Tuesday, October 28, 2014

ਪੰਜਾਬ ਦੀ ਖੋਖਲੀ ਹੋ ਰਹੀ ਬੌਧਿਕ ਨੀਂਹ ਦੀ ਤਸ਼ਖ਼ੀਸ, ਗੁਰਤੇਜ ਸਿੰਘ

ਪੰਜਾਬ ਦੀ ਖੋਖਲੀ ਹੋ ਰਹੀ ਬੌਧਿਕ ਨੀਂਹ ਦੀ ਤਸ਼ਖ਼ੀਸ
ਪੰਜਾਬ ਦੀ ਖੋਖਲੀ ਹੋ ਰਹੀ ਬੌਧਿਕ ਨੀਂਹ ਦੀ ਤਸ਼ਖ਼ੀਸ


27 ਸਤੰਬਰ 2014 ਦੇ ਇੱਕ ਅਖ਼ਬਾਰ ਵਿੱਚ ਛਪਿਆ ਕਿ ਪੰਜਾਬ ਦੀ ਸਿੱਖਿਆ ਵਿਵਸਥਾ ਭੁਰਦੀ-ਭੁਰਦੀ ਨਿੱਘਰਨ ਉੱਤੇ ਆ ਗਈ ਹੈ। ਪੰਜਾਬ ਸੱਭਿਆਚਾਰਕ ਪੱਖੋਂ ਕੱਖੋਂ ਹੌਲ਼ਾ ਕਿਉਂ ਹੋ ਗਿਆ? ਕਿਉਂ ਇਹ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹਨੇਰੇ ਵਿੱਚ ਧੱਕ ਰਿਹਾ ਹੈ? ਸਿੱਖਾਂ ਦਾ ਗੁਰੂ ਗ੍ਰੰਥ ਤਾਂ ਆਪ ਸ਼ਬਦ ਗੁਰੂ ਅੱਖਰ ਪ੍ਰਕਾਸ਼ ਬਣ ਦੁਨੀਆ ਨੂੰ ਚਾਨਣ ਵੰਡ ਰਿਹਾ ਹੈ। ‘ਬਾਲ ਬਿਰਧ ਸਭ ਸੋਧ ਪਠਾਵਾ, ਕੋਊ ਅਨਪਢ ਰਹਿਣ ਨਾ ਪਾਵਾ’ ਤਾਂ ਸਰਬੰਸ ਦਾਨੀ ਦਸਮੇਸ਼ ਦੀਆਂ ਆਪਣੀਆਂ ਖ਼ਾਸ ਸੱਧਰਾਂ ਵਿੱਚ ਸ਼ੁਮਾਰ ਹੈ। ਅੰਗ੍ਰੇਜ਼ਾਂ ਨੇ ਪੰਜਾਬ ਉੱਤੇ ਹਮਲਾ ਹੀ ਏਸ ਲਈ ਕੀਤਾ ਸੀ ਕਿ ਰਣਜੀਤ ਸਿੰਘ ਪਿੰਡ-ਪਿੰਡ ਸਕੂਲ ਖੋਲ੍ਹ ਕੇ ਹਰ ਪੰਜਾਬੀ ਨੂੰ ਤਾਲੀਮਯਾਫ਼ਤਾ ਕਰ ਰਿਹਾ ਸੀ। ਉਹਨਾਂ ਨੂੰ ਯਕੀਨ ਸੀ ਕਿ ਗੁਰੂ ਗ੍ਰੰਥ ਫ਼ਲਸਫ਼ੇ ਦੇ ਚੰਡੇ ਲੋਕ ਅੱਖਰ-ਗਿਆਨ ਪ੍ਰਾਪਤ ਕਰ ਕੇ ਹਰ ਕਿਸਮ ਦੀ ਗ਼ੁਲਾਮੀ ਦੇ ਵੱਡੇ ਦੁਸ਼ਮਣ ਬਣ ਜਾਣਗੇ।
ਕੀ ਸਾਡੇ ਅੱਜ ਦੇ ਹਾਕਮਾਂ ਨੂੰ ਵੀ ਏਹੀ ਝੋਰਾ ਤਾਂ ਨਹੀਂ ਵੱਢ-ਵੱਢ ਖਾ ਰਿਹਾ? ਜਾਂ ਕੀ ਇਹ ਫ਼ਿਤਰਤਨ ਪੜ੍ਹਨ-ਲਿਖਣ ਦੇ ਵਿਰੋਧੀ ਹਨ? ਜਾਂ ਕੀ ਦੋਵੇਂ ਗੱਲਾਂ ਠੀਕ ਹਨ?
ਆਰੀਆ ਲੋਕਾਂ ਦਾ ਲਾਗੂ ਕੀਤਾ ਮਨੂੰ ਦਾ ਵਿਧਾਨ ਵੀ ਏਹੀ ਆਖਦਾ ਹੈ ਕਿ ਸਦੀਵੀ ਗ਼ੁਲਾਮ ਰੱਖਣ ਲਈ, ਉਹਨਾਂ ਦੇ ਜ਼ਿਹਨ ਵਿੱਚ ਹੀਣ-ਭਾਵਨਾ ਨੂੰ ਪਰਪੱਕ ਕਰਨ ਲਈ ਪਰਜਾ ਨੂੰ ਨਿਰਸ਼ਸਤਰ ਅਤੇ ਨਿਰ-ਅੱਖਰ ਰੱਖਣਾ ਲਾਜ਼ਮੀ ਹੈ। ਅੱਜ ਦੇ ਹਿੰਦ ਉੱਤੇ ਰਾਜ ਕਰਦੇ ਘਰਾਣੇ ਮਨੂੰ ਦੇ ਇਸ਼ਾਰੇ ਤੋਂ ਲਾਭ ਲੈ ਕੇ ਹੀ ਆਪਣਿਆਂ ਨੂੰ ਵਿਦੇਸ਼ੀਂ ਪੜ੍ਹਾ ਰਹੇ ਹਨ ਪਰ ਏਥੋਂ ਦੇ ਲੋਕਾਂ ਵਿੱਚ ਅਨਪੜ੍ਹਤਾ ਦਾ ਪ੍ਰਸਾਰ ਕਰ ਰਹੇ ਹਨ; ਕਿਤਾਬਾਂ, ਪੜ੍ਹਾਈ-ਲਿਖਾਈ ਵਿਰੁੱਧ ਸਹਿੰਦਾ-ਸਹਿੰਦਾ ਮੱਕਾਰੀ ਭਰਿਆ ਪ੍ਰਚਾਰ ਵੀ ਕਰਦੇ ਰਹਿੰਦੇ ਹਨ। ਪੰਜਾਬ ਵਿੱਚ ਵੀ ਇਹ ਵਿਧੀ ਪੁਸ਼ਤ ਦਰ ਪੁਸ਼ਤ ਰਾਜ ਕਰਨ ਦੀ ਨੀਂਹ ਬਣੀ ਹੋਈ ਹੈ।
ਪ੍ਰਕਾਸ਼ ਸਿੰਘ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ। ਡੌਕਟਰ ਜਗਤਾਰ ਸਿੰਘ ਗਰੇਵਾਲ (ਸਾਬਕਾ ਵਾਈਸ ਚਾਂਸਲਰ) ਆਪਣੀਆਂ 16-17 ਕਿਤਾਬਾਂ ਦੀ ਪੰਡ ਬੰਨ੍ਹ ਕੇ, ਮੈਨੂੰ ਨਾਲ ਲੈ ਕੇ, ਮੁੱਖ ਮੰਤਰੀ ਨੂੰ ਭੇਂਟ ਕਰਨ ਹਿਤ ਮੁੱਖ ਮੰਤਰੀ ਨਿਵਾਸ ਗਏ। ਮੁੱਖ ਮੰਤਰੀ ਦੇ ਮਨੋਹਰ ਬਚਨ ਸਨ,‘ਤੁਸੀਂ ਲੈ ਆਏ ਹੋ ਤਾਂ ਰੱਖ ਜਾਉ। ਸੱਚੀ ਗੱਲ ਹੈ ਮੈਂ ਕਿਤਾਬਾਂ ਕਦੇ ਨਹੀਂ ਪੜ੍ਹਦਾ; ਟਾਈਮ ਹੀ ਨਹੀਂ ਮਿਲਦਾ। ਕਿਤਾਬੀ ਗਿਆਨ ਸਾਡੇ ਕਿਸੇ ਕੰਮ ਨਹੀਂ ਆਉਂਦਾ।’ ਉਹ ਸਮਾਂ ਕੰਪਿਊਟਰ ਯੁੱਗ ਦੇ ਆਰੰਭ ਦਾ ਸਮਾਂ ਸੀ। ਐਮ.ਏ. ਪਾਸ ਬਲਵੰਤ ਸਿੰਘ ਖ਼ਜ਼ਾਨਾ ਮੰਤਰੀ ਨੇ ਪੰਜਾਬ ਕੰਪਿਊਟਰਜ਼ ਲਿਮਿਟਡ ਸਰਕਾਰੀ ਕੰਪਨੀ ਏਸ ਗਿਆਨ ਨੂੰ ਫ਼ੈਲਾਉਣ ਲਈ ਬਣਵਾਈ। ਓਸ ਵੇਲੇ ਆਂਧਰਾ, ਕਰਨਾਟਕਾ, ਤਾਮਿਲਨਾਡੂ ਏਸ ਗਿਆਨ ਤੋਂ ਕੋਰੇ ਸਨ। ਜੇ PCL ਸਹੀ ਕੰਮ ਕਰਦੀ ਤਾਂ ਅੱਜ ਦੁਨੀਆ ਵਿੱਚ ਪੰਜਾਬੀ ਨਵੀਂ ਤਕਨੌਲੋਜੀ ਦੇ ਮੋਢੀ ਹੁੰਦੇ। ਪਰ ਪਰਜਾ ਨੂੰ ਗ਼ੁਲਾਮ, ਅਨਪੜ੍ਹ ਰੱਖਣ ਦੀ ਨੀਤੀ ਅਤੇ ਅੱਖਰ-ਗਿਆਨ ਵਿਰੋਧੀ ਕਿਸੇ ਦੀ ਫ਼ਿਤਰਤ ਨੇ ਪੰਜਾਬ ਨੂੰ ਅਜਿਹਾ ਗ੍ਰਹਿਣ ਲਾਇਆ ਕਿ ਇਸ ਦਾ ਖਮਿਆਜ਼ਾ ਪੰਜਾਬੀ ਅੱਜ ਤੱਕ ਭੁਗਤ ਰਹੇ ਹਨ।
ਪ੍ਰਕਾਸ਼ ਸਿੰਘ ਬਾਦਲ ਦੇ ਉਹੀ ਦਿਵਾਲੀ-ਦਿਨ ਦੇ ਪ੍ਰਵਚਨ ਇੱਕ ਵਾਰ ਫ਼ੇਰ ਸੁਣਨ ਨੂੰ ਮਿਲੇ। ਗੁਰਦਵਾਰਾ ਕੰਥਾਲਾ ਵਿੱਚ ਬੁੱਧੀਜੀਵੀਆਂ ਦੇ ਇਕੱਠ ਵਿੱਚ ਓਸ ਨੂੰ ਇੱਕ ਕਿਤਾਬ ਭੇਂਟ ਕੀਤੀ ਗਈ ਸੀ ਜੋ ‘ਨੇਕ ਸਲਾਹ’ ਦਾ ਪ੍ਰੇਰਨਾ-ਸਰੋਤ ਬਣ ਗਈ। ਸਮੂਹ ਬੁੱਧੀਜੀਵੀਆਂ ਨੂੰ ‘ਨੇਕ’ ਸਲਾਹ ਦਿੱਤੀ ਗਈ:‘ਜੇ ਤੁਸੀਂ ਜ਼ਿੰਦਗੀ ਦੀ ਅਸਲੀਅਤ ਜਾਣਨਾ ਚਾਹੁੰਦੇ ਹੋ ਤਾਂ ਮੁਕਤਸਰ ਜਾਉ ਜਿੱਥੇ ਹੜ੍ਹ ਆਇਆ ਹੋਇਆ ਹੈ। ਓਥੇ ਲੋਕਾਂ ਨਾਲ ਮੰਜਿਆਂ ਉੱਤੇ ਬੈਠ ਕੇ ਗੁਫ਼ਤਗੂ ਕਰੋ। ਜੋ ਤੁਹਾਨੂੰ ਓਥੇ ਸਿੱਖਣ ਨੂੰ ਮਿਲੇਗਾ ਕਾਗਜ਼ ਕਾਲੇ ਕਰਨ ਨਾਲ ਕਦੇ ਨਹੀਂ ਮਿਲਣਾ।’
ਕੁਝ ਸਾਲ ਬਾਅਦ ਅਜਿਹੀਆਂ ਗੱਲਾਂ ਪੰਜਾਬ ਭਵਨ ਵਿੱਚ ਇੱਕ ਕਿਤਾਬ (Current Thoughts on Sikhism) ਲੋਕ-ਅਰਪਣ ਕਰਦਿਆਂ ਸੁਣਨ ਨੂੰ ਮਿਲੀਆਂ। ਕਿਤਾਬਾਂ ਦੇ ਨਿਰਾਰਥਕ ਹੋਣ ਦਾ ਪਾਠ ਫ਼ੇਰ ਲੋਕ-ਅਰਪਣ ਕਰਨ ਆਏ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਨੇ ਪੰਜਾਬ ਨੂੰ ਇੱਕ ਵਾਰ ਫ਼ੇਰ ਪੜ੍ਹਾਇਆ।
ਚੌਥੀ ਵਾਰ ਓਹੋ ਮੋਤੀ ਮੁੱਖ ਮੰਤਰੀ ਦੇ ਮੁਖਾਰਬਿੰਦ ਤੋਂ ਕਿਰਦੇ ਮੈਂ ਓਦੋਂ ਵੇਖੇ ਜਦੋਂ ਜਗਤਾਰ ਸਿੰਘ ਗਰੇਵਾਲ ਦੇ ਵਿਦਿਆਰਥੀਆਂ ਨੇ ਓਸ ਦਾ ਸਤਿਕਾਰ ਕਰਨ ਲਈ ਇੱਕ ਸਮ੍ਰਿਤੀ ਗ੍ਰੰਥ ਛਾਪਿਆ। ਐਤਕੀਂ ਵਾਰੀ ਲੋਕ-ਅਰਪਣ ਤਾਂ ਮਨੋਹਰ ਸਿੰਘ ਗਿੱਲ (ਮੁੱਖ ਚੋਣ ਅਧਿਕਾਰੀ) ਨੇ ਕੀਤਾ ਪਰ ਮੁੱਖ ਮੰਤਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ‘ਰਘੂਕੁਲ ਰੀਤ’ ਨੂੰ ਪਾਲਦਿਆਂ ਕਿਤਾਬਾਂ ਨੂੰ ਬੇਕਾਰ ਜਾਣਨ ਅਤੇ ਕਦੇ ਵੀ ਨਾ ਪੜ੍ਹਨ ਬਾਰੇ ਆਪਣੇ ਵਿਚਾਰ ਹੋਰ ਵੀ ਖੁੱਲ੍ਹ ਕੇ ਪਰਗਟ ਕੀਤੇ। ਸੁਣਨ ਵਾਲੇ ਵੀ ਕਿਰਤਾਰਥ ਹੋ ਗਏ।
ਜੇ ਕਿਸੇ ਨੂੰ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਅਕਾਦਮਿਕ ਪੱਖੋਂ ਪੰਜਾਬ ਦੀ ਨਿੱਘਰਦੀ ਹਾਲਤ ਦੀਆਂ ਜੜ੍ਹਾਂ ਨਹੀਂ ਲੱਭਦੀਆਂ ਤਾਂ ਪੰਜਾਬ ਦੀ ਏਸ ਤੋਂ ਵੱਡੀ ਬਦਕਿਸਮਤੀ ਨਹੀਂ ਹੋ ਸਕਦੀ। ਕਦੇ ਸਤਵੇਂ ਪਾਤਸ਼ਾਹ ਦਾ ਮੀਹਾਂ ਸਿੰਘ (ਛਿੜਕਾਅ ਕਰਨ ਵਾਲਾ ਛੱਜੂ ਝਿਊਰ) ਅਤੇ ਦਸਮੇਸ਼ ਦੇ ਦਰਬਾਰ ਦਾ ਘਾਹੀ ਵੀ ਬਨਾਰਸ ਦੇ ਵੱਡੇ ਪੰਡਤਾਂ ਨੂੰ ਮਾਤ ਦੇਣ ਦੀ ਸਮਰੱਥਾ ਰੱਖਦੇ ਸਨ।
ਗੁਰਤੇਜ ਸਿੰਘ
*****

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment