ ਹੁੰਦੀ ਤਾਂ ਬਾਰਡਰ ਤੇ ਤੋਪਾਂ ਟੈਂਕਾਂ ਦੀ ਜਗ੍ਹਾ ਚਰਖੇ ਕਿਉਂ ਨਹੀਂ ਰਖਵਾ ਦਿੱਤਾ ਜਾਂਦੇ |
(ਇਹ ਸਾਰਾ ਮੈਟਰ ਹਿੰਦੀ ਵਿੱਚ ਸੀ ਜਿਸ ਨੂੰ ਪੰਜਾਬੀ ਵਿੱਚ ਟਾਈਪ ਕੀਤਾ ਅਰਵਿੰਦਰ ਸਿੰਘ )

No comments:

Post a Comment