Monday, March 2, 2015

ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਆਗੂ ਮੰਨ ਕੇ ਆਪਣੇ ਹੱਕ ਲਈਏ । ਦਲ ਖਾਲਸਾ ਅਲਾਇੰਸ

ਦਲ ਖਾਲਸਾ ਅਲਾਇੰਸ ਵਲੋਂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ 25 ਜਨਵਰੀ 2015 ਨੂੰ ਹੇਵਰਡ ਵਿਖੇ 
ਇੰਟਰਨੈਸ਼ਨਲ ਪੀਸ ਅਵਾਰਡ ਨਾਲ ਸਨਮਾਨਤ ਕਰਦੇ ਹੋਏ ਪ੍ਰਮੁੱਖ ਆਗੂ 
ਅਤੇ ਸਨਮਾਨ ਪ੍ਰਾਪਤ ਕਰਦੇ ਹੋਏ ਸ੍ਰ ਤਰਸੇਮ ਸਿੰਘ ਟੁਲੈਰੀ

ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਆਗੂ ਮੰਨ ਕੇ ਆਪਣੇ ਹੱਕ ਲਈਏ ।
ਦਲ ਖਾਲਸਾ ਅਲਾਇੰਸ
ਦਲ ਖਾਲਸਾ ਅਲਾਇੰਸ ਵਲੋਂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ 25 ਜਨਵਰੀ 2015 ਨੂੰ ਹੇਵਰਡ ਵਿਖੇ 
ਇੰਟਰਨੈਸ਼ਨਲ ਪੀਸ ਅਵਾਰਡ ਨਾਲ ਸਨਮਾਨਤ ਕਰਦੇ ਹੋਏ ਪ੍ਰਮੁੱਖ ਆਗੂ 
ਅਤੇ ਸਨਮਾਨ ਪ੍ਰਾਪਤ ਕਰਦੇ ਹੋਏ ਸ੍ਰ ਤਰਸੇਮ ਸਿੰਘ ਟੁਲੈਰੀ

ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਆਗੂ ਮੰਨ ਕੇ ਆਪਣੇ ਹੱਕ ਲਈਏ ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਸਤਿਕਾਰ ਯੋਗ ਬਜ਼ੁਰਗੋ, ਭੈਣੋਂ ਅਤੇ ਵੀਰੋ ਅੱਜ ਆਪਣੀ ਸਿੱਖ ਕੌਮ ਅਤਿ ਗੰਭੀਰ ਸੰਕਟ ਵਿੱਚ ਘਿਰੀ ਹੋਈ ਹੈ । ਸਿੱਖ ਕੌਮ ਧਾਰਮਿਕ ਅਤੇ ਰਾਜਨੀਤਿਕ ਪੱਖਾਂ ਤੋਂ ਬਹੁਤ ਕਮਜ਼ੋਰ ਹੋ ਚੁੱਕੀ ਹੈ। ਵੱਡੇ ਕਾਰਨ- 1. ਅਸੀਂ ਅੰਦਰੋਂ ਧਾਰਮਿਕ ਪੱਖ ਤੋਂ ਕਮਜ਼ੋਰ ਹੋ ਚੁੱਕੇ ਹਾਂ, ਇਹ ਵੀ ਸੱਚ ਹੈ ਕਿ ਸਾਨੂੰ ਸਾਜ਼ਿਸ਼ ਅਧੀਨ ਧਾਰਮਿਕ ਪੱਖ ਤੋਂ ਕਮਜ਼ੋਰ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ । 2. ਸਾਨੂੰ ਰਾਜਨੀਤਿਕ ਤੌਰ 'ਤੇ ਵੰਡ ਦਿੱਤਾ, ਸਿੱਖ ਕੌਮ ਦੀ ਸ਼ਕਤੀ ਬਾਦਲ ਦਲ, ਕਾਂਗਰਸ, ਭਾਜਪਾ ਅਤੇ ਹੋਰ ਗਰੁੱਪਾਂ ਵਿੱਚ ਵੰਡੀ ਹੋਈ ਹੈ। ਸਿੱਖ ਕੌਮ ਨੂੰ ਦਬਾਅ ਕੇ ਰੱਖਣ ਲਈ, ਸਿੱਖ ਕੌਮ ਦੇ ਮੁੱਖ ਧਾਰਮਿਕ ਅਤੇ ਰਾਜਨੀਤਿਕ ਆਗੂ, ਇੱਕ ਸਾਜ਼ਿਸ਼ ਅਧੀਨ ਸਿੱਖ ਕੌਮ ਉਤੇ ਥੋਪੇ ਗਏ ਹਨ । ਇਸ ਗੱਲ ਨੂੰ ਸਮਝਣ ਲਈ, ਸਾਨੂੰ ਆਪਣੇ ਅੰਦਰ ਪੈਦਾ ਹੋਏ ਲਾਲਚ, ਨਿੱਜੀ ਗਰਜਾਂ ਅਤੇ ਅੰਨੀ ਸ਼ਰਧਾ ਤੋਂ ਬਾਹਰ ਨਿਕਲ ਕੇ ਹੀ, ਅਸੀਂ ਇਹ ਸਾਰਾ ਖੇਲ ਸਮਝ ਸਕਦੇ ਹਾਂ । ਇਹ ਸਾਰਾ ਖੇਲ ਆਦ੍ਰਿਸ਼ ਰਾਜਨੀਤਿਕ ਪਾਵਰ ਅਤੇ ਮੀਡੀਆ ਰਾਹੀਂ ਰਚਿਆ ਗਿਆ । ਜਿਨ੍ਹਾਂ ਨੇ ਸਿੱਖ ਕੌਮ ਨਾਲ ਧੋਖੇ ਕੀਤੇ ਗਦਾਰੀਆਂ ਕੀਤੀਆਂ, ਉਨ੍ਹਾਂ ਨੂੰ ਸਿੱਖਾਂ ਦੇ ਰਾਜਨੀਤਿਕ ਆਗੂ ਬਣਾਇਆ ਗਿਆ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਵੋ ਥੋਪਿਆ ਗਿਆ । ਇਹ ਸਾਰੀਆਂ ਸਾਜਿਸ਼ਾਂ ਨੂੰ ਸਮਝਣ ਲਈ ਸਾਨੂੰ ਸਭ ਨੂੰ ਆਪਣੇ ਮਨਾਂ ਵਿੱਚ ਵਸਾਏ ਹੋਏ ਧਾਰਮਿਕ ਪ੍ਰਚਾਰ ਕਰਨ ਵਾਲੇ ਸੰਤ, ਕਥਾਵਾਚਕ, ਮਿਸ਼ਨਰੀ, ਰਾਗੀ, ਢਾਡੀ ਆਦਿ ਨੂੰ ਇੱਕ ਵਾਰ ਕੁਝ ਸਮੇਂ ਲਈ ਭੁੱਲ ਜਾਣਾ ਚਾਹੀਦਾ ਹੈ । ਏਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਪਾਰਟੀਆਂ ਦੇ ਆਗੂ, ਜਿਨ੍ਹਾਂ ਨਾਲ ਤੁਸੀਂ ਜੁਡ਼ੇ ਹੋਏ ਹੋ । ਚਾਹੇ ਭਾਜਪਾ, ਕਾਂਗਰਸ, ਬਾਦਲ ਦਲ, ਸ੍ਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ, ਆਮ ਆਦਮੀ ਪਾਰਟੀ ਆਦਿ ਸਭ ਤੋਂ ਆਪਣੇ ਆਪ ਨੂੰ ਕੁਝ ਸਮੇਂ ਲਈ ਵੱਖ ਕਰ ਲਵੋ ।
ਆਪਣੇ ਆਪ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਦੇ ਤੌਰ 'ਤੇ ਰੱਖ ਕੇ ਵੀਚਾਰ ਕਰੋ । ਵੀਚਾਰ ਕਰੋ ਸਿੱਖ ਕੌਮ ਕਿੱਥੇ ਮਾਰ ਖਾ ਰਹੀ ਹੈ? ਇਸਦੇ ਕੀ ਕਾਰਨ ਹਨ ? ਵੀਚਾਰ ਕਰੋ ਸਿੱਖ ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਵਾਲੇ ਅਸੀਂ ਆਪ ਖੁਦ ਤਾਂ ਨਹੀਂ ?
ਗੁਰੂ ਨਾਨਕ ਦੇਵ ਜੀ ਕੋਲ ਚੱਲ ਦੇ ਹਾਂ । ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਧਰਮ ਪ੍ਰਚਾਰ ਦੀ ਜਾਣਕਾਰੀ ਲਵੋ । ਗੁਰੂ ਨਾਨਕ ਦੇਵ ਜੀ ਨੇ ਤੁਰ ਕੇ (ਅੱਜ ਸਾਡੇ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਕੋਲ ਮਹਿੰਗਾਈਆਂ-2 ਗੱਡੀਆਂ ਹਨ ਪਰ ਨਤੀਜਾ ਨੁਕਸਾਨ ਹੋ ਰਿਹਾ) ਭਾਰਤ, ਸ੍ਰੀ ਲੰਕਾ, ਨੇਪਾਲ, ਭੂਟਾਨ, ਬਰਮਾ, ਚੀਨ, ਪਾਕਿਸਤਾਨ(ਉਸ ਸਮੇਂ ਹੋਂਦ ਵਿੱਚ ਨਹੀਂ ਸੀ) ਈਰਾਨ, ਅਫਗਾਨਿਸਤਾਨ, ਇਰਾਕ ਆਦਿ ਦੇਸ਼ਾਂ ਵਿੱਚ ਧਰਮ ਦਾ ਪ੍ਰਚਾਰ ਕੀਤਾ । ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਲੋਕਾਂ ਕੋਲ ਗਏ, ਉਹਨਾਂ ਇਹ ਨਹੀਂ ਸੋਚਿਆ ਕਿ ਜੇ ਕੋਈ ਬੁਲਾਵੇਗਾ ਤਾਂ ਹੀ ਜਾਣਾ। ਗਰੀਬ, ਅਮੀਰ ਸਭ ਬਰਾਬਰ । ਪ੍ਰਸ਼ਾਦਾ ਛੱਕਣਾ,ਗਰੀਬ ਦੇ ਘਰ । ਗੁਰੂ ਸਾਹਿਬ ਜਿਸ ਪਿੰਡ, ਕਸਬੇ, ਸ਼ਹਿਰ ਵਿੱਚ ਜਾਂਦੇ ਲੋਕਾਂ ਨੂੰ ਸੱਚ ਦੀ ਪਹਿਚਾਣ ਕਰਵਾਉਂਦੇ ਅਤੇ ਪਾਖੰਡ ਤੋਂ ਦੂਰ ਕਰਦੇ । ਕਿਸੇ ਨਗਰ ਤੋਂ ਮਾਇਆ ਦੀ ਪੰਡ ਬੰਨ ਕੇ ਆਪਣੇ ਨਾਲ ਇਹ ਕਹਿ ਕੇ ਨਾ ਲੈਕੇ ਜਾਂਦੇ ਕਿ ਮੈਂ ਵੀ ਆਪਣਾ ਪਰਿਵਾਰ ਪਾਲਣਾ ਹੈ । ਜ਼ਾਲਮ ਨੂੰ ਜ਼ਾਲਮ ਕਿਹਾ ਕਿਸੇ ਹਾਕਮ ਦੀ ਈਨ ਨਹੀਂ ਮੰਨੀ । ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਸੰਗਤਾਂ ਲਈ ਧੰਨ ਦੌਲਤ ਜਰੂਰ ਖਰਚੀ ਪਰ ਸੰਗਤ ਦਾ ਦਸਵੰਧ ਆਪਣੇ ਅਤੇ ਆਪਣੇ ਪਰਿਵਾਰ ਲਈ ਨਹੀਂ ਵਰਤਿਆ । ਗੁਰੂ ਨਾਨਕ ਦੇਵ ਜੀ ਫੋਕਾ ਉਪਦੇਸ਼ ਹੀ ਨਹੀਂ ਸਨ ਦਿੰਦੇ ਕਿ ਕਿਰਤ ਕਰੋ, ਆਪ ਵੀ ਕਿਰਤ ਕਰਦੇ ਸਨ । ਅਖੀਰਲੀ ਉਮਰ ਵਿੱਚ ਵੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ । ਬਾਕੀ ਗੁਰੂ ਸਾਹਿਬਾਨਾਂ ਦਾ ਜੀਵਨ ਵੀ ਦੀਨ ਦੁਖੀਆਂ ਦੀ ਸੇਵਾ ਵਿੱਚ ਗੁਜਰਿਆ । ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਨਵਾਬ ਕਪੂਰ ਸਿੰਘ ਗਿਆਨੀ ਦਿੱਤ ਸਿੰਘ ਸੰਤ ਜਰਨੈਲ ਜੀ ਸਿੰਘ ਭਿੰਡਰਾਂਵਾਲੇ ਆਦਿ ਗੁਰਸਿੱਖਾਂ ਨੇ ਫਰੀ ਪ੍ਰਚਾਰ ਵੀ ਕੀਤਾ ਅਤੇ ਆਪਣਾ ਆਪ ਕੁਰਬਾਨ ਵੀ ਕੀਤਾ । ਕੀ ਅੱਜ ਦੇ ਪ੍ਰਚਾਰਕ ਕਿਰਤ ਕਰਦੇ ਹਨ? ਕੀ ਕੋਈ ਆਪਣੇ ਘਰੋਂ ਪੈਸੇ ਖਰਚ ਕੇ ਪ੍ਰਚਾਰ ਕਰ ਰਿਹਾ ਹੈ? ਜਦੋਂ ਕੌਮ 'ਤੇ ਭੀਡ਼ ਪੈਂਦੀ ਹੈ ਕੀ ਇਹ ਕੌਮ ਨਾਲ ਖੁੱਲ ਕੇ ਖੜਦੇ ਹਨ? ਜੋ ਵਣਜਾਰੇ, ਸਿਗਲੀਕਰ ਗਰੀਬ ਸਿੱਖ ਮੱਧ ਪ੍ਰਦੇਸ਼, ਮਾਹਾਰਾਸਟਰ, ਯੂਪੀ, ਰਾਜਸਥਾਨ ਆਦਿ ਸੂਬਿਆਂ ਵਿੱਚ ਬੈਠੇ ਹਨ । ਇਹਨਾਂ ਗਰੀਬ ਸਿੱਖਾਂ ਕੋਲ ਪ੍ਰਚਾਰ ਕਰਨ ਕਿਉਂ ਨਹੀਂ ਜਾਂਦੇ ? ਯੂਰਪ ਦੇਸ਼ਾਂ ਅਤੇ ਅਮਰੀਕਾ ਕਨੇਡਾ ਅਸਟਰੇਲੀਆ ਆਦਿ ਵਰਗੇ ਖ਼ੁਸ਼ਹਾਲ ਦੇਸ਼ਾਂ ਵੱਲ ਕਿਉਂ ਪ੍ਰਚਾਰ ਕਰਨ ਭੱਜ ਦੇ ਹਨ? ਜਦੋਂ ਕਿ ਇਹਨਾਂ ਦੇਸ਼ਾਂ ਦੇ ਲੋਕ ਪਹਿਲਾਂ ਹੀ ਜਾਗਰੂਕ ਹਨ । ਜੇ ਤਾਂ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਨਵਾਬ ਕਪੂਰ ਸਿੰਘ ਗਿਆਨੀ ਦਿੱਤ ਸਿੰਘ ਸੰਤ ਜਰਨੈਲ ਜੀ ਸਿੰਘ ਭਿੰਡਰਾਂਵਾਲੇ ਆਦਿ ਗੁਰਸਿੱਖਾਂ ਵਾਂਗ ਕੋਈ ਪ੍ਰਚਾਰ ਕਰਨ ਵਾਲਾ ਹੈ ਤਾਂ ਠੀਕ ਹੈ । ਜੇ ਨਹੀਂ ਹੈ, ਫੇਰ ਸਾਨੂੰ ਸੋਚਣਾ ਚਾਹੀਦਾ ਹੈ । ਅਸੀਂ ਕਈ ਬਾਰ ਕਹਿ ਦਿੰਦੇ ਹਾਂ ਕਿ ਚੱਲੋ ਕੋਈ ਨਾ ਜੇ ਪੈਸੇ ਲੈਕੇ ਪ੍ਰਚਾਰ ਕਰਦਾ ਹੈ ਤਾਂ ਵੀ ਠੀਕ ਹੈ । ਪ੍ਰਚਾਰ ਤਾਂ ਹੋ ਰਿਹਾ ਹੈ । ਸੰਗਤ ਜੀ ਇਹ ਪ੍ਰਚਾਰ ਨਹੀਂ ਵਪਾਰ ਹੈ । ਇਸ ਤਰ੍ਹਾਂ ਦੇ ਵਪਾਰ ਵਾਲੇ ਪ੍ਰਚਾਰ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ ।
ਹੁਣ ਗੱਲ ਕਰ ਲੈਂਦੇ ਹਾਂ ਰਾਜਨੀਤੀ ਦੀ । ਜੋ ਵੀ ਸਿੱਖ ਵੀਰ-ਭੈਣ ਕਾਂਗਰਸ,ਭਾਜਪਾ, ਬਾਦਲ ਦਲ, ਆਮ ਆਦਮੀ ਪਾਰਟੀ ਵਿੱਚ ਬੈਠੇ ਹਨ । ਆਪਣੇ ਆਪ ਨਾਲ ਵੀਚਾਰ ਕਰੋ ਕੀ ਇਹਨਾਂ ਨੇ ਸਿੱਖ ਕੌਮ ਲਈ ਕਦੀ ਗੰਭੀਰਤਾ ਦਿਖਾਈ ਹੈ ? ਹਾਂ, ਸਿੱਖਾਂ ਦੀਆਂ ਵੋਟਾਂ ਲੈਣ ਲਈ ਵਾਅਦੇ ਜਰੂਰ ਕੀਤੇ ਹਨ । ਕਮਿਸ਼ਨ ਬਿਠਾਵਾਂਗੇ, ਕਮਿਸ਼ਨ ਬਿਠਾਏ ਵੀ ਹਨ । ਪਰ ਸਭ ਲਾਰੇ । ਇੱਕ ਪਾਰਟੀ ਲਾਰੇ ਲਾਕੇ ਵੋਟਾਂ ਲੈ ਜਾਂਦੀ ਹੈ । ਅਗਲੀ ਵਾਰ ਦੂਜੀ ਆ ਜਾਂਦੀ ਹੈ । ਫੇਰ ਤੀਜੀ । ਸਿੱਖ ਵੀ ਇਹਨਾਂ ਦੇ ਲਾਰਿਆਂ ਵਿੱਚ ਆਈ ਜਾਂਦੇ ਹਨ । ਸੋ ਵੀਰੋ, ਸਮੇਂ ਦੀ ਮੰਗ ਹੈ ਜੋ ਸਿੱਖ ਸ਼ਕਤੀ ਵੱਖ-ਵੱਖ ਪਾਰਟੀਆਂ ਵਿੱਚ ਵੰਡੀ ਹੋਈ ਹੈ । ਇੱਕ ਝੰਡੇ ਹੇਠ ਇਕੱਠੀ ਕਰੀਏ । ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਆਗੂ ਮੰਨ ਕੇ ਆਪਣੇ ਹੱਕ ਲਈਏ । ਬੇਨਤੀ ਹੈ ਗੰਭੀਰਤਾ ਨਾਲ ਆਪਣੇ ਵੀਚਾਰ ਜਰੂਰ ਦਿਓ । ਜੋ ਵੀਰ-ਭੈਣ ਦਲੀਲ ਨਾਲ ਸਵਾਲ-ਜਵਾਬ ਕਰਨਗੇ, ਉਹਨਾਂ ਨਾਲ ਹੀ ਵੀਚਾਰ ਚਰਚਾ ਕੀਤੀ ਜਾਵੇਗੀ । ਫਾਲਤੂ ਨਾਲ ਕੋਈ ਵੀਚਾਰ ਚਰਚਾ ਨਹੀਂ ਕੀਤੀ ਜਾਵੇਗੀ ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment