Sunday, March 1, 2015

ਬੰਦੀ ਸਿੱਖਾਂ ਦੀ ਰਿਹਾਈ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ:

ਬੰਦੀ ਸਿੱਖਾਂ ਦੀ ਰਿਹਾਈ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ: ਖਾਲੜਾ ਮਿਸ਼ਨ
ਬੰਦੀ ਸਿੱਖਾਂ ਦੀ ਰਿਹਾਈ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ: ਖਾਲੜਾ ਮਿਸ਼ਨ

     ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਨਿ ਹਿੰਦੂਤਵੀ ਵਪਾਰੀ ਵਰਗ ਸਦਾ ਹੀ ਸਿੱਖੀ, ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਮਨੁੱਖਤਾ ਨਾਲ ਸਦੀਆਂ ਤੋ ਵੈਰ ਕਮਾਉਦਾਂ ਆਇਆ ਹੈ। ਕਿਸਾਨਾਂ ਦੀਆਂ ਜਮੀਨਾ ਹੜੱਪਣ ਲਈ ਤੱਤਪਰ ਹਿੰਦੂਤਵੀ ਵਾਪਾਰੀ ਵਰਗ ਦੀ ਲੁੱਟ ਦੀ ਦੁਕਾਨਦਾਰੀ ਬੰਦ ਕਰਾਉਣ ਲਈ ਕਿਸਾਨ ਭਾਈਚਾਰੇ ਅਤੇ ਸਮੁੱਚੇ ਗਰੀਬ ਵਰਗ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ।
     ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ, ਸਰਪ੍ਰਸਤ ਦਲਬੀਰ ਸਿੰਘ ਪੱਤਰਕਾਰ ਅਤੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਦੇ ਨਾਮ ‘ਤੇ ਜ਼ਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ, ਬਾਬਰੀ ਮਸਜਿਦ ਦਾ ਢਾਹੇ ਜਾਣਾ, ਗੁਜਰਾਤ ਅੰਦਰ ਨਿਰਦੋਸ਼ ਮੁਸਲਮਾਨਾ ਦਾ ਕਤਲੇਆਮ, ਇਸਾਈਆਂ ਦੇ ਦਿਨ ਦਿਹਾੜੇ ਕਤਲ ਅਤੇ
ਗਿਰਜੇ ਘਰਾਂ ਤੇ ਹਮਲੇ, ਆਦਿਵਾਸੀਆਂ ਦੀਆਂ ਜਮੀਨਾ ਖੋਹਣ ਲਈ ਫੌਜ ਨਾਲ ਹਮਲੇ ਇਸੇ ਲੜੀ ਵਿੱਚ ਸਨ।
     ਕੇਐਮਓ ਨੇ ਆਖਿਆ ਕਿ ਦੇਸ਼ ਭਰ ਵਿੱਚ 3 ਲੱਖ ਤੋ ਉੱਪਰ ਕਰਜੇ ਦੇ ਬੋਝ ਕਾਰਨ ਕਿਸ਼ਾਨ ਅਤੇ ਗਰੀਬ ਖੁਦਕੁਸ਼ੀਆਂ ਕਰ ਚੁੱਕਾ ਹੈ।ਪੰਜਾਬ ਅੰਦਰ ਇਹ ਅੰਕੜਾ 7 ਹਜਾਰ ਤੋ ਉੱਪਰ ਦੱਸਿਆ ਜਾ ਰਿਹਾ ਹੈ। ਪੰਜਾਬ ਦਾ ਮੰਡੀਕਰਨ ਬੋਰਡ ਝੂਠੇ ਕਿਸਾਨ ਆਗੂ ਲੱਖੋਵਾਲ ਦੀ ਅਗਵਾਈ ਥੱਲੇ ਕਿਸਾਨਾ ਨੂੰ ਆੜਤੀਆਂ ਦੇ ਚੁੰਗਲ ਵਿੱਚੋ ਕਢਣ ਤੋ ਅਸਫਲ ਰਿਹਾ ਹੈ। ਕਣਕ ਦੀ ਸਰਕਾਰੀ ਖਰੀਦ ਅੱਧੀ ਕਰਕੇ ਬਾਣੀਆਂ ਨੂੰ ਲੁੱਟ ਦੀ ਖੁੱਲੀ ਛੁੱਟੀ ਦਿੱਤੀ ਜਾ ਰਹੀ ਹੈ। ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲ ਪਰਿਵਾਰ ਲਗਾਤਾਰ ਬਾਣੀਆਂ ਦੇ ਕੁਹਾੜੇ ਦਾ ਦਸਤਾ ਬਣ ਕੇ ਵਿਚਰਦਾ ਆਇਆ ਹੈ । ਇਹਨਾ ਨੇ ਸਾਕਾ ਨੀਲਾ ਤਾਰਾ ਸਮੇ ਇੰਦਰਾਕਿਆਂ, ਅਡਵਾਨੀਕਿਆਂ ਨਾਲ ਸਾਂਝੀ ਯੋਜਨਾਬੰਦੀ ਕੀਤੀ।
     ਇਸੇ ਲੜੀ ਵਿੱਚ ਹੀ ਬਾਦਲਕਿਆਂ ਨੇ 25000 ਤੋ ਉੱਪਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਪਨਾਹ ਦਿੱਤੀ। ਬੰਦੀ ਸਿੱਖਾਂ ਦੀ ਰਿਹਾਈ ਲਈ ਅਤੇ ਪੰਜਾਬ ਨੂੰ ਹਰ ਤਰ੍ਹਾਂ ਦੇ ਇਨਸਾਫ ਤੋਂ ਵਾਂਝਾ ਰੱਖਣ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ ਹੈ ਅਤੇ ਇਹ ਅੜਿੱਕਾ ਬਾਦਲਕਿਆਂ ਨੂੰ ਗੁਰੂਆਂ ਦੇ ਨਾਮ ਤੇ ਵੱਸਦੇ ਪੰਜਾਬ ਦੀ ਲੁੱਟ-ਖਸੁੱਟ ਕਰਨ ਦੇ ਦੋਸ਼ਾਂ ਵਿੱਚ ਜੇਲ ਭੇਜਣ ਤੋ ਬਿਨ੍ਹਾ ਦੂਰ
ਨਹੀ ਹੋ ਸਕਦਾ।
     ਖਾਲੜਾ ਮਿਸ਼ਨ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਵਿੱਚ ਜੰਗਲ ਦਾ ਰਾਜ ਹੈ, ਭਾਰਤੀ ਸੁਪਰੀਮ ਕੋਰਟ ਦੇ ਨੱਕ ਥੱਲੇ ਨਵੰਬਰ ੧੯੮੪ ਦਾ ਕਤਲੇਆਮ ਹੋਇਆ ਪਰ ਕਾਨੂੰਨ ਹਰਕਤ ਵਿੱਚ ਨਹੀ ਆਇਆ। ਪੰਜਾਬ ਅੰਦਰ ਅਣਪਛਾਤੀਆਂ ਲਾਸਾਂ ਸੰਬੰਧੀ 3
ਸ਼ਮਸ਼ਾਨਘਾਟਾਂ ਦੀ ਪੜਤਾਲ ਵੀ ਕਿਸੇ ਸਿਰੇ ਨਾ ਲੱਗੀ।੨੦੯੭ ਵਿੱਚੋਂ 532 ਲਾਸ਼ਾ ਅਜੇ ਵੀ ਨਹੀ v ਜਾ ਸਕੀਆਂ, ਜਿਹੜੀਆਂ ਪਛਾਣੀਆਂ ਗਈਆਂ ਉਹਨਾ ਦੇ ਕਿਸੇ ਵੀ ਦੋਸ਼ੀ ਨੁੰ ਸਜਾ ਨਹੀ ਮਿਲੀ।

No comments:

Post a Comment