Monday, May 2, 2016

1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ,ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਸਲਾਮ। ਦਲ ਖਾਲਸਾ ਅਲਾਇੰਸ

1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ, 
ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ
1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ, 
ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ
1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ, 
ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ
1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ, 
ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ

1992 ਦੀਆਂ ਚੋਣਾਂ ਦਾ ਐਲਾਨ ਅਤੇ ਬਾਈਕਾਟ, 
ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ

     ਸਾਲ 1992 ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਜਦੋਂ ਪੰਥਕ ਕਮੇਟੀ ਡਾ.ਸੋਹਣ ਸਿੰਘ ਨੇ ਕੀਤਾ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਉਦੋਂ ਤੋਂ ਹੀ ਚੋਣਾਂ 'ਚ ਹਿੱਸਾ ਲੈਣ ਦਾ ਮਨ ਬਣਾ ਲਿਆ ਸੀ। ਬਾਬਾ ਮਾਨੋਚਾਹਲ ਨੇ ਚੋਣਾਂ 'ਚ ਹਿੱਸਾ ਲੈਣ ਦਾ ਜਦੋਂ ਦ੍ਰਿੜ ਇਰਾਦਾ ਕਰ ਲਿਆ ਤਾਂ ਇਸ ਤੋਂ ਚਿੜ ਕੇ ਪੰਥਕ ਕਮੇਟੀ ਸੋਹਣ ਸਿੰਘ ਨੇ ਬਾਬਾ ਮਾਨੋਚਾਹਲ ਤੇ ਸਰਕਾਰੀ ਹੋਣ ਦਾ ਇਲਜ਼ਾਮ ਲਗਾ ਦਿੱਤਾ ਅਤੇ ਕਿਹਾ ਪੰਥ ਦਾ ਗਦਾਰ, ਸਰਕਾਰੀ ਕੈਟ, ਬੂਟਾ ਸਿੰਘ ਦਾ ਬੰਦਾ। ਜਵਾਬ 'ਚ ਬਾਬਾ ਮਾਨੋਚਾਹਲ ਨੇ ਸਿਰਫ ਇੰਨਾ ਹੀ ਕਿਹਾ ਕਿ ਸਮਾਂ ਆਉਣ ਤੇ ਪਤਾ ਲੱਗ ਜਾਵੇਗਾ ਕਿ ਸਰਕਾਰੀ ਕੌਣ ਹੈ ਤੇ ਕੌਣ ਨਹੀਂ। (ਡਾ:ਸੋਹਣ ਸਿੰਘ ਪੰਥਕ ਕਮੇਟੀ ਦੇ ਅਧਾਰ ਤੇ ਜੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਗਦਾਰ ਸਨ ਤਾਂ ਦਲ ਖਾਲਸਾ ਅਲਾਇੰਸ ਦਾ ਐਸੇ ਗਦਾਰ ਅਗੇ ਸਿਰ ਝੁੱਕਦਾ ਹੈ। ਡਾ:ਸੋਹਣ ਸਿੰਘ ਪੰਥਕ ਕਮੇਟੀ ਖਾਲਸਤਾਨੀ ਸੰਘਰਸ਼ ਦੀ ਮੁਜ਼ਰਮ ਹੈ। ਡਾ:ਸੋਹਣ ਸਿੰਘ ਦੇ ਮਤਬੰਨੇ ਪੁੱਤਰ ਵੈਦ ਹਕੀਮ ਅਮਰਜੀਤ ਸਿੰਹੁ ਦੇ ਅਗੇ ਪਿੱਛੇ ਦਾ ਅੱਜ ਤੱਕ ਕੌਮ ਨੂੰ ਪਤਾ ਨਹੀਂ ਲਗ ਸਕਿਆ ਕਿ ਇਹ ਕੌਣ ਹੈ? ਕਿਥੋਂ ਹੈ?) (ਅਮਰਜੀਤ ਸਿੰਹੁ, ਪੰਥਕ ਕਮੇਟੀ ਡਾ.ਸੋਹਣ ਸਿੰਘ ਦਾ ਸਪੋਕਸਮੈਨ ਹੈ ਅਤੇ ਇਹ ਕਮੇਟੀ ਬਾਬਾ ਮਾਨੋਚਾਹਲ ਨੂੰ ਜਿਉਂਦੇ ਜੀ ਪੰਥ ਦਾ ਗਦਾਰ ਕਹਿੰਦੇ ਸੀ ਅਤੇ ਬਾਬਾ ਮਾਨੋਚਾਹਲ ਜੀ ਦੀ ਸ਼ਹਾਦਤ ਤੋਂ ਬਾਅਦ ਇਹੀ ਸਪੋਕਸਮੈਨ ਸਟੇਜਾਂ ਤੋਂ ਬਾਬਾ ਮਾਨੋਚਾਹਲ ਜੀ ਨੂੰ ਸ਼ਹੀਦ ਕਹਿ ਕੇ  ਸੰਗਤਾਂ ਦੇ ਜਜਬਾਤਾਂ ਨਾਲ ਖੇਲ ਰਹੇ ਹਨ)
     ਚੋਣਾਂ ਦੇ ਬਾਈਕਾਟ ਤੇ ਬਾਬਾ ਮਾਨੋਚਾਹਲ ਸਿਖਾਂ ਨੂੰ ਸੁਚੇਤ ਕਰਦੇ ਰਹੇ ਕਿ ਇਹ ਤਾਂ ਆਪਣਾ ਛਿੱਤਰ ਲਾਹ ਕੇ ਵੈਰੀ ਹੱਥ ਫੜਾਉਣ ਵਾਲੀ ਗੱਲ ਹੈ ਕਿ ਆਹ ਸਾਡੇ ਮਾਰ, ਸਿੱਖੋ ਐਡੀ ਵੱਡੀ ਗਲਤੀ ਨਾਂ ਕਿਤੇ ਕਰ ਬੈਠਿਓ। ਜਦੋਂ ਚੋਣ ਲੜਣ ਜਾਂ ਨਾਂ ਲੜਨ ਦੇ ਮਸਲੇ ਤੇ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਵਿਖੇ ਮੀਟਿੰਗਾਂ ਹੋ ਰਹੀਆਂ ਸਨ ਤਾਂ ਬਾਬਾ ਮਾਨੋਚਾਹਲ ਨੇ ਭਾਈ ਮਨਜੀਤ ਸਿੰਘ ਤੇ ਹਰਮਿੰਦਰ ਸਿੰਘ ਗਿੱਲ ਨੂੰ ਵੱਡੀ ਤਾੜਨਾ ਕਰਕੇ ਮੀਟਿੰਗ ਲਈ ਭੇਜਿਆ "ਕਿ ਧਿਆਨ ਰੱਖਿਓ ਕਿ ਬਾਕੀ ਸਾਰਾ ਪੰਥ ਇਕ ਪਾਸੇ ਹੋ ਜਾਵੇ ਤੇ ਬਾਈਕਾਟ ਦਾ ਐਲਾਨ ਕਰ ਦੇਵੇ ਪਰ ਤੁਸੀਂ ਮੀਟਿੰਗ 'ਚ ਚੋਣ ਲੜਣ ਦੇ ਫੈਸਲੇ ਤੇ ਅੜੇ ਰਹਿਣਾ ਹੈ ਤੇ ਇਹੀ ਐਲਾਨ ਕਰਕੇ ਉੱਠ ਕੇ ਆਉਣਾ ਹੈ ਕਿ ਸਿੱਖ ਚੋਣਾਂ ਲੜਣਗੇ।
     ਪਰ ਬਦਕਿਸਮਤੀ ਕੌਮ ਦੀ ਕਿ ਭਾਈ ਮਨਜੀਤ ਸਿੰਘ ਨਰਮ ਸੁਭਾ ਕਰਕੇ ਪੰਥਕ ਕਮੇਟੀ ਸੋਹਣ ਸਿੰਘ ਦੇ ਦਬਾਅ ਅੱਗੇ ਟਿਕ ਨਾ ਸਕੇ ਤੇ ਬਾਈਕਾਟ ਦੇ ਫੈਸਲੇ ਤੇ ਮੁਹਰ ਲਗਾ ਆਏ। ਮੀਟਿੰਗ ਤੋਂ ਬਾਅਦ ਜਦੋਂ ਭਾਈ ਮਨਜੀਤ ਸਿੰਘ ਨੇ ਬ੍ਰਹਮਪੁਰਾ ਪਿੰਡ ਪਹੁੰਚ ਕੇ ਜਦੋਂ ਆਪਣੀ ਨਾਕਾਮੀ ਦੀ ਖਬਰ ਬਾਬਾ ਜੀ ਨੂੰ ਦੱਸੀ ਤਾਂ ਪਹਿਲਾਂ ਤਾਂ ਬਾਬਾ ਮਾਨੋਚਾਹਲ ਆਹ ਭਰ ਕੇ ਰਹਿ ਗਏ ਤੇ ਫਿਰ ਭਾਈ ਮਨਜੀਤ ਨੂੰ ਖੂਬ ਝਾੜ ਪਾਈ "ਜੇ ਤੂੰ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਲੜਕਾ ਤੇ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਨਾਂ ਹੁੰਦਾ ਤਾਂ ਮੈਂ ਤੇਰੀ ਛਾਤੀ 'ਚ ਬ੍ਰਸਟ ਲੰਘਾ ਦਿੰਦਾ, ਤੈਨੂੰ ਨੀ ਪਤਾ ਕਿ ਤੂੰ ਕੌਮ ਦਾ ਕਿੰਨਾ ਵੱਡਾ ਨੁਕਸਾਨ ਕਰ ਆਇਆ ਹੈਂ"। ਜਦੋਂ ਕੋਈ ਖੁਦਕੁਸ਼ੀ ਕਰਨ ਤੇ ਹੀ ਉਤਾਰੂ ਹੋ ਜਾਵੇ ਫਿਰ ਉਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹੀ ਹਾਲ ਪੰਥਕ ਕਮੇਟੀ ਸੋਹਣ ਸਿੰਘ ਦਾ ਹੈ।
     ਸ.ਸਿਮਰਨਜੀਤ ਸਿੰਘ ਮਾਨ ਵੀ ਜਦੋਂ ਚੋਣ ਲੜਣ ਦੇ ਫੈਸਲੇ ਤੇ ਬਜਿੱਦ ਸਨ ਤਾਂ ਉਨ੍ਹਾਂ ਦੇ ਦੋ ਉਮੀਦਵਾਰ ਸ.ਸਤਨਾਮ ਸਿੰਘ ਤੇ ਸ.ਬਲਦੇਵ ਸਿੰਘ ਲਾਂਗ ਅਖੌਤੀ ਖਾਲਸਤਾਨੀਆਂ ਨੇ ਭਰਾ ਮਾਰੂ ਜੰਗ ਰਾਹੀਂ ਸ਼ਹੀਦ ਕਰ ਦਿੱਤੇ। ਅਤੇ ਸ.ਮਾਨ ਨੂੰ ਵੀ ਮਨਾ ਲਿਆ ਕਹਿੰਦੇ ਜਦੋਂ ਭਾਈ ਮਨਜੀਤ ਸਿੰਘ ਚੋਣ ਬਾਈਕਾਟ ਦਾ ਐਲਾਨ ਕਰ ਆਏ ਤਾਂ ਇਸ ਪਿਛੋਂ ਬਾਬਾ ਮਾਨੋਚਾਹਲ ਨੇ ਵੀ ਚੋਣ ਲੜਣ ਦੀਆਂ ਕੋਸ਼ਿਸ਼ਾਂ ਛੱਡ ਦਿਤੀਆਂ ਤੇ ਦੁਖੀ ਮਨ ਨਾਲ ਇਹ ਸੱਚੀ ਭਵਿਖਵਾਣੀ ਵੀ ਕਰ ਦਿੱਤੀ ਕਿ ਇਸ ਬਾਈਕਾਟ ਨੇ ਸੰਘਰਸ਼ ਨੂੰ ਸਾਲਾਂ ਪਿਛੇ ਲਿਜਾ ਸੁੱਟ ਦੇਣੈ। (ਡਾ ਵੈਦ ਹਕੀਮ ਅਮਰਜੀਤ ਸਿੰਹੁ ਸਪੋਕਸਮੈਨ ਪੰਥਕ ਕਮੇਟੀ ਡਾ.ਸੋਹਣ ਸਿੰਘ ਦੇ 1992 ਚ ਚੋਣਾਂ ਦੇ ਬਾਈਕਾਟ ਨੇ ਅੱਜ ਤੱਕ ਖਾਲਸਤਾਨੀ ਸੰਘਰਸ਼ ਦੇ ਪੈਰ ਪੰਜਾਬ ਦੇ ਵਿਹੜੇ ਚ ਨਹੀਂ ਲਗਣ ਦਿੱਤੇ।) ਬਾਬਾ ਮਾਨੋਚਾਹਲ ਜੀ ਭਵਿਖਵਾਣੀ ਕਰਦੇ ਕਹਿੰਦੇ ਸਨ ਜਿਹੜੇ ਅੱਜ ਸਾਨੂੰ ਕਹਿੰਦੇ ਨੇ ਕਿ ਸਾਡੇ ਘਰ ਚਰਨ ਪਾਉ ਇਹਨਾਂ ਨੇ ਮੰਗਣ ਤੇ ਵੀ ਰੋਟੀ ਨਹੀਂ ਦੇਣੀ ਤੇ ਨਾਂ ਹੀ ਖੜਕਾਉਣ ਤੇ ਬੂਹਾ ਖੋਲਣਾ ਹੈ ਸਿੱਖਾਂ ਨੇ ਚੋਣਾਂ ਦਾ ਸਫਲਤਾ ਪੂਰਵਕ ਬਾਈਕਾਟ ਕਰ ਲਿਆ ਤੇ ਸਾਰੇ ਸੰਘਰਸ਼ ਤੇ ਇਕ ਬਾਈਕਾਟ ਨਾਲ ਪਾਣੀ ਫੇਰ ਲਿਆ।
     ਪੰਥਕ ਕਮੇਟੀ ਡਾ.ਸੋਹਣ ਸਿੰਘ ਦੇ ਗੁਪਤ ਸਹਿਯੋਗ ਨਾਲ 10 ਫੀਸਦੀ ਵੋਟ ਨਾਲ ਬੇਅੰਤ ਸਿੰਘ ਰਾਹੀਂ ਕਾਂਗਰਸ ਦੀ ਸਰਕਾਰ ਬਣੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਜਿਹੜਾ ਲਹਿਰ ਨੂੰ ਖਤਮ ਕਰ ਕੇ ਹੀ ਰੁਕਿਆ।
ਪੰਥਕ ਕਮੇਟੀ ਡਾ.ਸੋਹਣ ਸਿੰਘ ਵੱਲੋਂ ਬਾਬਾ ਮਾਨੋਚਾਹਲ ਦੇ ਪਰਿਵਾਰ ਤੇ ਹਮਲਾ ਹੋਇਆ ਤੇ ਸਾਰਾ ਪਰਿਵਾਰ ਅਖੌਤੀ ਖਾਲਸਤਾਨੀਆਂ ਖਤਮ ਕਰ ਦਿੱਤਾ ਤਾਂ ਬਾਬਾ ਮਾਨੋਚਾਹਲ ਦੇ ਸਾਥੀਆਂ ਨੇ ਕਿਹਾ ਕਿ ਆਪਾਂ ਮੋੜਵਾਂ ਹਮਲਾ ਕਰੀਏ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਜੇ ਇਹ ਸਿਖ ਗਲਤੀ ਕਰ ਰਹੇ ਹਨ ਤਾਂ ਮੈਂ ਵੀ ਉਹੀ ਗਲਤੀ ਕਰਾਂ, ਸਰਕਾਰ ਤਾਂ ਅੱਗੇ ਹੀ ਇਹੋ ਚਾਹੁੰਦੀ ਹੈ। (ਪੰਥਕ ਕਮੇਟੀ ਡਾ.ਸੋਹਣ ਸਿੰਘ ਦੇ ਪੰਥ ਵਿਰੋਧੀ ਚਿਹਰਿਆਂ ਨੂੰ ਨੰਗਾ ਕਰਦੀ ਬਾਬਾ ਮਾਨੋਚਾਹਲ ਦੀ ਜ਼ਬਾਨੀ ਰਿਕਾਰਡ ਕੀਤੀ ਹੋਈ ਕੈਸਟ ਇੰਡੋ ਕਨੇਡੀਅਨ ਅਖਬਾਰ ਚ ਛੱਪ ਚੁੱਕੀ ਹੈ ਅਤੇ ਇਸ ਕੈਸਟ ਦੀ ਚਰਚਾ ਕਈ ਰੇਡੀੳ ਪ੍ਰੋਗਰਾਮਾਂ ਤੇ ਵੀ ਹੋ ਚੁੱਕੀ ਹੈ। ਇਸ ਕੈਸਟ ਦੀਆਂ ਕਈ ਹਜਾਰਾਂ ਕਾਪੀਆਂ ਪੰਥ ਦਰਦੀਆਂ ਦੇ ਪਾਸ ਮੌਜੂਦ ਹਨ। ਪੰਥਕ ਕਮੇਟੀ ਡਾ.ਸੋਹਣ ਸਿੰਘ ਦੇ ਮੈਂਬਰਾਂ ਦੇ ਏਜੰਸੀਆਂ ਨਾਲ ਤਾਲ ਮੇਲ ਬਾਰੇ ਇਹਨਾਂ ਦਾ ਹੀ ਇਕ ਪੁਰਾਣਾ ਸਾਥੀ ਸੁੱਖੀ ਕੈਟ ਕਾਫੀ ਕੁੱਝ ਬਿਆਨ ਕਰ ਚੁੱਕਾ ਹੈ।)
     ਦਿਨ ਭਰ ਦੇ ਭੁੱਖੇ ਤੇ ਥੱਕੇ ਟੁੱਟੇ ਬਾਬਾ ਮਾਨੋਚਾਹਲ ਨੇ ਜਦੋਂ ਭਿਆਨਕ ਕਾਲੀ ਰਾਤ ਨੂੰ ਇਕ ਘਰ ਦਾ ਬੂਹਾ ਖੜਕਾਇਆ ਤੇ ਖਾਣ ਲਈ ਦੋ ਰੋਟੀਆਂ ਮੰਗੀਆਂ ਤਾਂ ਅੰਦਰੋਂ ਆਵਾਜ਼ ਆਈ ਕਿ ਬਾਬਾ ਜੀ ਮਾਫ਼ ਕਰਿਉ ਹੁਣ ਸਖਤੀ ਬੜੀ ਹੋ ਗਈ ਹੈ ਆਪਣੇ ਬਾਲ-ਬੱਚੇ ਰੱਬ ਆਸਰੇ ਛੱਡ ਬੰਦੂਕ ਹਿੱਕ ਨਾਲ ਲਾ ਕੇ ਤੁਰਿਆ ਅਲਬੇਲਾ ਸ਼ਾਇਰ ਬਾਬਾ ਮਾਨੋਚਾਹਲ ਆਪਣੇ ਸੁਭਚਿੰਤਕਾਂ ਦੇ ਬਦਲੇ ਚਿਹਰੇ ਤੇ ਕੋਰੇ ਜਵਾਬ ਪਤਾ ਨਹੀ ਕਿਹੜੇ ਜਿਗਰੇ ਨਾਲ ਸਹਾਰ ਗਿਆ ਹੋਣੈ।

ਸ਼ਾਇਦ ਬਾਬਾ ਫਰੀਦ ਜੀ ਦਾ ਇਹ ਸ਼ਬਦ ਉਸਦੇ ਰੋਮ-ਰੋਮ 'ਚ ਵੱਸ ਗਿਆ ਹੋਣੈ।
"ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹਿ ਭਰਾਂਦਿ
ਦਰਵੇਸ਼ਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ"

ਲੱਖ ਵਾਰ ਸਿਜਦਾ ਇਹੋ ਜਿਹੇ ਦੂਰ ਦ੍ਰਿਸ਼ਟੀ ਵਾਲੇ ਜਰਨੈਲ ਨੂੰ ਜਿਹੜਾ ਕੌਮ ਨੂੰ ਸੁਚੇਤ ਕਰਦਾ ਰਿਹਾ ਤੇ ਆਪਣਾ ਪਰਿਵਾਰ ਗੁਆ ਗਿਆ। ਖਾਲਸਤਾਨ ਐਲਾਨ ਦਿਵਸ ਮੌਕੇ ਬਾਬਾ ਮਾਨੋਚਾਹਲ ਨੂੰ ਵਾਰ ਵਾਰ ਸਲਾਮ। ਦਲ ਖਾਲਸਾ ਅਲਾਇੰਸ

No comments:

Post a Comment